Home / Punjabi News

Punjabi News

Punjabi News

20 ਸੈਮੀ ਆਟੋਮੈਟਿਕ ਪਿਸਤੌਲਾਂ ਸਣੇ ਦੋ ਗ੍ਰਿਫ਼ਤਾਰ

ਪੱਤਰ ਪ੍ਰੇਰਕ ਨਵੀਂ ਦਿੱਲੀ 18 ਮਾਰਚ ਦਿੱਲੀ ਪੁਲੀਸ ਨੇ ਇੱਕ ਅੰਤਰਰਾਜੀ ਗੈਰ-ਕਾਨੂੰਨੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਹੀਮ ਅਤੇ 26 ਸਾਲਾ ਨਿਵਾਸੀ ਵਿਸ਼ਾਲ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 20 ਸੈਮੀ ਆਟੋਮੈਟਿਕ ਪਿਸਤੌਲ ਜ਼ਬਤ ਕੀਤੇ ਹਨ। ਇਹ ਗੈਰ-ਕਾਨੂੰਨੀ ਹਥਿਆਰ …

Read More »

ਰਣਹੋਲਾ ’ਚ ਦੋ ਵਿਅਕਤੀਆਂ ਦੀ ਚਾਕੂ ਮਾਰ ਕੇ ਹੱਤਿਆ

ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ਦੇ ਰਣਹੋਲਾ ਇਲਾਕੇ ’ਚ ਬੀਤੀ ਰਾਤ ਦੋ ਵਿਅਕਤੀਆਂ ਦੀ ਕਥਿਤ ਤੌਰ ’ਤੇ ਚਾਕੂ ਨਾਲ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9.44 ਵਜੇ ਮਾਛੀ ਮੰਡੀ ਨੇੜੇ ਇਕ ਵਿਅਕਤੀ ਖੂਨ ਨਾਲ ਲੱਥਪੱਥ ਪਿਆ ਹੋਣ ਦੀ ਸੂਚਨਾ …

Read More »

ਹਰੀ ਪੁਰ ਬੜਾਮ ’ਚ ਕੈਂਪ ਦੌਰਾਨ 54 ਯੂਨਿਟ ਖੂਨ ਦਾਨ

ਪੱਤਰ ਪ੍ਰੇਰਕ ਸ਼ਾਹਬਾਦ ਮਾਰਕੰਡਾ, 18 ਮਾਰਚ ਸ਼ਾਹਬਾਦ ਦੇ ਪਿੰਡ ਹਰੀ ਪੁਰ ਬੜਾਮ ਵਿੱਚ ਸਰਬ ਸਮਾਜ ਕਲਿਆਣ ਸੇਵਾ ਸਮਿਤੀ ਤੇ ਪਿੰਡ ਦੀ ਪੰਚਾਇਤ ਵੱਲੋਂ ਅੱਜ ਇਅਥੇ ਖੂਨ ਦਾਨ ਕੈਂਪ ਲਾਇਆ ਗਿਆ। ਇਸ ਵਿਚ 54 ਖੂਨ ਦਾਨੀਆਂ ਨੇ ਖੂਨ ਦਾਨ ਕੀਤਾ। ਕੈਂਪ ਦਾ ਸ਼ੁਭ ਆਰੰਭ ਵਿਧਾਇਕ ਰਾਮ ਕਰਣ ਕਾਲਾ ਨੇ ਕੀਤਾ। ਮੁੱਖ …

Read More »

ਨਸ਼ੇ ’ਚ ਧੁੱਤ ਪੁਲੀਸ ਮੁਲਾਜ਼ਮ ਦੀ ਕਾਰ ਟੈਕਸੀ ਨਾਲ ਟਕਰਾਈ

ਨਵੀਂ ਦਿੱਲੀ, 18 ਮਾਰਚ ਮੱਧ ਦਿੱਲੀ ’ਚ ਦਰਿਆਗੰਜ-ਆਈਟੀਓ ਰੋਡ ’ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਕਈ ਵਾਹਨਾਂ ਨੂੰ ਟੱਕਰ ਮਾਰਨ ਦੇ ਦੋਸ਼ ਹੇਠ ਇਕ ਪੁਲੀਸ ਮੁਲਾਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਮੁਲਾਜ਼ਮ ਨੇ ਜਿਨ੍ਹਾਂ ਵਾਹਨਾਂ ਨੂੰ ਟੱਕਰ ਮਾਰੀ, ਉਨ੍ਹਾਂ ’ਚੋਂ ਇੱਕ ਗੱਡੀ ਦੇ ਡਰਾਈਵਰ ਰਮੇਸ਼ ਨੇ ਆਪਣੇ …

