Home / Editorial / ਜੇ ਆਪਣਾ ਵਿਆਹ ਤੋਂ ਪਹਿਲਾਂ ਪਿਆਰ ਦਾ ਚੱਕਰ ਚੱਲਦਾ ਹੁੰਦਾ

ਜੇ ਆਪਣਾ ਵਿਆਹ ਤੋਂ ਪਹਿਲਾਂ ਪਿਆਰ ਦਾ ਚੱਕਰ ਚੱਲਦਾ ਹੁੰਦਾ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਹੈਪੀ ਨੇ ਵਿਆਹ ਵਾਲੇ ਦਿਨ ਆਪਦੀ ਨਮੀ ਵਿਆਹੀ ਵਹੁਟੀ ਨੂੰ ਪੁੱਛਿਆ, ” ਆਪਣਾ ਵਿਆਹ ਮਾਪਿਆ ਦੀ ਮਰਜ਼ੀ ਨਾਲ ਹੋਇਆ। ਕੀ ਤੂੰ ਖ਼ੁਸ਼ ਹੈ? ਕੀ ਤੈਨੂੰ ਮੈ ਤੇ ਹੋਰ ਸਾਰਾ ਕੁੱਝ ਪਸੰਦ ਹੈ? ਤੂੰ ਮੈਨੂੰ ਬਿਨਾਂ ਦੇਖਿਆ ਮੰਗਣਾ ਕਰਾ ਲਿਆ ਸੀ। ਮੰਗਣੇ ਪਿੱਛੋਂ ਕਿਸੇ ਕੰਮ ਮੈ ਤੇਰੇ ਘਰ ਆਇਆ ਸੀ ਤਾਂ ਤੇਰੇ ਦਰਸ਼ਨ ਹੋ ਗਏ। ਮੈ ਤੈਨੂੰ ਦੇਖਦਾ ਰਹਿ ਗਿਆ। ਮੇਰੀ ਕਿਸਮਤ ਕਿੰਨੀ ਚੰਗੀ ਹੈ। ਇਨ੍ਹੀਂ ਸੋਹਣੀ ਗੋਰੀ, ਚਿੱਟੀ, ਲੰਮੀ, ਤਿੱਖਾ ਨੱਕ ਰੱਬ ਨੇ ਤਰਾਸ਼ੀ ਹੈ। ” ਹੈਪੀ ਨੂੰ ਜੁਆਬ ਵਿੱਚ ਰਾਣੋ ਨੇ ਕਿਹਾ, ” ਮੇਰੇ ਮਾਪੇ ਧੀਆਂ ਤੋ ਮਰਜ਼ੀ ਨਹੀਂ ਪੁੱਛਦੇ। ਨਾ ਹੀ ਸਾਡੇ ਘਰ ਮਾਪਿਆ ਨਾਲ ਜੁਆਨ ਲੜਾਉਣ ਦਾ ਰਿਵਾਜ ਹੈ।

ਮੇਰੇ ਦਾਦਕਿਆਂ ਨਾਨਕਿਆਂ ਹੋਰ ਸਾਰੇ ਮੇਰੇ ਪਿਆਰਿਆ ਨੇ, ਤੁਹਾਨੂੰ ਮੇਰੇ ਲਈ ਚੁਣਿਆ ਹੈ। ਜਾਣਦੀ ਹੋਸ਼ ਹਵਾਸ ਵਿੱਚ ਮੈਨੂੰ ਤੁਹਾਡੇ ਹਵਾਲੇ ਕਰ ਦਿੱਤਾ ਹੈ। ਸ਼ੇਰ ਦੀ ਹੁਣ ਮਰਜ਼ੀ ਸ਼ਿਕਾਰ ਪਸੰਦ ਹੈ। ਸ਼ੇਰ ਆਪਣੇ ਸ਼ਿਕਾਰ ਤੋਂ ਮਰਜ਼ੀ ਨਹੀਂ ਪੁੱਛਦਾ। ਜਾਂ ਫਿਰ ਰਹਿਮ ਦੀ ਭੀਖ ਲਈ ਤਿਆਰ ਹੋ। ਬੱਸ ਜਾਨ ਬਖ਼ਸ਼ਦੋਂ ਤਰਲਾ ਕਰਦੀ ਆ ਤੁਹਾਡੇ ਅੱਗੇ। ” ਸ਼ਾਇਦ ਹੈਪੀ ਆਪਣੇ ਆਪ ਨੂੰ ਸ਼ੇਰ ਹੀ ਸਮਝਣ ਲੱਗ ਗਿਆ ਸੀ। ” ਤੂੰ ਗੱਲਾਂ ਬੜੀਆਂ ਮਜ਼ੇਦਾਰ ਕਰਦੀ ਹੈ। ਇੱਕ ਗੱਲ ਦੱਸ ਜੇ ਆਪਣਾ ਵਿਆਹ ਤੋ ਪਹਿਲਾਂ ਪਿਆਰ ਦਾ ਚੱਕਰ ਚੱਲਦਾ ਹੁੰਦਾ। ਜਾਂ ਮੈ ਤੈਨੂੰ ਵਿਆਹ ਤੋਂ ਪਹਿਲਾਂ ਮਿਲਣ ਲਈ ਕਹਿੰਦਾ। ਫਿਰ ਤਾਂ ਆਪਣੀ ਲਵ ਸਟੋਰੀ ਚੱਲ ਪੈਂਦੀ। ” ਰਾਣੋ ਦਾ ਜ਼ੋਰ ਦੀ ਹਾਸਾ ਨਿਕਲ ਗਿਆ,” ਪਾਪਾ ਨੂੰ ਪੱਤਾ ਲੱਗ ਜਾਂਦਾ ਤਾਂ ਗੋਲੀ ਆਰ ਪਾਰ ਕਰ ਦੇਣੀ ਸੀ। ਸਿਰਹਾਣੇ ਗੰਨ ਰੱਖ ਕੇ ਸੌੰਦੇ ਹਨ। ਮੂਵੀਆ ਡਰਾਮੇ ਦੱਸੀ ਤਾਂ ਜਾਂਦੇ ਨੇ। ਪਿਆਰ ਵਿੱਚ ਦੋਨੇਂ ਪਾਸੇ ਕੁੱਤੇ ਝਾਕ ਵਾਂਗ ਹੁੰਦਾ ਹੈ। ਕਿ ਸ਼ਾਇਦ ਗੱਲ ਹੁਣ ਬਣ ਜੇ, ਗੱਲ ਹੁਣ ਬਣ ਜੇ, ਇੱਕ ਦੂਜੇ ਪਿਛੇ  ਦਿਨ ਰਾਤ ਪੂਛ ਮਾਰਦੇ ਫਿਰਦੇ ਹਨ। ਜੇ ਅਗਲੇ ਨੂੰ ਹੋਰ ਵਧੀਆ ਮਿਲ ਜਾਵੇ, ਬੰਦਾ ਓਧਰ ਨੂੰ ਹੋ ਜਾਂਦਾ ਹੈ। ਜਿੱਥੇ ਸੋਹਣਾ ਰੂਪ ਦੇਖਿਆ ਉੱਥੇ ਧਰਨਾ ਧਰ ਲਿਆ। ਪਿਆਰ ਨਾਮ ਹੈ, ਗੁਲਛਰੇ ਉਡਾਉਣ ਦਾ। ਹਵਸ ਹੀ ਤਾਂ ਹੁੰਦੀ ਹੈ, ਬੰਦਨ ਵਿੱਚ ਬੱਝ ਕੇ ਪੂਰੀ ਕੀਤੀ ਜਾਵੇ ਸਮਾਜ ਵਿੱਚ ਗੰਦ ਨੀ ਪੈਦਾ। ਪਹਿਲਾਂ ਪਿਆਰ ਕੀਤਾ ਹੁੰਦਾ, ਅੱਜ ਹੋਟਲ ਬੁੱਕ ਕਰਾਉਣਾ ਪੈਣਾ ਸੀ। ਆਪਣਾ ਪੇਟੀਆਂ ਵਾਲੇ ਅੰਦਰ ਸਰ ਗਿਆ। ਨਾਲੇ ਇੱਕ ਗੱਲ ਕੰਨ ਖ਼ੋਲ ਕੇ ਸੁਣ ਲਵੋ, ਜੇ ਮੇਰੇ ਨਾਲ ਵਿਆਹ ਕਰਾਕੇ ਤੁਸੀਂ ਕੋਈ ਤਿੜ ਫਿੜ ਕੀਤੀ। ਪਾਪਾ ਤੁਹਾਨੂੰ ਨਹੀਂ ਛੱਡਦੇ। ਹੋਸ਼ ਵਿੱਚ ਰਹੋ। ”

