Home / Editorial (page 4)

Editorial

Editorial

ਪੈਸਿਆਂ ਦੀ ਕਰਤਾ-ਧਰਤਾ ਬੇਬੇ ਹੀ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਸੁੱਖੀ ਦੇ ਮੰਮੀ-ਡੈਡੀ ਨਾਲ ਉਸ ਦੀ ਨਾਨੀ ਨਸੀਬੋ ਵੀ ਆਪਦੇ ਪਿੰਡ ਮੁੜ ਗਈ ਸੀ। ਨਾਨੀ ਨੇ ਹੀ ਨੂੰਹਾਂ ਕੋਲੋ ਵਿਆਹ ਦੀ ਤਿਆਰੀ ਕਰਾਂਉਣੀ ਸੀ। ਉਨਾਂ ਨੂੰ ਕਵੇਲੇ ਦੇਖ਼ ਕੇ, ਸੁੱਖੀ ਦੀਆਂ ਦੋਨੇ ਮਾਮੀਆਂ ਹੈਰਾਨ ਹੋ ਗਈਆਂ। ਵੱਡੀ ਮਾਮੀ ਨੇ ਸੁੱਖੀ ਦੇ ਡੈਡੀ ਲਾਭ ਨੂੰ ਪੁੱਛਿਆ, ” ਬਾਈ ਜੀ ਸੁੱਖ ਤਾਂ ਹੈ। ਬੇਬੇ ਤੇ ਭੈਣ ਨਾਲ ਇਸ ਵੇਲੇ ਆਏ ਹੋਂ। ” ਲਾਭ ਨੇ ਕਿਹਾ, ” ਕੀ ਆਪਦੇ ਘਰ ਆਉਣ ਨੂੰ ਵੀ ਸਮਾਂ ਬਿਚਾਰੀਦਾ ਹੈ? ਜਿਥੇ ਰਾਤ ਪੈ ਗਈ। ਉਥੇ ਹੀ ਘਰ ਸਮਝ ਕੇ ਡੇਰੇ ਲੱਗਾਈਦੇ ਹਨ। ” ਸੁੱਖੀ ਦੀ ਛੋਟੀ ਮਾਮੀ ਨੇ ਕਿਹਾ, ” ਬਾਈ ਜੀ ਵੱਡੀ ਨੂੰ ਮਜ਼ਾਕ ਕਰਨ ਦੀ ਆਦਤ ਹੈ। ਤੁਹਾਡਾ ਆਪਦਾ ਘਰ ਹੈ। ਜਦੋਂ ਮਰਜ਼ੀ, ਚਾਹੇ ਅੱਧੀ ਰਾਤ ਨੂੰ ਆਵੋ। ਤੁਸੀਂ ਮੂੰਹ-ਹੱਥ ਧੋ ਕੇ ਰੋਟੀਆਂ ਖਾਵੋ। ” ਸੁੱਖੀ ਦੀ ਮੰਮੀ ਗੇਲੋ ਨੇ ਕਿਹਾ, ” ਸਾਰੇ ਰਸਤੇ ਮੀਂਹ ਪੈਂਦਾ ਰਿਹਾ ਹੈ। ਹਵਾ ਚੱਲਣ ਨਾਲ ਠੰਡ ਹੋ ਗਈ ਹੈ। ਅਜੇ ਵੀ ਠੰਡ ਬਹੁਤ ਲੱਗ ਰਹੀ ਹੈ। ਰੋਟੀ ਤੋਂ ਪਹਿਲਾਂ ਚਾਹ ਪਿਲਾ ਦੇਵੇ। ” ਨਸੀਬੋ ਨੇ ਕਿਹਾ, ” ਰੋਟੀ ਦੀ ਅਜੇ ਭੁੱਖ ਨਹੀਂ ਹੈ। ਲੱਡੂ, ਮਿੱਠਾਈਆਂ ਖਾਦੇ ਹੋਏ ਹਨ। ਅਜੇ ਥੱਲੇ ਨਹੀਂ ਹੋਏ। ”
ਗੇਲੋ ਦੇ ਵੱਡੇ ਭਰਾ ਨੇ ਕਿਹਾ, ” ਮਾਂ ਮੇਰੀਏ ਤੁਸੀਂ ਲੱਡੂ, ਮਿੱਠਾਈਆਂ ਕਿਥੋਂ ਖਾ ਲਏ। ਹਾਈ ਬਲੱਡ ਸ਼ੂਗਰ ਦੀ ਬਿਮਾਰੀ ਹੈ। ਤੁਹਾਨੂੰ ਮਿੱਠਾ ਜ਼ਹਿਰ ਹੈ। ” ” ਹੁਣ ਪੁੱਤ ਬਹੁਤ ਕੰਮ ਕਰਨਾਂ ਪੈਣਾਂ ਹੈ। ਕੰਮ ਕਰਨ ਵਾਲਿਆਂ ਨੂੰ ਤੇ ਖੁਸ਼ੀ ਵਿੱਚ ਕੋਈ ਬਿਮਾਰੀ ਨੇੜੇ ਨਹੀਂ ਲੱਗਦੀ। ਸੁੱਖੀ ਲਈ ਕਨੇਡਾ ਵਾਲਾ ਮੁੰਡਾ ਲੱਭਾ ਹੈ। ਸੁੱਖੀ ਦਾ ਵਿਆਹ ਕਰਨਾਂ ਹੈ। ” ਦੋਂਨੇਂ ਮਾਮੀਆਂ ਗੇਲੋ ਦੇ ਦੁਆਲੇ ਹੋ ਗਈਆਂ। ਛੋਟੀ ਮਾਮੀ ਨੇ ਕਿਹਾ, ” ਬੀਬੀ ਮੁੰਡਾ ਕਿਹੋ ਜਿਹਾ ਹੈ? ਕਿਹਦੇ ਵਰਗਾ ਹੈ? ਕੀ ਕੰਮ ਕਰਦਾ ਹੈ? ” ਗੇਲੋ ਨੇ ਕਿਹਾ, ” ਮੁੰਡਾ 6 ਫੁੱਟ ਊਚਾ ਹੈ। ਮੈਨੂੰ ਤਾਂ ਦੁਨੀਆਂ ਵਿਚੋਂ ਉਹੀ ਸਨੁੱਖਾ ਦਿਸਦਾ ਹੈ। ਕੰਮ ਤਾਂ ਪੁੱਛਿਆਂ ਨਹੀਂ ਕੀ ਕਰਦਾ ਹੈ? ਜਦੋਂ ਕਨੇਡਾ ਵਾਲਾ ਹੈ। ਕੰਮ ਤਾਂ ਕਰਦਾ ਹੀ ਹੋਣਾਂ ਹੈ। ” ਨਸੀਬੋ ਬੇਬੇ ਨੇ ਕਿਹਾ, ” ਬਹੂ ਤੂੰ ਇਉ ਪੁੱਛਦੀ ਹੈ। ਜਿਵੇਂ ਤੂੰ ਵਿਆਹ ਕਰਾਂਉਣਾਂ ਹੋਵੇ। ਮੁੰਡਿਆਂ ਦੀ ਵੀ ਸ਼ਕਲ ਦੇਖ਼ੀਦੀ ਹੈ। ਸ਼ੇਰਾਂ ਦੇ ਮੂੰਹ ਉਤੇ ਕੁਦਰਤੀ ਬਥੇਰਾ ਰੋਹਬ ਹੁੰਦਾ ਹੈ। ”
ਵੱਡੀ ਮਾਮੀ ਨੇ ਕਿਹਾ, ” ਬੇਬੇ ਸ਼ੇਰ ਤੋਂ ਕਿਤੇ ਕੁੜੀ ਡਰ ਹੀ ਨਾਂ ਜਾਵੇ। ਅੱਗੇ ਹੀ ਸੁੱਖੀ ਮੁੱਠੀ ਵਿੱਚ ਆਉਣ ਜੋਗੀ ਹੈ। ” ” ਸੁੱਖੀ ਦੋਤੀ ਕਿਹਦੀ ਹੈ? ਮੇਰੀ ਦੋਤੀ ਇੰਨੀ ਵੀ ਕੰਮਜ਼ੋਰ ਨਹੀਂ ਹੈ। ਜੋ ਲੱਲੂ-ਪੰਜੂ ਤੋਂ ਡਰ ਜਾਵੇਗੀ। ਜਦੋਂ ਮੈਂ ਤੁਹਾਡੇ ਬਾਪੂ ਨੂੰ ਦੱਬਕਾ ਮਾਰਦੀ ਸੀ। ਥਾਂਏ ਦਹਿਲ ਜਾਂਦਾ ਸੀ। ਮੁੜਕੇ ਮੇਰੀ ਗੱਲ ਦਾ ਮੋੜ ਨਹੀਂ ਕਰਦਾ ਸੀ। ” ” ਬੇਬੇ ਤੂੰ ਬਾਪੂ ਤੋਂ ਦੂਗਣੀ ਸੀ। ਉਸ ਦੀ ਘਰ ਵਿੱਚ ਪੁਗਦੀ ਵੀ ਨਹੀਂ ਸੀ। ਜੇ ਬਾਪੂ ਕੁਸਕਦਾ, ਫਿਰ ਤੂੰ ਉਸ ਨੂੰ ਆਪਦੇ ਨੇੜੇ ਨਹੀਂ ਲੱਗਣ ਦੇਣਾਂ ਸੀ। ਬਾਪੂ ਨੇ ਤੇਰੇ ਕੋਲੋ ਰੋਟੀ ਲੈ ਕੇ ਖਾਂਣੀ ਹੁੰਦੀ ਸੀ। ਉਹਦੀ ਕਿਹੜਾ ਮਾਂ ਕੋਲ ਬੈਠੀ ਸੀ? ਵੱਡੀ ਬੇਬੇ ਤਾਂ ਛੋਟੇ ਚਾਚੇ ਵੱਲ ਰਹਿੰਦੀ ਸੀ। ” ” ਗਿੱਠ ਜੁਬਾਨ ਲੱਗੀ ਹੈ। ਕੋਈ ਬੈਠਾਂ ਖੜ੍ਹਾ ਦੇਖ਼ ਲਿਆ ਕਰੋ। ਜੁਮਾਈ ਭਾਈ ਆਇਆ ਹੋਇਆ ਹੈ। ” ” ਬੇਬੇ ਤੂੰ ਤਾਂ ਟੀਚਰ ਵੀ ਨਹੀਂ ਸਹਾਰਦੀ। ਗੁੱਸਾ ਛੱਡ, ਦੱਸ ਸੁੱਖੀ ਦੇ ਵਿਆਹ ਦੀ ਕੀ ਸਲਾਹ ਕਰਨੀ ਹੈ? ਤੇਰਾ ਛੋਟਾ ਪੁੱਤ ਵੀ ਆ ਗਿਆ ਹੈ। ”
ਚਾਰ ਦਿਨਾਂ ਤੋਂ ਚੋਗੀਆਂ ਕਪਾਹ ਚੁਗ ਰਹੀਆਂ ਸਨ। ਸੁੱਖੀ ਦਾ ਛੋਟਾ ਮਾਮਾ ਖੇਤੋਂ ਟਰਾਲੀ ਵਿੱਚ ਕਪਾਹ ਦੀਆਂ ਪੰਡਾ ਲੈ ਕੇ ਆਇਆ ਸੀ। ਟਰਾਲੀ ਵਿਹੜੇ ਵਿਚ ਖੜ੍ਹਾ ਦਿੱਤੀ ਸੀ। ਸਵੇਰ ਨੂੰ ਮੰਡੀ ਲੈ ਕੇ ਜਾਂਣੀ ਸੀ। ਕਿਸਾਨ ਦੇ ਘਰ ਜਦੋਂ ਫ਼ਸਲ ਆਉਂਦੀ ਹੈ। ਖੁਸ਼ੀ ਤੇ ਲਾਲੀ ਚੇਹਰੇ ਉਤੇ ਆ ਜਾਂਦੀ ਹੈ। ਪੱਕੀ ਫ਼ਸਲ ਨੂੰ ਦੇਖ਼ ਕੇ, ਕਰੜੀ ਕੀਤੀ ਮੇਹਨਤ ਦਾ ਥਕੇਵਾਂ ਭੁੱਲ ਜਾਂਦਾ ਹੈ।
ਉਸ ਨੂੰ ਵੱਡੇ ਭਰਾ ਨੇ ਦੱਸਿਆ, ” ਸੁੱਖੀ ਦਾ ਵਿਆਹ ਧਰ ਦਿੱਤਾ ਹੈ। ਵਿਆਹ ਵਿੱਚ ਹਫ਼ਤਾ ਰਹਿੰਦਾ ਹੈ। ਆਪਾਂ ਸੁੱਖੀ ਦੇ ਵਿਆਹ ਵਿੱਚ ਪੈਸੇ ਦੀ ਮਦੱਦ ਕਰਨੀ ਹੈ। ” ” ਇਹ ਟਰਾਲੀ ਕਪਾਹ ਦੀ ਸੁੱਖੀ ਦੇ ਵਿਆਹ ਉਤੇ ਲਾ ਦੇਣੀ ਹੈ। ” ਗੇਲੋ ਨੇ ਕਿਹਾ, ” ਇੰਨੇ ਕੁ ਨਾਲ ਨਹੀਂ ਸਰਨਾਂ। ਪਹਿਲਾ ਵਿਆਹ ਹੈ। ਇਸੇ ਤੋਂ ਨਾਨਕਿਆਂ ਦਾ ਨਾਂਮ ਨਿੱਕਲਣਾਂ ਹੈ। ” ਨਸੀਬੋ ਬੇਬੇ ਨੇ ਕਿਹਾ, ” ਟੂੰਮ ਛੱਲੇ ਦਾ ਫ਼ਿਕਰ ਨਾਂ ਕਰੋਂ। ਮੇਰੇ ਕੋਲ ਬਥੇਰੇ ਭਾਰੀ ਸੰਗੀ ਫੁੱਲ ਤੇ ਥੋਡੇ ਬਾਪੂ ਦਾ ਕੰਠਾ ਪਿਆ ਹੈ। 40 ਤੋਲਿਆਂ ਤੋਂ ਜ਼ਿਆਦਾ ਸੋਨਾ ਪਿਆ ਹੈ। ” ਗੇਲੋ ਨੇ ਕਿਹਾ, ” ਬੇਬੇ ਤੂੰ ਤਾਂ ਮੇਰੇ ਮਨ ਦਾ ਬੋਝ ਉਤਾਰ ਦਿੱਤਾ। ਭਰਜਾਈ ਹੁਣ ਰੋਟੀ ਵੀ ਸੁਆਦ ਲੱਗੇਗੀ। ਨੀਦ ਵੀ ਰੱਜ ਕੇ ਆਵੇਗੀ। ਲਿਆਉ ਰੋਟੀ ਖਾਈਏ। ਸਵੇਰੇ ਸਾਜਰੇ ਤੁਰਨਾਂ ਹੈ। ਘਰ ਬਹੁਤ ਕੰਮ ਕਰਨ ਵਾਲੇ ਹਨ। ਇੱਕ ਜਾਂਣੀ ਮੇਰੇ ਨਾਲ ਚੱਲਿਉ। ” ” ਭੈਣ ਅਸੀਂ ਦੋਂਨੇਂ ਹੀ ਤੇਰੇ ਨਾਲ ਜਾਂਣ ਨੂੰ ਤਿਆਰ ਹਾਂ। ਤਿਆਰੀ ਇਕੱਲੀ ਬੇਬੇ ਨੇ ਹੀ ਕਰ ਲੈਣੀ ਹੈ। ਪੈਸਿਆਂ ਦੀ ਕਰਤਾ-ਧਰਤਾ ਬੇਬੇ ਹੀ ਹੈ। ” ਬਾਬੇ ਨੇ ਨੂੰਹੁ ਨੂੰ ਚੁੱਪ ਕਰਾਂਉਣ ਨੂੰ ਕਿਹਾ, ” ਜੇ ਮੈਂ ਤੁਹਾਨੂੰ ਘਰ ਦੀਆਂ ਚਾਬੀਆਂ ਸੰਭਾਂਲ ਦੇਵਾਂ। ਤੁਸੀ ਤਾਂ ਪੇਕਿਆਂ ਨੁੰ ਲੁੱਟਾ ਦੇਵੋਗੀਆਂ। ਮੈਨੂੰ ਤੀਰਥ ਯਾਤਰਾ ਤੇ ਤੋਰ ਦੇਵੋਗੀਆਂ। ”
ਸੁੱਖੀ ਦੀ ਅੱਖ ਪਟੱਕ ਦੇਣੇ ਖੁੱਲ ਗਈ ਸੀ। ਅਲਾਰਮ ਕਲੌਕ ਵੱਜ ਗਿਆ ਸੀ। ਉਹ ਵਿਆਹ ਵੇਲੇ ਦਾ ਸੁਪਨਾਂ ਦੇਖ਼ ਰਹੀ ਸੀ। ਉਸ ਨੇ ਸੁਖ ਦਾ ਸਾਹ ਲਿਆ। ਵਿਆਹ ਵੇਲੇ ਹੀ ਮਸਾਂ ਉਸ ਹਾਲਤ ਵਿਚੋਂ ਲੰਘੀ ਸੀ। ਸਵੇਰੇ ਉਠ ਕੇ, ਮਸਾਂ ਚਾਹ ਹੀ ਪੀ ਹੁੰਦੀ ਸੀ। ਸੁੱਖੀ ਨੇ ਸਟੋਪ ਉਤੇ ਚਾਹ ਰੱਖ ਦਿੱਤੀ। ਆਪ ਕੰਘੀ ਤੇ ਬਰਸ਼ ਕਰਨ ਲੱਗ ਗਈ। ਉਸ ਦੀ ਸੱਸ ਸੋਫ਼ੇ ਉਤੇ ਬੈਠੀ, ਟੀਵੀ ਉਤੇ ਕੀਰਤਨ ਸੁਣ ਰਹੀ ਸੀ। ਉਸ ਨੇ ਕਿਹਾ, ” ਸੁੱਖ ਚਾਹ ਰਿਜ-ਰਿਜ ਕੇ ਕਮਲੀ ਹੋ ਗਈ ਹੈ। ਤੇਰਾ ਸ਼ੀਸ਼ਾ ਸੁਰਮਾਂ ਨਹੀਂ ਮੁੱਕਿਆ। ” ” ਮੰਮੀ ਵਾਲ ਹੀ ਮਸਾਂ ਵਾਹੇ ਹਨ। ਬੱਸ ਹੁਣੇ ਆ ਗਈ। ” ” ਮੇਰੇ ਤਾਂ ਗੋਡਿਆਂ ਤੋਂ ਨਹੀਂ ਤੁਰਿਆ ਜਾਂਦਾ। ਇਹੋ ਜਿਹੇ ਕੰਮ ਨੂੰ ਮੈਂ ਬਿੰਦ ਲਗਾਉਂਦੀ ਸੀ। ਤੂੰ ਪਾਣੀ ਵਿੱਚ ਮਧਾਣੀ ਪਾਈ ਰੱਖਦੀ ਹੈ। ” ” ਮੰਮੀ ਜੀ ਮਧਾਣੀ ਪਾਉਣ ਦਾ ਸਮਾਂ ਕਿਥੇ ਹੈ? 10 ਮਿੰਟ ਵੀ ਮੈਨੂੰ ਉਠੀ ਨੂੰ ਨਹੀਂ ਹੋਏ। ਪੰਜ ਵਜੇ ਤੋਂ ਦੁਪਿਹਰ ਦੇ ਇੱਕ ਵਜੇ ਤੱਕ ਨੌਕਰੀ ਕਰਨੀ ਹੈ। ਇੱਕ ਘੰਟਾ ਆ ਕੇ ਫਿਰ ਤੁਹਾਡਾ ਲੰਚ ਬੱਣਾਂਉਣ ਉਤੇ ਲਗਾਉਣਾਂ ਹੈ। ਪੰਜ ਘੰਟੇ ਦੀ ਫਿਰ ਜੌਬ ਕਰਨ ਜਾਂਣਾ ਹੈ। ” ” ਨੌਕਰੀ ਕਰਕੇ ਕੇ, ਕਿਹੜਾ ਮੈਨੂੰ ਡਾਲਰ ਫੜਾਉਣੇ ਹਨ? ਪੇਕਿਆਂ ਨੂੰ ਹੀ ਭੇਜਣੇ ਹਨ। ਮੈਨੂੰ ਤੇਰੇ ਡਾਲਰ ਕਮਾਂਇਆਂ ਦਾ ਕੀ ਭਾਅ ਹੈ? ” ਸੁੱਖੀ ਨੇ ਚੁੱਪ ਰਹਿੱਣਾਂ ਹੀ ਠੀਕ ਸਮਝਿਆ।
ਗੈਰੀ ਦਾ ਡੈਡੀ ਭਾਗ ਸੁੱਤਾ ਪਿਆ ਸੀ। ਰੌਲਾ ਸੁਣ ਕੇ, ਉਠ ਆ ਗਿਆ ਸੀ। ਉਸ ਨੇ ਕਿਹਾ, ” ਤੁਸੀ ਸਵੇਰੇ-ਸਵੇਰੇ, ਘਰ ਨੂੰ ਮੱਛੀ ਬਜ਼ਾਰ ਬੱਣਾਂਇਆ ਹੈ। ਕਿਹੜੀਆਂ ਗੱਲਾਂ ਦਾ ਰੌਲਾ ਪਾਇਆ ਹੈ। ” ” ਬਹੂ ਨੇ ਘਰ ਸਿਰ ਉਤੇ ਚੱਕਿਆ ਹੋਇਆ ਹੈ। ਇੱਕ ਗੱਲ ਮੂੰਹ ਵਿੱਚੋਂ ਨਿੱਕਲਣ ਨਹੀਂ ਦਿੰਦੀ। ਚਾਰ ਸੁਣੋਂਉਂਦੀ ਹੈ। ਤੋਬਾ-ਤੋਬਾ, ਰਾਮ ਦੀ ਦੁਹਾਈ। ਪਾਠ ਹੋ ਰਿਹਾ ਹੈ। ਇਸ ਦਾ ਵੀ ਕੋਈ ਡਰ, ਭੈ ਨਹੀ ਹੈ। ” ” ਉਹ ਤਾਂ ਬੱਚੀ ਹੈ। ਪਾਠ ਦਾ ਅਸਰ ਤੇਰੇ ਉਤੇ ਹੋਣਾਂ ਚਾਹੀਦਾ ਹੈ। ਕੀ ਤੇਰਾ ਤਾਂ ਪਾਠ ਸੁਣਨ ਵੱਲ ਹੀ ਧਿਆਨ ਹੈ ਨਾਂ? ਉਸ ਨੂੰ 20 ਕੰਮ ਹਨ। ਭੱਜ-ਨੱਠ ਕਰਕੇ, ਪੂਰਾ ਘਰ ਸਾਂਭੀ ਫਿਰਦੀ ਹੈ। ” ” ਤੇਰਾ ਮੱਤਲਬ ਹੈ। ਮੇਰਾ ਪਾਠ ਸੁਣਨ ਵਿੱਚ ਧਿਅਨ ਨਹੀਂ ਲੱਗਦਾ। ਉਸ ਨਾਲ ਮੈਂ ਲੜਦੀ ਹਾਂ। ” ” ਹਾਂ ਠੀਕ ਹੈ। ਜੇ ਤੈਨੂੰ ਐਡੀ ਛੇਤੀ ਸਮਝ ਲੱਗ ਗਈ ਹੈ। ਹੁਣ ਤੇਰੀ ਉਮਰ ਹੋ ਗਈ ਹੈ। ਇਕੋ ਪਾਸੇ ਰੱਬ ਵੱਲ ਸੁਰਤੀ ਜੋੜ ਕੇ ਰੱਖ। ਕੰਮ ਤਾਂ ਅਕਸਰ ਨੂੰ ਸੁੱਖੀ ਨੇ ਹੀ ਕਰਨੇ ਹਨ। ਜੇ ਤੂੰ ਕੋਈ ਕੰਮ ਨਹੀਂ ਕਰਨਾ। ਤੂੰ ਉਸ ਦੇ ਕੰਮਾਂ ਤੋਂ ਕੀ ਲੈਣਾਂ ਹੈ? ”