Read More »

ਤਿੰਨ ਬੱਸਾਂ ਖਰਾਬ ਹੋਣ ਕਾਰਨ ਖਾਨਪੁਰ ਵਿੱਚ ਲੱਗਿਆ ਜਾਮ

ਪੱਤਰ ਪ੍ਰੇਰਕ ਨਵੀਂ ਦਿੱਲੀ, 18 ਮਾਰਚ ਦੱਖਣੀ ਦਿੱਲੀ ਦੇ ਖ਼ਾਨਪੁਰ ਵਿੱਚ ਇਕ ਪਾਸੇ ਦਿੱਲੀ ਮੈਟਰੋ ਦੇ ਚੌਥੇ ਪੜਾਅ ਦਾ ਕੰਮ ਚੱਲਦਾ ਹੋਣ ਕਰਕੇ ਆਵਾਜਾਈ ਪ੍ਰਭਾਵਿਤ ਰਹਿੰਦੀ ਹੈ ਤੇ ਦੂਜੇ ਪਾਸੇ ਅੱਜ ਤਿੰਨ ਸਵਾਰੀ ਬੱਸਾਂ ਖਾਨਪੁਰ ਤੋਂ ਹਮਦਰਦ ਨੂੰ ਜਾਣ ਵਾਲੇ ਰਾਹ ਵਿਚ ਖਰਾਬ ਹੋਣ ਕਰਕੇ ਲੋਕਾਂ ਲਈ ਮੁਸੀਬਤ ਬਣ ਗਈ। …

Read More »

ਅਜੋਕੇ ਦੌਰ ਵਿੱਚ ਪੰਜਾਬੀ ਸਾਹਿਤ ਦਾ ਵਿਸ਼ਲੇਸ਼ਣ

ਪੱਤਰ ਪ੍ਰੇਰਕ ਯਮੁਨਾਨਗਰ, 18 ਮਾਰਚ ਗੁਰੂ ਨਾਨਕ ਖਾਲਸਾ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਚਹੁੰਮੁਖੀ ਵਿਕਾਸ ਲਈ ‘ਆਧੁਨਿਕ ਪੰਜਾਬੀ ਸਾਹਿਤ- ਬਦਲਦੇ ਪਰਿਪੇਖ’ ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਨਰਿੰਦਰ ਪਾਲ ਸਿੰਘ ਦੀ ਪੁਸਤਕ ‘ਉੱਤਰ ਪਾਠ ਸਮੀਖਿਆ’ ’ਤੇ ਵਿਚਾਰ ਚਰਚਾ ਕੀਤੀ ਗਈ। ਕੁਰੂਕਸ਼ੇਤਰ ਯੂਨੀਵਰਸਿਟੀ …

Read More »

ਐੱਸਬੀਆਈ ਚੋਣ ਬਾਂਡ ਸਬੰਧੀ ਕੋਈ ਜਾਣਕਾਰੀ ਨਾ ਲੁਕਾਏ ਤੇ ਸਾਰੇ ਵੇਰਵਿਆਂ ਦਾ ਖ਼ੁਲਾਸਾ ਕਰੇ: ਸੁਪਰੀਮ ਕੋਰਟ

ਨਵੀਂ ਦਿੱਲੀ, 18 ਮਾਰਚ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਭਾਰਤੀ ਸਟੇਟ ਬੈਂਕ (ਐੱਸਬੀਆਈ) ਚੋਣਵੀਂ ਪਹੁੰਚ ਨਹੀਂ ਅਪਣਾ ਸਕਦਾ ਅਤੇ ਉਸ ਨੂੰ ਚੋਣ ਬਾਂਡਾਂ ਬਾਰੇ ਸਾਰੀਆਂ ਸੰਭਵ ਜਾਣਕਾਰੀਆਂ ਦਾ ਖੁਲਾਸਾ ਕਰਨਾ ਹੋਵੇਗਾ, ਜਿਸ ਵਿੱਚ ਵਿਲੱਖਣ ਬਾਂਡ ਨੰਬਰ ਸ਼ਾਮਲ ਹਨ, ਜਿਸ ਨਾਲ ਖਰੀਦਦਾਰ ਅਤੇ ਪ੍ਰਾਪਤਕਰਤਾ ਸਿਆਸੀ ਪਾਰਟੀਆਂ ਦੇ ਆਪਸੀ ਸਬੰਧਾਂ ਦਾ …