” ਇੱਕ ਦਾਤ ਦੇਣੀ ਪੈਣੀ ਆ। ਜੁਆਬ ਸੁਆਲ ਬੜੇ ਘੜ ਘੜ ਦਿਨੀਂ ਆ। ਅਸੀਂ ਤੈਨੂੰ ਪਹਿਲੀ ਰਾਤ ਪੇਟੀਆਂ ਸੰਭਾਲ ਦਿੱਤੀਆਂ। ਸੱਚ ਤੇਰੇ ਪਾਪਾ ਜਾਣੀਦੀ ਮੇਰੇ ਸਹੁਰਾ ਜੀ ਨੇ ਕਿਹਾ ਹੈ, “ ਕਲ ਸਵੇਰੇ ਦਿੱਲੀ ਐਬਰਸੀ ਜਾ ਕੇ ਲੋੜਦੀ ਕਾਰਵਾਈ ਕਰ ਆਈਏ। “ ਤੁਸੀਂ ਮੰਗਣੇ ਦੀ ਅਪਲਾਈ ਕੀਤੀ ਸੀ। ਮੈ ਇੰਟਰਵਿਊ ਵਿੱਚ ਕੁੱਝ ਗ਼ਲਤ ਕਹਿ ਦਿੱਤਾ। ਤੁਸੀਂ ਆਪ ਕੁੱਝ ਹੋਰ ਕਿਹਾ, ਮੇਰੇ ਤੋਂ ਕੁੱਝ ਹੋਰ ਕਹਾ ਦਿੱਤਾ। ਆਪਾ ਤੋਂ ਉਨ੍ਹਾਂ ਨੇ ਵਿਆਹ ਦੇ ਫ਼ੋਟੋ ਮੂਵੀ ਮੰਗੀ ਹੈ। ਕਲ ਜਾਂਦੀ ਹੋਈ, ਦਿੱਲੀ ਵਾਲੀ ਭਾਬੀ ਵੀ ਸੱਦਾ ਦੇ ਗਈ ਹੈ। ਰਾਤ ਉੱਥੇ ਰਹਾਂਗੇ। ਹਨੀਮੂਨ ਹੋ ਜਾਵੇਗਾ। ” ਰਾਣੋ ਸਵੇਰੇ ਉੱਠ ਕੇ ਚੁਬਾਰੇ ਤੋ ਥੱਲੇ ਆਈ। ਥੱਲੇ ਪਹਿਲਾਂ ਹੀ ਉਸ ਦੀ ਉਡੀਕ ਹੋ ਰਹੀ ਸੀ। ” ਮੰਮੀ ਜੀ ਪੈਰੀਂ ਪੈਣੀ ਆ। ” ਮਨਦੀਪ ਕੌਰ ਨੇ ਵਹੁਟੀ ਨੂੰ ਕਿਹਾ, ” ਬੁੱਢ ਸੁਹਾਗਣ ਹੋਵੇ, ਜੁਆਨੀਆਂ ਮਾਣੋ ਦੁੱਧੀਂ ਪੁੱਤੀਂ ਫਲੋਂ। ਰਾਣੋ 5 ਵੱਜ ਗਏ ਨੇ। ਠੰਢੇ ਠੰਢੇ ਦਿੱਲੀ ਨੂੰ ਤੁਰ ਪਵੋ। ਦਿਨੇ ਗਰਮੀ ਹੋ ਜਾਂਦੀ ਹੈ। ਪਹਿਲਾਂ ਜ਼ਰੂਰੀ ਕੰਮ ਹੋ ਜਾਣ, ਵੇਲੇ ਨਾਲ ਪਹੁੰਚ ਗਏ, ਅੱਜ ਹੀ ਕੰਮ ਨਿਬੇੜ ਦਿਉ। ਹੈਪੀ ਨੇ ਤਿਆਰ ਹੋਣ ਨੂੰ ਬਿੰਦ ਲਾਉਣਾ ”

