Home / Tag Archives: ਚ (page 16)

Tag Archives:

ਭਾਰਤੀ ਪੁਰਾਤੱਤਵ ਸਰਵੇਖਣ ਨੇ ਗਿਆਨਵਾਪੀ ਮਸਜਿਦ ਕੰਪਲੈਕਸ ਬਾਰੇ ਆਪਣੀ ਸਰਵੇਖਣ ਰਿਪੋਰਟ ਅਦਾਲਤ ’ਚ ਪੇਸ਼ ਕੀਤੀ, ਸੁਣਵਾਈ 21 ਨੂੰ

ਵਾਰਾਣਸੀ, 18 ਦਸੰਬਰ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਨੇ ਅੱਜ ਜ਼ਿਲ੍ਹਾ ਅਦਾਲਤ ਵਿੱਚ ਗਿਆਨਵਾਪੀ ਮਸਜਿਦ ਕੰਪਲੈਕਸ ਬਾਰੇ ਆਪਣੀ ਸਰਵੇਖਣ ਰਿਪੋਰਟ ਪੇਸ਼ ਕੀਤੀ, ਜਿਸ ਦੀ ਅਗਲੀ ਸੁਣਵਾਈ 21 ਦਸੰਬਰ ਨੂੰ ਤੈਅ ਕੀਤੀ ਗਈ ਹੈ। ਹਿੰਦੂ ਪਟੀਸ਼ਨਰਾਂ ਦੀ ਨੁਮਾਇੰਦਗੀ ਕਰ ਰਹੇ ਵਕੀਲ ਮਦਨ ਮੋਹਨ ਯਾਦਵ ਨੇ ਕਿਹਾ, ‘ਸੀਲਬੰਦ ਰਿਪੋਰਟ ਏਐੱਸਆਈ ਦੇ ਵਕੀਲ ਅਮਿਤ …

Read More »

ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਰਾਜ ਭਰ ’ਚ ਪ੍ਰਦਰਸ਼ਨ

ਸਰਬਜੀਤ ਸਿੰਘ ਭੰਗੂ ਪਟਿਆਲਾ, 18 ਦਸੰਬਰ ਸੰਸਦ ਵਿੱਚ ਕੇਨ ਨਾਲ ਧੂੰਆਂ ਫੈਲਾਉਣ ਵਾਲੇ ਨੌਜਵਾਨਾਂ ‘ਤੇ ਕੇਂਦਰ ਸਰਕਾਰ ਵਲੋਂ ਯੂਏਪੀਏ ਅਧੀਨ ਕੇਸ ਦਰਜ ਕਰਨ ਦਾ ਗੰਭੀਰ ਨਟਿਸ ਲੈਂਦਿਆਂ ਪੰਜਾਬ ਸਟੂਡੈਂਟਸ ਯੂਨੀਅਨ (ਪੀਐੱਸਯੂ) ਵੱਲੋਂ ਅੱਜ ਪੰਜਾਬ ਵਿੱਚ ਕਈ ਥਾਈਂ ਪ੍ਰਦਰਸ਼ਨ ਕੀਤੇ। ਪਟਿਆਲਾ, ਨਾਭਾ, ਬਠਿੰਡਾ, ਮੁਕਤਸਰ ਸਾਹਿਬ, ਫਾਜ਼ਿਲਕਾ, ਫਰੀਦਕੋਟ, ਰੋਪੜ, ਸੰਗਰੂਰ, ਮਲੇਰਕੋਟਲਾ ਤੇ …

Read More »

ਜਲੰਧਰ ਦਾ ਨੌਜਵਾਨ ਬਰਤਾਨੀਆ ’ਚ ਲਾਪਤਾ, ਪਰਿਵਾਰ ਭਾਲ ਲਈ ਲੰਡਨ ਰਵਾਨਾ

ਦੀਪਕਮਲ ਕੌਰ ਜਲੰਧਰ, 18 ਦਸੰਬਰ ਬਰਤਾਨੀਆ ਦੀ ਲੌਫਬਰੋ ਯੂਨੀਵਰਸਿਟੀ ਵਿੱਚ ਪੜ੍ਹਦਾ ਭਾਰਤੀ ਵਿਦਿਆਰਥੀ ਗੁਰਸ਼ਮਨ ਸਿੰਘ ਭਾਟੀਆ ਪੂਰਬੀ ਲੰਡਨ ਵਿੱਚ 15 ਦਸੰਬਰ ਤੋਂ ਲਾਪਤਾ ਹੈ। ਨੌਜਵਾਨ ਜਲੰਧਰ ਦੇ ਮਾਡਲ ਟਾਊਨ ਦਾ ਰਹਿਣ ਵਾਲਾ ਹੈ ਤੇ ਉਸ ਦੀ ਭਾਲ ਕਰਨ ਲਈ ਚਿੰਤਤ ਪਰਿਵਾਰ ਲੰਡਨ ਲਈ ਰਵਾਨਾ ਹੋ ਗਿਆ ਹੈ। ਭਾਟੀਆ ਨੂੰ ਆਖਰੀ …

