ਇਸਲਾਮਾਬਾਦ, 9 ਜਨਵਰੀ
ਸਾਈਫਰ ਕੇਸ ’ਚ ਰਿਹਾਈ ਦੇ ਆਦੇਸ਼ ਜਾਰੀ ਹੋਣ ਤੋਂ ਤੁਰੰਤ ਬਾਅਦ ਜੇਲ੍ਹ ’ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਰਾਵਲਪਿੰਡੀ ’ਚ ਫੌਜੀ ਹੈੱਡਕੁਆਰਟਰ ’ਤੇ ਹੋਏ ਹਮਲੇ ਦੇ ਮਾਮਲੇ ’ਚ ਗਿ੍ਫ਼ਤਾਰ ਕੀਤਾ ਗਿਆ ਹੈ। ਇਹ ਹਮਲਾ ਲੰਘੇ ਸਾਲ 9 ਮਈ ਨੂੰ ਹੋਇਆ ਸੀ। ਇਥੋਂ ਦੀ ਅਤਿਵਾਦ ਵਿਰੋਧੀ ਅਦਾਲਤ (ਏਟੀਸੀ) ਨੇ ਪਾਕਿਸਤਾਨ ਤਹਿਰੀਕ ਏ ਇਨਸਾਫ਼ (ਪੀਟੀਆਈ) ਦੇ ਸੰਸਥਾਕ ਨੂੰ ਇਸ ਮਾਮਲੇ ’ਚ ਸੰਮਨ ਕੀਤੇ ਸਨ। ਅਤਿਵਾਦ ਵਿਰੋਧੀ ਅਦਾਲਤ ਰਾਵਲਪਿੰਡੀ ਦੇ ਜੱਜ ਇਜਾਜ਼ ਆਸਿਫ਼ 9 ਮਈ ਦੇ ਹਮਲੇ ਦੇ ਮਾਮਲੇ ’ਚ ਘੱਟੋ ਘੱਟ 12 ਕੇਸਾਂ ਦੀ ਸੁਣਵਾਈ ਕਰ ਰਹੇ ਹਨ।
The post ਪਾਕਿਸਤਾਨ: ਫੌਜੀ ਹੈੱਡ ਕੁਆਰਟਰ ’ਤੇ ਹਮਲੇ ਦੇ ਮਾਮਲੇ ’ਚ ਇਮਰਾਨ ਖਾਨ ਗ੍ਰਿਫ਼ਤਾਰ appeared first on punjabitribuneonline.com.
Source link
Asian Tribune Your Multilingual Newspaper covering World and local news News