ਸੀਬੋ ਨੇ ਕਿਹਾ, ” ਮੈਂ ਤਾਂ ਸਵੇਰੇ ਉਠ ਕੇ, ਲੰਚ ਬੱਣਾਂਉਂਦੀ ਸੀ। ਇਹ ਇਕੋ ਟਾਇਮ ਡੀਨਰ, ਲੰਚ ਦਾ ਰਾਤ ਨੂੰ ਹੀ ਫਾਹਾ ਵੱਡ ਦਿੰਦੀ ਹੈ। ” ” ਕਿਉਂ ਝੂਠ ਬੋਲਦੀ ਹੈ। ਮੈਂ ਟਾਊਨ ਤੋਂ ਆਊਟ ਰਹਿੰਦਾ ਸੀ। ਵੀਕਇੰਡ ਨੂੰ ਆਉਂਦਾ ਸੀ। ਗੈਰੀ ਬੇਬੀ-ਸਿਟਰ ਕੋਲ ਰਹਿੰਦਾ ਸੀ। ਤੂੰ ਇਕੱਲੀ ਨੇ ਧੱਲੇ ਦੀਆਂ ਲਾਈਆਂ ਹਨ। ” ” ਚੁੱਪ-ਚੁੱਪ, ਬਕਵਾਸ ਨਹੀਂ ਕਰਨੀ। ਕੋਈ ਸੁਣ ਲਵੇਗਾ। ਸੁੱਖੀ ਤਾਂ ਪਹਿਲਾਂ ਹੀ ਮਾਨ ਨਹੀਂ ਹੈ। ” ” ਗੈਰੀ ਦੀ ਮਾਂ ਇਸੇ ਤਰਾ ਸਬ ਦੇ ਪਰਦੇ ਢੱਕੇ ਰਹਿੱਣ ਦੇਣੇ ਚਾਹੀਦੇ ਹਨ। ਸਾਰੀ ਦਿਹਾੜੀ ਸੋਫ਼ੇ ਉਤੇ ਬੈਠੀ ਉੱਲੂ ਵਾਂਗ ਝਾਂਕੀ ਜਾਂਦੀ ਹੈ। ਕੁੱਤੇ ਵਾਂਗ ਭੌਕੀਂ ਜਾਂਦੀ ਹੈ। ਕੋਈ ਤੇਰੀ ਪ੍ਰਵਾਹ ਨਹੀਂ ਕਰਦਾ। ਜਿੰਨਾਂ ਧਿਆਨ ਤੂੰ ਘਰ, ਆਉਣ-ਜਾਂਣ ਵਾਲਿਆ ਵਿੱਚ ਦਿੰਦੀ ਹੈ। ਕਿਸੇ ਕੰਮ ਵਿੱਚ ਲੱਗਾ। ਤੇਰਾ ਜੀਅ ਲੱਗ ਜਾਵੇ। ”
ਬੱਚਿਆਂ ਤੇ ਗੈਰੀ ਦਾ ਲੰਚ ਰਾਤ ਨੂੰ ਹੀ ਪੈਕ ਕਰਕੇ ਰੱਖ ਦਿੱਤਾ ਸੀ। ਜਿਆਦਾ ਤਰ ਚੌਲ, ਚਿਕਨ, ਬਰਿਡ ਦੇ ਸੰਨਵਿਚ, ਟੋਸਟ, ਫ਼ਲ, ਸੈਲਿਡ ਹੀ ਖਾਂਣ ਨੂੰ ਹੁੰਦੇ ਸਨ। ਇੰਨੀ ਤੇਜ ਜਿੰਦਗੀ ਵਿੱਚ, ਹਰ ਕੋਈ ਝੱਟ-ਪੱਟ ਬੱਣਨ ਵਾਲਾ ਫੂਡ ਹੀ ਪਸੰਦ ਕਰਦਾ ਹੈ। ਸੱਸ-ਸੌਹੁਰੇ ਦੀ ਰੋਟੀ ਦੁਪਿਹਰੇ ਆ ਕੇ ਬੱਣਾਂ ਦਿੰਦੀ ਸੀ। ਹੁਣ ਤਾਂ ਤਿੰਨ ਬੱਚਿਆਂ ਦੀ ਮਾਂ ਬੱਣ ਗਈ ਸੀ। ਇੱਕ ਮੁੰਡਾ ਉਸ ਦਾ ਆਪਣਾਂ ਸੀ। ਗੈਰੀ ਨੇ, ਗੋਰੀ ਨਾਲ ਦੋ ਬੱਚੇ ਬੱਣਾਏ ਸਨ। ਗੋਰੀ, ਗੈਰੀ ਦੇ ਦੋਸਤ ਕੋਲ ਚੱਲੀ ਗਈ ਸੀ। ਵੱਡੀ ਕੁੜੀ ਕਿਮ ਸੀ। ਜੋ ਸੁੱਖੀ ਤੋਂ 15 ਸਾਲ ਛੋਟੀ ਸੀ। ਉਸ ਤੋਂ ਛੋਟਾ 13 ਸਾਲਾਂ ਦਾ ਮੁੰਡਾ ਬੋਬ ਸੀ। ਗੈਰੀ ਦੇ ਮੰਮੀ-ਡੈਡੀ ਤੇ ਗੈਰੀ ਦੇ ਸਾਰੇ ਕੰਮ ਸੁੱਖੀ ਨੂੰ ਕਰਨੇ ਪੈਂਦੇ ਸਨ। ਫੱਟਾ-ਫੱਟ ਉਸ ਨੇ ਬਿਡ ਉਤੇ ਰਜਾਈ ਸਿਧੀ ਕਰ ਦਿੱਤੀ ਸੀ। ਗੈਰੀ ਪੂਰੀ ਰਾਤ ਟੈਕਸੀ ਚਲਾਉਂਦਾ ਸੀ। ਦਿਨ ਨੂੰ ਸੌਂਦਾ ਸੀ। ਸੁੱਖੀ ਨੂੰ ਨੌਕਰੀ ਵੀ ਕਰਨੀ ਪੈਂਦੀ ਸੀ। ਹੋਰ ਪੈਸੇ ਬੱਚਾਉਣ ਨੂੰ ਉਹ ਦੋ ਜੌਬਾਂ ਕਰਦੀ ਸੀ।

ਚੂਲੇ ਅੱਗ ਨਾਂ ਘੜੇ ਵਿੱਚ ਪਾਣੀ, ਨੱਸ਼ੇਈਆਂ ਦੀ ਜੂਨ ਬੂਰੀ

ਭਾਗ 22 ਕੀ ਲੋਕ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ ਹਨ?
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਅਸੀਂ ਜੋ ਕੰਮ ਕਰਨਾਂ ਹੈ। ਪਹਿਲਾਂ ਸੋਚਣਾਂ ਪੈਣਾਂ ਹੈ। ਕੰਮ ਦਾ ਕੀ ਮੈਨੂੰ ਫ਼ੈਇਦਾ ਹੋਵੇਗਾ? ਉਹ ਫੁਰਨੇ ਨੂੰ ਹਾਂਸਲ ਕਰਨ ਦਾ ਪੂਰਾ ਜਤਨ ਕਰਦੇ ਹਾਂ। ਆਪਦੇ ਲਈ ਕਿਸੇ ਚੰਗੇ ਕੰਮ ਨੂੰ ਸ਼ੁਰੂ ਕਰਨ ਹੈ। ਕਿਸੇ ਦੀ ਸਲਾਅ ਲੈਣ ਦੀ ਲੋੜ ਨਹੀਂ ਹੈ। ਹੱਥਾਂ-ਪੈਰਾਂ ਸੋਚ ਨੂੰ ਅੱਗੇ ਵਧਾਉਣਾਂ ਹੈ। ਜੇ ਲਾਭ ਮਿਲਣ ਵਾਲਾ ਕੰਮ ਸ਼ੁਰੂ ਕੀਤਾ ਹੈ। ਕਿਸੇ ਦੇ ਟੋਕਣ, ਰੋਕਣ, ਕਹਿੱਣ ਤੇ ਕੰਮ ਰੁਕਣਾਂ ਨਹੀਂ ਚਾਹੀਦਾ। ਜਿੰਨਾਂ ਕੰਮਾਂ ਨਾਲ ਧੰਨ, ਸਰੀਰ, ਸਮਾਂ ਖ਼ਰਾਬ ਹੁੰਦੇ ਹਨ। ਐਸੇ ਕੰਮ ਰੋਕਣੇ ਹੀ ਚਾਹੀਦੇ ਹਨ। ਐਸੇ ਕੰਮਾਂ ਮਗਰ ਹੱਥ ਧੋ ਕੇ ਪੈ ਜਾਂਣਾਂ ਚਾਹੀਦਾ ਹੈ। ਤਕਰੀਬਨ ਹਰ ਘਰ ਵਿੱਚ ਨਸ਼ੇ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਨਸ਼ੇ ਤਾਂ ਹੁਣ ਆਦਤ ਬੱਣ ਗਏ। ਨਸ਼ਿਆਂ ਦੀ ਬਿਮਾਰੀ ਲੱਗ ਗਈ ਹੈ। ਨਸ਼ੇ ਕੈਸੇ ਹਨ। ਵਿਹਲੇ ਰਹਿਣਾਂ, ਪੁਰਖਾਂ ਦੀ ਜਾਇਦਾਦ ਤੇ ਐਸ਼ ਕਰਨਾਂ, ਲੋਕਾਂ ਨੂੰ ਠੱਗਣਾਂ, ਝੂਠ ਬੋਲਣਾਂ, ਜਣੇ-ਖਣੇ ਅੱਗੇ ਪੂਛ ਮਾਰਨੀ ਵੀ ਨਸ਼ਾਂ ਹੀ ਹਨ।
ਬੰਦੇ ਨੂੰ ਆਪਦੇ ਪੈਰਾਂ ਤੇ ਖੜ੍ਹੇ ਹੋਣਾਂ ਚਾਹੀਦਾ ਹੈ। ਦੂਜੇ ਲੋਕਾਂ ਫੌੜੀਆਂ ਦੇ ਸਹਾਰੇ ਜਿਉਣਾਂ ਵੀ ਕੋਈ ਜਿੰਦਗੀ ਹੈ। ਕਈਆਂ ਦੀ ਜ਼ਮੀਰ ਸੌਂ ਗਈ ਹੈ। ਘਰ ਦੀਆਂ ਔਰਤਾਂ ਵੱਲੋਂ, ਦੋ-ਚਾਰ ਰੋਟੀਆਂ. ਪੱਕਿਆ ਭੋਜਨ ਤਿੰਨੇ ਵੇਲੇ ਖਾਂਣ ਨੂੰ ਪੱਕਿਆ ਮਿਲ ਜਾਂਦਾ ਹੈ। ਨਿਗਾ ਮਾਰ ਕੇ ਦੇਖੋ ਘਰ ਦੇ ਮਰਦ ਕਿੰਨੀ ਕੁ ਕਮਾਂਈ ਕਰਦੇ ਹਨ? ਕੀ ਵੱਡੇ ਹੋ ਰਹੇ ਮੁੰਡੇ-ਕੁੜੀਆਂ, ਘਰ ਦੇ ਛੋਟੇ-ਛੋਟੇ ਕੰਮ ਕਰਦੇ ਹਨ? ਕੀ ਨੌਜੁਵਾਨ ਹੋ ਰਹੇ ਬੱਚੇ, ਆਪਦੇ ਲਈ ਖਾਂਣ, ਭੋਜਨ ਬਣਾਂਉਣ, ਸਫ਼ਾਈ ਦੇ ਕੰਮ ਆਪ ਕਰਦੇ ਹਨ? ਜੇ ਮਾਂ ਥਾਲੀ ਵਿੱਚ ਰੋਟੀ ਪਰੋਸ ਕੇ ਨਾਂ ਦੇਵੇ। ਕੀ ਨੌਜੁਵਾਨ ਬੱਚੇ ਆਪ ਰੋਟੀ ਤਿਆਰ ਕਰਕੇ ਖਾ ਸਕਦੇ ਹਨ? ਕੀ ਨੌਜੁਵਾਨ ਆਪਦੇ ਜੂਠੈ ਭਾਂਡੇ ਮਾਜ਼ ਸਕਦੇ ਹਨ? ਕੀ ਨੌਜੁਵਾਨ ਬੱਚੇ ਆਪਦੇ ਕੱਪੜੇ, ਬਿਸਤਰੇ, ਕੰਮਰੇ ਦੀ ਸਫ਼ਾਈ ਦਾ ਧਿਆਨ ਰੱਖਦੇ ਹਨ? ਜੇ ਨੌਜੁਵਾਨ ਇਸ ਪਾਸੇ ਧਿਆਨ ਨਹੀਂ ਦਿੰਦੇ। ਸਮਝੋਂ ਨੌਜੁਵਾਨਾਂ ਦਾ ਧਿਆਨ ਕਿਤੇ ਹੋਰ ਹੈ। ਦਿਮਾਗ ਕਦੇ ਵਿਹਲਾ ਨਹੀਂ ਰਹਿੰਦਾ। ਮਨ ਸ਼ੈਤਾਨੀਆਂ ਕਰਦਾ ਰਹਿੰਦਾ ਹੈ। ਜੋ ਘਰਦੇ ਵੱਡੇ ਹੋਰ ਕੁੱਝ ਕਰਦੇ ਹਨ। ਨੌਜੁਵਾਨਾਂ ਉਹ ਕਰ ਰਹੇ ਹੁੰਦੇ ਹਨ। ਘਰ ਵਿੱਚ ਪਿਉ, ਦਾਦਾ, ਚਾਚਾ, ਮਾਮਾ ਸਬ ਨਸ਼ੇ ਕਰਦੇ ਹਨ। ਜਦੋਂ ਵੱਡੇ ਮਰਦ ਮਿਲ ਕੇ ਸ਼ਰਾਬ, ਭੰਗ, ਡੋਡੇ, ਸਿਗਰਟ, ਭੁੱਕੀ ਹੋਰ ਨਸ਼ੇ ਪੀਂਦੇ ਹਨ। ਪੀ ਕੇ ਗੱਲਾਂ-ਬਾਤਾਂ ਕਰਕੇ, ਮਸਤੀ ਕਰਦੇ ਹਨ। ਕਈ ਤਾਂ ਦੇਸੀ ਸ਼ਰਾਬ ਘਰੇ ਹੀ ਕੱਢਦੇ ਹਨ? ਦੁੱਧ ਡੈਅਰੀਆਂ ਵਿੱਚ ਵੇਚਦੇ ਹਨ। ਹੋਰ ਵੀ ਬਹੁਤ ਤਰਾ ਦੇ ਨਸ਼ੇ ਕਰਦੇ ਹਨ। ਜਿੰਨਾਂ ਤੋਂ ਮਜ਼ਦੂਰਾਂ ਤੋਂ ਖੇਤਾ ਵਿੱਚ ਜਾਂ ਹੋਰ ਕੰਮ ਕਰਾਂਉਂਦੇ ਹਨ। ਉਨਾਂ ਮਜ਼ਦੂਰਾਂ ਨੂੰ ਨਸ਼ੇ ਦਿੰਦੇ ਹਨ। ਇਹ ਸਬ ਕੁੱਝ ਨੌਜੁਵਾਨ ਬੱਚੇ ਦੇਖ਼ ਰਹੇ ਹਨ। ਬੱਚੇ ਨੌਜੁਵਾਨ ਹੋ ਕੇ ਉਹੀ ਕਰਨਗੇ ਜੋ ਅੱਖੀ ਦੇਖਿਆ ਹੈ। ਆਦਤ ਪੱਕਣ ਲਈ ਹਰ ਰੋਜ਼ ਉਹੀ ਕੰਮ ਕਰਨਾਂ ਪੈਂਦਾ ਹੈ। ਨੌਜੁਵਾਨ ਬੱਚਾ ਉਹੀ ਖਾਵੇ-ਪੀਵੇਗਾ। ਜੋ ਉਸ ਦੇ ਸਹਮਣੇ ਘਰ ਵਿੱਚ ਹੋਵੇਗਾ।
ਜਦੋਂ ਕੋਈ ਨੌਜੁਵਾਨ ਮੁੰਡਾ-ਕੁੜੀ ਆਪਣੇ-ਆਪ ਵਿੱਚ ਹੋ ਜਾਂਦਾ ਹੈ। ਇਹ ਉਸ ਨੇ ਆਪ ਸੋਚਣਾਂ ਹੈ। ਕਿਵੇਂ ਜਿਉਣਾਂ ਹੈ? ਇਸ ਜਿੰਦਗੀ ਨੂੰ ਚਲਾਉਣ ਲਈ ਪੈਸਾ ਕਿਥੋਂ ਆਉਣਾਂ ਹੈ? ਕੀ ਖਾਂਣਾਂ ਹੈ? ਦੁੱਧ, ਘਿਉ ਪੀਣਾਂ-ਖਾਣਾਂ ਹੈ। ਜਾਂ ਸ਼ਰਾਬ, ਭੰਗ, ਡੋਡੇ, ਸਿਗਰਟ, ਭੁੱਕੀ ਹੋਰ ਨਸ਼ੇ ਪੀਣੇ ਹਨ। ਜੇ ਪਿਉ ਸ਼ਰਾਬ, ਭੰਗ, ਡੋਡੇ, ਸਿਗਰਟ, ਭੁੱਕੀ ਹੋਰ ਨਸ਼ੇ ਪੀਂਦਾ ਹੈ। ਪੁੱਤ-ਧੀਆਂ ਵੀ ਨਸ਼ੇ ਤੇ ਲੱਗ ਸਕਦੇ ਹਨ। ਪਰ ਇਹ ਜਰੂਰੀ ਨਹੀਂ ਹੈ। ਪੁੱਤ-ਧੀਆਂ ਨੇ ਵੀ ਕੇ ਸ਼ਰਾਬ, ਭੰਗ, ਡੋਡੇ, ਸਿਗਰਟ, ਭੁੱਕੀ ਹੋਰ ਨਸ਼ੇ ਪੀਣੇ ਹਨ।
ਵੋਟਾਂ ਵਾਲੇ ਸ਼ਰਾਬ, ਭੰਗ, ਡੋਡੇ, ਭੁੱਕੀ ਹੋਰ ਨਸ਼ੇ ਵੰਡਦੇ ਹਨ। ਕੀ ਤੁਹਾਨੂੰ ਪਤਾ? ਬਾਹਰ ਵਾਲੇ ਲੋਕ ਤੁਹਾਡੀ ਮਰਜ਼ੀ ਬਗੈਰ ਤੁਹਾਨੂੰ ਜ਼ਹਿਰ ਨਹੀਂ ਦੇ ਸਕਦੇ। ਤੁਸੀਂ ਹੱਥ ਬਾਹਰ ਕੱਢ ਕੇ ਨਸ਼ੇ ਫੜਦੇ ਹੋ। ਉਨਾਂ ਦੀ ਹਿੰਮਤ ਤੁਹਾਨੂੰ ਜ਼ਹਿਰ ਦੇਣ ਦੀ ਨਹੀਂ ਹੋ ਸਕਦੀ। ਨਸ਼ਾਂ ਲੈਣ ਦਾ ਤੁਹਾਡਾ ਆਪਦਾ ਫੈਸਲਾ ਹੈ। ਜੇ ਵੋਟਾਂ ਵੇਲੇ ਨਸ਼ੇ ਵੰਡਣ ਵਾਲਿਆ ਨੂੰ ਪਤਾ ਹੋਵੇ। ਇਹ ਲੋਕ ਨਸ਼ੇ ਸਾਡੇ ਮੂੰਹ ਵਿੱਚ ਥੁਨ ਦੇਣੇ ਹਨ। ਸ਼ਰਾਬ ਦੀਆਂ ਬੋਤਲਾਂ ਸਾਡੇ ਸਿਰ ਤੇ ਲੋਕ ਤੋੜ ਦੇਣਗੇ। ਕਿਸੇ ਦੀ ਹਿੰਮਤ ਨਹੀਂ ਪਵੇਗੀ। ਤੁਹਾਡੇ ਮੁਹੱਲੇ ਵਿੱਚ ਸ਼ਰਾਬ ਦੀਆਂ ਬੋਤਲਾਂ, ਭੰਗ, ਡੋਡੇ, ਸਿਗਰਟ, ਭੁੱਕੀ ਹੋਰ ਨਸ਼ੇ ਵੰਡੇਗਾ। ਕੀ ਤੁਹਾਡੇ ਵਿੱਚ ਐਸਾ ਕਰਨ ਦੀ ਹਿੰਮਤ ਹੈ? ਕਿ ਨਸ਼ੇ ਵੰਡਣ ਆਇਆਂ ਦੇ ਮੂੰਹ ਉਤੇ ਸ਼ਰਾਬ ਦੀਆਂ ਬੋਤਲਾਂ ਮਾਰੋਂ? ਇੰਨੀ ਹਿੰਮਤ ਨਹੀਂ ਹੈ। ਨਸ਼ੇ ਤਾਂ ਤੁਹਾਨੂੰ ਆਪ ਨੂੰ ਚਾਹੀਦੇ ਹਨ। ਪਿੰਡ ਭੋਨਹੜ ਵਿੱਚ ਵੋਟਾਂ ਵਾਲਿਆਂ ਨੇ ਨਸ਼ੇ ਪੰਚਾਂ, ਸਰਪੰਚ ਦੇ ਘਰ ਰੱਖੇ ਸਨ। ਉਨਾਂ ਦੀ ਡਿਊਟੀ ਲੋਕਾਂ ਨੂੰ ਵੰਡਣ ਨੂੰ ਲਾਈ ਸੀ। ਇੱਕ ਪੰਚ ਆਪ ਹੀ ਬੇਅੰਤ ਬੋਤਲਾਂ ਲੋਕੋ ਲਈਆਂ। ਪੰਚ ਤੇ ਉਸ ਦਾ ਪੁੱਤਰ ਨਸ਼ੇ ਦੀਆਂ ਗੋਲੀਆਂ ਵਾਲੀ ਇੰਨੀ ਸ਼ਰਾਬ ਪੀ ਗਏ। 2 ਮਹੀਨੇ ਖੂਬ ਪੀਂਦੇ ਰਹੇ। ਅੰਤ ਪੁੱਤਰ ਪਿਉ ਤੋਂ ਪਹਿਲਾਂ ਤੇ ਪਿਉ 10 ਮਹੀਨੇ ਪਿਛੋਂ ਮਰ ਗਿਆ। ਹੁਣ ਜੋ ਪੋਤਾ ਇੱਕ ਰਹਿ ਗਿਆ। ਪੰਚ ਬਣਾਂ ਦਿੱਤਾ ਹੈ। ਉਹ ਵੀ ਨਸ਼ੇਈ ਹੈ। ਕਿੰਨੇ ਸਾਲ ਜਿਉਵੇਗਾ? ਰੱਬ ਆਸਰੇ ਹੈ।