Read More »

ਜੰਡਿਆਲਾ ਗੁਰੂ: ਮਾਨਾਂਵਾਲਾ ’ਚ ਨਸ਼ਿਆਂ ਖ਼ਿਲਾਫ਼ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਪੁਲੀਸ ਨੇ ਸਮਾਗਮ ਕਰਵਾਇਆ

ਸਿਮਰਤ ਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਦਸੰਬਰ ਇੱਥੋਂ ਨਜ਼ਦੀਕੀ ਮਾਨਾਂਵਾਲਾ ਖੇਡ ਸਟੇਡੀਅਮ ਵਿਖੇ ਪੰਜਾਬ ਪੁਲੀਸ ਅੰਮ੍ਰਿਤਸਰ ਦਿਹਾਤੀ ਨੇ ਨੌਜਵਾਨਾਂ ਤੇ ਬੱਚਿਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਜਾਣੂ ਕਰਵਾਉਣ ਲਈ ਨਿਵੇਕਲੀ ਕਿਸਮ ਦਾ ਜਾਗਰੂਕਤਾ ਪ੍ਰੋਗਰਾਮ ਜ਼ਿਲ੍ਹਾ ਪੁਲੀਸ ਮੁਖੀ ਸਤਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਵੱਖ …

Read More »

ਲੱਦਾਖ ’ਚ ਭੂਚਾਲ ਦੇ ਝਟਕੇ

ਜੰਮੂ, 18 ਦਸੰਬਰ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ਼ ’ਚ ਸੋਮਵਾਰ ਨੂੰ 5.5 ਦੀ ਗਤੀ ਨਾਲ ਭੂਚਾਲ ਦੇ ਝਟਕੇ ਲੱਗੇ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੂਚਾਲ ਕਾਰਨ ਕਿਸੇ ਜਾਨੀ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ। ਐਨਸੀਐੱਸ ਮੁਤਾਬਕ ਦੁਪਹਿਰ ਬਾਅਦ 3.48 ਵਜੇ ਭੂਚਾਲ ਆਇਆ ਅਤੇ ਇਸ ਦਾ ਕੇਂਦਰ ਕਾਰਗਿਲ ਸੀ। The post …

Read More »

ਰਾਜ ਸਭਾ ’ਚ ਵਿਰੋਧੀ ਧਿਰ ਦੇ 45 ਮੈਂਬਰ ਸਦਨ ’ਚੋਂ ਮੁਅੱਤਲ

ਨਵੀਂ ਦਿੱਲੀ, 18 ਦਸੰਬਰ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਕਰੀਬ 45 ਮੈਂਬਰਾਂ ਨੂੰ ਸੰਸਦ ਦੀ ਸੁਰੱਖਿਆ ਦੀ ਉਲੰਘਣਾ ਦੇ ਮੁੱਦੇ ’ਤੇ ਨਾਅਰੇਬਾਜ਼ੀ ਕਰਨ ਅਤੇ ਕਾਰਵਾਈ ਵਿੱਚ ਵਿਘਨ ਪਾਉਣ ਤੋਂ ਬਾਅਦ ਚੇਅਰਮੈਨ ਦੇ ਨਿਰਦੇਸ਼ਾਂ ’ਤੇ ਸਦਨ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ। ਮੁਅੱਤਲ ਕੀਤੇ ਗਏ ਮੈਂਬਰਾਂ ਵਿੱਚ ਕਾਂਗਰਸ ਦੇ ਸੰਸਦ ਮੈਂਬਰ …

Read More »

ਮਹਾਦੇਵ ਐਪ ਦੇ ਮਾਲਕ ਰਵੀ ਉੱਪਰ ਨੂੰ ਦੁਬਈ ਪੁਲੀਸ ਨੇ ਹਿਰਾਸਤ ’ਚ ਲਿਆ

ਨਵੀਂ ਦਿੱਲੀ, 13 ਦਸੰਬਰ ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ ਦੇ ਦੋ ਮੁੱਖ ਮਾਲਕਾਂ ਵਿੱਚੋਂ ਇੱਕ ਰਵੀ ਉੱਪਲ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਬੇਨਤੀ ’ਤੇ ਇੰਟਰਪੋਲ ਵੱਲੋਂ ਜਾਰੀ ਰੈੱਡ ਕਾਰਨਰ ਨੋਟਿਸ ਦੇ ਆਧਾਰ ‘ਤੇ ਦੁਬਈ ਦੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਉੱਪਲ (43) ਨੂੰ ਪਿਛਲੇ ਹਫ਼ਤੇ ਹਿਰਾਸਤ ਵਿੱਚ ਲਿਆ ਗਿਆ …

