Home / Editorial / ”ਸਤਿਗੁਰੂ ਨਾਨਕ ਪਰਗਟਿਆ ਮਿਟਿ ਧੁੰਦ ਜਗੁ ਚਾਨਣ ਹੋਆ”

”ਸਤਿਗੁਰੂ ਨਾਨਕ ਪਰਗਟਿਆ ਮਿਟਿ ਧੁੰਦ ਜਗੁ ਚਾਨਣ ਹੋਆ”

”ਸਤਿਗੁਰੂ ਨਾਨਕ ਪਰਗਟਿਆ ਮਿਟਿ ਧੁੰਦ ਜਗੁ ਚਾਨਣ ਹੋਆ”

Untitled”ਕਲਿ ਤਾਰਣ ਗੁਰੂ ਨਾਨਕ ਆਇਆ”ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ” ਸਭ ਤੇ ਵਡਾ ਸਤਿਗੁਰੂ ਨਾਨਕ ਜਿਨਿ ਕਲਿ ਰਾਖੀ ਮੇਰੀ”ਗੁਰਮੁਖ ਕਲੁ ਵਿਚ ਪਰਗਟੁ ਹੋਆ”
ਮਨੁਖਤਾ ਦੇ ਸਾਂਝੇ ਸਿੱਖ ਧਰਮ (ਨਿਰਮਲ ਪੰਥ) ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਪਰਕਾਸ਼ ਅਜ ਤੋ ੫੪੫
ਸਾਲ ਪਹਲਾਂ ਜਦੋਂ ਇਕ ਵਸਾਖ ਸੰਨ੧੪੬੯ ਵਿਚ ਪੜਦਾਦਾ ਰਾਮ ਨਾਰਾੲਣ ਬੇਦੀ ਦਾਦਾ ਸ਼ਿਵਰਾਮ ਪਿਤਾ ਕਾਲੂਰਾਮ ਮਾਤਾ ਤ੍ਰਿਪਤਾ ਜੀ ਦੀ ਕੁਖੋਂ ਹੋਇਆ ਤਾਂ ਸ਼ੰਸਾਂਰ ਦੀ ਹਾਲਤ ਬਹੁਤ ਨਾਜ਼ੁਕ ਸੀ ਜਿਸ ਤਰਾਂ ਕਿ ਦੇਸ਼ ਅਤੇ ਜਨਤਾ ਦੇ ਰਾਖੇ ਹੀ ਜਨਤਾ ਦੇ ਭਖਸ਼ਕ ਬਣ ਚੁਕੇ ਸਨ।”ਕਲਿ ਕਾਤੀ ਰਾਜੇ ਕਸਾਈ ਧਰਮ ਪੰਖ ਕਰਿ   ਉਡਰਿਆ” ਕਲਿਯੁਗ ਦਾ ਬਹੁਤ ਭਿਆਨਕ ਸਮਾਂ ਸੀ ਅਤੇ ਪਿਛਲੇ ੭੦੦ਸਾਲ ਤੋਂ ਧਰਮ ਮਾਨੋ ਪੰਖ ਲਗਾਕੇ ਉਡ ਚੁਕਾ ਸੀ।ਰਾਜ ਕਰਨ ਵਾਲੇ ਮੁਸਲਮਾਨ ਰਾਜੇ ਹੀ ਹਿੰਦੁ-ਧਰਮ ਨੂੰ ਕਸਾਈ ਬਣਕੇ ਯਾਨਿ ਧੀਆਂ ਭੈਣਾ ਦੀ ਇਜ਼ਤ ਲੁਟਣੀ,ਧਨ ਦੌਲਤ ਲੁਟ ਲੈਣੀ,ਜ਼ਬਰਦਸਤੀ ਲੋਕਾਂ ਨੂੰ ਮੁਸਲਮਾਨ ਬਨਾਓਣਾ,ਹਿੰਦੂ ਮੰਦਰਾਂ ਨੂੰ ਢਾਓਣਾ ਮੰਦਰਾਂ ਵਿਚ ਪੂਜਾ ਕਰਨ ਦੀ ਅਜ਼ਾਦੀ ਨਾ ਹੋਣੀ ਆਦਿ ਜ਼ੁਲਮ ਕਰਨੇ ਜਿਸ ਕਰਕੇ ਧਰਮ ਦੇ ਰਾਖੇ ਪੁਜਾਰੀ ਵਰਗ ਭਗਵੇ ਕਪੜੇ ਪਾਕੇ ਘਰ ਗ੍ਰਹਸਤੀ ਤਿਆਗ ਕੇ ਪਰਬਤਾਂ ਤੇ ਜਾ ਬੈਠੇ ਸਨ।ਕਾਜ਼ੀ ਮੁਲਾਂ ਰਿਸ਼ਵਤਾਂ ਲੈਕੇ ਫੈਸਲੇ (ਗਵਾਹੀ) ਕਰਦੇ ਸਨ ਯਾਨਿ ਉਲਟੀ ਵਾੜਿ ਖੇਤ ਕੌ ਖਾਈ ਵਾਲੀ ਗਲ ਬਣੀ ਹੋਈ ਸੀ ਜਿਸ ਤਰਾਂ ਕਿ ਅਜ ਵੀ ਓਹੀ ਹਾਲਤ ਹੈ।ਸਬ ਪਾਸੇ ਗੋਲਕ ਚੋਰਾਂ ਦਾ ਬੋਲਬਾਲਾ ਹੈ ਤੇ ਗੁਰਦਵਾਰਿਆਂ ਦੇ ਪ੍ਰਬੰਧਕ ਬਨਣ ਲਈ
”ਕੂੜ ਫਿਰੇ ਪ੍ਰਧਾਨ ਵੇ ਲਾਲੋ” ਹਰੇਕ ਪੁਠਾ ਸਿਧਾ ਤਰੀਕਾ ਵਰਤਿਆ ਜਾਂਦਾਂ ਹੈ।ਗੁਰੁ ਨਾਨਕ ਦਾ ਕਨਸੈਪਟ ਕਿਸੇ ਨੂੰ ਯਾਦ ਨਹੀਂ ”ਨਾ ਕੋ ਬੈਰੀ ਨਾਹਿ ਬੇਗ਼ਾਨਾ ਸਗਲਿ ਸੰਗ ਹਮਕੋ ਬਨਿਆਈ” ਕੂੜ ਅਮਾਵਸਿ ਸਚੁ ਚੰਦ੍ਰਮਾਂ ਦੀਸੈ ਨਾਂਹੀਂ ਕੈਹਿ ਚੜ੍ਹਿਆ,ਹੰਉ ਭਾਲ ਵਿਕੁਨੀਂ ਹੋਈ-ਅੰਧੇਰੇ ਰਾਹੁ ਨ ਕੋਈ” ਅਜ ਵੀ ਸੱਚ ਬੋਲਣ ਵਾਲੇਆਂ ਨੂੰ ਗੁਰਦਵਾਰਿਆਂ ਵਿਚੋਂ ਪਰਬੰਧਕਾਂ ਦਵਾਰਾ ਧੱਕੇ ਮਾਰੇ ਜਾਂਦੇ ਹਨ ਬਿਨਾ ਸੋਚੇ ਸਮਝੇ ਬਿਨਾ ਇਨਸਾਫ ਕੀਤੇ ਬਿਨਾ ਬੇਇਜ਼ਤ ਕਰਕੇ ਪੁਲਿਸ ਬੁਲਵਾਕੇ ਗੁਰਦਵਾਰੇ ਆਣ ਤੇ ਪਾਬੰਦੀ ਲਗਵਾ ਦਿਤੀ ਜਾਂਦੀ ਹੈ ਅਤੇ ਹੰਕਾਰੀ,ਘੱੜਮ ਚੌਧਰੀ ਨੀਚ ਬਿਰਤੀ ਵਾਲੇ ਪ੍ਰਬੰਧਕਾਂ ਵਲੌਂ ਗਾਲੀ-ਗਲੌਚ ਵੀ ਕੀਤਾ ਜਾਂਦਾਂ ਹੈ।ਅਜ ਗੁਰੁ ਨਾਨਕ ਦੇ ਚਲਾਏ ”ਨਿਰਮਲ ਪੰਥ” ਦੇ ਧਾਰਨੀ ਆਪਣੇ ਆਪ ਨੂੰ ਗੁਰੂ ਨਾਨਕ ਦੇ ਅਖੌਤੀ ਸਿੱਖ (ਪੈਰੋਕਾਰ) ਅਖਵਾਣ ਵਾਲੇ ਚੌਧਰੀ ਬਨਣ ਅਤੇ ਗੁਰੂ ਦੇ ਸਚੇ ਸਿੱਖ ਅਖਵਾਣ ਤੇ ਆਪਣਾ ਬਹੁਤ ਮਾਣ ਮਹਸੂਸ ਕਰਦੇ ਹਨ।ਗੁਰੂ ਨਾਨਕ ਦਾ ਮਿਸ਼ਨ (ਕਨਸੈਪਟ) ਤਾਂ ਸੀ ”ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰ” ਹੱਕੁ ਪਰਾਇਆ ਨਾਨਕਾ ਉਸੁ ਸੂਅਰੁ ਉਸੁ ਗਾਇ,ਗੁਰੁ ਪੀਰੁ ਹਾਮਾ ਤਾ ਭਰੇ ਜਾਂ ਮੁਰਦਾਰੁ ਨ ਖਾਇ”ਗੁਰਦਵਾਰਿਆਂ ਵਿਚ ਕਿਸੇ ਦਾ ਹੱਕ ਮਾਰਕੇ ਖਾਣਾ ਤੇ ਅਮੀਰ ਬਣ ਜਾਣਾ ਏਨਾ ਵਡਾ ਪਾਪ ਹੈ ਜਿਸ ਤਰਾਂ ਹਿੰਦੂ ਦਾ ਗਉ ਦਾ ਮਾਸ ਖਾਣਾ ਅਤੇ ਮੁਸਲਮਾਨ ਦਾ ਸੂਅਰ ਦਾ ਮਾਸੁ ਖਾਣ ਦੇ ਬਰਾਬਰ ਹੈ ਅਤੇ ਝੂਠ ਬੋਲਕੇ ਖਾਣਾ ਆਪਣਾ ਉਲੂ ਸਿਧਾ ਕਰਨਾ ਮੁਰਦਾ ਖਾਣਾਂ ਹੁੰਦਾ ਹੈ ਲੇਕਿਨ ਅਜ ਦੇ ਪਰਬੰਧਕ,ਗ੍ਰੰਥੀ ਸਰੇ ਆਮ ਸੰਗਤਾਂ ਦਾ ਦਿਤਾ ਪੈਸਾ ਬਰਬਾਦ ਕਰ ਰਹੇ ਹਨ ਅਤੇ ਬੁਰਛਾਗਰਦੀ ਮਚੀ ਪਈ ਹੈ।ਅੇਸਾ ਸਿੱਖ ਗੁਰੂ ਦਾ ਸਿੱਖ ਤੇ ਤਾਂ ਹੀ ਅਖਵਾ ਸਕਦਾ ਹੈ ਜੇ ਗੁਰੂ ਦੇ ਦਸੇ ਰਾਹ ਤੇ ਚਲੇ ”ਸੋਈ ਸਿੱਖ ਸਖ਼ਾ ਬੰਧਪ ਹੈ ਭਾਈ ਜਿ ਗੁਰੁ ਕੇ ਭਾਣੇ ਵਿਚ ਆਵੈ,ਆਪਣੇ ਭਾਣੇ ਜੋ ਚਲੈ ਭਾਈ ਵਿਛੜ ਚੋਟਾਂ ਖਾਵੈ” ਕੋਈ ਦੁਨਿਆਵੀ ਪਦਵੀ ਹਾਸਲ ਕਰਕੇ ਯਾਂ ਦੋ ਚਾਰ ਕਿਤਾਬਾਂ ਪੜ੍ਹਕੇ ਸਿੱਖ ਨਹੀਂ ਬਣ ਸਕਦਾ।ਸਿਖ ਬਨਣ ਵਾਸਤੇ ਗੁਰੂ ਦੇ ਉਪਦੇਸ਼ (ਨਿਰਮਲ ਪੰਥ) ਦਾ ਧਾਰਨੀ ਬਨਣਾ ਪਵੇਗਾ।ਕੇਸਾਂ ਦੀ ਬੇਅਦਬੀ ਕਰਨ ਵਾਲਾ,ਭੇਖੀ ਬਾਣੇ ਵਿਚ ਦਿਸਣ ਵਾਲਾ ਹੰਕਾਰੀ ਪ੍ਰਬੰਧਕ,ਸੇਵਾਦਾਰ,ਗ੍ਰੰਥੀ,ਪਰਚਾਰਕ ਕਦੀ ਗੁਰੂ ਦਾ ਸਿੱਖ ਨਹੀ ਅਖ਼ਵਾ ਸਕਦਾ ”ਇਤ ਮਾਰਗ ਪੈਰ ਧੀਰੀਜੈ,ਸਿਰ ਦੀਜੈ ਕਾਣ ਨ ਕੀਜੈ” ਸਿੱਖ ਵਿਚ ਸਭ ਤੋਂ ਪੈਹਲਾ ਗੁਣ ਨਿਮਰਤਾ,ਪਿਆਰ ਤੇ ਸਾਦਗੀ ਹੋਣੀ ਜ਼ਰੂਰੀ ਹੈ।
ਗੁਰੂ ਨਾਨਕ ਨੂੰ ਸਭ ਤੋਂ ਪੈਹਲਾਂ ਦੌਲਤਾਂ ਦਾਈ ਨੇ ਪਛਾਣਿਆਂ ਸੀ ਜਿਸਨੂੰ ਬਾਲਕ ਗੁਰੂ ਨਾਨਕ ਦੇ ਜਨਮ ਸਮੇਂ ਕਮਰੇ ਵਿਚ ਪਰਕਾਸ਼ ਹੀ ਪਰਕਾਸ਼ ਨਜ਼ਰ ਆਇਆ ਤੇ ਇਤਨੀ ਰੋਸ਼ਨੀ ਸੀ ਕਿ ਦੌਲਤਾਂ ਦਾਈ ਦੀਆਂ ਅਖਾਂ ਚੁੰਧਿਆ ਗਇਆਂ ਤੇ ਦੌਲਤਾਂ ਨੂੰ ”ਸੁਧ ਕੀ ਨ ਸੁਧ ਰਹੀ ਬੁਧ ਕੀ ਨ ਬੁਧ ਰਹੀ” ਤੇ ਇਕ ਅਜੀਬ ਖ਼ੁਮਾਰ ਵਿਚ ਆਕੇ ਉਚੀ ਉਚੀ ਅਲ੍ਹਾ ਅਲ੍ਹਾ ਪੁਕਾਰ ਉਠੀ।ਦੁਸਰੇ ਤਲਵੰਡੀ ਵਿਚ ਬੇਬੇ ਨਾਨਕੀ ਜੀ ਨੇ ਆਪਣੇ ਵੀਰ ਨੂੰ ਪਰਮਾਤਮਾ ਦਾ ਰੂਪ ਸਮਝਿਆ ਸੀ ਅਤੇ ਫਿਰ ਤੀਜੇ ਸਿੱਖ ਤਲਵੰਡੀ ਦੇ ਰਾਜੇ ਰਾਏ ਬੁਲਾਰ ਨੇ ਪਛਾਣਿਆਂ ਸੀ।ਗੁਰੂ ਨਾਨਕ ਦੇਵ ਜੀ ਨੂੰ ”ਆਪ ਨਾਰਾਇਣ ਕਲਾਧਾਰ ਜੱਗ ਮਹਿ ਪਰਵਰਿਓ” ਇਸ ਲਈ ਕਿਹਾ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਦੁਨਿਆਂ ਨੂੰ ਬਚਪਨ ਤੋਂ ਹੀ ਉਸ ਇਕ ਅਕਾਲ ਪੁਰਖ਼ ਵਾਹਿਗੁਰੂ ਨਾਲ ਜੋੜਿਆ ਅਤੇ ”ਨਿਰਮਲ ਪੰਥ ਚਲਾਇਆ” ਜਿਸਨੂੰ ਧਾਰਨ ਕਰਨ ਵਾਲੇ ਨੂੰ ਕਿਸੇ ਕਰਮ ਕਾਂਡ,ਵਹੱਮ ਭਰਮਾਂ ਦੁਨਿਆਵੀ ਰੀਤੀ ਰਿਵਾਜਾਂ ਨੂੰ ਮਨੱਣ ਤੋਂ ਵਰਜ ਦਿਤਾ।ਜਿਸ ਤਰਾਂ ਜਨੇਉ ਪਾਉਣਾਂ, ੳ,ਸ,ਅ ਦਾ ਪਾਠ ਪੱਟੀ ਲਿਖੀ ਜੋ ਗੁਰੂ   ਗ੍ਰੰਥ ਵਿਚ ਦਰਜ਼ ਹੈ ਗੋਪਾਲ ਪਾਂਧੇ ਕੋਲੋਂ ਪੜੱਨਾ,ਕਾਜ਼ੀ ਕੁਤਬਦੀਨ ਕੋਲੋਂ ਅਲੱਫ,ਬੇ,ਪੇ ਦੇ ਮਤਲਬ ਤੋਂ ਪੱੜਨਾ ਆਦਿ।ਜਦੋਂ ਬਾਲਕ ਨਾਨਕ ਮਝੀਆਂ ਚਰਾਣ ਗਏ ਤਾਂ ਇਕ ਪੇੜ ਥਲੇ ਸੁਤੇ ਪਿਆਂ ਮੂੰਹ ਤੇ ਆਈ ਧੁੱਪ ਲਈ ਸੱਪ ਨੂੰ ਛਾਂ ਕੀਤੀ ਹੋਈ ਵੇਖੀ ਤੇ ਸੱਪ ਰਾਏ ਬੁਲਾਰ ਨੂੰ ਵੇਖ਼ਕੇ ਚੁੱਪ ਕਰਕੇ ਚਲਾ ਗਿਆ।ਉਸ ਦਿਨ ਤੋਂ ਰਾਏ ਬੁਲਾਰ ਗੁਰੂ ਨਾਨਕ ਦਾ ਸਿੱਖ ਬਣ ਗਿਆ ਤੇ ਜਦੋ ਮਝੀਆਂ ਦਵਾਰਾ ਸਾਰਾ ਖੇਤ ਚੱਰ ਜਾਣ ਤੇ ਰਾਜ ਦਰਬਾਰ ਵਿਚ ਸ਼ਿਕਾੲਤ ਕਰਨ ਤੇ ਅਤੇ ਪਾਂਧੇ ਕੋਲੋਂ ਅਤੇ ਕਾਜ਼ੀ ਕੋਲੋਂ ਨਾ ਪੜੱਣ ਤੋਨ ਪਰੇਸ਼ਾਨ ਹੋਣ ਤੇ ਪਿਤਾ ਮਹਿਤਾ ਕਾਲੂ ਜੀ ਨੇ ਫਿਰ ਨਾਨਕੁ ਜੀ ਨੂੰ ੨੦ਰੁਪਏ ਦਾ ਸਚਾ ਸੌਦਾ ਕਰਨ ਲਈ ਭੇਜਣ ਅਤੇ ਨਾਨਕ ਦਵਾਰਾ ੨੦ਰੁਪਏ ਦਾ ਸਾਧੂਆਂ ਨੂੰ ਭੋਜਨ ਛਕਾ ਆਣ ਤੇ ਗੱਲ ਤੇ ਥੱਪੜ ਮਾਰ ਦਿਤਾ ਤਾਂ ਰਾਏ ਬੁਲਾਰ ਨੇ ਆਪਣੇ ਮੁਨੀਮ ਮਹਿਤਾ ਕਾਲੂ ਜੀ ਨੂੰ ਡਾਂਟਿਆ ਤੇ ਕਿਹਾ ਕਿ ਅਜ ਤੋਂ ਬਾਦ ਤੂੰ ਨਾਨਕ ਨੂੰ ਕੁਝ ਨਹੀਂ ਕੈਹਣਾ ਨਾਨਕ ਤੇਰਾ ਜੋ ਵੀ ਨੁਕਸਾਨ ਕਰੇ ਤੂੰ ਮੇਰੇ ਕੋਲੋਂ ਲੈ ਜਾਇਆ ਕਰ ਲੇਕਿਨ ਨਾਨਕ ਨੂੰ ਕੁਝ ਨਾ ਕਿਹਾ ਕਰ।