ਮੰਮੀ ਬੱਸ ਮੈ ਵੀ  ਦਸ ਮਿੰਟ ਲਾਉਣੇ ਨੇ। ਜ਼ਰੂਰੀ ਖਾਣ ਵਾਲਾ ਸਮਾਨ ਪਾਣੀ, ਨਮਕੀਨ, ਮਿੱਠਾ ਗੱਡੀ ਵਿੱਚ ਰਖਾ ਦਿਉ।” ਭੋਲੀ ਤੇ ਪੰਮੀ ਤਿਆਰ ਹੋਈਆ ਬੈਠੀਆਂ ਸੀ। ਭੋਲੀ ਹੈਪੀ ਦੇ ਚਾਚੇ ਦੀ ਕੁੜੀ ਸੀ। ਪ੍ਰੀਤੀ ਹੈਪੀ ਦੀ ਭੈਣ ਸੀ, ” ਕੈਨੇਡਾ ਵਾਲੀ ਭਾਬੀ ਅਸੀਂ ਨਾਲ ਜਾਣਾ। ਹੈਪੀ ਸਾਨੂੰ ਘੂਰੀ ਜਾਂਦਾ। ਭਾਬੀ ਲੈ ਚੱਲ ਨਾਲ।” ” ਹਾਂ ਹਾਂ ਚੱਲੋ। ਸਗੋਂ ਮੰਮੀ ਤੁਸੀਂ ਵੀ ਚੱਲੋ। ਗੱਡੀ ਵਿੱਚ ਬੈਠੋ ਜਾ ਕੇ। ” ਹੈਪੀ ਨੇ ਕਿਹਾ, ” ਤੁਸੀਂ ਕੀ ਕਰੋਗੀਆਂ। ਪਹਿਲਾਂ ਹੀ ਗੱਡੀ ਵਿੱਚ ਚੜ ਕੇ ਬੈਠ ਗਈਆਂ। ਭਾਬੀ ਕੋਲ ਦੋ ਤਾਂ ਕਮਰੇ ਨੇ। ਸੌਣਾ ਔਖਾ ਹੋ ਜਾਣਾ ਹੈ। ” ਪੰਮੀ ਨੇ ਕਿਹਾ, “ ਅਸੀਂ ਸਹੇਲੀਆਂ ਨੂੰ ਮਿਲਣਾ। ਵੀਰੇ ਅਸੀਂ ਨਵੀ ਭਾਬੀ ਨਾਲ ਸੌ ਜਾਣਾ। ”

ਪੰਜਾਬ ਤੋ ਦਿੱਲੀ ਤੱਕ ਦਾ ਸਾਰਾ ਸਫ਼ਰ ਕਰਦਾ, ਬੰਦਾ ਜਾਨ ਮੁੱਠੀ ਵਿੱਚ ਫੜੀ ਰੱਖਦਾ ਹੈ। ਵੈਸੇ ਤਾਂ ਸਾਰੇ ਭਾਰਤ ਵਿੱਚ ਇਹੀ ਹਾਲ ਹੈ। ਬੰਦਾ, ਘੋੜਾ, ਪਸੂ, ਰਿਕਸ਼ਾ ਤੇ ਮੋਟਰਾਂ ਇੱਕੋ ਸੜਕ ਤੇ ਚੱਲਦੇ ਹਨ। ਪਤਾ ਨਹੀਂ ਕਿਥੇ ਸੜਕ ਦੇ ਵਿਚਕਾਰ ਖੱਡਾ ਆ ਜਾਵੇ? ਪੁਲ ਟੁੱਟ ਜਾਵੇ। ਐਕਸੀਡੈਂਟ ਹੋਇਆ ਪਿਆ ਹੋਵੇ। ਜਿਉਂਦੇ ਡਿੱਗੇ ਹੋਏ, ਮਰੇ ਬੰਦੇ ਵਿੱਚ ਕੋਈ ਫ਼ਰਕ ਨਹੀਂ ਹੈ। ਗੱਡੀਆਂ ਉੱਤੋਂ ਦੀ ਲੰਘੀ ਜਾਂਦੀਆਂ ਹਨ। ਬੰਦੇ ਜਿਉਂਦੇ ਡਿੱਗੇ ਹੋਏ ਨੂੰ ਮਾਰ ਦਿੰਦੇ ਹਨ। ਸੋਚਦੇ ਹੋਣੇ ਹਨ। ਹੋਰ ਬਥੇਰੀ ਜਨਤਾ ਹੈ। ਸ਼ੜਕ ‘ਤੇ ਐਕਸੀਡੈਂਟ ਹੋਏ ਨੂੰ ਕੋਈ ਛੇਤੀ ਸਾਫ਼ ਨਹੀਂ ਕਰਦਾ। ਐਕਸੀਡੈਂਟ ਹੋਏ ਨੂੰ ਉਦੋਂ ਹੀ ਸਾਫ਼ ਨਹੀਂ ਕੀਤਾ ਜਾਂਦਾ। ਉਸ ਵਿੱਚ ਕੁੱਝ ਹੋਰ ਆ ਕੇ ਵੱਜਦਾ ਹੈ। ਕਈ ਗੱਡੀਆਂ ਬਗੈਰ ਹੈਡ ਲਾਈਟ ਤੋਂ ਚੱਲਦੀਆਂ ਹਨ।