Read More »

ਰਾਜਸਥਾਨ: ਕੋਟਾ ’ਚ ਕੋਚਿੰਗ ਲੈ ਰਹੇ 17 ਸਾਲਾ ਵਿਦਿਆਰਥੀ ਦੀ ਨੌਜਵਾਨਾਂ ਨੇ ਕੁੱਟ-ਕੁੱਟ ਕੇ ਹੱਤਿਆ ਕੀਤੀ

ਕੋਟਾ (ਰਾਜਸਥਾਨ), 12 ਦਸੰਬਰ ਕੋਟਾ ਦੇ ਇੰਦਰਾ ਵਿਹਾਰ ਇਲਾਕੇ ਵਿੱਚ ਆਈਆਈਟੀ-ਜੇਈਈ ਦੀ ਤਿਆਰੀ ਕਰ ਰਹੇ 17 ਸਾਲਾ ਵਿਦਿਆਰਥੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਸੋਮਵਾਰ ਦੇਰ ਸ਼ਾਮ ਜਦੋਂ ਵਿਦਿਆਰਥੀ ਇੱਥੇ ਚਾਹ ਦੀ ਦੁਕਾਨ ‘ਤੇ ਬੈਠਾ ਸੀ ਤਾਂ ਕੁਝ ਨੌਜਵਾਨਾਂ ਨੇ ਉਸ ‘ਤੇ ਲੋਹੇ ਦੀਆਂ ਰਾਡਾਂ ਅਤੇ ਜੰਜ਼ੀਰਾਂ ਨਾਲ ਹਮਲਾ …

Read More »

ਪੰਜਾਬ ਸਰਕਾਰ ਵੱਲੋਂ ਕਪੂਰਥਲਾ ’ਚ ਲੜਕੀਆਂ ਲਈ ਬਣਾਇਆ ਜਾਵੇਗਾ ਸੀ-ਪਾਈਟ ਕੈਂਪ: ਅਰੋੜਾ

ਚੰਡੀਗੜ੍ਹ, 11 ਦਸੰਬਰ ਹਥਿਆਰਬੰਦ ਬਲਾਂ ਵਿੱਚ ਭਰਤੀ ਹੋਣ ਦੀਆਂ ਚਾਹਵਾਨ ਪੰਜਾਬ ਦੀਆਂ ਲੜਕੀਆਂ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਅਹਿਮ ਪਹਿਲਕਦਮੀ ਕਰਦਿਆਂ ਸੂਬਾ ਸਰਕਾਰ ਨੇ ਕਪੂਰਥਲਾ ਵਿਖੇ ਵਿਸ਼ੇਸ਼ ਤੌਰ ’ਤੇ ਲੜਕੀਆਂ ਲਈ ਸੈਂਟਰ ਫਾਰ ਟ੍ਰੇਨਿੰਗ ਐਂਡ ਐਂਪਲਾਇਮੈਂਟ ਆਫ਼ ਪੰਜਾਬ ਯੂਥ (ਸੀ-ਪਾਈਟ) ਕੈਂਪ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਦੱਸਣਯੋਗ …

Read More »

ਸੰਗਰੂਰ: ਅਰੋੜਾ ਨੇ ਚੀਮਾ ’ਚ 5.06 ਕਰੋੜ ਰੁਪਏ ਨਾਲ ਬਣਨ ਵਾਲੇ ਬੱਸ ਅੱਡੇ ਦਾ ਨੀਂਹ ਪੱਥਰ ਰੱਖਿਆ

ਗੁਰਦੀਪ ਸਿੰਘ ਲਾਲੀ ਸੰਗਰੂਰ, 11 ਦਸੰਬਰ ਕੈਬਨਿਟ ਮੰਤਰੀ ਅਤੇ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਅੱਜ ਚੀਮਾ ਕਸਬੇ ਵਿੱਚ 5 ਕਰੋੜ 6 ਲੱਖ ਰੁਪਏ ਨਾਲ ਬਣਨ ਵਾਲੇ ਨਵੇਂ ਬੱਸ ਅੱਡੇ ਦਾ ਨੀਂਹ ਪੱਥਰ ਰੱਖਿਆ। ਮੰਤਰੀ ਨੇ ਕਿਹਾ ਕਿ ਨਵੇਂ ਬੱਸ ਅੱਡੇ ਦੇ ਉਪਰ ਹੀ ਚੀਮਾ ਵਾਸੀਆਂ ਨੂੰ ਆਧੁਨਿਕ ਇਨਡੋਰ …

Read More »