Home / Tag Archives: ਚ (page 15)

Tag Archives:

ਸਮਿ੍ਤੀ ਇਰਾਨੀ ਨੇ ਸਾਊਦੀ ਅਰਬ ’ਚ ਹੱਜ ਅਤੇ ਉਮਰਾ ਸੰਮੇਲਨ ’ਚ ਹਿੱਸਾ ਲਿਆ

ਜੇਧਾ, 9 ਜਨਵਰੀ ਕੇਂਦਰੀ ਘੱਟ ਗਿਣਤੀ ਵਿਭਾਗ ਦੀ ਮੰਤਰੀ ਸਮਿ੍ਤੀ ਇਰਾਨੀ ਨੇ ਮੰਗਲਵਾਰ ਨੂੰ ਇਥੇ ਤੀਜੇ ਹੱਜ ਅਤੇ ਉਮਰਾ ਸੰਮੇਲਨ ਦੇ ਉਦਘਾਟਨ ਪ੍ਰੋਗਰਾਮ ’ਚ ਹਿੱਸਾ ਲਿਆ। ਇਰਾਨੀ ਨੇ ਸਾਊਦੀ ਅਰਬ ਦੇ ਹੱਜ ਅਤੇ ਉਮਰਾ ਮਾਮਲਿਆਂ ਦੇ ਮੰਤਰੀ ਤੌਫਿਕ ਬਿਨ ਫੌਜਾਨ ਅਲ ਰਾਬੀਆ ਨਾਲ ਭਾਰਤੀ ਹੱਜ ਯਾਤਰੀਆਂ ਨੂੰ ਬਿਹਤਰ ਸੁਵਿਧਾਵਾਂ ਮੁਹੱਈਆ …

Read More »

ਪਾਕਿਸਤਾਨ: ਫੌਜੀ ਹੈੱਡ ਕੁਆਰਟਰ ’ਤੇ ਹਮਲੇ ਦੇ ਮਾਮਲੇ ’ਚ ਇਮਰਾਨ ਖਾਨ ਗ੍ਰਿਫ਼ਤਾਰ

ਇਸਲਾਮਾਬਾਦ, 9 ਜਨਵਰੀ ਸਾਈਫਰ ਕੇਸ ’ਚ ਰਿਹਾਈ ਦੇ ਆਦੇਸ਼ ਜਾਰੀ ਹੋਣ ਤੋਂ ਤੁਰੰਤ ਬਾਅਦ ਜੇਲ੍ਹ ’ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਰਾਵਲਪਿੰਡੀ ’ਚ ਫੌਜੀ ਹੈੱਡਕੁਆਰਟਰ ’ਤੇ ਹੋਏ ਹਮਲੇ ਦੇ ਮਾਮਲੇ ’ਚ ਗਿ੍ਫ਼ਤਾਰ ਕੀਤਾ ਗਿਆ ਹੈ। ਇਹ ਹਮਲਾ ਲੰਘੇ ਸਾਲ 9 ਮਈ ਨੂੰ ਹੋਇਆ ਸੀ। ਇਥੋਂ ਦੀ …

Read More »

ਅਦਾਕਾਰ ਸਲਮਾਨ ਖ਼ਾਨ ਦੇ ਫਾਰਮ ਹਾਊਸ ’ਚ ਘੁਸਪੈਠ ਕਰਨ ਵਾਲੇ ਦੋ ਵਿਅਕਤੀ ਪੁਲੀਸ ਨੇ ਹਿਰਾਸਤ ’ਚ ਲਏ

ਮੁੰਬਈ, 8 ਜਨਵਰੀ ਪਨਵੇਲ ‘ਚ ਅਭਿਨੇਤਾ ਸਲਮਾਨ ਖਾਨ ਦੇ ਫਾਰਮ ਹਾਊਸ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਦੋ ਵਿਅਕਤੀਆਂ ਨੂੰ ਪੁਲੀਸ ਨੇ ਹਿਰਾਸਤ ‘ਚ ਲਿਆ ਹੈ। ਇੰਸਪੈਕਟਰ ਅਨਿਲ ਪਾਟਿਲ ਨੇ ਦੱਸਿਆ ਕਿ ਮੁਲਜ਼ਮਾਂ ਨੂੰ 4 ਜਨਵਰੀ ਨੂੰ ਗਾਰਡਾਂ ਵੱਲੋਂ ਸਲਮਾਨ ਦੇ ਅਰਪਿਤਾ ਫਾਰਮ ਹਾਊਸ ਦੇ ਅੰਦਰ …

Read More »