ਅਤੇ ਫਿਰ ਪਿਤਾ ਕਾਲੂ ਜੀ ਨੇ ਨਾਨਕ ਜੀ ਨੂੰ ਬੇਬੇ ਨਾਨਕੀ ਜੀ ਨਾਲ ਸੁਲਤਾਨਪੁਰ ਲੋਧੀ ਭੇਜ ਦਿਤਾ ਜਿਥੇ ਜੀਜੇ ਭਾਇਆ ਜੈ ਰਾਮ ਜੀ ਨੇ ਨਾਨਕ ਜੀ ਨੂੰ ਸੁਲਤਾਨਪੁਰ ਲੋਧੀ ਦੇ ਨਵਾਬ ਦੌਲਤ ਖਾਂ ਦੇ ਮੋਦੀਖਾਨੇ ਵਿਚ ਰਾਸ਼ਨ ਤੋਲਣ ਤੇ ਲਗਵਾ ਦਿਤਾ ਤੇ ਨਾਨਕ ਜੀ ਦੇ ਤੇਰਾਂ ਤੇਰਾਂ੧੩-੧੩ ਦੀਆ ਧਾਰਨਾਂ ਤੋਲ ਕੇ ਮੋਦੀਖਾਨਾ ਲੁਟਾ ਦੇਣ ਕਰਕੇ ਸ਼ਿਕਾਯਤ ਹੋਣ ਤੇ ਜਦੋਂ ਹਿਸਾਬ ਕਿਤਾਬ ਕੀਤਾ ਗਿਆ ਤਾਂ ਨਾਨਕ ਜੀ ਦਾ ਵਾਧਾ ਨਿਕਲਣ ਤੇ ਨਵਾਬ ਦੌਲਤ ਖਾਂ ਗੁਰੂ ਨਾਨਕ ਦੇਵ ਜੀ ਦਾ ਸਿੱਖ ਬਣ ਗਿਆ ਤੇ ਗੁਰੂ ਨਾਨਕ ਦੇਵ ਜੀ ਦੁਕਾਨਦਾਰੀ (ਦੁਨਿਆਦਾਰੀ) ਛਡਕੇ ਵੇਈਂ ਨਦੀ ਤੇ ਚਲੇ ਗਏ ਅਤੇ ਨਦੀ ਵਿਚ ਨਹੌਣ ਲਈ ਗਏ ਤੇ ਨਦੀ ਵਿਚੋਂ ਹੀ ਅੰਤਰਧਿਆਨ ਹੋ ਗਏ ਤੇ ਲੋਕਾਂ ਨੇ ਜਾਕੇ ਬੇਬੇ ਨਾਨਕੀ ਜੀ ਨੂੰ ਕਿਹਾ ਕਿ ਤੁਹਾਡਾ ਵੀਰ ਨਦੀ ਵਿਚ ਡੁਬ ਗਿਆ ਹੈ ਤਾਂ ਬੇਬੇ ਨਾਨਕੀ ਜੀ ਨੇ ਕਿਹਾ ਕਿ ਮੇਰਾ ਵੀਰ ਕਦੀ ਨਹੀਂ ਡੁਬ ਸਕਦਾ ਕਿਉਂਕਿ ਨਾਨਕ ਤਾਂ ਆਪ ਡੁਬਿਆ ਨੂੰ ਤਾਰਣ ਲਈ ਇਸ ਸੰਸਾਰ ਤੇ ਆਇਆ ਹੈ।ਫਿਰ ਜਦੋਂ ਤੀਸਰੇ ਦਿਨ ਗੁਰੂ ਨਾਨਕ ਦੇਵ ਜੀ ਆਪਣੇ ਆਪ ਵੇਈਂ ਨਦੀ ਵਿਚੋਂ ਪਰਗਟ ਹੋਕੇ ਬਾਹਰ ਆਏ ਤਾਂ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਅਕਾਲ ਪੁਰਖ਼ ਦਾ ਸੱਚਾ ਗੁਰਮੰਤਰ (ਉਪਦੇਸ਼) ੴ ਸਤਿਨਾਮੁ ਕਰਤਾ ਪੁਰਖ਼ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ”॥ਜਪੁ॥ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ਦਾ ਉਪਦੇਸ਼ ਦਿਤਾ ਯਾਨਿ ਪਰਮਾਤਮਾ ਕੇਵਲ ਇਕ ਹੈ ਤੇ ਜਿਸਦਾ ਪਸਾਰਾ ਸਾਰੀ ਦੁਨਿਆਂ ਵਿਚ ਪਸਰਿਆ ਹੋਇਆ ਹੈ ਉਸਦਾ ਨਾਮ ਹੀ ਸਚਾ ਹੈ ਅਤੇ ਓਹ ਨਿਰਾਕਾਰ ਪਰਮਾਤਮਾ ਹੀ ਸਾਰੇ ਸਂਸਾਰ ਦਾ ਕਰਤਾ (ਚਲਾਓਣ ਵਾਲਾ) ਹੈ ਅਤੇ ਕੇਵਲ ਓਹ ਹੀ ਪੁਰਖ਼ (ਪੁਰਸ਼) ਹੈ ਬਾਕੀ ਸਾਰੇ ਇਨਸਾਨੀ ਜੀਵ ਉਸ ਦੀਆਂ ਇਸਤਰੀਆਂ ਹਨ ”ਪੁਰਖ਼ ਏਕ ਏਕੋ ਪ੍ਰਭ ਠਾਕੁਰ ਹੋਰ ਸਗਲੀ ਨਾਰੁ ਸਬਾਈ” ਕੇਵਲ ਓਹ ਹੀ ਬਿਨਾ ਭੈ ਡਰ ਵਾਲਾ ਹੈ ਅਤੇ ਨਿਰਵੈਰ ਹੈ ਜੋ ਕਦੀ ਕਿਸੇ ਨਾਲ ਵੈਰ ਨਹੀਂ ਕਰਦਾ ਤੇ ਸਬ ਜੀਵਾਂ ਨਾਲ ਇਕੋ ਜਿਹਾ ਸਲੂਕ ਕਰਦਾ ਹੈ ਹਾਂ ਕਰਮ ਆਪਣੇ ਆਪਣੇ ਹੋ ਸਕਦੇ ਹਨ ਜਿਸ ਨਾਲ ਦੁਖ਼ ਸੁਖ਼ ਇਨਸਾਨ ਭੋਗਦਾ ਹੈ,ਪਰਮਾਤਮਾ ਕਿਸੇ ਤਰਾਂ ਦੀ ਮੂਰਤ (ਸ਼ਕਲ) ਅਕਾਰ ਵਾਲਾ ਨਹੀਂ ਹੂੰਦਾ ਇਨਸਾਨ ਆਪਣੀ ਬੁਧੀ ਅਨੁਸਾਰ ਉਸਦੀ ਕੋਈ ਕਿਸੇ ਤਰਾਂ ਦੀ ਵੀ ਮੂਰਤ ਬਣਾ ਲੈਂਦਾ ਹੈ ਕੋਈ ਕਿਸੇ ਨਾਮੁ ਨਾਲ (ਤਰਾਂ ਤਰਾਂ) ਦੇ ਨਾਵਾਂ ਨਾਲ ਯਾਦ ਕਰਦਾ ਹੈ ਅਤੇ ਅਨੇਕ ਨਾਂਵਾਂ ਵਾਲਾ ਨਿਰਾਕਾਰ ਪਰਮਾਤਮਾ ਜੁਨੀਆਂ ਤੋਂ ਬਿਨਾ ਹੈ ਯਾਨਿ ਜਨਮ ਮਰਨ ਤੋਂ ਰਹਤ ਹੈ,ਅਤੇ ਪਰਮਾਤਮਾ ਸੁਤੇ (ਸੈਭੰ) ਪਰਕਾਸ਼ ਹੈ ਯਾਨਿ ਉਸਦਾ ਜਾਹੋ ਜਲਾਲ ਆਪਣਾ ਹੈ ਅਤੇ ਓਹ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ ”ਜਿਸ ਜਨ ਉਪਰਿ ਤੇਰੀ ਕਿਰਪਾ” ਅਤੇ ਓਹੀ ਜੀਵ ਉਸ ਪਰਮਾਤਮਾ ਨੂੰ ਪਾ ਸਕਦਾ ਹੈ ਜਿਸ ਉਪਰ ਉਸਦੀ ਮੇਹਰ ਹੋਵੇ।ਉਸਤੋਂ ਅਗੇ ਗੁਰੂ ਨਾਨਕ ਦੇਵ ਜੀ ਨੇ ”ਜਪੁ” ਜਪੁਜੀ ਸਾਹਿਬ ਵਿਚ ਕਰਤੇ ਦੀਆਂ ਵਡਿਆਇਆਂ ਦਾ ਵਰਨਣ ਕਰਕੇ ਜੀਵ ਨੂੰ ਸਮਝਾਇਆ ਹੈ ਕਿ ਜੀਵ ਨੂੰ ਆਪਣਾ ਜੀਵਨ ਕਿਸ ਤਰਾਂ ਬਤੀਤ ਕਰਨਾ ਚਾਹੀਦਾ ਹੈ।
੧੪੯੯ ਵਿਚ ਗੁਰੂ ਨਾਨਕ ਸਾਹਿਬ ਬੇਬੇ ਨਾਨਕੀ ਜੀ ਤੋਂ ਵਿਦਾ ਲੈਕੇ ਸੁਲਤਾਨਪੁਰ ਲੋਦੀ ਤੋਂ ਲਾਹੌਰ ਤੇ ਫਿਰ ਏਮਨਾਬਾਦ ਗਏ ਜਿਥੇ ਲਾਲੋ ਦੀ ਕੁਲੀ ਨੂੰ ਭਾਗ ਲਾਏ ਅਤੇ ਮਲਕ ਭਾਗੋ ਦਾ ਅਹੰਕਾਰ ਤੋੜਿਆ ਤੇ ਪਾਪ ਨਾਲ ਕਮਾਈ ਦੌਲਤ ਅਤੇ ਬਣੇ ਪਕਵਾਨਾਂ ਵਿਚੋਂ ਖੂਨ ਕਢਿਆ ਅਤੇ ਗਰੀਬ ਲਾਲੋ ਦੀ ਮੇਹਨਤ ਦੀ ਕਮਾਈ ਵਿਚੋ ਬਣੀ ਸੁਕੀ ਹੋਈ ਰੋਟੀ ਵਿਚੋਂ ਦੂਧ ਕਢਕੇ ਵਿਖਾਇਆ ਅਤੇ ਦੁਨਿਆਂ ਨੂੰ ਅਮੀਰ ਗਰੀਬ ਦਾ ਮਤਲਬ ਸਮਝਾਇਆ ਲੇਕਿਨ ਕੁਝ ਵੀਰ (ਚੁੰਚ ਗਿਯਾਨੀ) ਇਸ ਤੇ ਕਿੰਤੂ ਪਰੰਤੂ ਵੀ ਕਰਦੇ ਹਨ ਲੇਕਿਨ ਸਿੱਖ ਨੂੰ ਗੁਰੂ ਦੇ ਕੀਤੇ ਤੇ ਸ਼ੱਕ ਕਰਨ ਦਾ ਕੋਈ ਹੱਕ ਨਹੀਂ ”ਗੁਰ ਕਹਿਆ ਸੁ ਕਾਰੁ ਕਮਾਵਹੁ ਗੁਰ ਕੀ ਕਰਣੀ ਕਾਹੇ ਧਾਵਹੁ”     ਫਿਰ ਏਮਨਾਬਾਦ ਤੋਂ ਸਿਆਲਕੋਟ ਹੋਕੇ ਤਲਵੰਡੀ ਪਹੁੰਚੇ ਜਿਥੇ ਰਾਏ ਬੁਲਾਰ ਵਰਗੀਆਂ ਕਈ ਰੂਹਾਂ ਅਤੇ ਮਾਤਾ ਪਿਤਾ ਸਮੇਤ ਨਾਨਕ ਦੇ ਦਰਸ਼ਨਾਂ ਲਈ ਤਰਸ ਰਹੀਆਂ ਸਨ ਜਿਨਾ੍ਹਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸੱਚ ਦਾ ਉਪਦੇਸ਼ ਦੇਕੇ ਪਰਮਾਤਮਾ ਨਾਲ ਜੋੜਿਆ।ਪਿਤਾ ਕਾਲੂ ਜੀ ਨੇ ਨਾਨਕ ਜੀ ਦੀ ਸ਼ਾਦੀ ਕਰ ਦਿਤੀ ਕਿ ਏਸੇ ਬਹਾਨੇ ਘਰ ਗ੍ਰਹਸਥੀ ਸੰਭਾਲੇਗਾ।