Home / Punjabi News / ਹਿਮਾਚਲ ‘ਚ ਮੀਂਹ ਦਾ ਕਹਿਰ ਜਾਰੀ, ਸੋਮਵਾਰ ਨੂੰ ਇਨ੍ਹਾਂ ਜ਼ਿਲਿਆਂ ‘ਚ ਬੰਦ ਰਹਿਣਗੇ ਸਕੂਲ-ਕਾਲਜ

ਹਿਮਾਚਲ ‘ਚ ਮੀਂਹ ਦਾ ਕਹਿਰ ਜਾਰੀ, ਸੋਮਵਾਰ ਨੂੰ ਇਨ੍ਹਾਂ ਜ਼ਿਲਿਆਂ ‘ਚ ਬੰਦ ਰਹਿਣਗੇ ਸਕੂਲ-ਕਾਲਜ

ਹਿਮਾਚਲ ‘ਚ ਮੀਂਹ ਦਾ ਕਹਿਰ ਜਾਰੀ, ਸੋਮਵਾਰ ਨੂੰ ਇਨ੍ਹਾਂ ਜ਼ਿਲਿਆਂ ‘ਚ ਬੰਦ ਰਹਿਣਗੇ ਸਕੂਲ-ਕਾਲਜ

ਸ਼ਿਮਲਾ— ਭਾਰੀ ਮੀਂਹ ਦੇ ਚਲਦੇ ਪ੍ਰਦੇਸ਼ ਦੇ 10 ਜ਼ਿਲਿਆਂ ‘ਚ ਸੋਮਵਾਰ ਨੂੰ ਸਕੂਲ-ਕਾਲਜ ਬੰਦ ਰਹਿਣਗੇ। ਇਹ ਨਿਰਦੇਸ਼ ਪ੍ਰਸ਼ਾਸਨ ਵਲੋਂ ਦਿੱਤੇ ਗਏ ਹਨ। ਜਿਸ ‘ਚ ਚੰਬਾ, ਬਿਲਾਸਪੁਰ, ਸ਼ਿਮਲਾ, ਮੰਡੀ, ਕੁੱਲੂ, ਸਿਰਮੌਰ, ਕਾਂਗੜਾ ਅਤੇ ਕਿੰਨੋਰ ‘ਚ ਸੋਮਵਾਰ ਨੂੰ ਸਾਰੇ ਸਕੂਲ-ਕਾਲਜ ਬੰਦ ਰਹਿਣਗੇ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਨ੍ਹਾਂ ਜ਼ਿਲਿਆਂ ‘ਚ ਪਿਛਲੇ ਦੋ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਇੱਥੇ ਵੱਖ-ਵੱਖ ਨਦੀਆਂ, ਨਾਲਿਆਂ ਅਤੇ ਖੱਡਿਆਂ ‘ਚ ਪਾਣੀ ਦਾ ਪੱਧਰ ਕਾਫੀ ਵਧ ਗਿਆ ਹੈ। ਉਨ੍ਹਾਂ ਨੇ ਨਦੀਆਂ, ਨਾਲਿਆਂ ਦੇ ਕੋਲ ਰਹਿਣ ਵਾਲੇ ਲੋਕਾਂ ਨੂੰ ਵੀ ਅਲਰਟ ਜਾਰੀ ਕਰ ਦਿੱਤਾ ਹੈ।

ਸ਼ੁੱਕਰਵਾਰ ਨੂੰ ਲਗਾਤਾਰ ਮੀਂਹ ਕਾਰਨ ਹੁਣ ਤਕ 126 ਸੜਕਾਂ ਜ਼ਮੀਨ ਖਿਸਕਣ ਦਾ ਸ਼ਿਕਾਰ ਹੋ ਗਈਆਂ ਹਨ। ਮੰਡੀ ਅਤੇ ਮਨਾਲੀ ਨੈਸ਼ਨਲ ਹਾਈਵੇਅ ਵੀ ਬੰਦ ਕਰ ਦਿੱਤਾ ਗਿਆ ਹੈ। ਸਿਰਮੌਰ ‘ਚ ਮੀਂਹ ਦੇ ਚਲਦੇ ਘਰ ਦੀ ਛੱਤ ਦਾ ਮਲਬਾ ਡਿੱਗਣ ਕਾਰਨ 60 ਭੇਡ-ਬੱਕਰੀਆਂ ਦੇ ਦੱਬਣ ਦੀ ਖਬਰ ਵੀ ਸਾਹਮਣੇ ਆਈ ਹੈ। ਉੱਥੇ ਰਾਜ ਸਰਕਾਰ ਨੇ ਕੁੱਲੂ, ਕਿੰਨੌਰ, ਹਮੀਰਪੁਰ,ਕਾਂਗੜਾ ਅਤੇ ਚੰਬਾ ‘ਚ ਸਿੱਖਿਆ ਸੰਸਥਾਨ ਬੰਦ ਰੱਖਣ ਦਾ ਆਦੇਸ਼ ਦਿੱਤਾ ਗਿਆ ਹੈ ਅਤੇ ਲੋਕਾਂ ਤੋਂ ਅਪੀਲ ਕੀਤੀ ਗਈ ਹੈ ਕਿ ਉਹ ਬਿਨਾ ਜ਼ਰੂਰਤ ਤੋਂ ਘਰ ਤੋਂ ਬਾਹਰ ਨਾ ਨਿਕਲਣ।

ਸੋਲਨ-ਊਨਾ ਨੂੰ ਛੱਡ ਕੇ ਬਾਕੀ ਸਾਰੇ ਜ਼ਿਲਿਆਂ ‘ਚ ਸਕੂਲ ਬੰਦ

ਪ੍ਰਦੇਸ਼ ਦੇ 12 ਜ਼ਿਲਿਆਂ ‘ਚੋਂ ਸਿਰਫ ਸੋਲਨ ਅਤੇ ਊਨਾ ਨੂੰ ਛੱਡ ਕੇ ਬਾਕੀ ਸਾਰੇ ਜ਼ਿਲਿਆਂ ‘ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਪ੍ਰਦੇਸ਼ ਦੇ 12 ਜ਼ਿਲਿਆਂ ‘ਚ ਸਰਕਾਰੀ ਅਤੇ ਗੈਰ-ਸਰਕਾਰੀ ਸਿੱਖਿਆ ਸੰਸਥਾਵਾਂ ਬੰਦ ਰੱਖਣ ਦਾ ਆਦੇਸ਼ ਦਿੱਤਾ ਗਿਆ ਹੈ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …