ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਜਿਵੇਂ ਬਾਲੀਵੁੱਡ ਦੀਆਂ ਫ਼ਿਲਮ ਵਿੱਚ ਹੀਰੋ ਦੀ ਬੜੀ ਚੜ੍ਹਾਈ ਹੈ। ਕਿਸੇ ਵੀ ਹੀਰੋ ਦੀ ਇੱਕ ਫ਼ਿਲਮ ਪਸੰਦ ਆ ਜਾਵੇ। ਕਈ ਤਾਂ ਉਸ ਦੀ ਹਰ ਫ਼ਿਲਮ ਦੇਖਦੇ ਹਨ। ਜਿੱਥੇ ਕਿਤੇ ਵੀ ਜਾਵੇ, ਲੋਕ ਮਗਰ ਹੀ ਹੋਏ ਰਹਿੰਦੇ ਹਨ। ਉਸੇ ਧਰਮ ਦੇ ਖੇਤਰ ਵਿੱਚ ਪੰਡਤਾਂ, ਗਿਆਨੀਆਂ, ਪ੍ਰਧਾਨਾਂ, ਗ੍ਰੰਥੀਆਂ, ਸਾਧਾਂ ਦੇ ਲੋਕੀ ਪਿੱਛੇ ਲੱਗੇ ਰਹਿੰਦੇ ਹਨ। ਪਤਾ ਨਹੀਂ ਇੰਨਾ ਵਿੱਚੋਂ ਰੱਬ ਦਿਸਦਾ ਜਾਂ ਭੂਤ, ਇੰਨਾ ਨੂੰ ਪਿਆਰ ਕਰਦੇ ਹਨ ਜਾਂ ਡਰਦੇ ਹਨ। ਸਾਧ ਸਾਧਣੀਆਂ ਦੀ ਵੀ ਬਹੁਤ ਚੜ੍ਹਾਈ ਹੈ। ਇਹ ਆਪਦੀਆਂ ਪਤਨੀਆਂ ਤਿਆਗ ਕੇ, 50 ਬੀਬੀਆਂ ਦਾ ਜਥਾ ਨਾਲ ਲਈ ਫਿਰਦੇ ਹਨ। ਜਿੰਨੇ ਜਿਹਦੇ ਨਾਲ ਮੌਜ ਬਣਾਉਣੀ ਹੈ। ਐਸ਼ਾਂ ਹੀ ਐਸ਼ਾਂ ਹਨ। ਸੰਗਤ ਦੇ ਪੈਸੇ ਦੇ ਬਥੇਰੇ ਕਮਰੇ ਹੋਟਲਾਂ ਵਰਗੇ ਬਣੀ ਜਾਂਦੇ ਹਨ। ਇੰਨਾ ਮਚਲੇ ਮਰਦਾਂ ਨੂੰ ਰੱਬ ਸਮਝਦੇ ਹਨ। ਵਿਹਲੜਾ ਨੂੰ ਪੂਜਦੇ ਹਨ। ਇਹ ਚੱਲਦੇ ਫਿਰਦੇ ਸ਼ਿਵ ਲਿੰਗ ਹਨ। ਪਿਛਲੇ ਹਫ਼ਤੇ ਹੀ ਕੈਨੇਡਾ ਦੇ ਵੱਡੇ ਸ਼ਹਿਰ ਦੇ ਗੁਰਦੁਆਰੇ ਦਾ ਪ੍ਰਧਾਨ, ਪ੍ਰਚਾਰਕ, ਧਰਮ ਦਾ ਆਗੂ ਕਿਸੇ ਔਰਤ ਦੇ ਸੱਦਣ ਤੇ ਉਸ ਦੇ ਘਰ ਚਲਾ ਗਿਆ। ਉੱਥੇ ਉਸ ਦੀ ਖ਼ਾਹਿਸ਼ ਰੱਖਣ ਵਾਲੀਆਂ ਹੋਰ ਵੀ ਔਰਤਾਂ ਉਡੀਕ ਕਰਦੀਆਂ ਸਨ। ਪ੍ਰਧਾਨ ਸਾਰੀਆਂ ਦੀ ਪਿਆਸ ਨਾਂ ਬੁਝਾ ਸਕਿਆ। ਜਦੋਂ ਉਨ੍ਹਾਂ ਦੀ ਪਿਆਸ ਪੂਰੀ ਨਾਂ ਹੋਈ। ਸ਼ਾਇਦ ਉਹ ਛੇਤੀ ਠੰਢਾ ਹੋ ਗਿਆ ਹੋਣਾ ਹੈ। ਗ਼ੁੱਸੇ ਵਿੱਚ ਉਨ੍ਹਾਂ ਔਰਤਾਂ ਨੇ, ਪ੍ਰਧਾਨ ਉੱਤੇ ਫੈਂਟਾ ਚਾੜ੍ਹ ਦਿੱਤਾ। ਇੱਕ ਹੋਰ ਟੀਵੀ ਪ੍ਰੋਗਰਾਮ ਦੇਣ ਵਾਲਾ ਮਸਾਲੇ ਲਾ ਕੇ ਸਬ ਦੀਆਂ ਇੰਟਰਵਿਊ ਦਿਖਾ ਰਿਹਾ ਹੈ। ਐਸੇ ਲੋਕਾਂ ਦੇ ਹਿਜੜਿਆਂ ਵਾਂਗ, ਰਾਤ ਦਿਨ ਸ਼ਰੀਰ ‘ਤੇ ਕੁਤ-ਕੱਤੀਆਂ ਨਿਕਲਦੀਆਂ ਰਹਿੰਦੀਆਂ ਹਨ। ਸਬਰ ਦਾ ਕੋਈ ਅੰਤ ਨਹੀਂ ਹੈ।
ਇਹ ਡੇਰੇ ਪੰਜਾਬ ਤੋਂ ਬਾਹਰ ਵੀ ਇਸ ਲਈ ਵਧ ਗਏ ਹਨ। ਗੁਰਦੁਆਰੇ ਡੇਰੇ ਹੀ ਤਾਂ ਬਣ ਗਏ ਹਨ। ਜੋ ਕਮੇਟੀ ਵਾਲੇ ਪਾਵਰ ਵਿੱਚ ਹੁੰਦੇ ਹਨ। ਉਹ ਗੁਰਦੁਆਰੇ ਨੂੰ ਆਪਦੇ ਕਬਜ਼ੇ ਵਿੱਚ ਕਰਕੇ, ਮਨ-ਮਰਜ਼ੀਆਂ ਕਰਦੇ ਹਨ। ਗੁਰਦੁਆਰੇ ਦੇ ਨਾਮ ਥੱਲੇ ਡੇਰਿਆਂ ਚੱਲ ਰਹੇ ਹਨ। ਬਿਜ਼ਨਸ ਚਲਾਉਣ ਨੂੰ ਵੱਧ ਤੋਂ ਵੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਰੱਖੇ ਜਾਂਦੇ ਹਨ। ਉਸ ਦੇ ਦੁਆਲੇ ਚੋਲ਼ਿਆਂ ਵਾਲੇ ਤੇ ਚਿੱਟੇ ਕੁੜਤੇ-ਪਜਾਮਿਆਂ ਵਾਲੇ ਰੱਖੇ ਜਾਂਦੇ ਹਨ। ਇਹੀ ਤਾਂ ਕਮੇਟੀ ਵਾਲਿਆਂ ਮੈਂਬਰਾਂ ਦੇ ਬਿਜ਼ਨਸ ਚਲਾਉਣ ਵਾਲੇ ਪੁੱਤਰ ਹਨ। ਜਥੇਦਾਰ, ਪ੍ਰਧਾਨ, ਸਾਧ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੋਕਾਂ ਦੀਆ ਜੇਬਾਂ ਖ਼ਾਲੀ ਕਰਾਉਣ ਵਾਲਾ ਕਮਾਊ ਪੁੱਤ ਸਮਝਦੇ ਹਨ। ਇਸ ਬਿਜ਼ਨਸ ਦੇ ਚੱਲਣ ਨਾਲ ਇੰਨਾ ਦੇ ਐਸ਼ ਆਰਾਮ ਲਈ ਘਰ, ਕਾਰਾਂ, ਹਵਾਈ ਜਹਾਜ਼ ਦੇ ਕਿਰਾਏ ਜੇਬਾਂ ਦੇ ਖ਼ਰਚੇ ਚੱਲਦੇ ਹਨ। ਲੋਕਾਂ ਦੇ ਘਰਾਂ ਵਿੱਚ ਅਖੰਡ ਪਾਠ ਤੇ ਹੋਰ ਪ੍ਰੋਗਰਾਮ ਕਰਕੇ, ਖ਼ੂਬ ਕਮਾਈ ਕੀਤੀ ਜਾਂਦੀ ਹੈ। ਪੜ੍ਹੇ-ਲਿਖੇ ਲੋਕ ਕਿੰਨੇ ਭੋਲੇ ਬਣੇ ਹੋਏ ਹਨ? ਅੱਜ ਵਿਗਿਆਨ ਦੇ ਜੁੱਗ ਵਿੱਚ ਸ੍ਰੀ ਗੁਰੂ ਗ੍ਰੰਥਿ ਸਾਹਿਬ ਤੇ ਹੋਰ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਦੀ ਬਜਾਏ, ਮੱਥੇ ਹੀ ਟੇਕੀ ਜਾਂਦੇ ਹਨ। ਸਗੋਂ ਸ਼ਬਦਾਂ ਤੋਂ ਕੀਮਤੀ ਗੁਣ ਧਾਰਨ ਕਰਨ ਦੀ ਬਜਾਏ, ਆਪਦੇ ਜੀਵਨ ਦੇ ਕੰਮ ਕਰਾਉਣ ਨੂੰ ਪੈਸੇ ਲੰਗਰ ਦਾਨ ਦਿੰਦੇ ਹਨ। ਇਹ ਜਾਣਦੇ ਹੋਏ ਕਿ ਇਹ ਪ੍ਰਬੰਧਕਾਂ, ਬਾਬਿਆਂ, ਸਾਧਾਂ ਦੀਆਂ ਗੋਗੜਾਂ ਵਿੱਚ ਜਾਣੇ ਹਨ।