ਸ਼ਾਦੀ ਤੋਂ ਬਾਦ ਦੋ ਪੁਤੱਰ ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖ਼ਮੀ ਚੰਦ ਜੀ ਹੋਏ ਤੇ ਉਸ ਤੋਂ ਬਾਦ ਗੁਰੂ ਨਾਨਕ ਸਾਹਿਬ ੧੫੦੧ਵਿਚ ਪਰਵਾਰਕ ਬੰਦਨਾਂ ਤੋਂ ਮੁਕਤ ਹੋਕੇ ਆਪ ਆਪਣੀ ਪੈਹਲੀ ਉਦਾਸੀ ਲਈ ਨਿਕਲ ਪਏ ਅਤੇ ਨਾਲ ਸਨ ਰਬਾਬੀ ਭਾਈ ਮਰਦਾਨਾ ਅਤੇ ਭਾਈ ਬਾਲਾ ਜੀ ( ਭਾਈ ਬਾਲਾ ਜੀ ਬਾਰੇ ਕੁਝ ਵਿਚਾਰਾਂ ਦਾ ਵਖਰੇਵਾਂ ਹੈ) ਨਾਲ ਗੁਰੂ ਜੀ ਭੇਵੇ,ਹਰਿਦਵਾਰ,ਰਿਖ਼ੀਕੇਸ਼,ਕੁਰਕਸ਼ੇਤਰ,ਕਰਨਾਲ,ਦਿਲੀ ਤੋਂ ਹੁੰਦੇ ਹੋਏ ਅਲੀਗੜ,ਮਥੁਰਾ,ਕਾਨਪੁਰ,ਲਖਨਉ,ਅਯੋਧਿਆ,ਬਨਾਰਸ,ਬਕਸਰ,ਛਪਰਾ,ਪਟਨਾ ਜਿਥੇ ਮਰਦਾਨੇ ਦਵਾਰਾ ਸਾਲਸਰਾਏ ਜੌਹਰੀ ਨੂੰ ਵਡੇ ਛੋਟੇ ਦਾ ਭੇਤ ਸਮਝਾਇਆ ਫਿਰ ਰਾਜਗੀਰ,ਗਯਾ,ਮੂੰਗੇਰ,ਭਾਗਲਪੁਰ, ਮਾਲਦਾ,
ਮੁਰਸ਼ਦਾਬਾਦ,ਬਰਦਵਾਨ,ਢਾਕਾ,ਕਾਮਰੂਪ,ਸਿਲਹਟ,ਕਛਾਰ,ਮੈਨਪੂਰੀ,ਕਲਕਤਾ ਤੋਂ ਹੋਕੇ ਵਾਪਸੀ ਤੇ ਕਟੱਕ, ਅਗਰਤਲਾ,ਜਗਨਨਾਥਪੁਰੀ,ਝਾਸੀਂ,ਗਵਾਲਿਅਰ,ਭਰਤਪੁਰ,ਰਿਵਾੜੀ ਆਦਿ ਜਗ੍ਹਾਂ ਤੇ ਲੋਕਾਂ ਨੂੰ ਸੱਚ ਦਾ ਉਪਦੇਸ਼ ਦੇਕੇ ਤਾਰਦੇ ਹੋਏ ੧੫੧੦ ਵਿਚ ਬੇਬੇ ਨਾਨਕੀ ਦੀ ਦਿਲ ਦੀ ਤਾਰ ਖੜਕਾਣ (ਯਾਦ ਕਰਨ) ਤੇ ਤਵੇ ਤੇ ਪਾਏ ਫੁਲਕੇ ਨੂੰ ਖਾਣ ਲਈ ਸੁਲਤਾਨਪੁਰ ਪਹੁੰਚ ਗਏ।ਅਤੇ ਕੁਝ ਸਮਾਂ ਬੇਬੇ ਜੀ ਕੋਲ ਠੈਹਰਕੇ ੧੫੧੦ਵਿਚ ਹੀ ਦੂਸਰੀ ਉਦਾਸੀ ਤੇ ਨਿਕਲ ਪਏ ਫਿਰ ਕਸੂਰ,ਬਠਿੰਡਾ,ਬਿਕਾਨੇਰ,ਜੈਸਲਮੇਰ,ਜੋਧਪੁਰ,ਅਜਮੇਰ,ਪੁਸ਼ਕਰ ,ਨਸੀਰਾਬਾਦ,
ਅਬੂ, ਲੋਧੀਪੁਰ,ਅਹਮਦਨਗਰ,ਉਜੈਨ,ਹੋਸ਼ੰਗਾਬਾਦ,ਨਾਗਪੁਰ,ਫਤਿਹਾਬਾਦ,ਗੋਲਕੁੰਡਾ,ਤ੍ਰਿਚਨਾਪਲੀ,ਨਾਗਾਪਟਨਮ,
ਰਾਮੇਸ਼ਵਰਮ,ਸੰਗਲਾਦੀਪ,ਕੋੲੰਅਬਤੂਰ,ਕਾਲੀਕਟ,ਗੋਆ,ਰਤਨਗੀਰੀ,ਨਾਸਿਕ,ਪੰਚਵਟੀ,ਬੜੋਦਾ,ਅਹਮਦਾਬਾਦ,
ਭਾਵਨਗਰ,ਜੂਨਾਗੜ,ਪੋਰਬੰਦਰ,ਦਵਾਰਕਾ,ਅਮਰਕੋਟ,ਟਾਂਡਾ,ਊਚ,ਤੁਲਾੰਬਾ,ਫਿਰੋਜ਼ਪੁਰ ਤੋਂ ਹੁੰਦੇ ਹੋਏ ੧੫੧੪ਵਿਚ ਤਲਵੰਡੀ ਪਹੂੰਚ ਗਏ ਤੇ ਕੁਝ ਸਮਾਂ ਤਲਵੰਡੀ ਰੈਹਕੇ ਫਿਰ ਸੁਲਤਾਨਪੁਰ ਚਲੇ ਗਏ।ਅਤੇ ਫਿਰ ਤੀਸਰੀ ਉਦਾਸੀ  ੧੫੧੪ ਵਿਚ ਸੁਲਤਾਨਪੁਰ ਤੋਂ ਅਰੰਭ ਕਰਕੇ ਗੁਰਦਾਸਪੁਰ,ਕਰਤਾਰਪੁਰ ਤੋ ਨੂਰਪੁਰ,ਕਾਂਗੜਾ,ਜਵਾਲਾਮੁਖੀ, ਡਲਹੌਜ਼ੀ,ਧਰਮਸਾਲਾ,ਮਨੀਕਰਨ,ਰਵਾਲਸਰ,ਸਪਤੁ,ਮੰਸੂਰੀ ਚਕਰੋਤਾ,ਸ਼੍ਰੀਨਗਰ,ਬਦਰੀਨਰਾੲਣ,ਮਾਨਸਰੋਵਰ,
ਭੀਮਕੋਟ,ਰਾਨੀਕੋਟ,ਅਲਮੋੜਾ,ਨੈਨੀਤਾਲ,ਗੋਰਖ਼ਮਤਾ,ਪੀਲੀਭੀਤ,ਗੋਰਖ਼ਪੁਰ,ਧੋਲਗੜ,ਪਸ਼ੁਪਤੀਮਹਾਦੇਵ,ਨੇਪਾਲ,