ਸ਼ਰਾਬ ਦੀਆਂ ਬੋਤਲਾਂ, ਭੰਗ, ਡੋਡੇ, ਸਿਗਰਟ, ਭੁੱਕੀ ਹੋਰ ਨਸ਼ੇ ਖਾਂਣ-ਪੀਣ ਦਾ ਤੁਹਾਡਾ ਮਨ ਹੈ। ਕੋਈ ਕਿਸੇ ਨੂੰ ਧੱਕੇ ਨਾਲ ਨਸ਼ੇ ਨਹੀਂ ਦੇ ਸਕਦਾ। ਮਰਜ਼ੀ ਤੁਹਾਡੀ ਹੈ। ਕੀ ਤੁਸੀਂ ਚੱਜ ਦੀ ਜਿੰਦਗੀ ਜਿਉਣੀ ਹੈ? ਜਾਂ ਨਸ਼ੇ ਖਾਂ ਕੇ, ਨਾਲੀ ਦੇ ਕੀੜਿਆਂ ਵਾਲੀ ਜੂਨ ਜਿਉਣੀ ਹੇ? ਜਿੰਦਗੀ ਚੱਜ ਦੀ ਸੋਹਣੇ ਢੰਗ ਨਾਲ ਜਿਉਣੀ ਚਾਹੀਦੀ ਹੈ। ਦੂਜਾ ਬੰਦਾ ਗੂੰਹ-ਮੂਤ ਖਾਂਣ-ਪੀਣ ਨੂੰ ਦੇਵੇ। ਕੀ ਗੂੰਹ-ਮੂਤ ਖਾਦਾ-ਪੀਤਾ ਜਾ ਸਕਦਾ ਹੈ? ਹੈ ਨਾਂ ਆਪਦੀ ਮਰਜ਼ੀ ਨਸ਼ੇ ਖਾਂਣ ਦੀ।
ਨਸ਼ੇ ਖਾਂਣ ਵਿੱਚ ਹੋਸ਼ ਗੁਆ ਲੈਂਦੇ ਹਨ। ਲੜਾਈਆਂ ਕਰਦੇ ਹਨ। ਦੂਜੇ ਲੋਕਾਂ ਦਾ ਲਿਹਾਜ਼ ਨਹੀਂ ਕਰਦੇ। ਮਰਦ ਨਸ਼ੇ ਵਿੱਚ ਬਲਾਤਕਾਰ ਕਰਦੇ ਹਨ। ਨਸ਼ੇ ਖਾਣ ਨਾਲ ਦਿਮਾਗ, ਗੁਰਦੇ, ਕਿੰਡਨੀਆਂ ਪੂਰੀ ਸੇਹਿਤ ਖ਼ਰਾਬ ਹੋ ਜਾਂਦੇ ਹਨ। ਨਸ਼ੇ ਦੇ ਟਿੱਕੇ ਲਗਉਂਦੇ ਹਨ। ਨਸ਼ੇ ਦੀਆਂ ਗੰਦੀਆਂ ਸ਼ੂਈਆਂ ਨਾਲ, ਗੰਦੇ ਲੋਕਾਂ ਨਾਲ ਸੈਕਸ ਕਰਨ ਨਾਲ ਏਡਜ਼ ਹੋ ਰਹੀ ਹੈ। ਹੋਲੀ-ਹੋਲੀ ਮਰਦਨਗੀ ਦੀ ਸ਼ਕਤੀ ਫੁਸ ਹੋਣ ਲੱਗ ਜਾਂਦੀ ਹੈ। ਮਰਦ ਜ਼ਨਾਨੀ ਦੇ ਜੋਗ ਨਹੀਂ ਰਹਿੰਦਾ। ਨਾਂ ਮਰਦ ਹੋ ਜਾਂਦਾ ਹੈ। ਜੋ ਕਦੇ ਮਰਦ ਹੋ ਗਏ। ਕਦੇ ਨਾਂ ਮਰਦ ਹੋ ਗਏ। ਭਾਵ ਕਦੇ ਜ਼ਨਾਨੀ ਦੇ ਜੋਗ ਕਦੇ ਆਪਦੀ ਕਮਜ਼ੋਰੀ ਛੁੱਪਾਉਣ ਨੂੰ ਜਨਾਨੀ ਦੇਖ਼ ਕੇ ਲੁੱਕ ਜਾਂਦੇ ਹਨ। ਐਸੇ ਲੋਕਾਂ ਦੇ ਬੱਚੇ ਕੈਸੇ ਜੰਮਣਗੇ? ਸਿਧੀ ਜਿਹੀ ਗੱਲ ਹੈ। ਨਰ-ਮਾਦਾ ਪੱਛੂ, ਜਾਨਵਰ ਜਾਂ ਮਨੁੱਖ ਹਨ। ਉਨਾਂ ਦੀ ਜਿੰਦਗੀ ਸੈਕਸ ਹੈ। ਸੈਕਲ ਤੋਂ ਬਗੈਰ ਨਰ-ਮਾਦਾ ਪੱਛੂ, ਜਾਨਵਰ ਜਾਂ ਮਨੁੱਖ ਫਨਾਹ, ਖਤਮ ਹੋ ਜਾਂਣਗੇ। ਬੀਜ ਨਾਂਸ਼ ਹੋ ਜਾਵੇਗਾ। ਨਸਲ ਖ਼ਤਮ ਹੋ ਜਾਵੇਗੀ। ਦੇਖਣਾਂ ਤੁਸੀ ਹੈ। ਨਸ਼ੇ ਖਾਂਣ ਵਾਲਿਆਂ ਨੇ, ਆਪਦੇ ਬੱਚੇ ਐਸੇ ਹੀ ਨਸ਼ੈਈ ਜੰਮਣੇ ਹਨ। ਅੱਗੋਂ ਉਨਾਂ ਦੇ ਬੱਚੇ ਜੰਮ ਸਕਣੇ ਹਨ। ਕੋਈ ਗਰਾਂਟੀ ਨਹੀਂ ਹੈ। ਨਸ਼ੇਈ, ਨੰਗੇ, ਭੁੱਖੇ ਦੇ ਘਰ ਜ਼ਨਾਨੀ ਨਹੀ ਟਿਕਣੀ।
ਚੂਲੇ ਅੱਗ ਨਾਂ ਘੜੇ ਵਿੱਚ ਪਾਣੀ, ਨੱਸ਼ੇਈਆਂ ਦੀ ਜੂਨ ਬੂਰੀ।
ਹੈਨੀ ਕੋਈ ਝਾਂਜਰਾਂ ਵਾਲੀ। ਛੱੜਿਆਂ ਦੀ ਅੱਗ ਨਾਂ ਬਲੇ।

ਮੇਰਾ ਅਜੀਬ ਸੁਪਨਾ

Untitledਮੈਂ ਸ਼ਾਪਿੰਗ ਮਾਲ’ਚ ਗਿਆ ਤਾਂ ਅੱਗੇ ਢਿਲੋਂ ਗਿੱਲ ਤੇ ਪੰਜ ਸੱਤ ਜਾਣੇ ਹੋਰ, ਫੁਡ ਕੋਰਟ’ਚ ਬੈਠੇ ਕਾਫੀ ਦੀਆਂ ਚੁਸਕੀਆਂ ਲੈਂਦੇ, ਪਾਲੇਟਿਕਸ ਦੀਆਂ ਗੱਲਾਂ’ਚ ਉਲਝੇ ਹੋਏ ਮੈਂਨੂੰ ਦੇਖ ਕੇ ਕਹਿਣ ਲੱਗੇ ਕਿ ਲਉ ਝੱਜ਼ ਆ ਗਿਆ ਹੁਣ ਗੱਲ ਬਣ ਗਈ। ਮੈਂ ਕਿਹਾ ਅਜਿਹੀ ਕਿਹੜੀ ਗੱਲ ਆ ਜਿਹੜੀ ਮੇਰੇ ਆਉਣ ਨਾਲ ਬਣ ਗਈ। ਢਿੱਲੋਂ ਕਹਿਣ ਲੱਗਿਆ ਕਿ ਦੋ ਹਫਤੇ ਹੋ ਗਏ, ਨਾਂ ਆਪ ਆਇਆ ਤੇ ਨਾਂ ਫੋਨ ਚੱਕਦਾ ਸੀ, ਕਿੱਥੇ ਗਾਇਬ ਹੋ ਗਿਆ ਸੀ, ਸਾਡਾ ਤਾਂ ਬਣਾਇਆ ਹੋਇਆ ਪਲੈਨ ਹੀ ਖੂਹ’ਚ ਪੈਣ ਲੱਗਾ ਸੀ। ਮੈਂ ਪੁਛਿਆ ਕਿ ਅਜਿਹਾ ਕਿਹੜਾ ਪਲੈਨ ਸੀ ਜਿਹੜਾ ਮੇਰੀ ਗੈਰ-ਹਾਜਰੀ ਕਾਰਨ ਖੂਹ’ਚ ਪੈਣ ਲੱਗਾ ਸੀ। ਗਿੱਲ ਕਹਿੰਦਾ ਅਸੀਂ ਦੋ ਹਫਤਿਆਂ ਤੋਂ ਭੱਜ ਨੱਠ ਕਰ ਰਹੇ ਹਾਂ, ਇਹ ਪੁਛਦਾ ਕਿਹੜਾ ਪਲੈਨ ਖੂਹ’ਚ ਪੈਂਦਾ ਸੀ, ਤੈਂਨੂੰ ਨੀ ਪਤਾ ਕਿ ਫੈਡਰਲ ਇਲੈਕਸ਼ਨਾਂ ਦੀ ਤਾਰੀਖ ਐਲਾਨੀ ਗਈ ਐ। ਆਪਣੀ ਰਾਈਡਿੰਗ ਤੋਂ ਆਪਣੀ ਪਾਰਟੀ ਦਾ ਕੋਈ ਉਮੀਦਵਾਰ ਅੱਗੇ ਨੀ ਆਉਂਦਾ। ਅਸੀਂ ਸੋਚਿਆ ਕਿ ਉਮੀਦਵਾਰ ਤੈਂਨੂੰ ਬਣਾਈਏ। ਮੈਂ ਕਿਹਾ ਸੰਧੂ ਨੂੰ ਉਮੀਦਵਾਰ ਬਣਾਉ, ਹਰ ਰੋਜ ਸਾਰੀ ਦੁਨੀਆਂ ਦੀ ਪਾਲੇਟਿਕਸ ਦੀ ਖੱਲ ਉਧੇੜਦਾ ਰਹਿੰਦਾ, ਕਿਸੇ ਨੂੰ ਪ੍ਰਾਈਮ ਮਨਿਸਟਰ ਬਣਾਉਂਦਾ, ਕਿਸੇ ਨੂੰ ਪ੍ਰੈਜੀਡੈਂਟ ਦੀ ਕੁਰਸੀ ਤੋਂ ਲਾਹੁੰਦਾ। ਮੈਂ ਤਾਂ ਐਨਾ ਪੜਿਆ ਲਿਖਿਆ ਵੀ ਨੀ ਤੇ ਨਾ ਹੀ ਪਾਲੇਟਿਕਸ ਦੀ ਬਹੁੱਤੀ ਜਾਣਕਾਰੀ ਆ, ਨਾਲੇ ਪਹਿਲਾਂ ਹੀ ਆਪਣੀ ਕਮਿਊਨਿਟੀ ਚੋਂ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਮੈਦਾਨ’ਚ ਉੱਤਰੇ ਹੋਏ ਨੇ, ਇਹ ਚੰਗਾ ਨੀ ਲੱਗਦਾ। ਨਾਲੇ ਇਲੈਕਸਨ ਪੈਸੇ ਧੇਲੇ ਤੋਂ ਬਗੈਰ ਨੀ ਲੜੀ ਜਾਂਦੀ। ਰੰਧਾਵਾ ਬੋਲਿਆ ਐਵੇਂ ਝੇਡਾਂ ਨਾ ਕਰ, ਦੂਜਿਆਂ ਨੇ ਕਿਹੜਾ ਪੀ ਐਚ ਡੀਆਂ ਕੀਤੀਆਂ ਹੋਈਆਂ ਨੇ, ਦਸ ਦਸ ਬਾਰਾਂ ਪੜ੍ਹੇ ਹੋਏ ਨੇ। ਘਬਰਾਉਣ ਵਾਲੀ ਕੋਈ ਗੱਲ ਨੀ, ਅੰਦਰ ਖਾਤੇ ਇਲੈਕਸ਼ਨ ਫੰਡ ਦੇਣ ਵਾਲੇ ਬਹੁਤ ਨੇ, ਤੂੰ ਟਿੰਡ’ਚ ਕਾਨਾ ਜਰੂਰ ਪਾ, ਸਮੇ ਦਾ ਕੋਈ ਪਤਾ ਨੀਂ ਹੁੰਦਾ, ਪ੍ਰੋਵਿੰਸੀਅਲ ਇਲੈਕਸ਼ਨ’ਚ ਦੇਖਿਆ ਨੀ, ਡੂੰਘੀਆਂ ਜੜ੍ਹਾਂ ਵਾਲੇ ਸਿਆਸੀ ਬੋਹੜ ਕਿਵੇਂ ਉਖਾੜ ਕੇ ਮਾਰੇ।
ਢਿਲੋਂ ਕਹਿੰਦਾ ਝੱਜ਼ ਗੱਲ ਸੁਣ, ਇਲੈਕਸ਼ਨ’ਚ ਮੇਨ ਖਰਚਾ ਤਾਂ ਸਾਈਨ ਬੋਰਡਾਂ ਅਤੇ ਦਾਰੂ-ਸਿੱਕੇ ਦਾ ਹੁੰਦਾ। ਸਾਈਨ ਬੋਰਡ ਤੇ ਹੈਂਡਆਊਟਸ ਛਾਪਣ ਲਈ ਬਰੇਨ-ਗੋ ਕਾਪੀ ਵਾਲੇ ਗੁਰੀ ਨੇ ਹਾਂਮੀ ਭਰ ਲਈ ਆ, ਅੱਧੇ ਪਚੱਧੇ ਪੈਸੇ ਦੇ ਦਿਆਂਗੇ। ਫੰਡ ਰੇਜਿੰਗ ਵਾਸਤੇ ਆਰ ਵੀ ਬੈਂਕੁਇਟ ਹਾਲ ਵਾਲੇ ਚੀਮਾਂ ਸਾਹਿਬ ਨੇ ਆਫਰ ਕੀਤਾ ਤੇ ਉਸ ਦਿਨ ਖਾਣਾ ਵੀ ਉਹੀ ਦੇਣਗੇ। ਡਰਿੰਕ ਵਾਸਤੇ ਸਪੇਸ ਲੀਕੁਰ ਸਟੋਰ ਵਾਲਾ ਚਾਚਾ ਕਹਿੰਦਾ ਭਤੀਜ ਕੋਈ ਗੱਲ ਈ ਨੀ, ਪੂਰੀ ਸੇਵਾ ਕਰਾਂਗੇ। ਕੰਮਪੇਨ ਆਫਿਸ ਲਈ ਪੱਮੀ ਹੋਣਾਂ ਦੇ ਪਲਾਜੇ’ਚ ਇੱਕ ਪੋਰਸ਼ਨ ਖਾਲੀ ਪਿਆ, ਉਹ ਮਿਲ ਜਾਣਾ। ਤੂੰ ਆਪਣੀ ਚੋਣ ਮੈਨੀਫਿਸਟੋ ਦੀ ਤਿਆਰੀ ਕਰ। ਕੋਲ ਬੈਠਾ ਮਾਂਗਟ ਬੋਲਿਆ ਕਿ ਇਲੈਕਸ਼ਨ ਕੰਪੇਨ ਨੂੰ ਗਰਮ ਕਰਨ ਲਈ ਆਪਾਂ ਦੋ ਚਾਰ ੰਿੲੰਡੀਆ ਵਾਲੇ ਕਾਂਗਰਸੀ ਅਤੇ ਅਕਾਲੀ ਨੇਤਾ ਸੱਦ ਲੈਂਨੇ ਆਂ, ਟੋਰੰਟੋ ਤੇ ਵੈਨਕੂਵਰ ਵਿੱਚ ਬਥੇਰੇ ਡੇਰੇ ਲਾਈ ਬੈਠੇ ਆ, ਸਿਰਫ ਏਅਰ ਟਿਕਟ ਭੇਜਣੇ ਪੈਣੇ ਆ, ਦੇਖਿਉ ਕਾਂਗਰਸੀ ਅਤੇ ਅਕਾਲੀ ਪੱਖੀ ਆਪਣੇ ਨਾਲ ਕਿਵੇਂ ਜੁੜਦੇ ਆ। ਸ਼ਰਮਾ ਕਹਿੰਦਾ ਉਏ ਮਾਂਗਟਾ ਤੈਂ ਇੰਡੀਆ ਵਾਲੀ ਪਾਲੇਟਿਕਸ ਦਾ ਗੰਦ ਏਥੇ ਵੀ ਪਵਾਉਣਾ, ਮੁਰਦਾ ਜਦੋਂ ਬੋਲੂ, ਕੱਫਣ ਪਾੜੂ। ਜਰੂਰੀ ਖਰਚਿਆਂ ਲਈ ਪੈਸੇ ਕੱਠੇ ਹੋ ਜਾਣ ਉਹ ਥੋੜਾ, ਇਹ ਹੋਰ ਉਤੋਂ ਚੀ ਨਵੀਂ ਗੱਲ ਸੁਣਾਉਂਦਾ।ਜੇ ਉਨਾਂ ਦਾ ਬਹੁਤਾ ਹੇਜ ਮਾਰਦਾ ਤਾਂ ਆਪਣੀ ਜੇਬ ਚੋਂ ਖਰਚਾ ਕਰਕੇ ਸੱਦ ਲੈ। ਆਪ ਤਾਂ ਬੱਸਾਂ’ਚ ਧੱਕੇ ਖਾਂਦਾ ਰਹਿਣੈ, ਉਨਾਂ ਨੂੰ ਬੀ ਐਮ ਡਵਲੂਆਂ’ਚ ਕਿਵੇਂ ਬਠਾਏਂਗਾ। ਤੇ ਉਤਲਾ ਖਰਚਾ। ਮਾਂਗਟ ਨੀਵੀਂ ਪਾਕੇ ਬਹਿ ਗਿਆ ਤੇ ਕਹਿੰਦਾ ਜਿਵੇਂ ਤੁਹਾਡੀ ਮਰਜੀ ਉਵੇਂ ਕਰੋ, ਮੈਂ ਤਾਂ ਸਿਰਫ ਸਲਾਹ ਹੀ ਦਿੰਦਾ ਸੀ।
ਸਾਰੇ ਸੱਜਣਾ ਮਿਤਰਾਂ ਦੇ ਬਾਰ ਬਾਰ ਕਹਿਣ ਤੇ ਇਲੈਕਸ਼ਨ ਲੜਨ ਲਈ ਹਾਮੀ ਭਰ ਲਈ। ਪ੍ਰੈਸ ਰਲੀਜ ਕੀਤੇ ਗਏ ਅਤੇ ਫੰਡ ਰੇਜਿੰਗ ਲਈ ਆਉਣ ਵਾਲੇ ਸ਼ੁਕਰਵਾਰ ਦਾ ਦਿਨ ਨੀਯਤ ਕੀਤਾ ਗਿਆ। ਸ਼ੁਕਰਵਾਰ ਵਾਲੇ ਦਿਨ ਸ਼ਾਮ ਨੂੰ ਛੇ ਕੁ ਬਜੇ ਜਦ ਆਰ ਵੀ ਬੈਕੁਇਟ ਹਾਲ ਵਿੱਚ ਪਹੁੰਚਿਆ, ਤਾਂ ਦੇਖਿਆ ਕਿ ਚੀਮਾਂ ਸਾਹਿਬ ਨੇ ਹਾਲ ਦੁਲਹਨ ਵਾਂਗ ਸਜਾਇਆ ਹੋਇਆ ਸੀ, ਫੂਡ ਕਾਊਂਟਰ ਤੇ ਰੋਸਟਿਡ ਚਿਕਨ ਤੇ ਫਿਸ ਪਕੌੜਿਆਂ ਦੀਆਂ ਟਰੇਆਂ ਸਜਾਈਆਂ ਜਾ ਰਹੀਆਂ ਸਨ। ਬਾਰ ਕਾਉਂਟਰ ਤੇ ਚਾਚੇ ਨੇ ਸਕਾਚ, ਅਤੇ ਬੋਡਕਾ ਦੀਆਂ ਬੋਤਲਾਂ ਦੀ ਲਾਈਨ ਲਾਈ ਹੋਈ ਸੀ ਅਤੇ ਬਾਰ-ਟੈਂਡਰ ਬੀਬੀ ਬੀਅਰ ਦੇ ਕੇਨ ਬਰਫ’ਚ ਲਾ ਰਹੀ ਸੀ। ਦੇਖਦੇ ਹੀ ਦੇਖਦੇ ਹਾਲ’ਚ ਗਹਿਮਾਂ ਗਹਿਮੀ ਹੋ ਗਈ। ਜਿਆਦਾ ਭੀੜ ਬਾਰ ਕਾਉਂਟਰ ਤੇ ਹੀ ਰਹੀ ਤੇ ਇਹ ਸਿਲ ਸਿਲਾ ਕੋਈ ਦੋ ਘੰਟੇ ਚਲਦਾ ਰਿਹਾ, ਚੂੰਡੀਆਂ ਹੋਈਆਂ ਹਡੀਆਂ ਅਤੇ ਬੀਅਰ ਦੇ ਖਾਲੀ ਕੇਨ ਟੇਬਲਾਂ ਦੀ ਸ਼ਾਨ ਸਨ।
