Home / Editorial (page 2)

Editorial

Editorial

ਜੇ ਆਪਣਾ ਵਿਆਹ ਤੋਂ ਪਹਿਲਾਂ ਪਿਆਰ ਦਾ ਚੱਕਰ ਚੱਲਦਾ ਹੁੰਦਾ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਹੈਪੀ ਨੇ ਵਿਆਹ ਵਾਲੇ ਦਿਨ ਆਪਦੀ ਨਮੀ ਵਿਆਹੀ ਵਹੁਟੀ ਨੂੰ ਪੁੱਛਿਆ, ” ਆਪਣਾ ਵਿਆਹ ਮਾਪਿਆ ਦੀ ਮਰਜ਼ੀ ਨਾਲ ਹੋਇਆ। ਕੀ ਤੂੰ ਖ਼ੁਸ਼ ਹੈ? ਕੀ ਤੈਨੂੰ ਮੈ ਤੇ ਹੋਰ ਸਾਰਾ ਕੁੱਝ ਪਸੰਦ ਹੈ? ਤੂੰ ਮੈਨੂੰ ਬਿਨਾਂ ਦੇਖਿਆ ਮੰਗਣਾ ਕਰਾ ਲਿਆ ਸੀ। ਮੰਗਣੇ ਪਿੱਛੋਂ ਕਿਸੇ ਕੰਮ ਮੈ ਤੇਰੇ ਘਰ ਆਇਆ ਸੀ ਤਾਂ ਤੇਰੇ ਦਰਸ਼ਨ ਹੋ ਗਏ। ਮੈ ਤੈਨੂੰ ਦੇਖਦਾ ਰਹਿ ਗਿਆ। ਮੇਰੀ ਕਿਸਮਤ ਕਿੰਨੀ ਚੰਗੀ ਹੈ। ਇਨ੍ਹੀਂ ਸੋਹਣੀ ਗੋਰੀ, ਚਿੱਟੀ, ਲੰਮੀ, ਤਿੱਖਾ ਨੱਕ ਰੱਬ ਨੇ ਤਰਾਸ਼ੀ ਹੈ। ” ਹੈਪੀ ਨੂੰ ਜੁਆਬ ਵਿੱਚ ਰਾਣੋ ਨੇ ਕਿਹਾ, ” ਮੇਰੇ ਮਾਪੇ ਧੀਆਂ ਤੋ ਮਰਜ਼ੀ ਨਹੀਂ ਪੁੱਛਦੇ। ਨਾ ਹੀ ਸਾਡੇ ਘਰ ਮਾਪਿਆ ਨਾਲ ਜੁਆਨ ਲੜਾਉਣ ਦਾ ਰਿਵਾਜ ਹੈ।

ਮੇਰੇ ਦਾਦਕਿਆਂ ਨਾਨਕਿਆਂ ਹੋਰ ਸਾਰੇ ਮੇਰੇ ਪਿਆਰਿਆ ਨੇ, ਤੁਹਾਨੂੰ ਮੇਰੇ ਲਈ ਚੁਣਿਆ ਹੈ। ਜਾਣਦੀ ਹੋਸ਼ ਹਵਾਸ ਵਿੱਚ ਮੈਨੂੰ ਤੁਹਾਡੇ ਹਵਾਲੇ ਕਰ ਦਿੱਤਾ ਹੈ। ਸ਼ੇਰ ਦੀ ਹੁਣ ਮਰਜ਼ੀ ਸ਼ਿਕਾਰ ਪਸੰਦ ਹੈ। ਸ਼ੇਰ ਆਪਣੇ ਸ਼ਿਕਾਰ ਤੋਂ ਮਰਜ਼ੀ ਨਹੀਂ ਪੁੱਛਦਾ। ਜਾਂ ਫਿਰ ਰਹਿਮ ਦੀ ਭੀਖ ਲਈ ਤਿਆਰ ਹੋ। ਬੱਸ ਜਾਨ ਬਖ਼ਸ਼ਦੋਂ ਤਰਲਾ ਕਰਦੀ ਆ ਤੁਹਾਡੇ ਅੱਗੇ। ” ਸ਼ਾਇਦ ਹੈਪੀ ਆਪਣੇ ਆਪ ਨੂੰ ਸ਼ੇਰ ਹੀ ਸਮਝਣ ਲੱਗ ਗਿਆ ਸੀ। ” ਤੂੰ ਗੱਲਾਂ ਬੜੀਆਂ ਮਜ਼ੇਦਾਰ ਕਰਦੀ ਹੈ। ਇੱਕ ਗੱਲ ਦੱਸ ਜੇ ਆਪਣਾ ਵਿਆਹ ਤੋ ਪਹਿਲਾਂ ਪਿਆਰ ਦਾ ਚੱਕਰ ਚੱਲਦਾ ਹੁੰਦਾ। ਜਾਂ ਮੈ ਤੈਨੂੰ ਵਿਆਹ ਤੋਂ ਪਹਿਲਾਂ ਮਿਲਣ ਲਈ ਕਹਿੰਦਾ। ਫਿਰ ਤਾਂ ਆਪਣੀ ਲਵ ਸਟੋਰੀ ਚੱਲ ਪੈਂਦੀ। ” ਰਾਣੋ ਦਾ ਜ਼ੋਰ ਦੀ ਹਾਸਾ ਨਿਕਲ ਗਿਆ,” ਪਾਪਾ ਨੂੰ ਪੱਤਾ ਲੱਗ ਜਾਂਦਾ ਤਾਂ ਗੋਲੀ ਆਰ ਪਾਰ ਕਰ ਦੇਣੀ ਸੀ। ਸਿਰਹਾਣੇ ਗੰਨ ਰੱਖ ਕੇ ਸੌੰਦੇ ਹਨ। ਮੂਵੀਆ ਡਰਾਮੇ ਦੱਸੀ ਤਾਂ ਜਾਂਦੇ ਨੇ। ਪਿਆਰ ਵਿੱਚ ਦੋਨੇਂ ਪਾਸੇ ਕੁੱਤੇ ਝਾਕ ਵਾਂਗ ਹੁੰਦਾ ਹੈ। ਕਿ ਸ਼ਾਇਦ ਗੱਲ ਹੁਣ ਬਣ ਜੇ, ਗੱਲ ਹੁਣ ਬਣ ਜੇ, ਇੱਕ ਦੂਜੇ ਪਿਛੇ  ਦਿਨ ਰਾਤ ਪੂਛ ਮਾਰਦੇ ਫਿਰਦੇ ਹਨ। ਜੇ ਅਗਲੇ ਨੂੰ ਹੋਰ ਵਧੀਆ ਮਿਲ ਜਾਵੇ, ਬੰਦਾ ਓਧਰ ਨੂੰ ਹੋ ਜਾਂਦਾ ਹੈ। ਜਿੱਥੇ ਸੋਹਣਾ ਰੂਪ ਦੇਖਿਆ ਉੱਥੇ ਧਰਨਾ ਧਰ ਲਿਆ। ਪਿਆਰ ਨਾਮ ਹੈ, ਗੁਲਛਰੇ ਉਡਾਉਣ ਦਾ। ਹਵਸ ਹੀ ਤਾਂ ਹੁੰਦੀ ਹੈ, ਬੰਦਨ ਵਿੱਚ ਬੱਝ ਕੇ ਪੂਰੀ ਕੀਤੀ ਜਾਵੇ ਸਮਾਜ ਵਿੱਚ ਗੰਦ ਨੀ ਪੈਦਾ। ਪਹਿਲਾਂ ਪਿਆਰ ਕੀਤਾ ਹੁੰਦਾ, ਅੱਜ ਹੋਟਲ ਬੁੱਕ ਕਰਾਉਣਾ ਪੈਣਾ ਸੀ। ਆਪਣਾ ਪੇਟੀਆਂ ਵਾਲੇ ਅੰਦਰ ਸਰ ਗਿਆ। ਨਾਲੇ ਇੱਕ ਗੱਲ ਕੰਨ ਖ਼ੋਲ ਕੇ ਸੁਣ ਲਵੋ, ਜੇ ਮੇਰੇ ਨਾਲ ਵਿਆਹ ਕਰਾਕੇ ਤੁਸੀਂ ਕੋਈ ਤਿੜ ਫਿੜ ਕੀਤੀ। ਪਾਪਾ ਤੁਹਾਨੂੰ ਨਹੀਂ ਛੱਡਦੇ। ਹੋਸ਼ ਵਿੱਚ ਰਹੋ। ”

” ਇੱਕ ਦਾਤ ਦੇਣੀ ਪੈਣੀ ਆ। ਜੁਆਬ ਸੁਆਲ ਬੜੇ ਘੜ ਘੜ ਦਿਨੀਂ ਆ। ਅਸੀਂ ਤੈਨੂੰ ਪਹਿਲੀ ਰਾਤ ਪੇਟੀਆਂ ਸੰਭਾਲ ਦਿੱਤੀਆਂ। ਸੱਚ ਤੇਰੇ ਪਾਪਾ ਜਾਣੀਦੀ ਮੇਰੇ ਸਹੁਰਾ ਜੀ ਨੇ ਕਿਹਾ ਹੈ, “ ਕਲ ਸਵੇਰੇ ਦਿੱਲੀ ਐਬਰਸੀ ਜਾ ਕੇ ਲੋੜਦੀ ਕਾਰਵਾਈ ਕਰ ਆਈਏ। “ ਤੁਸੀਂ ਮੰਗਣੇ ਦੀ ਅਪਲਾਈ ਕੀਤੀ ਸੀ। ਮੈ ਇੰਟਰਵਿਊ ਵਿੱਚ ਕੁੱਝ ਗ਼ਲਤ ਕਹਿ ਦਿੱਤਾ। ਤੁਸੀਂ ਆਪ ਕੁੱਝ ਹੋਰ ਕਿਹਾ, ਮੇਰੇ ਤੋਂ ਕੁੱਝ ਹੋਰ ਕਹਾ ਦਿੱਤਾ। ਆਪਾ ਤੋਂ ਉਨ੍ਹਾਂ ਨੇ ਵਿਆਹ ਦੇ ਫ਼ੋਟੋ ਮੂਵੀ ਮੰਗੀ ਹੈ। ਕਲ ਜਾਂਦੀ ਹੋਈ, ਦਿੱਲੀ ਵਾਲੀ ਭਾਬੀ ਵੀ ਸੱਦਾ ਦੇ ਗਈ ਹੈ। ਰਾਤ ਉੱਥੇ ਰਹਾਂਗੇ। ਹਨੀਮੂਨ ਹੋ ਜਾਵੇਗਾ। ” ਰਾਣੋ ਸਵੇਰੇ ਉੱਠ ਕੇ ਚੁਬਾਰੇ ਤੋ ਥੱਲੇ ਆਈ। ਥੱਲੇ ਪਹਿਲਾਂ ਹੀ ਉਸ ਦੀ ਉਡੀਕ ਹੋ ਰਹੀ ਸੀ। ” ਮੰਮੀ ਜੀ ਪੈਰੀਂ ਪੈਣੀ ਆ। ” ਮਨਦੀਪ ਕੌਰ ਨੇ ਵਹੁਟੀ ਨੂੰ ਕਿਹਾ, ” ਬੁੱਢ ਸੁਹਾਗਣ ਹੋਵੇ, ਜੁਆਨੀਆਂ ਮਾਣੋ ਦੁੱਧੀਂ ਪੁੱਤੀਂ ਫਲੋਂ। ਰਾਣੋ 5 ਵੱਜ ਗਏ ਨੇ। ਠੰਢੇ ਠੰਢੇ ਦਿੱਲੀ ਨੂੰ ਤੁਰ ਪਵੋ। ਦਿਨੇ ਗਰਮੀ ਹੋ ਜਾਂਦੀ ਹੈ। ਪਹਿਲਾਂ ਜ਼ਰੂਰੀ ਕੰਮ ਹੋ ਜਾਣ, ਵੇਲੇ ਨਾਲ ਪਹੁੰਚ ਗਏ, ਅੱਜ ਹੀ ਕੰਮ ਨਿਬੇੜ ਦਿਉ। ਹੈਪੀ ਨੇ ਤਿਆਰ ਹੋਣ ਨੂੰ ਬਿੰਦ ਲਾਉਣਾ ”

ਮੰਮੀ ਬੱਸ ਮੈ ਵੀ  ਦਸ ਮਿੰਟ ਲਾਉਣੇ ਨੇ। ਜ਼ਰੂਰੀ ਖਾਣ ਵਾਲਾ ਸਮਾਨ ਪਾਣੀ, ਨਮਕੀਨ, ਮਿੱਠਾ ਗੱਡੀ ਵਿੱਚ ਰਖਾ ਦਿਉ।” ਭੋਲੀ ਤੇ ਪੰਮੀ ਤਿਆਰ ਹੋਈਆ ਬੈਠੀਆਂ ਸੀ। ਭੋਲੀ ਹੈਪੀ ਦੇ ਚਾਚੇ ਦੀ ਕੁੜੀ ਸੀ। ਪ੍ਰੀਤੀ ਹੈਪੀ ਦੀ ਭੈਣ ਸੀ, ” ਕੈਨੇਡਾ ਵਾਲੀ ਭਾਬੀ ਅਸੀਂ ਨਾਲ ਜਾਣਾ। ਹੈਪੀ ਸਾਨੂੰ ਘੂਰੀ ਜਾਂਦਾ। ਭਾਬੀ ਲੈ ਚੱਲ ਨਾਲ।” ” ਹਾਂ ਹਾਂ ਚੱਲੋ। ਸਗੋਂ ਮੰਮੀ ਤੁਸੀਂ ਵੀ ਚੱਲੋ। ਗੱਡੀ ਵਿੱਚ ਬੈਠੋ ਜਾ ਕੇ। ” ਹੈਪੀ ਨੇ ਕਿਹਾ, ” ਤੁਸੀਂ ਕੀ ਕਰੋਗੀਆਂ। ਪਹਿਲਾਂ ਹੀ ਗੱਡੀ ਵਿੱਚ ਚੜ ਕੇ ਬੈਠ ਗਈਆਂ। ਭਾਬੀ ਕੋਲ ਦੋ ਤਾਂ ਕਮਰੇ ਨੇ। ਸੌਣਾ ਔਖਾ ਹੋ ਜਾਣਾ ਹੈ। ” ਪੰਮੀ ਨੇ ਕਿਹਾ, “ ਅਸੀਂ ਸਹੇਲੀਆਂ ਨੂੰ ਮਿਲਣਾ। ਵੀਰੇ ਅਸੀਂ ਨਵੀ ਭਾਬੀ ਨਾਲ ਸੌ ਜਾਣਾ। ”

ਪੰਜਾਬ ਤੋ ਦਿੱਲੀ ਤੱਕ ਦਾ ਸਾਰਾ ਸਫ਼ਰ ਕਰਦਾ, ਬੰਦਾ ਜਾਨ ਮੁੱਠੀ ਵਿੱਚ ਫੜੀ ਰੱਖਦਾ ਹੈ। ਵੈਸੇ ਤਾਂ ਸਾਰੇ ਭਾਰਤ ਵਿੱਚ ਇਹੀ ਹਾਲ ਹੈ। ਬੰਦਾ, ਘੋੜਾ, ਪਸੂ, ਰਿਕਸ਼ਾ ਤੇ ਮੋਟਰਾਂ ਇੱਕੋ ਸੜਕ ਤੇ ਚੱਲਦੇ ਹਨ। ਪਤਾ ਨਹੀਂ ਕਿਥੇ ਸੜਕ ਦੇ ਵਿਚਕਾਰ ਖੱਡਾ ਆ ਜਾਵੇ? ਪੁਲ ਟੁੱਟ ਜਾਵੇ। ਐਕਸੀਡੈਂਟ ਹੋਇਆ ਪਿਆ ਹੋਵੇ। ਜਿਉਂਦੇ ਡਿੱਗੇ ਹੋਏ, ਮਰੇ ਬੰਦੇ ਵਿੱਚ ਕੋਈ ਫ਼ਰਕ ਨਹੀਂ ਹੈ। ਗੱਡੀਆਂ ਉੱਤੋਂ ਦੀ ਲੰਘੀ ਜਾਂਦੀਆਂ ਹਨ। ਬੰਦੇ ਜਿਉਂਦੇ ਡਿੱਗੇ ਹੋਏ ਨੂੰ ਮਾਰ ਦਿੰਦੇ ਹਨ। ਸੋਚਦੇ ਹੋਣੇ ਹਨ। ਹੋਰ ਬਥੇਰੀ ਜਨਤਾ ਹੈ। ਸ਼ੜਕ ‘ਤੇ ਐਕਸੀਡੈਂਟ ਹੋਏ ਨੂੰ ਕੋਈ ਛੇਤੀ ਸਾਫ਼ ਨਹੀਂ ਕਰਦਾ। ਐਕਸੀਡੈਂਟ ਹੋਏ ਨੂੰ ਉਦੋਂ ਹੀ ਸਾਫ਼ ਨਹੀਂ ਕੀਤਾ ਜਾਂਦਾ। ਉਸ ਵਿੱਚ ਕੁੱਝ ਹੋਰ ਆ ਕੇ ਵੱਜਦਾ ਹੈ। ਕਈ ਗੱਡੀਆਂ ਬਗੈਰ ਹੈਡ ਲਾਈਟ ਤੋਂ ਚੱਲਦੀਆਂ ਹਨ।

ਕਈ ਗੱਡੀਆਂ ਸੜਕ ਤੇ ਦੋਨੇਂ ਪਾਸੇ ਐਕਸੀਡੈਂਟ ਹੋਣ ਨਾਲ ਮੂਦੀਆਂ ਹੋਈਆਂ ਪਈਆਂ ਸਨ। ਕਈਆਂ ਐਕਸੀਡੈਂਟ ਹੋਈਆਂ ਖੜ੍ਹੀਆਂ ਗੱਡੀਆਂ ਨੂੰ ਜੰਗ ਲੱਗਿਆ ਹੋਇਆ ਸੀ। ਪਤਾ ਨਹੀਂ ਕਦੋਂ ਦੀਆਂ ਖੜ੍ਹੀਆਂ ਸਨ। ਪੰਜਾਬ ਪੁਲਿਸ ਤੋਂ ਮਸਾਂ ਹੈਪੀ ਨੇ ਖਹਿੜਾ ਛਡਾਇਆ ਸੀ। ਰਸਤੇ ਵਿੱਚ ਦਿੱਲੀ ਦੇ ਰਸਤੇ ਵਿੱਚ ਮੋਟਰ-ਸਾਇਕਲਾਂ ਕੋਲ ਹੋਰ ਵੀ ਦੋ-ਦੋ ਪੁਲਿਸ ਵਾਲੇ ਨਾਕੇ ਲਾਈ ਖੜ੍ਹੇ ਮਿਲੇ। ਜੋ ਲੋਕਾਂ ਦਾ ਸਮਾਂ ਖ਼ਰਾਬ ਕਰਨ ਨੂੰ ਖੜ੍ਹੇ ਸਨ। ਲੋਕਾਂ ਤੋਂ ਪੈਸੇ ਬਟੋਰ ਰਹੇ ਸਨ। ਕਈ ਪੁਲਿਸ ਵਾਲਿਆਂ ਨੂੰ ਗੱਡੀਆਂ ਦੇ ਪੇਪਰ ਤਾਂ ਸ਼ਾਇਦ ਦੇਖਣੇ ਵੀ ਨਹੀਂ ਆਉਂਦੇ ਹੋਣੇ। ਬਈ ਕਿਹੜੀ ਤਰੀਕ ਨੂੰ ਇਸ਼ੂ ਹੋਏ ਹਨ? ਕਦੋਂ ਤੱਕ ਇਕਸਪੈਇਰੀ ਡੇਟ ਹੈ? ਕਈ ਤਾਂ ਪੁਲਿਸ ਵਾਲੇ ਸਪਾਰਸ਼ ਨਾਲ ਜਾਂ ਰਿਸ਼ਵਤ ਦੇ ਕੇ ਸਰਕਾਰੀ ਨੌਕਰੀ ਵਿੱਚ ਭਰਤੀ ਹੋਏ ਹਨ। ਹੁਣ ਲੋਕਾਂ ਦੀਆਂ ਹੀ ਜੇਬਾਂ ਕੱਟਣੀਆਂ ਹਨ। ਜਿਸ ਦੇਸ਼ ਦੇ ਜਿਆਦਾਤਰ ਕਾਨੂੰਨ ਵਾਲੇ ਆਪ ਹੀ ਭੁੱਖੇ-ਨੰਗੇ, ਬਲਾਤਕਾਰੀ, ਕਾਤਲ ਹੋਣ। ਬਹੁਤੇ ਪੁਲਿਸ ਵਾਲੇ , ਜੱਜ, ਵਕੀਲ ਐਸੇ ਹੀ ਤਾਂ ਹਨ। ਉੱਥੇ ਬਾਕੀ ਜਨਤਾ ਵੀ ਵਿੱਚ ਵੀ ਚੋਰ, ਲੁਟੇਰੇ, ਬੇਈਮਾਨ, ਬਲਾਤਕਾਰੀ, ਕਾਤਲ ਹੋਣਗੇ।

ਹੈਪੀ ਆਪ ਗੱਡੀ ਚਲਾ ਰਿਹਾ ਸੀ। ਉਸ ਨੂੰ ਕੋਈ ਕਾਹਲ ਨਹੀਂ ਸੀ। ਹੋਰ ਟਰੱਕ, ਕਾਰਾਂ, ਬੱਸਾਂ ਉਸ ਕੋਲੋਂ ਦੀ ਤੇਜ਼ ਰਫ਼ਤਾਰ ਵਿੱਚ ਲੰਘ ਰਹੇ ਸਨ। ਇੱਕ ਦੂਜੇ ਨੂੰ ਹਾਰਨ ਮਾਰ ਰਹੇ ਸਨ। ਇੰਨੇ ਹਾਰਨ ਸੁਣਾਈ ਦੇ ਰਹੇ ਸਨ। ਕਿਸੇ ਨੂੰ ਕੁੱਝ ਪਤਾ ਨਹੀਂ ਸੀ। ਇਹ ਹਾਰਨ ਕਿਉਂ ਤੇ ਕੀਹਦੇ ਲਈ ਵਜਾਏ ਜਾ ਰਹੇ ਹਨ? ਤੇਜ਼ ਜਾਂਦੀ ਗੱਡੀ ਅੱਗੋਂ ਵੀ ਲੋਕ ਭੱਜ ਕੇ ਲੰਘਣ ਦੀ ਕੋਸ਼ਿਸ਼ ਕਰ ਸਨ। ਦੁਪਹਿਰ ਹੋਣ ਨਾਲ ਬਹੁਤ ਗਰਮੀ ਹੋ ਗਈ ਸੀ। ਭੋਲੀ ਤੇ ਪ੍ਰੀਤ ਦੀ ਖਾਣ ਵੱਲ ਸੁਰਤ ਸੀ। ਹੈਪੀ ਨੇ ਦੋ ਬਾਰ ਕਾਰ ਹੋਟਲ ਤੇ ਖੜ੍ਹਾਈ ਸੀ। ਰੋਟੀ ਸਾਰਿਆਂ ਨੇ ਖਾ ਲਈ ਸੀ। ਜੂਸ ਠੰਢੇ ਪੀ ਕੇ ਵੀ ਪਿਆਸ ਨਹੀਂ ਬੁਝ ਰਹੀ ਸੀ। ਪ੍ਰੀਤ ਨੇ ਕਿਹਾ, “ ਵਿਰੇ ਹੋਰ ਜੂਸ ਪੀਣਾ ਹੈ। ਫਿਰ ਨਹੀਂ ਕਾਰ ਰੋਕਣ ਨੂੰ ਕਹਿੰਦੀ। “ ਹੈਪੀ ਨੇ ਕਿਹਾ, “ ਹੁਣ ਗੱਡੀ ਦਿੱਲੀ ਜਾ ਕੇ ਹੀ ਰੁਕੇਂਗੀ। ਇੰਨੀ ਤਾਂ ਬਰਫ਼ ਲੈ ਕੇ ਦਿੱਤੀ ਹੈ। ਇਸ ਨੂੰ ਖਾਈ ਜਾਵੋ। “  ਭੋਲੀ ਨੇ ਕਿਹਾ, “ ਬਰਫ਼ ਵੀ ਕਿਤੇ ਖਾ ਹੁੰਦੀ ਹੈ। ਦੰਦਾਂ ਨੂੰ ਠੰਢੀ ਲੱਗਦੀ ਹੈ। “ ਰਾਣੋਂ ਨੇ ਕਿਹਾ, “ ਉਹ ਸਾਹਮਣੇ ਜੂਸ ਦੀ ਰੇੜੀ ਵਾਲਾ ਦਿਸ ਰਿਹਾ ਹੈ। ਉਸ ਕੋਲੋਂ ਹੀ ਜੂਸ ਪੀ ਲੈਂਦੇ ਹਾਂ। “ ਹੈਪੀ ਜੂਸ ਵਾਲੇ ਨੂੰ ਦੇਖਣ ਲੱਗ ਗਿਆ। ਇੱਕ ਸਾਈਕਲ ਵਾਲਾ ਹੈਪੀ ਦੀ ਕਾਰ ਵਿੱਚ ਵੱਜ ਕੇ ਡਿਗ ਗਿਆ। ਉਸ ਕੋਲ ਹੋਰ ਕੋਈ ਨਹੀਂ ਰੁਕਿਆ। ਲੋਕ ਪਾਸੇ ਦੀ ਹੋ ਕੇ, ਟਰੱਕ, ਕਾਰਾਂ, ਬੱਸਾਂ ਲੰਘਾਉਣ ਲੱਗ ਗਏ ਸੀ। ਹੈਪੀ ਦੀ ਕਾਰ ਹੋਲੀ ਹੋਣ ਕਰਕੇ, ਉਹ ਬੰਦਾ ਬਚ ਗਿਆ। ਹੈਪੀ ਨੇ ਕਾਰ ਰੋਕ ਲਈ ਸੀ। ਉਸ ਨੂੰ ਪੁੱਛਿਆ, “ ਕਿੰਨੀ ਕੁ ਸੱਟ ਲੱਗੀ ਹੈ?” ਉਸ ਬੰਦੇ ਨੇ, ਫਟਾਫਟ ਆਪਦਾ ਸਾਈਕਲ ਖੜ੍ਹਾ ਕਰ ਲਿਆ। ਉਸ ਨੇ ਕਿਹਾ, “ ਕੋਈ ਸੱਟ ਨਹੀਂ ਲੱਗੀ। “ ਸਾਈਕਲ ਦੇ ਪੈਡਲ ਮਰਦਾ ਹੋਇਆ ਉਹ ਅੱਗੇ ਲੰਘ ਗਿਆ। ਪੰਮੀ ਹੁਣਾਂ ਨੂੰ ਪੀਣ ਲਈ ਜੂਸ ਮਿਲ ਗਿਆ।

ਹੈਪੀ ਸੋਚਦਾ ਸੀ। ਦਿੱਲੀ ਪਹੁੰਚਣ ਵਾਲੇ ਹਾਂ। ਅੱਗੇ ਰਸਤੇ ਵਿੱਚ ਹੜ੍ਹ ਆਏ ਹੋਏ ਸਨ। ਸਾਰੀਆਂ ਸੜਕਾਂ ਮੀਂਹ ਦੇ ਪਾਣੀ ਨਾਲ ਬੰਦ ਸਨ। ਖੇਤਾਂ ਦੀਆਂ ਫ਼ਸਲਾਂ ਪਾਣੀ ਵਿੱਚ ਡੁੱਬ ਗਈਆਂ ਸਨ। ਦੂਰ-ਦੂਰ ਤੱਕ ਟਰੱਕ, ਕਾਰਾਂ, ਬੱਸ ਖੜ੍ਹੇ ਸਨ। ਚਾਰੇ ਪਾਸੇ ਬੰਦੇ ਫਿਰਦੇ ਦਿਸ ਰਹੇ ਸਨ। ਲੋਕਾਂ ਨੂੰ ਪਾਣੀ ਵਿਚੋਂ ਨਿਕਲਣ ਦਾ ਰਾਹ ਨਹੀਂ ਦਿਸ ਰਿਹਾ। ਪਾਣੀ ਦਾ ਵਹਾ ਹੋਰ ਤੇਜ਼ ਹੋ ਰਿਹਾ ਸੀ। ਹਲਕੀਆਂ ਚੀਜ਼ਾਂ ਪਾਣੀ ਵਿੱਚ ਤਰਦੀਆਂ ਫਿਰਦੀਆਂ ਸਨ। ਲੋਕ ਗੱਡੀਆਂ ਪਿੰਡਾਂ ਵਿੱਚ ਦੀ ਕੱਢਣ ਦਾ ਯਤਨ ਕਰ ਰਹੇ ਸਨ। ਸੜਕਾਂ ਦਿਸ ਨਹੀਂ ਰਹੀਆਂ ਸਨ। ਲੋਕਾਂ ਕੋਲ ਹੋਰ ਕੋਈ ਚਾਰਾ ਨਹੀਂ ਸੀ। ਉੱਥੇ ਹੀ ਥਾਉਂ ਥਾਂਈਂ ਖੜ੍ਹ ਗਏ ਸਨ। ਪਾਣੀ ਥੱਲੇ ਜਾਣ ਦਾ ਇੰਤਜ਼ਾਰ ਕਰ ਰਹੇ ਸਨ। ਆਲ਼ੇ ਦੁਆਲੇ ਗ਼ਰਕਣ ਹੋਈ ਪਈ ਸੀ। ਕੁੱਝ ਕੁ ਘੰਟਿਆਂ ਵਿੱਚ ਗੰਦੀ ਹਵਾੜ ਮਾਰਨ ਲੱਗ ਗਈ ਸੀ। ਬਹੁਤ ਜਾਨਵਰ ਪਾਣੀ ਵਿੱਚ ਮਰ ਗਏ ਸਨ। ਕਈ ਬੰਦੇ ਵੀ ਮਰ ਗਏ ਸਨ। ਲੋਕ ਭੁੱਖ ਪਿਆਸ ਨਾਲ ਕੁਰਲਾ ਰਹੇ ਸਨ। ਅਜੇ ਤੱਕ ਕੋਈ ਮਦਦ ਲਈ ਨਹੀਂ ਪਹੁੰਚਿਆਂ ਸੀ। ਜੋ ਲੋਕ ਏਅਰਪੋਰਟ ਤੇ ਜਾ ਰਹੇ ਸਨ। ਉਹ ਸਬ ਤੋਂ ਕਾਹਲੇ ਸਨ। ਲੋਕਾਂ ਨੂੰ ਦਿੱਲੀ ਨਾਂ ਪਹੁੰਚਣ ਕਰਕੇ, ਜਹਾਜ਼ ਨਿਕਲਣ ਦਾ ਡਰ ਸੀ। ਸਬ ਨੂੰ ਆਪੋ ਆਪਣੀ ਪਈ ਸੀ। ਸਬ ਕੋਸਿਸਾਂ ਬੇਕਾਰ ਸਨ। ਕੋਈ ਕਿਨਾਰਾ ਨਹੀਂ ਦਿਸ ਰਿਹਾ ਸੀ। ਲੋਕ ਉੱਥੇ ਹੀ ਖੜ੍ਹੇ ਸਨ।

An Uncle’s Keepsake

Part-1
As children if we ever called Nihal, an elderly helper in our household, by his name, our grandfather or father would chide us and strictly exhort us to address him respectfully as “Bhai ji. Many were the occasions when our mother, grandmother, father or grandfather took us to task for forgetting their instruction and calling him Nihala. In childhood this was beyond our understanding because Nihala was one of many servants in the family, like Gura or Fika, and we called all of them by their names. Then what was so different about Nihal Masih to deserve this extra bit of reverence. But as we grew older we realized the significance of what Nihal Masih had done for our family and we went around telling people of his unparalleled sacrifice. It was in 1947, the year of the partition of the country after independence, when our family crossed the border at Wahga entering India with a few necessary belongings, leaving our father to come with the refugee caravan bringing the rest of the goods in a cart. When the cart had been loaded and my father was about to leave the village, he found the old retainer of his grand father, Nihal Masih and his twelve year old son, standing next to the cart all ready to leave with him. They had packed a few clothes in a large carpet bag. Every one in the village was amazed to see them standing with the crowd of Hindu and Sikh refugees about to leave. All the other Christian families were either coolly watching or saying goodbyes to the departing ones. On coming to say his goodbye to Nihal, my father was amazed to hear his request. Nihal had decided to accompany my father on his way to India. All his efforts to make him understand the gravity of the situation and the possible danger to life, as also the uncertainty of future abode or the likelihood of ever reaching there safely, were in vain. My father tried his best to dissuade him by telling him that he might be taken for a Hindu or a Muslim and killed by the communal bigots of either faith. Even the other villagers advised him not to follow my father on this journey. But Nihal paid no heed to all these arguments .With tearful eyes he stuck to his resolve, saying all the while that “how could it be. The  Nambardar’ had helped us so often on many an occasion. How could I betray him in his time of need. Even if I have to face death I would do that happily but I would not let him go alone in this dangerous time.” With this said, he jumped to the front of the cart taking hold of the reins, while his son Wadhawa and my father settled on the back seat. They crossed about eight or ten fields to join the
caravan of refugees; and once again my father tried to impress upon Nihal the wisdom of going back as in such a time and situation even the relatives did not
help one another. Why then should Nihal expose himself to danger. He should return to his own kin and remain safe. But Nihal was adamant in his resolve to accompany my father. On the way many Muslims were meeting and embracing their known Hindus and Sikhs, but none of them could make any sense of what was happening, and what would be the outcome of all this. With tears in their eyes they were all hopeful that soon every thing would be all right and that they would be returning home; occupying the same houses that they had vacated themselves so recently. If nothing else at least they would be meeting one another. While moving onwards, their eyes turned time and again to look longingly and lingeringly at their forsaken houses. With this hope in his mind ‘Bhai ji’ stayed on for three or maybe four months in our new house on this side. This was the period when he could easily have gone back if he so much as wished it. But then after, the respective authorities in both countries issued a permit to make any visit. Even this would not have proved a difficulty. And then one day my grandfather reasoned thus with Nihal Masih, “As you have to work on land with your hands here as well as there, if you so wish, why don’t you stay on here only,” and he got one of his allotted houses rebuilt and gave it to Nihal, who then on decided to stay on permanently. His son Wadhawa got married, and Bhai ji soon had grand children. And then he started feeling homesick, missing his brothers and his birth place.

He applied for a passport. But he was discouraged by the heavy paperwork and the objections, like a wrong birth date or some other misinformation. In those days one had to go to Delhi for the issuance of a passport and this would prove too much for him; and he would give up. But then his nostalgia would surface again in the form of a dream. He would dream of his father saying “the graves in Chak 96 are waiting for you. Why don’t you go back and rest in the graves adjacent to your brother’s.”

He would continue in this vein for some days, then forget it all. The wish to see his family would crop up again. The application for the passport would again be lodged but the half-hearted effort had to be forsaken. At last, it seemed as if he had either given up the desire to ever meet his separated family or may  be he had just repressed it. He never talked about it, and nobody ever asked him whether he had anything to say.

Then in 1971 my grandfather suffered a brain hemorrhage and a resultant stroke. We placed his bed in the courtyard under the sun. I was so upset that I could not do anything that day. The doctor made the visit but was not much hopeful of recovery. My grandfather went on looking fixedly with glazed eyes
at every one but could not speak. When Nihal Masih got to know he left every thing and rushed to my grandfather’s bedside. He started pressing his legs, but
Bhaia ji (my grandfather) did not speak and his eyes were still fixed in their gaze, though I could see that his eyes were brimming with tears. It was the first time in my life that I had ever seen him cry. He had never admitted defeat and I knew that he had gone through a lot. He had faced many a crisis with fortitude.
Having lost acres of ancestral land and a mansion which could accommodate at least a hundred guests, not to talk of smaller houses, horses, servants, and a farming arrangement of at least eleven ploughs at a time when tractors were not available, all this and much more, was not a small sacrifice. May be all this was going through his mind, and in my mind also, while Nihal was still pressing his legs showing the deep and special bond between the master and the attendant. At night we took his bed inside. Nihal Masih came again at 10 o’clock that night. He was carrying a Bible wrapped in a beautiful cloth. He would put the Bible repeatedly on his head while murmuring words of prayer in his mouth. I knew he could not read. He was squatting on the floor and was saying the prayers with his eyes closed all the time. My father asked him again and again to take a seat on a chair or a bed but he would decline with his head, while all the time his lips were chanting a litany of prayers.

Later that night my grandfather died. Bhai Nihal went on sitting by his bedside till the dead body was taken for the funeral. All this while he did not take even
a morsel of food. Nihal Masih had lived for nearly a hundred years when he died in 1995. His deep attachment for Bhaia ji Grand Father made itself manifest in his reminiscences of his time spent with his master. By now he had even stopped wishing about meeting his brothers, and nephews. If some one ever asked him about them he would himself wonder if any one of them would even be living, as he had not heard from them for ages. However he would bless them, even though he felt that he was no longer sure of his ability to recognize their faces were he ever to see them face to face.

Recently when I got a chance to visit Pakistan, I went specially to see my father in my village so that I could take with me the names and addresses of the people living in our old village in Pakistan. I sent for Nihal’s son Wadhawa and asked for the names of his uncles and their sons. He was insistent that I should
meet his relatives and bring back the news of their well-being. On reaching our old village Chak no.96 I was warmly welcomed and surrounded by curious eyes. I talked about a lot of old-timers, and then I asked about the family of Nihal Masih. I was told that all his brothers had died long time back and that only his nephews were still living in the village. One of the men went to inform the family and soon returned with Aziz Masih, a nephew of Nihal. Aziz was around seventy years old. He immediately asked about his uncle and his son Wadhawa. He kept on saying that he had heard a lot about us and his uncle from his own father and uncles, and that his father used to say that the family that Nihal had accompanied would definitely take very good care of him. When
I informed him of his uncle’s death, he went on to say that Nihal was already nearing sixty at the time of Partition. However he was a very courageous person as every one in the village informed me of his qualities of progressiveness and efficiency. He was highly missed by the villagers who sometime even went to the extent of questioning the wisdom of his decision to leave his native place, because it deprived him of the chance of ever meeting his immediate family that now comprised of nearly seventy to eighty persons.
I accompanied Aziz to his home. His house was some what similar to  Wadhawa’s house on our side, made of mud and brick. The ladies and the children were surprised to see me. But when Aziz informed them that I had come from Nihal uncle’s place the whole family eagerly surrounded me. They wanted to know everything about their relatives from me and plied me with question after question. Even the womenfolk were very curious. When I told them that even though Nihal had gone away and now had a flourishing family of almost equal number as their’s and that his great grand children were now ready for marriage, they asked myriad more questions as if they wanted to fill the gap of sixty years in minutes. Their questions were many and varied and I was alone to answer their queries. I could see easily that they were not educated and that they seemed to be involved in manual labor.

Then Aziz brought two metal plates and two tumblers from an inner room and showed me the name of Nihal etched on them. I was surprised to see how they had faithfully kept these utensils as their uncle’s keepsakes for sixty years. They told me how their uncle had left everything behind when he had gone off with my father; every thing like beds, household goods, possessions etc. His brothers had waited a long time for him. They dreamed about his return and would talk for hours about him. This would lead them to wonder at the nature of this untold of division, this partition that forbade their ever meeting again. It was so difficult to visit each other even though they were blood relations.

I requested Aziz to give me those utensils so that I could take them to Wadhawa. His wife brought a well embroidered cloth bag and put those utensils in. My mind was busy imagining the time when Nihal had packed his things in a cloth bag to accompany my father, may be his bag was similar to this one. I noticed that after this there was a sudden change in Aziz. He became increasingly quiet and absent minded and would not immediately answer my questions. By this time more and more people had gathered in the courtyard, many others were sitting on their roof tops watching us, and Aziz’s wife was telling them that I had come from their uncle’s village.

My companion Farookh reminded me that it was time to leave for Multan as there was no other bus plying after one o’clock. I had to reach Multan that very day as I had to join the rest of the delegation with whom I had come. Aziz had become absolutely silent by now. At last I took leave from them and taking hold of the cloth bag I turned towards the door. All this while, Aziz was holding my hand. Reaching the door I gave him a warm hug. He started crying and pressing my hand said, ”Sardar ji, please give back these utensils. These are my uncle’s sole remembrance, they remind us of him…….” And could not speak any more. The truth is that even I had nothing to say.

*****

ਤਾਏ ਦੀ ਨਿਸ਼ਾਨੀ

ਭਾਈਆ ਜੀ (ਦਾਦਾ ਜੀ) ਅਤੇ ਭਾਪਾ ਜੀ ਵਲੋਂ ਸਾਨੂੰ ਕਈ ਵਾਰ ਇਹ ਹਿਦਾਇਤ ਦੀਤੀ ਜਾਦੀ ਸੀ ਕਿ ਸਾਡੇ ਘਰ ਦੇ ਇਕ ਬਜੁਰਗ ਨੌਕਰ ਜਿਸ ਨੂੰ ਆਮ ਹੀ ਨਿਹਾਲਾ ਕਿਹਾ ਜਾਦਾ ਸੀ ਉਹਨਾਂ ਨੂੰ ਭਾਈ ਜੀ ਕਿਹਾ ਕਰੋ। ਜਦੋਂ ਕਦੀ ਸਾਡੇ ਮੂੰਹ ਵਿਚੋਂ ਨਿਹਾਲਾ ਨਿਕਲ ਜਾਂਦਾ ਤਾਂ ਭਾਈਆ ਜੀ, ਭਾਪਾ ਜੀ, ਬੇਬੇ ਜੀ (ਦਾਦੀ ਜੀ) ਜਾ ਬੀਬੀ ਜੀ ਵਲੋਂ ਸਾਨੂੰ ਸਖਤ ਤਾੜਨਾ ਕੀਤੀ ਜਾਂਦੀ ਕਿ ਭਾਈ ਜੀ ਕਿਹਾ ਕਰੋ। ਬਚਪਨ ਵਿਚ ਤਾਂ ਭਾਵੇਂ ਇਸ ਗਲ ਦੀ ਸਮਝ ਨਹੀ ਸੀ ਆਉਂਦੀ ਕਿ ਗੁਰਾ ਅਤੇ ਫੀਕਾਂ ਵੀ ਤਾਂ ਇਸ ਤਰਾਂ ਦੇ ਹੀ ਨੌਕਰ ਹਨ ਉਹਨਾਂ ਬਾਰੇ ਤਾਂ ਕਦੀ ਨਹੀ ਕਿਹਾ ਭਾਈ ਨਿਹਾਲ ਮਸੀਹ ਬਾਰੇ ਕਿਉਂ ਇਸ ਤਰਾਂ ਕਿਹਾ ਜਾਂਦਾ ਹੈ, ਪਰ ਜਦ ਅਸੀ ਹੋਸ਼ ਸੰਭਾਲੀ ਤਾਂ ਭਾਈ ਨਿਹਾਲ ਮਸੀਹ ਦੀ ਕੁਰਬਾਨੀ ਨੂੰ ਅਸੀ ਹੀ ਹੋਰ ਲੋਕਾਂ ਨੂੰ ਦੱਸਦੇ ਹੁੰਦੇ ਸਾਂ ਜਿਸ ਦੀ ਮਿਸਾਲ ਬਹੁਤ ਹੀ ਘਟ ਮਿਲਦੀ ਹੈ।

1947 ਦੀ ਵੰਡ ਵੇਲੇ ਸਾਡਾ ਸਾਰਾ ਹੀ ਪ੍ਰੀਵਾਰ ਲੋੜੀਂਦਾ ਸਮਾਨ ਲੈ ਕੇ ਟਰੱਕ ਰਾਹੀਂ ਵਾਹਗੇ ਵਾਲੀ ਸਰਹਦ ਪਾਰ ਕਰ ਗਿਆ ਜਦੋ ਕਿ ਭਾਪਾ ਜੀ ਹੋਰ ਜ਼ਰੂਰੀ ਸਮਾਨ ਲੈ ਕੇ ਗਡੇ ਰਾਹੀਂ ਬਾਕੀ ਕਾਫਲੇ ਦੇ ਨਾਲ ਆਏ। ਜਦੋ ਗਡਾ ਤੁਰਣ ਲਗਾ ਤਾਂ ਭਾਈ ਨਿਹਾਲ ਮਸੀਹ ਜੋ ਸਾਡੇ ਘਰ ਵਿਚ ਸਾਡੇ ਬਾਬਾ ਜੀ (ਦਾਦਾ ਜੀ ਦੇ ਪਿਤਾ) ਦੇ ਸਮੇ ਤੋਂ ਨਾਲ ਕੰਮ ਕਰਦਾ ਆ ਰਿਹਾ ਸੀ, ਉਹ ਅਤੇ ਉਸ ਦਾ 12 ਕੁ ਸਾਲ ਦਾ ਲੜਕਾ ਆਪਣੇਂ ਕੁਝ ਕਪੜੇ ਇਕ ਵੱਡੇ ਸਾਰੇ ਕਪੜੇ ਦੇ ਝੋਲੇ ਵਿਚ ਪਾ ਕੇ ਗਡੇ ਦੇ ਲਾਗੇ ਖੜੇ ਸਨ। ਇੰਨਾਂ ਦੋਵਾਂ ਨੂੰ ਸਿੱਖਾਂ ਅਤੇ ਹਿੰਦੂਆਂ ਦੇ ਪਿੰਡ ਛੱਡ ਕੇ ਜਾਣ ਵਾਲੇ ਲੋਕਾਂ ਦੇ ਨਾਲ ਖੜਾ ਵੇਖ ਕੇ ਸਾਰਾ ਹੀ ਪਿੰਡ ਹੈਰਾਨ ਸੀ। ਬਾਕੀ ਈਸਾਈ ਪ੍ਰੀਵਾਰ ਤਾਂ ਅਰਾਮ ਨਾਲ ਇੰਨਾਂ ਜਾਣ ਵਾਲਿਆ ਵਲ ਵੇਖ ਰਹੇ ਸਨ ਅਤੇ ਉਹਨਾਂ ਨੂੰ ਮਿਲ ਰਹੇ ਸਨ। ਜਦ ਭਾਪਾ ਜੀ ਹਰ ਇਕ ਤੋਂ ਵਿਦਾਈ ਲੈ ਕੇ ਭਾਈ ਨਿਹਾਲ ਮਸੀਹ ਨੂੰ ਮਿਲੇ ਤਾਂ ਉਸ ਦੇ ਜੁਆਬ ਨੂੰ ਸੁਣ ਕੇ ਹੈਰਾਨ ਹੀ ਹੋ ਗਏ ਉਹ ਕਹਿ ਰਿਹਾ ਸੀ ਕਿ ਉਹ ਵੀ ਉਹਨਾਂ ਦੇ ਨਾਲ ਜਾਵੇਗਾ ਪਰ ਭਾਪਾ ਜੀ ਨੇ ਉਸ ਨੂੰ ਅਤੇ ਵਧਾਵੇ ਨੂੰ ਬਹੁਤ ਸਮਝਾਇਆ ਕਿ ਨਿਹਾਲ ਮਸੀਹ ਹਾਲਾਤ ਬਹੁਤ ਖਤਰਨਾਕ ਹਨ, ਸਾਨੂੰ ਵੀ ਕਈ ਖਤਰਿਆ ਦਾ ਸਾਹਮਣਾਂ ਕਰਣਾ ਪੈਣਾ ਹੈ। ਸਾਨੂੰ ਤੇ ਇਹ ਵੀ ਨਹੀ ਪਤਾ ਕਿ ਜਾਣਾ ਕਿਥੇ ਹੈ, ਅਤੇ ਪਹੁੰਚਣਾ ਵੀ ਹੈ ਕਿ ਨਹੀ, ਰੋਜਾਨਾਂ ਬੜੀਆਂ ਭੈੜੀਆਂ-2 ਖਬਰਾਂ ਸੁਣਦੇ ਰਹਿੰਦੇ ਹਾਂ, ਤੂੰ ਆਪਣੀ ਜਿੰਦਗੀ ਨੂੰ ਕਿਉਂ ਖਤਰੇ ਵਿਚ ਪਾ ਰਿਹਾ ਹੈ। ਤੁਸੀ ਹਿੰਦੂ ਸਮਝ ਕੇ ਵੀ ਮਾਰੇ ਜਾਂ ਸਕਦੇ ਹੋ ਅਤੇ ਤੁਸੀ ਮੁਸਲਮਾਨ ਸਮਝ ਕੇ ਵੀ ਮਾਰੇ ਜਾ ਸਕਦੇ ਹੋ ਅਤੇ ਭਾਪਾ ਜੀ ਨੇ ਉਹਨਾਂ ਨੂੰ ਆਪਣੇ ਨਾਲ ਨਾ ਜਾਣ ਦੀ ਹਰ ਦਲੀਲ ਦੇ ਕੇ ਉਥੇ ਹੀ ਰਹਿਣ ਦੀ ਸਲਾਹ ਦਿਤੀ ਸਗੋਂ ਭਾਪਾ ਜੀ ਨੇ ਪਿੰਡ ਦੇ ਲੋਕਾਂ ਕੋਲੋਂ ਵੀ ਉਹਨਾਂ ਨੂੰ ਨਾਲ ਨਾ ਜਾਣ ਦੀਆਂ ਸਲਾਹਾਂ ਦਿਵਾਈਆਂ ਪਰ ਨਿਹਾਲ ਮਸੀਹ ਦੀਆਂ ਅੱਖਾਂ ਵਿਚ ਅਖਰੂ ਸਨ ਅਤੇ ਉਸ ਦਾ ਇਕ ਹੀ ਜਵਾਬ ਸੀ।

”ਇਹ ਕਿਸ ਤਰਾਂ ਹੋ ਸਕਦਾ ਹੈ, ਅਸੀ ਨੰਬਰਦਾਰ ਦਾ ਦੇਣ ਨਹੀ ਦੇ ਸਕਦੇ, ਹਜਾਰਾਂ ਵਾਰ ਉਸ ਨੇ ਸਾਡੀ ਮਦਦ ਕੀਤੀ, ਹਜਾਰਾਂ ਮੁਸੀਬਤਾਂ ਵਿਚੋ ਉਸ ਨੇ ਸਾਨੂੰ ਕਢਿਆ, ਅਜ ਜਦੋਂ ਤੁਸੀਂ ਮੁਸੀਬਤ ਵਿਚ ਹੋ ਤਾਂ ਤੁਹਾਨੂੰ ਛਡ ਕੇ ਚਲਾ ਜਾਵਾਂ ਲਾਹਨਤ ਹੈ ਐਸੀ ਜਿੰਦਗੀ ਤੇ, ਜੇ ਤੁਹਾਡੇ ਨਾਲ ਜਾਂਦਿਆਂ ਅਸੀਂ ਮਰ ਵੀ ਜਾਵਾਂਗੇ ਤਾਂ ਅਸੀ ਇਸ ਨੂੰ ਗਨੀਮਤ ਸਮਝਾਂਗੇ, ਮੈ ਤੁਹਾਨੂੰ ਇਕਲਿਆਂ ਨੂੰ ਨਹੀ ਜਾਣ ਦੇਣਾ ਅਤੇ ਉਹ ਪ੍ਰਾਣੀ ਲੈ ਕੇ ਗਡੇ ਦੇ ਅੱਗੇ ਬੈਠ ਗਿਆ ਅਤੇ ਭਾਪਾ ਜੀ ਅਤੇ ਵਧਾਵਾ ਗਡੇ ਦੇ ਪਿਛੇ ਬੈਠ ਗਏ।”

ਰਸਤੇ ਵਿਚ ਜਦ ਉਹ ਪਿੰਡ ਤੋਂ 8, 10 ਪੈਲੀਆਂ ਆ ਕੇ ਬਾਕੀ ਕਾਫਲੇ ਨਾਲ ਰਲ ਗਏ ਸਨ ਤਾਂ ਭਾਪਾ ਜੀ ਨੇ ਉਹਨਾਂ ਨੂੰ ਵਖਰਿਆਂ ਕਰ ਕੇ ਫਿਰ ਵਾਪਿਸ ਮੁੜ ਜਾਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ। ਬਾਰ-ਬਾਰ ਉਹਨਾਂ ਨੂੰ ਕਿਹਾ ਕਿ ਇਸ ਹਾਲਤ ਵਿਚ ਤਾਂ ਰਿਸ਼ਤੇਦਾਰ ਵੀ ਆਪਣੇ ਰਿਸ਼ਤੇਦਾਰਾਂ ਨੂੰ ਨਹੀ ਪਹਿਚਾਣਦੇ, ਤੁਸੀ ਕਿਉ ਆਪਣੇ ਆਪ ਨੂੰ ਮੁਸੀਬਤ ਵਿਚ ਪਾ ਰਹੇ ਹ,ੋ ਜਾਉ ਅਰਾਮ ਨਾਲ ਜਾ ਕੇ ਆਪਣੇ ਭਰਾਵਾਂ ਨਾਲ ਰਹੋ ਪਰ ਨਿਹਾਲ ਮਸੀਹ ਬਾਜਿਦ ਸੀ।

ਰਸਤੇ ਵਿਚ ਸਿੱਖਾਂ ਹਿੰਦੂਆਂ ਦੇ ਵਾਕਿਫ ਮੁਸਲਿਮ ਜਫੀਆਂ ਪਾ ਕੇ ਇਕ ਦੂਜੇ ਨੂੰ ਮਿਲ ਰਹੇ ਸਨ, ਕਿਸੇ ਨੂੰ ਮਹੌਲ ਦੀ ਸਮਝ ਨਹੀਂ ਸੀ ਲਗ ਰਹੀ। ਉਹਨਾਂ ਦੀਆ ਅੱਖਾਂ ਵਿਚ ਅਥਰੂ ਸਨ ਪਰ ਹਰ ਇਕ ਨੂੰ ਇਸ ਤਰ੍ਹਾਂ ਦੀ ੳਮੀਦ ਸੀ ਕਿ ਛੇਤੀ ਇਹ ਸਭ ਕੁਝ ਠੀਕ ਹੋ ਜਾਵੇਗਾ ਅਤੇ ਉਹ ਵਾਪਿਸ ਮੁੜ ਆਉਣਗੇ, ਅਤੇ ਉਹ ਜਾਣ ਵਾਲੇ ਫਿਰ ਉਹਨਾਂ ਘਰਾਂ ਵਿਚ ਵਾਪਿਸ ਮੁੜ ਆਉਣਗੇ, ਜਿਹੜੇ ਉਹਨਾਂ ਨੇ ਆਪ ਛੱਡੇ ਸਨ। ਘਟੋ ਘੱਟ ਇਹ ਤਾਂ ਹਰ ਇਕ ਨੂੰ ਹੀ ਉਮੀਦ ਸੀ ਕਿ ਉਹ ਅਸਾਨੀ ਨਾਲ ਇਕ ਦੂਜੇ ਨੂੰ ਮਿਲਦੇ ਤਾਂ ਰਹਿਣਗੇ ਹੀ। ਜਾਂਦੇ ਹੋਏ ਉਹ ਪਿਛੇ ਮੁੜ-ਮੜ ਕੇ ਆਪਣੇ ਘਰਾਂ ਦੀਆ ਛੱਤਾਂ ਵਲ ਵੇਖ ਲੈਂਦੇ ਅਤੇ ਫਿਰ ਅਗੇ ਤੁਰ ਪੈਂਦੇ।

ਇਸ ਹੀ ਉਮੀਦ ਵਿਚ ਭਾਈ ਜੀ ਤਿੰਨ ਚਾਰ ਮਹੀਨੇ ਸਾਡੇ ਇਧਰ ਵਾਲੇ ਨਵੇਂ ਘਰ ਵਿਚ ਰਹੇ ਅਤੇ ਇਸ ਸਮੇਂ ਵਿਚ ਉਹ ਅਸਾਨੀ ਨਾਲ ਵਾਪਿਸ ਜਾ ਸਕਦੇ ਸਨ, ਪਰ ਫਿਰ ਆਉਣਾ ਜਾਣਾ ਪਰਮਿਟ ਤੇ ਸ਼ੁਰੂ ਹੋ ਗਿਆ। ਪਰ ਇਹ ਵੀ ਮੁਸ਼ਕਲ ਨਹੀਂ ਸੀ ਅਤੇ ਫਿਰ ਭਾਈਆ ਜੀ ਹੀ ਭਾਈ ਨਿਹਾਲ ਮਸੀਹ ਨੂੰ ਕਹਿਣ ਲਗੇ, ਭਾਈ ਜੀ ਉਥੇ ਵੀ ਤੁਸਾਂ ਹੱਥਾਂ ਨਾਲ ਮਿਹਨਤ ਕਰਣੀ ਹੈ ਅਤੇ ਇਧਰ ਵੀ, ਜੇ ਤੇਰਾ ਦਿਲ ਕਰਦਾ ਹੈ ਤਾਂ ਤੂੰ ਇਥੇ ਹੀ ਰਹਿ ਪਉ ਅਤੇ ਭਾਈਆ ਜੀ ਨੇ ਉਹਨਾਂ ਨੂੰ ਅਲਾਟ ਹੋਏ ਘਰਾਂ ਵਿਚੋਂ ਇਕ ਕਨਾਲ ਜਗਾਹ, ਮਲਬਾ ਅਤੇ ਪੈਸੇ ਦੇ ਕੇ ਉਨਾਂ ਦਾ ਘਰ ਬਣਵਾ ਦਿਤਾ ਅਤੇ ਉਹ ਉਥੇ ਹੀ ਪੱਕੇ ਤੌਰ ਤੇ ਰਹਿਣ ਲੱਗ ਪਿਆ। ਵਧਾਵੇ ਦੀ ਸ਼ਾਦੀ ਹੋ ਗਈ, ਭਾਈ ਜੀ ਪੋਤਰੇ, ਪੋਤਰੀਆਂ ਵਾਲੇ ਬਣ ਗਏ, ਪਰ ਫਿਰ ਉਹਨਾਂ ਨੂੰ ਆਪਣੇ ਘਰ ਅਤੇ ਭਰਾਵਾਂ ਦੀ ਯਾਦ ਆਉਣ ਲਗ ਪਈ।

ਉਸ ਨੇ ਪਾਸਪੋਰਟ ਬਨਾਉਣ ਦੀ ਕੋਸ਼ਿਸ਼ ਕੀਤੀ, ਕਦੀ ਜਨਮ ਤਰੀਕ ਦੀ ਗਲਤੀ, ਕਦੀ ਕੋਈ ਤਰੁਟੀ ਅਤੇ ਫਿਰ ਉਹ ਕੋਸ਼ਿਸ਼ ਛੱਡ ਦਿੰਦਾ। ਉਹਨਾਂ ਦਿਨਾਂ ਵਿਚ ਪਾਸਪੋਰਟ ਵੀ ਦਿੱਲੀ ਤੋਂ ਬਣਦੇ ਸਨ, ਫਿਰ ਉਹ ਭੁਲ ਜਾਂਦਾ ਪਰ ਕੋਈ ਚਾਰ ਮਹੀਨੇ ਫਿਰ ਕਹਿਣ ਲਗ ਪੈਂਦਾ ਰਾਤੀ ਸੁਪਨੇ ਵਿਚ ਮੈਨੂੰ ਮੇਰੇ ਅਬਾ ਮਿਲੇ ਸਨ, ਉਹ ਕਹਿੰਦੇ ਸਨ ਤੈਨੂੰ 96 ਦੀਆਂ ਕਬਰਾਂ ਉਡੀਕਦੀਆਂ ਹਨ, ਆਪਣੇ ਭਰਾਵਾਂ ਕੋਲ ਕਿਉਂ ਨਹੀ ਜਾਂਦਾ, ਜਾ ਅਤੇ ਆਪਣੇ ਭਰਾਵਾਂ ਦੇ ਨਾਲ ਦੀਆਂ ਕਬਰਾਂ ਵਿਚ ਅਰਾਮ ਕਰ।

ਕੁਝ ਦਿਨਾਂ ਬਾਦ ਭੁਲ ਜਾਂਦੇ, ਫਿਰ ਸਭ ਕੁਝ ਭੁਲ ਜਾਂਦਾ ਕੁਝ ਦਿਰ ਬਾਦ ਫਿਰ ਮਿਲਣ ਦੀ ਖਾਹਿਸ਼ ਪੈਦਾ ਹੁੰਦੀ, ਪਾਸਪੋਰਟ ਬਨਾਉਣਾ ਸ਼ੁਰੂ ਹੁੰਦਾ, ਪਰ ਅਧੇ ਮਨ ਨਾਲ ਸ਼ੁਰੂ ਹੋਈ ਕੋਸ਼ਿਸ਼ ਫਿਰ ਵਿਚ ਹੀ ਛੱਡ ਦਿਤੀ ਜਾਦੀ ਅਤੇ ਅਖੀਰ ਉਸ ਨੇ ਜਿਵੇਂ ਇਸ ਤਰਾਂ ਦੀ ਆਪਣੇ ਵਿਛੜੇ ਪ੍ਰੀਵਾਰ ਨੂੰ ਮਿਲਣ ਦੀ ਖਾਹਿਸ਼ ਨੂੰ ਛੱਡ ਹੀ ਦਿੱਤਾ, ਹਾਂ ਜੇ ਕਿਤੇ ਹੋਵੇਗੀ ਤਾਂ ਇਹ ਉਸ ਦੇ ਦਿਲ ਤਕ ਹੀ ਸੀ, ਉਸ ਨੇ ਕਦੀ ਕਿਸੇ ਨੂੰ ਇਸ ਤਰਾਂ ਦੀ ਖਾਹਿਸ਼ ਬਾਰੇ ਨਾ ਦਸਿਆ ਸੀ ਅਤੇ ਨਾਂ ਕਿਸੇ ਨੇ ਇਸ ਸਬੰਧੀ ਉਸ ਨੂੰ ਪੁੱਛਿਆ ਹੀ ਸੀ।

1971 ਦੇ ਦਿਸੰਬਰ ਵਿਚ ਭਾਈਆ ਜੀ ਨੂੰ ਬਰੇਨ ਹੈਮਰੇਜ ਹੋ ਗਈ, ਉਹਨਾਂ ਦਾ ਮੰਜਾਂ ਬਾਹਰ ਵਿਹੜੇ ਵਿਚ ਧੁੱਪੇ ਡਾਹ ਦਿਤਾ। ਮੈ ਉਸ ਦਿਨ ਕੋਈ ਹੋਰ ਕੰਮ ਨਾ ਕੀਤਾ। ਡਾਕਟਰ ਆਇਆ ਤਾਂ ਸੀ ਪਰ ਉਹ ਜੁਆਬ ਦੇ ਗਿਆ। ਭਾਈਆ ਜੀ ਹਰ ਇਕ ਵਲ ਟਿਕ-ਟਿਕੀ ਲਗਾ ਕੇ ਵੇਖਦੇ ਸਨ ਪਰ ਉਹ ਬੋਲ ਨਹੀ ਸਨ ਸਕਦੇ। ਬੋਲਣ ਦੀ ਕੋਸ਼ਿਸ਼ ਵੀ ਨਹੀਂ ਸਨ ਕਰਦੇ। ਜਦ ਨਿਹਾਲ ਮਸੀਹ ਨੂੰ ਪਤਾ ਲਗਾ ਤਾਂ ਉਹ ਸਭ ਕੰਮ ਛੱਡ ਕੇ ਆ ਗਿਆ ਅਤੇ ਭਾਈਆ ਜੀ ਦੀਆਂ ਲੱਤਾਂ ਘੁਟਣ ਲਗ ਪਿਆ। ਭਾਈਆ ਜੀ ਉਸ ਵਲ ਵੀ ਟਿਕ-ਟਿਕੀ ਲਗਾ ਕੇ ਵੇਖ ਰਹੇ ਸਨ। ਮੈ ਵੇਖਿਆ ਭਾਈਆ ਜੀ ਦੀਆਂ ਅੱਖਾਂ ਵਿਚ ਅੱਥਰੂ ਨਿਕਲ ਆਏ ਸਨ ਮੈ ਜ਼ਿੰਦਗੀ ਵਿਚ ਪਹਿਲੀ ਵਾਰ ਭਾਈਆ ਜੀ ਦੀਆਂ ਅੱਖਾਂ ਵਿਚ ਅਥਰੂ ਵੇਖੇ ਸਨ। ਜਿੰਦਗੀ ਵਿਚ ਉਹਨਾਂ ਕਦੀ ਹਾਰ ਨਹੀਂ ਮੰਨੀ ਸੀ, ਵੱਡੀਆਂ-ਵੱਡੀਆਂ ਮੁਸੀਬਤਾਂ ਵਿਚੋਂ ਹੱਸ ਕੇ ਨਿਕਲੇ ਸਨ। 10 ਮੁਰਬੇ ਜ਼ਮੀਨ ਬਨਾਉਣੀ, ਉਹ ਘਰ ਜਿਸ ਦੇ ਬਰਾਂਡੇ ਵਿਚ ਹੀ 100 ਮੰਜੀ ਡਠ ਜਾਂਦੀ ਹੁੰਦੀ ਸੀ ਹਵੇਲੀਆਂ, ਘੋੜੀਆਂ, ਨੌਕਰ, ਚਾਕਰ ਅਤੇ ਉਸ ਸਮੇਂ ਜਦੋ ਅਜੇ ਟਰੈਕਟਰ ਸ਼ੁਰੂ ਨਹੀ ਸਨ – 11 ਹਲਾਂ, ਦੀ ਵਾਹੀ ……..ਨਿਹਾਲ ਮਸੀਹ ਉਹਨਾਂ ਨੂੰ ਘੁਟੀ ਜਾ ਰਿਹਾ ਸੀ।

ਰਾਤ ਮੰਜਾਂ ਅੰਦਰ ਲੈ ਗਏ, 10 ਕੁ ਵਜੇ ਭਾਈ ਨਿਹਾਲ ਮਸੀਹ ਫਿਰ ਆਇਆ, ਉਸ ਦੇ ਹੱਥ ਵਿਚ ਬਾਈਬਲ ਸੀ ਜਿਸ ਨੂੰ ਬਹੁਤ ਖੂਬਸੂਰਤ ਕਪੜੇ ਵਿਚ ਲਪੇਟਿਆ ਹੋਇਆ ਸੀ। ਉਹ ਬਾਰ-2 ਬਾਈਬਲ ਨੂੰ ਸਿਰ ਤੇ ਰਖਦਾ ਅਤੇ ਮੂੰਹ ਵਿਚ ਕੁਝ ਬੋਲਦਾ, ਸ਼ਾਇਦ ਉਹ ਪ੍ਰਾਥਨਾ ਕਰਦਾ ਸੀ। ਮੈਂ ਜਾਣਦਾ ਸਾਂ ਕਿ ਭਾਈ ਜੀ ਪੜ੍ਹ ਤਾਂ ਸਕਦੇ ਨਹੀ ਪਰ ਉਹ ਪੈਰਾਂ ਭਾਰ ਥੱਲੇ ਬੈਠੇ ਹੋਏ ਸਨ ਅਤੇ ਅੱਖਾਂ ਬੰਦ ਕਰਕੇ ਕਈ ਵਾਰ ਮੂੰਹ ਵਿਚ ਕੁਝ ਬੋਲਦੇ ਸਨ। ਭਾਪਾ ਜੀ ਨੇ ਬੜੀ ਕੋਸ਼ਿਸ਼ ਕੀਤੀ ਕਿ ਉਹ ਮੰਜੇ ਤੇ ਜਾਂ ਕੁਰਸੀ ਤੇ ਬੈਠ ਜਾਵੇ ਪਰ ਉਹ ਨਾਹ ਕਰ ਦਿੰਦੇ ਸਨ। ਰਾਤ ਨੂੰ ਭਾਈਆ ਜੀ ਸਵਰਗਵਾਸ ਹੋ ਗਏ। ਨਿਹਾਲ ਮਸੀਹ ਨੇ ਦੂਸਰੇ ਦਿਨ ਵੀ ਕੁਝ ਨਾ ਖਾਧਾ ਅਤੇ ਉਹਨਾਂ ਦੇ ਸੰਸਕਾਰ ਤਕ ਉਹ ਭਾਈਆ ਜੀ ਦੀ ਮੰਜੀ ਦੇ ਕੋਲ ਬੈਠਾ ਰਿਹਾ।
1995 ਤਕ ਜਦੋਂ ਕਿ ਨਿਹਾਲ ਮਸੀਹ ਦੀ ਮੌਤ ਹੋ ਗਈ ਉਹ ਤਕਰੀਬਨ 100 ਸਾਲ ਦੇ ਕਰੀਬ ਸੀ। ਉਹ ਭਾਈਆਂ ਜੀ ਨੂੰ ਹਮੇਸ਼ਾ ਯਾਦ ਕਰਦਾ ਰਹਿੰਦਾ ਸੀ। ਹੁਣ ਉਸ ਦੇ ਆਪਣੇ ਭਰਾਵਾਂ, ਭਤੀਜਿਆਂ ਨੂੰ ਮਿਲਣ ਦੀ ਕੋਸ਼ਿਸ਼ ਵੀ ਛਡ ਦਿਤੀ ਸੀ ਜੇ ਕੋਈ ਉਸ ਨੂੰ ਪੁਛਦਾ ਵੀ ਤਾਂ ਉਹ ਕਹਿ ਦਿੰਦਾ ਕਿ ਪਤਾ ਨਹੀ ਉਹਨਾਂ ਵਿਚੋ ਕੋਈ ਹੋਵੇਗਾ ਵੀ ਕਿ ਨਹੀਂ, ਹੁਣ ਉਹਨਾਂ ਨੂੰ ਕੀ ਮਿਲਣਾ ਹੈ, ਹੁਣ ਤਾਂ ਕਈ ਸਾਲਾਂ ਤੋ ਕੋਈ ਚਿਠੀ ਪਤਰ ਵੀ ਨਹੀ ਆਇਆਂ ਚਲੋਂ ਜੇ ਹੋਣ ਤਾਂ ਸੁਖੀ ਰਹਿਣ, ਹੁਣ ਤਾਂ ਮੈਂ ਉਹਨਾਂ ਨੂੰ ਪਹਿਚਾਣ ਵੀ ਨਹੀਂ ਸਕਦਾ।