ਐਸੇ ਪਬਲਿਕ ਦਾ ਮਾਲ ਖਾਣ ਵਾਲਿਆਂ ਦੇ ਦਰਸ਼ਨ ਕਰਨ ਨੂੰ ਲੋਕ ਧੰਨ ਭਾਗ ਸਮਝਦੇ ਹਨ। ਜੀਵਨ ਪਵਿੱਤਰ ਹੋ ਗਿਆ ਸਮਝਦੇ ਹਨ। ਇਹ ਸਾਧ ਬਣੇ ਹੋਏ, ਲੋਕਾਂ ਦਾ ਖੂਨ-ਪਸ਼ੀਨਾਂ ਚੂਸ ਕੇ, ਕੀ ਅੰਨ੍ਹੀ ਸ਼ਰਦਾ ਰੱਖਣ ਵਾਲਿਆਂ ਨੂੰ ਸਵਰਗਾਂ ਵਿੱਚ ਲੈ ਜਾਣਗੇ? ਕਈ ਲੋਕ ਦਿਖਾਵੇ ਲਈ ਜਾਂ ਪਾਪ ਧੋਣ ਨੂੰ ਸ਼ਰਮੋ-ਸ਼ਰਮੀ ਹੀ ਗੋਲਕ ਵਿੱਚ ਰੁਪਿਆਂ ਪਾ ਹੀ ਦਿੰਦੇ ਹਨ। ਬਈ ਜਾਣ-ਪਛਾਣ ਵਾਲੇ ਮੁੱਠੀ ਵਿੱਚ ਲਏ ਨੋਟ ਨੁੰ ਦੇਖ ਰਹੇ ਹਨ। ਜੇ ਗੋਲਕ ਵਿੱਚ ਰੁਪਿਆਂ ਨਹੀਂ ਪਾਉਣਗੇ। ਲੋਕਾਂ ਵਿੱਚ ਨੱਕ ਵੱਡੀ ਜਾਣੀ ਹੈ। ਪਾਪ-ਪੁੰਨ ਕਰਦਾ ਹੀ ਬੰਦਾ ਆਪ ਨੂੰ ਕਿਸੇ ਬਾਦਸ਼ਾਹ ਤੋਂ ਘੱਟ ਨਹੀਂ ਸਮਝਦਾ। ਜੋ ਡੇਰਿਆਂ ਗੁਰਦੁਆਰਿਆਂ ਵਿੱਚ ਇੱਕ ਬਾਰ ਥੋੜ੍ਹੀ ਜਿਹੀ ਜਗਾ ਬਣਾਂ ਲੈਂਦੇ ਹਨ। ਉਨ੍ਹਾਂ ਨੂੰ ਲੋਕ ਉਸੇ ਅਹੁਦੇ ਉੱਤੇ ਬਹੁਤਾ ਚਿਰ ਝੱਲ ਨਹੀਂ ਸਕਦੇ। ਪਰ ਕਈ ਜਦੋਂ ਐਸੇ ਲੋਕ ਕਬਜ਼ਾ ਕਰ ਲੈਂਦੇ ਹਨ। ਇਸ ਲਈ ਆਪੇ ਅਹੁਦੇ ਦਿੰਦੇ ਹਨ। ਉਨ੍ਹਾਂ ਨੂੰ ਸਿਰ ਉੱਤੇ ਬੈਠਾਂ ਲੈਂਦੇ ਹਨ। ਫਿਰ ਡਾਂਗਾਂ ਮਾਰ ਕੇ ਉਤਾਰ ਦਿੰਦੇ ਹਨ। ਐਸੇ ਧੱਕੇ ਮਾਰ ਕੇ, ਗੁਰਦੁਆਰਿਆਂ ਵਿੱਚੋਂ ਕੱਢੇ ਗਿਆਨੀ ਸਾਧ ਆਪਣੇ ਡੇਰਾ ਬਣਾਂ ਲੈਂਦੇ ਹਨ। ਜਿੱਥੇ ਸਿਰਫ਼ ਇੰਨਾ ਦੀ ਹੀ ਪੂਜਾ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਲੋਕਾਂ ਦੀਆਂ ਅੱਖਾਂ ਚੋਬਲਣ ਨੂੰ ਰੱਖਦੇ ਹਨ। ਅਸਲ ਵਿੱਚ ਡੇਰੇ ਅੰਦਰ ਇੰਨਾ ਦਾ ਆਪਦਾ ਕਾਨੂੰਨ ਚੱਲਦਾ ਹੈ।
ਕੈਲੋ ਦੇ ਪਿੰਡ ਵੀ ਤਾਜ ਮਹਿਲ ਤੋਂ ਬਹੁਤ ਵੱਡਾ ਡੇਰਾ ਸੀ। ਪਿੰਡ ਦੇ ਬਾਹਰੋਂ ਦੂਰੋਂ ਹੀ ਦਿਸਦਾ ਸੀ। ਉਸ ਵਿੱਚ ਤੁਰਿਆ ਫਿਰਦਾ ਨਵਾਂ ਬੰਦਾ ਗੁਆਚ ਜਾਂਦਾ ਸੀ। ਸਾਧ ਤੇ ਇਸ ਦੇ ਚਾਟੜੇ, ਚਿੱਟੇ ਕੱਪੜੇ ਪਾਉਂਦੇ ਸਨ। ਚਿੱਟੇ ਕੱਪੜੇ ਪਾਉਣ ਨਾਲ ਦਾਗ਼ ਆਪੇ ਲੁੱਕ ਜਾਂਦੇ ਹਨ। ਲਾਲਾ ਸ਼ਾਹ ਬੰਦਾ ਵੀ ਨਿਖਰਿਆ ਲਗਦਾ ਹੈ। ਸਾਧ ਮਿੱਠੇ ਬਚਨ ਕਰਕੇ ਮਨ ਨੂੰ ਟੁੰਬਦਾ ਸੀ। ਜੇ ਰੰਡੀ ਵਾਂਗ ਮਿੱਠੇ ਬੋਲਾਂ ਤੇ ਨਿਮਰਤਾ ਨਾਲ ਨੋਟ ਬਟੋਰ ਹੁੰਦੇ ਹਨ। ਮਰਦਾਂ ਵਾਂਗ ਹਿੱਕ ਠੋਕ ਕੇ ਲੋਕਾਂ ਨਾਲ ਪੰਗਾ ਜ਼ਰੂਰੀ ਲੈਣਾ ਹੈ। ਇੰਨਾ ਦੀ ਹਰ ਸੇਵਾ ਕਰਨ ਵਿੱਚ ਮਰਦ ਵੀ ਪਿੱਛੇ ਨਹੀਂ ਹਟਦੇ। ਸਾਧ ਦੇ ਦੁਆਲੇ ਬਹੁਤ ਇਕੱਠ ਰਹਿੰਦਾ ਸੀ। ਕੈਲੋ ਦੀ ਮੰਮੀ ਆਪਦੀ ਨੂੰਹ ਤੇ ਕੈਲੋ ਨੂੰ ਸਾਧ ਦੇ ਡੇਰੇ ਵਿੱਚ ਲੈ ਕੇ ਗਈ ਸੀ। ਸਾਧ ਨੇ ਦੋ ਲਾਲ ਗੁਲਾਬੀ ਸੂਟ ਵਾਲੀਆਂ ਆਉਂਦੀਆਂ ਦੇਖੀਆਂ। ਉਸ ਦੀਆਂ ਅੱਖਾਂ ਉਨ੍ਹਾਂ ਵੱਲ ਟਿੱਕ ਗਈ। ਉਸ ਸਾਧ ਨੇ ਕਹਿਣਾਂ ਸ਼ੁਰੂ ਕੀਤਾ, “ ਸੋਹਣੀਆਂ ਚੀਜ਼ਾਂ ਪਿਆਰ ਕਰਨ ਨੂੰ ਹੁੰਦੀਆਂ ਹਨ। ਪਿਆਰ ਵਿੱਚ ਇੱਕ ਦੂਜੇ ਲਈ ਖਿੱਚ ਪੈਦਾ ਹੁੰਦੀ ਹੈ। ਆਪਣੇ ਆਪ ਤੋਂ ਪਿਆਰਾ ਚੰਗਾ ਲੱਗਦਾ ਹੈ। ਪਿਆਰੇ ਤੋਂ ਮਨ ਮੋਹਿਤ ਹੁੰਦਾ ਹੈ। ਪਿਆਰ ਵਿੱਚ ਬਹੁਤ ਤਾਕਤ ਹੁੰਦੀ ਹੈ। ਹਰ ਪਾਸੇ ਪਿਆਰਾ ਹੀ ਦਿਸਦਾ ਹੈ। ਪਿਆਰ ਇੱਕ ਦੂਜੇ ਦੇ ਨੇੜੇ ਲੈ ਆਉਂਦਾ ਹੈ। ਨੇੜੇ ਲੱਗਣ ਨਾਲ ਹੀ ਪਿਆਰ ਜਾਗਦਾ ਹੈ। ਜਿਵੇਂ ਅੱਗ ਕੋਲ ਘਿਉ ਪਿਘਲ ਦਾ ਹੈ। ਪਿਆਰ ਜਿੰਨਾ ਕਰਾਂਗੇ। ਉਨ੍ਹਾਂ ਵਧਦਾ ਹੈ। ਬੱਚਿਆਂ, ਜਾਨਵਰਾਂ ਨੂੰ ਪਿਆਰ ਕਰੀਏ। ਉਹ ਵੀ ਪਿਆਰ ਕਰਨ ਵਾਲੇ ਨੂੰ ਸਮਝਦੇ ਹਨ। ਉਸ ਨੂੰ ਪਹਿਚਾਣਦੇ ਹਨ। ਉਨ੍ਹਾਂ ਦੀਆਂ ਅੱਖਾਂ ਪਿਆਰ ਕਰਨ ਵਾਲਿਆਂ ਨੂੰ ਪਛਾਣ ਲੈਂਦੀਆਂ ਹਨ। ਪਿਆਰ ਕਰਨ ਨਾਲ ਮਨ ਦੀਆਂ ਤਰੰਗਾ ਖੁੱਲ੍ਹਦੀਆਂ ਹਨ। ਬੱਲਬਲੇ ਉੱਠਦੇ ਹਨ। ਦਿਲ ਦੀ ਧੜਕਣ ਇੱਕ ਦੂਜੇ ਨਾਲ ਰਲ-ਮਿਲ ਇੱਕ ਹੋ ਜਾਂਦੀ ਹੈ। ਉਸ ਉੱਤੇ ਅੱਖਾਂ ਟਿੱਕ ਜਾਂਦੀਆਂ ਹਨ। ਜਿਵੇਂ ਗੁਲਾਬ ਦਾ ਫੁੱਲ ਖਿੜ ਕੇ ਟਹਿਕਦਾ ਹੈ। ਉਵੇਂ ਮਨ ਖਿੜ ਜਾਂਦਾ ਹੇ।“ ਉਹ ਸਾਧ ਦੋਨਾਂ ਨੌਜਵਾਨ ਕੁੜੀਆਂ ਵੱਲ ਅੱਖਾਂ ਅੱਡ ਕੇ ਦੇਖੀ ਜਾਂਦਾ ਸੀ। ਉਸ ਦੀ ਸੁਰਤ ਹਿੱਲ ਗਈ ਸੀ। ਉਸ ਨੇ ਦਾੜ੍ਹੀ ਉੱਤੇ ਹੱਥ ਫੇਰਿਆ। ਹੱਥ ਮੁੱਛਾਂ ਵਿੱਚ ਲਿਜਾ ਕੇ, ਉਨ੍ਹਾਂ ਨੂੰ ਵੱਟ ਚਾੜ੍ਹ ਕੇ ਮਰਦਾਨਗੀ ਦਾ ਸਬੂਤ ਦੇ ਰਿਹਾ ਸੀ। ਕੈਲੋ ਤੇ ਉਸ ਦੀ ਭਾਬੀ ਨੇ, ਜਦੋਂ ਸਾਧ ਦੀਆਂ ਅੱਖਾਂ ਵਿੱਚ ਦੇਖਿਆ। ਉਸ ਦੀਆਂ ਅੱਖਾਂ ਵਿਚੋਂ ਅੱਗ ਮੱਚ ਰਹੀ ਸੀ। ਉਸ ਦੀਆ ਅੱਖਾਂ ਨਸ਼ੇ ਖਾਦੇ ਵਾਂਗ ਹੋ ਗਈਆਂ ਸਨ। ਉਹ ਅੱਖਾਂ ਵਿੱਚ ਸ਼ਰਾਰਤੀ ਹਾਸੀ ਹੱਸ ਰਿਹਾ ਸੀ। ਉਹ ਮਸਤ ਹੋਇਆ ਬੈਠਾ ਸੀ। ਐਸੇ ਮਰਦ ਔਰਤਾਂ ਉੱਤੇ ਛਾ ਜਾਂਦੇ ਹਨ। ਕੋਈ ਵੀ ਜੀਵ ਆਤਮਾ ਕਲੇਸ਼, ਦੁੱਖ, ਦਰਦ ਪਸੰਦ ਨਹੀਂ ਕਰਦੀ। ਹਰ ਆਤਮਾ ਨੂੰ ਸੁੱਖ, ਪਿਆਰ ਸੰਤੁਸ਼ਟੀ ਚਾਹੀਦੀ ਹੈ। ਸਾਧ ਨੇ ਕਿਹਾ, “ ਅੱਜ ਸਤਸੰਗ ਇਸ ਤੋਂ ਅੱਗੇ ਨਹੀਂ ਕਰ ਸਕਦੇ। ਮੈਂ ਸਮਾਧੀ ਵਿੱਚ ਜਾਣਾ ਹੈ। ਮੈਂ ਆਰਾਮ ਕਰਨਾ ਹੈ। ਹੁਣ ਤੁਸੀਂ ਜਾ ਸਕਦੇ ਹੋ। “ ਲੋਕ ਉੱਠ ਕੇ ਜਾਣ ਲੱਗ ਗਏ ਸਨ। ਮਚਲਾ ਹੋਇਆ ਸਾਧ, ਛਾਪਲੇ ਸੱਪ ਵਾਂਗ ਸ਼ਿਕਾਰ ਉੱਤੇ ਅੱਖ ਟਿਕਾਈ ਬੈਠਾ ਸੀ।
ਸਾਧ ਕੋਲ ਉਹ ਰੁਕ ਗਈਆਂ। ਨਵੀਆਂ ਵਿਆਹੀਆਂ ਕੁੜੀਆਂ ਨੂੰ ਅਸ਼ੀਰਵਾਦ ਦਿਵਾਉਣਾ ਸੀ। ਕੈਲੋ ਦੀ ਮੰਮੀ ਨੇ ਆਪ ਉਸ ਨੌਜਵਾਨ ਬਾਬੇ ਨੂੰ ਮੱਥਾ ਟੇਕਿਆ। ਦੋਨਾਂ ਕੁੜੀਆਂ ਨੂੰ ਕਿਹਾ, “ ਤੁਸੀਂ ਵੀ ਮਹਾਂਪੁਰਸ਼ਾਂ ਤੋਂ ਅਸ਼ੀਰਵਾਦ ਲੈ ਲਵੋ। “ ਕੈਲੋ ਦੀ ਭਰਜਾਈ ਸਾਧ ਨੂੰ ਮੱਥਾ ਟੇਕਣ ਲੱਗੀ ਸੀ। ਸਾਧ ਨੇ ਪਹਿਲਾਂ ਹੀ ਉਸ ਨੂੰ ਘੁੱਟ ਕੇ, ਆਪਦੇ ਕਾਲਜੇ ਨਾਲ ਲਾ ਲਿਆ। ਸਾਧ ਨੇ ਕਿਹਾ, “ ਬੱਚੇ ਜਦੋਂ ਹਿੱਕ ਨਾਲ ਲੱਗਦੇ ਹਨ। ਦਿਲ ਠਰ ਜਾਂਦਾ ਹੈ। “ ਉਸ ਨੇ ਦੂਜੇ ਪਾਸੇ ਕੈਲੋ ਨੂੰ ਵੀ ਆਪਦੇ ਨਾਲ ਲਾ ਲਿਆ। ਸਾਧ ਦੋਨਾਂ ਦੇ ਵਾਲਾਂ ਉੱਤੇ ਚੁੰਮੀਆਂ ਕਰ ਰਿਹਾ ਸੀ। ਕੈਲੋ ਦੀ ਮੰਮੀ ਹੱਟੇ-ਕੱਟੇ ਸਾਧ ਦੇ ਪੈਰ ਦਬਾ ਰਹੀ ਸੀ। ਜਦੋਂ ਕਿਸੇ ਖ਼ਾਨਦਾਨ ਵਿੱਚ ਵਿਆਹ ਹੁੰਦਾ ਹੈ। ਉਹ ਸਿਰਫ਼ ਵਿਆਹ ਕਰਾਉਣ ਵਾਲੇ ਮੁੰਡਾ ਕੁੜੀ ਦਾ ਰਿਸ਼ਤਾ ਹੀ ਨਹੀਂ ਹੁੰਦਾ। ਸਗੋਂ ਪੂਰੇ ਪਰਿਵਾਰ, ਰਿਸ਼ਤੇਦਾਰਾਂ ਤੇ ਆਲੇ-ਦੁਆਲੇ ਦੇ ਸਬ ਲੋਕਾਂ ਨਾਲ ਰਿਸ਼ਤਾ ਬਣ ਜਾਂਦਾ ਹੈ। ਉਹ ਸਬ ਦੇ ਨੂੰਹ ਜਮਾਈ ਹੁੰਦੇ ਹਨ। ਜਦੋਂ ਦਾ ਕੈਲੋ ਦੇ ਭਰਾ ਰਾਜੂ-ਭਰਜਾਈ ਰਾਜੀ ਦਾ ਵਿਆਹ ਹੋਇਆ ਸੀ। ਸ਼ਗਨ ਹੀ ਨਹੀਂ ਮੁੱਕੇ ਸਨ। ਜਦੋਂ ਕੱਚੇ ਦੁੱਧ ਵਾਲੀ ਪ੍ਰਾਂਤ ਵਿੱਚੋਂ ਰਾਜੂ ਤੇ ਰਾਜੀ ਛਾਪ ਲੱਭ ਰਹੇ ਸਨ। ਉਨ੍ਹਾਂ ਦੇ ਹੱਥ ਇੱਕ ਦੂਜੇ ਨੂੰ ਛੂਹ ਰਹੇ ਸਨ। ਇਹ ਕੋਈ ਸ਼ਗਨ ਨਹੀਂ ਹੁੰਦਾ। ਸਗੋਂ ਇੱਕ ਦੂਜੇ ਨੂੰ ਛੇੜਨ ਦਾ ਮੌਕਾ ਦਿੱਤਾ ਜਾਂਦਾ ਹੈ। ਬਹਾਨਾ ਛਾਪ ਦਾ ਹੁੰਦਾ ਹੈ। ਉਹ ਵੀ ਵਹੁਟੀ ਨੂੰ ਸਬ ਦੇ ਮੂਹਰੇ ਛੇੜ ਰਿਹਾ ਸੀ। ਆਪਦੇ ਘਰ ਵਿੱਚ ਸਭ ਕੋਈ ਸ਼ੇਰ ਹੁੰਦਾ ਹੈ। ਰਾਜੀ ਸ਼ਰਮ ਦੀ ਮਾਰੀ ਕੁੱਝ ਕਹਿ ਨਹੀਂ ਰਹੀ ਸੀ। ਸਾਰਾ ਟੱਬਰ ਤਾਂ ਰਾਜੂ ਵੱਲ ਸੀ। ਰਾਜੀ ਦੀ ਭੈਣ ਜੋ ਵਿਚੋਲਣ ਸੀ। ਉਹ ਦੋਨਾਂ ਵੱਲ ਸੀ। ਜਿਹੜਾ ਜ਼ੋਰ ਉਸ ਦਾ ਵਿਆਹ ਵਿੱਚ ਸੀ। ਹੁਣ ਉਹ ਮਾਣ ਵੀ ਮੁੱਕ ਗਿਆ ਸੀ। ਵਿਚੋਲਣ ਦਾ ਮਾਣ ਘੱਟ ਗਿਆ ਸੀ। ਵਿਚੋਲੇ ਦੀ ਦਾਰੂ ਇੰਨੀ ਪੀਤੀ ਸੀ। ਅਜੇ ਤੱਕ ਧਰਤੀ ਤੇ ਪੈਰ ਨਹੀਂ ਲੱਗੇ ਸਨ। ਰਾਜੂ ਨੇ ਛਾਪ ਪਹਿਲਾਂ ਹੀ ਮੁੱਠੀ ਵਿੱਚ ਕਰ ਲਈ ਸੀ। ਫਿਰ ਤਾਂ ਉਹ ਰਾਜੀ ਦੇ ਹੱਥਾਂ ਨੂੰ ਛੇੜ ਲਈ ਸਮਾਂ ਲੰਬਾ ਕਰ ਰਿਹਾ ਸੀ। ਰਾਜੀ ਨੂੰ ਪਤਾ ਸੀ, ਛਾਪ ਪ੍ਰਾਂਤ ਵਿੱਚ ਨਹੀਂ ਹੈ। ਉਸ ਨੇ ਵਿਚੋਲਣ ਵੱਲ ਦੇਖਿਆ। ਉਸ ਨੇ ਕਿਹਾ, “ ਪ੍ਰਾਂਤ ਵਿੱਚੋਂ ਕੀ ਲੱਭਣਾ ਹੈ? ਇਸ ਵਿੱਚ ਮੈਨੂੰ ਤਾਂ ਕੁੱਝ ਲੱਭਦਾ ਨਹੀਂ ਹੈ। “ ਕਿਸੇ ਔਰਤ ਨੇ ਕਿਹਾ, “ ਤਾਂ ਫਿਰ ਲੱਗਦਾ ਮੁੰਡਾ ਬਾਜ਼ੀ ਮਾਰ ਗਿਆ। ਹੁਣ ਇਹਦੇ ਥੱਲੇ ਲੱਗ ਕੇ, ਘਰ ਵਿੱਚ ਰਹਿਣਾ ਪੈਣਾ ਹੈ। “ ਕਿਸੇ ਹੋਰ ਨੇ ਕਿਹਾ, “ ਇਹ ਤਾਂ ਅੱਗੇ ਹੀ ਤੇਜ਼ ਹੈ। ਇਸ ਨੂੰ ਪੁੱਠੇ ਕਾਰੇ ਨਾਂ ਸਿੱਖਾਵੋ। “ ਰਾਜੂ ਨੇ ਪ੍ਰਾਂਤ ਵਿਚਲੇ ਚਿੱਟੇ ਕੱਚੇ ਦੁੱਧ ਵਾਲੇ ਪਾਣੀ ਦਾ ਫ਼ਾਇਦੇ ਉਠਾਇਆ। ਝੱਟ ਉਸ ਦਾ ਹੱਥ ਫੜ ਕੇ, ਛਾਪ ਰਾਜੀ ਦੀ ਮੁੱਠੀ ਵਿੱਚ ਦੇ ਦਿੱਤੀ। ਰਾਜ਼ੀ ਨੂੰ ਬਿਜਲੀ ਦਾ ਝਟਕਾ ਲੱਗਾ।
ਉਸ ਦੀ ਸੁਰਤ ਡੇਰੇ ਵਾਲੇ ਸਾਧ ਵੱਲ ਗਈ। ਉਸ ਦੇ ਦਿਮਾਗ਼ ਨੇ, ਦੋਨਾਂ ਵਿੱਚ ਤੁਲਨਾ ਕੀਤੀ। ਰਾਜੂ ਨੇ ਹੱਥ ਨਾਲ ਹੱਥ ਛੇੜ ਕੇ ਛੇੜਖ਼ਾਨੀ ਕੀਤੀ ਸੀ। ਸਾਧ ਨੇ ਉਸ ਦੀ ਛਾਤੀ ਆਪਦੀ ਸਖ਼ਤ ਹਿੱਕ ਨਾਲ ਐਡੀ ਜ਼ੋਰ ਦੀ ਮਸਲੀ ਸੀ। ਉਸ ਦੇ ਕੂਲ਼ੇ ਅੰਗਾਂ ਸਾਧ ਦੀ ਹਿੱਕ ਵਿੱਚ ਖੁਬ ਗਏ ਸੀ। ਉਸ ਦੇ ਸਰੀਰ ਵਿੱਚੋਂ ਸੇਕ ਨਿਕਲ ਗਿਆ ਸੀ। ਪਹਿਲੀ ਬਾਰ ਕਿਸੇ ਮਰਦ ਦੇ ਅੰਗ ਉਸ ਨਾਲ ਲੱਗੇ ਸਨ। ਦੋਨਾਂ ਦੀ ਛੂਹ ਵਿੱਚ ਅਲੱਗ ਹੀ ਸੁਆਦ ਸੀ। ਰਾਜੂ ਦੇ ਹੱਥ ਟਕਰਾਉਂਦੇ ਹੀ ਉਸ ਨੂੰ ਸਾਧ ਦੀ ਛੂਹ ਦੀ ਤੱੜਫ਼ਨਾਂ ਜਿਹੀ ਲੱਗ ਗਈ। ਕੈਲੋ ਨੇ ਕਿਹਾ, “ ਕੀ ਹੋਇਆ? ਤੁਸੀਂ ਤਾਂ ਦੋਨੇਂ ਹੀ ਕਿਤੇ ਗੁਆਚ ਗਏ। ਛਾਪ ਦੇਵੋ ਲੱਭ ਕੇ। “ ਰਾਜੂ ਨੇ ਦੋਨੇਂ ਹੱਥ ਖ਼ਾਲੀ ਦਿਖਾ ਦਿੱਤੇ। ਰਾਜੀ ਦੀ ਸੁਰਤ ਕਿਤੇ ਹੋਰ ਲੱਗੀ ਹੋਈ ਸੀ। ਵਿਚੋਲਣ ਨੇ ਉਸ ਨੂੰ ਝੰਜੋੜ ਕੇ ਕਿਹਾ, “ ਕਿਤੇ ਜਾਦੂ ਤਾਂ ਨਹੀਂ ਚੱਲ ਗਿਆ। ਇਸ ਪਿੰਡ ਦੇ ਮੁੰਡੇ ਐਸੇ ਹੀ ਚੁਲਬੁਲੇ ਹਨ। ਮੈਨੂੰ ਅਜੇ ਤੱਕ ਸੁਰਤ ਨਹੀਂ ਆਈ। ਲਿਆ ਦੇਖਾ ਛਾਪ ਤੇਰੇ ਕੋਲ ਹੀ ਹੈ। “ ਰਾਜੀ ਨੇ ਹੱਥ ਦੁਧੀਆਂ ਪਾਣੀ ਵਿੱਚੋਂ ਬਾਹਰ ਕੱਢ ਕੇ ਛਾਪ ਸਬ ਨੂੰ ਦਿਖਾ ਦਿੱਤੀ ਸੀ। ਕੈਲੋ ਨੇ ਕਿਹਾ, “ਪਾ ਲੈ ਜਿਹੜੀ ਉਂਗਲੀਂ ਵਿੱਚ ਮੇਚ ਆਉਂਦੀ ਹੈ। ਅੱਜ ਤੋਂ ਵੀਰੇ ਦੀਆਂ ਸਾਰੀਆਂ ਚੀਜ਼ਾਂ ਉੱਤੇ ਤੇਰਾ ਕਬਜ਼ਾ ਹੈ। ਇਸ ਨੇ ਤੇਰੇ ਮੂਹਰੇ ਵੀ ਬੁੱਧੂ ਬਣਿਆਂ ਰਹਿਣਾ ਹੈ। “ ਰਾਜੂ ਨੇ ਕਿਹਾ, “ ਅਸਲ ਗੱਲ ਤਾਂ ਇਹ ਹੈ। ਛਾਪ ਮੈਨੂੰ ਹੀ ਲੱਭੀ ਸੀ। ਮੈਂ ਮਹਿਮਾਨ ਬਾਜ਼ੀ ਕੀਤੀ ਹੈ। “ ਕੈਲੋ ਦੀ ਮੰਮੀ ਨੇ ਕਿਹਾ, “ ਇਹ ਤੇਰੀ ਘਰ ਵਾਲੀ ਹੈ। ਮਹਿਮਾਨ ਸਮਝ ਕੇ, ਕਿਤੇ ਸਾਰੀ ਉਮਰ ਖ਼ਾਤਰ ਦਾਰੀ ਵਿੱਚ ਹੀ ਨਾਂ ਲੱਗਿਆ ਰਹੀਂ। “