ਸਟੇਜ ਸੈਕਟਰੀ ਸਹੋਤੇ ਨੇ ਮਾਈਕ ਫੜਿਆ ਤੇ ਕਹਿਣ ਲੱਗਾ ਕਿ ਸਾਥੀਉ ਤੁਹਾਨੂੰ  ਇਹ ਜਾਣਕੇ ਬੜੀ ਖੁਸ਼ੀ ਹੋਵੇਗੀ ਕਿ ਆਪਣੀ ਰਾਈਡਿੰਗ ਤੋਂ ਇਲੈਕਸ਼ਨ ਲ਼ੜਨ ਲਈ ਝੱਜ਼ ਨੂੰ ਬੜੀ ਮੁਸ਼ਕਲ ਨਾਲ ਮਨਾਇਆ , ਸੋ ਤੁਹਾਡੇ ਹਰ ਤਰਾਂ ਦੇ ਸਹਿਯੋਗ ਦੀ ਲੋੜ ਹੈ ਸੋ ਪੰਜ ਮਿੰਟ ਬਾਦ ਬਾਰ ਬੰਦ ਹੋ ਜਾਵੇਗੀ ਤਾਂ ਕਿ ਅਗਲਾ ਪ੍ਰੋਗਰਾਮ ਸ਼ੁਰੂ ਕਰ ਸਕੀਏ। ਅਨਾਉਂਸਮੈਂਟ ਹੁੰਦੇ ਸਾਰ ਬਾਰ ਕਾਉਂਟਰ ਤੇ ਫਿਰ ਭੀੜ ਲੱਗ ਗਈ ਤੇ ਸਟੇਜ ਸੈਕਟਰੀ ਬਾਰ ਬਾਰ ਕਹਿ ਰਿਹਾ ਸੀ ਕਿ ਸਾਥੀਉ ਆਪਣੇ ਆਪਣੇ ਟੇਬਲਾਂ ਤੇ ਬੈਠ ਜਾਉ ਤਾਂਕਿ ਆਪਾਂ ਆਪਣੇ ਕੈਂਡੀਡੇਟ ਦੇ ਵੀਚਾਰ ਸੁਣੀਏ ਤੇ ਫੰਡ ਰੇਜ ਕਰੀਏ।
ਮੇਰੇ ਤੋਂ ਪਹਿਲਾਂ ਕਈ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਰੱਖੇ ਕਿ ਇਲੈਕਸ਼ਨ ਸਟਰੈਟਜੀ ਕੀ ਹੋਣੀ ਚਾਹੀਦੀ ਆ। ਸਮੇਂ ਦੀ ਮੰਗ ਹੈ। ਇਸ ਤੋਂ ਬਾਦ ਮੈਂ ਸਟੇਜ ਤੇ ਆਕੇ ਪਹਿਲਾਂ ਤਾਂ ਇਸ ਫੰਕਸ਼ਨ’ਚ ਆਉਣ ਤੇ ਸਮੱਰਥਨ ਦੇਣ ਲਈ ਸਾਰਿਆਂ ਦਾ ਧੰਨਵਾਦ ਕੀਤਾ ਤੇ ਆਪਣੇ ਵਿਚਾਰਾਂ ਵਾਰੇ ਬੋਲਣਾ ਸ਼ੁਰੂ ਕੀਤਾ।
ਸਾਰਿਆਂ ਤੋਂ ਪਹਿਲਾ ਮੁੱਦਾ ਤਾਂ ਫੈਮਲੀ ਕਲਾਸ ਤੇ ਲਾਈਆਂ ਗਈਆਂ ਰੋਕਾਂ ਨੂੰ ਹਟਾਉਣਾ ਤੇ ਸੁਪਰ ਵੀਜੇ ਨੂੰ ਬੰਦ ਕਰਨਾ।
ਕੁਦਰਤ ਵਲੋਂ ਆਇਲ ਸੈਂਡਜ ਕਨੇਡਾ ਨੂੰ ਇਕ ਵਰਦਾਨ ਹੈ, ਕਰੂਡ ਆਇਲ ਨਹੀਂ ਬੇਚਿਆ ਜਾਵੇਗਾ, ਏਥੇ ਅੱਪ-ਗਰੇਡਰ ਲਾਏ ਜਾਣਗੇ, ਬਾਈ ਪ੍ਰੋਡੱਕਟ ਵੇਚਣ ਲਈ ਏਸ਼ੀਆ ਦੇ ਮੁਲਕ ਇੱਕ ਚੰਗੀ ਮੰਡੀ ਹੈ।
ਇਹ ਠੀਕ ਹੈ ਕਿ ਹਿਊਮੈਨਟੇਰੀਅਨ ਗਰਾਂਉਂਡਸ ਤੇ ਕਨੇਡਾ ਨੂੰ ਕੁੱਝ ਸ਼ਰਨਾਰਥੀ ਲੈਣੇ ਚਾਹੀਦੇ ਹਨ, ਪਰ ਸ਼ਰਨਾਰਥੀ ਲਿਆਉਣ ਤੋਂ ਪਹਿਲਾਂ ਆਪਣੇ ਮੁਲਕ’ਚ ਬੇ-ਘਰਿਆਂ ਨੂੰ ਘਰ ਬਣਾਕੇ ਦਿੱਤੇ ਜਾਣਗੇ।
ਵੱਡੀਆਂ ਵੱਡੀਆਂ ਕਾਰਪੋਰੇਟਸ ਕੰਪਨੀਆਂ ਦੇ ਟੈਕਸ ਰੇਟ’ਚ ਵਾਧਾ ਕੀਤਾ ਜਾਵੇਗਾ ਅਤੇ ਛੋਟੇ ਬਿਜਨਿਸ ਨੂੰ ਟੈਕਸਾਂ ਤੋਂ ਕੁੱਝ ਛੋਟਾਂ ਦਿਤੀਆਂ ਜਾਣਗੀਆਂ।
ਰਾਅ-ਲੰਬਰ ਦੀ ਐਕਸਪੋਰਟ ਬੰਦ ਕਰਕੇ ਉਸ ਨੂੰ ਪ੍ਰੋਸੈਸ ਕਰਕੇ ਐਕਸਪੋਰਟ ਕਰਨ ਲਈ ਲੰਬਰ ਮਿਲਾਂ ਨੂੰ ਉੱਤਸਾਹਤ ਕੀਤਾ ਜਾਵੇਗਾ, ਇਸ ਨਾਲ ਰੈਵਨਿਊ ਜਿਆਦਾ ਆਵੇਗਾ ਅਤੇ ਅਨ-ਇਮਪਲਾਏਮੈਂਟ ਘਟੇਗੀ।
ਹਰ ਸੈਨੇਟਰ ਦੇ ਖਰਚਿਆਂ ਦੀ ਛਾਣ-ਬੀਣ ਕਰਵਾਈ ਜਾਵੇਗੀ। ਡੀਫਾਲਟਰ ਹੋਣ ਤੇ ਫਾਸਟ ਟਰੈਕ ਕੋਰਟ’ਚ ਮੁਕੱਦਮਾ ਚੱਲੇਗਾ ਅਤੇ ਬਣਦੀ ਸਜਾ ਮਿਲੇਗੀ।
ਕੁੱਝ ਦਹਾਕੇ ਪਹਿਲਾਂ ਲੜਾਕੂ ਹਵਾਈ ਜਹਾਜ ਦਾ ਬੰਦ ਕੀਤਾ ਗਿਆ ਨਿਰਮਾਣ ਫਿਰ ਸ਼ੁਰੂ ਕੀਤਾ ਜਾਵੇਗਾ ਅਤੇ ਇਹ ਜਹਾਜ ਨੇਵੀ ਨੂੰ ਦਿੱਤੇ ਜਾਣਗੇ ਕਿਉਂਕਿ ਸਾਡੇ ਪਾਣੀਆਂ ਦੇ ਬਾਰਡਰ ਬਹੁਤ ਲੰਬੇ ਚੌੜੇ ਨੇ ਤੇ ਇਨਾਂ ਦੀ ਸੁਰੱਖਿਆ ਬਹੁੱਤ ਜਰੂਰੀ ਹੈ।
ਕੈਨੇਡੀਅਨ ਫੋਰਸਿਜ ਨੂੰ ਯੂ ਐਨ ਉ ਦੇ ਪੀਸ ਮਿਸ਼ਨ ਤੇ ਹੀ ਦੂਸਰੇ ਮੁਲਕਾਂ ਵਿੱਚ ਭੇਜਿਆ ਜਾਵੇਗਾ, ਲੜਨ ਵਾਸਤੇ ਨਹੀਂ।
ਸੀਨੀਅਰਜ ਕੌਮ ਦਾ ਵਿਰਸਾ ਹਨ, ਮੁਲਕ ਨੂੰ ਤਰੱਕੀ ਦੀਆਂ ਬੁਲੰਦੀਆਂ ਤੇ ਲਿਜਾਣ ਲਈ ਇਨਾਂ ਦਾ ਬਹੁਤ ਯੋਗਦਾਨ ਹੈ। ਇਨਾਂ ਦੀ ਆਮਦਨ ਟੈਕਸ ਰਹਿਤ ਹੋਵੇਗੀ, ਅਤੇ ਜੀ ਆਈ ਐਸ ਲੈ ਰਹੇ ਸੀਨੀਅਰਜ ਦੀ ਫਾਰਨ ਇਨਕਮ ਹੋਣ ਤੇ ਜੀ ਆਈ ਐਸ ਵਿੱਚ ਕਟੌਤੀ ਨਹੀਂ ਹੋਵੇਗੀ।
ਕਨੇਡਾ ਨੂੰ ਡਰੱਗ ਮੁਕਤ ਕਰਨ ਲਈ ਇੱਕ ਅਜਿਹਾ ਕਾਨੂੰਂਨ ਬਣਾਇਆ ਜਾਵੇਗਾ, ਜਿਸ ਤਹਿਤ ਡਰੱਗ ਦੀ ਤਸਕਰੀ ਕਰਨ ਵਾਲਿਆਂ ਨੂੰ ਅਮਰੀਕਾ ਦੀ ਕਿਊਬਾ’ਚ ਬਣੀ ਗੁਆਟੇਮਾਲਾ ਵਰਗੀ ਜੇਲ’ਚ ਸਿਟਿਆ ਜਾਵੇਗਾ, ਜਿੱਥੇ ਸਾਰੀ ਉਮਰ ਸੜਦੇ ਰਹਿਣ। ਡਰੱਗ ਵੇਚਣ ਵਾਲੇ ਤੇ (ਖਾਣ) ਖਰੀਦਣ ਵਾਲਾ ਇੱਕੋ ਜਿਹੇ ਅਪਰਾਧੀ ਹੋਣਗੇ।

ਮੈਂ ਹਾਲੇ ਅਗਾਂਹ ਬੋਲਣ ਵਾਲਾ ਹੀ ਸੀ ਕਿ ਸਟੇਜ ਨੇੜੇ ਟੇਬਲ ਤੇ ਬੈਠਾ ਮੀਤਾ ਧੀਰੇ ਨੂੰ ਕਹਿੰਦਾ ਇਹ ਤੁਹਾਡਾ ਵੱਡਾ ਲੀਡਰ ਤਾਂ ਡਰੱਗ ਖਾਣ ਵਾਲਿਆਂ ਨੂੰ ਵੀ ਅੰਦਰ ਕਰਵਾਉਂਦਾ, ਸਾਡਾ ਕੰਮ ਕਿਵੇਂ ਚੱਲੂ, ਸਾਡੇ ਭਾਈ-ਚਾਰੇ ਨੇ ਇਹਨੂੰ ਵੋਟ ਨੀ ਪਾਉਣੀ। ਧੀਰੇ ਨੇ ਉਹਨੂੰ ਗਲਾਮਿਉਂ ਫੜਕੇ ਦੋ ਤਿੰਨ ਥੱਪੜ ਜੜ ਦਿੱਤੇ, ਕਹਿੰਦਾ ਸਾਲਿਆ ਦੋ ਘੰਟੇ ਦਾ ਡਕਾਰ ਮਾਰੀ ਜਾਨੈ ਚਿਕਨ ਦੀਆਂ ਟੰਗਾਂ ਚੂੰਡੀਂ ਜਾਨੈ, ਪਿਉ ਵਾਲਾ ਮਾਲ ਸਮਝਿਆ ਸੀ, ਕਹਿੰਦਾ ਅਸੀ ਨੀ ਇਹਨੂੰ ਵੋਟ ਪਾਉਣੀ। ਇਸੇ ਹੱਥੋ ਪਾਈ’ਚ ਮੇਜ ਤੇ ਪਏ ਗਲਾਸ ਪਲੇਟਾਂ ਥੱਲੇ ਡਿਗ ਕੇ ਟੁਟ ਗਏ। ਮੇਰੇ ਮੂਹੋਂ ਉੱਚੀ ਦੇਕੇ ਨਿਕਲਅਿਾ ਕਿ ਹਰਾਮ-ਜਾਦਿਉ ਪਹਿਲਾਂ ਹੀ ਬੇ ਸ਼ਗਨੀ ਕਰਤੀ। ਕਿਚਨ ਚੋਂ ਘਰਵਾਲੀ ਦੀ ਅਵਾਜ ਆਈ, ਕਿਹੜਾ ਮੁਕਲਾਵਾ ਲੈਣ ਚੱਲਿਆ ਸੀ ਜਿਹੜੀ ਬੇ-ਸ਼ਗਨੀ ਹੋ ਗਈ। ਧੌਲੀ ਦਾੜੀ ਹੋ ਗਈ, ਸੁੱਤਾ ਪਿਆ ਬੜਾਉਣੋਂ ਨੀ ਹੱਟਿਆ। ਬਾਬੇ ਤੋਂ ਪੁਛਿਆ ਵੀ ਲਈ, ਕਹਿੰਦਾ ਸੀ ਬੀਬੀ ਇੱਕ ਪੁੜੀ ਹਰ ਰੋਜ ਚਾਏ ਮੇਂ ਡਾਲ ਕਰ ਪਿਲਾਤੇ ਰਹਿਣਾ, ਪੰਦਰਾਂ ਦਿਨ ਦੇ ਬਾਦ ਰਾਤ ਕੋ ਬੜਾਉਣਾ ਤੋ ਕਿਆ, ਆਪ ਕੇ ਆਗੇ ਬੋਲੇਗਾ ਵੀ ਨਹੀਂ। ਬੇੜਾ ਬਹਿ ਜਾਏ ਇਨਾਂ ਬਾਬਿਆਂ ਦਾ, ਦੋ ਸੌ ਡਾਲਰ ਲੈ ਗਿਆ, ਜਿਵੇਂ ਦੱਸਿਆ ਸੀ ਉਵੇਂ ਕੀਤਾ, ਇਹਨੂੰ ਰਤਾ ਫਰਕ ਨੀ ਪਿਆ। ਜੇ ਮਿਲ ਜਾਏ ਬਾਬਾ, ਉਹਦੀ ਦਾੜ੍ਹੀ ਦਾ ਵਾਲ ਵਾਲ ਕਰ ਦੇਊਂ। ਤੂੰ ਉੱਠਕੇ ਵਾਸ਼ਰੂਮ ਜਾਇਆ, ਫਿਰ ਜੁਆਕਾਂ ਨੇ ਨਹਾ ਨਹੂ ਕੇ ਸਕੂਲ ਜਾਣਾ, ਤੇਰੇ ਨਾਲੋਂ ਤਾਂ ਉਹੀ ਚੰਗੇ ਨੇ ਜਿਨਾਂ ਨੂੰ ਹਾਕਾਂ ਨੀ ਮਾਰਨੀਆਂ ਪੈਂਦੀਆਂ। ਮੈਂ ਚਾਹ ਪੀ ਲਈ ਆ ਤੈਂ ਪੀਣੀ ਤਾਂ ਬਣਾ ਲਈਂ। ਐਵੇਂ ਹਾਕਾਂ ਨਾ ਮਾਰੀ ਮੈਂ ਪਾਠ ਕਰਨ ਲੱਗੀ ਆਂ, ਪਹਿਲਾਂ ਹੀ ਲੇਟ ਹੋ ਗਈ। ਮੈਂ ਅੱਖਾਂ ਮਲਦਾ ਵਾਸ਼ਰੂਮ ਵੱਲ ਨੂੰ ਤੁਰ ਪਿਆ, ਦਮਾਗ’ਚ ਬੈਂਕੁਇਟ ਹਾਲ ਦਾ ਸੀਨ ਘੁੰਮ ਰਿਹਾ ਸੀ।
ਜ਼ੋਰਾ ਸਿੰਘ ਝੱਜ

ਜੇ ਮੈਂ ਹੋਗੀ ਸਾਧਨੀ, ਪੱਟੇ ਜਾਂਣਗੇ ਸਾਧਾਂ ਦੇ ਚੇਲੇ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਸੁੱਖੀ ਦੀ ਨੂੰਹੁ ਬੌਬ ਦੀ ਵੱਹੁਟੀ, ਬੌਬ ਨਾਲ ਬਹੁਤ ਘੁੱਲੀ-ਮਿਲੀ ਰਹਿੰਦੀ ਸੀ। ਹਰ ਰੋਜ਼ ਦਾ ਇਹੀ ਕੰਮ ਸੀ। ਬੌਬ ਜਦੋਂ ਦਫ਼ਤਰ ਜਾਂਣ ਲਈ ਤਿਆਰ ਹੋਣ ਲੱਗਦਾ। ਉਸ ਦੇ ਦੁਆਲੇ ਹੀ ਘੁੰਮਦੀ ਰਹਿੰਦੀ ਸੀ। ਕਦੇ ਹੱਸਦੀ ਸੀ। ਕਦੇ ਗੁੱਸੇ ਵਿੱਚ ਊਚੀ ਬੋਲਦੀ ਸੀ। ਜਦੋਂ ਦੋਂਨੇਂ ਲੜ ਪੈਂਦੇ ਸੀ। ਚੰਗਾ ਧੂਤਕੜਾ ਪੈਂਦਾ ਸੀ। ਸੁੱਖੀ ਕੰਨ ਖੜ੍ਹੇ ਕਰਕੇ, ਉਨਾਂ ਦੀ ਹਰ ਗੱਲ ਸੁਣਦੀ ਸੀ। ਸਵੇਰੇ-ਸਵੇਰੇ ਬੌਬ ਨੂੰ ਕੰਮ ਤੇ ਜਾਂਣ ਦੀ ਇੰਨੀ ਕਾਹਲੀ ਹੁੰਦੀ ਸੀ। ਉਸ ਨੂੰ ਜੁਰਾਬਾਂ, ਟਾਈ, ਸ਼ਰਟ ਕੁੱਝ ਵੀ ਨਹੀਂ ਲੱਭਦਾ ਸੀ। ਉਹ ਝੱਟ ਵੱਹੁਟੀ ਨੂੰ ਅਵਾਜ਼ ਮਾਰਦਾ ਸੀ, ” ਹਨੀ ਮੇਰੀ ਟਾਈ ਕਿਥੇ ਹੈ?” ਹਨੀ ਆਪਦੀ ਮੇਕਪ ਵਿੱਚੇ ਛੱਡ ਕੇ, ਜੁਆਬ ਦਿੰਦੀ, ” ਟਾਈ ਮੈਂ ਹੁਣੇ ਦਿੰਦੀ ਹਾਂ ਜੀ। ਚੀਜ਼ ਮੂਹਰੇ ਪਈ ਵੀ ਨਹੀਂ ਦਿਸਦੀ। ਡਰੈਸਰ ਉਤੇ ਹੀ ਟਾਈ ਪਈ ਸੀ। ” ” ਮੇਰੀਆਂ ਜੁਰਾਬਾਂ ਕਿਥੇ ਹਨ? ” ” ਮੈਨੂੰ ਤਾਂ ਆਪ ਨਹੀਂ ਲੱਭਦੀਆਂ। ਕੱਲ ਵਾਲੀਆਂ ਹੀ ਪਾਉਣੀਆਂ ਪੈਣੀਆਂ ਹਨ। ਜਾਂ ਫਿਰ ਇਹ ਇੱਕ ਕਾਲੀ, ਇੱਕ ਨੀਲੀ, ਅੱਡ-ਅੱਡ ਦੀਆਂ ਪਾ ਲੈ। ਪੈਂਟ ਥੱਲੇ ਕਿਸੇ ਨੂੰ ਵੀ ਪਤਾ ਨਹੀਂ ਲੱਗਣਾਂ। ਵੈਸੇ ਵੀ ਹੁਣ ਰੰਗ ਬਰੰਗੀਆਂ ਜੁਰਾਬਾਂ ਦਾ ਫੈਸ਼ਨ ਹੈ। ” ” ਇੰਨਾਂ ਦੇ ਨਾਲ ਦੀਆਂ ਜੁਰਾਬਾਂ ਕਿਧਰ ਗੁਆਚ ਗਈਆਂ। ਮੈਨੂੰ ਤਾਂ ਘਰ ਵਿਚੋਂ ਹੀ ਚੀਜ਼ਾਂ ਨਹੀਂ ਲੱਭਦੀਆਂ। ” ” ਬਹੁਤਾ ਬੜ-ਬੜ ਨਾਂ ਕਰਿਆ ਕਰ। ਮੇਰੇ ਕੋਲੋ ਤੇਰੀਆਂ ਜਬਲੀਆਂ ਨਹੀਂ ਸੁਣੀਆਂ ਜਾਂਦੀਆਂ। ਮੈਨੂੰ ਕੋਈ ਥਾਂ-ਟਿਕਾਂਣਾਂ ਨਹੀਂ ਦਿਸਦਾ। ਕੋਈ ਹੋਰ ਖ਼ਸਮ ਦਿਸ ਜਾਵੇ। ਮੈਂ ਤੈਨੂੰ ਤੇ ਘਰਬਾਰ ਨੂੰ ਛੱਡ ਕੇ, ਭੱਜ ਜਾਵਾਂਗੀ। ਸੱਚੀਂ-ਮੂਚੀਂ ਮੈਂ ਤੇਰੇ ਤੇ ਤੇਰੀ ਮਾਂ ਕੋਲੋ ਬਹੁਤ ਦੁੱਖੀ ਹਾਂ। ਤੁਹਾਡੀ ਸ਼ਕਲ ਦੇਖਣ ਨੂੰ ਜੀਅ ਨਹੀਂ ਕਰਦਾ। ਮੇਰੇ ਆਉਣ ਤੋਂ ਪਹਿਲਾਂ ਇਹੀ ਚੀਜ਼ਾਂ ਕੌਣ ਲੱਭ ਕੇ ਦਿੰਦਾ ਸੀ? ” ਬੋਬ ਬਹੁਤ ਖਿਝਿਆ ਹੋਇਆ ਸੀ। ਉਸ ਨੇ ਗੁੱਸੇ ਵਿੱਚ ਹਨੀ ਦੇ ਦੋ ਥੱਪੜ ਜੜ ਦਿੱਤੇ ਤੇ ਕਿਹਾ, ” ਮੇਰੀਆਂ ਅੱਖਾਂ ਮੂਹਰਿਉ ਦਫ਼ਾ ਹੋਜਾ। ਅੱਗੇ ਮੇਰੀ ਮਾਂ ਤੋਂ ਬਗੈਰ, ਕੋਈ ਮੇਰੀਆਂ ਚੀਜ਼ਾਂ ਨੂੰ ਹੱਥ ਨਹੀਂ ਲਗਾਉਂਦਾ ਸੀ। ਉਹੀਂ ਮੈਨੂੰ ਮੰਗਣ ਤੋਂ ਪਹਿਲਾਂ ਲਿਆ ਕੇ, ਮੂਹਰੇ ਰੱਖ ਦਿੰਦੀ ਸੀ। ਤੈਨੂੰ ਕਦੋਂ ਦਾ ਕਹੀਂ ਜਾਂਦਾ ਹਾਂ। ਅੱਜ ਖਾਂਣ ਲਈ ਕੀ ਹੈ?” ” ਮੈਂ ਹੁਣੇ ਕਿਚਨ ਵਿੱਚ ਜਾ ਕੇ ਦੇਖ਼ਦੀ ਹਾਂ। ਮੈਨੂੰ ਵੀ ਭੁੱਖ ਲੱਗੀ ਹੈ। ” ” ਇਹ ਚੇਹਰੇ ਉਤੇ ਜੋ ਪੀਲੇ ਰੰਗ ਦੀ ਲੇਪੀ ਲਾਈ ਹੈ। ਇਸ ਨੂੰ ਤਾਂ ਧੋ ਲੈ। ਤੈਨੂੰ ਦੇਖ਼ ਕੇ ਡਰ ਲੱਗਦਾ ਹੈ। ” ” ਇਹ ਮੈਂ ਫੇਸ ਉਤੇ ਚੱਮੜੀ ਦੀ ਸਫ਼ਾਈ ਲਈ ਬਟਣਾਂ ਲਗਾਇਆ ਹੈ। ਕੀ ਤੂੰ ਨਿੱਕਾ ਜੁਆਕ ਹੈ? ਜੋ ਤੈਨੂੰ ਮੇਰੇ ਚੇਹਰੇ ਤੇ ਪੀਲਾ ਰੰਗ ਦੇਖ਼ ਕੇ, ਡਰ ਲੱਗ ਰਿਹਾ ਹੈ। ” ” ਮੈਨੂੰ ਐਸੇ ਚੋਚ ਪਸੰਦ ਨਹੀਂ ਹਨ। ਫੇਸ ਚੱਮਕਾ ਕੇ, ਕੀ ਤੂੰ ਹੁਣ ਦੁਆਰਾ ਵਿਆਹ ਕਰਾਂਉਣਾਂ ਹੈ? ਤੈਨੂੰ ਸ਼ਕੀਨੀ ਲਗਾਉਣ ਦੀ ਪਈ ਹੈ। ਲਗਦਾ ਹੈ, ਅੱਜ ਫਿਰ ਭੁੱਖੇ ਹੀ ਕੰਮ ਉਤੇ ਜਾਂਣਾਂ ਪੈਣਾਂ ਹੈ। ” ” ਮੰਮੀ ਜੀ ਨੇ ਖਾਂਣ ਲਈ ਬੱਣਾਂ ਲਿਆ ਹੋਣਾਂ ਹੈ। ” ਉਹ ਪੌੜ੍ਹੀਆਂ ਉਤਰਦੀ ਹੋਈ, ਰਸੋਈ ਵਿੱਚ ਆ ਗਈ। ਸੁੱਖੀ ਪੈਰਾਂ ਵਿੱਚ ਜੁੱਤੀ ਪਾ ਰਹੀ ਸੀ।
ਉਸ ਨੇ ਸੁੱਖੀ ਨੂੰ ਕਿਹਾ, ” ਮੰਮੀ ਕੀ ਤੁਸੀਂ ਆਲੂ ਵਾਲੇ ਪਰੌਠੇ ਬਣਾਂ ਲਏ ਹਨ? ਬੌਬ ਨੂੰ ਬਹੁਤ ਭੁੱਖ ਲੱਗੀ ਹੈ। ” ” ਮੈਂ ਤਾਂ ਗੁਰਦੁਆਰੇ ਸਾਹਿਬ ਚੱਲੀ ਹਾਂ। ਤੂੰ ਆਪੇ ਕੁੱਝ ਬੱਣਾਂ ਲੈ। ” ” ਮੰਮੀ ਆਲੂ ਵਾਲੇ ਪਰੌਠੇ ਬਣਾਂਉਣ ਲਈ ਮੈਂ ਰਾਤ ਹੀ ਕਹਿ ਦਿੱਤਾ ਸੀ। ਮੈਨੂੰ ਪਤਾ ਸੀ। ਤੁਸੀਂ ਉਠਣ ਸਾਰ ਗੁਰਦੁਆਰੇ ਚਲੇ ਜਾਂਣਾਂ ਹੈ। ਹੁਣ ਮੇਰਾ ਪੂਰਾ ਦਿਨ ਖਰਾਬ ਹੋ ਜਾਂਣਾਂ ਹੈ। ਮੈਨੂੰ ਵੀ ਭੁੱਖੇ ਰਹਿੱਣਾਂ ਪੈਣਾਂ ਹੈ। ਤੁਸੀਂ ਕੱਲ ਮੇਰਾ ਕਰਵਾ ਚੌਥ ਦਾ ਵਰਤ ਰੱਖਾ ਦਿੱਤਾ ਸੀ । ” ” ਤੂੰ ਕੱਲ ਭੁੱਖੀ ਕਿਥੇ ਰਹੀ ਸੀ? ਮੈਂ ਕੱਲ ਦੁਪਿਹਰੇ, ਤੇਰੇ ਰੂਮ ਵਿੱਚੋਂ ਜੂਠੀਆਂ ਪਲੇਟਾਂ ਚੱਕ ਕੇ ਲੈ ਆਈ ਸੀ। ਕੀ ਕੱਲ ਹੀ ਤੂੰ ਵਰਤ ਰੱਖੇ ਵਿੱਚ ਚਾਟ, ਟਿੱਕੀਆਂ ਖਾਂਣੀਆਂ ਸਨ? ” ” ਮੰਮੀ ਜੀ ਤੁਸੀਂ ਆਪ ਤਾਂ ਕਰਵਾ ਚੌਥ ਦਾ ਵਰਤ ਨਹੀਂ ਰੱਖਿਆ। ਮੈਨੂੰ ਕਿਉਂ ਭੁੱਖੀ ਮਾਰਨ ਦਾ ਠੇਕਾ ਲੈ ਰੱਖਿਆ ਹੈ? ਇਹ ਤਾਂ ਮੈਂ ਤੁਹਾਨੂੰ ਮਾਂ-ਪੁੱਤ ਨੂੰ ਦਿਖਾਵਾ ਕਰਨ ਨੂੰ ਢੌਗ ਕੀਤਾ ਸੀ। ਮੇਰੇ ਕੋਲੋ ਭੁੱਖੇ ਨਹੀਂ ਮਰਿਆ ਜਾਂਦਾ। ” ” ਨੀ ਬਹੂ ਕਰਵਾ ਚੌਥ ਦਾ ਵਰਤ ਰੱਖਣ ਦੀ ਮੇਰੀ ਕੋਈ ਉਮਰ ਹੈ। 20 ਬਿਮਾਰੀਆਂ ਲੱਗੀਆਂ ਹਨ। ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਹੈ। ਮੇਰਾ ਘਰਵਾਲਾ ਤਾਂ ਘਰਬਾਰ ਵੀ ਛੱਡ ਗਿਆ ਹੈ। ਉਹ ਦੇ ਲਈ ਮੈਂ ਪਖੰਡ ਕਿਉਂ ਕਰਾਂ? ਭੁੱਖੇ ਰਹਿੱਣਾਂ ਬਹੁਤ ਔਖਾ ਹੈ। ”

ਬੌਬ ਨੂੰ ਕੈਸ਼ ਪੈਸੇ ਚਾਹੀਦੇ ਸਨ। ਉਸ ਨੇ ਦੇਖਿਆ ਸੁੱਖੀ ਦਾ ਪਰਸ ਸੋਫ਼ੇ ਉਤੇ ਪਿਆ ਹੈ। ਉਸ ਨੇ ਸੁੱਖੀ ਤੋਂ ਬਗੈਰ ਪੁੱਛੇ, ਉਸ ਦਾ ਪਰਸ ਖੋਲ ਕੇ, ਵਿਚੋਂ ਨੋਟ ਲੱਭਣ ਲੱਗਾ। ਉਸ ਦੇ ਹੱਥ ਇੱਕ ਫੋਟੋ ਲੱਗ ਗਈ। ਬੌਬ ਨੇ ਸੁੱਖੀ ਨੂੰ ਪੁੱਛਿਆ, ” ਇਹ ਫੋਟੋ ਕਿਹੜੇ ਬੁੱਢੇ ਦੀ ਹੈ? ਕੀ ਇਹ ਸਾਡੇ ਦਾਦਾ ਜੀ ਹਨ? ” ਮੈਂ ਅੱਜ ਇਸੇ ਬਾਬਾ ਜੀ ਨੂੰ ਦੇਖ਼ਣ ਚੱਲੀ ਹਾਂ। ਇਸ ਬਾਰ ਥੋੜੇ ਹੀ ਦਰਸ਼ਨ ਹੋਣੇ ਹਨ। ਅੱਜ ਠਾਠ ਵਾਲੇ ਗੁਰਦੁਆਰੇ ਵਿੱਚ 2 ਘੰਟੇ, ਇਸ ਨੇ ਬਚਨ ਕਰਨੇ ਹਨ। ” ” ਇਹ ਕੈਸੇ ਬਚਨ ਕਰਦਾ ਹੈ? ਬਚਨ ਕੀ ਹੁੰਦੇ ਹਨ? ਮੰਮੀ ਇਸ ਨੇ ਪੱਗ ਵੀ ਚੱਜ ਨਾਲ ਨਹੀਂ ਬੰਨੀ ਹੋਈ। ਢਿੱਲੀ ਜਿਹੀ ਬੰਨੀ ਹੋਈ ਹੈ। ਕੀ ਇਸੇ ਦੀ ਹੀ ਫੋਟੋ ਤੁਹਾਡੇ ਸਿਰਹਾਣੇ ਥੱਲੇ ਪਈ ਹੈ? ਇੱਕ ਇਹ ਦੇ ਨਾਲ ਦੀ ਫੋਟੋ ਡਰੈਸਰ ਉਤੇ ਪਈ ਹੈ। ਮੰਮੀ ਇਹ ਤਾਂ ਕੋਈ ਬਹੁਤ ਬੁੱਢਾ ਜਿਹਾ ਹੈ। ਇਸ ਬੁੱਢੇ ਤੋਂ ਕੀ ਕਰਾਉਣਾਂ ਹੈ? ਡੈਡੀ ਦੇ ਜਾਂਣ ਪਿਛੋਂ, ਜੇ ਤੁਸੀਂ ਕੋਈ ਬੰਦਾ ਰੱਖਣਾਂ ਹੀ ਸੀ। ਕੀ ਜੁਵਾਨ ਬੰਦਿਆਂ ਦਾ ਘਾਟਾ ਸੀ? ” ” ਬੌਬ ਇਹ ਤੂੰ ਕੀ ਭੌਕੀ ਜਾਂਦਾ ਹੈ? ਬਾਬਾ ਜੀ ਨੂੰ ਇਸ ਤਰਾਂ ਕਹਿੱਣ ਨਾਲ, ਤੇਰਾ ਕੁੱਝ ਦੁੱਖਣ ਲੱਗ ਜਾਵੇਗਾ। ਕੋਈ ਨੁਕਸਾਨ ਹੋ ਜਾਵੇਗਾ। ਕੰਮ ਰੁਕ ਜਾਵੇਗਾ। ਫਿਰ ਬੈਠਾਂ ਦੇਖ਼ੀ। ਬਾਬਾ ਜੀ ਬ੍ਰਹਿਮਗਿਆਨੀ ਹਨ। ਫੋਟੋ ਮੂਹਰੇ ਹੱਥ ਬੰਨ ਕੇ ਮੁਆਫ਼ੀ ਮੰਗ ਲੈ। ਬਰਬਾਦੀ ਤੋਂ ਬਚ ਜਾਂਵੇਗਾ। ਕਿਸੇ ਦੇ ਘਰ ਇਸ ਬਾਬਾ ਜੀ ਦੀ ਫੋਟੋ ਕੰਧ ਤੇ ਟੰਡੀ ਪਈ ਸੀ। ਬਾਬੇ ਨੂੰ ਇੰਡੀਆ ਬੈਠੇ ਨੂੰ ਪਤਾ ਲੱਗ ਗਿਆ। ਬਾਬਾ ਜੀ ਨੇ, ਉਸ ਘਰ ਵਾਲਿਆਂ ਨੂੰ ਫੋਨ ਕਰਕੇ ਕਿਹਾ, ” ਮੇਰੀ ਫੋਟੋ ਤੁਹਾਡੇ ਘਰ ਵਿੱਚ ਟੇਡੀ ਪਈ ਹੈ। ਇਸ ਫੋਟੋ ਨੂੰ ਛੇਤੀ ਤੋਂ ਛੇਤੀ ਸਿਧਾ ਕਰ ਦਿਉ। ਨਹੀਂ ਤਾਂ ਇਸੇ ਤਰਾ ਤੁਹਾਡੇ ਘਰ ਵਿੱਚ ਸਬ ਕੁੱਝ ਪੂਠਾ ਕਰ ਦਿਆਗਾ। ਤੁਹਾਡੇ ਘਰ ਕਲੇਸ਼ ਵੀ ਇਸ ਫੋਟੋ ਪੂਠੀ ਹੋਈ ਕਰਕੇ ਹੀ ਪਿਆ ਹੋਇਆ ਹੈ।” ” ਬਾਬੇ ਨੂੰ ਕੰਧ ਉਤੇ ਥੋੜੀ ਟੰਗੀਦਾ ਹੈ। ਤੇਰੇ ਵਾਂਗ ਸਿਰਹਾਣੇ ਰੱਖੀਦਾ ਹੈ। ਮੰਮੀ ਜੀ, ਜੇ ਬਾਬਾ ਅੰਤਰਜਾਮੀ ਹੈ। ਫਿਰ ਤਾਂ ਇੰਡੀਆਂ ਤੋਂ ਹੀ ਫੂਕ ਮਾਰ ਕੇ, ਫੋਟੋ ਸਿੱਧੀ ਕਰ ਦਿੰਦਾ। ਇਹ ਤਾਂ ਇੰਨਾਂ ਬੁੱਢਾ ਹੈ। ਦੋ ਵਖ਼ਤ ਦੀ ਰੋਟੀ ਵੀ ਨਹੀਂ ਕਮਾ ਕੇ ਖਾ ਸਕਦਾ। ਬੁੱਢਾ ਹੋ ਕੇ ਵੀ ਲੋਕਾਂ ਨੂੰ ਫਸਾ ਕੇ, ਠੱਗਣੋਂ ਨਹੀਂ ਹੱਟਦਾ। ” ” ਮੰਮ ਇਦਾ ਨਾਂ ਕਹਿੱਣਾਂ, ” ਨੂੰਹੁ ਜਾਂਣ ਕੇ ਕਹਿੰਦੀ ਹੈ। ” ਡੈਡੀ ਤਾਂ ਜੁਵਾਨ ਹਨ। ਉਨਾਂ ਦੀ ਫੋਟੋ ਤੁਹਾਡੇ ਪਰਸ ਵਿੱਚ ਤੇ ਰੂਮ ਵਿੱਚ ਵੀ ਨਹੀਂ ਹੈ। ਘਰਦਾ ਜੋਗੀ ਜੋਗ ਨਾਂ ਬਾਹਰ ਦਾ ਜੋਗੀ ਸਿਧ। ਡੈਡੀ ਦੀ ਤਾਂ ਕਦੇ ਸਾਰ ਨਹੀਂ ਲਈ। ਉਸ ਨੇ ਰੋਟੀ ਖਾਂਦੀ ਹੈ ਜਾਂ ਨਹੀਂ। ਨਾਂ ਕਦੇ ਡੈਡ ਦੀ ਗੱਲ ਕੀਤੀ ਹੈ। ਬਾਬੇ ਨੂੰ ਦਿਖਾਉਣ ਨੂੰ ਤੁਸੀਂ ਹਰ ਬਾਰ ਚਿੱਟਾ ਸੂਟ ਗੁਰਦੁਆਰੇ ਪਾ ਕੇ ਜਾਂਦੇ ਹੋ। ” ” ਇਹ ਵੀ ਚਿੱਟਾ ਸੂਟ ਬਾਬਾ ਜੀ ਨੇ ਦਿੱਤਾ ਹੈ। ਜਿਥੇ ਵੀ ਬਾਬਾ ਜੀ ਅਲੱਗ-ਅਲੱਗ ਥਾਵਾਂ ਤੇ ਬਚਨ ਕਰਦੇ ਹਨ। ਉਥੇ ਹੀ ਬਾਬਾ ਜੀ ਚਿੱਟੇ ਸੂਟ, ਚੂੰਨੀਆਂ, ਪਰਨੇ ਵੰਡਦੇ ਹਨ। ਬਾਬਾ ਜੀ ਦਾ ਹੁਕਮ ਹੈ। ਚਿੱਟੇ ਕੱਪੜੇ ਪਾਉਣੇ ਹਨ। ਚਿੱਟੇ ਕੱਪੜੇ ਪਾਉਣ ਨਾਲ ਮਨ ਨਹੀਂ ਭੱਟਕਦਾ। ” ” ਇਹ ਗਿਫ਼ਟ ਤਾਂ ਦੂਜਾ ਇੰਨਾਂ ਦੇ ਡੇਰੇ ਤੋਂ ਅਲੱਗ ਡੇਰੇ ਵਾਲਾ ਸਾਧ ਵੀ ਵੰਡਦਾ ਹੈ। ਕੀ ਉਸ ਦਾ ਨਾਂਮ ਹੈ? ਭਲਾ ਜਿਹਾ, ਰੱਬ ਦੇ ਨਾਂਮ ਵਾਲਾ ਹੀ ਨਾਂਮ ਹੈ। ਅੱਛਾ ਮੰਮ ਫਿਰ ਤਾਂਹੀਂ ਸੂਟ ਇੱਕਠੇ ਕਰਨ ਦੇ ਮਾਰੇ, ਤੁਸੀਂ ਬਾਬੇ ਦੇ ਮਗਰ-ਮਗਰ, ਹਰ ਥਾਂ ਤੇ ਜਾਂਦੇ ਰਹਿੰਦੇ ਹੋ। ਅਲਮਾਰੀ ਵਿਚ ਸਾਰੇ ਚਿੱਟੇ ਸੂਟ ਹੀ ਪ੍ਰੈਸ ਕਰਕੇ ਟੰਗੇ ਹੋਏ ਹਨ। ਤੁਸੀਂ ਬਾਬੇ ਮੂਹਰੇ ਹੋ-ਹੋ ਕੇ ਬੈਠਦੇ ਹੋ। ਕੀ ਕਦੇ ਬਾਬੇ ਨੂੰ ਇਸ਼ਾਰਾ ਕਰਕੇ ਤੁਸੀਂ ਦੱਸਿਆ ਹੈ? ਬਈ ਇਹ ਤੇਰਾ ਸੂਟ ਤੇਰੀ ਮਸ਼ੂਕ ਤੇਰੇ ਮੂਹਰੇ ਪਾਈ ਬੈਠੀ ਹੈ। ਮੈਨੂੰ ਤਾਂ ਲੱਗਦਾ ਝੱਗੇ ਦੀ ਕੰਨੀ ਫੜ ਕੇ, ਦੇਖਦਾ ਹੋਣਾਂ ਹੈ। ਬਈ ਮੇਰਾ ਸੂਟ ਪਾਈ ਫਿਰਦੀ ਹੈ। ” ‘ ਬਹੂ ਤੇਰੀ ਜੁਬ਼ਾਨ ਹੀ ਬਹੁਤ ਚਲਦੀ ਹੈ। ਤੈਨੂੰ ਕੋਈ ਘਰ ਦਾ ਕੰਮ ਕਰਨਾਂ ਨਹੀਂ ਆਉਂਦਾ। ਤੂੰ ਦਾਲ-ਰੋਟੀ ਬੱਣਾਂਉਣ ਨੂੰ ਕਿਚਨ ਵਿੱਚ ਨਹੀਂ ਵੜਦੀ। ਬੱਲਦ ਨੂੰ ਗੁਬਾਰੇ ਦਾ ਭੋਅ ਪਾਉਣ ਵਾਂਗ ਬੌਬ ਨੂੰ ਬਰਿਡ ਟੋਸਟ ਕਰਕੇ ਦੇ ਦਿੱਤੀਆਂ। ਉਹ ਸੁੱਕੀਆਂ ਹੀ ਚੱਬੀ ਜਾਂਦਾ ਹੈ। ਭੋਰਾ ਘਿਉ ਦਾ ਹੀ ਲਗਾ ਦਿੰਦੀ। ਮੁੰਡੇ ਨੂੰ ਦੁੱਧ ਜਾਂ ਜੂਸ ਦੇਦੇ। ਖੁਸ਼ਕ ਸੁੱਕੀ ਬਰਿਡ ਗਲ਼ ਨੂੰ ਲੱਗ ਜਾਵੇਗੀ। ” ” ਆਪਦੇ ਪੁੱਤ ਨੂੰ ਵੀ ਕਹਿ ਚਿੱਟੇ ਕੱਪੜੇ ਪਾ ਕੇ ਸਾਧ ਬੱਣ ਜਾਵੇ। ਇਹ ਤਾਂ ਹੱਟਾ-ਕੱਟਾ, ਸਨੁੱਖਾ ਸਾਧ ਹੈਂਡਸਮ ਲੱਗੇਗਾ। ਬੀਬੀਆਂ ਦੁੱਧ, ਪੂਰੀਆਂ, ਹੱਲਵੇ ਖਿਲਾ ਕੇ, ਬਥੇਰੀ ਸੇਵਾ ਕਰਨਗੀਆਂ। ਮੈਂ ਵੀ ਚਿੱਟੇ ਕੱਪੜੇ ਪਾ ਲੈਂਦੀ ਹਾਂ। ਘਰ ਤਾਂ ਸੁੱਕੀਆਂ ਬਰਿਡਾ ਚੱਬਣ ਨੂੰ ਹਨ। ਮੈਂ ਤੇਰੇ ਨਾਲ ਇਸੇ ਸਾਧ ਕੋਲ ਚਲਦੀ ਹਾਂ। ਕੀ ਪਤਾ ਮੈਂ ਵੀ ਸਾਧਣੀ ਹੋ ਜਾਂਵਾਂ? ਜੇ ਮੈਂ ਹੋਗੀ ਸਾਧਣੀ, ਪੱਟੇ ਜਾਂਣਗੇ ਸਾਧਾਂ ਦੇ ਚੇਲੇ। ”
ਹਨੀ ਤੇ ਸੁੱਖੀ, ਸੱਸ ਨੂੰਹੁ, ਠਾਠ ਵਾਲੇ ਗੁਰਦੁਆਰੇ ਸਾਹਿਬ, ਬਾਬੇ ਦੇ ਦਰਸ਼ਨ ਕਰਨ ਤੇ ਬਚਨ ਸੁਣਨ ਇੱਕਠੀਆਂ ਚੱਲੀਆਂ ਗਈਆਂ ਸਨ। ਪਹਿਲਾਂ ਜਾ ਕੇ, ਰੋਟੀ, ਦਾਲ, ਸਬਜੀ, ਦਹੀਂ, ਭਾਤ, ਚਟਨੀ, ਜਲੇਬੀਆਂ, ਮਿੱਠਆਈਆਂ, ਫਰੂਟ ਸੈਲਡ ਖੂਬ ਰੱਜ-ਰੱਜ ਕੇ ਖਾਂਦਾ, ਚਾਹ ਪੀਤੀ। ਹਨੀ ਨੂੰ ਚਟਪਟੇ ਤੇਲ ਵਿੱਚ ਤਲੇ ਪਕੌੜੇ ਬਹੁਤ ਸੁਆਦ ਲੱਗੇ। ਉਸ ਦੀਆਂ ਕੁੱਖਾਂ ਨਿੱਕਲ ਗਈਆਂ। ਬਾਬੇ ਨੇ ਉਚੀ ਹੇਕ ਵਿੱਚ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਅੱਗੇ ਬੋਲੀ ਪਾਈ।
” ਨਾਂ ਰੋਕੀ, ਨਾਂ ਰੋਕੀ ਮਾਏ ਨੀ, ਮੈਂ ਤਾਂ ਰਾਂਝਣ ਜੋਗੀ ਆਂ। ਘੁੱਟ ਕੇ ਫੜ ਮੇਰੀ ਬਾਂਹ ਸੱਜਣਾਂ, ਮੈਂ ਤਾਂ ਤੇਰੇ ਹੀ ਜੋਗੀ ਆਂ। ”
” ਮੇਰਾ ਮਨ ਰਲ ਗਿਆ ਨੀ ਮਾਏ, ਰਲ ਗਿਆ ਸਾਧ ਦੇ ਨਾਲ। ਭਾਵੇਂ ਪਤੀ ਮੇਰੇ ਨੂੰ, ਹੁਣ ਦੇਦੇ ਛੋਟੀ ਦਾ ਸਾਕ।
ਅੱਖਾਂ ਮੀਚ ਕੇ ਮਰਦ-ਔਰਤਾਂ, ਜ਼ੋਰਾਂ ਸ਼ੋਰਾਂ ਨਾਲ ਊਚੀ-ਊਚੀ ਸਾਧ ਪਿਛੇ ਗੀਤ ਗਾਉਣ ਲੱਗ ਗਏ। ਸਾਧ ਸਬ ਵੱਲ ਚੋਰਾਂ ਵਾਂਗ ਦੇਖ਼ ਰਿਹਾ ਸੀ। ਤੁਹਾਨੂੰ ਪਾਠਕਾਂ ਨੂੰ ਵੀ ਪਤਾ ਹੈ। ਚੋਰੀ-ਚੋਰੀ ਤੱਕਣ ਦਾ ਤੇ ਮਰਦ-ਔਰਤ ਦੀ ਅੱਖ ਮਚੋਲੀ ਦਾ ਮਜ਼ਾ ਹੀ ਹੋਰ ਹੈ। ਹਨੀ ਤਾਂ ਅੱਖਾਂ ਖੋਲੀ ਬੈਠੀ ਬਾਬੇ ਦੇ ਚੋਜ਼ ਰੰਗ ਦੇਖ਼ ਨਿਹਾਲ ਹੋ ਰਹੀ ਸੀ। ਦਿਵਾਲੀ ਦੀ ਮੱਸਿਆ ਦਾ ਨਹ੍ਹਾਉਣ ਹੋ ਰਿਹਾ ਸੀ। ਸਾਰਾ ਸਰੀਰ ਜੋਬਨ ਦੇ ਨਸ਼ੇ ਦੇ ਸਰੂਰ ਵਿੱਚ ਚੂਰ ਸੀ। ਬਾਬੇ ਦੀ ਨਿਗਾ ਹਨੀ ਨਾਲ ਬਾਰ-ਬਾਰ ਟੱਕਰਾਈ ਜਾਂਦੀ ਸੀ। ਅੱਖਾਂ ਨਾਲ ਅੱਖਾਂ ਟੱਕਰਾ ਕੇ, ਜਬਰਦਸਤ ਐਕਸੀਡੈਂਟ ਹੋ ਰਹੇ ਸਨ।
” ਅੱਖਾਂ ਵਿੱਚ ਨਜ਼ਇਜ਼ ਵਿਕਦੀ, ਛਾਪਾ ਮਾਰਲੋ ਪੁਲਸੀਉ ਆਕੇ। ”
ਨਜ਼ਰਾਂ ਮਿਲਦੇ ਹੀ ਪਹਿਲੇ ਤੋੜ ਦੇ ਨਸ਼ੇ ਵਿੱਚ ਬਾਬਾ ਅੰਦਰ ਤੱਕ ਹਿਲ ਜਾਂਦਾ ਸੀ। ਤੱਕੜੀ ਦੇ ਕੰਢੇ ਵਾਂਗ ਹਿਲੇ ਬਾਣੀਆਂ। ਬਾਬੇ ਨੇ ਫਿਰ ਹੋਕਾ ਦਿੱਤਾ।
” ਅਸੀਂ ਆਂਏ ਆਂ, ਸੱਜਣਾਂ ਦਿਦਾਰ ਲਈ ਤੇਰੇ। ਸੋਹਣੀਆਂ ਅੱਖਾਂ ਮਿਲਾ ਕੇ, ਤੁਸੀਂ ਹੋ ਗਏ ਮੇਰੇ। ”
ਬੀਬੀਆਂ ਮਰਦ ਫਿਰ ਆਪੋਂ-ਆਪਣੇ ਯਾਰ, ਮਸ਼ੂਕ ਬਾਬੇ ਦੀ ਲੋਰ ਵਿੱਚ ਅੱਖਾਂ ਮੀਚੀਆਂ ਮਛਾਈਆਂ ਵਿੱਚ ਗਾਉਣ ਲੱਗੇ। ਬਾਬਾ ਸਬ ਦੇ ਚੇਹਰੇ ਖੁੱਲੀਆਂ ਅੱਖਾਂ ਨਾਲ ਦੇਖ਼-ਦੇਖ਼ ਸੁਆਦ ਲੈ ਰਿਹਾ ਸੀ। ਅਰਦਾਸ ਤੋਂ ਪਹਿਲਾਂ ਹੀ ਬਾਬਾ ਇੱਕ ਬੰਦ ਕੰਮਰੇ ਵਿੱਚ ਚਲਾ ਗਿਆ। ਅਰਦਾਸ ਭਾਈ ਜੀ ਕਰੀ ਜਾ ਰਿਹਾ ਸੀ। ਪਰ ਮਰਦ ਔਰਤਾਂ ਦੀ ਲੰਬੀ ਕਤਾਰ ਮਾਹਾਰਾਜ ਦੇ ਕੋਲ ਦੀ ਥਾਂ, ਬਾਬੇ ਦੇ ਦਰ ਮੂਹਰੇ ਖੜ੍ਹੀ ਸੀ। ਹਨੀ ਤੇ ਸੁੱਖੀ ਦੀ ਬਾਰੀ ਆ ਗਈ ਸੀ। ਸੁੱਖੀ ਹਨੀ ਨੂੰ ਬਾਬੇ ਦੇ ਕੰਮਰੇ ਵਿੱਚ ਵਾੜ ਕੇ, ਆਪ ਬਾਥਰੂਮ ਚਲੀ ਗਈ।
ਹਨੀ ਨੇ ਬਾਬੇ ਦੇ ਰੱਜ-ਰੱਜ ਦਰਸ਼ਨ ਕੀਤੇ, ਬਚਨ ਸੁਣੇ। ਹਨੀ ਨੂੰ ਬਿੰਦ-ਝੱਟ ਬਿਗਾਨੇ ਮਰਦ ਕੋਲ ਰਹਿ ਕੇ, ਵੱਖਰਾ ਹੀ ਸੁਆਦ ਆਇਆ। ਉਹ ਧੰਨ-ਧੰਨ ਹੋ ਗਈ। ਸੁੱਧ-ਬੁੱਧ ਭੁੱਲ ਗਈ। ਉਹ ਅੱਗਲੀ ਦੁਨੀਆਂ ਵਿੱਚ ਪੂਜ ਗਈ। ਉਸ ਦੇ ਕਪਾਟ ਖੁੱਲ ਗਏ। ਹਨੀ ਦਾ ਦਸਵਾਂ ਦੁਆਰ ਖੁੱਲ ਗਿਆ। ਨੀਲੇ, ਪੀਲੇ ਰੰਗ ਜੋ ਬਾਬੇ ਨੇ ਅੱਖਾਂ ਮਿਚਾ ਕੇ, ਜਾਹਰ ਕਰਾਏ ਸਨ। ਬਸ ਇਸੇ ਨੂੰ ਲਾਲ ਰੰਗ ਲੱਗਾ, ਇਹ ਲੋਕ ਸਮਝ ਰਹੇ ਸਨ। ਇਹ ਦੁਨੀਆਂ ਦੇ ਸਾਰੇ ਰੰਗ ਬੰਦੇ ਦੇ ਦਿਮਾਗ ਵਿੱਚ ਹੁੰਦੇ ਹਨ। ਜੋ ਲੋਕ ਇੰਨਾਂ ਉਤੇ ਧਿਆਨ ਦਿੰਦੇ ਹਨ। ਉਸੇ ਨੂੰ ਦਿਸਦੇ ਹਨ। ਜੋ ਹੈ ਹੀ ਅੰਨਾਂ, ਉਸ ਨੂੰ ਕੀ ਦਿਸਣਾਂ ਹੈ? ਰੰਗ ਬਰੰਗੇ ਬਲੱਬ ਵੱਲ ਦੇਖ਼ ਕੇ, ਅੱਖਾਂ ਬੰਦ ਕਰੋ। ਉਹੀ ਰੰਗ ਦਿਸਣਗੇ। ਬਸ ਇਹ ਹੱਟੇ-ਕੱਟੇ ਸਾਧਾਂ ਦੀ ਕਹਾਣੀ ਇੰਨੀ ਹੀ ਹੈ।
ਦਰਸ਼ਨਾਂ ਪਿਛੋਂ ਸੱਸ ਨੂੰਹੁ ਨੂੰ ਬਾਰ-ਬਾਰ ਕਹੇ, ” ਪੁੱਤ ਘਰ ਨੂੰ ਚੱਲ। ” ” ਮੰਮੀ ਜੀ ਮੈਂ ਤਾਂ ਇਥੇ ਬਾਬਾ ਜੀ ਦੇ ਚਰਨਾਂ ਵਿੱਚ ਸੇਵਾ ਕਰਨੀ ਹੈ।” ਪੁੱਤ ਰਾਤ ਵੱਡੀ ਹੋ ਗਈ। ਮੈਨੂੰ ਤਾਂ ਸ਼ਰਮ ਆ ਰਹੀ ਹੈ। ਤੂੰ ਇਕੱਲੀ ਇਥੇ ਠਾਠ ਵਿੱਚ ਕੀ ਕਰੇਗੀ? ਬੋਬ ਘਰ ਉਡੀਕਦਾ ਹੋਣਾਂ ਹੈ। ਸਵੇਰੇ ਵੀ ਉਸ ਨੇ ਕੁੱਝ ਨਹੀਂ ਖਾਦਾ ਸੀ। ” ” ਉਹ ਆਪੇ ਕੁੱਝ ਖਾ ਲਵੇਗਾ। ਇਹੀ ਬਾਬਾ ਮੇਰਾ ਪਤੀ ਹੈ। ਮੇਰਾ ਤਾਂ ਇਹੀ ਘਰ ਹੈ। ਮੈਨੂੰ ਇਕੱਲੀ ਛੱਡ ਦਿਉ। ਬਾਬਾ ਹੀ ਮੇਰਾ ਸਬ ਕੁੱਝ ਹੈ। ਮੈਂ ਹੁਣ ਇਸੇ ਬਾਬੇ ਦੇ ਨਾਲ-ਨਾਲ ਜਾਂਣਾਂ ਹੈ। ਜਿਥੇ ਬਾਬਾ ਜਾਊ, ਮੈਂ ਵੀ ਉਥੇ ਜਾਊ। ਇਸੇ ਦੀ ਸੰਗਤ ਮੇਰਾ ਸਬ ਕੁੱਝ ਹੈ। ਇਹ ਬਾਬਾ ਮੈਨੂੰ ਖਾਂਣ, ਪਾਉਣ ਨੂੰ ਦਿੰਦਾ ਹੈ। ”
ਲੰਗਰ ਤਾਂ ਗੁਰਦੁਆਰੇ ਸਾਹਿਬ ਸੱਸ ਨੂੰਹੁ ਦੋਂਨੇਂ ਰੱਜ ਕੇ ਖਾਂਦੀਆਂ ਸਨ। ਬੌਬ ਭੁੱਖਾ ਮਰਦਾ ਸੀ। ਸੁੱਖੀ ਦੇ ਘਰ ਦਾ ਕਲੇਸ ਬਹੁਤ ਵੱਧ ਗਿਆ ਸੀ। ਬੁੜੀਆਂ ਹੱਥਾਂ ਵਿੱਚੋਂ ਨਿੱਕਲ ਗਈਆਂ ਸਨ। ਆਪਦਾ ਘਰ ਉਜਾੜ ਕੇ, ਬਾਬੇ ਦਾ ਗੁਰਦੁਆਰਾ ਚਲਾ ਰਹੀਆਂ ਸਨ। ਜਿਸ ਕੋਲੋ ਚਾਰ ਜੀਆਂ ਦਾ ਘਰ ਨਹੀਂ ਚਲਦਾ। ਉਹ ਲੋਕ ਸੇਵਾ ਤੇ ਹੋ ਜਾਂਦਾ ਹੈ। ਸੁੱਖੀ, ਹਨੀ ਵਰਗੀਆਂ ਔਰਤਾਂ ਨੂੰ ਪਤੀ ਦੀਆਂ ਗੱਲਾਂ ਬੜ-ਬੜ ਤੇ ਜਬਲੀਆਂ ਲੱਗਦੀਆਂ ਸਨ। ਬਾਬੇ ਬਿਗਾਨੇ ਮਰਦ ਦੀਆਂ ਬਾਤਾਂ ਮਿੱਠੇ ਬਚਨ ਲੱਗਦੇ ਹਨ। ਲੋਕ ਘਰ ਵਾਲਿਆਂ ਨਾਲੋ ਬਾਹਰਲੇ ਦੂਜੇ ਬੰਦੇ ਦੀ ਗੱਲ ਨੂੰ ਧਿਅਨ ਨਾਲ ਸੁਣਦੇ ਹਨ। ਲੋਕ ਅਸਰ ਵੀ ਕਰਦੇ ਹਨ। ਭਾਵੇਂ ਉਹ ਕੁਰਾਹੇ ਹੀ ਪਾਈ ਜਾਵੇ

”ਸਤਿਗੁਰੂ ਨਾਨਕ ਪਰਗਟਿਆ ਮਿਟਿ ਧੁੰਦ ਜਗੁ ਚਾਨਣ ਹੋਆ”

Untitled”ਕਲਿ ਤਾਰਣ ਗੁਰੂ ਨਾਨਕ ਆਇਆ”ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ” ਸਭ ਤੇ ਵਡਾ ਸਤਿਗੁਰੂ ਨਾਨਕ ਜਿਨਿ ਕਲਿ ਰਾਖੀ ਮੇਰੀ”ਗੁਰਮੁਖ ਕਲੁ ਵਿਚ ਪਰਗਟੁ ਹੋਆ”
ਮਨੁਖਤਾ ਦੇ ਸਾਂਝੇ ਸਿੱਖ ਧਰਮ (ਨਿਰਮਲ ਪੰਥ) ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਪਰਕਾਸ਼ ਅਜ ਤੋ ੫੪੫
ਸਾਲ ਪਹਲਾਂ ਜਦੋਂ ਇਕ ਵਸਾਖ ਸੰਨ੧੪੬੯ ਵਿਚ ਪੜਦਾਦਾ ਰਾਮ ਨਾਰਾੲਣ ਬੇਦੀ ਦਾਦਾ ਸ਼ਿਵਰਾਮ ਪਿਤਾ ਕਾਲੂਰਾਮ ਮਾਤਾ ਤ੍ਰਿਪਤਾ ਜੀ ਦੀ ਕੁਖੋਂ ਹੋਇਆ ਤਾਂ ਸ਼ੰਸਾਂਰ ਦੀ ਹਾਲਤ ਬਹੁਤ ਨਾਜ਼ੁਕ ਸੀ ਜਿਸ ਤਰਾਂ ਕਿ ਦੇਸ਼ ਅਤੇ ਜਨਤਾ ਦੇ ਰਾਖੇ ਹੀ ਜਨਤਾ ਦੇ ਭਖਸ਼ਕ ਬਣ ਚੁਕੇ ਸਨ।”ਕਲਿ ਕਾਤੀ ਰਾਜੇ ਕਸਾਈ ਧਰਮ ਪੰਖ ਕਰਿ   ਉਡਰਿਆ” ਕਲਿਯੁਗ ਦਾ ਬਹੁਤ ਭਿਆਨਕ ਸਮਾਂ ਸੀ ਅਤੇ ਪਿਛਲੇ ੭੦੦ਸਾਲ ਤੋਂ ਧਰਮ ਮਾਨੋ ਪੰਖ ਲਗਾਕੇ ਉਡ ਚੁਕਾ ਸੀ।ਰਾਜ ਕਰਨ ਵਾਲੇ ਮੁਸਲਮਾਨ ਰਾਜੇ ਹੀ ਹਿੰਦੁ-ਧਰਮ ਨੂੰ ਕਸਾਈ ਬਣਕੇ ਯਾਨਿ ਧੀਆਂ ਭੈਣਾ ਦੀ ਇਜ਼ਤ ਲੁਟਣੀ,ਧਨ ਦੌਲਤ ਲੁਟ ਲੈਣੀ,ਜ਼ਬਰਦਸਤੀ ਲੋਕਾਂ ਨੂੰ ਮੁਸਲਮਾਨ ਬਨਾਓਣਾ,ਹਿੰਦੂ ਮੰਦਰਾਂ ਨੂੰ ਢਾਓਣਾ ਮੰਦਰਾਂ ਵਿਚ ਪੂਜਾ ਕਰਨ ਦੀ ਅਜ਼ਾਦੀ ਨਾ ਹੋਣੀ ਆਦਿ ਜ਼ੁਲਮ ਕਰਨੇ ਜਿਸ ਕਰਕੇ ਧਰਮ ਦੇ ਰਾਖੇ ਪੁਜਾਰੀ ਵਰਗ ਭਗਵੇ ਕਪੜੇ ਪਾਕੇ ਘਰ ਗ੍ਰਹਸਤੀ ਤਿਆਗ ਕੇ ਪਰਬਤਾਂ ਤੇ ਜਾ ਬੈਠੇ ਸਨ।ਕਾਜ਼ੀ ਮੁਲਾਂ ਰਿਸ਼ਵਤਾਂ ਲੈਕੇ ਫੈਸਲੇ (ਗਵਾਹੀ) ਕਰਦੇ ਸਨ ਯਾਨਿ ਉਲਟੀ ਵਾੜਿ ਖੇਤ ਕੌ ਖਾਈ ਵਾਲੀ ਗਲ ਬਣੀ ਹੋਈ ਸੀ ਜਿਸ ਤਰਾਂ ਕਿ ਅਜ ਵੀ ਓਹੀ ਹਾਲਤ ਹੈ।ਸਬ ਪਾਸੇ ਗੋਲਕ ਚੋਰਾਂ ਦਾ ਬੋਲਬਾਲਾ ਹੈ ਤੇ ਗੁਰਦਵਾਰਿਆਂ ਦੇ ਪ੍ਰਬੰਧਕ ਬਨਣ ਲਈ