ਪਿਛੇ ਜਿਹੇ ਜਦੋਂ ਮੇਰਾ ਪਾਕਿਸਤਾਨ ਜਾਣ ਦਾ ਪ੍ਰੋਗਰਾਮ ਬਣਿਆ ਤਾਂ ਮੈਂ ਉਚੇਚਾ ਭਾਪਾ ਜੀ ਨੂੰ ਮਿਲਣ ਪਿੰਡ ਗਿਆ ਤਾਂ ਕਿ ਆਪਣੇ ਪਿਛਲੇ ਪਿੰਡ ਦੇ ਲੋਕਾਂ ਦੇ ਨਾਂ ਪਤੇ ਲੈ ਸਕਾਂ ਅਤੇ ਉਹਨਾਂ ਨੂੰ ਮਿਲ ਸਕਾ। ਮੈਂ ਉਚੇਚੇ ਤੌਰ ਤੇ ਵਧਾਵੇ ਨੂੰ ਸਦਿਆ। ਉਸ ਦੇ ਚਾਚਿਆ ਅਤੇ ਉਹਨਾਂ ਦੇ ਪੁਤਰਾਂ ਦੇ ਨਾਂ ਆਪਣੀ ਡਾਇਰੀ ਵਿਚ ਲਿਖੇ। ਵਧਾਵੇ ਨੇ ਵੀ ਮੈਨੂੰ ਜਰੂਰੀ ਤਾਕੀਦ ਕੀਤੀ ਕਿ ਮੈਂ ਜਰੂਰ ਉਸ ਦੇ ਚਾਚਿਆਂ ਅਤੇ ਉਹਨਾਂ ਦੇ ਪੁਤਰਾਂ ਨੂੰ ਮਿਲ ਕੇ ਆਵਾਂ ਅਤੇ ਉਹਨਾਂ ਦਾ ਹਾਲ ਚਾਲ ਪੁਛ ਕੇ ਆਵਾਂ। ਆਪਣੇ ਪਿਛਲੇ ਪਿੰਡ ਚਕ ਨੰਬਰ 96 ਵਿਚ ਜਦੋਂ ਮੈਂ ਪਿੰਡ ਦੇ ਚੌਕ ਵਿਚ ਹੋਰ ਵਿਅਕਤੀਆ ਦੇ ਨਾਂ ਦਸੇ ਅਤੇ ਫਿਰ ਮੈਂ ਨਿਹਾਲ ਮਸੀਹ ਦੇ ਭਰਾਵਾਂ ਅਤੇ ਭਤੀਜਿਆਂ ਬਾਰੇ ਪੁਛਿਆਂ। ਪਤਾ ਲੱਗਾ ਕਿ ਨਿਹਾਲ ਮਸੀਹ ਦੇ ਭਰਾ ਤਾਂ ਹੁਣ ਇਸ ਦੁਨੀਆਂ ਵਿਚ ਨਹੀਂ ਪਰ ਉਸ ਦੇ ਭਤੀਜੇ ਹਨ ਅਤੇ ਇਕ ਆਦਮੀ ਉਹਨਾਂ ਨੂੰ ਲੈਣ ਚਲਾ ਗਿਆ। ਉਹਨਾਂ ਵਿਚੋਂ ਅਜੀਜ ਮਸੀਹ ਜੋ ਤਕਰੀਬਨ 70 ਕੁ ਸਾਲ ਦਾ ਸੀ, ਉਨਾ ਨੇ ਆਉਦਿਆਂ ਹੀ ਸਭ ਤੋਂ ਪਹਿਲੇ ਆਪਣੇ ਤਾਏ ਬਾਰੇ ਅਤੇ ਵਧਾਵਾ ਮਸੀਹ ਬਾਰੇ ਪੁਛਿਆ। ਉਹ ਲਗਤਾਰ ਕਹੀ ਜਾ ਰਿਹਾ ਸੀ ਕਿ ਅਸੀ ਆਪਣੇ ਅਬਾ ਅਤੇ ਚਾਚਿਆਂ ਕੋਲੋਂ ਤੁਹਾਡੇ ਬਾਰੇ ਅਤੇ ਤਾਏ ਬਾਰੇ ਸੁਣਦੇ ਰਹੇ ਹਾਂ। ਅਬਾ ਜੀ ਕਹਿੰਦੇ ਹੁੰਦੇ ਸਨ, ਉਹ ਜਿਸ ਪ੍ਰੀਵਾਰ ਦੇ ਨਾਲ ਗਿਆ ਹੈ ਉਹ ਉਹਨੂੰ ਫੁਲਾਂ ਵਾਂਗ ਰਖਣਗੇ। ਮੈਂ ਜਦੋ ਉਸ ਨੂੰ ਉਸ ਦੇ ਤਾਏ ਦੀ ਮੌਤ ਬਾਰੇ ਦਸਿਆਂ ਤਾਂ ਉਹ ਆਪ ਹੀ ਕਹਿਣ ਲਗਾ ਕਿ ਜਦੋਂ ਉਹ ਇਧਰੋਂ ਗਿਆ ਸੀ, ਉਦੋਂ ਹੀ ਉਸ ਦੀ ਉਮਰ 60 ਸਾਲ ਤੋਂ ਉਪਰ ਸੀ, ਪਰ ਉਹ ਬਹੁਤ ਹਿੰਮਤੀ ਆਦਮੀ ਸੀ। ਸਾਰਾ ਹੀ ਪਿੰਡ ਉਸ ਦੀ ਹਿੰਮਤ ਅਤੇ ਹੌਸਲੇ ਦੀਆਂ ਗਲਾਂ ਕਰਦੇ ਹੁੰਦੇ ਸਨ। ਸਾਰਾ ਹੀ ਪਿੰਡ ਤਾਏ ਨੂੰ ਯਾਦ ਕਰਦਾ ਹੁੰਦਾ ਸੀ ਅਤੇ ਇਹ ਗਲ ਵੀ ਉਹ ਕਰਦੇ ਹੁੰਦੇ ਸਨ ਕਿ ਉਹ ਉਧਰ ਗਿਆ ਹੀ ਕਿਉਂ, ਸਾਰੀ ਉਮਰ ਹੀ ਪ੍ਰੀਵਾਰ ਨੂੰ ਨਹੀਂ ਮਿਲਿਆ ਇਧਰ ਉਸ ਦੇ ਪ੍ਰੀਵਾਰ ਦੇ 70-80 ਜੀਅ ਹਨ।

ਮੈਂ ਅਜੀਜ ਦੇ ਨਾਲ ਉਹਨਾਂ ਦੇ ਘਰ ਆ ਗਿਆ। ਉਹਨਾਂ ਦੇ ਘਰ ਦੀਆਂ ਔਰਤਾਂ ਅਤੇ ਬੱਚੇ ਮੈਨੂੰ ਵੇਖ ਕੇ ਹੈਰਾਨ ਸਨ। ਪਰ ਜਦੋ ਅਜੀਜ ਨੇ ਉਹਨਾਂ ਨੂੰ ਦਸਿਆ ਕਿ ਇਹ ਤਾਏ ਦੇ ਪਿੰਡੋਂ ਆਏ ਹਨ ਤਾਂ ਸਾਰਾ ਹੀ ਪ੍ਰੀਵਾਰ ਮੇਰੇ ਇਰਦ ਗਿਰਦ ਜਮਾਂ ਹੋ ਗਿਆ। ਇਹ ਘਰ ਵੀ ਸਧਾਰਣ ਜਿਹਾ ਕੱਚਾ ਪੱਕਾ ਘਰ ਸੀ ਜਿਸ ਤਰ੍ਹਾਂ ਦਾ ਇਧਰ ਵਧਾਵੇ ਦਾ ਘਰ ਹੈ। ਉਹ ਮੇਰੇ ਤੋਂ ਬਹੁਤ ਕੁਝ ਪੁੱਛ ਲੈਣਾ ਚਾਹੁੰਦੇ ਸਨ। ਹਰ ਕੋਈ ਪਹਿਲਾਂ ਭਾਈ ਨਿਹਾਲ ਮਸੀਹ ਬਾਰੇ ਅਤੇ ਫਿਰ ਵਧਾਵੇ ਬਾਰੇ ਉਸ ਦੇ ਬੱਚਿਆਂ ਬਾਰੇ ਬੜੀ ਉਤਸੁਕਤਾ ਨਾਲ ਪੁੱਛ ਰਹੇ ਸਨ, ਔਰਤਾਂ ਵੀ ਬਹੁਤ ਕੁਝ ਪੁਛਦੀਆਂ ਸਨ। ਜਦੋਂ ਮੈਂ ਦੱਸਿਆ ਕਿ ਭਾਵੇਂ ਉਹ ਤੁਹਾਡੇ ਤੋਂ ਵਿਛੜਿਆ ਰਿਹਾ ਹੈ ਪਰ ਹੁਣ ਉਸਦਾ ਪ੍ਰੀਵਾਰ ਵੀ 70-80 ਜੀਆਂ ਵਾਲਾ ਹੋ ਗਿਆ ਹੈ, ਉਸ ਦੇ ਤਾਂ ਪ੍ਰੋਤੜੇ ਵੀ ਵਿਆਹੁਣ ਵਾਲੇ ਹੋ ਗਏ ਹਨ। ਉਹਨਾਂ ਦੇ ਸੁਆਲ ਜਿਆਦਾ ਸਨ ਅਤੇ ਜੁਆਬ ਦੇਣ ਵਾਲਾ ਮੈਂ ਇਕੱਲਾ ਸਾਂ, ਉਹ ਤਾਂ ਜਿਵੇਂ 60 ਸਾਲਾਂ ਦੀਆਂ ਗਲਾਂ ਹੀ ਪੁਛ ਲੈਣਾ ਚਾਹੁੰਦੇ ਸਨ। ਮੈਂ ਮਹਿਸੂਸ ਕਰਦਾ ਸਾਂ ਕਿ ਇਨਾਂ ਵਿਚੋਂ ਘਟ ਹੀ ਪੜ੍ਹੇ ਲਿਖੇ ਹਨ ਅਤੇ ਜਿਆਦਾਤਰ ਹੱਥੀਂ ਕਿਰਤ ਤੇ ਨਿਰਭਰ ਕਰਦੇ ਹਨ। ਇੰਨੇ ਨੂੰ ਅਜੀਜ ਅੰਦਰੋਂ 2 ਥਾਲੀਆਂ ਅਤੇ ਦੋ ਗਲਾਸ ਲੈ ਆਇਆ ਅਤੇ ਉਸਨੇ ਉਰਦੂ ਵਿਚ ਉਹਨਾਂ ਭਾਂਡਿਆਂ ਤੇ ਭਾਈ ਨਿਹਾਲ ਮਸੀਹ ਦੇ ਨਾਂ ਲਿਖੇ ਦਿਖਾਏ। ਮੈਂ ਹੈਰਾਨ ਸਾਂ ਕਿ ਪਿਛਲੇ 60 ਸਾਲਾਂ ਤੋਂ ਇੰਨਾਂ ਨੇ ਇਹ ਭਾਂਡੇ ਸਾਂਭ ਕੇ ਰੱਖੇ ਹੋਏ ਹਨ। ਉਹ ਦਸ ਰਹੇ ਸਨ ਕਿ ਤਾਇਆ ਤਾਂ ਆਪਣਾ ਸਭ ਕੁਝ ਹੀ ਇਧਰ ਛੱਡ ਗਿਆ ਸੀ, ਘਰ, ਮੰਜੇ, ਬਿਸਤਰੇ, ਭਾਂਡੇ ਅਤੇ ਸਭ ਕੁਝ ਬੜਾ ਚਿਰ ਤਾਏ ਦੇ ਆਉਣ ਨੂੰ ਉਸ ਦੇ ਭਰਾ ਉਡੀਕਦੇ ਰਹੇ। ਰੋਜ ਉਹ ਦਸਦੇ ਹੁੰਦੇ ਸਨ, ਤਾਏ ਦਾ ਸੁਪਨਾ ਆਇਆ ਹੈ। ਤਾਏ ਦੀਆਂ ਗੱਲਾ ਕਰਦੇ ਰਹਿੰਦੇ ਸਨ। ਪਰ ਇਹ ਕਿਸ ਤਰ੍ਹਾਂ ਦੀ ਵੰਡ ਸੀ। ਆਉਣਾ ਜਾਣਾ ਇੰਨਾ ਮੁਸ਼ਕਲ, ਜਿੰਦਗੀ ਵਿਚ ਫਿਰ ਕਦੀ ਵੀ ਨਾ ਮਿਲ ਸਕੇ। ਮੈਂ ਅਜੀਜ ਨੂੰ ਕਿਹਾ ਉਹ ਇਹ ਭਾਂਡੇ ਮੈਨੂੰ ਦੇ ਦੇਵੇ ਮੈਂ ਵਧਾਵੇ ਨੂੰ ਦਿਖਾਵਾਂਗਾ। ਉਸ ਦੀ ਪਤਨੀ ਅੰਦਰੋਂ ਇਕ ਬਹੁਤ ਹੀ ਖੂਬਸੂਰਤ ਫੁਲਾਂ ਦਾ ਕਢਿਆ ਹੋਇਆ ਝੋਲਾ ਲੈ ਆਈ ਅਤੇ ਉਸਨੇ ਭਾਂਡੇ ਉਸ ਵਿਚ ਪਾ ਦਿੱਤੇ।

ਹੁਣ ਅਜੀਜ ਚੁਪ ਸੀ, ਜਦੋਂ ਮੈਂ ਕੋਈ ਗੱਲ ਅਜੀਜ ਤੋਂ ਪੁੱਛਦਾ ਤਾਂ ਜਿਵੇਂ ਉਸ ਦਾ ਧਿਆਨ ਕਿਤੇ ਹੋਰ ਹੋਵੇ। ਇੰਨੇ ਨੂੰ ਨਾਲ ਦੇ ਘਰਾਂ ਦੇ ਲੋਕ ਵੀ ਉਹਨਾਂ ਦੇ ਵਿਹੜੇ ਵਿਚ ਆ ਗਏ ਸਨ। ਕੁਝ ਲੋਕ ਕੋਠਿਆਂ ਤੇ ਬੈਠੇ ਸਨ। ਅਜੀਜ ਦੀ ਘਰਵਾਲੀ ਉਹਨਾਂ ਨੂੰ ਦਸ ਰਹੀ ਸੀ, ”ਤਾਏ ਦੇ ਪਿੰਡੋਂ ਆਏ ਨੇ” ਅਤੇ ਅਖੀਰ ਫਰੂਕ ਨੇ ਮੈਨੂੰ ਚਿਤਾਵਨੀ ਦਿੱਤੀ ਕਿ ਮੁਲਤਾਨ ਵਾਲੀ ਬਸ ਇਕ ਵਜੇ ਜਾਣੀ ਹੈ ਅਤੇ ਉਸ ਤੋਂ ਬਾਅਦ ਮੁਲਤਾਨ ਨਹੀਂ ਜਾਇਆ ਜਾ ਸਕਣਾ। ਉਸ ਦਿਨ ਹੀ ਮੁਲਤਾਨ ਪਹੁੰਚਣਾ ਮੇਰੀ ਮਜਬੂਰੀ ਸੀ ਕਿਉਂ ਜੋ ਮੈਂ ਡੈਲੀਗੇਸ਼ਨ ਦੇ ਬਾਕੀ ਮੈਂਬਰਾਂ ਨੂੰ ਮਿਲਣਾ ਸੀ। ਮੈਂ ਵੇਖ ਰਿਹਾ ਸਾਂ ਕਿ ਅਜੀਜ ਬਿਲਕੁਲ ਹੀ ਚੁਪ ਸੀ।

ਅਖੀਰ ਮੈਂ ਛੁੱਟੀ ਲਈ ਅਤੇ ਝੋਲਾ ਹੱਥ ਵਿਚ ਫੜ ਕੇ ਬੂਹੇ ਵਲ ਹੋਇਆ। ਅਜੀਜ ਨੇ ਮੇਰਾ ਹੱਥ ਫੜਿਆ ਹੋਇਆ ਸੀ, ਬੂਹੇ ਤੇ ਆ ਕੇ ਮੈਂ ਉਸ ਨੂੰ ਫਿਰ ਜਫੀ ਪਾ ਲਈ ਪਰ ਮੈਂ ਵੇਖਿਆ, ਉਹ ਅੱਖਾਂ ਵਿਚੋਂ ਅਥਰੂ ਕੇਰਣ ਲੱਗ ਪਿਆ ਅਤੇ ਮੇਰਾ ਹੱਥ ਘੁੱਟ ਕੇ ਮੈਨੂੰ ਕਹਿਣ ਲੱਗਾ ”ਸਰਦਾਰ ਜੀ ਇਹ ਭਾਂਡੇ ਦੇ ਦਿਉ, ਇਹ ਤਾਏ ਦੀ ਨਿਸ਼ਾਨੀ ਹੈ। ਅਸੀਂ ਤਾਂ ਇੰਨਾਂ ਨੂੰ ਵੇਖ ਕੇ ਤਾਏ ਨੂੰ ਯਾਦ ਕਰਦੇ ਹਾਂ ………. ਅਤੇ ਫਿਰ ਉਹ ਕੁਝ ਨਾ ਬੋਲ ਸਕਿਆ ਅਤੇ ਮੇਰੇ ਕੋਲੋਂ ਵੀ ਕੋਈ ਗੱਲ ਨਾ ਹੋਈ।

———

Get back into nursing with NorQuest’s refresher program

NorQuest College is a leader in meeting students’ needs at any stage of their education.
Now, our new Practical Nurse Refresher program is opening even more doors for internationally and Canadian-educated nurses who wish to regain their licenses and work as licensed practical nurses in Canada.
Through the college’s PLAR— Prior Learning Assessment and Recognition—programming students can take up to five years to complete the refresher training and enjoy the benefits and rewards of becoming anessential healthcare worker in this country.
“What makes this so unique for us is that we are looking at a different way to do PLAR training,” says Ayshea Thornton, associate chair of the Practical Nurse program at NorQuest. “We are taking more than just previous course work into account.”
This, she adds, will open doors to employment for many people.
“If a nurse who has been internationally trained or employed—or a Canadian who has taken time off from the profession andhas previous experience working in a place like a maternity wardbut without any official courses in that—we are now giving these people the opportunity to use experiential learning or certificates outside of official theory-based classroom learning to get transfer credit at NorQuest.”
The college will take into account many factors when determining whether transfer courses can be offered, including past-employer assessments and performance reviews.
With the demand for practical nurses in Alberta increasing, the college’s Practical Nurse (PN) program is becoming ever more popular with prospective students and currently-employed professionals. Last year, NorQuest saw a 130 per cent increase in applications for the spring term.
“There is still a big need for more practical nurses in Alberta, especially the rural areas,” says Thornton.
Internationally-trained applicants must meet program language requirements and reside in the province of Alberta. For those who need additional language training before acceptance can be granted, NorQuest is offering help.
“Once the student applies for the PN Refresher program, they have to submit their English language proficiency assessment marks,” says Thornton. “If they are below the admission requirements, they are funneled into a PN refresher stream that offers five English language courses, one of which focuses on medical terminology. Once they have successfully passed all of those courses, they will funnel back into the standard PN Refresher stream and go through the PLAR and the PN courses.”
Once the application has been received, NorQuest will begin the PLAR process to evaluate thestudent’s educational needs.
For Canadian-trained nurses, interested students must submit a document from the College of Licensed Practical Nurses of Alberta (CLPNA) or their provincial professional organization if theywere registered outside of Alberta, verifying they were a member in good standing or a referral letter from the same organization.
After the PLAR process, theymay register for the Practical Nurse Refresher Challenge course. This course enables students to challenge assigned PN courses through a combination of written and lab exams.
If successful in the challenge exam, they will not have to retake these courses.
Hands-on, practical education offered
Students of the new PN Refresher program will have the advantage of participating in clinical practice within Edmonton or in their respective communities, depending on the availability of appropriate health-care facilities.
Get back into the profession you love with NorQuest College and become a vital player in improving the health of Albertans, our communities, and our economy.
For more information on all NorQuest College programs visit www.norquest.ca

ਮਨ ਵਿੱਚ ਕੁੱਝ ਹੋਰ, ਬੁੱਲ੍ਹਾਂ ਉੱਤੇ ਕੁੱਝ ਹੋਰ

ਸਤਵਿੰਦਰ ਕੌਰ ਸੱਤੀ-(ਕੈਲਗਰੀ) – ਕੈਨੇਡਾ
satwinder_7@hotmail.com
ਤਾਰੋ ਨੇ ਗਾਮੇ ਨੂੰ ਦੱਸਿਆ, “ ਮੈਨੂੰ ਤਾਪ ਚੜ੍ਹਿਆ ਲੱਗਦਾ ਹੈ। “ ਗਾਮੇ ਨੇ ਕਿਹਾ, “ ਜਦੋਂ ਪਿਛਲੀ ਬਾਰ ਡਾਕਟਰ ਦੇ ਗਏ ਸੀ। ਤੈਨੂੰ ਉਸ ਨੇ ਬਲੱਡ ਚੈੱਕ-ਅੱਪ  ਕਰਾਉਣ ਦਾ ਪੇਪਰ ਦਿੱਤਾ ਸੀ। ਲੈਬ ਵਿੱਚ ਜਾ ਕੇ ਤੇਰਾ ਖ਼ੂਨ ਦੇ ਆਉਂਦੇ ਹਾਂ। ਰਿਪੋਰਟ ਵਿੱਚ ਪਤਾ ਲੱਗ ਜਾਵੇ। ਕੀ ਨੁਕਸ ਹੈ? “  “ ਪੇਪਰ ਤਾਂ ਮੈਨੂੰ ਲੱਭਦਾ ਨਹੀਂ ਹੈ। ਪਤਾ ਨਹੀਂ ਕਿਥੇ ਗੁਆਚ ਗਿਆ ਹੈ? ਮੈਂ ਕੂੜੇ ਵਿੱਚ ਹੀ ਸਿੱਟ ਦਿੱਤਾ ਹੋਣਾ ਹੈ। “ ਸੋਨੂੰ ਦੀ ਮੰਮੀ ਨਾਲ ਹੀ ਡਾਕਟਰ ਦਾ ਕਲੀਨਿਕ ਹੈ। ਟੈੱਸਟ ਕਰਾਉਣ ਲਈ ਹੋਰ ਪੇਪਰ ਲਿਖਾ ਲੈਂਦੇ ਹਾਂ। “ ਉਹ ਦੋਨੇਂ ਜਾਣੇ ਡਾਕਟਰ ਕੋਲ ਚਲੇ ਗਏ। ਜੋ ਡਾਕਟਰ ਕੋਲ ਪਿਛਲੀ ਬਾਰ ਗਏ ਸੀ। ਉਹ ਛੁੱਟੀ ਤੇ ਸੀ। ਸੈਕਟਰੀ ਨੇ ਉਨ੍ਹਾਂ ਨੂੰ ਦੂਜੇ ਡਾਕਟਰ ਕੋਲ ਭੇਜ ਦਿੱਤਾ। ਡਾਕਟਰ ਨੇ ਪੁੱਛਿਆ, “ ਕੀ ਤਕਲੀਫ਼ ਹੈ? ਕਿਵੇਂ ਆਏਂ ਹੋ? “  ਗਾਮਾ ਦੱਸਣ ਲੱਗ ਗਿਆ, “ ਚੱਕਰ ਇਸ ਨੂੰ ਆਉਂਦੇ ਹਨ। ਦਿਮਾਗ਼ ਮੇਰਾ ਘੁੰਮਾਂ ਦਿੰਦੀ ਹੈ। ਤਾਪ ਇਸ ਨੂੰ ਚੜ੍ਹਦਾ ਹੈ। ਮੇਰੀ ਦਾਲ-ਰੋਟੀ ਬੰਦ ਕਰ ਦਿੰਦੀ ਹੈ। “ “ ਭਾਈ ਸਾਹਿਬ ਮਰੀਜ਼ ਨੂੰ ਬੋਲਣ ਦਿਉ। ਹਾਂ ਬੀਬੀ ਬੋਲ ਕੀ ਦੁਖਦਾ ਹੈ? “ ਇਹ ਤਾਂ ਡਾਕਟਰ ਜੀ, ਮੇਰੇ ਮੂਹਰੇ ਬੋਲਣ ਜੋਗੀ ਹੈ। ਬਾਹਰ ਜਾ ਕੇ, ਜ਼ੁਬਾਨ ਬੰਦ ਹੋ ਜਾਂਦੀ ਹੈ। ਬਿਮਾਰ ਬੰਦਾ ਕੀ ਦੱਸੇਗਾ? ਮੈਂ ਦੱਸ ਤਾਂ ਦਿੱਤਾ ਹੈ। ਇਸ ਤੋਂ ਤੁਸੀਂ ਹੋਰ ਕੀ ਪੁੱਛਣਾਂ ਹੈ? “ ਡਾਕਟਰ ਨੇ ਕਿਹਾ “ ਸ਼ੂਗਰ ਵਧਦੀ ਲੱਗਦੀ ਹੈ। ਬਲੱਡ ਚੈੱਕ ਕਰਾਉਣਾ ਪੈਣਾ ਹੈ? ਇਹ ਪੇਪਰ ਲੈਬ ਵਿੱਚ ਲਿਜਾ ਕੇ ਦੇ ਦੇਣਾ। ਬਲੱਡ ਲੈਣ ਪਿੱਛੋਂ ਦੋ-ਤਿੰਨ ਦਿਨਾਂ ਵਿੱਚ ਰਿਪੋਰਟ ਆ ਜਾਵੇਗੀ। ਖ਼ਾਲੀ ਪੇਟ ਜਾਣਾ ਹੈ। 12 ਘੰਟੇ ਕੁੱਝ ਨਹੀਂ ਖਾਣਾ, ਪਾਣੀ ਪੀ ਸਕਦੀ ਹੈ। “ ਜਿਸ ਦਿਨ ਬਲੱਡ ਚੈੱਕ ਕਰਾਉਣ ਜਾਣਾ ਸੀ। ਉਹ ਕਾਰ ਵਿੱਚ ਪਏ, ਪੇਪਰ ਦੇਖਣ ਲੱਗ ਗਈ। ਤਾਰੋ ਨੇ ਗਾਮ ਨੂੰ ਕਿਹਾ, “ ਅੱਜ ਇਹ ਪਹਿਲਾਂ ਵਾਲਾ ਪੇਪਰ ਵੀ ਲੱਭ ਗਿਆ। “ “ ਇਸ ਤੋਂ ਤੂੰ ਹੁਣ ਕੀ ਕਰਾਉਣਾ ਹੈ? ਤੇਰੇ ਕੋਲ ਨਵਾਂ ਪੇਪਰ ਹੈ। “

ਤਾਰੋ ਨੇ ਕਿਹਾ, “ ਡਾਕਟਰ ਵੀ ਬਹੁਤੇ ਪੜ੍ਹੇ ਹੋਣ ਕਰਕੇ, ਕੋਈ ਦੂਜੇ ਡਾਕਟਰ ਦੀ ਰਿਪੋਰਟ ਨਹੀਂ ਪੜ੍ਹਦਾ। ਕਈ ਤਾਂ ਡਬਲ ਡੋਜ਼ ਦੇ ਕੇ, ਮਰੀਜ਼ ਨੂੰ ਮਾਰ ਦਿੰਦੇ ਹਨ। । ਮੈਂ ਤਾਂ ਦੋਨੇਂ ਪੇਪਰ ਲੈਬ ਵਿੱਚ ਦੇਣੇ ਹਨ। ਜੇ ਕੋਈ ਟੈੱਸਟ ਇੱਕ ਡਾਕਟਰ ਨੇ ਛੱਡ ਦਿੱਤਾ ਹੋਵੇਗਾ। ਦੂਜੇ ਨੇ ਕੀ ਪਤਾ ਲਿਖ ਦਿੱਤਾ ਹੋਵੇ? ਮੈਂ ਚੰਗੀ ਤਰਾਂ ਟੈੱਸਟ ਮੁਕੰਮਲ ਕਰਾਉਣੇ ਹਨ। ਰੜਕ ਨਹੀਂ ਰਹਿਣੀ ਚਾਹੀਦੀ। “ ਲੈਬ ਦੀ ਸੈਕਟਰੀ ਨੇ, ਪੇਪਰ ਫੜਦੀ ਨੇ ਕਿਹਾ, “ ਤੇਰੇ ਦੋ ਡਾਕਟਰਾਂ ਨੇ, ਤੈਨੂੰ ਇੱਥੇ ਭੇਜਿਆ ਹੈ। “ “ ਹਾਂ ਜੀ, ਇੱਕ ਡਾਕਟਰ ਕੋਲ ਮੈਂ ਦੋ ਮਹੀਨੇ ਪਹਿਲਾਂ ਗਈ ਸੀ। ਕਲ ਗਈ ਤਾਂ ਉੱਥੇ ਹੋਰ ਡਾਕਟਰ ਡਿਊਟੀ ਉੱਤੇ ਸੀ। “  ਲੈਬ ਵਿੱਚ ਕੰਮ ਕਰਨ ਵਾਲੀ ਕੁੜੀ ਨੇ, ਉਸ ਦੀ ਨਬਜ਼ ਵਿੱਚ ਖ਼ੂਨ ਕੱਢਣ ਨੂੰ ਸੂਈ ਲਾ ਦਿੱਤੀ ਸੀ। ਉਹ ਫੱਟਾ-ਫੱਟ ਛੋਟੀਆਂ-ਛੋਟੀਆਂ ਉਂਗਲ ਕੁ ਜਿੰਨੀ ਸ਼ੀਸ਼ੀਆਂ ਵਿੱਚ ਖ਼ੂਨ ਭਰਨ ਲੱਗ ਗਈ। ਖ਼ੂਨ ਦੇ ਬਾਹਰ ਆਉਣ ਦੀ ਸਪੀਡ, ਪਾਣੀ ਵਾਲੀ ਟੂਟੀ ਵਾਂਗ ਤੇਜ ਸੀ। ਤਾਰੋ ਦਾ ਧਿਆਨ ਕੋਲ ਪਈਆਂ 14 ਸ਼ੀਸ਼ੀਆਂ ਉੱਤੇ ਗਿਆ। ਤਾਰੋ ਨੇ ਪੁੱਛਿਆ, “ ਇੰਨੀਆਂ ਸ਼ੀਸ਼ੀਆਂ ਕੀ ਮੇਰੇ ਖ਼ੂਨ ਨਾਲ ਭਰਨੀਆਂ ਹਨ? “ “ ਹਾਂ ਦੋ ਡਾਕਟਰਾਂ ਨੂੰ ਰਿਪੋਰਟ ਭੇਜਣੀ ਹੈ। “ “ ਇੰਨੇ ਟੈੱਸਟ ਕਾਹਦੇ ਕਰਨੇ ਹਨ? ਮੈਨੂੰ ਤਾਂ ਸਿਰਫ਼ ਹਾਈ ਬਲੱਡ ਸ਼ੂਗਰ ਹੈ। “ “ ਦੋਨਾਂ ਡਾਕਟਰ ਨੇ, ਇੱਕੋ ਟੈੱਸਟ ਲਿਖੇ ਹਨ। “ ਤਾਰੋ ਨੇ ਕਿਹਾ, “ ਤੁਸੀਂ ਉਸ ਨੂੰ ਰਿਪੋਰਟ ਦੀ ਕਾਪੀ ਵੀ ਭੇਜ ਸਕਦੇ ਹੋ। ਜ਼ਰੂਰੀ ਨਹੀਂ, ਦੋਨਾਂ ਡਾਕਟਰਾਂ ਨੂੰ ਰਿਪੋਰਟਾਂ ਦੇਣ ਨੂੰ ਅਲੱਗ-ਅਲੱਗ ਖ਼ੂਨ ਭਰਨਾ ਹੈ। ਮੇਰਾ ਖ਼ੂਨ ਪੀਣਾ ਹੈ ਜਾਂ ਟੈੱਸਟ ਕਰਨੇ ਹਨ। ਸਟਾਪ ਹੋ ਜਾ। ਹੋਰ ਖ਼ੂਨ ਨਾਂ ਕੱਢ। ਮੈਨੂੰ ਚੱਕਰ ਆਉਣ ਲੱਗ ਗਏ ਹਨ। “ ਕੁੜੀ ਨੇ, ਉਸ ਦੇ ਹਟਾਉਂਦੀ ਤੋਂ ਵੀ, ਆਪਣਾ ਕੰਮ ਪੂਰਾ ਹਰ ਲਿਆ ਸੀ।

ਦੂਜੀ ਕੁੜੀ ਤਾਰੋ ਦੇ ਸਿਰਹਾਣੇ ਖੜ੍ਹੀ ਸੀ। ਉਸ ਨੇ ਕਿਹਾ, “ ਤੇਰੀ ਹਾਰਟ-ਬੀਟ ਚੈੱਕ ਕਰਨੀ ਹੈ। ਲੱਤਾਂ, ਛਾਤੀ, ਪਿੱਠ ਉੱਤੇ ਤਾਰਾਂ ਲਗਾਉਣੀਆਂ ਹਨ। ਜੋ ਕੰਪਿਊਟਰ ਸਿਸਟਮ ਤੇ ਬਿਜਲੀ ਨਾਲ ਐਕਟਿਵ ਹੁੰਦੀਆਂ ਹਨ। ਤੂੰ ਆਪਦੀ ਕਮੀਜ਼ ਉਤਾਰ ਕੇ, ਇਹ ਪੇਪਰ ਦਾ ਗਾਊਨ ਪਾ ਲੈ। ਟੈੱਸਟ ਪਿੱਛੋਂ ਇਸ ਨੂੰ ਗਰਬੇਜ਼-ਕੂੜੇ ਦੇ ਕੈਨ ਵਿੱਚ ਸਿੱਟ ਦੇਵੀ। “  ਪਹਿਲੀ ਖ਼ੂਨ ਕੱਢਣ ਵਾਲੀ ਕੁੜੀ ਨੇ, ਉਸ ਨੂੰ ਚੇਤੇ ਕਰਾਇਆ, “ ਦਿਲ ਦੀ ਧੜਕਣ ਦੇ ਦੋ ਟੈੱਸਟ ਕਰਨੇ ਹਨ। ਦੋ ਡਾਕਟਰਾਂ ਨੂੰ ਰਿਪੋਰਟ ਭੇਜਣੀ ਹੈ। “ ਤਾਰੋ ਉੱਠ ਕੇ ਬੈਠ ਗਈ। ਉਸ ਨੂੰ ਲੱਗਾ ਹਾਏ ਹਾਰਟ-ਬੀਟ ਰੁਕਗੀ ਹੈ। ਉਸ ਨੇ ਕਿਹਾ, “ ਖ਼ਬਰਦਾਰ ਜੇ ਦੂਜੀ ਬਾਰੀ ਮੈਨੂੰ ਇਹ ਬਿਜਲੀ ਦੀਆਂ ਟੂਟੀਆਂ ਲਾਈਆਂ। ਬਾਰ-ਬਾਰ ਦਿਲ ਦੀ ਧੜਕਣ ਚੈੱਕ ਕਰਦੀਆਂ ਨੇ, ਕੀ ਤੁਸੀਂ ਮੇਰੀ ਹਾਰਟ-ਬੀਟ ਬੰਦ ਕਰਨੀ ਹੈ? ਮੈਂ ਤੁਹਾਡੇ ਦੋਨਾਂ ਉੱਤੇ, ਮੈਨੂੰ ਮਾਰਨ ਦੀ ਕੋਸ਼ਿਸ਼ ਕਰਨ ਦਾ ਕੇਸ ਕਰ ਦੇਣਾ ਹੈ। “ ਕੁੜੀ ਕੰਬ ਕੇ ਪਿੱਛੇ ਨੂੰ ਹੱਟ ਗਈ। ਉਸ ਨੇ ਕਿਹਾ, “ ਤੁਹਾਡੀ ਮਰਜ਼ੀ ਤੋਂ ਬਗੈਰ ਅਸੀਂ ਟੈੱਸਟ ਨਹੀਂ ਕਰ ਸਕਦੇ। ਦਿਲ ਦਾ ਦੂਜਾ ਟੈੱਸਟ ਨਹੀਂ ਕਰਦੇ। ਸਾਨੂੰ ਦੂਜੇ ਡਾਕਟਰ ਨੂੰ ਰਿਪੋਰਟ ਭੇਜਣੀ ਪੈਣੀ ਹੈ। ਬਈ ਮਰੀਜ਼ ਨੇ ਟੈੱਸਟ ਕਰਨ ਤੋਂ ਮਨਾਂ ਕਰ ਦਿੱਤਾ ਹੈ। “

ਤੀਜੇ ਦਿਨ ਨੂੰ ਬਲੱਡ ਰਿਪੋਰਟ ਆ ਗਈ ਸੀ। ਡਾਕਟਰਾਂ ਦੀ ਸੈਕਟਰੀ ਦਾ ਤਾਰੋ ਨੂੰ ਫ਼ੋਨ ਆ ਗਿਆ ਸੀ। ਇਸੇ ਲਈ ਤਾਰੋ ਪਤਾ ਕਰਨ ਲਈ ਡਾਕਟਰ ਕੋਲ ਗਈ। ਸੈਕਟਰੀ ਬਹੁਤ ਬੌਂਦਲੀ ਪਈ ਸੀ। ਕਦੇ ਫ਼ੋਨ ਦੀ ਘੰਟੀ ਵੱਜਦੀ ਸੀ। ਕਦੇ ਕਲੀਨਿਕ ਵਿੱਚ ਬੈਠੇ ਮਰੀਜ਼ ਉਸ ਨੂੰ ਕਹਿੰਦੇ ਸਨ, “ ਭੁੱਖੇ ਧਿਆਏ.ਬੈਠੇ ਥੱਕ ਗਏ ਹਾਂ। ਬਾਰੀ ਕਦੋਂ ਆਵੇਗੀ? “ ਮਰੀਜ਼ਾਂ ਨਾਲ ਆਏ ਲੋਕ, ਬਿਮਾਰ ਹੋਏ ਮਹਿਸੂਸ ਕਰਨ ਲੱਗ ਗਏ ਸਨ। 20 ਮਰੀਜ਼ ਬਾਰੀ ਆਉਣ ਦੀ ਉਡੀਕ ਕਰ ਰਹੇ ਸਨ। ਤਿੰਨ ਘੰਟੇ ਪਿੱਛੋਂ ਬਾਰੀ ਆਈ। ਡਾਕਟਰ ਦੀ ਹਾਲਤ ਦੇਖ ਕੇ ਲੱਗਦਾ ਸੀ। ਇਸ ਨੂੰ ਵੀ ਕੋਈ ਡਾਕਟਰ ਦੀ ਲੋੜ ਹੈ। ਉਸ ਨੇ ਪੁੱਛਿਆ, “ ਦੱਸੋ ਕਿਵੇਂ ਆਏ ਹੋ? ਕੀ ਦੁਖਦਾ ਹੈ? “ “ ਮੈਨੂੰ ਤਾਂ ਕੁੜੀ ਦਾ ਫ਼ੋਨ ਗਿਆ ਹੈ। ਇਸ ਲਈ ਆਈ ਹਾਂ। ਮੇਰੀ ਬਲੱਡ ਰਿਪੋਰਟ ਆਈ ਹੈ? “ ਡਾਕਟਰ ਨੇ ਕੰਪਿਊਟਰ ਦੇ ਸਕਰੀਨ ਉੱਤੇ ਨਿਗ੍ਹਾ ਮਾਰੀ। ਉਸ ਨੇ ਕਿਹਾ, “ ਇਹ ਪਰਚੀ ਉੱਤੇ ਗੋਲ਼ੀਆਂ ਲਿਖ ਦਿੱਤੀਆ ਹਨ। ਇੱਕ ਗੋਲ਼ੀ ਵਧਾ ਦਿੱਤੀ ਹੈ। “ ਤਾਰੋ ਨੇ ਕਿਹਾ, “ ਇਹ ਅੱਖਰ ਮੇਰੀਆਂ ਗੋਲ਼ੀਆਂ ਦੇ ਨਹੀਂ ਹਨ। ਮੈ ਤਾਂ ਹੋਰ ਦਵਾਈ ਖਾਂਦੀ ਹਾਂ। “ ਤਾਰੋ ਨੇ ਪਰਸ ਵਿਚੋਂ ਗੋਲ਼ੀਆਂ ਦੀ ਸ਼ੀਸ਼ੀ ਦੇ ਦਿੱਤੀ। ਡਾਕਟਰ ਉੱਠ ਕੇ ਖੜ੍ਹਾ ਹੋ ਗਿਆ। ਉਸ ਨੇ ਕਿਹਾ, “ ਇਹ ਗੋਲ਼ੀਆਂ ਤੈਨੂੰ ਕਿਨ੍ਹੇ ਦਿੱਤੀ ਹਨ? “ ਗਾਮੇ ਨੇ ਕਿਹਾ, “ ਇੰਨਾ ਨੂੰ 10 ਸਾਲਾਂ ਦੀ ਖਾਂਦੀ ਹੈ।  ਤੁਸੀਂ ਇਸ ਦੇ ਟੈੱਸਟ ਚੈੱਕ ਕਰੋ। ਇਹ ਹਾਈ ਬਲੱਡ ਸ਼ੂਗਰ ਦੀ ਮਰੀਜ਼ ਹੈ। “ ਡਾਕਟਰ ਨੇ ਕਿਹਾ, “ ਕਿਰਸਟਰੌਲ ਦੀ ਰਿਪੋਰਟ ਕਿਉਂ ਆਈ ਹੈ? ਕਿਤੇ ਘਿਉ ਤਾਂ ਨਹੀਂ ਖਾਣਾ ਸ਼ੁਰੂ ਕਰ ਦਿੱਤਾ। ਸ਼ੂਗਰ ਠੀਕ ਹੈ। ਕੀ ਮੈਂ ਤੇਰਾ ਹਿਲਥਕਾਡ ਦੇਖ਼ ਸਕਦਾਂ ਹਾਂ? ਤੇਰੀ ਜਨਮ ਤਰੀਕ ਕੀ ਹੈ? “  ਡਾਕਟਰ ਨੇ ਦੋਂਨੇਂ ਫੈਇਲ ਨਾਲ ਮਲਾਏ। ਉਸ ਨੇ ਚੈੱਕ ਕੀਤਾ। ਇਹ ਕਿਸੇ ਹੋਰ ਦੀ ਫੈਇਲ ਫੈਲ ਸੀ। ਸ਼ਕਲਾਂ ਤੇ ਨਾਮ ਭੁਲੇਖਾ ਪਾਉਂਦੇ ਹਨ। ਨਾਮ ਤਾਰੋ ਵਾਲਾ ਸੀ। ਸੈਕਟਰੀ ਨੇ ਛੇਤੀ ਵਿੱਚ ਕਿਸੇ ਦੀ ਹੋਰ ਫੈਇਲ ਖ਼ੋਲ ਦਿੱਤੀ ਸੀ।

ਤਾਰੋ ਦੀ ਮਨੀਲਾ ਵਾਲੀ ਗੁਆਂਢਣ ਕੈਨੇਡਾ ਪਹੁੰਚ ਗਈ ਸੀ। ਇੱਕ ਦਿਨ ਉਹ ਤੇ ਉਸ ਦੀ ਕੁੜੀ ਮੁਸਕਾਨ ਸਟੋਰ ਵਿੱਚ ਮਿਲ ਪਈਆਂ। ਤਾਰੋ ਨੇ ਉਸ ਨੂੰ ਕਿਹਾ, “ ਕੈਨੇਡਾ ਵਿੱਚ ਤੂੰ ਆ ਗਈ ਹੈ। ਕੀ ਮੈਂ ਸੁਪਨਾ ਦੇਖ ਰਹੀ ਹਾਂ? ਜ਼ਕੀਨ ਨਹੀਂ ਆਉਂਦਾ। ਮੈਂ ਮਨੀਲਾ ਵਿੱਚ ਹਾਂ। “ ਗੁਆਂਢਣ ਨੇ ਕਿਹਾ, “ ਖੁੱਲ੍ਹੀਆਂ ਅੱਖਾਂ ਨਾਲ ਦੇਖੇ, ਦਿਨ ਦੇ ਸੁਪਨੇ ਸੱਚੇ ਹੁੰਦੇ ਹਨ। ਪਹਿਲਾਂ ਗਲ਼ੇ ਮਿਲ ਲਈਏ। ਤੈਨੂੰ ਪਤਾ ਹੀ ਹੈ। ਅਸੀਂ ਅਫ਼ਗ਼ਾਨਿਸਤਾਨੀ ਹਾਂ। ਦਿੱਲੀ ਰਹਿੰਦੇ ਸੀ। ਸਾਡੇ ਰਿਸ਼ਤੇਦਾਰਾਂ ਨੇ ਦੱਸਿਆ, “ ਕੈਨੇਡਾ ਸਰਕਾਰ ਇੰਡੀਆ ਤੋਂ ਸ਼ਰਨਾਰਥੀ ਮੰਗਾ ਰਹੀ ਹੈ। ਅਸੀਂ ਇੰਡੀਆ ਵਾਪਸ ਮੁੜ ਗਏ ਸੀ। ਉੱਥੇ ਜਾ ਕੇ ਸ਼ਰਨਾਰਥੀ ਦੇ ਪੇਪਰ ਲਾ ਦਿੱਤੇ ਸਨ। ਦਿਨਾਂ ਵਿੱਚ ਹੀ ਸਾਡੇ 9 ਜੀਆਂ, ਚਾਰ ਕੁੜੀਆਂ, ਤਿੰਨ ਮੁੰਡਿਆਂ, ਇਸ ਬੰਦੇ ਦਾ ਵੀਜ਼ਾ ਲੱਗ ਗਿਆ। ਜਿਉਂਦੇ ਰਹਿਣ ਕੈਨੇਡਾ ਨੂੰ ਚਲਾਉਣ ਵਾਲੇ, ਜਿੰਨਾ ਨੇ ਸਾਨੂੰ ਰੋਟੀ ਪਾ ਦਿੱਤਾ। ਕੈਨੇਡਾ ਸਰਕਾਰ ਨੇ, ਸਾਡੀਆਂ ਸਾਰਿਆਂ ਦੀਆਂ ਟਿਕਟਾਂ ਲਾਈਆਂ। ਇੱਥੇ ਮੈਨੂੰ ਸਰਕਾਰ ਨੇ ਘਰ ਦਿੱਤਾ ਹੈ। ਮਹੀਨੇ ਦੇ ਪੈਸੇ ਲਾ ਦਿੱਤੇ ਹਨ। 18 ਸਾਲਾਂ ਤੋਂ ਛੋਟੇ ਬੱਚਿਆਂ ਨੂੰ 500 ਡਾਲਰ ਲਾ ਦਿੱਤਾ। ਸਬ ਦੀਆਂ ਦਵਾਈਆਂ ਮੁਫ਼ਤ ਕਰ ਦਿੱਤੀਆਂ। ਭੋਜਨ ਦਾ ਸਮਾਨ ਵੀ ਦਿੰਦੇ ਹਨ। “

ਗਾਮੇ ਨੇ ਕਿਹਾ, “ ਕੈਨੇਡਾ ਵੀ ਕਮਾਲ ਦਾ ਹੈ। ਇੱਕ ਪਾਸੇ ਅਮਰੀਕਾ ਨਾਲ ਰਲ ਕੇ, ਅਫ਼ਗ਼ਾਨਿਸਤਾਨ ਵਿੱਚ ਫ਼ੌਜ ਤੋਂ ਜੰਗ ਲੁਆ ਕੇ, ਅਣਗਿਣਤ ਪਬਲਿਕ ਮਾਰਨ ਵਿੱਚ ਕਸਰ ਨਹੀਂ ਛੱਡੀ। ਆਮ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ। ਕੁਦਰਤੀ ਪਹਾੜ ਬਰੂਦ ਲਾ-ਲਾ ਕੇ ਉਡਾ ਦਿੱਤੇ ਹਨ। ਅਫ਼ਗ਼ਾਨਿਸਤਾਨ ਦੇ ਘਰ ਤੇ ਬਿਜ਼ਨਸ ਸੁਆਹ ਕਰ ਦਿੱਤੇ ਨੇ। ਲੋਕਾਂ ਨੂੰ ਉਜਾੜ ਕੇ, ਉਨ੍ਹਾਂ ਨੂੰ ਹੀ ਸ਼ਰਨ ਵੀ ਦੇ ਰਿਹਾ ਹੈ। ਲਾਟਰੀ ਤਾਂ ਤੇਰੀ ਲੱਗੀ ਹੈ। ਮਨੀਲਾ ਕੋਕੇ, ਚੂੜੀਆਂ, ਜੁੱਤੀਆਂ, ਸੂਈਆਂ ਵੇਚਦੀ ਫਿਰਦੀ ਸੀ। ਤਾਂ ਹੀ ਹੁਣ ਵਿਹਲੀ ਨੇ, ਭਾਰ ਵਧਾ ਲਿਆ ਹੈ। ਸਾਡਾ ਨਾਲ ਹੀ ਘਰ ਹੈ। ਬੈਠ ਕੇ ਗੱਲਾਂ ਕਰਦੇ ਹਾਂ। ਸਾਡੇ ਘਰ ਚੱਲੋ। “ “ ਬਾਈ ਤੂੰ ਗੱਲਾਂ ਵੀ ਸੱਚੀਆਂ ਕਰਦਾਂ ਹੈ। ਤੇਰੀ ਮਜ਼ਾਕ ਕਰਨ ਦੀ ਆਦਤ ਨਹੀਂ ਗਈ। ਬਹੁਤ ਗੱਲਾਂ ਕਰਨੀਆਂ ਹਨ। ਤੁਹਾਡੇ ਘਰ ਜਾਣਾ ਹੀ ਪਵੇਗਾ। “ ਗਾਮੇ ਨੇ ਪੁੱਛਿਆ, “ ਇਹ ਬੰਦਾ ਤੇਰੇ ਨਾਲ ਕੌਣ ਹੈ? ਅੱਗੇ ਤਾਂ ਕਦੇ ਮਨੀਲਾ ਵਿੱਚ ਦੇਖਿਆ ਨਹੀਂ ਸੀ। “ “ ਮੇਰੇ ਬੱਚਿਆਂ ਦਾ ਚਾਚਾ ਹਾਂ। ਇਹ ਬੱਚੇ ਮੇਰੇ ਨਹੀਂ ਹਨ। ਇੰਡੀਆ ਵਿੱਚ ਇਹ ਮੈਂ ਪਾਲੇ ਹਨ। ਸਾਡੇ ਧਰਮ ਵਿੱਚ ਜਦੋਂ ਕਿਸੇ ਬੱਚਿਆਂ ਦੀ ਮਾਂ ਨੂੰ ਮੇਰੇ ਵਰਗਾ ਮਰਦ ਸਹਾਰਾ ਦਿੰਦਾ ਹੈ। ਜ਼ਿਆਦਾ ਤਰ ਐਸੇ ਜ਼ਤੀਮ ਬੱਚੇ ਚਾਚਾ ਕਹਿ ਕੇ ਹੀ ਬੁਲਾਉਂਦੇ ਹਨ। “ “ ਬਾਈ ਗੁਸਤਾਖ਼ੀ ਮੁਆਫ਼ ਕਰਨੀ। ਇਹ ਬੱਚੇ ਵੀ ਨਹੀਂ ਰਹੇ। ਇੰਨਾ ਦਾ ਬਾਪ ਹੁਣ ਕੈਨੇਡਾ ਬਣ ਗਿਆ ਹੈ। ਹੁਣ ਤੂੰ ਵੀ ਹਰ ਮਹੀਨੇ, ਕੈਨੇਡਾ ਦੇ ਭੱਤੇ ਉੱਤੇ ਜੀਵਨ ਗੁਜ਼ਾਰ ਰਿਹਾ ਹੈ। ਇੱਕ ਗੱਲ ਲਾ ਜਵਾਬ ਹੈ। ਚਾਰ, ਛੇ ਤੋਂ ਵੀ ਵੱਧ ਔਰਤਾਂ ਘਰ ਰੱਖ ਕੇ, ਆਪ ਨੂੰ ਤੁਸੀਂ ਧੰਨਾਂਡ ਸਮਝਦੇ ਹੋ। ਇੰਨਾ ਵਿੱਚ ਵਿਧਵਾ, ਬੇਸਹਾਰਾ ਛੱਡੀਆਂ ਔਰਤਾਂ ਨੂੰ ਵੀ ਘਰ ਉਠਾ ਲਿਉਂਦੇ ਹੋ। ਕੀ ਕਦੇ ਸੋਚਿਆਂ ਹੈ? ਵਿਧਵਾ, ਛੱਡੀਆਂ ਔਰਤਾਂ ਵੀਪਹਿਲਾਂ ਹੋਰ ਮਰਦ ਹੰਢਾ ਚੁੱਕੀਆਂ ਹੁੰਦੀਆਂ ਹਨ। ਆਜ਼ਾਦੀ ਦੀ ਜ਼ਿੰਦਗੀ ਤੁਸੀਂ ਜਿਉਂਦੇ ਹੋ। ਔਰਤਾਂ ਵੀ ਬਹੁਤ ਨਿਸੰਗ ਹਨ। ਮੁਸਕਾਨ ਦਾ ਅੱਬੂ ਛੱਡ ਕੇ ਚਲਾ ਗਿਆ ਸੀ। ਮਨੀਲਾ ਵਿੱਚ ਇਸ ਨੇ ਫਿਲਪੀਨਾ ਮਰਦ ਰੱਖ ਲਿਆ ਸੀ। ਹੁਣ ਤੈਨੂੰ ਨਾਲ ਖਿੱਚੀ ਫਿਰਦੀ ਹੈ। ਤਿੰਨ ਹੋ ਗਏ ਹੋ। ਹੋਰ ਵੀ ਛੁਪਾ ਕੇ ਰੱਖੇ ਹੋਣੇ ਹਨ। “

ਇਹ ਤਾਰੋ ਦੇ ਘਰ ਪਹੁੰਚ ਗਏ ਸਨ। ਤਾਰੋ ਨੇ ਕਿਹਾ, “ ਬੱਚਿਆਂ ਦਾ ਕੀ ਹਾਲ ਹੈ? ਕੀ ਪੜ੍ਹੀ ਜਾਂਦੇ ਹਨ? “ “ 5 ਸਾਲਾਂ ਵਿੱਚ ਬਹੁਤ ਕੁੱਝ ਹੋ ਗਿਆ। ਮੁਸਕਾਨ ਅਜ਼ੇ 17 ਸਾਲਾ ਦੀ ਸੀ। ਉਸ ਨੇ ਵਰਕ ਪਰਮਿਟ ਤੇ ਆਏ 30 ਸਾਲਾਂ ਦੇ ਪਾਕਿਸਤਾਨੀ ਮੁੰਡੇ ਨਾਲ ਨਿਕਾਹ ਕਰਾ ਲਿਆ ਸੀ। ਸਾਲ ਪਿੱਛੋਂ ਮੁੰਡਾ ਹੋ ਗਿਆ। ਉਹ ਵੀ ਚਾਰ ਸਾਲ ਦਾ ਹੋ ਗਿਆ। ਉਸ ਦਾ ਮੀਆਂ ਹੁਣ ਤੱਕ ਵਰਕ ਪਰਮਿਟ ‘ਤੇ ਹੀ ਹੈ। ਹਰ ਦੋ ਸਾਲ ਪਿੱਛੋਂ ਡੇਨੀਸ-ਰਿਸਟੋਰਿੰਟ ਵਾਲਿਆਂ ਰਾਹੀਂ, ਕੈਨੇਡਾ ਗੌਰਮਿੰਟ ਤੋਂ ਵੀਜ਼ਾ ਇਸ਼ੂ ਕਰਾ ਲੈਂਦਾ ਹੈ। ਉਸ ਮਰਦ ਨੇ, ਕੈਨੇਡਾ ਗੌਰਮਿੰਟ ਨੂੰ ਨਿਕਾਹ ਕਿਤੇ ਤੇ ਪੁੱਤਰ ਹੋਏ ਦਾ ਨਹੀਂ ਦੱਸਿਆ। “ ਗਾਮੇ ਨੇ ਕਿਹਾ, “ ਕੀ ਮੱਤਲੱਬ ਹੈ? ਅਜੇ ਤੱਕ ਕੋਰਟ ਮੈਰਿਜ ਨਹੀਂ ਕਰਾਈ। ਦੋਨੇਂ ਜਾਣੇ, ਇਸ ਬੱਚੇ ਦੀ ਕੀ ਜ਼ਿੰਦਗੀ ਬਣਾਂ ਦੇਣਗੇ? “

ਤਾਰੋ ਨੇ ਕਿਹਾ, “ ਇਸ ਕੁੜੀ ਨੂੰ ਅਜੇ ਵੀ ਸੁਰਤ ਨਹੀਂ ਆਈ। ਬਈ ਮਾਂ ਨਾਲ ਕੀ ਹੋਇਆ ਸੀ? ਬਾਪ ਛੱਡ ਕੇ ਚਲਾ ਗਿਆ ਸੀ। ਤੂੰ ਇਕੱਲੀ ਨੇ ਬੱਚੇ ਪਾਲੇ ਹਨ। ਤੇਰੇ ਬੱਚਿਆਂ ਦਾ ਪਿਉ ਘਰ ਨਿਕਾਹ ਸੱਤ ਬੱਚੇ, ਪਤਨੀ ਛੱਡ ਕੇ, ਰਸ਼ੀਆ ਦੀ ਗੋਰੀ ਨਾਲ ਰੰਗ-ਰਲੀਆਂ ਮਨਾਉਂਦਾ ਹੈ। ਉਸੇ ਵਰਗੀ ਧੀ ਨਿਕਲੀ ਹੈ। ਕੈਨੇਡਾ ਵਿੱਚ ਕਾਨੂੰਨਨ ਪਤੀ-ਪਤਨੀ ਬਣਨ ਲਈ, ਕੋਰਟ ਮੈਰਿਜ ਜ਼ਰੂਰੀ ਹੈ। ਕੁੜੀ ਨੂੰ ਕੁੱਝ ਸਮਝਾ। ਉਸ ਦਾ ਪਿਉ ਮਰਦ ਸੀ। ਇਸੇ ਕਰਕੇ ਸਮਾਜ ਨੇ ਕੁੱਝ ਨਹੀਂ ਕਿਹਾ। ਇਸ ਦਾ ਪੁੱਤਰ ਕਿਸ ਦੀ ਔਲਾਦ ਕਹਾਏਗਾ? “

ਗਾਮੇ ਨੇ ਕਿਹਾ, “ ਕੀ ਕੋਰਟ ਮੈਰਿਜ ਇੰਨਾ ਨੇ ਤੇਰੇ, ਮੇਰੇ ਕਹੇ ਤੋਂ ਕਰਾਉਣੀ ਹੈ? ਕਈ ਤਾਂ ਕਰਾ ਕੇ ਵੀ ਭੇਤ ਨਹੀਂ ਦਿੰਦੇ। ਤੂੰ ਚਾਹ ਕਰਕੇ ਪਿਲਾ ਦੇ। ਗੱਲਾਂ ਨਾਲ ਢਿੱਡ ਨਹੀਂ ਭਰਨਾ। ਕੁੱਝ ਖਾਣ ਨੂੰ ਦੇ। ਮੁਸਕਾਨ ਐਸਾ ਬੰਦਾ ਤੈਨੂੰ ਕਿਥੋਂ ਲੱਭ ਗਿਆ? “ ਮੁਸਕਾਨ ਨੇ ਕਿਹਾ, “ ਮੈਂ ਦੁਬਈ ਆਪਦੀ ਮਾਸੀ ਮਰੀ ਤੋਂ ਗਈ ਸੀ। ਉਦੋਂ ਇਹ ਹੋਟਲ ਵਿੱਚ ਕੰਮ ਕਰਦਾ ਸੀ। ਉੱਥੇ ਹੀ ਮੁਲਾਕਾਤ ਹੋਈ ਸੀ। ਕੈਨੇਡਾ ਵਾਪਸ ਆਕੇ. ਉਸ ਨਾਲ ਫ਼ੋਨ, ਸਕਾਈਪ ਤੇ ਗੱਲਾਂ ਕਰਦੀ ਸੀ। ਬਹੁਤ ਪਿਆਰ ਹੋ ਗਿਆ ਸੀ। ਮੈਂ ਫਿਰ ਦੁਬਈ ਦੁਆਰਾ ਜਾ ਕੇ, ਦੁਬਈ ਨਿਕਾਹ ਕਰ ਲਿਆ। ਇਸ ਨੂੰ ਉਹੀ ਹੋਟਲ ਵਾਲਿਆਂ ਨੇ, ਕੈਨੇਡਾ ਭੇਜ ਦਿੱਤਾ। “  ਤਾਰੋ ਨੇ ਬਦਾਮ, ਕਾਜੂ, ਮੂੰਗਫਲੀ, ਨਮਕੀਨ, ਉਨ੍ਹਾਂ ਦੇ ਮੂਹਰੇ ਰੱਖ ਦਿੱਤੇ। ਇਹ ਵੀ ਚਾਹ ਤੋਂ ਬਗੈਰ ਅੰਦਰ ਨਹੀਂ ਲੰਘਦੇ। “ ਗੁਆਂਢਣ ਨੇ ਕਿਹਾ, “ ਤਾਰੋ ਤੇਰਾ ਤਾਂ ਬਹੁਤ ਵੱਡਾ ਘਰ ਹੈ। ਥੱਲੇ ਵੀ ਕਮਰੇ ਵੀ ਹਨ। ਮੁਸਕਾਨ ਨੂੰ ਕਿਰਾਏ ਉੱਤੇ ਰੱਖ ਲਵੋ। “ “ ਜੇ ਮੁਸਕਾਨ ਮੇਰੇ ਘਰ ਵਿੱਚ ਰਹੇਗੀ। ਛੋਟੇ ਬੱਚੇ ਨਾਲ ਰੌਣਕ ਹੋ ਜਾਵੇਗੀ। ਮੈਂ ਵੀ ਇਕੱਲੀ ਬੈਠੀ ਰਹਿੰਦੀ ਹਾਂ। “

ਤਾਰੋ ਦੀ ਬੇਸਮਿੰਟ ਵਿੱਚ ਮੁਸਕਾਨ ਤੇ ਉਸ ਦਾ ਪਤੀ ਰਹਿਣ ਲੱਗ ਗਏ ਸਨ। ਬਿੱਲ-ਬੱਤੀਆਂ ਦੇ ਪੈਸੇ ਕਿਰਾਏ ਵਿੱਚੋਂ ਦਿੱਤੇ ਜਾਂਦੇ ਸਨ। ਤਾਰੋ ਨੇ ਗਾਮੇ ਨੂੰ ਕਿਹਾ, “ ਮੁਸਕਾਨ ਦਾ ਜੈਸਾ ਨਾਮ ਹੈ। ਵੈਸਾ ਹੀ ਚਿਹਰਾ ਹੈ। ਬਹੁਤ ਸਿਆਣੀ ਕੁੜੀ ਹੈ। “ ਗਾਮੇ ਨੇ ਕਿਹਾ, “ ਮੁੰਡਾ ਵੀ ਮਿਹਨਤੀ ਹੈ। ਇੱਕੋ ਥਾਂ ਉੱਤੇ ਕੰਮ ਕਰਦੇ ਹਨ। ਇਕੱਠੇ ਘਰ ਆ ਜਾਂਦੇ ਹਨ। ਇੱਕ ਕਾਰ ਨਾਲ ਸਰੀ ਜਾਂਦਾ ਹੈ। ਬੱਚਾ ਬੇਬੀ ਸਿਟਰ ਕੋਲ ਛੱਡ ਜਾਂਦੇ ਹਨ। ਦੂਜੀ ਕਾਰ ਦੇ ਖ਼ਰਚੇ ਦੇ ਪੈਸੇ ਬਚਾ ਕੇ, ਬੱਚੇ ਦੇ ਬੇਬੀ ਸਿਟਰ ਦੇ ਖ਼ਰਚੇ ਦੇਈਂ ਜਾਂਦੇ ਹਨ। ਬਹੁਤ ਵਧੀਆਂ ਜ਼ਿੰਦਗੀ ਕੱਢਦੇ ਹਨ। “ :” ਇਸੇ ਨੂੰ ਸੁੱਖੀ ਪਰਿਵਾਰ ਕਹਿੰਦੇ ਹਨ। “ ਅਜੇ ਇਹ ਗੱਲਾਂ ਕਰਦੇ ਹੀ ਸਨ। ਘਰ ਦੇ ਥੱਲੇ ਜ਼ੋਰ ਦੀ ਕਿਸੇ ਨੇ ਦਰਵਾਜ਼ਾ ਬੰਦ ਕੀਤਾ। ਤਾਰੋ ਕੰਬ ਗਈ। ਗਾਮੇ ਨੇ ਕਿਹਾ, “ ਤੂੰ ਕਿਉਂ ਡਰੀ ਜਾਂਦੀ ਹੈ? ਬੱਚਾ ਸ਼ਰਾਰਤੀ ਹੈ। ਇਹ ਕੀਹਦੇ ਉੱਤੇ ਗਿਆ ਹੈ?  “ ਹੋਰ ਵੀ ਦੋ ਕੁ ਧਮਾਕੇ ਹੋਏ। ਹਰ ਬਾਰ ਸਾਰਾ ਘਰ ਗੂੰਜਦਾ ਸੀ। ਤਾਰੋ ਨੇ ਮੁਸਕਾਨ ਨੂੰ ਫ਼ੋਨ ਵੀ ਕੀਤਾ। ਪਰ ਉਸ ਨੇ ਫ਼ੋਨ ਨਹੀਂ ਚੱਕਿਆਂ। ਦੂਜੇ ਦਿਨ ਤਾਰੋ ਨੇ ਮੁਸਕਾਨ ਨੂੰ ਕਿਹਾ, “ ਤੂੰ ਫ਼ੋਨ ਤਾਂ ਚੱਕ ਲਿਆ ਕਰ। ਰਾਤ ਮੈਂ ਕਈ ਬਾਰ ਫ਼ੋਨ ਕੀਤਾ ਸੀ। ਥੱਲੇ ਡੋਰ ਕੌਣ ਭੰਨਦਾ ਸੀ? ਇੰਨਾ ਦਰਵਾਜਿਆਂ ਵਿੱਚ ਭੋਰਾ ਜਾਨ ਨਹੀਂ ਹੈ। ਇਹ ਲੱਥ ਕੇ ਡਿਗ ਪੈਣ ਗੇ। “ “ ਘਰ ਗੈੱਸਟ ਆਏ ਹੋਏ ਸਨ। ਆਂਟੀ ਕਲ ਮੇਰਾ ਫ਼ੋਨ ਗੁਆਚ ਗਿਆ ਸੀ। ਫ਼ੋਨ ਬਗੈਰ ਸਰਦਾ ਨਹੀਂ ਹੈ। ਨਵਾਂ ਖਰੀਦਣਾਂ ਪੈਣਾ ਹੈ। “  ਦੂਜੇ ਦਿਨ ਮੁਸਕਾਨ ਨੇ ਤਾਰੋ ਨੂੰ ਨਵਾਂ ਫ਼ੋਨ ਨੰਬਰ ਦੇ ਦਿੱਤਾ। ਤਾਰੋ ਨੇ ਕਿਹਾ, “ ਚੰਗਾ ਕੀਤਾ, ਫ਼ੋਨ ਨੰਬਰ ਬਦਲ ਲਿਆ। ਕਈ ਐਸੇ ਵੀ ਹਨ। ਲੱਭਣ ਵਾਲੇ ਫੋਨ ਨੂੰ  ਆਪਦਾ ਸਮਝ ਕੇ, ਵਰਤਣ ਲੱਗ ਜਾਂਦੇ ਹਨ। “ ਹਫ਼ਤੇ ਕੁ ਪਿੱਛੋਂ ਮੁਸਕਾਨ ਨੇ ਕਿਹਾ, “ ਆਂਟੀ ਮੇਰਾ ਨਵਾਂ ਫ਼ੋਨ ਟੁੱਟ ਗਿਆ ਹੈ। 700 ਡਾਲਰ ਦਾ ਲਿਆ ਸੀ। “ ਮੁਸਕਾਨ ਤੂੰ ਬਹੁਤ ਪੈਸੇ ਵਾਲੀ ਹੈ। ਇੰਨੇ ਮਹਿੰਗੇ ਫ਼ੋਨ ਗਵਾਈ ਕਦੇ ਤੋੜੀ ਜਾਂਦੀ ਹੈ। “

ਮੁਸਕਾਨ ਰੋਣ ਲੱਗ ਗਈ। ਉਸ ਨੇ ਕਿਹਾ, “ ਆਂਟੀ ਇਹ ਮੇਰਾ ਪਤੀ ਵੈਨਕੂਵਰ ਨੂੰ ਜਾ ਰਿਹਾ ਹੈ। ਕਹਿੰਦਾ ਹੈ, “ ਡੇਨਿਸ-ਰਿਸਟੋਰਿੰਟ ਵਾਲੇ ਉੱਥੋਂ ਵੀਜ਼ਾ ਲੁਆ ਕੇ ਦੇਣਗੇ। “ ਉੱਥੇ ਇਸ ਨੂੰ ਦੋ, ਚਾਰ ਮਹੀਨੇ ਲੱਗ ਸਕਦੇ ਹਨ। “ “ ਕੁੜੀਏ ਤੁਸੀਂ ਵਿਆਹ ਦੀ ਅਪਲਾਈ ਕਰ ਦੇਵੇ। ਕਦੇ ਤਾਂ ਮੋਹਰ ਲਗਾਉਣਗੇ। “  “ ਆਂਟੀ ਇਸ ਦੀ ਭੈਣ ਵਿਆਹੁਣ ਵਾਲੀ ਹੈ। ਪਾਕਿਸਤਾਨ ਮਾਂ-ਬਾਪ ਹਨ। ਜੇ ਮੈਂ ਸਪੌਨਸਰ ਕਰ ਦਿੱਤਾ। ਮੋਹਰ ਲੱਗਣ ਤੱਕ, ਉਨ੍ਹਾਂ ਨੂੰ ਮਿਲਣ, ਕੈਨੇਡਾ ਤੋਂ ਬਾਹਰ ਨਹੀਂ ਜਾ ਸਕਦਾ। ਉਸ ਰਾਤ ਤੁਸੀਂ ਜੋ ਖੜਕਾ ਸੁਣਦੇ ਸੀ। ਅਸੀਂ ਦੋਨੇਂ ਲੜਦੇ ਸੀ। ਕਈ ਫ਼ੋਨ ਤੋੜ ਚੁੱਕੇ ਹਾਂ। ਕੰਪਿਊਟਰ ਵੀ ਤੋੜ ਦਿੱਤਾ। “ ਗਾਮੇ ਨੇ ਕਿਹਾ, “ ਲੜ ਕੇ ਸਮਾਨ ਹੀ ਤੋੜਦੇ ਹੋ। ਜਾਂ ਇੱਕ ਦੂਜੇ ਨੂੰ ਕੁੱਟਦੇ ਵੀ ਹੋ। ਸਮਾਨ ਤੋੜਨ ਨਾਲ ਕੀ ਗ਼ੁੱਸਾ ਠੰਢਾ ਹੋ ਜਾਂਦਾ ਹੈ? “  “ ਉਸ ਦਾ ਕੀ ਜਾਂਦਾ ਹੈ? ਮੇਰਾ ਸਮਾਨ ਖ਼ਰੀਦਿਆ ਤੋੜੀ ਜਾਂਦਾ ਹੈ। ਹੁਣ ਕਲ ਨੂੰ ਜਾ ਰਿਹਾ ਹੈ। ਹਫ਼ਤੇ ਪਿੱਛੋਂ ਮਿਲਣ ਆਵੇਗਾ। “ ਤਾਰੋ ਨੇ ਕਿਹਾ, “ ਬੰਦਾ ਜੋ ਦਿਸਦਾ ਹੈ। ਅਸਲ ਵਿੱਚ ਕਈ ਲੋਕ ਉਸ ਦੇ ਉਲਟ ਸੁਭਾ ਦੇ ਹੁੰਦੇ ਹਨ। ਮਨ ਵਿੱਚ ਕੁੱਝ ਹੋਰ, ਬੁੱਲ੍ਹਾਂ ਉੱਤੇ ਕੁੱਝ ਹੋਰ ਹੁੰਦਾ ਹੈ। ਕਿਸੇ ਦੇ ਮਨ ਨੂੰ ਬੁੱਝ ਨਹੀਂ ਸਕਦੇ। ਇਹ ਉਮਰ ਵੀ ਐਸੀ ਹੈ। ਚੜ੍ਹਦੀ ਜਵਾਨੀ ਵਿੱਚ ਬੰਦਾ ਕਿਸੇ ਨੂੰ ਕੁੱਝ ਨਹੀਂ ਸਮਝਦਾ। ਆਪੇ ਧੱਕੇ ਖਾ ਕੇ ਆ ਜਾਵੇਗਾ। ਸੋਨੂੰ ਦੇ ਡੈਡੀ ਦੀ ਵੀ ਘਰੇ ਲੱਤ ਨਹੀਂ ਲੱਗਦੀ ਸੀ। ਇਸ ਦੇ ਵੀ ਪੈਰਾਂ ਨੂੰ ਚੱਕਰ ਲੱਗਾ ਹੋਇਆ ਸੀ। ਇਹ ਮਰਦ ਘੋੜੇ ਵਾਂਗ ਦੱਲਤੇ ਮਾਰਦੇ ਫਿਰਦੇ ਹਨ। ਇੰਨਾ ਦੀ ਲਗਾਮ ਕੱਸਣੀ ਪੈਂਦੀ ਹੈ। “ “ ਅੱਛਾ ਆਂਟੀ ਮੈਂ ਉਸ ਨੂੰ ਕੰਮ ਤੋਂ ਲੈਣ ਜਾਣਾ ਹੈ। ਅੱਜ ਉਹ ਓਵਰ ਟਾਈਮ ਕਰ ਰਿਹਾ ਹੈ। ਮੈਂ ਕੱਪੜੇ ਧੋਣ ਨੂੰ ਪਾ ਚੱਲੀ ਹਾਂ। ਪਲੀਜ਼ ਕੱਪੜੇ ਸੁੱਕਣ ਵਾਲੀ ਮਸ਼ੀਨ ਵਿੱਚ ਪਾ ਦੇਣੇ। ਸੁੱਕਾ ਕੇ ਮੈਨੂੰ ਥੱਲੇ ਫੜਾ ਦੇਣੇ। “ ਉਹ ਚਲੀ ਗਈ।

ਤਾਰੋਂ ਨੇ ਗਾਮੇ ਨੂੰ ਕਿਹਾ, “ ਇਹ ਕੁੜੀ ਮਚਲੀ ਹੈ। ਡੇਢ ਮਹੀਨਾ, ਆਪਣੇ ਘਰ ਆਈ ਨੂੰ ਹੋ ਗਿਆ। ਘਰ ਅੱਡੀ ਨਹੀਂ ਲਗਾਉਂਦੀ। ਕਦੇ ਕੱਪੜੇ ਆਪਦੀ ਜ਼ੁੰਮੇਵਾਰੀ ਨਾਲ ਨਹੀਂ ਧੋਂਦੀ। ਮੇਰੇ ਸਿਰਹਾਣੇ ਰੱਖ ਜਾਂਦੀ ਹੈ। “ ਗਾਮੇ ਨੇ ਕਿਹਾ, “ ਮਸ਼ੀਨ ਵਿੱਚ ਹੀ ਗਿੱਲੇ ਕੱਪੜੇ ਰਹਿਣ ਦਿਆਂ ਕਰ। ਦੂਜੇ ਦਿਨ ਪਾਉਣ ਨੂੰ ਕੁੱਝ ਨਾਂ ਹੋਇਆ, ਆਪੇ ਬੰਦਿਆਂ ਵਾਂਗ ਕੰਮ ਕਰਨ ਲੱਗ ਜਾਵੇਗੀ। ਪਾਰਟੀਆਂ ਤਾਂ ਰੋਜ਼ ਕਰਦੀ ਹੈ। ਹਰ ਰੋਜ਼ ਰਾਤ ਦੇ 2 ਵਜੇ ਤੱਕ ਥੱਲੇ ਗੈੱਸਟ ਆ ਕੇ ਬੈਠੇ ਰਹਿੰਦੇ ਹਨ। ਵਿਆਹ ਵਾਲੇ ਘਰ ਵਾਂਗ ਧੂਤਕੜਾ ਪੈਂਦਾ ਹੈ। ਦੋ ਤਿੰਨ ਕਾਰਾਂ ਡਰਾਈਵੇ ਵਿੱਚ ਖੜ੍ਹੀਆਂ ਹੁੰਦੀਆਂ ਹਨ। ਬਹੁਤ ਵੱਡਾ ਟੱਬਰ ਹੈ। ਕੱਲ ਤਾਂ ਚੰਗਾ ਇਕੱਠ ਕੀਤਾ ਹੋਇਆ ਸੀ। ਇਕੱਠੇ ਹੋ ਕੇ, ਆਪਦੇ ਜਮਾਈ ਨੂੰ ਘੂਰਦੇ ਸਨ। ਇਸ ਦਾ ਭਰਾ ਕਹਿ ਰਿਹਾ ਸੀ, “ ਜੇ ਤੂੰ ਪਾਕਸਤਾਨ, ਇੰਡੀਆ ਹੁੰਦਾ। ਤੈਨੂੰ ਪੁੱਠ ਟੰਗ ਕੇ, ਨੰਗਾ ਕਰਕੇ ਕੁੱਟਦੇ। ਇੰਟਰਨੈਟ ਤੇ ਤੇਰੀਆਂ ਨੰਗੀਆਂ ਫੋਟੋ ਤਾਂ ਹੁਣ ਵੀ ਪਾ ਸਕਦੇ ਹਾਂ। “ ਮੁਸਕਾਨ ਤੋਂ ਛੋਟੀ ਭੈਣ ਨੇ ਕਿਹਾ, “ ਤੇਰੀ ਕਨੇਡਾ ਇਮੀਗ੍ਰੇਸ਼ਨ ਨੂੰ ਰਿਪੋਰਟ ਕਰ ਦੇਣੀ ਹੈ। ਕਨੇਡਾ ਦੀ ਮੋਹਰ ਨਹੀਂ ਲੱਗਣ ਦੇਣੀ। “ ਪਰ ਉਹ ਪਿਉ ਦਾ ਪੁੱਤ, ਇੰਨਾ ਮੂਹਰੇ ਕੁੱਝ ਨਹੀਂ ਬੋਲਿਆ। ਜੇ ਸੋਨੂੰ ਤੇ ਵਿਕੀ ਜਿਉਂਦੇ ਹੁੰਦੇ। ਆਪਾਂ ਇੰਨਾ ਚਗਲਾਂ ਤੋਂ ਕੀ ਲੈਣਾ ਸੀ? ਵਾਧੂ ਦਾ ਦਿਮਾਗ਼ ਉੱਤੇ ਬੋਝ ਪੈ ਗਿਆ ਹੈ। “

ਉਸ ਦਾ ਪਤੀ ਬੱਸ ਫੜ ਕੇ ਹੀ ਵੈਨਕੂਵਰ ਨੂੰ ਚਲਾ ਗਿਆ ਸੀ। ਉਹ ਅਜੇ ਘਰੋਂ ਗਿਆ ਸੀ। ਮੁਸਕਾਨ ਨੇ ਉਸ ਨੁੰ ਸਕਾਈਪ ਉੱਤੇ ਕਿਹਾ, “ ਆਈ ਮਿਸ ਜੂ। ਆਈ ਲਵ ਜੂ। ਯਾਰ ਆਪ ਕੀ ਬਹੁਤ ਯਾਦ ਆ ਰਹੀ ਹੈ। ਵਾਪਸ ਆ ਜਾਉ। “ ਉਹ ਮਨ ਵਿੱਚ ਹੱਸ ਰਿਹਾ ਸੀ। ਉਸ ਨੇ ਕਹਿ ਦਿੱਤਾ, “ ਮੇਰੀ ਜਾਨ ਮਸਾਂ ਛੁੱਟੀ ਹੈ। ਮੈਂ ਆਜ਼ਾਦ ਹੋ ਗਿਆ ਹਾਂ। ਕੋਈ ਪੰਛੀ ਦੁਬਾਰਾ ਪਿੰਜਰੇ ਵਿੱਚ ਨਹੀਂ ਫਸਦਾ। “ “ ਫਿਰ ਤਾਂ ਤੂੰ ਹੋਰ ਕੁੜੀਆਂ ਲੱਭ ਲਵੇਗਾ। ਦੁਨੀਆ ਵਿੱਚ ਬਹੁਤ ਸੁੰਦਰ ਲੜਕੀਆਂ ਹਨ।  “ “ ਹਾਂ ਤੂੰ ਠੀਕ ਕਿਹਾ ਹੈ। ਮੇਰੇ ਨਾਲ ਗੋਰੀ ਬੈਠੀ ਹੈ। ਮੈਂ ਇਸ ਵੱਲ ਨੂੰ ਕੈਮਰਾ ਕਰਦਾਂ ਹਾਂ। ਦੇਖ਼ਲਾ ਮੇਰੇ ਮੋਢੇ ਤੇ ਸਿਰ ਰੱਖੀ ਸੁੱਤੀ ਪਈ ਹੈ। ਬਹੁਤ ਨਜ਼ਾਰੇ ਹੈਂ। “  “ ਮੈਂ ਸੱਚ ਬੋਲਤੀ ਹੂੰ ਜਾਨ ਦੇ ਦੇਵਾਂਗੀ। “ “ ਅੱਛੀ ਬਾਤ ਹੈ। ਘਰ ਵਾਲੋਂ ਕੋ ਪਹਿਲੇ ਬੁਲਾ ਲੈਣਾ। ਜਨਾਜ਼ਾ ਉਠਾਨੇ ਕੇ ਲੀਏ। “ ਮੁਸਕਾਨ ਨੇ ਫੋਨ ਵਗਾ ਕੇ ਫਿਰਜ਼ ਨਾਲ ਮਾਰਿਆ। ਇੱਕ ਹੋਰ ਫ਼ੋਨ ਟੁੱਟ ਗਿਆ ਸੀ।

”ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਗੁਰੂ ਕਹਾਵੇ”

untitled ”ਧੰਨ ਧੰਨ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ”
”ਅੰਮ੍ਰਿਤਸਰ ਸਿਫਤੀ ਦਾ ਘਰ” ਦੇ ਬਾਨੀ ਧੰਨ ਧੰਨ ਗੁਰੂ ਰਾਮਦਾਸ ਜੀ ਦਾ ਪਰਕਾਸ਼ ਕਤੱਕ ਵਦੀ ੨ ਸਮੰਤ ੧੫੯੧ (੨੪ ਸਤੰਬਰ ਸੰਨ ੧੫੩੪)ਨੂੰ ਅਸੂੰ ਵਿਚ ਲਹੌਰ ਸ਼ਹਰ ਦੇ ਚੂਨਾ ਮੰਡੀ ਵਿਖੇ ਪਿਤਾ ਖਤਰੀ ਹਰਦਾਸ ਸੋਢੀ ਜੀ ਦੇ ਗ੍ਰਿਹ ਵਿਖੇ ਮਾਤਾ ਦਇਆ ਕੌਰ ਜੀ ਦੀ ਕੁਖੋਂ ਹੋਇਆ ਜਿਨਾਂ ਦਾ ਬਚਪਨ ਦਾ ਨਾਮ ”ਜੇਠਾ”ਜੀ ਸੀ ਅਤੇ ਜੇਠਾ ਜੀ ਅਜੇ ਕੇਵਲ ੭ ਸਾਲ ਦੇ ਸਨ ਜਦੋਂ ਬਚਪਨ ਵਿਚ ਹੀ ਮਾਤਾ-ਪਿਤਾ ਦਾ ਸਵਰਗਵਾਸ ਹੋ ਗਿਆ ਅਤੇ ਕਿਸੇ ਵੀ ਨਿਕਟ ਵਰਤੀ ਸੰਬਧੀਂ ਨੇ ਓਨਾ੍ਹਂ ਦੀ ਸਾਰ ਨਹੀਂ ਸੀ ਲਈ ਅਤੇ ਫਿਰ ਪਿੰਡ ਬਾਸਰਕੇ ਤੋਂ ਜੇਠਾ ਜੀ ਦੀ ਨਾਨੀ ਲਾਹੌਰ ਗਈ ਅਤੇ ਜੇਠਾ ਜੀ ਨੂੰ ਆਪਣੇ ਨਾਲ ਬਾਸਰਕੇ ਜਾਣ ਲਈ ਇਕ ਵਾਰ ਤਾਂ ਜੇਠਾ ਜੀ ਦੇ ਮਨ ਵਿਚ ਆਪਣਾ ਘਰ ਛਡਣ ਲਗਿਆਂ ਬਹੁਤ ਮਲਾਲ(ਦੁਖ) ਹੋਇਆ ਲੇਕਿਨ ਮਾਤਾ ਪਿਤਾ ਦੇ ਸਵਰਗਵਾਸ ਹੋ ਜਾਣ ਕਰਕੇ ਕੇਵਲ ੭ਸਾਲ ਦੀ ਉਮਰ ਵਿਚ ਹੀ ਯਤੀਮ ਹੋ ਗਏ ਸਨ ਜਿਸ ਕਰਕੇ ਜੇਠਾ ਜੀ ਨੇ ਆਪਣੀ ਨਾਨੀ ਜੀ ਨਾਲ ਬਾਸਰਕੇ ਜਾਣਾ ਹੀ ਠੀਕ ਸਮਝਿਆ ਅਤੇ ਬਾਸਰਕੇ ਦੇ ਹੀ ਗੁਰੂ ਅਮਰਦਾਸ ਜੀ ਰੈਹਣ ਵਾਲੇ ਸਨ ਅਤੇ ਨਾਨੀ ਜੀ ਦੇ ਬਾਸਰਕੇ ਦੇ ਹੋਣ ਕਰਕੇ ਜੇਠਾ ਜੀ ਸ਼ਰੀਕੇ ਵਿਚੋਂ ਗੁਰੂ ਅਮਰਦਾਸ ਜੀ ਦੇ ਦੋਹਤਰੇ ਵਜੋਂ ਲਗਦੇ ਸਨ ਇਸ ਲਈ ਗੁਰੂ ਜੀ ਦੀ ਕਿਰਪਾ ਦ੍ਰਸਟੀ ਜੇਠਾ ਜੀ ਤੇ ਬਚਪਨ ਤੋਂ ਹੀ ਪੈ ਗਈ ਸੀ ਅਤੇ ਜਦੋਂ ਗੁਰੂ ਅਮਰਦਾਸ ਜੀ ਨੂੰ ੧੫੫੨ ਵਿਚ ਗੁਰਿਆਈ ਮਿਲੀ ਤਾਂ ਗੁਰੂ ਜੀ ਨੇ ਸਿਖੀ ਦਾ ਨਵਾਂ ਕੇਂਦਰ ਗੋਇੰਦਵਾਲ ਸਾਹਿਬ ਸਥਾਪਤ ਕੀਤਾ ਅਤੇ ਦੂਰੋਂ ਨੇੜਿਓਂ ਸੰਗਤਾਂ ਨੂੰ ਕਾਰ-ਸੇਵਾ ਲਈ ਬੁਲਾਵੇ ਭੇਜੇ ਜਿਨਾ੍ਹਂ ਵਿਚ ਬਾਸਰਕੇ ਦੀ ਸੰਗਤ ਨਾਲ ਜੇਠਾ ਜੀ ਵੀ ਗੁਰੂ ਜੀ ਕੋਲ ਬਾੳਲੀ ਸਾਹਿਬ ਦੀ ਕਾਰ ਸੇਵਾ ਵਿਚ ਸੇਵਾ ਕਰਨ ਲਗ ਪਏ ਜਿਨਾ੍ਹਂ ਨੂੰ ਗੁਰੂ ਅਮਰਦਾਸ ਜੀ ਦੇ ਕੈਹਣ ਤੇ ਜੇਠਾ ਜੀ ਦੀ ਨਾਨੀ ਜੇਠਾ ਜੀ ਨੂੰ ਲਹੌਰ ਚੂਨਾਂ ਮੰਡੀ ਤੋਂ ਬਾਸਰਕੇ ਲੈ ਆਈ ਸੀ ਅਤੇ ਰੋਜ਼ ਨਾਨੀ ਜੇਠਾ ਜੀ ਨੂੰਂ ਘੁੰਘਣੀਆਂ ਦੀ ਥਾਲੀ ਭਰਕੇ ਦੇਂਦੇ ਅਤੇ ਸਾਰਾ ਦਿਨ ਜੇਠਾ ਜੀ ਘੂੰਘਣੀਆਂ ਵੇਚਕੇ ਆਪਣਾ ਅਤੇ ਨਾਨੀ ਦਾ ਗੁਜਰ-ਬਸਰ ਚਲਾਂਦੇ ਸਨ ਅਤੇ ਘੂੰਘਣੀਆਂ ਵੇਚਣ ਤੋਂ ਬਾਦ ਰੋਜ਼ ਬਾਕੀ ਦਾ ਸਾਰਾ ਸਮਾਂ ਬਉਲੀ ਦੀ ਕਾਰ ਸੇਵਾ ਵਿਚ ਅਤੇ ਸਿਮਰਨ ਵਿਚ ਬਿਤਾਂਓਦੇ।ਇਕ ਦਿਨ ਗੁਰੂ ਅਮਰਦਾਸ ਨੇ ਬਾਬਾ ਜੇਠਾ ਜੀ ਨੂੰ ਕਿਹਾ ਵੇ ਪੁਤਰਾ ਮੈਨੂੰ ਭੁਖ ਲਗੀ ਹੈ ਲੇਕਿਨ ਮੇਰੇ ਕੋਲ ਪੈਸੇ ਨਹੀਂ ਹਨ ਭਾਈ ਜੇਠਾ ਜੀ ਨੇ ਇਖ ਮੁਠ ਭਰਕੇ ਘੁੰਗਣਿਆਂ ਦੀ ਦੇ ਦਿਤੀ ਲੇਕਿਨ ਭਾਈ ਜੇਠਾ ਜੀ ਨੇ ਪਿਆਰ ਨਾਲ ਪੁਤੱਰ ਕੈਹਕੇ ਬੁਲਾਣ ਵਾਲੇ ਬਾਬਾ ਅਮਰਦਾਸ ਨੂੂੰੰ ਸਾਰੀਆਂ ਘੁਗਣਿਆਂ ਦੇ ਦਿਤਿਆਂ ਫਿਰ ਸਾਧੂ ਬਾਬਾ ਅਮਰਦਾਸ ਜੀ ਕੈਹਣ ਲਗੇ ਕਿ ਮੇਰੀ ਭੁਖ ਤਾਂ ਨਹੀ ਗਈ ਲੇਕਿਨ ਬੇਟਾ ਤੇਰੀ ੳਦਾਰਤਾ ਵੇਖਕੇ ਮੈਂ ਬਹੁਤ ਪਰਸੰਨ ਹੋਇਆਂ ਹਾਂ ਪਰਮਾਤਮਾ ਕਰੇਗਾ ਤੇਰੇ ਸਿਰ ਤੇ ਛਤਰ ਝੁਲਣਗੇ ਜਦੋਂ ਜੇਠਾ ਜੀ ਘਰ ਆਏ ਤਾਂ     ਜਦੋਂ ਨਾਨੀ ਜੀ ਨੇ ਪੁਛਿਆ ਕਿ ਬਹੁਤ ਜਲਦੀ ਆ ਗਏ ਹੋ ਅਜ ਸਾਰੀਆਂ ਘੁਗਣਿਆਂ ਵਿਕ ਗਇਆਂ ਹਨ ਤਾਂ ਭਾਈ ਜੇਠਾ ਜੀ ਨੇ ਸਾਰੀ ਵਿਥਿਆ ਸੁਣਾਈ ਤਾਂ ਨਾਨੀ ਜੀ ਨੇ ਕਿਹਾ ਬੇਟਾ ਕੋਈ ਗੱਲ ਨਹੀ ਵਾਹਿਗੁਰੂ ਭਲੀ ਕਰੇਗਾ।ਇਸ ਤਰਾਂ ਸੇਵਾ ਕਰਦਿਆਂ ੧੨ ਸਾਲ ਬੀਤ ਗਏ ਅਤੇ ਇਕ ਦਿਨ ਗੁਰੂ ਜੀ ਦੇ ਮਹਿਲਾਂ ਮਾਤਾ ਰਾਮ ਕੌਰ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਆਪਣੀ ਬਚੀ ਭਾਨੀ ਹੁਣ ਜਵਾਨ ਹੋ ਗਈ ਹੈ ਉਸ ਲਈ ਕੋਈ ਵਰ ਲਭੋ ਤਾਂ ਗੁਰੂ ਜੀ ਨੇ ਕਿਹਾ ਕਿ ਆਪ ਜੀ ਬੀਬੀ ਭਾਨੀ ਲਈ ਕਿਸ ਤਰਾਂ ਦਾ ਵਰ ਲਭਣਾ ਚਾਹੁੰਦੇ ਹੋ ਤਾਂ ਓਨਾਂ ਕਿਹਾ ਕਿ ਵੱਰ ਤਾਂ ਜੇਠੇ ਵਰਗਾ ਹੇਣਾ ਚਾਹੀਦਾ ਹੈ ਜੋ ਸੁਹਣਾ ਚੰਗਾ ਜਵਾਨ ਅਤੇ ਆਗਿਆਕਾਰੀ ਵੀ ਹੋਵੇ ਤਾਂ ਗੁਰੂ ਜੀ ਨੇ ਕਿਹਾ ਕਿ ਜੇਠੇ ਵਰਗਾ ਤਾਂ ਕੇਵਲ ਜੇਠਾ ਹੀ ਹੈ ਤਾਂ ਮਾਤਾ ਜੀ ਨੇ ਕਿਹਾ ਕਿ ਜੇਠਾ ਤਾਂ ਗ਼ਰੀਬ ਅਤੇ ਯਤੀਮ ਹੈ ਤਾਂ ਗੁਰੂ ਜੀ ਨੇ ਕਿਹਾ ਕਿ ਤੁਹਾਨੂੰ ਨਹੀਂ ਪਤਾ ਇਸ ਦੇ ਸਿਰ ਤੇ ਤਾਂ ਪਾਤਸ਼ਾਹੀ ਛਤਰ ਝੁਲਿਆ ਕਰਨਗੇ ਤਾਂ ਗੁਰੂਜੀ ਨੇ ਜੇਠਾ ਜੀ ਨੂੰ ਬੁਲਾਕੇ ਕਿਹਾ ਕਿ ਆਪ ਘਰ ਜਾਓ ਅਤੇ ਆਪਣੀ ਨਾਨੀ ਜੀ ਨੂੰ ਬੁਲਾਕੇ ਲਿਆਓ ਤਾਂ ਜੇਠਾ ਜੀ ਘਰ ਗਏ ਅਤੇ ਨਾਨੀ ਜੀ ਨੂੰ ਨਾਲ ਲੈਕੇ ਗੁਰੂ ਜੀ ਕੋਲ ਪਹੁੰਚੇ ਤਾਂ ਗੁਰੂ ਜੀ ਨੇ ਨਾਨੀ ਜੀ ਨਾਲ ਜੇਠਾ ਜੀ ਅਤੇ ਆਪਣੀ ਬਚੀ ਬੀਬੀ ਭਾਨੀ ਦੇ ਰਿਸ਼ਤੇ ਦੀ ਗਲ ਕੀਤੀ ਤਾਂ ਨਾਨੀ ਜੀ ਨੇ ਹੈਰਾਨ ਹੋਕੇ ਕਿਹਾ ਕਿ ਆਪ ਗੁਰੂ ਨਾਨਕ ਦੀ ਗਦੀ ਦੇ ਮਾਲਕ ਪਾਤਸ਼ਾਹਾਂ ਦੇ ਪਾਤਸ਼ਾਹਾ ਅਤੇ ਅਸੀ ਗ਼ਰੀਬ ਸਾਡਾ ਤੁਹਾਡਾ ਕੀ ਮੇਲ ਹੈ ਤਾਂ ਗੁਰੂਜੀ ਨੇ ਕਿਹਾ ਕਿ ਆਪ ਜੀ ਨੂੰ ਏਹ ਰਿਸ਼ਤਾ ਮਨਜ਼ੂਰ ਹੈ ਤਾਂ ਸ਼ਗਣ ਲੈਣਾ ਕਰੋ ਤਾਂ ਨਾਨੀ ਜੀ ਨੇ ਕਿਹਾ ਕਿ ਮੇਰੇ ਧੰਨ ਭਾਗ ਹਨ ਕਿ ਆਪ ਜੀ ਨੇ ਸਾਨੂੰ ਇਤਨਾ ਮਾਣ ਦਿਤਾ ਹੈ ਮੈਂ ਇਨਕਾਰ ਕਿਸ ਤਰਾਂ ਕਰ ਸਕਦੀ ਹਾਂ।ਜੇਠਾ ਜੀ ਦੀ ਉਮਰ ਉਸ ਵੇਲੇ ੧੯ ਸਾਲ ਦੀ ਸੀ ਜਿਸ ਵਕਤ ਗੁਰੂ ਅਮਰਦਾਸ ਜੀ ਨੇ ਆਪਣੀ ਬਚੀ ਬੀਬੀ ਭਾਨੀ ਦੀ ਸ਼ਾਦੀ ਜੇਠਾ ਜੀ ਨਾਲ ਕੀਤੀ ਅਤੇ ਦਾਜ਼ ਵਿਚ ਬੀਬੀ ਭਾਨੀ ਨੂੰ ਤਿਨ ਭਭੇ (ਭ-ਭਾਣਾ,ਭ-ਭਲਾ ਜੀ ਤੇ ਭ-ਭੁਲੀ ਜੀ) ਜੋ ਅਜ ਤਕ ਸੰਸਾਰ ਵਿਚ ਕਿਸੇ ਨੇ ਆਪਣੀ ਧੀ ਨੂੰ ਦਾਜ ਵਿਚ ਨਹੀਂ ਦਿਤੇ।ਦੁਨਿਆਂ ਆਪਣੀਆਂ ਧੀਆਂ (ਲੜਕੀਆਂ) ਨੂੰ ਦਾਜ਼ ਵਿਚ ਦੁਨਿਆਵੀ ਸਾਜੋ-ਸਾਮਾਨ ਗਹਣੇ ਆਦਿ ਬਹੁਤ ਕੁਝ ਦੇਂਦੇ ਨੇਂ ਲੇਕਿਨ ਸਦੀਵੀ ਸੁਖ ਲਈ ਏਹ ਤਿਨ ਭਭੇ ਕੋਈ ਨਹੀਂ ਦੇਂਦਾ ਅਤੇ ਗੁਰੂ ਜੀ ਨੇ ਆਪਣੇ ਦਾਮਾਦ ਭਾਈ ਜੇਠਾ ਜੀ ਨੂੰ ਜਿਥੇ ਧੀ ਦਿਤੀ ਹੋਰ ਦੁਨਿਆਵੀ ਵਸਤੂਆਂ ਦਿਤੀਯਾਂ ਓਥੇ ਦਾਮਾਦ ਦੀ ਉਮਰ ਥੋੜੀ ਹੋਣ ਕਰਕੇ ਆਪਣੀ ਉਮਰ ਵਿਚੋਂ ੬ ਸਾਲ ਦੇਕੇ ਦੁਨਿਆਂ ਲਈ ਇਕ ਮਿਸਾਲ ਪੈਦਾ ਕਰ ਦਿਤੀ।ਯਤੀਮ ਅਤੇ ਗ਼ਰੀਬ ਜਵਾਈ ਨੂੰ ਵੀ ਆਪਣੇ ਸਿਰ ਦਾ ਸਾਹਿਬ ਬਣਾਇਆ ਜਾ ਸਕਦਾ ਹੈ।ਦੁਨਿਆ ਦੇ ਲੋਕਾਂ ਨੂੰ ਗੁਰੂ ਅਮਰਦਾਸ ਜੀ ਦੇ ਜੀਵਨ ਤੋਂ ਸੇਧ (ਸਿਖਿਆ) ਲੈਣੀ ਚਾਹੀਦੀ ਹੈ।ਅਗਰ ਬੇਟੀ ਸਿਆਣੀ ਪੜੀ ਲਿਖੀ ਨਿਮਰਤਾ ਦੇ ਗੁਣਾਂ ਨਾਲ ਭਰਪੂਰ ਹੋਵੇ ਤਾਂ ਕਦੀ ਮਾਂ ਬਾਪ ਨੂੰ ਬੇਟੀ ਬੋਝ ਨਹੀਂ ਲਗਦੀ ਅਤੇ ਨਾ ਹੀ ਬੇਟੀ ਦੇ ੳਜੜਨ ਯਾਨਿ ਡਾਈਵੋਰਸੀ ਹੋਣ ਦਾ ਡਰ ਹੁੰਂਦਾ ਹੈ।
ਗੁਰੂ ਅਮਰਦਾਸ ਜੀ ਨੇ ਜੇਠਾ ਜੀ ਵਿਚ ਬਚਪਨ ਤੋਂ ਅਗੱਮੀਂ ਜੋਤ ਦੇ ਗੁਣ ਦੇਖ ਲਏ ਸਨ।ਇਕ ਵਾਰੀ ਗੁਰੂ ਘਰ ਦੇ ਦੋਖੀਆਂ ਨੇ ਬਾਦਸ਼ਾਹ ਅਕਬਰ ਦੇ ਕੰਨ ਗੁਰੂ ਘਰ ਦੇ ਖਿਲਾਫ਼ ਭਰੇ ਕਿ ਗੁਰੂ ਜੀ ਨੇ ਇਸਲਾਮ ਦੇ ਖਿਲਾਫ਼ ਆਪਣੀ ਬਾਣੀ (ਕਲਾਮ) ਵਿਚ ਬਹੁਤ ਕੁਝ ਗ਼ਲਤ ਲਿਖਿਆ ਹੋਇਆ ਹੈ ਤਾਂ ਅਕਬਰ ਨੇ ਗੁਰੂ ਅਮਰਦਾਸ ਜੀ ਨੂੰ ਦਰਬਾਰ ਵਿਚ ਬੁਲਾ ਭੇਜਿਆ ਤਾਂ ਗੁਰੂ ਜੀ ਨੇ ਜੇਠਾ ਜੀ ਨੂੰ ਆਪਣਾ ਅਸ਼ੀਰਵਾਦ ਦੇਕੇ ਅਕਬਰ ਦੇ ਦਰਬਾਰ ਵਿਚ ਭੇਜ ਦਿਤਾ।ਉਸ ਵਕਤ ਜੇਠਾ ਜੀ ਦੀ ਉਮਰ ੨੫-੨੬ਸਾਲ ਦੀ ਸੀ ਤੇ ਜੇਠਾ ਜੀ ਨੇ ਆਪਣੇ ਮਿਠੇ ਸੁਭਾ ਨਾਲ ਅਕਬਰ ਦੇ ਮਨ ਨੂੰ ਗੁਰੂ ਨਾਨਕ ਦੀ ਬਾਣੀ ਰਾਹੀਂ ਜਿਤ ਲਿਆ ਅਤੇ ਗੁਰੂ ਘਰ ਦਾ ਮਾਣ ਵਧਾਇਆ ਅਤੇ ਅਕਬਰ ਨੇ ਗੁਰੂ ਦਰਬਾਰ ਵਿਚ ਆਣ ਦੀ ਇਛਾ ਪਰਗਟਾਈ ਜਿਸਤੋਂ ਗੁਰੂ ਅਮਰਦਾਸ ਜੀ ਬਹੁਤ ਪਰਭਾਵਤ ਹੋਏ ਅਤੇ ਬਾਦ ਵਿਚ ਅਕਬਰ ਬਾਦਸ਼ਾਹ ਆਪ ਪੈਦਲ ਚਲਕੇ ਗੁਰੂ ਅਮਰਦਾਸ ਜੀ ਦੇ ਦਰਬਾਰ ਵਿਚ ਆਇਆ ਅਤੇ ਇਸ ਤਰਾਂ ਗੁਰੂ ਅਮਰਦਾਸ ਜੀ ਨੇ ਜੇਠਾ ਜੀ ਨੂੰ ਕਈ ਪਰਚੇ ਪਾਏ ਜਿਸ ਤਰਾਂ ਬਉਲੀ ਦੀ ਸੇਵਾ ਕਰਾਂਓਦਿਆਂ ਜੇਠਾ ਜੀ ਅਤੇ ਆਪਣੇ ਦੂਸਰੇ ਜਵਾਈ ਰਾਮਾ ਜੀ ਦੋਨਾਂ ਨੂੰ ਬਉਲੀ ਦੀ ਸੇਵਾ ਕਰਓਣ ਲਈ ਆਪਣੇ ਬੈਠਣ ਲਈ ਥੜੇ ਬਨਾਣ ਲਈ ਕਿਹਾ ਤੇ ਪਰੀਖਿਆ ਲੈਣ ਲਈ ੩-੪ ਦਿਨ ਰੋਜ਼ ਥੜੇ ਬਨਵਾਣੇ ਤੇ ਰੋਜ਼ ਢੁਵਾ ਦੇਣੇ ਤੇ ਰਾਮਾ ਜੀ ਅਖੀਰ ਤੰਗ ਹੋਕੇ ਕੈਹਣ ਲਗੇ ਕਿ ਆਪ ਜੀ ਤਾਂ ਹੁਣ ਵਡੇਰੀ ਉਮਰ ਹੋਣ ਕਰਕੇ ਸਠਿਆ ਗਏ ਹੋ ਐਵੇਂ ਰੋਜ਼-ਰੋਜ਼ ਥੜੇ ਬਣਵਾਈ ਜਾਂਦੇ ਹੋ ਤੇ ਫਿਰ ਢੁਆਈ ਜਾਂਦੇ ਹੋ ਤਾਂ ਜੇਠਾ ਜੀ ਨੇ ਗੁਰੂ ਜੀ ਦੇ ਚਰਨ ਫੜ ਲਏ ਅਤੇ ਕਿਹਾ ਕਿ ਮੈਂ ਅਨਜਾਣ ਤੁਛ ਬੁਧੀ ਕਰਕੇ ਇਤਨੀ ਸਮਝ ਨਹੀਂ ਕਿ ਆਪ ਜੀ ਦੀ ਇਛਾਅਨੁਸਾਰ ਕਰ ਸਕਾਂ ਕਿਰਪਾ ਕਰਕੇ ਦਾਸ ਨੂੰ ਸੁਮੱਤ ਬਖ਼ਸ਼ੋ ਤਾਂ ਕਿ ਮੈਂ ਆਪ ਜੀ ਦੇ ਹੁਕਮ ਤੇ ਪਰਵਾਨ ਚੜ ਸਕਾਂ।ਤਾਂ ਗੁਰੂ ਜੀ ਨੇ ਜੇਠਾ ਜੀ ਨੂੰ ਛਾਤੀ ਨਾਲ ਲਾ ਲਿਆ ਅਤੇ ਆਪਣਾ ਅੰਤਮ ਸਮਾ ਨੇੜੇ ਜਾਣਕੇ ਸੰਨ ੧੫੫੯ ਨੂੰ ਗੁਰਦਰਬਾਰ ਵਿਚ ਸਾਰੀ ਸੰਗਤ ਦੇ ਸਾਮ੍ਹਣੇ ਗੁਰੂ ਨਾਨਕ ਦੇਵ ਜੀ ਦੀ ਚਲੀ ਆ ਰਹੀ ਮਰਿਯਾਦਾਨੁਸਾਰ ਬਾਬਾ ਬੁਢਾ ਜੀ ਨੂੰ ਕੈਹਕੇ ਗੁਰਗਦੀ ਸੌਂਪ ਦਿਤੀ ਅਤੇ ਸਾਰੇ ਪਰਵਾਰਕ ਮੈਂਬਰਾਂ ਨੂੰ ਵੀ ਕਿਹਾ ਕਿ ਰਾਮਦਾਸ (ਜੇਠਾ) ਜੀ ਨੂੰ ਮਥਾ ਟੇਕੋ।ਜਿਸ ਤਰਾਂ ਕਿ ਬਾਣੀ ਵਿਚ ਆਇਆ ਹੈ ਕਿ ”ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਓ” ਸਾਰੇ ਪਰਵਾਰ ਨੇ ਗੁਰੂ ਰਾਮਦਾਸ ਜੀ ਨੂੰ ਨਮਸ਼ਕਾਰ ਕੀਤੀ ਤੇ ਉਸ ਵਕਤ ਗੁਰੂ ਰਾਮਦਾਸ ਜੀ ਨੂੰ ਲਹੌਰ ਦੀਆਂ ਗਲੀਆਂ ਯਾਦ ਆ ਗਈਆਂ ਤੇ ਵੈਰਾਗ ਵਿਚ ਬਾਣੀ ਉਚਾਰੀ ”ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ,ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ” ਯਾਨੀ ਗੁਰੂ ਰਾਮਦਾਸ ਜੀ ਵਿਚ ਇਤਨੀ ਨਿਮਰਤਾ ਸੀ ਕਿ ਗੁਰੂ ਅਮਰਦਾਸ ਜੀ ਨੇ ਜਦੋਂ ਗੁਰਗਦੀ ਦੇਣ ਸਮੇ ਮਥਾ ਟੇਕਿਆ ਤਾਂ ਗੁਰੂ ਰਾਮਦਾਸ ਜੀ ਇਤਨੇ ਵੈਰਾਗ ਵਿਚ ਆ ਗਏ ਤੇ ਕੈਹਣ ਲਗੇ ਕਿ ਸਤਗੁਰੂ ਆਪ ਜੀ ਨੇ ਇਸ ਰੁਲਦੇ ਫਿਰਦੇ ਕੀੜੇ ਨੂੰ ਚੁੱਕ ਕੇ ਇਤਨਾ ਉਚਾ ਬਿਠਾ ਦਿਤਾ ਕਿ ਕਿਥੇ ਮੈਂ ਲਹੌਰ ਦੀਆਂ ਗਲੀਆਂ ਵਿਚ ਬੇ ਸਹਾਰਾ ਯਤੀਮ ਘੁਮ ਰਿਹਾ ਸੀ ਜਿਸਦੀ ਕੋਈ ਸਾਰ ਲੈਣ ਵਾਲਾ ਨਹੀਂ ਸੀ ਤੇ ਆਪ ਜੀ ਨੇ ਇਸ ਨਾਚੀਜ ਨੂੰ ਆਪਣਾ ਦਾਮਾਦ ਹੀ ਨਹੀਂ ਬਣਾਇਆ ਸਗੋਂ ਅਜ ਆਪਣੇ ਬਰਾਬਰ ਤਖਤ ਤੇ ਬਿਠਾਕੇ ਜੋ ਸਨਮਾਨ ਬਖ਼ਸ਼ਿਆ ਹੈ ਮੈਂ ਤਾਂ ਇਸਦੇ ਕਾਬਲ ਵੀ ਨਹੀਂ ਸੀ ਜਿਸ ਦਰਬਾਰ ਵਿਚ ਵਡੇ ਵਡੇ ਰਾਜੇ ਮਹਾਰਾਜੇ ਆਕੇ ਝੁਕਦੇ ਹਨ ਆਪ ਜੀ ਨੇ ਦਾਸ ਨੂੰ ਉਸ ਤਖ਼ਤ ਦਾ ਮਾਲਕ ਬਣਾਕੇ ਆਪੇ ਗੁਰ ਚੇਲਾ ਹੈ ਆਪੇ ਦੀ ਨਵੀਂ ਰੀਤ ਚਲਾ ਦਿਤੀ ਹੈ।ਗੁਰੂ ਰਾਮਦਾਸ ਜੀ ਦੀ ੧੯ ਰਾਗਾਂ ਵਿਚ ਰਚੀ ਬਹੁਤ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਹੈ ਅਤੇ ਬਹੁਤ ਥੋੜੇ ਸਮੇਂ ਵਿਚ ਗੁਰੂ ਰਾਮਦਾਸ ਜੀ ਨੇ ਸਿਖੀ ਨੂੰ ਪਰਚਾਰਨ ਵਾਸਤੇ ਬਹਤੁ ਕੁਝ ਕੀਤਾ ਜਿਸ ਤਰਾਂ ਕਿ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ,ਆਸਾ ਦੀ ਵਾਰ,ਹਿੰਦੂ ਰੀਤੀ ਅਨੁਸਾਰ ਵਿਵਾਹ ਦੇ ਪਖੰਡ ਦਾ ਤਿਆਗ ਕਰਕੇ ਗੁਰੂ ਨਾਨਕ ਦੇ ਦਸੇ ਰਾਹ ਤੇ ਚਲਕੇ ”ਅਨੰਦ ਕਾਰਜ਼(ਅਨੰਦ ਵਿਵਾਹ) ਚਾਰ ਲਾਵਾਂ ਪੜਕੇ ਵਿਵਾਹ ਕਰਨ ਦਾ ਰਸਤਾ ਦਸਿਆ ਜਿਸਦਾ ਦਾ ਮਤਲਬ ਸੀ ਪਤੀ ਪਤਨੀ ਗੁਰੂ ਨੂੰ ਜਾਮਨ (ਗਵਾਹ) ਬਣਾਕੇ ਦਸੇ ਰਾਹ ਤੇ ਹਮੇਸ਼ਾਂ ਚਲਾਂਗੇ ਅਤੇ ਕਦੀ ਵੀ ਇਕ ਦੂਜੇ ਨੂੰ ਤਿਆਗਣ (ਡਾਇਵੋਰਸ) ਨਹੀਂ ਦਿਆਂਗੇ ਅਗਰ ਜਿੰਦਗੀ ਵਿਚ ਕੋਈ ਭੀੜਾ ਬਣ ਹੀ ਜਾਵੇ ਤਾਂ ਗੁਰੂ ਅਗੇ ਖੜੇ ਉਸਤੇ ਪੈਹਰਾ ਦੇਣਾ ਚਾਹੀਦਾ ਹੈ ਅਤੇ ਜੋ ਚਾਰ ਲਾਵਾਂ ਨੂੰ ਕੇਵਲ ਦੁਨਿਆਵੀ ਰੀਤ ਜਾਣਕੇ ਲਾਵਾਂ ਲੈਕੇ ਬਾਦ ਵਿਚ ਤਿਆਗ(ਛੱਡ) ਦਿੰਦਾ ਹੈ ਯਾਂ ਪੇਪਰ ਮੈਰਿਜ਼ ਕਰਦਾ ਹੈ ਓਹ ਗੁਰੂ ਦਾ ਦੇਣਦਾਰ (ਗੁਣਾ੍ਹਂਗਾਰ)ਹੁੰਦਾ ਹੈ ਜਿਸ ਤਰਾਂ ਕਿਸੇ ਜੱਜ ਕੋਲੋਂ ਫੈਸਲਾ ਕਰਵਾਕੇ ਉਸਨੂੰ ਨਾ ਮਨਣਾ।”ਅਨੰਦ ਵਿਵਾਹ” ਕੇਵਲ ਇਕ ਰੀਤ ਨਹੀਂ ਹੈ ਬਲਕਿ ਦੋ ਆਤਮਾਂਵਾਂ ਦਾ ਮੇਲ ਹੂੰਦਾ ਹੈ ਜਿਸ ਤਰਾਂ ਬਾਣੀ ਦਾ ਫੈਸਲਾ ਹੈ ”ਧਨ ਪਿਰੁ ਏਹਿ ਨਾ ਆਖੀਅਨਿ ਬਹਨਿ ਇਕਠੇ ਹੋਇ,ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹਿਐ ਸੋਇ”।ਖਾਸ ਕਰਕੇ ਕਲੀਨਸ਼ੇਵ ਗੁਰੂ ਦੀ ਇਸ ਸ਼ਰਤ ਨੂੰ ਬੇਮਾੲਨੇ ਸਮਝਦਾ ਹੈ ਤੇ  ਇਕ ਸ਼ਾਦੀ ਕਰਕੇ ਡਾਲਰਾਂ ਦੇ ਲਾਲਚ ਖ਼ਾਤਰ ਪੈਹਲੀ ਪਤਨੀ ਨੂੰ ਛਡਕੇ (ਡਾਈਵੋਰਸ) ਦੇਕੇ ਦੂਜੀ ਸ਼ਾਦੀ ਇੰਡਿਆ ਤੋਂ ਕਰਕੇ ਲੈ ਆਂਦੇ ਨੇ ਇਸ ਤਰਾਂ ਦੀਆਂ ਝੂਠੀਆਂ ਸ਼ਾਦੀਆਂ ਮੰਡੇ ਕੁੜਿਆਂ ਦੋਨੋ ਕਰਦੇ ਨੇ ਜਿਸ ਵਿਚ ਮਾਂ ਬਾਪ ਵੀ ਸ਼ਾਮਲ ਹੰਦੇ ਨੇ ਜੋ ਕਿ ਗੁਰੂ ਨਾਲ ਕੀਤੇ ਵਾੲਦੇ ਤੋਂ ਮੁਕਰ ਜਾਂਦੇ ਨੇ।
ਦਰਬਾਰ ਸਾਹਿਬ ਅਮ੍ਰੰਤਸਰ ਵਿਖੇ ੨ਤਿਓਹਾਰ ਇਕ ਦਿਵਾਲੀ ਅਤੇ ਦੂਸਰਾ ਗੁਰੂ ਰਾਮਦਾਸ ਜੀ ਦਾ ਪਰਕਾਸ਼ ਉਤਸਵ ਬਹੁਤ ਧੁਮਧਾਮ ਨਾਲ ਮਨਾਇਆ ਜਾਂਦਾ ਹੈ।ਇਨਾ੍ਹਂ ਦੋਨਾ ਦਿਨਾਂ ਤੇ ਦਰਬਾਰ ਸਾਹਬ ਵਿਖੇ ਬਹੁਤ ਉਚੇ ਪਧੱਰ ਤੇ ਦੀਪਮਾਲਾ ਅਤੇ ਆਤਸ਼ਬਾਜੀ ਕੀਤੀ ਜਾਂਦੀ ਹੈ ਅਤੇ ਜਲੌਅ ਦਿਖਾਇਯਾ ਜਾਂਦਾਂ ਹੈ।ਦੇਸ਼ਾਂ ਵਿਦੇਸ਼ਾ ਤੋਂ ਸੰਗਤਾਂ ਪਹੰਚਦੀਆਂ ਨੇ।ਦਿਵਾਲੀ ਨੂੰ ਹੁਣ ”ਬੰਦੀਛੋੜ” ਦਿਵਸ ਕਰਕੇ ਮਨਾਇਆ ਜਾਂਦਾ ਹੈ ਲੇਕਿਨ ਅਕਤੂਬਰ ਨਵੰਬਰ ਵਾਲੀ ਦਿਵਾਲੀ ਦਾ ਸਿੱਖ ਪੰਥ ਨਾਲ ਕੋਈ ਸਬੰਧ ਨਹੀਂ ਹੈ।ਅੰਤ ਵਿਚ ਦਾਸ ਦੀ ਸਿੱਖ ਜਗਤ ਨੂੰ ਦੋ ਹਥ ਜੋੜਕੇ ਬੇਨਤੀ ਹੈ ਕਿ ਗੁਰੂ ਦੇ ਦਸੇ ਰਾਹ ਤੇ ਚਲਣ ਵਾਲਾ ਹੀ ਸਿਖੀ ਮਾਰਗ ਦਾ ਪਾਂਧੀ ਬਣ ਸਕਦਾ ਜਿਸਦਾ ਫੈਸਲਾ ਗੁਰੂ ਰਾਮਦਾਸ ਜੀ ਬਾਣੀ ਵਿਚ ਵੀ ਦੇਂਦੇ ਨੇ ਕਿ ”ਗੁਰ ਸਤਗੁਰੂ ਕਾ ਜੋ ਸਿੱਖ ਅਖਾਵੈ ਸੁ ਭਲਕੇ (ਅੰਮ੍ਰਤ ਵੇਲੇ) ਉਠਿ ਹਰਿ ਨਾਮੁ ਧਿਆਵੈ,ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ” ਉਪਦੇਿਸ ਗੁਰੂ ਹਰਿ ਹਰਿ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ਫਿਰ ਚੜੈ ਦਿਵਸੁ ਗੁਰਬਾਣੀ ਗਾਵੈ” ਬੈਹਂਿਦਆਂ ਉਠਦਿਆਂ ਹਰਿ ਨਾਮੁ ਧਿਆਵੈ” ਹਰ ਵੇਲੇ ਰੋਜ਼ ਵਾਹਿਗੁਰੂ ਦਾ ਸਿਮਰਨ ਕਰੇ ਅਤੇ ਨਿਤਨੇਮ ਹਰ ਹਾਲਾਤ ਵਿਚ ਕਰੇ ਅਤੇ ਆਪਣਾ ਜਨਮ ਸਫਲਾ ਕਰੇ ਤਾਂ ਹੀ ਗੁਰੂ ਨਾਨਕ,ਗੁਰੂ ਗ੍ਰੰਥ ਨੂੰ ਮਨੰਣ ਵਾਲਾ ਸੱਚਾ ਸਿੱਖ ਅਖ਼ਵਾ ਸਕਦਾ ਹੈ।ਸਾਧ ਸੰਗਤਾਂ ਦਾ ਦਾਸ-ਗਿ.ਮਨਜੀਤ ਸਿੰਘ-T-780.328.4137