Read More »

ਪੂਤਿਨ ਦੀ ਰੂਸ ਰਾਸ਼ਟਰਪਤੀ ਚੋਣਾਂ ’ਚ ਸ਼ਾਨਦਾਰ ਜਿੱਤ, ਪੰਜਵੀਂ ਵਾਰ ਸੰਭਾਲਣਗੇ ਦੇਸ਼ ਦੀ ਵਾਗਡੋਰ

ਮਾਸਕੋ, 18 ਮਾਰਚ 71 ਸਾਲਾ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਰੂਸ ਦੀਆਂ ਰਾਸ਼ਟਰਪਤੀ ਚੋਣਾਂ ਦੇ ਸ਼ੁਰੂਆਤੀ ਨਤੀਜਿਆਂ ਵਿੱਚ ਜਿੱਤ ਵੱਲ ਵਧ ਰਹੇ ਹਨ। ਇਸ ਤੋਂ ਸਾਫ਼ ਝਲਕਦਾ ਹੈ ਕਿ ਦੇਸ਼ ਦੀ ਰਾਜਨੀਤਿਕ ਪ੍ਰਣਾਲੀ ਉੱਤੇ ਉਨ੍ਹਾਂ ਦਾ ਪੂਰਾ ਕੰਟਰੋਲ ਹੈ। ਇਹ ਉਨ੍ਹਾਂ ਦਾ ਪੰਜਵਾਂ ਕਾਰਜਕਾਲ ਹੋਵੇਗਾ। ਉਨ੍ਹਾਂ ਨੂੰ ਚੋਣਾਂ ਵਿੱਚ ਮਾਮੂਲੀ ਚੁਣੌਤੀ ਦਾ …

Read More »

ਤਰਨ ਤਾਰਨ: ਭਾਰਤ-ਪਾਕਿਸਤਾਨ ਸਰਹੱਦ ’ਤੇ 3 ਕਿਲੋ ਤੋਂ ਵੱਧ ਹੈਰੋਇਨ ਬਰਾਮਦ

ਚੰਡੀਗੜ੍ਹ, 18 ਮਾਰਚ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਤਿੰਨ ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਹੈ। ਬੀਐੱਸਐੱਫ ਦੇ ਬੁਲਾਰੇ ਨੇ ਦੱਸਿਆ ਕਿ ਬੀਐੱਸਐੱਫ ਜਵਾਨਾਂ ਨੇ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਕਰੀਬ 12.05 ਵਜੇ ਤਰਨਤਾਰਨ ਦੇ ਸਰਹੱਦੀ ਖੇਤਰ ’ਚੋਂ ਕਾਲਾ ਬੈਗ ਬਰਾਮਦ ਕੀਤਾ। ਉਨ੍ਹਾਂ ਦੱਸਿਆ …

Read More »

ਸੁਪਰੀਮ ਕੋਰਟ ਨੇ ਸਤਿੰਦਰ ਜੈਨ ਦੀ ਨਿਯਮਤ ਜ਼ਮਾਨਤ ਪਟੀਸ਼ਨ ਰੱਦ ਕਰਕੇ ਤੁਰੰਤ ਆਤਮ-ਸਮਰਪਣ ਕਰਨ ਦਾ ਹੁਕਮ ਦਿੱਤਾ

ਨਵੀਂ ਦਿੱਲੀ, 18 ਮਾਰਚ ਸੁਪਰੀਮ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ ਵਿਚ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸਤਿੰਦਰ ਜੈਨ ਦੀ ਨਿਯਮਤ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ। ਜਸਟਿਸ ਬੇਲਾ ਐੱਮ. ਤ੍ਰਿਵੇਦੀ ਅਤੇ ਜਸਟਿਸ ਪੰਕਜ ਮਿਥਲ ਦੇ ਬੈਂਚ ਨੇ ਜੈਨ ਨੂੰ ਤੁਰੰਤ ਆਤਮ ਸਮਰਪਣ ਕਰਨ ਲਈ ਕਿਹਾ। ਜੈਨ ਫਿਲਹਾਲ ਅੰਤਰਿਮ ਜ਼ਮਾਨਤ …

Read More »