”ਕੂੜ ਫਿਰੇ ਪ੍ਰਧਾਨ ਵੇ ਲਾਲੋ” ਹਰੇਕ ਪੁਠਾ ਸਿਧਾ ਤਰੀਕਾ ਵਰਤਿਆ ਜਾਂਦਾਂ ਹੈ।ਗੁਰੁ ਨਾਨਕ ਦਾ ਕਨਸੈਪਟ ਕਿਸੇ ਨੂੰ ਯਾਦ ਨਹੀਂ ”ਨਾ ਕੋ ਬੈਰੀ ਨਾਹਿ ਬੇਗ਼ਾਨਾ ਸਗਲਿ ਸੰਗ ਹਮਕੋ ਬਨਿਆਈ” ਕੂੜ ਅਮਾਵਸਿ ਸਚੁ ਚੰਦ੍ਰਮਾਂ ਦੀਸੈ ਨਾਂਹੀਂ ਕੈਹਿ ਚੜ੍ਹਿਆ,ਹੰਉ ਭਾਲ ਵਿਕੁਨੀਂ ਹੋਈ-ਅੰਧੇਰੇ ਰਾਹੁ ਨ ਕੋਈ” ਅਜ ਵੀ ਸੱਚ ਬੋਲਣ ਵਾਲੇਆਂ ਨੂੰ ਗੁਰਦਵਾਰਿਆਂ ਵਿਚੋਂ ਪਰਬੰਧਕਾਂ ਦਵਾਰਾ ਧੱਕੇ ਮਾਰੇ ਜਾਂਦੇ ਹਨ ਬਿਨਾ ਸੋਚੇ ਸਮਝੇ ਬਿਨਾ ਇਨਸਾਫ ਕੀਤੇ ਬਿਨਾ ਬੇਇਜ਼ਤ ਕਰਕੇ ਪੁਲਿਸ ਬੁਲਵਾਕੇ ਗੁਰਦਵਾਰੇ ਆਣ ਤੇ ਪਾਬੰਦੀ ਲਗਵਾ ਦਿਤੀ ਜਾਂਦੀ ਹੈ ਅਤੇ ਹੰਕਾਰੀ,ਘੱੜਮ ਚੌਧਰੀ ਨੀਚ ਬਿਰਤੀ ਵਾਲੇ ਪ੍ਰਬੰਧਕਾਂ ਵਲੌਂ ਗਾਲੀ-ਗਲੌਚ ਵੀ ਕੀਤਾ ਜਾਂਦਾਂ ਹੈ।ਅਜ ਗੁਰੁ ਨਾਨਕ ਦੇ ਚਲਾਏ ”ਨਿਰਮਲ ਪੰਥ” ਦੇ ਧਾਰਨੀ ਆਪਣੇ ਆਪ ਨੂੰ ਗੁਰੂ ਨਾਨਕ ਦੇ ਅਖੌਤੀ ਸਿੱਖ (ਪੈਰੋਕਾਰ) ਅਖਵਾਣ ਵਾਲੇ ਚੌਧਰੀ ਬਨਣ ਅਤੇ ਗੁਰੂ ਦੇ ਸਚੇ ਸਿੱਖ ਅਖਵਾਣ ਤੇ ਆਪਣਾ ਬਹੁਤ ਮਾਣ ਮਹਸੂਸ ਕਰਦੇ ਹਨ।ਗੁਰੂ ਨਾਨਕ ਦਾ ਮਿਸ਼ਨ (ਕਨਸੈਪਟ) ਤਾਂ ਸੀ ”ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰ” ਹੱਕੁ ਪਰਾਇਆ ਨਾਨਕਾ ਉਸੁ ਸੂਅਰੁ ਉਸੁ ਗਾਇ,ਗੁਰੁ ਪੀਰੁ ਹਾਮਾ ਤਾ ਭਰੇ ਜਾਂ ਮੁਰਦਾਰੁ ਨ ਖਾਇ”ਗੁਰਦਵਾਰਿਆਂ ਵਿਚ ਕਿਸੇ ਦਾ ਹੱਕ ਮਾਰਕੇ ਖਾਣਾ ਤੇ ਅਮੀਰ ਬਣ ਜਾਣਾ ਏਨਾ ਵਡਾ ਪਾਪ ਹੈ ਜਿਸ ਤਰਾਂ ਹਿੰਦੂ ਦਾ ਗਉ ਦਾ ਮਾਸ ਖਾਣਾ ਅਤੇ ਮੁਸਲਮਾਨ ਦਾ ਸੂਅਰ ਦਾ ਮਾਸੁ ਖਾਣ ਦੇ ਬਰਾਬਰ ਹੈ ਅਤੇ ਝੂਠ ਬੋਲਕੇ ਖਾਣਾ ਆਪਣਾ ਉਲੂ ਸਿਧਾ ਕਰਨਾ ਮੁਰਦਾ ਖਾਣਾਂ ਹੁੰਦਾ ਹੈ ਲੇਕਿਨ ਅਜ ਦੇ ਪਰਬੰਧਕ,ਗ੍ਰੰਥੀ ਸਰੇ ਆਮ ਸੰਗਤਾਂ ਦਾ ਦਿਤਾ ਪੈਸਾ ਬਰਬਾਦ ਕਰ ਰਹੇ ਹਨ ਅਤੇ ਬੁਰਛਾਗਰਦੀ ਮਚੀ ਪਈ ਹੈ।ਅੇਸਾ ਸਿੱਖ ਗੁਰੂ ਦਾ ਸਿੱਖ ਤੇ ਤਾਂ ਹੀ ਅਖਵਾ ਸਕਦਾ ਹੈ ਜੇ ਗੁਰੂ ਦੇ ਦਸੇ ਰਾਹ ਤੇ ਚਲੇ ”ਸੋਈ ਸਿੱਖ ਸਖ਼ਾ ਬੰਧਪ ਹੈ ਭਾਈ ਜਿ ਗੁਰੁ ਕੇ ਭਾਣੇ ਵਿਚ ਆਵੈ,ਆਪਣੇ ਭਾਣੇ ਜੋ ਚਲੈ ਭਾਈ ਵਿਛੜ ਚੋਟਾਂ ਖਾਵੈ” ਕੋਈ ਦੁਨਿਆਵੀ ਪਦਵੀ ਹਾਸਲ ਕਰਕੇ ਯਾਂ ਦੋ ਚਾਰ ਕਿਤਾਬਾਂ ਪੜ੍ਹਕੇ ਸਿੱਖ ਨਹੀਂ ਬਣ ਸਕਦਾ।ਸਿਖ ਬਨਣ ਵਾਸਤੇ ਗੁਰੂ ਦੇ ਉਪਦੇਸ਼ (ਨਿਰਮਲ ਪੰਥ) ਦਾ ਧਾਰਨੀ ਬਨਣਾ ਪਵੇਗਾ।ਕੇਸਾਂ ਦੀ ਬੇਅਦਬੀ ਕਰਨ ਵਾਲਾ,ਭੇਖੀ ਬਾਣੇ ਵਿਚ ਦਿਸਣ ਵਾਲਾ ਹੰਕਾਰੀ ਪ੍ਰਬੰਧਕ,ਸੇਵਾਦਾਰ,ਗ੍ਰੰਥੀ,ਪਰਚਾਰਕ ਕਦੀ ਗੁਰੂ ਦਾ ਸਿੱਖ ਨਹੀ ਅਖ਼ਵਾ ਸਕਦਾ ”ਇਤ ਮਾਰਗ ਪੈਰ ਧੀਰੀਜੈ,ਸਿਰ ਦੀਜੈ ਕਾਣ ਨ ਕੀਜੈ” ਸਿੱਖ ਵਿਚ ਸਭ ਤੋਂ ਪੈਹਲਾ ਗੁਣ ਨਿਮਰਤਾ,ਪਿਆਰ ਤੇ ਸਾਦਗੀ ਹੋਣੀ ਜ਼ਰੂਰੀ ਹੈ।
ਗੁਰੂ ਨਾਨਕ ਨੂੰ ਸਭ ਤੋਂ ਪੈਹਲਾਂ ਦੌਲਤਾਂ ਦਾਈ ਨੇ ਪਛਾਣਿਆਂ ਸੀ ਜਿਸਨੂੰ ਬਾਲਕ ਗੁਰੂ ਨਾਨਕ ਦੇ ਜਨਮ ਸਮੇਂ ਕਮਰੇ ਵਿਚ ਪਰਕਾਸ਼ ਹੀ ਪਰਕਾਸ਼ ਨਜ਼ਰ ਆਇਆ ਤੇ ਇਤਨੀ ਰੋਸ਼ਨੀ ਸੀ ਕਿ ਦੌਲਤਾਂ ਦਾਈ ਦੀਆਂ ਅਖਾਂ ਚੁੰਧਿਆ ਗਇਆਂ ਤੇ ਦੌਲਤਾਂ ਨੂੰ ”ਸੁਧ ਕੀ ਨ ਸੁਧ ਰਹੀ ਬੁਧ ਕੀ ਨ ਬੁਧ ਰਹੀ” ਤੇ ਇਕ ਅਜੀਬ ਖ਼ੁਮਾਰ ਵਿਚ ਆਕੇ ਉਚੀ ਉਚੀ ਅਲ੍ਹਾ ਅਲ੍ਹਾ ਪੁਕਾਰ ਉਠੀ।ਦੁਸਰੇ ਤਲਵੰਡੀ ਵਿਚ ਬੇਬੇ ਨਾਨਕੀ ਜੀ ਨੇ ਆਪਣੇ ਵੀਰ ਨੂੰ ਪਰਮਾਤਮਾ ਦਾ ਰੂਪ ਸਮਝਿਆ ਸੀ ਅਤੇ ਫਿਰ ਤੀਜੇ ਸਿੱਖ ਤਲਵੰਡੀ ਦੇ ਰਾਜੇ ਰਾਏ ਬੁਲਾਰ ਨੇ ਪਛਾਣਿਆਂ ਸੀ।ਗੁਰੂ ਨਾਨਕ ਦੇਵ ਜੀ ਨੂੰ ”ਆਪ ਨਾਰਾਇਣ ਕਲਾਧਾਰ ਜੱਗ ਮਹਿ ਪਰਵਰਿਓ” ਇਸ ਲਈ ਕਿਹਾ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਦੁਨਿਆਂ ਨੂੰ ਬਚਪਨ ਤੋਂ ਹੀ ਉਸ ਇਕ ਅਕਾਲ ਪੁਰਖ਼ ਵਾਹਿਗੁਰੂ ਨਾਲ ਜੋੜਿਆ ਅਤੇ ”ਨਿਰਮਲ ਪੰਥ ਚਲਾਇਆ” ਜਿਸਨੂੰ ਧਾਰਨ ਕਰਨ ਵਾਲੇ ਨੂੰ ਕਿਸੇ ਕਰਮ ਕਾਂਡ,ਵਹੱਮ ਭਰਮਾਂ ਦੁਨਿਆਵੀ ਰੀਤੀ ਰਿਵਾਜਾਂ ਨੂੰ ਮਨੱਣ ਤੋਂ ਵਰਜ ਦਿਤਾ।ਜਿਸ ਤਰਾਂ ਜਨੇਉ ਪਾਉਣਾਂ, ੳ,ਸ,ਅ ਦਾ ਪਾਠ ਪੱਟੀ ਲਿਖੀ ਜੋ ਗੁਰੂ   ਗ੍ਰੰਥ ਵਿਚ ਦਰਜ਼ ਹੈ ਗੋਪਾਲ ਪਾਂਧੇ ਕੋਲੋਂ ਪੜੱਨਾ,ਕਾਜ਼ੀ ਕੁਤਬਦੀਨ ਕੋਲੋਂ ਅਲੱਫ,ਬੇ,ਪੇ ਦੇ ਮਤਲਬ ਤੋਂ ਪੱੜਨਾ ਆਦਿ।ਜਦੋਂ ਬਾਲਕ ਨਾਨਕ ਮਝੀਆਂ ਚਰਾਣ ਗਏ ਤਾਂ ਇਕ ਪੇੜ ਥਲੇ ਸੁਤੇ ਪਿਆਂ ਮੂੰਹ ਤੇ ਆਈ ਧੁੱਪ ਲਈ ਸੱਪ ਨੂੰ ਛਾਂ ਕੀਤੀ ਹੋਈ ਵੇਖੀ ਤੇ ਸੱਪ ਰਾਏ ਬੁਲਾਰ ਨੂੰ ਵੇਖ਼ਕੇ ਚੁੱਪ ਕਰਕੇ ਚਲਾ ਗਿਆ।ਉਸ ਦਿਨ ਤੋਂ ਰਾਏ ਬੁਲਾਰ ਗੁਰੂ ਨਾਨਕ ਦਾ ਸਿੱਖ ਬਣ ਗਿਆ ਤੇ ਜਦੋ ਮਝੀਆਂ ਦਵਾਰਾ ਸਾਰਾ ਖੇਤ ਚੱਰ ਜਾਣ ਤੇ ਰਾਜ ਦਰਬਾਰ ਵਿਚ ਸ਼ਿਕਾੲਤ ਕਰਨ ਤੇ ਅਤੇ ਪਾਂਧੇ ਕੋਲੋਂ ਅਤੇ ਕਾਜ਼ੀ ਕੋਲੋਂ ਨਾ ਪੜੱਣ ਤੋਨ ਪਰੇਸ਼ਾਨ ਹੋਣ ਤੇ ਪਿਤਾ ਮਹਿਤਾ ਕਾਲੂ ਜੀ ਨੇ ਫਿਰ ਨਾਨਕੁ ਜੀ ਨੂੰ ੨੦ਰੁਪਏ ਦਾ ਸਚਾ ਸੌਦਾ ਕਰਨ ਲਈ ਭੇਜਣ ਅਤੇ ਨਾਨਕ ਦਵਾਰਾ ੨੦ਰੁਪਏ ਦਾ ਸਾਧੂਆਂ ਨੂੰ ਭੋਜਨ ਛਕਾ ਆਣ ਤੇ ਗੱਲ ਤੇ ਥੱਪੜ ਮਾਰ ਦਿਤਾ ਤਾਂ ਰਾਏ ਬੁਲਾਰ ਨੇ ਆਪਣੇ ਮੁਨੀਮ ਮਹਿਤਾ ਕਾਲੂ ਜੀ ਨੂੰ ਡਾਂਟਿਆ ਤੇ ਕਿਹਾ ਕਿ ਅਜ ਤੋਂ ਬਾਦ ਤੂੰ ਨਾਨਕ ਨੂੰ ਕੁਝ ਨਹੀਂ ਕੈਹਣਾ ਨਾਨਕ ਤੇਰਾ ਜੋ ਵੀ ਨੁਕਸਾਨ ਕਰੇ ਤੂੰ ਮੇਰੇ ਕੋਲੋਂ ਲੈ ਜਾਇਆ ਕਰ ਲੇਕਿਨ ਨਾਨਕ ਨੂੰ ਕੁਝ ਨਾ ਕਿਹਾ ਕਰ।ਅਤੇ ਫਿਰ ਪਿਤਾ ਕਾਲੂ ਜੀ ਨੇ ਨਾਨਕ ਜੀ ਨੂੰ ਬੇਬੇ ਨਾਨਕੀ ਜੀ ਨਾਲ ਸੁਲਤਾਨਪੁਰ ਲੋਧੀ ਭੇਜ ਦਿਤਾ ਜਿਥੇ ਜੀਜੇ ਭਾਇਆ ਜੈ ਰਾਮ ਜੀ ਨੇ ਨਾਨਕ ਜੀ ਨੂੰ ਸੁਲਤਾਨਪੁਰ ਲੋਧੀ ਦੇ ਨਵਾਬ ਦੌਲਤ ਖਾਂ ਦੇ ਮੋਦੀਖਾਨੇ ਵਿਚ ਰਾਸ਼ਨ ਤੋਲਣ ਤੇ ਲਗਵਾ ਦਿਤਾ ਤੇ ਨਾਨਕ ਜੀ ਦੇ ਤੇਰਾਂ ਤੇਰਾਂ੧੩-੧੩ ਦੀਆ ਧਾਰਨਾਂ ਤੋਲ ਕੇ ਮੋਦੀਖਾਨਾ ਲੁਟਾ ਦੇਣ ਕਰਕੇ ਸ਼ਿਕਾਯਤ ਹੋਣ ਤੇ ਜਦੋਂ ਹਿਸਾਬ ਕਿਤਾਬ ਕੀਤਾ ਗਿਆ ਤਾਂ ਨਾਨਕ ਜੀ ਦਾ ਵਾਧਾ ਨਿਕਲਣ ਤੇ ਨਵਾਬ ਦੌਲਤ ਖਾਂ ਗੁਰੂ ਨਾਨਕ ਦੇਵ ਜੀ ਦਾ ਸਿੱਖ ਬਣ ਗਿਆ ਤੇ ਗੁਰੂ ਨਾਨਕ ਦੇਵ ਜੀ ਦੁਕਾਨਦਾਰੀ (ਦੁਨਿਆਦਾਰੀ) ਛਡਕੇ ਵੇਈਂ ਨਦੀ ਤੇ ਚਲੇ ਗਏ ਅਤੇ ਨਦੀ ਵਿਚ ਨਹੌਣ ਲਈ ਗਏ ਤੇ ਨਦੀ ਵਿਚੋਂ ਹੀ ਅੰਤਰਧਿਆਨ ਹੋ ਗਏ ਤੇ ਲੋਕਾਂ ਨੇ ਜਾਕੇ ਬੇਬੇ ਨਾਨਕੀ ਜੀ ਨੂੰ ਕਿਹਾ ਕਿ ਤੁਹਾਡਾ ਵੀਰ ਨਦੀ ਵਿਚ ਡੁਬ ਗਿਆ ਹੈ ਤਾਂ ਬੇਬੇ ਨਾਨਕੀ ਜੀ ਨੇ ਕਿਹਾ ਕਿ ਮੇਰਾ ਵੀਰ ਕਦੀ ਨਹੀਂ ਡੁਬ ਸਕਦਾ ਕਿਉਂਕਿ ਨਾਨਕ ਤਾਂ ਆਪ ਡੁਬਿਆ ਨੂੰ ਤਾਰਣ ਲਈ ਇਸ ਸੰਸਾਰ ਤੇ ਆਇਆ ਹੈ।ਫਿਰ ਜਦੋਂ ਤੀਸਰੇ ਦਿਨ ਗੁਰੂ ਨਾਨਕ ਦੇਵ ਜੀ ਆਪਣੇ ਆਪ ਵੇਈਂ ਨਦੀ ਵਿਚੋਂ ਪਰਗਟ ਹੋਕੇ ਬਾਹਰ ਆਏ ਤਾਂ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਅਕਾਲ ਪੁਰਖ਼ ਦਾ ਸੱਚਾ ਗੁਰਮੰਤਰ (ਉਪਦੇਸ਼) ੴ ਸਤਿਨਾਮੁ ਕਰਤਾ ਪੁਰਖ਼ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ”॥ਜਪੁ॥ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ਦਾ ਉਪਦੇਸ਼ ਦਿਤਾ ਯਾਨਿ ਪਰਮਾਤਮਾ ਕੇਵਲ ਇਕ ਹੈ ਤੇ ਜਿਸਦਾ ਪਸਾਰਾ ਸਾਰੀ ਦੁਨਿਆਂ ਵਿਚ ਪਸਰਿਆ ਹੋਇਆ ਹੈ ਉਸਦਾ ਨਾਮ ਹੀ ਸਚਾ ਹੈ ਅਤੇ ਓਹ ਨਿਰਾਕਾਰ ਪਰਮਾਤਮਾ ਹੀ ਸਾਰੇ ਸਂਸਾਰ ਦਾ ਕਰਤਾ (ਚਲਾਓਣ ਵਾਲਾ) ਹੈ ਅਤੇ ਕੇਵਲ ਓਹ ਹੀ ਪੁਰਖ਼ (ਪੁਰਸ਼) ਹੈ ਬਾਕੀ ਸਾਰੇ ਇਨਸਾਨੀ ਜੀਵ ਉਸ ਦੀਆਂ ਇਸਤਰੀਆਂ ਹਨ ”ਪੁਰਖ਼ ਏਕ ਏਕੋ ਪ੍ਰਭ ਠਾਕੁਰ ਹੋਰ ਸਗਲੀ ਨਾਰੁ ਸਬਾਈ” ਕੇਵਲ ਓਹ ਹੀ ਬਿਨਾ ਭੈ ਡਰ ਵਾਲਾ ਹੈ ਅਤੇ ਨਿਰਵੈਰ ਹੈ ਜੋ ਕਦੀ ਕਿਸੇ ਨਾਲ ਵੈਰ ਨਹੀਂ ਕਰਦਾ ਤੇ ਸਬ ਜੀਵਾਂ ਨਾਲ ਇਕੋ ਜਿਹਾ ਸਲੂਕ ਕਰਦਾ ਹੈ ਹਾਂ ਕਰਮ ਆਪਣੇ ਆਪਣੇ ਹੋ ਸਕਦੇ ਹਨ ਜਿਸ ਨਾਲ ਦੁਖ਼ ਸੁਖ਼ ਇਨਸਾਨ ਭੋਗਦਾ ਹੈ,ਪਰਮਾਤਮਾ ਕਿਸੇ ਤਰਾਂ ਦੀ ਮੂਰਤ (ਸ਼ਕਲ) ਅਕਾਰ ਵਾਲਾ ਨਹੀਂ ਹੂੰਦਾ ਇਨਸਾਨ ਆਪਣੀ ਬੁਧੀ ਅਨੁਸਾਰ ਉਸਦੀ ਕੋਈ ਕਿਸੇ ਤਰਾਂ ਦੀ ਵੀ ਮੂਰਤ ਬਣਾ ਲੈਂਦਾ ਹੈ ਕੋਈ ਕਿਸੇ ਨਾਮੁ ਨਾਲ (ਤਰਾਂ ਤਰਾਂ) ਦੇ ਨਾਵਾਂ ਨਾਲ ਯਾਦ ਕਰਦਾ ਹੈ ਅਤੇ ਅਨੇਕ ਨਾਂਵਾਂ ਵਾਲਾ ਨਿਰਾਕਾਰ ਪਰਮਾਤਮਾ ਜੁਨੀਆਂ ਤੋਂ ਬਿਨਾ ਹੈ ਯਾਨਿ ਜਨਮ ਮਰਨ ਤੋਂ ਰਹਤ ਹੈ,ਅਤੇ ਪਰਮਾਤਮਾ ਸੁਤੇ (ਸੈਭੰ) ਪਰਕਾਸ਼ ਹੈ ਯਾਨਿ ਉਸਦਾ ਜਾਹੋ ਜਲਾਲ ਆਪਣਾ ਹੈ ਅਤੇ ਓਹ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ ”ਜਿਸ ਜਨ ਉਪਰਿ ਤੇਰੀ ਕਿਰਪਾ” ਅਤੇ ਓਹੀ ਜੀਵ ਉਸ ਪਰਮਾਤਮਾ ਨੂੰ ਪਾ ਸਕਦਾ ਹੈ ਜਿਸ ਉਪਰ ਉਸਦੀ ਮੇਹਰ ਹੋਵੇ।ਉਸਤੋਂ ਅਗੇ ਗੁਰੂ ਨਾਨਕ ਦੇਵ ਜੀ ਨੇ ”ਜਪੁ” ਜਪੁਜੀ ਸਾਹਿਬ ਵਿਚ ਕਰਤੇ ਦੀਆਂ ਵਡਿਆਇਆਂ ਦਾ ਵਰਨਣ ਕਰਕੇ ਜੀਵ ਨੂੰ ਸਮਝਾਇਆ ਹੈ ਕਿ ਜੀਵ ਨੂੰ ਆਪਣਾ ਜੀਵਨ ਕਿਸ ਤਰਾਂ ਬਤੀਤ ਕਰਨਾ ਚਾਹੀਦਾ ਹੈ।