ਸੰਗਰੂਰ: ਮਸਤੂਆਣਾ ਸਾਹਿਬ ’ਚ ਬਣਨ ਵਾਲੇ ਮੈਡੀਕਲ ਕਾਲਜ ਦਾ ਮਾਮਲਾ ਹੱਲ ਹੋਣ ਦੀ ਉਮੀਦ ਬੱਝੀ

ਗੁਰਦੀਪ ਸਿੰਘ ਲਾਲੀ ਸੰਗਰੂਰ, 8 ਜਨਵਰੀ ਮਾਲਵੇ ਦੀ ਪਵਿੱਤਰ ਧਰਤੀ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਸੰਤ ਬਾਬਾ ਅਤਰ ਸਿੰਘ ਦੀ ਯਾਦ ਵਿਚ ਬਣਨ ਵਾਲੇ ਮੈਡੀਕਲ ਕਾਲਜ ਦਾ ਮਾਮਲਾ ਹੱਲ ਹੋਣ ਦੀ ਉਮੀਦ ਬੱਝੀ ਹੈ। ਮੈਡੀਕਲ ਕਾਲਜ ਦੀ ਜ਼ਮੀਨ ਬਾਬਤ ਅਦਾਲਤ ਵਿਚ ਚੱਲ ਰਹੇ ਕੇਸ ਨੂੰ ਖਤਮ ਕਰਾਉਣ ਲਈ ਪੰਜਾਬ ਸਰਕਾਰ, ਸ਼੍ਰੋਮਣੀ …

Read More »

ਦੁਨੀਆ ਭਰ ’ਚ ਭਾਰਤ ਬਾਰੇ ਹੋ ਰਹੀ ਹੈ ਚਰਚਾ: ਜੈਸ਼ੰਕਰ

ਤਿਰੂਵਨੰਤਪੁਰਮ, 6 ਜਨਵਰੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਹੁਣ ਆਲਮੀ ਚਰਚਾ ਦਾ ਕੇਂਦਰ ਬਣ ਗਿਆ ਹੈ ਅਤੇ ਸਾਰੇ ਲੋਕ ਪਿਛਲੇ ਦਹਾਕੇ ਦੌਰਾਨ ਦੇਸ਼ ’ਚ ਹੋਏ ਬਦਲਾਅ ਬਾਰੇ ਗੱਲ ਕਰ ਰਹੇ ਹਨ। ਇਥੇ ਵਿਕਸਤ ਸੰਕਲਪ ਭਾਰਤ ਯਾਤਰਾ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਵਿਦੇਸ਼ੀਆਂ ਨੂੰ …

Read More »

ਉੱਤਰਪੱਤਰੀਆਂ ਦਾ ਮੁਲਾਂਕਣ: ਸਿੱਖਿਆ ਬੋਰਡ ਵੱਲੋਂ ਅਧਿਆਪਕਾਂ ਦੇ ਮਿਹਨਤਾਨੇ ’ਚ ਵਾਧਾ

ਦਰਸ਼ਨ ਸਿੰਘ ਸੋਢੀ ਐਸਏਐਸ ਨਗਰ (ਮੁਹਾਲੀ), 5 ਜਨਵਰੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲਾਨਾ ਪ੍ਰੀਖਿਆਵਾਂ ਦੌਰਾਨ ਉੱਤਰ-ਪੱਤਰੀਆਂ ਦਾ ਮੁਲਾਂਕਣ ਕਰਨ ਦੇ ਇਵਜ਼ ਵਿੱਚ ਅਧਿਆਪਕਾਂ ਨੂੰ ਦਿੱਤੇ ਜਾਂਦੇ ਮਿਹਨਤਾਨੇ ਵਿੱਚ ਵਾਧਾ ਕੀਤਾ ਗਿਆ ਹੈ। ਇਹ ਫ਼ੈਸਲਾ ਬੋਰਡ ਦੀ ਚੇਅਰਪਰਸਨ ਡਾ. ਸਤਬੀਰ ਬੇਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ਤਾਜ਼ਾ …

Read More »

ਐੱਮਆਰਐੱਸਏਐੱਫਪੀਆਈ ਦੇ ਅੱਠ ਕੈਡਿਟ ਐੱਨਡੀਏ ਸਣੇ ਹੋਰ ਸਰਵਿਸਿਜ਼ ਟਰੇਨਿੰਗ ਅਕੈਡਮੀਆਂ ’ਚ ਹੋਏ ਸ਼ਾਮਲ

ਚੰਡੀਗੜ੍ਹ, 4 ਜਨਵਰੀ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐੱਮਆਰਐੱਸਏਐੱਫਪੀਆਈ), ਐੱਸਏਐੱਸ ਨਗਰ (ਮੁਹਾਲੀ) ਦੇ ਅੱਠ ਕੈਡਿਟ ਪਿਛਲੇ ਦੋ ਹਫ਼ਤਿਆਂ ਦੌਰਾਨ ਨੈਸ਼ਨਲ ਡਿਫੈਂਸ ਅਕੈਡਮੀ (ਐੱਨਡੀਏ), ਟੈਕਨੀਕਲ ਐਂਟਰੀ ਸਕੀਮ (ਟੀਈਐੱਸ) ਤਹਿਤ ਕੈਡਿਟ ਟ੍ਰੇਨਿੰਗ ਵਿੰਗਜ਼ (ਸੀਟੀਡਬਲਿਊ) ਅਤੇ ਏਅਰ ਫੋਰਸ ਅਕੈਡਮੀ (ਏਐੱਫਏ) ਵਿੱਚ ਸ਼ਾਮਲ ਹੋਏ ਹਨ। ਇਨ੍ਹਾਂ ਅੱਠ ਕੈਡਿਟਾਂ ਦੇ ਸ਼ਾਮਲ ਹੋਣ ਨਾਲ …