ਇੱਕ ਸਮਾਂ ਸੀ। ਜਿਉਂ ਹੀ ਧੀ-ਪੁੱਤ ਜਵਾਨ ਹੁੰਦੇ ਸੀ। ਮੁੰਡੇ ਦੀ ਮੁੱਛ ਫੁੱਟਣ ਲੱਗਦੀ ਹੈ। ਕੁੜੀਆਂ ਮੁੰਡੇ ਕੱਦ ਕੱਢਦੇ ਦਿਸਦੇ ਸੀ। ਕੁੜੀ ਦੇ ਸਰੀਰ ਦੀ ਬਣਤਰ ਪੂਰੀ ਹੁੰਦੀ ਦਿਸਦੀ ਹੈ। ਉਦੋਂ ਹੀ ਕੁੜੀ ਨੂੰ ਘਰ ਦੇ ਅੰਦਰ ਡਿੱਕ ਦਿੱਤਾ ਜਾਂਦਾ ਸੀ। ਜੁਵਾਨ ਕੁੜੀਆਂ ਮੁੰਡਿਆਂ ਤੋਂ ਮਾਪਿਆਂ ਤੇ ਲੋਕਾਂ ਨੂੰ ਖ਼ਤਰਾ ਖੜ੍ਹਾ ਹੋ ਗਿਆ ਦਿਸਦਾ ਹੁੰਦਾ ਹੈ। ਇਹ ਆਪ ਜਿਉਂ ਉਦਾਹਰਨ ਹੁੰਦੇ ਹਨ। ਇਹ ਸੱਚ ਇੰਨਾ ਨੇ ਆਪਦੇ ਪਿੰਡੇ ਉੱਤੇ ਸੱਚ ਹੰਢਾਇਆਂ ਹੁੰਦਾ ਹੈ। ਇਹ ਆਪ ਸੈਕਸ ਬਗੈਰ ਚਾਰ ਦਿਨ ਨਹੀਂ ਕੱਢਦੇ। ਆਪ ਨੌਂ ਸੌ ਚੂਹਾ ਹਜ਼ਮ ਕਰ ਜਾਂਦੇ ਹਨ। ਜਵਾਨੀ ਦਾ ਮਤਲਬ ਹੈ, ਸੈਕਸੀ ਬੰਬ ਤਿਆਰ ਹੋ ਗਏ ਹਨ। ਮਰਦ-ਔਰਤ ਕਾਮ ਤੋਂ ਬਗੈਰ ਰਹਿ ਨਹੀਂ ਸਕਦੇ। ਜਵਾਨ ਕੁੜੀਆਂ ਤੋਂ ਡਰ ਲੱਗਦਾ ਹੈ। ਕਿਤੇ ਕੁਆਰੀਆਂ ਮਾਂ ਨਾਂ ਬਣ ਜਾਣ। ਦੂਜੇ ਪਾਸੇ ਕੁਆਰੀਆਂ ਕੁੜੀਆਂ ਨੇ ਹੀ, ਧਰਮਾਂ ਦੀ ਨੀਂਹ ਰੱਖੀ ਹੋਈ ਹੈ। ਉਨ੍ਹਾਂ ਨੂੰ ਅੱਜ ਤੱਕ ਕੁਆਰੀਆਂ ਹੀ ਕਿਹਾ ਜਾਂਦਾ ਹੈ। ਲੋਕ ਆਪ ਜਵਾਨ ਕੁੜੀ ਨੂੰ ਚਾਰ ਦਿਨ ਨਹੀਂ ਰੱਖ ਸਕਦੇ। ਵਿਆਹੁਣ ਦੀ ਕਰਦੇ ਹਨ। ਮੁੰਡਿਆਂ ਨੂੰ ਵੀ ਛੇਤੀ ਤੋਂ ਛੇਤੀ ਲਗਾਮ ਪਾ ਦੇਣੀ ਚਾਹੁੰਦੇ ਹਨ। ਬਈ ਕਿਤੇ ਅੱਥਰੇ ਘੋੜੇ ਵਾਂਗ ਖੁੱਲ੍ਹੇ ਬੇਲਗ਼ਾਮ ਹੀ ਨਾਂ ਫਿਰਦੇ ਰਹਿਣ। ਸਬ ਰਿਸ਼ਤੇਦਾਰਾਂ ਤੇ ਹੋਰ ਜਾਣਨ ਵਾਲੇ ਲੋਕਾਂ ਨੂੰ ਸਾਥੀ ਲੱਭਣ ਲਈ ਕਿਹਾ ਜਾਂਦਾ ਸੀ। ਆਲੇ-ਦੁਆਲੇ ਤੋਂ ਕੋਈ ਮੁੰਡੇ-ਕੁੜੀਆਂ ਦਾ ਰਿਸ਼ਤਾ ਆਉਂਦਾ ਹੈ। ਜੈਸਾ ਵੀ ਕੋਈ ਨੇੜੇ ਤੇੜੇ ਸਾਥ ਲੱਭਦਾ ਹੈ। ਫੱਟਾ-ਫੱਟ ਵਿਆਹ ਕਰਕੇ, ਆਪਦੀ ਜੁੰਮੁਬਾਰੀ ਖ਼ਤਮ ਕਰਦੇ ਹਨ। ਹਰ ਕੋਈ ਦੂਜੇ ਤੇ ਜੁੰਮੁਬਾਰੀ ਸਿੱਟ ਕੇ ਨਵੇਕਲਾ ਹੋਣਾ ਚਾਹੁੰਦੇ ਹੈ। ਇਸੇ ਲਈ ਹੁਣ ਵਿਆਹੇ ਹੋਏ ਵੀ ਪਤੀ-ਪਤਨੀ ਛੱਡ ਕੇ ਨਿਕਲ ਜਾਂਦੇ ਹਨ। ਸ਼ਾਦੀ ਹੋਏ ਵਾਲਿਆਂ ਦਾ ਬੰਨ੍ਹ-ਸੁਬ ਟੁੱਟਾ ਹੋਇਆ ਹੈ।
ਅੱਜ ਕਲ ਪ੍ਰੇਮ ਵਰਗੇ ਵੀ ਹਨ। ਜਿੰਨਾ ਦੀ ਹਰ ਦਿਨ ਨਵੇਂ ਸਾਥੀ ਨਾਲ ਸੁਹਾਗ ਰਾਤ ਹੁੰਦੀ ਹੈ। ਰੰਡੀਆਂ ਪੈਸੇ ਲੈ ਕੇ ਲੋਕਾਂ ਦੀ ਸੈਕਸ ਦੀ ਕੰਜ ਉਤਾਰਦੀਆਂ ਹਨ। ਉਨ੍ਹਾਂ ਦਾ ਵੀ ਕੋਈ ਦੀਨ ਅਮਾਨ ਹੁੰਦਾ ਹੈ। ਉਹ ਇੱਕ ਥਾਂ ਉੱਤੇ ਬੈਠ ਕੇ, ਬਿਜ਼ਨਸ ਕਰਦੀਆਂ ਹਨ। ਪਰ ਅੱਜ ਕਲ ਮੁੰਡੇ-ਕੁੜੀਆਂ ਪੈਸਾ ਕਮਾਉਣ ਵਿੱਚ ਨਿੱਤਰ ਪਏ ਹਨ। ਵੈਸੇ ਵਿਆਹ ਕਰਾ ਕੇ, ਔਰਤਾਂ ਘਰ ਵਿੱਚ ਕਮਾਈ ਕਰਦੀਆਂ ਹਨ। ਕਈ ਔਰਤਾਂ ਬਾਹਰੋਂ ਵੀ ਪਤੀ ਦੇ ਬਰਾਬਰ ਕਮਾਕੇ ਲਿਉਂਦੀਆਂ ਹਨ। ਜੇ ਬਗੈਰ ਵਿਆਹ ਤੋਂ ਵੀ ਕਈ ਐਸੇ ਕਮਾਈ ਪੈਸਿਆਂ ਦੇ ਲੈਣ ਦੀ ਕਰਦੇ ਹਨ। ਕਈਆਂ ਲਈ ਸ਼ਰਮ ਵਾਲੀ ਗੱਲ ਉੱਕਾ ਨਹੀਂ ਹੈ। ਦੁਨੀਆ ਇਸੇ ਤਰਾਂ ਚੱਲਦੀ ਹੈ। ਖ਼ਰੀਦਦਾਰ ਜਿਸਮ ਖ਼ਰੀਦਦੇ ਹਨ। ਵਿਕਾਊ ਆਪਦੀਆਂ ਬੋਟੀਆਂ ਵੇਚਦੇ ਹਨ। ਵਿਆਹ ਤਾਂ ਪ੍ਰੇਮ ਵਰਗੇ ਲੋਕ ਸ਼ੋ-ਪੀਸ ਘਰ ਵਿੱਚ ਰੱਖਣ ਲਈ ਕਰਾਉਂਦੇ ਹਨ। ਹੁਸਨ ਤਾਂ ਐਸੇ ਲੋਕਾਂ ਨੇ ਪਹਿਲਾਂ ਹੀ ਖਾਧਾ-ਪੀਤਾ ਹੁੰਦਾ ਹੈ।