੧੪੯੯ ਵਿਚ ਗੁਰੂ ਨਾਨਕ ਸਾਹਿਬ ਬੇਬੇ ਨਾਨਕੀ ਜੀ ਤੋਂ ਵਿਦਾ ਲੈਕੇ ਸੁਲਤਾਨਪੁਰ ਲੋਦੀ ਤੋਂ ਲਾਹੌਰ ਤੇ ਫਿਰ ਏਮਨਾਬਾਦ ਗਏ ਜਿਥੇ ਲਾਲੋ ਦੀ ਕੁਲੀ ਨੂੰ ਭਾਗ ਲਾਏ ਅਤੇ ਮਲਕ ਭਾਗੋ ਦਾ ਅਹੰਕਾਰ ਤੋੜਿਆ ਤੇ ਪਾਪ ਨਾਲ ਕਮਾਈ ਦੌਲਤ ਅਤੇ ਬਣੇ ਪਕਵਾਨਾਂ ਵਿਚੋਂ ਖੂਨ ਕਢਿਆ ਅਤੇ ਗਰੀਬ ਲਾਲੋ ਦੀ ਮੇਹਨਤ ਦੀ ਕਮਾਈ ਵਿਚੋ ਬਣੀ ਸੁਕੀ ਹੋਈ ਰੋਟੀ ਵਿਚੋਂ ਦੂਧ ਕਢਕੇ ਵਿਖਾਇਆ ਅਤੇ ਦੁਨਿਆਂ ਨੂੰ ਅਮੀਰ ਗਰੀਬ ਦਾ ਮਤਲਬ ਸਮਝਾਇਆ ਲੇਕਿਨ ਕੁਝ ਵੀਰ (ਚੁੰਚ ਗਿਯਾਨੀ) ਇਸ ਤੇ ਕਿੰਤੂ ਪਰੰਤੂ ਵੀ ਕਰਦੇ ਹਨ ਲੇਕਿਨ ਸਿੱਖ ਨੂੰ ਗੁਰੂ ਦੇ ਕੀਤੇ ਤੇ ਸ਼ੱਕ ਕਰਨ ਦਾ ਕੋਈ ਹੱਕ ਨਹੀਂ ”ਗੁਰ ਕਹਿਆ ਸੁ ਕਾਰੁ ਕਮਾਵਹੁ ਗੁਰ ਕੀ ਕਰਣੀ ਕਾਹੇ ਧਾਵਹੁ”     ਫਿਰ ਏਮਨਾਬਾਦ ਤੋਂ ਸਿਆਲਕੋਟ ਹੋਕੇ ਤਲਵੰਡੀ ਪਹੁੰਚੇ ਜਿਥੇ ਰਾਏ ਬੁਲਾਰ ਵਰਗੀਆਂ ਕਈ ਰੂਹਾਂ ਅਤੇ ਮਾਤਾ ਪਿਤਾ ਸਮੇਤ ਨਾਨਕ ਦੇ ਦਰਸ਼ਨਾਂ ਲਈ ਤਰਸ ਰਹੀਆਂ ਸਨ ਜਿਨਾ੍ਹਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸੱਚ ਦਾ ਉਪਦੇਸ਼ ਦੇਕੇ ਪਰਮਾਤਮਾ ਨਾਲ ਜੋੜਿਆ।ਪਿਤਾ ਕਾਲੂ ਜੀ ਨੇ ਨਾਨਕ ਜੀ ਦੀ ਸ਼ਾਦੀ ਕਰ ਦਿਤੀ ਕਿ ਏਸੇ ਬਹਾਨੇ ਘਰ ਗ੍ਰਹਸਥੀ ਸੰਭਾਲੇਗਾ।ਸ਼ਾਦੀ ਤੋਂ ਬਾਦ ਦੋ ਪੁਤੱਰ ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖ਼ਮੀ ਚੰਦ ਜੀ ਹੋਏ ਤੇ ਉਸ ਤੋਂ ਬਾਦ ਗੁਰੂ ਨਾਨਕ ਸਾਹਿਬ ੧੫੦੧ਵਿਚ ਪਰਵਾਰਕ ਬੰਦਨਾਂ ਤੋਂ ਮੁਕਤ ਹੋਕੇ ਆਪ ਆਪਣੀ ਪੈਹਲੀ ਉਦਾਸੀ ਲਈ ਨਿਕਲ ਪਏ ਅਤੇ ਨਾਲ ਸਨ ਰਬਾਬੀ ਭਾਈ ਮਰਦਾਨਾ ਅਤੇ ਭਾਈ ਬਾਲਾ ਜੀ ( ਭਾਈ ਬਾਲਾ ਜੀ ਬਾਰੇ ਕੁਝ ਵਿਚਾਰਾਂ ਦਾ ਵਖਰੇਵਾਂ ਹੈ) ਨਾਲ ਗੁਰੂ ਜੀ ਭੇਵੇ,ਹਰਿਦਵਾਰ,ਰਿਖ਼ੀਕੇਸ਼,ਕੁਰਕਸ਼ੇਤਰ,ਕਰਨਾਲ,ਦਿਲੀ ਤੋਂ ਹੁੰਦੇ ਹੋਏ ਅਲੀਗੜ,ਮਥੁਰਾ,ਕਾਨਪੁਰ,ਲਖਨਉ,ਅਯੋਧਿਆ,ਬਨਾਰਸ,ਬਕਸਰ,ਛਪਰਾ,ਪਟਨਾ ਜਿਥੇ ਮਰਦਾਨੇ ਦਵਾਰਾ ਸਾਲਸਰਾਏ ਜੌਹਰੀ ਨੂੰ ਵਡੇ ਛੋਟੇ ਦਾ ਭੇਤ ਸਮਝਾਇਆ ਫਿਰ ਰਾਜਗੀਰ,ਗਯਾ,ਮੂੰਗੇਰ,ਭਾਗਲਪੁਰ, ਮਾਲਦਾ,
ਮੁਰਸ਼ਦਾਬਾਦ,ਬਰਦਵਾਨ,ਢਾਕਾ,ਕਾਮਰੂਪ,ਸਿਲਹਟ,ਕਛਾਰ,ਮੈਨਪੂਰੀ,ਕਲਕਤਾ ਤੋਂ ਹੋਕੇ ਵਾਪਸੀ ਤੇ ਕਟੱਕ, ਅਗਰਤਲਾ,ਜਗਨਨਾਥਪੁਰੀ,ਝਾਸੀਂ,ਗਵਾਲਿਅਰ,ਭਰਤਪੁਰ,ਰਿਵਾੜੀ ਆਦਿ ਜਗ੍ਹਾਂ ਤੇ ਲੋਕਾਂ ਨੂੰ ਸੱਚ ਦਾ ਉਪਦੇਸ਼ ਦੇਕੇ ਤਾਰਦੇ ਹੋਏ ੧੫੧੦ ਵਿਚ ਬੇਬੇ ਨਾਨਕੀ ਦੀ ਦਿਲ ਦੀ ਤਾਰ ਖੜਕਾਣ (ਯਾਦ ਕਰਨ) ਤੇ ਤਵੇ ਤੇ ਪਾਏ ਫੁਲਕੇ ਨੂੰ ਖਾਣ ਲਈ ਸੁਲਤਾਨਪੁਰ ਪਹੁੰਚ ਗਏ।ਅਤੇ ਕੁਝ ਸਮਾਂ ਬੇਬੇ ਜੀ ਕੋਲ ਠੈਹਰਕੇ ੧੫੧੦ਵਿਚ ਹੀ ਦੂਸਰੀ ਉਦਾਸੀ ਤੇ ਨਿਕਲ ਪਏ ਫਿਰ ਕਸੂਰ,ਬਠਿੰਡਾ,ਬਿਕਾਨੇਰ,ਜੈਸਲਮੇਰ,ਜੋਧਪੁਰ,ਅਜਮੇਰ,ਪੁਸ਼ਕਰ ,ਨਸੀਰਾਬਾਦ,
ਅਬੂ, ਲੋਧੀਪੁਰ,ਅਹਮਦਨਗਰ,ਉਜੈਨ,ਹੋਸ਼ੰਗਾਬਾਦ,ਨਾਗਪੁਰ,ਫਤਿਹਾਬਾਦ,ਗੋਲਕੁੰਡਾ,ਤ੍ਰਿਚਨਾਪਲੀ,ਨਾਗਾਪਟਨਮ,
ਰਾਮੇਸ਼ਵਰਮ,ਸੰਗਲਾਦੀਪ,ਕੋੲੰਅਬਤੂਰ,ਕਾਲੀਕਟ,ਗੋਆ,ਰਤਨਗੀਰੀ,ਨਾਸਿਕ,ਪੰਚਵਟੀ,ਬੜੋਦਾ,ਅਹਮਦਾਬਾਦ,
ਭਾਵਨਗਰ,ਜੂਨਾਗੜ,ਪੋਰਬੰਦਰ,ਦਵਾਰਕਾ,ਅਮਰਕੋਟ,ਟਾਂਡਾ,ਊਚ,ਤੁਲਾੰਬਾ,ਫਿਰੋਜ਼ਪੁਰ ਤੋਂ ਹੁੰਦੇ ਹੋਏ ੧੫੧੪ਵਿਚ ਤਲਵੰਡੀ ਪਹੂੰਚ ਗਏ ਤੇ ਕੁਝ ਸਮਾਂ ਤਲਵੰਡੀ ਰੈਹਕੇ ਫਿਰ ਸੁਲਤਾਨਪੁਰ ਚਲੇ ਗਏ।ਅਤੇ ਫਿਰ ਤੀਸਰੀ ਉਦਾਸੀ  ੧੫੧੪ ਵਿਚ ਸੁਲਤਾਨਪੁਰ ਤੋਂ ਅਰੰਭ ਕਰਕੇ ਗੁਰਦਾਸਪੁਰ,ਕਰਤਾਰਪੁਰ ਤੋ ਨੂਰਪੁਰ,ਕਾਂਗੜਾ,ਜਵਾਲਾਮੁਖੀ, ਡਲਹੌਜ਼ੀ,ਧਰਮਸਾਲਾ,ਮਨੀਕਰਨ,ਰਵਾਲਸਰ,ਸਪਤੁ,ਮੰਸੂਰੀ ਚਕਰੋਤਾ,ਸ਼੍ਰੀਨਗਰ,ਬਦਰੀਨਰਾੲਣ,ਮਾਨਸਰੋਵਰ,
ਭੀਮਕੋਟ,ਰਾਨੀਕੋਟ,ਅਲਮੋੜਾ,ਨੈਨੀਤਾਲ,ਗੋਰਖ਼ਮਤਾ,ਪੀਲੀਭੀਤ,ਗੋਰਖ਼ਪੁਰ,ਧੋਲਗੜ,ਪਸ਼ੁਪਤੀਮਹਾਦੇਵ,ਨੇਪਾਲ,
ਤੈਮਲੁੰਗ,ਸਿਕਮ,ਦਾਰਜਲਿੰਗ,ਤਰੇਸ਼,ਸ਼ੁਡਜੋੰਗ,ਸੁਡਾਨ,ਲਖੀਮ,ਬ੍ਰਹਮਕੁੰਡ,ਸ਼ਿਵਪੁਰ,ਰਾਨੀਗੰਜ,ਜਨਕਪੁਰ,ਸ਼ੀਤਾਮੜੀਕਾਸ਼ੀਪੁਰ,ਸੀਤਾਪੁਰਅਤੇ ਜਲੰਧਰ ਤੋਂ ਹੋਕੇ ੧੫੧੭ ਵਿਚ ਨਿਉ ਕਰਤਾਰਪੁਰ ਆਣਕੇ ਡੇਰਾ ਕੀਤਾ ਅਤੇ ਫਿਰ ਕੁਝ ਸਮਾਂ ਠੈਹਰਕੇ ੧੫੧੯-੨੦ ਵਿਚ ਆਖਰੀ ਚੌਥੀ ਉਦਾਸੀ ਅਰੰਭ ਕਰ ਦਿਤੀ ਅਤੇ ਇਸ ਫੇਰੀ ਵਿਚ ਅਮੀਨਾਬਾਦ,ਵਜ਼ੀਰਾਬਾਦ,ਗੁਜਰਾਤ,ਰੋਹਤਾਸ,ਡੇਰਾ ਇਸਮਾਈਲਖਾਨ,ਡੇਰਾ ਗ਼ਾਜ਼ਿਖ਼ਾਨ,ਸ਼ਿਕਾਰਪੁਰ, ਹੈਦਰਾਬਾਦ ਸਿੰਧ,ਕਰਾਚੀ,ਲਾਹੌਰ,ਮਕਾ ਮਦੀਨਾ,ਬਗਦਾਦ,ਤੇਹਰਾਨ,ਜ਼ਲਾਲਾਬਾਦ,ਪੇਸ਼ਾਵਰ,ਹਸਨਅਬਦਾਲ,ਪੂੰਛ ਸਿਆਲਕੋਟ ਤੋਂ ਹੋਕੇ ਅਮੀਨਾਬਾਦ ੧੫੨੧ ਵਿਚ ਪਹੁੰਚ ਗਏ ਜਿਥੇ ਬਾਬਰ ਨੇ ਹਮਲਾ ਕੀਤਾ ਸੀ ਜਿਸ ਦਾ ਜ਼ਿਕਰ ਬਾਣੀ ਵਿਚ ਵੀ ਆਦਾ ਹੈ ”ਪਾਪ ਕੀ ਜੰਜ ਲੈ ਕਾਬਲੋਂ ਧਾਇਆ,ਜੋਰੀ ਮੰਗੈ ਦਾਨ ਵੇ ਲਾਲੋ”।ਫਿਰ ਬਾਬਾ ਨਾਨਕ ਦੇਵ ਜੀ ਅਚੱਲ ਵਟਾਲੇ ਤੇ ਹਰਿਦਵਾਰ ਹੋਕੇ ਅਤੇ ਚੀਨ,ਅਫਗਾਨਿਸਤਾਨ,ਰੂਸ,ਗਰੀਸ,ਇਟਲੀ,ਫਰਾਂਸ ੳਾਦਿ ਦੇਸ਼ਾਂ ਵਿਦੇਸ਼ਾਂ ਵਿਚ ਉਸ ਸਚੇ ਅਕਾਲ ਪੁਰਖ ਦਾ ਸੱਚ ਦਾ ਪਰਚਾਰ ਕਰਕੇ ਵਾਪਸ ਕਰਤਾਰਪੁਰ ਆ ਗਏ।ਉਸ ਤੋਂ ਬਾਦ ਗੁਰੂ ਨਾਨਕ ਦੇਵ ਜੀ ਨੇ ਅਪਨਾ ਬਾਕੀ ਸਮਾਂ ਕਰਤਾਰਪੁਰ ਹੀ ਖੇਤੀ ਬਾੜੀ ਕਰਕੇ ਬਤੀਤ ਕੀਤਾ।ਏਥੇ ਹੀ ਬਾਬਾ ਲਹਣਾ ਜੀ ਬਾਬਾ ਨਾਨਕ ਜੀ ਨੂੰ ਮਿਲੇ।ਗੁਰੂ ਨਾਨਕ ਦੇਵ ਜੀ ਨੇ ਇਤਨਾ ਲੰਬਾ ਹਜ਼ਾਰਾਂ ਮੀਲਾਂ ਦਾ ਸਫਰ ਪੈਦਲ ਕੀਤਾ ਅਤੇ ਜੇ ਸੱਬ ਥਾਂਵਾਂ ਤੇ ਬੀਤੀਆਂ ਸਾਖ਼ਿਆਂ ਲਿਖਣ ਲਗਿਏ ਤੇ ਪੂਰੀ ਕਿਤਾਬ ਲਿਖੀ ਜਾਏਗੀ ਅਤੇ ਕਿੳੋਂਕਿ ਲਖਾਂ ਦੀ ਗਿਣਤੀ ਵਿਚ ਲੋਕਾਂ ਨੂੰ ਜਿਥੇ ਗਏ ਸੱਚ ਦਾ ਉਪਦੇਸ਼ ਦੇਕੇ ਤਾਰਿਆ ”ਤੇਰੇ ਕਵਨੁ ਕਵਣੁ  ਗੁਣਿ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ” ਵਾਲੀ ਗੱਲ ਹੋਵੇਗੀ ਅਤੇ ਗੁਰੂ ਨਾਨਕ ਦੇਵ ਜੀ ਨੇ ਸਾਰੀ ਲੁਕਾਈ ਨੂੰ ਵਹਮਾਂ,ਭਰਮਾਂ,ਕਰਮ ਕਾਂਡਾਂ,ਪਖੰਡਾਂ ਤੋਂ ਬਚਣ ਦਾ ਰਸਤਾ ਦਸਿਆ ਅਤੇ ਪੰਡਤਾਂ,ਜੋਗੀਆਂ,ਸਿਧਾਂ,
ਭੁਤਾਂ ਪ੍ਰੇਤਾਂ,ਮ੍ਹੱੜੀਆਂ ਮਸਾਣਾਂ ਨੂੰ ਪੂਜਣ ਵਾਲੇਆਂ,ਗੁਗੇ ਪੀਰਾਂ ਦੀਆਂ ਠਗੀਆਂ ਤੋਂ ਲੁਕਾਈ ਨੂੰ ਬਚਾਕੇ ਇਕ ਪਰਮਾਤਮਾ (ਵਾਹਿਗੁਰੂ) ਤੇ ਭਰੋਸਾ ਕਰਨ ਦਾ ੳਪਦੇਸ਼ ਦਿਤਾ।
ਗੁਰੂ ਨਾਨਕ ਦੇਵ ਜੀ ਬਹੁਤ ਵਡੇ ਮਨੋਵਿਗਿਆਨੀ,ਮਹਾਂਰਿਸ਼ੀ,ਸਾਧਕ,ਸੰਤ,ਮਹਾਂਕਵੀ,ਵੇਦਾਂ ਸ਼ਾਸਤਰਾਂ ਦੇ ਗਿਆਤਾ ਅਤੇ ਗ੍ਰਹਸਥੀ ਜੀਵਨ ਵਾਲੇ ”ਆਪ ਨਰਾਇਣ ਕਲਾਧਾਰ ਜਗ ਮਹਿਂ ਪਰਵਰਿਓ” ਅਕਾਲ ਪੁਰਖ਼ ਦੇ ਸਚੇ ਰਾਹ ਦੇ ਪਾਂਧੀ ਸਨ।ਗੁਰੂ ਨਾਨਕ ਸਬ ਧਰਮਾਂ ਦੇ ਸਾਂਝੇ ਉਪਦੇਸ਼ਕ ਸਨ ਲੇਕਿਨ ਕਰਮ-ਕਾਂਡ,ਝੂਠ ਫਰੇਬ ਦੇ ਸਖ਼ਤ ਵਿਰੋਧੀ ਸਨ ਸੱਚ ਕੈਹਣ ਤੋਂ ਡਰੇ ਨਹੀਂ ਕਿਯੋਂਕਿ ਆਪ ਨਿਡਰ ਹੋਕੇ ਵਿਚਰੇ ਅਤੇ ”ਨਿਰਮਲ ਪੰਥ” ਦੀ ਨੀਂਵ ਆਪ ਜੀ ਨੇ ਰਖੀ।ਅੰਤ ਵਿਚ ਦਾਸ ਦੀ ਸਾਰੀ ਲੁਕਾਈ ਨੂੰ ਬੇਨਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਚਲਾਏ ”ਨਿਰਮਲ ਪੰਥ” ਨੂੰ ਮਨੱਣ ਵਾਲੇ ਗੁਰੂ ਨਾਨਕੁ ਨਾਮ ਲੇਵਾ ਬਾਣੀ ਤੇ ਬਾਣੇ ਦੇ ਧਾਰਨੀ ”ਸਾਬਤ ਸੂਰਤ ਦਸਤਾਰ ਸਿਰਾ” ਵਾਲੇ ਅਤੇ ਸੱਚ ਤੇ ਚਲੱਣ ਵਾਲੇ ”ਨਿਰਮਲ ਪੰਥ” ਦੇ ਸਚੇ ਪਾਂਧੀ ਬਨਣ ਲਈ ਕਿਹਾ।ਅਤੇ ਜੇ ਅਸੀਂ ਗੁਰੂ ਦੇ ਦਿਤੇ ਸੱਚ ਦੇ ਉਪਦੇਸ਼ ਨੂੰ ਮਨਾ੍ਹਂਗੇ ਤਾਂ ਹੀ ਸਚੇ ਅਰਥਾਂ ਵਿਚ ਪਰਕਾਸ਼ ਦਿਵਸ ਮਨਾਏ ਸਫਲੇ ਹੋਣਗੇ ”ਹੁਕਮੁ ਮਨੇ ਹੋਵੈ ਪਰਵਾਣੁ ਤਾਂ ਖ਼ਸਮੈ ਕਾ ਮਹਲੁ ਪਾਇਸੀ”।ਅਤੇ ਗੁਰੂ ਦੇ ਦਸੇ ਰਾਹ ਤੇ ਚਲਣ ਵਾਲਾ ਹੀ ਸਿੱਖ ਅਖਵਾ ਸਕਦਾ ਹੈ ਯਾਨਿ ਸਿੱਖ ਦੀ ਪਹਚਾਨ ਕੇਸ ਅਤੇ ਦਸਤਾਰ ਨੂੰ ਆਪਣੇ ਜੀਵਨ ਦਾ ਜ਼ਰੂਰੀ ਅੰਗ ਬਣਾਓ ਅਤੇ ਦਾਸ ਗਿਆਨੀ ਮਨਜੀਤ ਸਿੰਘ ਵਲੋਂ ਸਾਰੀ ਸਾਧ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ੫੩੯ ਵੇਂ ਪਰਕਾਸ਼ ਉਤਸਵ ਦੀ ਲੱਖ ਲੱਖ ਵਧਾਈ ਹੋਵੇ ਜੀ।ਅਤੇ ਦਾਸ ਦੀ ਸਾਧ ਸੰਗਤਾਂ ਦੇ ਚਰਨਾਂ ਵਿਚ ਬੇਨਤੀ ਹੈ ਕਿ ਏਹ ਲੇਖ਼ ਪੜ੍ਹਨ ਤੋਂ ਬਾਦ ਗਾਰਬੇਜ ਵਿਚ ਸੁਟਣ ਦੀ ਬਜ਼ਾਏ ਅਗਨ ਭੇਟਾ ਕਰ ਦੇਣਾ ਜੀ।ਧਨੰਵਾਦ ਸਹਿਤ ਸੰਗਤਾਂ ਦਾ ਦਾਸਨ ਦਾਸ-ਗਿ.ਮਨਜੀਤ ਸਿੰਘ/tel-780.328.4137,587.778.1009/smanjeet049@yahoo.com