ਕਈ ਗੱਡੀਆਂ ਸੜਕ ਤੇ ਦੋਨੇਂ ਪਾਸੇ ਐਕਸੀਡੈਂਟ ਹੋਣ ਨਾਲ ਮੂਦੀਆਂ ਹੋਈਆਂ ਪਈਆਂ ਸਨ। ਕਈਆਂ ਐਕਸੀਡੈਂਟ ਹੋਈਆਂ ਖੜ੍ਹੀਆਂ ਗੱਡੀਆਂ ਨੂੰ ਜੰਗ ਲੱਗਿਆ ਹੋਇਆ ਸੀ। ਪਤਾ ਨਹੀਂ ਕਦੋਂ ਦੀਆਂ ਖੜ੍ਹੀਆਂ ਸਨ। ਪੰਜਾਬ ਪੁਲਿਸ ਤੋਂ ਮਸਾਂ ਹੈਪੀ ਨੇ ਖਹਿੜਾ ਛਡਾਇਆ ਸੀ। ਰਸਤੇ ਵਿੱਚ ਦਿੱਲੀ ਦੇ ਰਸਤੇ ਵਿੱਚ ਮੋਟਰ-ਸਾਇਕਲਾਂ ਕੋਲ ਹੋਰ ਵੀ ਦੋ-ਦੋ ਪੁਲਿਸ ਵਾਲੇ ਨਾਕੇ ਲਾਈ ਖੜ੍ਹੇ ਮਿਲੇ। ਜੋ ਲੋਕਾਂ ਦਾ ਸਮਾਂ ਖ਼ਰਾਬ ਕਰਨ ਨੂੰ ਖੜ੍ਹੇ ਸਨ। ਲੋਕਾਂ ਤੋਂ ਪੈਸੇ ਬਟੋਰ ਰਹੇ ਸਨ। ਕਈ ਪੁਲਿਸ ਵਾਲਿਆਂ ਨੂੰ ਗੱਡੀਆਂ ਦੇ ਪੇਪਰ ਤਾਂ ਸ਼ਾਇਦ ਦੇਖਣੇ ਵੀ ਨਹੀਂ ਆਉਂਦੇ ਹੋਣੇ। ਬਈ ਕਿਹੜੀ ਤਰੀਕ ਨੂੰ ਇਸ਼ੂ ਹੋਏ ਹਨ? ਕਦੋਂ ਤੱਕ ਇਕਸਪੈਇਰੀ ਡੇਟ ਹੈ? ਕਈ ਤਾਂ ਪੁਲਿਸ ਵਾਲੇ ਸਪਾਰਸ਼ ਨਾਲ ਜਾਂ ਰਿਸ਼ਵਤ ਦੇ ਕੇ ਸਰਕਾਰੀ ਨੌਕਰੀ ਵਿੱਚ ਭਰਤੀ ਹੋਏ ਹਨ। ਹੁਣ ਲੋਕਾਂ ਦੀਆਂ ਹੀ ਜੇਬਾਂ ਕੱਟਣੀਆਂ ਹਨ। ਜਿਸ ਦੇਸ਼ ਦੇ ਜਿਆਦਾਤਰ ਕਾਨੂੰਨ ਵਾਲੇ ਆਪ ਹੀ ਭੁੱਖੇ-ਨੰਗੇ, ਬਲਾਤਕਾਰੀ, ਕਾਤਲ ਹੋਣ। ਬਹੁਤੇ ਪੁਲਿਸ ਵਾਲੇ , ਜੱਜ, ਵਕੀਲ ਐਸੇ ਹੀ ਤਾਂ ਹਨ। ਉੱਥੇ ਬਾਕੀ ਜਨਤਾ ਵੀ ਵਿੱਚ ਵੀ ਚੋਰ, ਲੁਟੇਰੇ, ਬੇਈਮਾਨ, ਬਲਾਤਕਾਰੀ, ਕਾਤਲ ਹੋਣਗੇ।