ਲੋਕ ਹਰ ਗੱਲ ਦੀ ਸੂਹ ਕੱਢ ਲੈਂਦੇ ਹਨ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਮਰਦ ਭਾਵੇਂ ਔਰਤ ਤੋਂ ਸਰੀਰ ਪੱਖੋਂ ਤਕੜਾ ਹੈ। ਉਸ ਨੂੰ ਫਿਰ ਵੀ ਔਰਤ ਦਾ ਆਸਰਾ ਲੈਣਾ ਪੈਂਦਾ ਹੈ। ਖਾਣਾ ਬਣਾਉਣ, ਕੱਪੜੇ ਧੋਣ, ਬੱਚੇ ਪੈਦਾ ਕਰਨ ਨੂੰ ਔਰਤ ਚਾਹੀਦੀ ਹੈ। ਮਨੀਲਾ ਵਿੱਚ ਬਹੁਤ ਪੰਜਾਬੀ ਮਰਦ-ਔਰਤਾਂ ਨੇ, ਇੰਨਾ ਨਾਲ ਵਿਆਹ ਕਰਾਏ ਹੋਏ ਹਨ। ਤਾਰੋਂ ਦੇ ਭਰਾ ਬੰਨਸੂ ਨੇ, ਕਾਲਜ ਵਿੱਚ ਪਿਲਪੀਨੋਂ ਕੁੜੀ ਪਸੰਦ ਕਰ ਲਈ ਸੀ। ਇੰਨਾ ਦੇ ਇੰਚ ਕੁ ਨੱਕ ਉੱਚੇ ਹੁੰਦੇ ਹਨ। ਅੱਖਾਂ ਛੋਟੀਆਂ, ਛੋਟੇ ਕੱਦ ਹੁੰਦੇ ਹਨ। ਇੰਨਾ ਦੀ ਜ਼ੁਬਾਨ ਧਗਾਲੋ ਹੈ। ਤੁਤਲਾ ਜਿਹਾ ਪੋਲਾ-ਪੋਲਾ ਬੋਲਦੇ ਹਨ। ਇਹ ਲੋਕ ਸਾਊ, ਨਿੱਘੇ ਸੁਭਾਅ ਦੇ ਹਨ। ਬੰਨਸੂ ਉਸ ਕੁੜੀ ਨਾਲ ਵਿਆਹ ਕਰਾਉਣ ਨੂੰ ਤਿਆਰ ਸੀ। ਤਾਰੋ ਇਸ ਵਿੱਚ ਰਾਜ਼ੀ ਨਹੀਂ ਸੀ। ਗਾਮੇ ਨੂੰ ਕੋਈ ਪ੍ਰਵਾਹ ਨਹੀਂ ਸੀ। ਉਹ ਤਾਂ ਆਪ ਕਈ ਐਸੀਆਂ ਕੁੜੀਆਂ ਨੂੰ ਦੋਸਤ ਬਣਾਉਂਦਾ ਰਹਿੰਦਾ ਹੈ। ਬੰਨਸੂ ਨੂੰ ਵਿਆਹ ਦੇ ਕਾਰਡ ਛਪਾਉਣੇ, ਕਿਸੇ ਨੂੰ ਵੰਡਣੇ ਨਹੀਂ ਪਏ। ਕਿਸੇ ਦੀ ਆਉ ਭਗਤ ਨਹੀਂ ਕਰਨੀ ਪਈ। ਨਾ ਦੂਜੇ ਬੰਦਿਆਂ ਨੂੰ ਫੀਡ ਕਰਕੇ, ਮਹਿਮਾਨ ਸੱਦ ਕੇ, ਰੌਣਕ ਵਧਾਉਣ ਦੀ ਚਾਪ ਲੂਸੀ ਦੀ ਜ਼ਰੂਰਤ ਨਹੀਂ ਪਈ ਸੀ। ਦੋਨੇਂ ਮੀਆਂ–ਬੀਵੀ ਆਪਦੀ ਮਰਜ਼ੀ ਨਾਲ ਜਾਗੇ ਤਿਆਰ ਹੋਏ ਸਨ। ਕੋਰਟ ਮੈਰਿਜ ਕਰ ਲਈ ਸੀ। ਸ਼ਾਨੋ ਸ਼ੌਕਤ ਦਾ ਖ਼ਰਚਾ ਬਚਣ ਨਾਲ ਪੌਕਿਟ ਵੀ ਬਚ ਗਈ। ਉਹ ਪਤਨੀ ਨਾਲ ਰਹਿਣ ਲੱਗ ਗਿਆ ਸੀ।

ਤਾਰੋ ਨੇ ਭਾਵੇਂ ਕਿਸੇ ਜਾਣ-ਪਛਾਣ ਵਾਲੇ ਨੂੰ ਨਹੀਂ ਦੱਸਿਆ ਸੀ। ਲੋਕ ਹਰ ਗੱਲ ਦੀ ਸੂਹ ਕੱਢ ਲੈਂਦੇ ਹਨ। ਤਾਰੋ ਨੂੰ ਵਧਾਈਆਂ ਦੇ ਫ਼ੋਨ ਆਉਣ ਲੱਗ ਗਏ ਸਨ। ਲੋਕ ਪਾਰਟੀ ਮੰਗ ਰਹੇ ਸਨ। ਕਈ ਐਸੇ ਵੀ ਸਨ। ਗੱਲਾਂ ਆਪ ਕਰ ਰਹੇ ਸਨ। ਨਾਮ ਲੋਕਾਂ ਦਾ ਲਾ ਰਹੇ ਸਨ। ਤਾਰੋ ਦੀ ਸਹੇਲੀ ਉਸ ਕੋਲ ਆਈ ਹੋਈ ਸੀ। ਉਹ ਕਹਿ ਰਹੀ ਸਨ, “ ਤਾਰੋ ਦੇਖ ਲਾ ਭੈਣੇ ਲੋਕ ਕੈਸੀਆਂ ਗੱਲਾਂ ਕਰਦੇ ਹਨ। ਲੋਕ ਕਹਿੰਦੇ ਹਨ, “ ਬੰਨਸੂ ਨੇ ਹੋਰ ਜਾਤ ਦੀ ਕੁੜੀ ਨਾਲ ਵਿਆਹ ਕਰਕੇ, ਨੱਕ ਵੱਢ ਦਿੱਤਾ ਹੈ। ਘਰਦਿਆਂ ਨੂੰ ਕਿਤੇ ਮੂੰਹ ਦਿਖਾਉਣ ਜੋਗੇ ਨਹੀਂ ਛੱਡਿਆ। “ ਗਾਮੇ ਬਾਈ ਦੀ ਕਿੰਨੀ ਇੱਜ਼ਤ ਬਣੀ ਹੈ। ਸਾਰੀ ਮਿੱਟੀ ਇੱਜ਼ਤ ਵਿੱਚ ਰੌਲ ਦਿੱਤੀ। ਗੁਆਂਢਣ ਕੋਲ ਬੈਠੀ ਸੀ। ਉਸ ਨੇ ਕਿਹਾ, “ ਇਹ ਸੋਲ਼ਾਂ ਆਨੇ ਸੱਚ ਕਹਿੰਦੀ ਹੈ। ਲੋਕ ਥੂ-ਥੂ ਕਰਦੇ ਹਨ। ਜੇ ਕੋਈ ਮੇਰਾ ਧੀ ਪੁੱਤ ਐਸਾ ਕਰਦਾ। ਮੈਂ ਉਸ ਦਾ ਬਾਈਕਾਟ ਕਰ ਦੇਣਾ ਸੀ। ਮੁੜ ਕੇ ਮੂੰਹ ਨਹੀਂ ਦੇਖਣਾ ਸੀ। “ ਤਾਰੋ ਨੇ ਗੁਆਂਢਣ ਨੂੰ ਕਿਹਾ, “ ਅਸੀਂ ਆਪ ਵਿਆਹ ਵਿੱਚ ਨਹੀਂ ਗਏ। ਗੱਲਾਂ ਕਰਨੀਆਂ ਬਹੁਤ ਸੌਖੀਆਂ ਹਨ। ਆਪ ਦੀਆਂ ਗੱਲਾਂ ਕੱਛ ਵਿੱਚ, ਦੂਜੇ ਦੀਆਂ ਹੱਥ ਵਿੱਚ। ਮੈਨੂੰ ਪਤਾ ਲੱਗਾ ਹੈ। ਤੇਰਾ ਪਤੀ ਘਰ ਨਹੀਂ ਆਉਂਦਾ। ਲੋਕੀ ਤਾਂ ਇੰਜ ਵੀ ਕਹਿੰਦੇ ਹਨ, “ਉਸ ਨੇ ਪੱਕਾ ਹੋਣ ਲਈ ਵਿਆਹ ਕਰਵਾ ਕੇ, ਪਿਲੀਪੀਨੋਂ ਰੱਖ ਲਈ ਹੈ। “ ਕਿਸੇ ਦਾ ਦੁਨੀਆ ਉੱਤੇ ਭੇਤ ਨਹੀਂ ਲੱਗਦਾ। “  ਗੁਆਂਢਣ ਨੇ ਪੁੱਛਿਆ, “ ਤੈਨੂੰ ਕਿਵੇਂ ਪਤਾ ਹੈ? ਮੇਰੇ ਪਤੀ ਨੂੰ ਐਸਾ ਕਹਿਣ ਦੀ, ਤੇਰੀ ਹਿੰਮਤ ਕਿਵੇਂ ਹੋਈ ਹੈ? “ ਤਾਰੋ ਨੇ ਕਿਹਾ, “ ਆਪਦੀ ਬਾਰੀ ਗ਼ੁੱਸਾ ਲੱਗਾ ਹੈ। ਤੇਰੇ ਪਤੀ ਦੀਆਂ ਵੀ ਲੋਕ ਗੱਲਾਂ ਕਰਦੇ ਹਨ। ਰਾਤ ਮੈਂ ਮੋਗੇ ਵਾਲਿਆਂ ਦੇ ਲੇਡੀ ਸੰਗੀਤ ਤੇ ਗਈ ਸੀ। ਉੱਥੇ ਮੈਨੂੰ ਔਰਤਾਂ ਤੇਰਾ ਹਾਲ-ਚਾਲ ਪੁੱਛਦੀਆਂ ਸਨ। ਨਾਲੇ ਕਹਿ ਰਹੀਆਂ ਸਨ, “ ਇਸ ਉਮਰ ਵਿੱਚ ਧੀਆਂ ਪੁੱਤਾਂ ਵਾਲੇ ਬਾਬੇ ਨੇ ਰੰਗ ਲਾ ਦਿੱਤਾ। “ ਮੇਰੇ ਕੋਲੋਂ ਦੱਸ ਨਹੀਂ ਹੁੰਦਾ। ਉਹ ਕੀ-ਕੀ ਕਹਿੰਦੀਆਂ ਸਨ? “  ਸਹੇਲੀ ਨੇ ਕਿਹਾ, “ ਸੱਚੀ ਗੱਲ ਹੈ। ਲੋਕਾਂ ਦਾ ਮੂੰਹ ਨਹੀਂ ਫੜ ਸਕਦੇ। ਇਹ ਛਿੱਕੇ ਤੋਂ ਨੱਕ ਵੱਢਦੇ ਹਨ। ਪਿੱਠ ਘੁਮਾਉਣ ਦੀ ਲੋੜ ਹੈ। ਉਦੋਂ ਹੀ ਭੰਡਣ ਲੱਗ ਜਾਂਦੇ ਹਨ। ਜਿਸ ਦੀਆਂ ਗੱਲਾਂ ਹੋਣਗੀਆਂ, ਉਸੇ ਦੀਆਂ ਬਣਨ ਗਿਆ। ਕੋਈ ਮੇਰੀ ਗੱਲ ਕਰਕੇ ਦੇਖੇ। ਕੱਚਾ ਚਬਾ ਦੇਵਾਂਗੀ। “

ਗੁਆਂਢਣ ਨੇ ਕਿਹਾ, “ ਕੋਈ ਆਪ ਦੀ ਪੀੜੀ ਥੱਲੇ ਸੋਟਾ ਨਹੀਂ ਮਾਰਦਾ। ਲੋਕੀਂ ਪਿੱਠ ਪਿੱਛੇ ਠਾਣੇਦਾਰ ਨੂੰ ਵੀ ਗਾਲ਼ਾਂ ਕੱਢ ਦਿੰਦੇ ਹਨ। ਲੋਕ ਤੇਰੇ ਬਾਰੇ ਵੀ ਗੱਲਾਂ ਕਰਦੇ ਹਨ, “ 20 ਸਾਲਾਂ ਦੀ ਨੇ, ਇੱਕੋ ਪਿਲੀਪੀਨੋਂ ਨੌਕਰ ਟਿਕਾਇਆ ਹੋਇਆ ਹੈ। ਘਰ ਵਾਲਾ ਪਿੰਡ ਵਾੜਿਆ ਹੋਇਆ ਹੈ। “ ਤੂੰ ਉਸ ਉੱਤੇ ਕੀ ਜਾਦੂ ਕੀਤਾ ਹੈ? “  ਉਸ ਨੇ ਆਪਦੀ ਗੱਲ ਸੁਣ ਕੇ, ਉਸ ਦੀ ਗੁੱਤ ਫੜ ਲਈ। ਉਨ੍ਹਾਂ ਨੂੰ ਤਾਰੋ ਛੁਡਾ ਰਹੀ ਸੀ। ਛੁਡਾਉਣ ਵਾਲੇ ਦੇ ਦੋਨਾਂ ਪਾਸਿਆਂ ਤੋਂ ਗਾਲ਼ਾਂ ਤੇ ਜੁੱਤੀਆਂ ਪੈਂਦੀਆਂ ਹਨ। ਜਦੋਂ ਚਾਰ ਕੁ ਉਸ ਦੇ ਵੀ ਵੱਜੀਆਂ। ਉਹ ਛੁਡਾਉਣਾ ਭੁੱਲ ਗਈ। ਉਹ ਵੀ ਬਦਲੇ ਵਿੱਚ ਦੋਨਾਂ ਦੇ ਮਾਰਨ ਲੱਗ ਗਈ। ਤਿੰਨਾਂ ਦੀ ਲੜਦੀਆਂ ਦੀ ਬੱਸ ਹੋ ਚੁੱਕੀ ਸੀ। ਬੰਤਾ ਉਨ੍ਹਾਂ ਦੇ ਲੜਦੀਆਂ ਦੇ ਉੱਤੇ ਆ ਗਿਆ ਸੀ। ਉਸ ਪਿੱਛੇ ਬੰਨਸੂ ਆਪਦੀ ਵਹੁਟੀ ਨਾਲ ਖੜ੍ਹਾ ਸੀ। ਤਿੰਨੇ ਕੱਚੀਆਂ ਜਿਹੀਆਂ ਹੋ ਗਈਆਂ। ਬੰਤੇ ਨੇ ਕਿਹਾ, “ ਤੁਸੀਂ ਤਾਂ ਪੱਕੀਆਂ ਸਹੇਲੀਆਂ ਹੋ। ਬੱਚਿਆਂ ਵਾਂਗ ਇੱਕ ਦੂਜੀ ਦੇ ਜੁੰਡੇ ਕਿਉਂ ਪੱਟਣ ਲੱਗੀਆਂ ਹੋ? “ ਤਾਰੋ ਨੇ ਕਿਹਾ, “ ਅਸੀਂ ਲੜਦੀਆਂ ਥੋੜ੍ਹੀ ਹਾਂ। ਇੱਕ ਦੂਜੀ ਦਾ ਜ਼ੋਰ ਅਜ਼ਮਾਉਂਦੀਆਂ ਹਾਂ। ਘੁਲਣਾ ਸਿੱਖ ਰਹੀਆਂ ਹਾਂ। ਤਜਰਬਾ ਕਰਕੇ ਭਰਜਾਈਆਂ ਨੂੰਹਾਂ ਨਾਲ ਲੜਨਾ ਹੈ। “

ਅੱਜ ਦੀ ਔਰਤ ਸ਼ਕਤੀ ਸ਼ਾਲੀ ਹੁੰਦੇ ਹੋਏ, ਦਿਨ ਕੱਟੀ ਕਰ ਰਹੀ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਬੰਦਾ ਦੁਨੀਆ ਦੀ ਸਟੇਜ ਉੱਤੇ ਰੋਲ ਮਾਡਲ ਕਰਦਾ ਹੈ। ਇਸ ਨੂੰ ਚਲਾਉਣ ਵਾਲਾ ਕੋਈ ਹੋਰ ਹੈ। ਇਸੇ ਲਈ ਜੋ ਕਦੇ ਸੋਚਿਆ ਨਹੀਂ ਹੁੰਦਾ, ਉਹ ਹੋ ਜਾਂਦਾ ਹੈ। ਕਈ ਬਾਰ ਚੰਗਾ ਹੁੰਦਾ ਹੈ। ਕਦੇ ਵਾਧੂ ਦਾ ਝਮੇਲਾ ਗਲ਼ ਪੈ ਜਾਂਦਾ ਹੈ। ਲੋਕ ਉਸ ਸ਼ਕਤੀ ਨੂੰ ਰੱਬ, ਗੌਂਡ ਦੇ ਅਲੱਗ-ਅਲੱਗ ਨਾਮਾਂ ਨਾਲ ਜਾਣਦੇ ਹਨ। ਉਵੇਂ ਫ਼ਿਲਮਾਂ ਦੀ ਐਕਟਿੰਗ ਸੋਚ ਸਮਝ ਕੇ ਕੀਤੀ ਜਾਂਦੀ ਹੈ। ਜਿਵੇਂ ਡਰੈਕਟਰ ਦੀ ਮਰਜ਼ੀ ਹੁੰਦੀ ਹੈ। ਉਵੇਂ ਐਕਟਿੰਗ ਕੀਤੀ ਜਾਂਦੀ ਹੈ। ਰੋਲ ਕਰਨ ਵਾਲੇ ਦੀ ਮਰਜ਼ੀ ਨਹੀਂ ਚੱਲਦੀ। ਲੋਕ ਚਮਕ-ਦਮਕ ਵਾਲੇ ਡਰਾਮਿਆਂ ਦੀ ਤੇ ਫ਼ਿਲਮੀ ਜ਼ਿੰਦਗੀ ਜਿਊਣਾ ਚਾਹੁੰਦੇ ਹਨ। ਲੋਕ 24 ਘੰਟੇ ਟੀਵੀ ਉੱਤੇ, ਇਹੀ ਕੁੱਝ ਦੇਖੀ ਜਾਂਦੇ ਹਨ। ਟਾਈਮ ਪਾਸ ਕਰਨ ਲਈ ਠੀਕ ਹੈ। ਪਰ ਕੰਮ ਛੱਡ ਕੇ, ਫ਼ਿਲਮਾਂ ਜੋਗੇ ਹੀ ਲੋਕ ਹੋ ਕੇ ਰਹਿ ਗਏ ਹਨ। ਕਈ ਡਰਾਮੇ ਤੇ ਫ਼ਿਲਮਾਂ ਗ਼ਲਤ ਰਸਤਾ ਉੱਤੇ ਚਲਣਾਂ ਸਿਖਾਉਂਦੇ ਹਨ। ਫ਼ੈਸ਼ਨ, ਲੜਾਈਆਂ, ਬੰਬਬਾਰੀ, ਚੋਰੀਆਂ, ਕੱਤਲ ਕਰਨ ਦੇ ਢੰਗ ਸਿਖਾਉਂਦੇ ਹਨ। 60 ਸਾਲਾਂ ਦਾ ਫ਼ਿਲਮੀ ਬੁੱਢਾ ਹੀਰੋ, ਨਵੀਂ ਐਕਟਰ ਨੂੰ ਪੈਸੇ ਵਿੱਚ ਫਸਾ ਕੇ, ਵਿਆਹ ਦਾ ਡਰਾਮਾਂ ਕਰਕੇ, ਘਰ ਰੱਖ ਲੈਂਦਾ ਹੈ। ਇਹ ਡਰਾਮਿਆਂ ਤੇ ਫ਼ਿਲਮਾਂ ਵਾਲਿਆਂ ਦੀ ਨਾਂ ਕੋਈ ਜ਼ਿੰਦਗੀ ਹੁੰਦੀ ਹੈ। ਨਾਂ ਹੀ ਕੋਈ ਸਹੀਂ ਸੇਧ ਹੁੰਦੀ ਹੈ। ਇੰਨਾ ਬੇ ਲਗਾਮ ਵਾਂਗ ਹੀ ਡਰਾਮਿਆਂ ਤੇ ਫ਼ਿਲਮਾਂ ਦੀ ਆਵਾਜ਼ ਕਦੇ ਬਹੁਤ ਊਚੀ ਹੋ ਜਾਂਦੀ ਹੈ। ਕਦੇ ਬਿਲਕੁਲ ਦੱਬ ਜਾਂਦੀਆਂ ਹਨ। ਬੰਦਾ ਇੰਨਾ ਦੀ ਆਵਾਜ਼ ਨੂੰ ਉੱਚਾ ਨੀਵਾਂ ਕਰਦਾ, ਆਪ ਬੇਕਾਬੂ ਹੋ ਜਾਂਦਾ ਹੈ।
ਲੋਕ ਕੈਨੇਡਾ, ਅਮਰੀਕਾ ਤੇ ਹੋਰ ਦੇਸ਼ਾਂ ਵਿੱਚ ਭਾਵੇਂ ਨੌਕਰੀ ਕਰਨ ਨੂੰ ਜਾਂਦੇ ਹਨ। ਰੁਜ਼ਗਾਰ ਦੀ ਭਾਲ ਵਿੱਚ ਦੇਸ਼ ਛੱਡ ਕੇ, ਪ੍ਰਦੇਸਾਂ ਵਿੱਚ ਜਾਂਦੇ ਹਨ। ਪ੍ਰਦੇਸ਼ਾਂ ਵਿੱਚ ਵੀ ਐਸੇ ਲੋਕ ਵਿਹਲੇ ਰਹਿੰਦੇ ਹਨ। ਮਿਹਨਤ ਅੱਗੇ ਹੀ ਲੱਛਮੀ ਆਵੇਗੀ। ਕਈ ਦੇਸੀ, ਗੋਰੇ, ਕਾਲੇ ਐਸੇ ਵੀ ਹਨ। ਜੋ ਰੋਜ਼ ਬਿਸਤਰਾ ਚੱਕੀ ਥਾਂ-ਥਾਂ ਧੱਕੇ ਖਾਂਦੇ ਫਿਰਦੇ ਹਨ। ਜਦੋਂ ਕਮਾਈ ਨਹੀਂ ਕਰਨੀ। ਮਹਿਲ ਕਿਥੋਂ ਖ਼ਰੀਦਣੇ ਹਨ? ਨਾਂ ਹੀ ਛੱਤੀ ਪਦਾਰਥ ਮਿਲਣੇ ਹਨ। ਐਸੇ ਲੋਕਾਂ ਨੂੰ ਕੋਈ ਭੀਖ ਵੀ ਨਹੀਂ ਦਿੰਦਾ। ਜੀਤ ਵੀ ਨੌਕਰੀ ਉੱਤੇ ਕਦੇ ਹੀ ਜਾਂਦਾ ਹੈ। ਪਿਉ ਦੀ ਪੈਨਸ਼ਨ ਤੇ ਔਰਤ ਦੀ ਕਮਾਈ ਉੱਤੇ ਪਲ਼ਦਾ ਹੈ। ਉਸ ਦੀ ਪਤਨੀ ਗੁੱਡੋ ਕੰਮ ਤੋਂ ਥੱਕੀ ਆਉਂਦੀ ਹੈ। ਘਰ ਤੇ ਪਰਿਵਾਰ ਦੇ ਕੰਮ ਕਰਦੀ ਹੈ। ਜੀਤ ਦਿਨ ਰਾਤ ਸ਼ਰਾਬ ਪੀਂਦਾ ਹੈ। ਰਾਤ ਨੂੰ ਘਰ ਦੇ ਜੀਅ ਸੌਂ ਜਾਂਦੇ ਹਨ। ਜੀਤ ਦਾ ਜ਼ਿਆਦਾ ਸਮਾਂ ਫ਼ਿਲਮਾਂ ਦੇਖਦੇ ਨਿਕਲਦਾ ਸੀ। ਫ਼ਿਲਮ ਦੀਆਂ ਆਵਾਜ਼ਾਂ ਸਾਰੇ ਸੁੱਤੇ ਪਏ ਪਰਿਵਾਰ ਦੇ ਕੰਨਾਂ ਨੂੰ ਖਾਂਦੀਆਂ ਹਨ। ਉੱਚੀਆਂ ਆਵਾਜ਼ਾਂ ਸੌਣ ਨਹੀਂ ਦਿੰਦੀਆਂ। ਇਹ ਹਰ ਰੋਜ਼ ਦਾ ਝੰਜਟ ਹੈ।  ਗੁੱਡੋ ਸੁੱਤੀ ਪਈ ਉੱਠ ਕੇ ਆਉਂਦੀ ਹੈ। ਉਹ ਕਹਿੰਦੀ ਹੈ, “ ਜੀਤ ਟੀਵੀ ਦੀ ਆਵਾਜ਼ ਥੋੜ੍ਹੀ ਘੱਟ ਕਰ ਲੈ। ਨੀਂਦ ਨਹੀਂ ਆਉਂਦੀ। “ ਮੂਵੀ ਦੀ ਸਟੋਰੀ ਚੱਲਦੀ ਹੈ। ਜੀਤ ਦਾ ਉਹੀ ਜੁਆਬ ਹੁੰਦਾ ਹੈ, “ ਤੇਰੇ ਕੰਨ ਵੱਜਦੇ ਹੋਣੇ ਹਨ। ਮੈਨੂੰ ਤਾਂ ਇੱਥੇ ਬੈਠੇ ਨੂੰ ਨਹੀਂ ਸੁਣਦਾ। “ ਜੇ ਉਹ ਆਵਾਜ਼ ਥੋੜ੍ਹੀ ਕਰ ਵੀ ਲੈਂਦਾ ਹੈ। ਆਵਾਜ਼ ਠੀਕ-ਠਾਕ ਹੁੰਦੀ ਹੈ। ਗਾਣਿਆ ਤੇ ਐਕਸ਼ਨ ਫ਼ਿਲਮਾਂ ਵਿੱਚ ਆਵਾਜ਼ ਬਹੁਤ ਉੱਚੀ ਹੋ ਜਾਂਦੀ ਸੀ।
ਕਈ ਬੰਦੇ ਸਾਡੇ ਜਨਮ ਨਾਲ ਜੁੜੇ ਹੁੰਦੇ ਹਨ। ਉਹ ਮਾਂ-ਬਾਪ ਕਰਕੇ ਮਿਲਦੇ ਹਨ। ਉਨ੍ਹਾਂ ਦੇ ਨਾਮ ਖ਼ੂਨ ਦੇ ਨਾਲ ਜੁੜਦੇ ਹਨ। ਇਹ ਆਪਣਿਆਂ ਹੱਥੋਂ ਕੱਤਲ ਵੀ ਹੁੰਦੇ ਹਨ। ਕਈ ਰਿਸ਼ਤੇ ਅਸੀਂ ਆਪ ਚੁਣਦੇ ਹਾਂ। ਚੋਣ ਗੱਲ ਵੀ ਹੋ ਜਾਂਦੀ ਹੈ। ਕਈ ਅਚਾਨਕ ਮਿਲ ਜਾਂਦੇ ਹਨ। ਜੋ ਸਾਰੀ ਉਮਰ ਸਾਥ ਦਿੰਦੇ ਹਨ। ਕਈ ਰਿਸ਼ਤੇ ਐਸੇ ਹਨ। ਜਿਸ ਦਾ ਕੋਈ ਨਾਮ ਨਹੀਂ ਹੁੰਦਾ। ਲੋਕਾਂ ਅੱਗੇ ਜ਼ਾਹਿਰ ਵੀ ਨਹੀਂ ਕੀਤੇ ਜਾਂਦੇ। ਕਈ ਰਿਸ਼ਤੇ ਮਹਿਸੂਸ ਕੀਤੇ ਜਾਂਦੇ ਹਨ। ਕਿਸੇ ਨਾਲ ਐਸਾ ਪਿਆਰ ਵੀ ਹੁੰਦਾ ਹੈ। ਜਿਸ ਨੂੰ ਪਿਆਰ ਕੀਤਾ ਜਾਂਦਾ ਹੈ। ਬੰਦਾ ਸੁਰਤੀ ਨਾਲ ਆਪਦੇ ਪਿਆਰੇ ਕੋਲ ਪਹੁੰਚ ਜਾਂਦਾ ਹੈ। ਦੂਰ ਬੈਠਾ ਹੀ ਮਿਲਣ ਦਾ ਅਨੰਦ ਮਹਿਸੂਸ ਕਰਦਾ ਹੈ। ਇਸ ਦੀ ਵਿੜਕ ਅਗਲੇ ਨੂੰ ਵੀ ਨਹੀਂ ਹੁੰਦੀ। ਜਦੋਂ ਰੱਬ ਦਾ ਆਸਰਾ ਹੁੰਦਾ ਹੈ। ਉਸ ਰੱਬ ਨਾਲ ਗੱਲ ਹੁੰਦੀ ਹੈ। ਯਾਰ ਰੱਬ ਤਕੜੇ ਦਾ ਆਸਰਾ ਮਿਲ ਜਾਂਦਾ ਹੈ। ਕਿਸੇ ਇੱਕੀ ਦੁੱਕੀ ਦਾ ਡਰ ਨਹੀਂ ਰਹਿੰਦਾ। ਉਸ ਦੀ ਓਟ ਵਿੱਚ ਕਿਸੇ ਹੋਰ ਦਾ ਸਹਾਰਾ ਨਹੀਂ ਚਾਹੀਦਾ ਹੁੰਦਾ। ਮਰਦ-ਔਰਤ ਦਾ ਰਿਸ਼ਤਾ ਸਰੀਰਕ ਜ਼ਰੂਰਤ ਲਈ ਤੇ ਬੱਚੇ ਪੈਦਾ ਕਰਨ ਨੂੰ ਬਣਦਾ ਹੈ। ਸਿਆਣੇ ਕਹਿੰਦੇ, “ ਰੱਬ ਆਪੇ ਜੋੜੀਆਂ ਬੱਣਾਂਉਂਦਾ। ਅੰਬਰਾਂ ਦੇ ਉੱਤੇ ਬੈਠਾ ਉਹ ਜੋੜੀਆਂ ਬੱਣਾਂਉਂਦਾ। “
ਮਰਦ ਆਪ ਨੂੰ ਰੱਬ ਸਮਝਦਾ ਹੈ। ਜਿਸ ਦੇਸ਼ ਦੇ ਲੋਕ ਪੱਥਰ-ਮਿੱਟੀ ਦੀਆਂ ਮੂਰਤੀਆਂ ਵਿੱਚ ਦੁਨੀਆ ਭਰ ਦੀ ਸ਼ਕਤੀ ਸਮਝਦੇ ਹਨ। ਉਹੀ ਜਿਉਂਦੀ ਔਰਤ ਨੂੰ ਜਿਉਂਦੀ ਪੱਥਰ ਦੀ ਮੂਰਤੀ ਬਣਾਂ ਦਿੰਦੇ ਹਨ। ਔਰਤ ਨੂੰ ਮਿੱਟੀ ਵਾਂਗ ਪੈਰਾਂ ਥੱਲੇ ਰੌਲ ਕੇ ਰੱਖਦੇ ਹਨ। ਉਸ ਦਾ ਸਾਹ ਲੈਣਾ ਬੰਦ ਕਰ ਦਿੰਦੇ ਹਨ। ਔਰਤ ਦੀ ਜ਼ੁਬਾਨ ਉੱਤੇ ਤਾਲਾ ਲਾ ਕੇ ਰੱਖਦੇ ਹਨ। ਆਪ ਚਾਹੇ ਔਰਤ ਨੂੰ ਖਿੰਡਾਉਣਾ ਸਮਝ ਕੇ, ਹਰ ਰੋਜ਼ ਨਵੀਂ ਔਰਤ ਹੰਢਾਉਂਦੇ ਰਹਿਣ। ਘਰ ਦੀ ਔਰਤ ਨੂੰ ਕਿਸੇ ਹੋਰ ਮਰਦ ਨਾਲ ਹੱਸਣ ਵੀ ਨਹੀਂ ਦਿੰਦੇ। ਔਰਤ ਹੀ ਔਰਤ ਦਾ ਹੱਕ ਖੋਂਹਦੀ ਹੈ। ਸੁਖ ਚੈਨ ਖੋ ਲੈਂਦੀ ਹੈ। ਔਰਤ ਦਾ ਕੁੱਝ ਵੀ ਆਪ ਦਾ ਨਹੀਂ ਹੈ। ਮਰਦ ਦੇ ਨਾਮ ਨਾਲ ਔਰਤ ਦਾ ਨਾਮ ਜੁੜਦਾ ਹੈ। ਅੱਜ ਵੀ ਔਰਤ ਦੀ ਕੋਈ ਪਹਿਚਾਣ ਨਹੀਂ ਹੈ। ਔਰਤ ਨੂੰ ਪੁੱਤਰ, ਬਾਪ ਪਤੀ ਦੇ ਨਾਮ ਨਾਲ ਜੋੜਿਆ ਜਾਂਦਾ ਹੈ। ਔਰਤ ਮਰਦ ਦੀ ਦਿਆਂ ਉੱਤੇ ਪਲ਼ਦੀ ਹੈ। ਔਰਤ ਕਮਜ਼ੋਰ ਨਹੀਂ ਹੈ। ਕੋਮਲ ਜ਼ਰੂਰ ਹੈ। ਸੀਤਾ ਵਾਂਗ ਅਗਨੀ ਪ੍ਰੀਖਿਆ ਦੇ ਸਕਦੀ ਹੈ। ਮੀਰਾਂ ਵਾਂਗ ਜ਼ਹਿਰ ਪੀ ਸਕਦੀ ਹੈ। ਅਪਮਾਨ ਨਹੀਂ ਸਹਿ ਸਕਦੀ। ਤਾਂਹੀ ਅੱਜ ਦੀ ਔਰਤ ਸ਼ਕਤੀ ਸ਼ਾਲੀ ਹੁੰਦੇ ਹੋਏ, ਦਿਨ ਕੱਟੀ ਵਰਗੀ, ਜ਼ਿੰਦਗੀ ਕੱਟ ਰਹੀ ਹੈ।
ਗੁੱਡੇ ਦੇ ਘਰ ਦੇ ਨਾਲ ਵਾਲਾ ਘਰ ਸੁੱਖੀ ਦਾ ਸੀ। ਉਸ ਦਾ ਪਤੀ ਨਿੰਦਰ ਹੈ। ਘਰ ਸੱਸ ਸੌਹਰਾ ਹਨ। ਹਰ ਕੋਈ ਇੱਕ ਦੂਜੇ ਨੂੰ ਨੀਚਾ ਦਿਖਾਉਣ ਵਿੱਚ ਲੱਗਿਆ ਰਹਿੰਦਾ ਹੈ। ਸੁੱਖੀ ਦੀ ਸੱਸ ਜੀਤ ਦੇ ਪਿੰਡਾਂ ਕੋਲ ਦੀ ਹੈ। ਉਹ ਆ ਕੇ, ਉਸ ਦੀ ਮੰਮੀ ਕੋਲ ਬੈਠੀ ਰਹਿੰਦੀ ਹੈ। ਜਦੋਂ ਦੋਂਨੇਂ ਗੱਲਾਂ ਮਾਰਨ ਬੈਠਦੀਆਂ ਹਨ। ਦੋਂਨਾਂ ਦੀ ਉੱਨੇ ਚਿਰ ਲਈ ਘਰ ਦੇ ਕੰਮ ਧੰਦੇ ਤੋਂ ਛੁੱਟੀ ਹੋ ਜਾਂਦੀ ਹੈ। ਦੋਨੇਂ ਰੱਬ ਜਾਣੇ ਕੀ ਗੁੰਦਣਾ ਗੁੰਦ ਦੀਆਂ ਹਨ? ਜਿਉਂ ਹੀ ਸੁੱਖੀ ਦੀ ਸੱਸ ਆਪ ਦੇ ਘਰ ਵੜਦੀ ਹੈ। ਉਹ ਇੰਨਾ ਬੋਲਦੀ ਹੈ। ਘਰ ਦੀਆਂ ਕੰਧਾ ਹਿੱਲਣ ਲੱਗ ਜਾਂਦੀਆਂ ਹਨ। ਸੁੱਖੀ ਵਿਆਹੀ ਨੂੰ 10 ਸਾਲ ਹੋ ਗਏ ਹਨ। ਘਰ ਵਿੱਚ ਇਹੀ ਲੜਾਈ ਰਹਿੰਦੀ ਹੈ। ਉਸ ਦੀ ਸੱਸ ਸੁੱਖੀ ਨੂੰ ਕਹਿੰਦੀ ਹੈ, “ ਤੇਰੀ ਮਾਂ ਨੇ, ਤੈਨੂੰ ਦਾਲ ਰੋਟੀ ਚੱਜ ਨਾਲ ਬੱਣਾਂਉਣੀ ਨਹੀਂ ਸਿਖਾਈ। “ ਸੁੱਖੀ ਜੁਆਬ ਦਿੰਦੀ ਹੈ, “ ਮੰਮੀ ਜੀ, ਕਦੇ ਭੁੱਲੇ ਚੁੱਕੇ, ਤੁਸੀਂ ਮੈਨੂੰ ਦਾਲ ਰੋਟੀ ਚੱਜ ਨਾਲ ਬਣਾਂ ਕੇ ਖੁਆ ਦਿਉ। ਕੀ ਪਤਾ ਮੈਨੂੰ ਤੁਹਾਡੇ ਵੱਲ ਦੇਖ ਕੇ, ਚੱਜ ਆ ਜਾਵੇ? “ “ ਤੇਰੀ  ਸ਼ਕਲ ਦੇਖਣ ਨੂੰ ਮੈਂ ਤੈਨੂੰ ਵਿਆਹ ਕੇ, ਘਰ ਲੈ ਕੇ ਆਈ ਹਾਂ। ਕੀ ਤੂੰ ਮੈਨੂੰ ਆਪ ਦੀ ਨੌਕਰਾਣੀ ਬਣਾਏਗੀ? ਕੀ ਤੈਨੂੰ ਰਕਾਨ ਨੂੰ ਮੈਂ ਰੋਟੀਆਂ ਪੱਕਾ ਕੇ ਝੁਲਸਾਵਾਂ? ਤੇਰੇ ਜਣਦਿਆਂ ਨੇ, ਇਹੀ ਤਾਂ ਸਿਖਾਇਆ ਹੈ। ਸੱਸ ਦੇ ਮੂਹਰੇ ਜ਼ੁਬਾਨ ਲੜਾਈਦੀ ਹੈ। ਸੱਸ ਦੀ ਗੁੱਤ ਪੱਟੀਂ। “ ਸੁੱਖੀ ਸੱਸ ਦੇ ਅੱਗੇ ਤਣ ਕੇ ਖੜ੍ਹ ਗਈ। ਉਸ ਨੇ ਕਿਹਾ, “  ਖ਼ਬਰਦਾਰ ਜੇ ਮੇਰੇ ਮਾਪਿਆਂ ਨੂੰ ਕੋਈ ਗਾਲ਼ ਕੱਢੀ ਹੈ। ਮੇਰੇ ਤੋਂ ਬੁਰਾ ਕੋਈ ਨਹੀਂ ਹੈ। “ ਨਿੰਦਰ ਮਾਂ ਦੀ ਹਾਲ ਦੁਹਾਈ ਸੁਣ ਕੇ, ਕਿਚਨ ਵਿੱਚ ਆਉਂਦਾ ਹੈ। ਸੁੱਖੀ ਦੇ ਗਿੱਲੇ ਆਟੇ ਵਿੱਚ ਹੱਥ ਸਨ। ਆਟੇ ਨੂੰ ਗੁੰਨ੍ਹ ਰਹੀ ਸੀ। ਉਸ ਨੇ ਆ ਕੇ, ਸੁੱਖੀ ਦੀ ਗੁੱਤ ਫੜ ਲਈ। ਉਸ ਨੇ ਕਿਹਾ, “  ਤੂੰ ਮੇਰੀ ਮਾਂ ਮੂਹਰੇ ਬੋਲਦੀ ਹੈ। ਤੇਰੀ ਜ਼ੁਬਾਨ ਮੈਂ ਬੰਦ ਕਰਦਾਂ ਹਾਂ। “  ਨਿੰਦਰ ਨੂੰ ਹੋਰ ਤਾਂ ਕਿਚਨ ਵਿੱਚ ਕੁੱਝ ਲੱਭਾ ਨਹੀਂ। ਨਿੰਦਰ ਨੇ ਸੁੱਖੀ ਦੇ ਲੋਹੇ ਦੀ ਕੁਰਸੀ ਚੱਕ ਕੇ ਉਸ ਦੇ ਸਿਰ ਵਿੱਚ ਮਾਰੀ। ਸਿਰ ਪਾਟ ਗਿਆ। ਉਹ ਚੀਕਾਂ ਮਾਰਦੀ ਘਰ ਦੇ ਬਾਹਰ ਨੂੰ ਭੱਜੀ। ਬਾਹਰ ਗੁੱਡੋ ਮਸ਼ੀਨ ਨਾਲ ਘਾਹ ਕੱਟ ਰਹੀ ਸੀ। ਉਹ ਭੱਜ ਕੇ ਉਸ ਕੋਲ ਆ ਗਈ। ਉਸ ਨੇ ਖੂਨ ਦੀ ਧਾਰ ਫੁਹਾਰੇ ਵਾਂਗ ਪੈਂਦੀ ਦੇਖੀ। ਉਸ ਦੇ ਹੋਸ਼ ਉਡ ਗਏ।

ਕਈ ਬੰਦੇ ਵਿਆਹ ਵਿੱਚ ਮਿੰਨਤਾਂ ਨਾਲ ਜਾਂਦੇ ਹਨ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਰੁੱਸਣਾ ਬੰਦੇ ਦੀ ਆਦਤ ਹੈ। ਕਈ ਦੂਜੇ ਨੂੰ ਦੇਖ ਕੇ ਮੂੰਹ ਮੋਟਾ ਕਰ ਲੈਂਦੇ ਹਨ। ਕਈ ਗੱਲ-ਗੱਲ ‘ਤੇ ਗ਼ੁੱਸਾ ਦਿਖਾਉਂਦੇ ਹਨ। ਕਿੱਲੇ ਬੰਨ੍ਹੇ ਮਾੜੇ ਪਸ਼ੂ ਵਾਂਗ ਖੌਰੂ ਪਾਉਂਦੇ ਹਨ। ਦੂਜੇ ਨਾਲ ਖਹਿੰਦੇ ਹਨ। ਸਿੰਘ ਫਸਾਉਂਦੇ ਹਨ। ਭੁੱਲੀਆਂ ਪੁਰਾਣੀਆਂ ਸੜੀਆਂ ਹੋਈਆਂ ਗੱਲਾਂ ਛੇੜਦੇ ਹਨ। ਜ਼ਖ਼ਮ ਨੋਚਣ ਵਾਂਗ ਘਸੀਆਂ ਪੀਟੀਆਂ ਗੱਲਾਂ ਦੁਹਰਾਉਂਦੇ ਹਨ। ਜਿਸ ਦਾ ਨਾ ਹੀ ਕੋਈ ਮਤਲਬ ਹੁੰਦਾ ਹੈ। ਐਸੀਆਂ ਗੱਲਾਂ ਕਰਨ ਨਾਲ ਬੀਤੇ ਸਮੇਂ ਉੱਤੇ ਕੋਈ ਫ਼ਰਕ ਨਹੀਂ ਪੈਂਦਾ। ਸਗੋਂ ਅੱਜ ਦਾ ਸਮਾਂ ਫ਼ਜ਼ੂਲ ਦੀਆਂ ਗੱਲਾਂ ਕਰ ਕੇ ਖ਼ਰਾਬ ਹੁੰਦਾ ਹੈ। ਖ਼ੂਨ ਦੇ ਰਿਸ਼ਤਿਆਂ ਵਿੱਚ ਵੈਰ ਪਾਈ ਰੱਖਦੇ ਹਨ। ਆਪਣੇ ਛੱਡ ਕੇ ਬੇਗਾਨਿਆਂ ਦੀਆਂ ਲਾੜਾ ਚੱਟਦੇ ਹਨ। ਕਿਉਂਕਿ ਬੇਗਾਨੇ ਨਵੇਂ ਬਣੇ ਦੋਸਤ ਨਵੇਂ ਮਿਲੇ ਬੰਦੇ ਦੀਆਂ ਅਸਲੀ ਕਰਤੂਤਾਂ ਨਹੀਂ ਜਾਣਦੇ ਹੁੰਦੇ। ਬੰਦੇ ਦੀਆਂ ਜੜਾਂ ਤਾਂ ਖ਼ੂਨ ਦੇ ਰਿਸ਼ਤਿਆਂ ਵਾਲੇ ਸਕੇ ਭੈਣ-ਭਰਾ, ਮਾਪੇ, ਧੀਆਂ-ਪੁੱਤਰ ਤੇ ਨੇੜੇ ਦੇ ਰਿਸ਼ਤੇਦਾਰ ਹੀ ਜਾਣਦੇ ਹੁੰਦੇ ਹਨ। ਕਈ ਬੰਦੇ ਆਪਣੇ ਖ਼ੂਨ ਦੇ ਰਿਸ਼ਤਿਆਂ ਨੂੰ ਭੁੱਲ ਜਾਂਦੇ ਹਨ। ਨਵੇਂ ਲੋਕਾਂ ਨਾਲ ਲਿਹਾਜ਼ ਪਾਉਂਦੇ ਹਨ। ਦੂਜੇ ਲੋਕ ਚੰਗੇ ਲੱਗਦੇ ਹਨ। ਬਾਹਰ ਹੋਰਾਂ ਲੋਕਾਂ ਨਾਲ ਯਾਰੀਆਂ ਕਰਦੇ ਹਨ। ਆਪਣੇ ਸਕਿਆਂ ਦਾ ਕੋਈ ਕੰਮ ਨਹੀਂ ਕਰਦੇ। ਲੋਕਾਂ ਦੇ ਕੰਮ ਝੱਟ ਕਰਦੇ ਹਨ। ਡਾਢੇ ਅੱਖਾਂ ਫੇਰੀਆਂ ਵੈਰੀ ਕੁੱਲ ਜਹਾਨ। ਭੈਣ ਭਰਾ ਮੁੱਖ ਮੋੜਨ ਅੰਗ ਸਾਕ ਪ੍ਰੀਤਾਂ ਤੋੜਨ। ਲੋਕਾਂ ਸ਼ਰੀਕੇ ਵਾਲਿਆਂ ਤੇ ਭੈਣ-ਭਰਾ ਤੇ ਹੋਰਾਂ ਨੇ ਕੀ ਕਰਨਾ ਹੈ? ਜੋ ਰੱਬ ਨੂੰ ਮਨਜ਼ੂਰ ਹੈ। ਰੱਬ ਨੇ ਉਹੀ ਕਰਨਾ ਹੈ। ਬੰਦਾ ਦੂਜੇ ਬੰਦੇ ਨੂੰ ਦੇਖ ਕੇ ਜਰਦਾ ਨਹੀਂ ਹੈ। ਕਈ ਤਾਂ ਐਸੇ ਵੀ ਹੁੰਦੇ ਹਨ। ਵਿਆਹ ਮੰਗਣੇ ਵਿੱਚ ਸਿਆਪਾ ਪਾਉਂਦੇ ਹੀ ਹਨ। ਚਾਚੇ, ਤਾਏ, ਭੁਆਂ, ਫੁੱਫੜ, ਮਾਸੀਆਂ, ਮਾਸੜ ਹੋਰ ਰਿਸ਼ਤੇਦਾਰ ਰੁੱਸ-ਰੁੱਸ ਬੈਠਦੇ ਹਨ। ਵਿਆਹ ਵਿੱਚ ਵੜਨਾ ਵੀ ਹੁੰਦਾ ਹੈ। ਨਖ਼ਰੇ ਵੀ ਕਰਦੇ ਹਨ। ਮਿੰਨਤਾਂ ਕਰਾਉਂਦੇ ਹਨ। ਕਈ ਪੈਰੀਂ ਹੱਥ ਲਗਵਾਉਂਦੇ ਹਨ। ਮਰਦ ਤੋਂ ਪੱਗ ਸਿਰ ਤੋਂ ਲਹਾ ਕੇ ਮਨਾਉਣ ਵਾਲੇ ਦੇ ਪੈਰਾਂ ਵਿੱਚ ਰੱਖਦੇ ਹਨ। ਜੇ ਔਰਤ ਪ੍ਰਧਾਨ ਹੋਵੇ ਉਸ ਤੋਂ ਚੁੰਨੀ ਪੈਰਾਂ ‘ਤੇ ਰਖਵਾਉਂਦੇ ਹਨ। ਵਿਆਹ ਵਿੱਚ ਆਉਣਾ ਵੀ ਹੁੰਦਾ ਹੈ। ਹਾੜੇ ਕਢਾ ਕੇ ਆਉਂਦੇ ਹਨ। ਫਿਰ ਆ ਕੇ ਹਰ ਪ੍ਰੋਗਰਾਮ ਵਿੱਚ ਨੁਕਸ ਕੱਢਦੇ ਹਨ। ਰੱਜ ਕੇ ਭੜਥੂ ਪਾਉਂਦੇ ਹਨ। ਐਸੇ ਲੋਕਾਂ ਨੂੰ ਆਪ ਦੇ ਘਰ, ਵਿਆਹ, ਪ੍ਰੋਗਰਾਮ ਦਾ ਸ਼ਿੰਗਾਰ ਬਣਾ ਕੇ ਕੀ ਖੱਟਣਾ ਹੈ? ਜੋ ਰੁੱਸਦਾ ਹੈ। ਜੀਅ ਸਦਕੇ ਰੁੱਸੇ। ਕਿਸੇ ਦੇ ਹਾੜੇ ਕੱਢਣ, ਮਿੰਨਤਾਂ ਕਰਨ ਦੀ ਕੋਈ ਲੋੜ ਨਹੀਂ ਹੈ। ਜਿਵੇਂ ਬਾਕੀ ਲੋਕਾਂ ਨੂੰ ਸੱਦਾ ਦਿੱਤਾ ਜਾਂਦਾ ਹੈ। ਵੈਸੇ ਹੀ ਐਸੇ ਨੱਕ ਚੜ੍ਹਿਆਂ ਵਿਹਾਰ ਕਰਨਾ ਚਾਹੀਦਾ ਹੈ। ਕੋਈ ਸਪੈਸ਼ਲ ਤਰਲਾ ਕਰਨ ਦੀ ਲੋੜ ਨਹੀਂ ਹੈ। ਕਈ ਮਿੰਨਤਾਂ ਕਰਨ ਪਿੱਛੋਂ ਵੀ ਮਨ ਵਿਚੋਂ ਖ਼ਾਰ, ਮੈਲ ਨਹੀਂ ਕੱਢਦੇ। ਸਗੋਂ ਐਸੇ ਬੰਦਿਆਂ ਨੂੰ ਸੱਦਿਆ ਹੀ ਨਾ ਜਾਵੇ। ਇੱਜ਼ਤ ਢੱਕੀ ਰਹਿ ਸਕਦੀ। ਐਸੇ ਲੋਕ ਸਾਰਾ ਕੁੱਝ ਨੁਕਸ ਕੱਢ ਕੇ ਦੇਖਦੇ ਰਹਿੰਦੇ ਹਨ। ਖੰਭਾ ਦੀਆਂ ਉਡਾਰ ਬਣਾ ਕੇ ਗੱਲਾਂ ਹੋਰਾਂ ਲੋਕਾਂ ਵਿੱਚ ਫੈਲਾਉਂਦੇ ਹਨ।

ਕਈ ਤਾਂ ਭਾਨੀ ਮਾਰਨ ਦੀ ਕੋਸ਼ਿਸ਼ ਕਰਦੇ ਹਨ। ਮੁੰਡੇ ਕੁੜੀ ਵਾਲਿਆਂ ਨੂੰ ਲੂਤੀਆਂ ਲਗਾਉਂਦੇ ਹਨ। ਰਿਸ਼ਤਾ ਸਿਰੇ ਹੀ ਨਹੀਂ ਚੜ੍ਹਨ ਦਿੰਦੇ। ਇਹ ਲੋਕ ਬਹੁਤ ਨੇੜੇ ਦੇ ਨਜ਼ਦੀਕੀ ਦੋਸਤ ਰਿਸ਼ਤੇਦਾਰ, ਗੁਆਂਢੀ ਜਾਂ ਘਰ ਵਿਚੋਂ ਹੀ ਹੁੰਦੇ ਹਨ। ਕਿਸੇ ਦੂਜੇ, ਤੀਜੇ ਬੰਦਿਆਂ ਨੇ ਐਸੀ ਕਰਤੂਤ ਕਰ ਕੇ ਕੀ ਖੱਟਣਾ ਹੈ? ਉਹੀ ਭਾਨੀ ਮਾਰਦਾ ਹੈ। ਜਿਸ ਦਾ ਕਿਸੇ ਨੂੰ ਖ਼ੁਸ਼ ਦੇਖ ਕੇ ਕਾਲਜਾ ਮੱਚਦਾ ਹੈ।

ਵਿਆਹ ਜਾਂ ਕਿਸੇ ਪ੍ਰੋਗਰਾਮ ਭੋਜਨ ਦੀ ਦਾਅਵਤ ਪਿੱਛੋਂ ਕਈ ਰਿਸ਼ਤੇਦਾਰ, ਦੋਸਤ ਕਹਿੰਦੇ ਹਨ, “ ਸਾਡੀ ਕੋਈ ਸਿਆਣ ਨਹੀਂ ਕੱਢੀ। ਹੋਰਾਂ ਦੀ ਬਹੁਤ ਪੁੱਛ-ਗਿੱਛ ਕੀਤੀ। ਦਾਲਾਂ-ਸਬਜ਼ੀਆਂ ਸੁਆਦ ਨਹੀਂ ਸੀ। ਰੋਟੀ ਸਮੇਂ ‘ਤੇ ਨਹੀਂ ਮਿਲੀ। ਰੋਟੀ ਪੁੱਛੀ ਹੀ ਨਹੀਂ। ਦਾਰੂ ਪੀਣ ਨੂੰ ਨਹੀਂ ਦਿੱਤਾ। ਮਿਠਿਆਈ ਦੇ ਡੱਬੇ ਨਹੀਂ ਦਿੱਤੇ। ਵਿਆਹ ਵਿੱਚ ਭਾਜੀ ਚੱਜ ਦੀ ਨਹੀਂ ਦਿੱਤੀ। ਦਾਜ ਬਰੀ ਦਾ ਦੇਣ, ਲੈਣ ਨਹੀਂ ਦਿਖਾਇਆ। ਚਾਹ ਪਾਣੀ ਨਹੀਂ ਪੁੱਛਿਆ। ਵਿਆਹ ਵਿੱਚ ਸੇਵਾ ਨਹੀਂ ਕੀਤੀ। ਵਿਆਹ ਵਿੱਚ ਨਾਨਕੀਆਂ ਦੀ ਦਾਦਕੀਆਂ ਤੋਂ ਵੱਧ ਪੁੱਛ-ਗਿੱਛ ਸੀ। ਦਾਦਕੀਆਂ ਨੇ ਨਾਨਕੀਆਂ ਦੀ ਸਿਆਣ ਨਹੀਂ ਕੱਢੀ। “ ਲੋਕਾਂ ਦਾ ਕੰਮ ਚਰਚਾ ਕਰਨੀ ਹੁੰਦਾ ਹੈ।