ਤੈਮਲੁੰਗ,ਸਿਕਮ,ਦਾਰਜਲਿੰਗ,ਤਰੇਸ਼,ਸ਼ੁਡਜੋੰਗ,ਸੁਡਾਨ,ਲਖੀਮ,ਬ੍ਰਹਮਕੁੰਡ,ਸ਼ਿਵਪੁਰ,ਰਾਨੀਗੰਜ,ਜਨਕਪੁਰ,ਸ਼ੀਤਾਮੜੀਕਾਸ਼ੀਪੁਰ,ਸੀਤਾਪੁਰਅਤੇ ਜਲੰਧਰ ਤੋਂ ਹੋਕੇ ੧੫੧੭ ਵਿਚ ਨਿਉ ਕਰਤਾਰਪੁਰ ਆਣਕੇ ਡੇਰਾ ਕੀਤਾ ਅਤੇ ਫਿਰ ਕੁਝ ਸਮਾਂ ਠੈਹਰਕੇ ੧੫੧੯-੨੦ ਵਿਚ ਆਖਰੀ ਚੌਥੀ ਉਦਾਸੀ ਅਰੰਭ ਕਰ ਦਿਤੀ ਅਤੇ ਇਸ ਫੇਰੀ ਵਿਚ ਅਮੀਨਾਬਾਦ,ਵਜ਼ੀਰਾਬਾਦ,ਗੁਜਰਾਤ,ਰੋਹਤਾਸ,ਡੇਰਾ ਇਸਮਾਈਲਖਾਨ,ਡੇਰਾ ਗ਼ਾਜ਼ਿਖ਼ਾਨ,ਸ਼ਿਕਾਰਪੁਰ, ਹੈਦਰਾਬਾਦ ਸਿੰਧ,ਕਰਾਚੀ,ਲਾਹੌਰ,ਮਕਾ ਮਦੀਨਾ,ਬਗਦਾਦ,ਤੇਹਰਾਨ,ਜ਼ਲਾਲਾਬਾਦ,ਪੇਸ਼ਾਵਰ,ਹਸਨਅਬਦਾਲ,ਪੂੰਛ ਸਿਆਲਕੋਟ ਤੋਂ ਹੋਕੇ ਅਮੀਨਾਬਾਦ ੧੫੨੧ ਵਿਚ ਪਹੁੰਚ ਗਏ ਜਿਥੇ ਬਾਬਰ ਨੇ ਹਮਲਾ ਕੀਤਾ ਸੀ ਜਿਸ ਦਾ ਜ਼ਿਕਰ ਬਾਣੀ ਵਿਚ ਵੀ ਆਦਾ ਹੈ ”ਪਾਪ ਕੀ ਜੰਜ ਲੈ ਕਾਬਲੋਂ ਧਾਇਆ,ਜੋਰੀ ਮੰਗੈ ਦਾਨ ਵੇ ਲਾਲੋ”।ਫਿਰ ਬਾਬਾ ਨਾਨਕ ਦੇਵ ਜੀ ਅਚੱਲ ਵਟਾਲੇ ਤੇ ਹਰਿਦਵਾਰ ਹੋਕੇ ਅਤੇ ਚੀਨ,ਅਫਗਾਨਿਸਤਾਨ,ਰੂਸ,ਗਰੀਸ,ਇਟਲੀ,ਫਰਾਂਸ ੳਾਦਿ ਦੇਸ਼ਾਂ ਵਿਦੇਸ਼ਾਂ ਵਿਚ ਉਸ ਸਚੇ ਅਕਾਲ ਪੁਰਖ ਦਾ ਸੱਚ ਦਾ ਪਰਚਾਰ ਕਰਕੇ ਵਾਪਸ ਕਰਤਾਰਪੁਰ ਆ ਗਏ।ਉਸ ਤੋਂ ਬਾਦ ਗੁਰੂ ਨਾਨਕ ਦੇਵ ਜੀ ਨੇ ਅਪਨਾ ਬਾਕੀ ਸਮਾਂ ਕਰਤਾਰਪੁਰ ਹੀ ਖੇਤੀ ਬਾੜੀ ਕਰਕੇ ਬਤੀਤ ਕੀਤਾ।ਏਥੇ ਹੀ ਬਾਬਾ ਲਹਣਾ ਜੀ ਬਾਬਾ ਨਾਨਕ ਜੀ ਨੂੰ ਮਿਲੇ।ਗੁਰੂ ਨਾਨਕ ਦੇਵ ਜੀ ਨੇ ਇਤਨਾ ਲੰਬਾ ਹਜ਼ਾਰਾਂ ਮੀਲਾਂ ਦਾ ਸਫਰ ਪੈਦਲ ਕੀਤਾ ਅਤੇ ਜੇ ਸੱਬ ਥਾਂਵਾਂ ਤੇ ਬੀਤੀਆਂ ਸਾਖ਼ਿਆਂ ਲਿਖਣ ਲਗਿਏ ਤੇ ਪੂਰੀ ਕਿਤਾਬ ਲਿਖੀ ਜਾਏਗੀ ਅਤੇ ਕਿੳੋਂਕਿ ਲਖਾਂ ਦੀ ਗਿਣਤੀ ਵਿਚ ਲੋਕਾਂ ਨੂੰ ਜਿਥੇ ਗਏ ਸੱਚ ਦਾ ਉਪਦੇਸ਼ ਦੇਕੇ ਤਾਰਿਆ ”ਤੇਰੇ ਕਵਨੁ ਕਵਣੁ  ਗੁਣਿ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ” ਵਾਲੀ ਗੱਲ ਹੋਵੇਗੀ ਅਤੇ ਗੁਰੂ ਨਾਨਕ ਦੇਵ ਜੀ ਨੇ ਸਾਰੀ ਲੁਕਾਈ ਨੂੰ ਵਹਮਾਂ,ਭਰਮਾਂ,ਕਰਮ ਕਾਂਡਾਂ,ਪਖੰਡਾਂ ਤੋਂ ਬਚਣ ਦਾ ਰਸਤਾ ਦਸਿਆ ਅਤੇ ਪੰਡਤਾਂ,ਜੋਗੀਆਂ,ਸਿਧਾਂ,
ਭੁਤਾਂ ਪ੍ਰੇਤਾਂ,ਮ੍ਹੱੜੀਆਂ ਮਸਾਣਾਂ ਨੂੰ ਪੂਜਣ ਵਾਲੇਆਂ,ਗੁਗੇ ਪੀਰਾਂ ਦੀਆਂ ਠਗੀਆਂ ਤੋਂ ਲੁਕਾਈ ਨੂੰ ਬਚਾਕੇ ਇਕ ਪਰਮਾਤਮਾ (ਵਾਹਿਗੁਰੂ) ਤੇ ਭਰੋਸਾ ਕਰਨ ਦਾ ੳਪਦੇਸ਼ ਦਿਤਾ।
ਗੁਰੂ ਨਾਨਕ ਦੇਵ ਜੀ ਬਹੁਤ ਵਡੇ ਮਨੋਵਿਗਿਆਨੀ,ਮਹਾਂਰਿਸ਼ੀ,ਸਾਧਕ,ਸੰਤ,ਮਹਾਂਕਵੀ,ਵੇਦਾਂ ਸ਼ਾਸਤਰਾਂ ਦੇ ਗਿਆਤਾ ਅਤੇ ਗ੍ਰਹਸਥੀ ਜੀਵਨ ਵਾਲੇ ”ਆਪ ਨਰਾਇਣ ਕਲਾਧਾਰ ਜਗ ਮਹਿਂ ਪਰਵਰਿਓ” ਅਕਾਲ ਪੁਰਖ਼ ਦੇ ਸਚੇ ਰਾਹ ਦੇ ਪਾਂਧੀ ਸਨ।ਗੁਰੂ ਨਾਨਕ ਸਬ ਧਰਮਾਂ ਦੇ ਸਾਂਝੇ ਉਪਦੇਸ਼ਕ ਸਨ ਲੇਕਿਨ ਕਰਮ-ਕਾਂਡ,ਝੂਠ ਫਰੇਬ ਦੇ ਸਖ਼ਤ ਵਿਰੋਧੀ ਸਨ ਸੱਚ ਕੈਹਣ ਤੋਂ ਡਰੇ ਨਹੀਂ ਕਿਯੋਂਕਿ ਆਪ ਨਿਡਰ ਹੋਕੇ ਵਿਚਰੇ ਅਤੇ ”ਨਿਰਮਲ ਪੰਥ” ਦੀ ਨੀਂਵ ਆਪ ਜੀ ਨੇ ਰਖੀ।ਅੰਤ ਵਿਚ ਦਾਸ ਦੀ ਸਾਰੀ ਲੁਕਾਈ ਨੂੰ ਬੇਨਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਚਲਾਏ ”ਨਿਰਮਲ ਪੰਥ” ਨੂੰ ਮਨੱਣ ਵਾਲੇ ਗੁਰੂ ਨਾਨਕੁ ਨਾਮ ਲੇਵਾ ਬਾਣੀ ਤੇ ਬਾਣੇ ਦੇ ਧਾਰਨੀ ”ਸਾਬਤ ਸੂਰਤ ਦਸਤਾਰ ਸਿਰਾ” ਵਾਲੇ ਅਤੇ ਸੱਚ ਤੇ ਚਲੱਣ ਵਾਲੇ ”ਨਿਰਮਲ ਪੰਥ” ਦੇ ਸਚੇ ਪਾਂਧੀ ਬਨਣ ਲਈ ਕਿਹਾ।ਅਤੇ ਜੇ ਅਸੀਂ ਗੁਰੂ ਦੇ ਦਿਤੇ ਸੱਚ ਦੇ ਉਪਦੇਸ਼ ਨੂੰ ਮਨਾ੍ਹਂਗੇ ਤਾਂ ਹੀ ਸਚੇ ਅਰਥਾਂ ਵਿਚ ਪਰਕਾਸ਼ ਦਿਵਸ ਮਨਾਏ ਸਫਲੇ ਹੋਣਗੇ ”ਹੁਕਮੁ ਮਨੇ ਹੋਵੈ ਪਰਵਾਣੁ ਤਾਂ ਖ਼ਸਮੈ ਕਾ ਮਹਲੁ ਪਾਇਸੀ”।ਅਤੇ ਗੁਰੂ ਦੇ ਦਸੇ ਰਾਹ ਤੇ ਚਲਣ ਵਾਲਾ ਹੀ ਸਿੱਖ ਅਖਵਾ ਸਕਦਾ ਹੈ ਯਾਨਿ ਸਿੱਖ ਦੀ ਪਹਚਾਨ ਕੇਸ ਅਤੇ ਦਸਤਾਰ ਨੂੰ ਆਪਣੇ ਜੀਵਨ ਦਾ ਜ਼ਰੂਰੀ ਅੰਗ ਬਣਾਓ ਅਤੇ ਦਾਸ ਗਿਆਨੀ ਮਨਜੀਤ ਸਿੰਘ ਵਲੋਂ ਸਾਰੀ ਸਾਧ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ੫੩੯ ਵੇਂ ਪਰਕਾਸ਼ ਉਤਸਵ ਦੀ ਲੱਖ ਲੱਖ ਵਧਾਈ ਹੋਵੇ ਜੀ।ਅਤੇ ਦਾਸ ਦੀ ਸਾਧ ਸੰਗਤਾਂ ਦੇ ਚਰਨਾਂ ਵਿਚ ਬੇਨਤੀ ਹੈ ਕਿ ਏਹ ਲੇਖ਼ ਪੜ੍ਹਨ ਤੋਂ ਬਾਦ ਗਾਰਬੇਜ ਵਿਚ ਸੁਟਣ ਦੀ ਬਜ਼ਾਏ ਅਗਨ ਭੇਟਾ ਕਰ ਦੇਣਾ ਜੀ।ਧਨੰਵਾਦ ਸਹਿਤ ਸੰਗਤਾਂ ਦਾ ਦਾਸਨ ਦਾਸ-ਗਿ.ਮਨਜੀਤ ਸਿੰਘ/tel-780.328.4137,587.778.1009/smanjeet049@yahoo.com

Check Also

Admitted – Full Movie | Award-Winning Transgender Documentary | Dhananjay, Ojaswwee | RFE TV | LGBT

Admitted – Full Movie | Award-Winning Transgender Documentary | Dhananjay, Ojaswwee | RFE TV | LGBT

A striking, uplifting journey of five decades to become the first Transgender student of Panjab …