ਪ੍ਰੇਮ ਲਈ ਕੈਲੋ ਕੰਮ ਕਰਨ ਵਾਲੀ ਸੇਵਾਦਾਰ ਸੀ। ਉਸ ਦੀ ਮੰਮੀ ਤੋਂ ਰੋਟੀ-ਦਾਲ ਵੀ ਨਹੀਂ ਬਣਦੀ ਸੀ। ਘਰ ਸੰਭਾਲਣ ਨੂੰ ਪ੍ਰੇਮ ਨੂੰ ਚੰਗੀ ਸੁਆਣੀ ਚਾਹੀਦੀ ਸੀ। ਪ੍ਰੇਮ ਦੇ ਨਾਲ ਫਿਰਨ ਵਾਲੀਆਂ ਕੁੜੀਆਂ ਉਸ ਨਾਲ ਵਿਆਹ ਕਰਾਉਣ ਲਈ ਤਿਆਰ ਨਹੀਂ ਸਨ। ਪ੍ਰੇਮ ਆਪ ਵੀ ਜਾਣਦਾ ਸੀ। ਜੇ ਐਸੀ ਕੁੜੀ ਨੂੰ ਵਿਆਹ ਲਿਆ। ਘਰ ਨੂੰ ਹੀ ਕੋਠਾ ਬਣਾਂ ਦੇਵੇਗੀ। ਕੈਲੋ ਇਸ ਨੂੰ ਚੰਗੀ ਕੁੜੀ ਲੱਭ ਗਈ ਸੀ। ਇਸੇ ਲਈ ਪ੍ਰੇਮ ਦੀ ਹਰ ਗੱਲ ਉਹ ਮਨ ਵਿੱਚ ਹੀ ਦੱਬ ਲੈਂਦੀ ਸੀ। ਪ੍ਰੇਮ ਵੀ ਜਾਣਦਾ ਸੀ। ਮੁਰਗ਼ੀ ਘਰ ਹੀ ਹੈ। ਇਸ ਨੇ ਕਿਥੇ ਜਾਣਾ ਹੈ? ਕਿਹੜਾ ਕੋਈ ਕਾਹਲੀ ਹੈ। ਬਈ ਕਿਤੇ ਚਲੀ ਜਾਵੇਗੀ। ਜਾਂ ਦੂਜੇ ਕਿਸੇ ਨੂੰ ਬੋਚ ਲਵੇਗੀ। ਕੈਲੋ ਸੋਚਦੀ ਸੀ, ਸਬਰ ਫਲ਼ ਮਿੱਠਾ ਹੁੰਦਾ ਹੈ। ਉਹ ਇਹ ਨਹੀਂ ਜਾਣਦੀ ਸੀ। ਇਹ ਫਲ ਜ਼ਿਆਦਾ ਹੀ ਮਿੱਠਾ ਹੈ, ਅਣਗਿਣਤ ਔਤਾਂ ਦੇ ਮੂੰਹ ਲੱਗ ਚੁੱਕਾ ਹੈ। ਕੁੱਝ ਹੀ ਸੁਆਦ ਲੈ ਚੁੱਕੇ ਹਨ।
ਮੁੰਡਿਆਂ ਨੂੰ ਤਾਂ ਪਹਿਲਾਂ ਹੀ ਖੁੱਲ੍ਹੀ ਛੁੱਟੀ ਹੁੰਦੀ ਹੈ। ਜਿੱਥੇ ਮਰਜ਼ੀ ਘੁੰਮੀ ਜਾਣ। ਮੁੰਡਿਆਂ ਦੀ ਇੱਜ਼ਤ ਕਿਤੇ ਉੱਤਰ ਵੀ ਜਾਵੇ। ਕਿਸੇ ਲਈ ਐਡੀ ਕੋਈ ਸ਼ਰਮ ਵਾਲੀ ਗੱਲ ਨਹੀਂ ਹੁੰਦੀ। ਪ੍ਰੇਮ ਨੂੰ ਕਿੰਨੀਆਂ ਕੁੜੀਆਂ ਹੰਢਾ ਕੇ ਚਲੀਆਂ ਗਈਆਂ ਸਨ। ਉਸ ਦੀ ਇੱਜ਼ਤ ਨੂੰ ਭੋਰਾ ਫ਼ਰਕ ਨਹੀਂ ਪਿਆ ਸੀ। ਉਹ ਕੈਨੇਡਾ ਦੀਆਂ ਕੁੜੀਆਂ ਦੀਆਂ ਕਰਤੂਤਾਂ ਜਾਣਦਾ ਸੀ। ਕੈਨੇਡਾ ਵਿੱਚ ਕੁੜੀਆਂ ਉਸ ਦੇ ਲੱਛਣ ਜਾਣਦੀਆਂ ਸਨ। ਇਸ ਲਈ ਉਹ ਵਿਆਹ ਕਰਾਉਣ ਪੰਜਾਬ ਚਲਾ ਗਿਆ। ਪੰਜਾਬ ਵਿਚੋਂ ਚੰਗੀ ਕੁੜੀ ਦੀ ਭਾਲ ਵਿੱਚ ਗਿਆ ਸੀ। ਇਸ ਨੂੰ ਲੱਗਦਾ ਸੀ। ਪੰਜਾਬ ਵਿੱਚੋਂ ਕੱਚੀਆਂ ਕੁਰਬਲਾ ਹੀ ਹਨ। ਬਰਫ਼ ਦੀ ਤਕਸੀਰ ਵੀ ਮਨੁੱਖ ਵਾਂਗ ਗਰਮ ਹੁੰਦੀ ਹੈ। ਇਸੇ ਲਈ ਜੇ ਕੈਨੇਡਾ ਤੇ ਹੋਰ ਠੰਢੇ ਦੇਸ਼ਾਂ ਵਿੱਚ ਬਗੈਰ ਵਿਆਹ ਤੋਂ ਮੁੰਡੇ-ਕੁੜੀਆਂ ਸਰੀਰਕ ਸਬੰਧ ਕਰ ਸਕਦੇ ਹਨ। ਭਾਰਤ ਇੰਨੀ ਆਬਾਦੀ ਵਾਲੇ ਗਰਮ ਦੇਸ਼ ਵਿੱਚ ਰਹਿਣ ਵਾਲੇ ਮੁੰਡੇ-ਕੁੜੀਆਂ ਠੰਢੇ ਮੱਤੇ ਦੇ ਲਗਦੇ ਹਨ। ਪਰ ਉਹ ਵੀ ਪਿੱਛੇ ਨਹੀਂ ਹਨ। ਅੱਗੇ ਮਾਪੇ ਜਵਾਨ ਕੁੜੀਆਂ ਨੂੰ ਦੇਹਲੀ ਨਹੀਂ ਟੱਪਣ ਦਿੰਦੇ ਸੀ। ਅੱਜ ਕਲ ਬਾਹਰਲੇ ਦੇਸ਼ਾਂ ਵਿੱਚ ਪੜ੍ਹਾਈਆਂ, ਨੌਕਰੀਆਂ ਕਰਨ ਭੇਜਦੇ ਹਨ। ਕਈਆਂ ਦਾ ਕਹਿਣਾ ਹੈ, “ ਕੁੜੀਆਂ-ਮੁੰਡਿਆਂ ਵਿੱਚ ਕੋਈ ਫ਼ਰਕ ਨਹੀਂ ਹੈ। ਇਹ ਬਰਾਬਰ ਹਨ। “ ਕੁੱਝ ਕੁ ਨੂੰ ਛੱਡ ਕੇ, ਇਹ ਕੁੜੀਆਂ ਵੀ ਅੱਜ ਕਲ ਮੁੰਡਿਆਂ ਵਾਂਗ ਕਸਰਾਂ ਕੱਢਣ ਲੱਗੀਆਂ ਹੋਈਆਂ ਹਨ। ਜਿਵੇਂ ਪ੍ਰੇਮ ਨੂੰ ਲੱਗਦਾ ਹੈ। ਇਹ ਕੁੜੀਆਂ ਨੂੰ ਚਾਰਾ ਪਾਉਂਦਾ ਹੈ। ਇਸ ਨੂੰ ਇਹ ਨਹੀਂ ਪਤਾ, ਕੁੜੀਆਂ ਇਸ ਨੂੰ ਚਾਰ ਰਹੀਆਂ ਹਨ। ਅੱਜ ਦੀਆਂ ਕੁੜੀਆਂ ਵੀ ਚਾਲੂ ਹਨ।
ਇਹ ਗੱਲ ਲੋਕ ਤੇ ਮਾਪੇ ਵੀ ਜਾਣਦੇ ਹਨ। ਨੌਜਵਾਨ ਵਿਆਹੇ, ਕੁਆਰੇ ਮੁੰਡੇ ਕੁੜੀਆਂ ਨੂੰ ਬਾਹਰਲੇ ਦੇਸ਼ਾਂ ਕੈਨੇਡਾ, ਅਮਰੀਕਾ ਜਿੱਥੇ ਵੀ ਪੜ੍ਹਾਈਆਂ, ਨੌਕਰੀਆਂ ਕਰਨ ਭੇਜਿਆ ਹੈ। ਪੜ੍ਹਾਈਆਂ ਕਰਨ ਦੇ ਨਾਲ ਦਿਮਾਗ਼ੀ ਨੌਕਰੀਆਂ ਕਰਨ ਨਾਲ ਪੇਟ ਦੀ ਭੁੱਖ ਤਾਂ ਮਿਟ ਜਾਵੇਗੀ। ਨੌਜਵਾਨ ਵਿਆਹੇ ਕੁਆਰੇ ਮੁੰਡੇ ਕੁੜੀਆਂ ਦੀ ਜੋ ਸਰੀਰਕ ਸੈਕਸ ਦੀ ਅੱਗ ਹੈ। ਉਨ੍ਹਾਂ ਨੇ ਕਿਵੇਂ ਨਾਂ ਕਿਵੇਂ ਤਾਂ ਠੰਢੀ ਕਰਨੀ ਹੀ ਹੈ। ਐਸੇ ਨੌਜਵਾਨ ਵਿਆਹੇ ਕੁਆਰੇ ਮੁੰਡੇ ਕੁੜੀਆਂ ਦੇ ਜੋ ਵੀ ਹੱਥ ਲੱਗਦਾ ਹੈ। ਪ੍ਰੇਮ ਵਰਗੇ ਦੇ ਵਿਆਹੇ ਕੁਆਰੇ ਮੁੰਡੇ, ਕੁੜੀਆਂ ਸਬ ਹਜ਼ਮ ਹੋ ਜਾਂਦੇ ਹਨ। ਇਸੇ ਲਈ ਤਾਂ ਪ੍ਰੇਮ ਨੂੰ ਸਹਾਗਰਾਤ ਨਾ ਮਨਾਉਣ ਦਾ ਕੋਈ ਫ਼ਰਕ ਨਹੀਂ ਪਾਇਆ। ਇਹ ਸਬ ਕੁੱਝ ਉਸ ਦਾ ਖਾਂਦਾ ਪੀਤਾ ਹੋਇਆ ਸੀ। ਕੈਨੇਡਾ ਵਿੱਚ 30-35 ਸਾਲਾਂ ਦੇ ਹੋ ਜਾਂਦੇ ਹਨ। ਪੱਕੇ ਹੋਣ ਦੇ ਚੱਕਰਾਂ ਵਿੱਚ ਤੁਰੇ ਫਿਰਦੇ ਹਨ। ਵੈਸੇ ਵੀ ਲੱਗਦਾ ਹੈ। ਕੈਨੇਡਾ ਵਿੱਚ ਕੁੜੀਆਂ ਵੱਧ ਹਨ। ਇਸੇ ਲਈ ਇੱਕ ਹੀ ਮੁੰਡੇ ਨੂੰ ਦੋ-ਤਿੰਨ ਕੁੜੀਆਂ ਚੱਕਰਾਂ ਵਿੱਚ ਪਾਈ ਫਿਰਦੀਆਂ ਹਨ। ਇੰਨਾ ਦੇ ਸਰੀਰ ਐਸੇ ਹਨ। ਜਿਵੇਂ ਅੰਬ ਚੂਪਿਆ ਹੁੰਦਾ ਹੈ। ਬੇਗਾਨੀ ਚੀਜ਼ ਨੂੰ ਬੰਦਾ ਨੇਬੂ ਵਾਂਗ ਨਿਚੋੜ ਦਿੰਦਾ ਹੈ। ਸਿਆਣਿਆਂ ਨੇ ਤੱਤ ਕੱਢੇ ਹੁੰਦੇ ਹਨ। ਆਪਦੇ ਉੱਤੇ ਹੰਢਾਇਆ ਹੁੰਦਾ ਹੈ। ਆਪ ਤਾਂ ਮੌਜ਼ਾ ਲੈ ਗਏ। ਜਦੋਂ ਪਤਾ ਲੱਗਾ ਸਰੀਰ ਬੋਡਾ ਹੋ ਗਿਆ ਹੈ। ਸਾਰਾ ਹਿੱਲਣ ਲੱਗ ਗਿਆ ਹੈ। ਸਿਆਣੇ ਕਹਿ ਗਏ ਹਨ, “ ਕਾਮ ਹੈਵਾਨ ਦੀ ਤਰਾਂ ਹੈ। ਸਰੀਰ ਨੂੰ ਖਾ ਜਾਂਦਾ ਹੈ। “ ਮਰਦ ਔਰਤ ਤੋਂ ਡਰਦੇ ਜੰਗਲਾ ਵਿੱਚ ਪਹੁੰਚ ਗਏ। ਅਫ਼ਸਰਾ ਉੱਥੇ ਵੀ ਪਹੁੰਚ ਜਾਂਦੀਆਂ ਹਨ। ਮੁੰਡੇ ਕੁੜੀਆਂ ਕੋਲ ਪੈਸੇ ਤਾਂ ਇੰਨੇ ਨਹੀਂ ਹੁੰਦੇ। ਜੋ ਸਰੀਰ ਕੋਲ ਹੈ, ਉਸੇ ਹਥਿਆਰ ਨੂੰ ਵਰਤਣਾ ਹੈ। ਕੈਨੇਡਾ ਵਿੱਚ ਵੱਸਣ, ਪੱਕੇ ਹੋਣ ਲਈ ਮੁੰਡੇ ਕੁੜੀਆਂ ਸੈਕਸ ਦਾ ਸਹਾਰਾ ਲੈਂਦੇ ਹਨ। ਵੈਸੇ ਤਾਂ ਕਿਸੇ ਨਾਲ ਵੱਸਣਾ ਹੋਵੇ। ਸੈਕਸ ਦੇ ਜ਼ੋਰ ਉੱਤੇ ਹੀ ਵਸਿਆ ਜਾਂਦਾ ਹੈ। ਅਗਰ ਕਿਸੇ ਮਰਦ-ਔਰਤ ਵਿੱਚ ਕਮੀ ਹੋਵੇ। ਉਸ ਤੋਂ ਕਿਨਾਰਾ ਕੀਤਾ ਜਾਂਦਾ ਹੈ।
ਧੋਖਾ ਉੱਥੇ ਹੁੰਦਾ ਹੈ। ਜਿੱਥੇ ਵਿਸ਼ਵਾਸ ਹੈ। ਵਿਸ਼ਵਾਸ ਖ਼ਾਸ ਬੰਦੇ ਤੇ ਕੀਤਾ ਜਾਂਦਾ ਹੈ। ਜਦੋਂ ਲੋੜ ਹੁੰਦੀ ਹੈ। ਬੰਦਾ ਕਿਸੇ ਪਰਾਏ ‘ਤੇ ਵੀ ਜ਼ਕੀਨ ਕਰ ਲੈਂਦਾ ਹੈ। ਹਰ ਛੋਟਾ-ਵੱਡਾ ਕੰਮ ਵਿਸ਼ਵਾਸ ਨਾਲ ਜੁੜਿਆ ਹੈ। ਹਰ ਰਿਸ਼ਤਾ ਵਿਸ਼ਵਾਸ ‘ਤੇ ਖੜ੍ਹਾ ਹੈ। ਹਰ ਗੱਲ ਦਾ ਸਬੂਤ ਮੰਗਦੇ ਹਾਂ। ਬਗੈਰ ਦੇਖੇ ਕਿਸੇ ਗੱਲ ਉੱਤੇ ਜ਼ਕੀਨ ਨਹੀਂ ਕਰਦੇ। ਹਰ ਚੀਜ਼ ਅੱਖਾਂ ਨਾਲ ਦੇਖਣੀ ਚਾਹੁੰਦੇ ਹਾਂ। ਚੀਜ਼ ਠੋਕ ਵਜਾ ਕੇ ਲੈਂਦੇ ਹਾਂ। ਇੱਕ ਗੱਲ ਮੰਨਣੀ ਪਵੇਗੀ। ਜਿੰਨਾ ਰਿਸ਼ਤਿਆਂ ਨਾਲ ਅਸੀਂ ਸਾਰੀ ਉਮਰ ਕੱਢ ਦਿੰਦੇ ਹਨ। ਬਚਪਨ, ਜਵਾਨੀ, ਬੁਢਾਪੇ ਤੱਕ ਵਿਸ਼ਵਾਸ ਉੱਤੇ ਨਿਕਲ ਜਾਂਦੇ ਹਨ। ਦਾਦਾ-ਦਾਦੀ, ਨਾਨਾ-ਨਾਨੀ, ਮਾਂ-ਬਾਪ, ਭੈਣ-ਭਰਾ, ਪਤੀ-ਪਤਨੀ ਦਾ ਹਰ ਰਿਸ਼ਤਾ ਜ਼ਕੀਨ ਉੱਤੇ ਹੀ ਹੁੰਦਾ ਹੈ। ਹੋਰਾਂ ਤੋਂ ਸੁਣਤੋ-ਸੁਣਤੀ ਮਨ ਨੂੰ ਪਤਾ ਹੁੰਦਾ ਹੈ। ਰਿਸ਼ਤਿਆਂ ‘ਤੇ ਛੱਕ ਵੀ ਨਹੀਂ ਹੁੰਦਾ। ਜਦੋਂ ਕਿਸੇ ਰਿਸ਼ਤੇ ਵਿੱਚ ਛੱਕ ਪੈਦਾ ਹੋ ਜਾਵੇ। ਫਿਰ ਇਹ ਵਿਸ਼ਵਾਸ ਰੇਤ ਵਾਂਗ ਢਹਿ ਜਾਂਦਾ ਹੈ।
ਕੈਲੋ ਦਾ ਪ੍ਰੇਮ ਨਾਲ ਪਤੀ-ਪਤਨੀ ਦਾ ਰਿਸ਼ਤਾ ਵਿਸ਼ਵਾਸ ਦਾ ਸੀ। ਕੈਲੋ ਨੂੰ ਇੰਨਾ ਮਾਣ ਹੀ ਬਹੁਤ ਸੀ। ਪ੍ਰੇਮ ਉਸ ਦਾ ਪਤੀ ਸੀ। ਉਸ ਨਾਲ ਬੰਨਿਆਂ ਗਿਆ ਸੀ। ਭਾਵੇਂ ਅਜੇ ਤੱਕ ਸਿਰਫ਼ ਕਾਰ ਵਿੱਚ ਬੈਠਣ ਦੀ ਹੀ ਸਾਂਝ ਪਈ ਸੀ। ਕਾਰ ਵਿੱਚ ਝੂਠੇ ਇਕੱਠੇ ਜ਼ਰੂਰ ਲੈਂਦੇ ਸਨ। ਜੀਵਨ ਇਕੱਠੇ ਚਲਾਉਣ ਦੀ ਅਜੇ ਤੱਕ ਗੱਲ ਨਹੀਂ ਹੋਈ ਸੀ। ਅਜੇ ਹਫ਼ਤਾ ਵਿਆਹ ਨੂੰ ਹੋਇਆ ਸੀ। ਕੈਲੋ ਦੀ ਸੱਸ ਕੈਲੋ ਦਾ ਪੇਟ ਪਰਖਣ ਲੱਗ ਗਈ ਸੀ। ਉਸ ਨੇ ਇੱਕ ਦਿਨ ਕਿਹਾ, “ ਮੈਂ ਆਪਦੇ ਪ੍ਰੇਮ ਦਾ ਵਿਆਹ ਪੋਤਾ ਲੈਣ ਲਈ ਕੀਤਾ ਹੈ। ਅਗਲੇ ਸਾਲ ਲੋਹੜੀ ਵੰਡਣੀ ਹੈ। ਕੈਲੋ ਨੇ ਸ਼ਰਮਾ ਕੇ ਨੀਵੀਂ ਪਾ ਲਈ। ਉਸ ਦੀ ਨਣਦ ਨੇ ਕਿਹਾ, “ ਸ਼ਰਮਾਉਣ ਦੀ ਲੋੜ ਨਹੀਂ ਹੈ। ਪਰਹੇਜ਼ ਨਹੀਂ ਕਰਨਾ। ਬੱਸ ਤੇਰਾ ਧਿਆਨ ਇਹੀ ਹੋਣਾ ਚਾਹੀਦਾ ਹੈ। ਛੇਤੀ ਤੋਂ ਛੇਤੀ ਬੱਚਾ ਹੋ ਜਾਵੇ। ਔਰਤ ਦਾ ਕਿਸੇ ਵੀ ਮਰਦ ਦੇ ਘਰ ਵੱਸਣ ਦਾ ਇਹੀ ਤਰੀਕਾ ਹੈ। “ “ ਬਹੂ ਮੇਰੀ ਕੁੜੀ ਨੇ ਗੱਲ ਸਹੀਂ ਕਹੀ ਹੈ। ਇਹੋ ਜਿਹੀਆਂ ਚੀਜ਼ਾਂ ਜਦੇ ਜਾਂ ਕਦੇ ਹੁੰਦੀਆਂ ਹਨ। ਕਈ ਜੋ ਚਲਾਕੀਆਂ ਕਰਦੀਆਂ ਹਨ। ਸਾਰੀ ਉਮਰ ਬੱਚੇ ਜੰਮਣ ਨੂੰ ਤਰਸਦੀਆਂ ਹਨ। ਕੋਈ ਹੁਸ਼ਿਆਰੀ ਨਹੀਂ ਕਰਨੀ। ਇਹ ਰੱਬ ਦੀਆਂ ਮੁਰਾਦਾਂ ਹਨ। “
ਕੈਲੋ ਢਿੱਡ ਵਿੱਚ ਹੱਸ ਰਹੀ ਸੀ। ਉਸ ਦਾ ਦਿਲ ਕਰਦਾ ਸੀ। ਇੰਨਾ ਨੂੰ ਦੱਸ ਦੇਵੇ। ਅਸਲ ਵਿੱਚ ਤੁਹਾਡੇ ਮੁੰਡੇ ਦੀ ਕਰਤੂਤ ਕੀ ਹੈ? ਇਕੱਲੀ ਔਰਤ ਬੱਚਾ ਪੈਦਾ ਨਹੀਂ ਕਰ ਸਕਦੀ। ਨਾਂ ਹੀ ਮਰਦ ਆਪ ਬੱਚੇ ਨੂੰ ਜਨਮ ਦੇ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ। ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ॥ ਕੈਲੋ ਨੂੰ ਪਤਾ ਸੀ। ਉਸ ਦੀ ਗੱਲ ਦਾ ਜ਼ਕੀਨ ਕਿਸੇ ਨੇ ਨਹੀਂ ਕਰਨਾ। ਮਰਦ ਦੀ ਮਰਦਾਨਗੀ ਨੂੰ ਠੇਸ ਲੱਗੇ, ਕੋਈ ਨਹੀਂ ਸਹਾਰਦਾ। ਔਰਤ ਉੱਤੇ ਸ਼ੱਕ ਕੀਤਾ ਜਾਂਦਾ ਹੈ। ਐਸੇ ਲੋਕਾਂ ਲਈ ਬੱਚਾ ਹੋਣਾ ਚਾਹੀਦਾ ਹੈ। ਬੱਚਾ ਹੋਣ ਬਗੈਰ ਇੱਜ਼ਤ ਨਹੀਂ ਬਚਦੀ। ਬੀਜ ਚਾਹੇ ਕੋਈ ਵੀ ਪਾ ਜਾਵੇ। ਧਰਤੀ ਬੰਜਰ ਨਹੀਂ ਰਹਿਣੀ ਚਾਹੀਦੀ। ਜੈਸਾ ਵੀ ਬੀਜ ਹਰਾ ਹੋ ਜਾਵੇ। ਮਤਲਬ ਫ਼ਲ ਲੈਣ ਦਾ ਹੁੰਦਾ ਹੈ। ਕੈਲੋ ਨੂੰ ਯਾਦ ਆਇਆ। ਉਨ੍ਹਾਂ ਦੇ ਗੁਆਂਢ ਇੱਕ ਬਹੂ ਦੇ ਵਿਆਹ ਹੋਏ ਨੂੰ 15 ਸਾਲ ਹੋ ਗਏ ਸਨ। ਔਰਤਾਂ ਉਸ ਨੂੰ ਆਪੋ-ਆਪਣੇ ਨੁਕਤੇ ਅਜ਼ਮਾਏ ਹੋਏ ਦੱਸਦੀਆਂ ਰਹੀਆਂ ਸਨ। ਇੱਕ ਔਰਤ ਨੇ ਕਿਹਾ, “ ਆਪਦੇ ਸਰੀਰ ਦੀ ਚਰਬੀ ਘੱਟ ਕਰ। 10 ਕਿੱਲੋ ਦਾ ਤੇਰਾ ਢਿੱਡ ਹੈ। ਬੱਚਾ ਕਿਥੇ ਠਹਿਰੇਗਾ? “ ਇੱਕ ਸਿਆਣੀ ਔਰਤ ਨੇ ਕਿਹਾ, “ ਖ਼ਾਇਆ, ਪੀਆ ਘੱਟ ਕਰ। ਹਰੇਕ 10 ਮਿੰਟ ਪਿੱਛੋਂ ਬਾਥਰੂਮ ਚਲੀ ਜਾਂਦੀ ਹੈ। ਜਿਸ ਅੰਦਰ ਪਾਣੀ ਦਾ ਨਲ ਲੱਗਾ ਹੈ। ਬਿੰਦੇ-ਬਿੰਦੇ ਬਾਥਰੂਮ ਤੁਰੀ ਰਹਿੰਦੀ ਹੈ। ਆਪਦੇ ਮਰਦ ਕੋਲ ਟਿਕ ਕੇ ਨਹੀਂ ਸੌਂਦੀ ਹੋਣੀ। ਇਸ ਤਰਾਂ ਤਾਂ ਬੱਚਾ ਠਹਿਰਨਾ ਔਖਾ ਹੈ। “ ਕੈਲੋ ਦੀ ਮੰਮੀ ਨੇ ਕਿਹਾ, “ ਤੂੰ ਆਪ ਇੰਨਾ ਰਾਸ਼ਨ ਖਾਂਦੀ ਰਹਿੰਦੀ ਹੈ। ਆਪ ਪਹਿਲਵਾਨ ਵਰਗੀ ਪਈ ਹੈ। ਤੇਰਾ ਘਰਵਾਲਾ ਡਿੱਕ-ਡਿੱਕ ਹਿੱਲਦਾ ਹੈ। ਬਾਈ ਨੂੰ ਵੀ ਚੱਜ ਦੀ ਖ਼ੁਰਾਕ ਦੇ ਦਿਆ ਕਰ। ਕਦੇ ਚਮਚਾ ਘਿਉ ਦਾ ਖੁਆ ਦਿਆਂ ਕਰ। ਮੁਰਗ਼ੀਆਂ ਦੇ ਕੱਚੇ ਅੰਡੇ ਖਾਣ ਨਾਲ ਮਰਦਾਨਗੀ ਆਉਂਦੀ ਹੈ। “ ਗੁਆਂਢਣ ਮਾਸਟਨੀ ਨੇ ਦੱਸਿਆ, “ ਮੈਂ ਜਲੰਧਰ ਪੜ੍ਹਾਉਣ ਜਾਂਦੀ ਹਾਂ। ਸੁਣਿਆ ਹੈ, ਉਥੇ ਇਕ ਡਾਕਟਰ ਗਰਭ ਵਿੱਚ ਮਰਦ ਦੇ ਸ਼ਕਰਾਣੂ ਰੱਖਦਾ ਹੈ। ਬਹੁਤ ਸਫ਼ਲ ਜ਼ਮਾਇਆਂ ਹੋਇਆ ਡਾਕਟਰ ਹੈ। ਉਹ ਡਾਕਟਰ ਦਾ ਇੰਨਾਂ ਤਜਰਬਾ ਹੈ, ਕਿ 60 ਸਾਲਾਂ ਬਾਂਝ ਔਰਤਾਂ ਦੇ 2, 3, 4, 5, 6 ਬੱਚੇ ਇਕੋ ਬਾਰ ਹੋਏ ਹਨ। “ ਉਹ ਔਰਤ ਹਾਂ-ਹੂੰ ਕਰ ਛੱਡਦੀ ਸੀ। ਫਿਰ ਉਸ ਦੇ ਤਿੰਨ ਬੱਚੇ ਇੱਕੋ ਬਾਰ ਹੋਏ। ਉਹ ਬੱਚੇ ਮਾਂ-ਪਿਉ ਕਿਸੇ ਵਰਗੇ ਵੀ ਨਹੀਂ ਸਨ। ਦੇਸੀ ਮੁਰਗ਼ੀਆਂ ਦੀ ਤਰਾਂ ਰੰਗ ਬਰੰਗੇ ਨਮੂਨੇ ਸਨ।