Read More »

ਮੱਧ ਪ੍ਰਦੇਸ਼ ’ਚ 700 ਕਿਲੋਮੀਟਰ ਦਾ ਪੈਂਡਾ ਤੈਅ ਕਰੇਗੀ ‘ਭਾਰਤ ਜੋੜੋ ਨਿਆਂ ਯਾਤਰਾ’

ਭੋਪਾਲ, 4 ਜਨਵਰੀ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਦੂਜੀ ਲੜੀ ਜਿਸ ਨੂੰ ’ਭਾਰਤ ਜੋੜੋ ਨਿਆਂ ਯਾਤਰਾ’ ਦਾ ਨਾਂ ਦਿੱਤਾ ਗਿਆ ਹੈ, ਮੱਧ ਪ੍ਰਦੇਸ਼ ’ਚ ਸੱਤ ਸੌ ਕਿਲੋਮੀਟਰ ਦਾ ਪੈਂਡਾ ਤੈਅ ਕਰੇਗੀ। ਇਹ ਯਾਤਰਾ ਇਕ ਹਫ਼ਤੇ ਦੌਰਾਨ ਨੌਂ ਜ਼ਿਲ੍ਹਿਆਂ ’ਚ ਜਾਵੇਗੀ। ਇਥੇ ਕਾਂਗਰਸੀ ਦਫ਼ਤਰ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਇਹ ਯਾਤਰਾ …

Read More »

ਪਟਿਆਲਾ ’ਚੋਂ ਮਿਲੀ ਗੁੜਗਾਉਂ ਵਿਖੇ ਮਹਿਲਾ ਦੇ ਕਤਲ ਲਈ ਵਰਤੀ ਬੀਐਮਡਬਲਿਊ ਕਾਰ

ਸਰਬਜੀਤ ਸਿੰਘ ਭੰਗੂ ਪਟਿਆਲਾ, ਜਨਵਰੀ ਪਿਛਲੇ ਦਿਨੀ ਗੁੜਗਾਉਂ ਦੇ ਇੱਕ ਹੋਟਲ ਵਿੱਚ ਇੱਕ ਮਹਿਲਾ ਦੀ ਹੱਤਿਆ ਮਗਰੋਂ ਉਸ ਦੀ ਲਾਸ਼ ਟਿਕਾਣੇ ਲਾਉਣ ਲਈ ਵਰਤੀ ਗਈ ਬੀਐਮਡਬਲਿਉ ਕਾਰ ਅੱਜ ਪਟਿਆਲਾ ਦੇ ਮੁੱਖ ਬੱਸ ਅੱਡੇ ਵਿੱਚੋਂ ਮਿਲੀ ਹੈ। ਇਹ ਕਾਰ ਪਟਿਆਲਾ ਦੇ ਐਸਪੀਡੀ ਹਰਵੀਰ ਸਿੰਘ ਅਟਵਾਲ ਤੇ ਡੀਐਸਪੀ ਡੀ ਸੁਖਾ ਅਮਰਤ ਸਿੰਘ …

Read More »

ਖੰਨਾ ’ਚ ਕੌਮੀ ਮਾਰਗ ’ਤੇ ਤੇਲ ਟੈਂਕਰ ਨੂੰ ਭਿਆਨਕ ਅੱਗ ਲੱਗੀ, ਟ੍ਰੈਫਿਕ ਜਾਮ ਤੇ ਲੋਕਾਂ ’ਚ ਸਹਿਮ

ਲੁਧਿਆਣਾ, 3 ਜਨਵਰੀ ਅੱਜ ਖੰਨਾ ਨੈਸ਼ਨਲ ਹਾਈਵੇਅ ਬੱਸ ਸਟੈਂਡ ਨੇੜੇ ਪੁੱਲ ਉੱਪਰ ਤੇਲ ਟੈਂਕਰ ਪਲਟਣ ਕਾਰਨ ਉਸ ਵਿੱਚ ਅੱਗ ਲੱਗ ਗਈ। ਇਸ ਨਾਲ ਪੂਰਾ ਨੈਸ਼ਨਲ ਹਾਈਵੇਅ ਜਾਮ ਹੋ ਗਿਆ ਤੇ ਲੋਕ ਸਹਿਮ ਗਏ। ਜਲੰਧਰ ਤੋਂ ਤੇਲ ਦਾ ਭਰਿਆ ਇੰਡੀਅਨ ਆਇਲ ਦਾ ਟੈਂਕਰ ਗੋਬਿੰਦਗੜ੍ਹ ਪੈਟਰੋਲ ਪੰਪ ’ਤੇ ਜਾ ਰਿਹਾ ਸੀ। ਘਟਨਾ …

Read More »