ਜੋ ਵਿਆਹ, ਪ੍ਰੋਗਰਾਮ ਭੋਜਨ ਦੀ ਦਾਅਵਤ ਵਿੱਚ ਮਿੰਨਤਾਂ ਨਾਲ ਜਾਂਦੇ ਹਨ। ਐਸੇ ਲੋਕਾਂ ਨੇ ਵੈਸੀਆਂ ਹੀ ਗੱਲਾਂ ਕਰਨੀਆਂ ਹਨ। ਐਸੇ ਲੋਕਾਂ ਨੂੰ ਅੱਖੋਂ ਉਹਲੇ ਕਰ ਦੇਣਾ ਚਾਹੀਦਾ ਹੈ। ਐਸੀਆਂ ਗੱਲਾਂ ਨਾ ਹੀ ਸੁਣੀਆਂ ਜਾਣ। ਲੋਕਾਂ ਨੂੰ ਖ਼ੁਸ਼ ਨਹੀਂ ਕਰ ਸਕਦੇ। ਵਿਆਹ, ਪ੍ਰੋਗਰਾਮ ਭੋਜਨ ਦੀ ਦਾਅਵਤ ਵਿੱਚ ਹਰ ਕਿਸੇ ਦੇ ਪਸੰਦ ਦਾ ਖਾਣਾ ਨਹੀਂ ਪਰੋਸ ਸਕਦੇ। ਨਾ ਹੀ ਕਿਸੇ ਦੇ ਮੂੰਹ ਵਿੱਚ ਬੁਰਕੀਆਂ ਪਾ ਸਕਦੇ ਹਾਂ। ਹਰ ਇੱਕ ਨੂੰ ਸੱਦ-ਸੱਦ ਕੇ ਥਾਲ਼ੀ ਪਰੋਸ ਕੇ ਇਹ ਵੀ ਨਹੀਂ ਕਹਿ ਸਕਦੇ, “ ਬਈ ਖਾਣਾ ਲੱਗ ਗਿਆ ਹੈ। ਆਜੋ ਤੁਹਾਡੇ ਮੂੰਹ ਵਿੱਚ ਬੁਰਕੀਆਂ ਪਾਈਏ। “ ਜਿੰਨੇ ਮੂੰਹ ਹਨ। ਲੋਕਾਂ ਨੇ ਉਨੀਆਂ ਹੀ ਗੱਲਾਂ ਕਰਨੀਆਂ ਹਨ। ਕਿਸੇ ਨੂੰ ਖ਼ੁਸ਼ ਨਹੀਂ ਕਰ ਸਕਦੇ। ਮਰਦ-ਔਰਤ ਆਪ ਦਾ ਤਨ-ਧੰਨ ਇੱਕ ਦੂਜੇ ਨੂੰ ਦੇ ਦਿੰਦੇ ਹਨ। ਇੱਕ ਦੂਜੇ ਮੂਹਰੇ ਨੰਗੇ ਹੋ ਜਾਂਦੇ ਹਨ। ਖ਼ੁਸ਼ ਤਾਂ ਉਹ ਵੀ ਨਹੀਂ ਹੁੰਦੇ। ਉਹ ਵੀ ਪਤੀ-ਪਤਨੀ ਇੱਕ ਦੂਜੇ ਦੀ ਇੱਜ਼ਤ ਚੰਗੀ ਤਰਾ ਉਤਾਰਦੇ ਹਨ। ਪਤੀ-ਪਤਨੀ ਇੱਕ ਦੂਜੇ ਦੇ ਭੈਣ, ਭਰਾਵਾਂ, ਰਿਸ਼ਤੇਦਾਰਾਂ ਨੂੰ ਖ਼ੂਬ ਕੋਸਦੇ ਹਨ। ਫਿਰ ਵੀ ਪਸ਼ੂਆਂ ਵਾਂਗ ਇੱਕੋ ਖੁਰਲੀ ਵਿੱਚ ਹਰ ਰੋਜ਼ ਮੂੰਹ ਮਾਰਦੇ ਹਨ।

ਲੋਕ ਐਸੇ ਹੀ ਹਨ। ਕਿਸੇ ਨੂੰ ਖ਼ੁਸ਼ ਨਹੀਂ ਕਰ ਸਕਦੇ। ਲੋਕਾਂ ਦੀ ਪ੍ਰਵਾਹ ਛੱਡੋ। ਆਪਣੀ ਜ਼ਿੰਦਗੀ ਆਪਣੇ ਮੁਤਾਬਿਕ ਜੀਵੋ। ਲੋਕਾਂ ਨੂੰ ਖ਼ੁਸ਼ ਕਰਨ ਲੱਗੇ। ਆਪਣਾ ਖਾਣਾ-ਪੀਣਾ ਭੁੱਲ ਜਾਵੇਗਾ। ਆਪ ਦੀ ਸਿਹਤ ਖ਼ਰਾਬ ਹੋ ਜਾਵੇਗੀ। ਆਪ ਦਾ ਰਾਂਝਾ ਰਾਜ਼ੀ ਰੱਖੋ। ਲੋਕਾਂ ਵਲ ਨਾ ਹੀ ਦੇਖੋ। ਲੋਕਾਂ ਦੀਆਂ ਬਹੁਤ ਮੰਗਾ ਹਨ। ਆਪਣੀ ਜਾਨ ਦੀ ਦੇਖ-ਭਾਲ ਕਰੋ। ਲੋਕਾਂ ਨੂੰ ਜੱਫਾ ਪਾਉਣ ਦੀ ਕੋਸ਼ਿਸ਼ ਨਾ ਹੀ ਕਰੋ। ਲੋਕਾਂ ਦੇ ਥੱਲੇ ਆ ਕੇ, ਦਬ ਕੇ ਮਰ ਜਾਵੋਗੇ।

ਕੀ ਕੈਨੇਡਾ, ਬਾਹਰ ਦੇ ਦੇਸ਼ਾਂ ਦੀ ਗੌਰਮਿੰਟ ਮਾਪਿਆਂ ਵਰਗੀ ਹੈ?

ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
ਹਰਵੀਰ ਦੀ ਜੋ ਕਾਰ ਜੋਤ ਚਲਾਉਂਦਾ ਸੀ। ਪੁਲੀਸ ਅਫ਼ਸਰ ਨੇ, ਟੋ-ਟਰੱਕ ਦੀ ਮਦਦ ਨਾਲ, ਗੱਡੀਆਂ ਦੇ ਪਾਊਡ ਗੌਰਮਿੰਟ ਦੀ ਥਾਂ ਵਿੱਚ ਗੱਡੀ ਨੂੰ ਜ਼ਬਤ ਕਰਕੇ ਭੇਜ ਦਿੱਤੀ ਸੀ। ਨਸ਼ੇ ਵਿੱਚ ਡਰਾਈਵਰ ਕਾਰ ਚਲਾਉਂਦਾ ਫੜਿਆ ਜਾਵੇ। ਉਸ ਦਾ ਵਾਹਨ ਕਾਰ, ਟਰੱਕ, ਹਰ ਤਰਾਂ ਦੀ ਗੱਡੀ ਸਰਕਾਰੀ ਕਬਜ਼ੇ ਵਿੱਚ ਆ ਜਾਂਦੀ ਹੈ। ਇੱਕ ਮਹੀਨਾ ਵਾਪਸ ਨਹੀਂ ਦਿੰਦੇ। ਗੌਰਮਿੰਟ ਦੀ ਥਾਂ ਵਿੱਚ ਖੜ੍ਹਨ ਦਾ ਹਰ ਰੋਜ਼ ਦਾ ਗੱਡੀ ਦੇ ਆਕਾਰ ਦੇ ਹਿਸਾਬ ਨਾਲ ਥਾਂ ਦੀ ਫੀਸ, ਕਿਰਾਇਆ ਹੁੰਦਾ ਹੈ। ਜੋ ਇੱਕ ਦਿਹਾੜੀ ਦਾ 100 ਡਾਲਰ ਤੋਂ ਸ਼ੁਰੂ ਹੁੰਦਾ ਹੈ। ਮਹੀਨੇ ਦਾ 3000 ਹੋ ਜਾਂਦਾ ਹੈ। ਹਰਵੀਰ ਜੋਤ ਨੂੰ ਫ਼ੋਨ ਕਰ ਕੇ ਥੱਕ ਗਈ ਸੀ। ਜੋਤ ਨੇ ਫ਼ੋਨ ਕੀ ਚੁੱਕਣਾ ਸੀ? ਉਸ ਦਾ ਫ਼ੋਨ, ਬਟੂਆ, ਤੇੜ ਦੇ ਕੱਪੜੇ ਪੁਲੀਸ ਸਟੇਸ਼ਨ ਵਿੱਚ ਜਮਾਂ ਕਰਾ ਲਏ ਸਨ। ਨੀਲੀ ਜੇਲ ਦੀ ਵਰਦੀ ਪੁਆ ਕੇ, ਉਸ ਨੂੰ ਜੇਲ ਵਿੱਚ ਬੰਦ ਕਰ ਦਿੱਤਾ ਸੀ। ਵੀਕਇੰਡ ਸ਼ਨੀਵਾਰ, ਐਤਵਾਰ ਨੂੰ ਬੰਦਾ ਪੁਲੀਸ ਦੇ ਹੱਥ ਲੱਗ ਜਾਵੇ। ਸੋਮਵਾਰ ਦੀ ਛੁੱਟੀ ਆ ਜਾਵੇ ਤਾਂ ਮੰਗਲਵਾਰ ਨੂੰ ਜੱਜ ਬੈਠਦਾ ਹੈ। ਜੇ ਕੋਈ ਜ਼ਮਾਨਤ ਕਰਾਉਣ ਵਾਲਾ ਨਾਂ ਹੋਵੇ। ਸਮਝੋਂ ਜੱਜ, ਪੁਲੀਸ ਵਾਲੇ, ਕੇਸ ਦੇ ਹਿਸਾਬ ਨਾਲ, ਮਰਜ਼ੀ ਨਾਲ ਜੇਲ ਵਿਚੋਂ ਬਾਹਰ ਕਰਨਗੇ।

ਜੋਤ ਨਾਲ ਵੀ ਐਸਾ ਕੁੱਝ ਹੀ ਹੋਇਆ ਸੀ। ਉਸ ਦੀ ਕੋਈ ਜ਼ਮਾਨਤ ਕਰਾਉਣ ਵਾਲਾ ਨਹੀਂ ਸੀ। ਉਹ ਹਰਵੀਰ ਨੂੰ ਫ਼ੋਨ ਕਰ ਰਿਹਾ ਸੀ। ਹਰਵੀਰ ਨੂੰ ਉਸ ਨੇ ਕਿਹਾ , ” ਮੇਰਾ ਹੋਰ ਕੋਈ ਕੈਨੇਡਾ ਵਿੱਚ ਨਹੀਂ ਹੈ। ਜੇ ਤੂੰ ਨਹੀਂ ਛਡਾਏਂਗੀ। ਹੋਰ ਕੋਣ ਮਦਦ ਕਰੇਗਾ? ਮੈਂ ਕਿਸੇ ਵਕੀਲ ਨੂੰ ਨਹੀਂ ਜਾਣਦਾ। ਮੇਰੀ ਕਿਹੜਾ ਸਿਟੀਜ਼ਨ ਦੀ ਕੈਨੇਡਾ ਵਿੱਚ ਵੋਟ ਬਣੀ ਹੈ? ਬਈ ਕੋਈ ਐਮ ਐਲ ਏ, ਐਮ ਪੀ, ਮੇਅਰ ਸਹਾਇਤਾ ਕਰ ਦੇਵੇਗਾ। ਹਰਵੀਰ ਨੇ ਉਸ ਨੂੰ ਕਿਹਾ ਸੀ, ” ਤੇਰੇ ਵਰਗੇ ਦੀ ਮਦਦ ਐਸੇ ਕੈਨੇਡੀਅਨ ਸਿਟੀਜ਼ਨ ਨਹੀਂ ਕਰਦੇ। ਜਿਹੜੇ ਪੇਂਡੂਆਂ ਕੋਲੇ ਰਾਤ ਕੱਟੀ ਹੈ। ਜਿਸ ਨਾਲ ਪੀਤੀ ਹੈ। ਉਸੇ ਨੂੰ ਜ਼ਮਾਨਤ ਕਰਾਉਣ ਨੂੰ ਕਹਿ ਦੇ।  ਗੌਰਮਿੰਟ ਵਾਲੇ ਮੇਰੀ ਕਾਰ ਨਹੀਂ ਛੱਡਦੇ। ਮਹੀਨੇ ਨੂੰ ਦੇਣਗੇ। ਹੁਣ ਮੈਂ ਆਪ ਦੇ ਖ਼ਸਮ ਨੂੰ ਕੀ ਦੱਸਾਂ? ਮੇਰੀ ਕਾਰ ਕਿਥੇ ਹੈ? ਇੱਕ ਮਹੀਨਾ ਕਾਰ ਤੋਂ ਬਗੈਰ ਮੇਰਾ ਜਿਊਣਾ ਔਖਾ ਹੋ ਜਾਵੇਗਾ। ” ਜੋਤ ਨੇ ਫ਼ੋਨ ਕੱਟ ਦਿੱਤਾ ਸੀ। ਹੋਰ ਕਿਸੇ ਨੂੰ ਆਪ ਦੀ ਕਰਤੂਤ ਦੱਸ ਨਹੀਂ ਸਕਦਾ ਸੀ। ਜੋਤ ਨੇ ਫ਼ੋਨ ਵਿੰਦਰ ਨੂੰ ਕਰਨਾ ਸ਼ੁਰੂ ਕਰ ਦਿੱਤਾ। ਦੋ ਦਿਨ ਫ਼ੋਨ ਉੱਤੇ ਰਿੰਗਾਂ ਹੁੰਦੀਆਂ ਰਹੀਆਂ। ਉਹ ਜੇਲ ਵਿਚੋਂ ਫ਼ੋਨ ਕਰ ਰਿਹਾ ਸੀ। ਇਸ ਲਈ ਫ਼ੋਨ ਦਾ ਨੰਬਰ ਨਹੀਂ ਆ ਰਿਹਾ ਸੀ। ਹਸਪਤਾਲ, ਪੁਲੀਸ, ਜੇਲ ਵਿਚੋਂ ਗੌਰਮਿੰਟ ਦੇ ਕਰਮਚਾਰੀ ਫ਼ੋਨ ਕਰਨ, ਤਾਂ ਫ਼ੋਨ ਦਾ ਨੰਬਰ ਸਕਰੀਨ ਉੱਤੇ ਡਿਸਪਲੇ ਹੋ ਕੇ ਵੀ ਨੰਬਰ ਨਹੀਂ ਆਉਂਦਾ। ਡਾਕਟਰ, ਪੁਲੀਸ, ਜੇਲਰਾਂ ਵਿਚੋਂ ਗੌਰਮਿੰਟ ਕਿਸੇ ਦੇ ਸਕੇ ਨਹੀਂ ਹਨ। ਸਬ ਡਾਕਟਰ, ਪੁਲੀਸ, ਜੇਲਰ ਵਿਚੋਂ ਗੌਰਮਿੰਟ ਦੇ ਕਰਮਚਾਰੀਆਂ ਪੈਸੇ ਦੇ ਪੁੱਤ ਹਨ। ਕੀ ਕੈਨੇਡਾ, ਬਾਹਰ ਦੇ ਦੇਸ਼ਾਂ ਦੀ ਗੌਰਮਿੰਟ ਮਾਪਿਆਂ ਵਰਗੀ ਹੈ?ਪਬਲਿਕ ਨੂੰ ਲੁੱਟ ਰਹੇ ਹਨ। ਡਾਕਟਰਾਂ, ਪੁਲੀਸ ਵਾਲਿਆਂ, ਜੇਲਾਂ ਤੇ ਅਦਾਲਤਾਂ ਦਾ ਚੱਕਰ ਦਾਲ-ਰੋਟੀ ਪਬਲਿਕ ਦੇ ਸਿਰੋਂ ਚੱਲਦਾ ਹੈ। ਇਹ ਲੋਕਾਂ ਨੂੰ ਗਧੀ-ਗੇੜ ਪਾਈ ਫਿਰਦੇ ਹਨ। ਇਹ ਲੋਕਾਂ ਨੂੰ ਕਰਾਹੇ ਪਾ ਲੈਂਦੇ ਹਨ। ਲੋਕ ਭਾਵੇਂ ਉੱਜੜ ਜਾਣ ਡਾਕਟਰ, ਪੁਲੀਸ, ਜੇਲਰ ਵਿਚੋਂ ਗੌਰਮਿੰਟ ਦੇ ਕਰਮਚਾਰੀ ਜ਼ਮੀਨਾਂ ਘਰ ਵਿਕਵਾ ਦਿੰਦੇ ਹਨ। ਲੋਕਾਂ ਦੀ ਕੁਰਕੀ ਲਿਆ ਦਿੰਦੇ ਹਨ। ਲੋਕਾਂ ਦੇ ਘਰ ਉੱਜੜ ਜਾਂਦੇ ਹਨ। ਕਈ ਤਾਂ ਇੰਨਾ ਤੋਂ ਦੁਖੀ ਹੋ ਕੇ ਖੁਦਖਸ਼ੀ ਕਰ ਲੈਂਦੇ ਹਨ। ਕਈ ਪਰਿਵਾਰ ਪੂਰੇ ਦੇ ਪੂਰੇ ਮਰ ਜਾਂਦੇ ਹਨ। ਭੁੱਖੇ ਮਰ ਜਾਂਦੇ ਹਨ। ਕੈਨੇਡਾ ਦੀ ਜੇਲ ਵਿੱਚ ਵੀ ਰਹਿਣਾ ਬਹੁਤ ਔਖਾ ਹੈ। ਜੇਲ ਦੀਆਂ ਸੀਮਿੰਟ ਦੀਆਂ ਕੰਧਾਂ ਹਨ। ਲੋਹੇ ਦੇ ਦਰਵਾਜ਼ੇ ਹਨ। ਆਕਸੀਜਨ ਵੀ ਸਰੀਰ ਦੇ ਲੋੜ ਮੁਤਾਬਿਕ ਨਹੀਂ ਹੁੰਦੀ। ਲੋਕਾਂ ਦਾ ਜੇਲ ਵਿੱਚ ਸਾਹ ਘੁੱਟਦਾ ਹੈ। ਕਈ ਦਮ ਘੁੱਟਣ ਨਾਲ ਦਿਲ ਫੇਲ ਹੋਣ ਨਾਲ ਮਰ ਵੀ ਜਾਂਦੇ ਹਨ। ਕੋਈ ਖ਼ਬਰ ਵੀ ਨਹੀਂ ਲੈਂਦਾ। ਕੈਦੀਆਂ ਦੀ ਕੈਨੇਡਾ ਵਿੱਚ ਵੀ ਨਾ ਹੀ ਕਿਸੇ ਕੋਲ ਸੁਣਵਾਈ ਕਰ ਸਕਦੇ ਹਨ। ਕੀ ਕੈਨੇਡਾ ਗੌਰਮਿੰਟ ਮਾਪਿਆਂ ਵਰਗੀ ਹੈ? ਜਾਂ ਬੰਦੇ ਨੂੰ ਵੇਚ ਕੇ ਖਾ ਰਹੀ ਹੈ। ਕੈਨੇਡਾ ਵਰਗੇ ਦੇਸ਼ਾਂ ਵਿੱਚ ਵੀ ਕੈਦੀਆਂ ਨਾਲ ਗ਼ੁਲਾਮਾਂ ਵਾਲਾ ਹਾਲ ਕੀਤਾ ਜਾਂਦਾ ਹੈ। ਪਸ਼ੂਆਂ ਤੋਂ ਵੱਧ ਬੁਰਾ ਹਾਲ ਕੀਤਾ ਜਾਂਦਾ ਹੈ। ਜੇਲ ਵਿੱਚ ਦਮ ਘੁੱਟਦਾ ਹੈ। ਸਮੇਂ ਦਾ ਕੁੱਝ ਪਤਾ ਨਹੀਂ ਲੱਗਦਾ। ਕੀ ਸਮਾ ਹੈ। ਕਿਹੜਾ ਦਿਨ ਤਰੀਕ ਹੈ। ਨਾ ਹੀ ਕਲੰਡਰ ਕਲੌਕ ਹੁੰਦੇ ਹਨ। ਹਨੇਰ ਕੋਠੜੀ ਹੈ। ਛੋਟੀ ਜਿਹੀ ਮੋਰੀ ਥਾਈਂ ਖਾਣਾ ਸੁੱਕੀਆਂ ਬਿਰਡ ਅੰਦਰ ਸਿੱਟਿਆਂ ਜਾਂਦਾ ਹੈ। ਉੱਥੇ ਹੀ ਮਲ-ਮੂਤਰ ਕਰਨ ਨੂੰ ਲੈਟਰੀਨ ਰੱਖੀ ਹੁੰਦੀ ਹੈ। ਲੱਕੜੀ ਦੇ ਬੈਂਚ ਉੱਤੇ ਪੈਣਾ ਪੈਂਦਾ ਹੈ। ਸਿਰਹਾਣੇ ਤੇ ਉੱਪਰ ਨੂੰ ਕੱਪੜਾ ਵੀ ਨਹੀਂ ਦਿੱਤਾ ਜਾਂਦਾ। ਜੋ ਜੇਲਾਂ ਵਿੱਚ ਬੰਦ ਹੁੰਦੇ ਹਨ। ਇੱਕ ਦੂਜੇ ਨਾਲ ਲੜਦੇ ਹਨ। ਖ਼ੂਨੋ-ਖ਼ੂਨ ਹੋ ਜਾਂਦੇ ਹਨ। ਹਾਹਾਕਾਰ ਮਚਾ ਦਿੰਦੇ ਹਨ। ਜੇਲਾ ਦੇ ਕਰਮਚਾਰੀਆਂ ਆ ਕੇ ਦੇਖਦੇ ਵੀ ਨਹੀਂ ਹਨ। ਲੋਕ ਦੁਖੀ ਹੋਏ ਕੁਰਲਾਈ ਜਾਂਦੇ ਹਨ। ਇਹ ਡਾਕਟਰਾਂ, ਪੁਲੀਸ ਵਾਲੇ , ਜੇਲਾਂ ਤੇ ਅਦਾਲਤਾਂ ਦੇ ਕਰਮਚਾਰੀਆਂ ਜੱਜ ਵਕੀਲ ਲੋਕਾਂ ਨੂੰ ਲੁੱਟ ਕੇ ਖਾ ਰਹੇ ਹਨ। ਡਾਕਟਰਾਂ, ਪੁਲੀਸ ਵਾਲਿਆਂ, ਜੇਲਾਂ ਤੇ ਅਦਾਲਤਾਂ ਦੇ ਕਰਮਚਾਰੀਆਂ ਦਾ ਢਿੱਡ ਪਬਲਿਕ ਭਰਦੀ ਹੈ। ਡਾਕਟਰਾਂ, ਪੁਲੀਸ ਵਾਲੇ , ਜੇਲਾਂ ਤੇ ਅਦਾਲਤਾਂ ਦੇ ਕਰਮਚਾਰੀਆਂ ਜੱਜ, ਵਕੀਲ ਭੁੱਖੇ ਮਰ ਜਾਣਗੇ। ਜੇ ਲੋਕ ਇੰਨਾ ਕੋਲ ਫਸਣੋਂ ਹੱਟ ਜਾਣਗੇ। ਰੱਬ ਕਰੇ ਕਿਸੇ ਤੇ ਬਿਮਾਰੀ ਤੇ ਕੇਸ ਨਾ ਪਵੇ। ਲੋਕਾਂ ਦੀ ਜਾਨ ਸੁਰਖ਼ਰੂ ਸੁੱਖੀ ਰਹੇ। ਪਬਲਿਕ ਗੌਰਮਿੰਟ ਕਿਸੇ ਦੇ ਸਕੇ ਨਹੀਂ ਹਨ। ਕਿਸੇ ਦੇ ਸਕੇ ਨਹੀਂ ਹਨ। ਜੇ ਇਹੀ ਕੋਈ ਪਬਲਿਕ ਦਾ ਆਮ ਬੰਦਾ ਕਰੇ, ਕਾਨੂੰਨੀ ਜੁਰਮ ਹੈ। ਜੇ ਕੋਈ ਕਿਸੇ ਨੂੰ ਪ੍ਰਾਈਵੇਟ, ਅੰਨ-ਨੋ-ਨੰਬਰ ਕਾਲ ਬਾਰ-ਬਾਰ ਕਰ ਕੇ ਤੰਗ ਕਰੇ, ਫ਼ੋਨ ਟਰੇਸ ਕਰ ਲਵੋ। ਕੈਲਗਰੀ ਵਿੱਚ ਐਸਾ ਫੋਨ ਆਉਣ ਉੱਤੇ *57 ਫਿਰ 1 ਦੱਬਣ ਨਾਲ, ਰਿਪੋਟਰ ਆਪੇ ਪੁਲੀਸ ਕੋਲ ਚਲੀ ਜਾਂਦੀ ਹੈ। ਪੁਲੀਸ ਫੋਨ ਕਰਨ ਵਾਲੇ ਨੂੰ ਲੱਭ ਲੈਂਦੀ ਹੈ। ਚਾਰ ਕੁ ਬਾਰੀ ਐਸਾ ਫੋਨ ਆ ਜਾਵੇ। ਫ਼ੋਨ ਕਰਨ ਵਾਲੇ ਨੂੰ ਜੁਰਮਾਨਾ ਹੋ ਸਕਦਾ ਹੈ। ਭਾਵੇਂ ਕੋਈ ਪ੍ਰਾਈਵੇਟ, ਅੰਨ-ਨੋ-ਨੰਬਰ ਫੋਨ ਕਰੇ। ਪੁਲੀਸ ਬੰਦਾ ਲੱਭ ਲੈਂਦੀ ਹੈ। ਇਸ ਲਈ ਬਹੁਤੇ ਚਤਰ ਵੀ ਮਾਰੇ ਜਾਂਦੇ ਹਨ।

ਫ਼ੋਨ ਦੀ ਪ੍ਰਾਈਵੇਟ ਕਾਲ ਵਿੰਦਰ ਨੇ ਅੱਕ ਕੇ ਚੱਕ ਲਈ ਸੀ। ਉਸ ਨੇ ਕਿਹਾ “ ਹੈਲੋ। ” ਤਾਂ ਅੱਗੋਂ ਜੋਤ ਬੋਲ ਪਿਆ, ” ਵਿੰਦਰ ਮੈਂ ਜਦੋਂ ਵੀ ਮੁਸੀਬਤ ਵਿੱਚ ਹੋਵਾਂ। ਤੂੰ ਹੀ ਮਦਦ ਕਰਦੀ ਹੈ। ਅੱਜ ਮੈਂ ਜੇਲ ਵਿੱਚ ਫਸ ਗਿਆ ਹਾਂ। ਮੇਰਾ ਕੋਈ ਕਸੂਰ ਨਹੀਂ ਸੀ। ਕਿਸੇ ਹੋਰ ਨੇ, ਮੇਰੇ ਟਰੱਕ ਵਿੱਚ ਕਾਰ ਮਾਰ ਕੇ, ਐਕਸੀਡੈਂਟ ਕਰ ਦਿੱਤਾ ਸੀ। ਤੂੰ ਮੇਰੀ ਜ਼ਮਾਨਤ ਕਰਾ ਦੇ। ” ” ਜੋਤ ਮੈਂ ਵੀ ਤੇਰੀ ਲਾਈ ਹੋਈ ਸਜ਼ਾ ਭੁਗਤ ਰਹੀ ਹਾਂ। ਮੈਂ ਚਾਰ ਦਿਨਾਂ ਤੋਂ ਹਸਪਤਾਲ ਵਿੱਚ ਪਈ ਹਾਂ। ਪਿਛਲੀ ਵਾਰ ਮੈਂ ਸੋਚਦੀ ਸੀ। ਡਾਕਟਰ ਚੱਕਰਵਰਤੀ ਬੰਗਾਲੀ ਇੰਡੀਅਨ ਸੀ। ਉਸ ਕਰ ਕੇ ਮੈਂ ਚਾਰ ਦਿਨ ਹਸਪਤਾਲ ਬਿਪਤਾ ਭਰਦੀ ਰਹੀ। 16 ਦਿਨ ਹਸਪਤਾਲ ਕੱਟੇ ਸਨ। ਜੇ ਕਿਤੇ ਪੱਲਿਉਂ ਪੈਸੇ ਦੇਣੇ ਪੈਂਦੇ, ਪਤਾ ਨਹੀਂ ਕਿੰਨੀ ਰਕਮ ਲੱਗ ਜਾਣੀ ਸੀ? ਕੈਨੇਡਾ ਗੌਰਮਿੰਟ ਮਾਪਿਆਂ ਵਰਗੀ ਹੈ। ਮਰੀਜ਼ ਦੇ ਉੱਤੇ ਅਪ੍ਰੇਸ਼ਨ, ਐਕਸਰੇ, ਦਵਾਈਆਂ ਦਾ ਹਸਪਤਾਲ ਦਾ ਕੋਈ ਖ਼ਰਚਾ ਨਹੀਂ ਪੈਂਦਾ। ਇਸ ਬਾਰ ਗੋਰਾ ਡਾਕਟਰ ਹੈ। ਉਹ ਵੀ ਬੇਬੀ ਦੇ ਆਪੇ ਪੈਦਾ ਹੋਣ ਦੀ ਉਡੀਕ ਕਰ ਰਿਹਾ ਹੈ। ” ” ਵਿੰਦਰ ਕੀ ਤੇਰੇ ਹੋਰ ਬੱਚਾ ਹੋਣ ਵਾਲਾ ਹੈ? ਇਹ ਕੀਹਦੇ ਨਾਲ ਮੂੰਹ ਕਾਲਾ ਕਰ ਲਿਆ? ਬੱਚੇ ਹਰ ਸਾਲ ਜੰਮੀ ਚੱਲ। ਅਜੇ ਤੂੰ ਕੁਆਰੀ ਹੈ। ” ” ਜਿਸ ਦਿਨ ਤੈਨੂੰ ਧੱਕੇ ਮਾਰ ਕੇ, ਮੈਂ ਘਰੋਂ ਬਾਹਰ ਕੱਢਿਆ ਸੀ। ਜਾਣ ਤੋਂ ਪਹਿਲਾਂ ਤੂੰ ਹੀ ਮੇਰੇ ਨਾਲ ਮੂੰਹ ਕਾਲਾ ਕੀਤਾ ਸੀ। ਤੇਰਾ ਤਾਂ ਇਹ ਧੰਦਾ ਹੈ। ਫੇਸ ਬੁੱਕ ਉੱਤੋਂ ਪਤਾ ਨਹੀਂ ਕਿਵੇਂ ਲੋੜ ਬੰਦ ਜ਼ਨਾਨੀਆਂ ਲੱਭ ਲੈਂਦਾ ਹੈ? ਕਸੂਰ ਮੇਰਾ ਵੀ ਹੈ। ਜੋ ਮੁੜ-ਮੁੜ ਕੇ, ਤੈਨੂੰ ਘਰ ਵਾੜਦੀ ਹਾਂ। ” ” ਵਿੰਦਰ ਤੂੰ ਕਿਸੇ ਹੋਰ ਨੂੰ ਭੇਜਦੇ। ਕੀ ਪਤਾ ਆਪੇ ਜੱਜ ਕਦੋਂ ਬਰੀ ਕਰੂ? ਨਾਲੇ ਮੈਂ ਆਪ ਦੇ ਬੱਚੇ ਨੂੰ ਦੇਖਣਾ ਚਾਹੁੰਦਾ ਹਾਂ। ”

ਵਿੰਦਰ ਦੇ ਸਿਰਹਾਣੇ ਡਾਕਟਰ ਖੜ੍ਹਾ ਸੀ। ਉਸ ਨੇ ਫ਼ੋਨ ਰੱਖ ਦਿੱਤਾ। ਡਾਕਟਰ ਦੋ ਦਿਨਾਂ ਦੀ ਛੁੱਟੀ ਤੋਂ ਵਾਪਸ ਆਇਆ ਸੀ। ਕੈਨੇਡਾ ਵਿੱਚ ਛੇਤੀ ਕੀਤੇ, ਦੂਜੇ ਦੇ ਮਰੀਜ਼ ਨੂੰ, ਹੋਰ ਡਾਕਟਰ ਹੱਥ ਨਹੀਂ ਪਾਉਂਦਾ। ਉਹੀ ਸਪੈਸ਼ਲਿਸਟ ਡਾਕਟਰ ਹੀ ਆਪ ਦੇ ਮਰੀਜ਼ ਨੂੰ ਦੇਖਦਾ ਹੈ। ਜਿਸ ਦਾ ਮਰੀਜ਼ ਹੁੰਦਾ ਹੈ। ਬੱਚਾ ਗਰਭ ਵਿੱਚ ਪੈਣ ਤੋਂ ਦੋ ਕੁ ਮਹੀਨੇ ਪਿੱਛੋਂ, ਸਪੈਸ਼ਲਿਸਟ ਡਾਕਟਰ ਕੋਲ ਚੈੱਕਅਪ ਲਈ ਜਾਂਦੇ ਰਹਿਣਾ ਪੈਂਦਾ ਹੈ। ਉਹੀ ਸਪੈਸ਼ਲਿਸਟ ਡਾਕਟਰ ਹੀ ਬੱਚਾ ਪੈਦਾ ਹੋਣ ਤੱਕ, ਬੱਚਾ ਹੋਣ ਵਾਲੀ ਔਰਤ ਦੀ ਹਾਲਤ ਦਾ ਨੋਟਸ ਲੈਂਦਾ ਹੈ। ਵਿੰਦਰ ਦਾ ਇਹ ਬੱਚਾ ਛੇਵੇਂ ਮਹੀਨੇ ਵਿੱਚ ਹੀ ਆਪ ਦੀ ਜਗਾ ਛੱਡ ਕੇ ਪੇਟ ਦੇ ਥੱਲੇ ਹੋ ਗਿਆ ਸੀ। ਸਾਰੇ ਲੱਛਣ ਬੱਚੇ ਦੇ ਜਨਮ ਲੈਣ ਦੇ ਹੋ ਗਏ ਸਨ। ਜਦੋਂ ਕੋਈ ਵੀ ਔਰਤ ਵਿੰਦਰ ਵਾਲੀ ਮਾਂ ਬਣਨ ਦੀ ਹਾਲਤ ਵਿਚੋਂ ਗੁਜ਼ਰ ਰਹੀ ਹੋਵੇ। ਜੇ ਕੋਈ ਘਰੇਲੂ ਝਗੜਾ ਚੱਲ ਰਿਹਾ ਹੋਵੇ। ਔਰਤ ਪ੍ਰੇਸ਼ਾਨ ਹੋਵੇ। ਬੱਚੇ ਵਿੱਚ ਕੋਈ ਨੁਕਸ ਪੈਦਾ ਹੋ ਕੇ ਅਸਰ ਹੋ ਸਕਦਾ ਹੈ। ਬੱਚਾ ਆਪਣੇ ਸਹੀ ਸਮੇਂ ਉੱਤੇ ਪੈਦਾ ਨਹੀਂ ਹੁੰਦਾ।