ਹੈਪੀ ਆਪ ਗੱਡੀ ਚਲਾ ਰਿਹਾ ਸੀ। ਉਸ ਨੂੰ ਕੋਈ ਕਾਹਲ ਨਹੀਂ ਸੀ। ਹੋਰ ਟਰੱਕ, ਕਾਰਾਂ, ਬੱਸਾਂ ਉਸ ਕੋਲੋਂ ਦੀ ਤੇਜ਼ ਰਫ਼ਤਾਰ ਵਿੱਚ ਲੰਘ ਰਹੇ ਸਨ। ਇੱਕ ਦੂਜੇ ਨੂੰ ਹਾਰਨ ਮਾਰ ਰਹੇ ਸਨ। ਇੰਨੇ ਹਾਰਨ ਸੁਣਾਈ ਦੇ ਰਹੇ ਸਨ। ਕਿਸੇ ਨੂੰ ਕੁੱਝ ਪਤਾ ਨਹੀਂ ਸੀ। ਇਹ ਹਾਰਨ ਕਿਉਂ ਤੇ ਕੀਹਦੇ ਲਈ ਵਜਾਏ ਜਾ ਰਹੇ ਹਨ? ਤੇਜ਼ ਜਾਂਦੀ ਗੱਡੀ ਅੱਗੋਂ ਵੀ ਲੋਕ ਭੱਜ ਕੇ ਲੰਘਣ ਦੀ ਕੋਸ਼ਿਸ਼ ਕਰ ਸਨ। ਦੁਪਹਿਰ ਹੋਣ ਨਾਲ ਬਹੁਤ ਗਰਮੀ ਹੋ ਗਈ ਸੀ। ਭੋਲੀ ਤੇ ਪ੍ਰੀਤ ਦੀ ਖਾਣ ਵੱਲ ਸੁਰਤ ਸੀ। ਹੈਪੀ ਨੇ ਦੋ ਬਾਰ ਕਾਰ ਹੋਟਲ ਤੇ ਖੜ੍ਹਾਈ ਸੀ। ਰੋਟੀ ਸਾਰਿਆਂ ਨੇ ਖਾ ਲਈ ਸੀ। ਜੂਸ ਠੰਢੇ ਪੀ ਕੇ ਵੀ ਪਿਆਸ ਨਹੀਂ ਬੁਝ ਰਹੀ ਸੀ। ਪ੍ਰੀਤ ਨੇ ਕਿਹਾ, “ ਵਿਰੇ ਹੋਰ ਜੂਸ ਪੀਣਾ ਹੈ। ਫਿਰ ਨਹੀਂ ਕਾਰ ਰੋਕਣ ਨੂੰ ਕਹਿੰਦੀ। “ ਹੈਪੀ ਨੇ ਕਿਹਾ, “ ਹੁਣ ਗੱਡੀ ਦਿੱਲੀ ਜਾ ਕੇ ਹੀ ਰੁਕੇਂਗੀ। ਇੰਨੀ ਤਾਂ ਬਰਫ਼ ਲੈ ਕੇ ਦਿੱਤੀ ਹੈ। ਇਸ ਨੂੰ ਖਾਈ ਜਾਵੋ। “  ਭੋਲੀ ਨੇ ਕਿਹਾ, “ ਬਰਫ਼ ਵੀ ਕਿਤੇ ਖਾ ਹੁੰਦੀ ਹੈ। ਦੰਦਾਂ ਨੂੰ ਠੰਢੀ ਲੱਗਦੀ ਹੈ। “ ਰਾਣੋਂ ਨੇ ਕਿਹਾ, “ ਉਹ ਸਾਹਮਣੇ ਜੂਸ ਦੀ ਰੇੜੀ ਵਾਲਾ ਦਿਸ ਰਿਹਾ ਹੈ। ਉਸ ਕੋਲੋਂ ਹੀ ਜੂਸ ਪੀ ਲੈਂਦੇ ਹਾਂ। “ ਹੈਪੀ ਜੂਸ ਵਾਲੇ ਨੂੰ ਦੇਖਣ ਲੱਗ ਗਿਆ। ਇੱਕ ਸਾਈਕਲ ਵਾਲਾ ਹੈਪੀ ਦੀ ਕਾਰ ਵਿੱਚ ਵੱਜ ਕੇ ਡਿਗ ਗਿਆ। ਉਸ ਕੋਲ ਹੋਰ ਕੋਈ ਨਹੀਂ ਰੁਕਿਆ। ਲੋਕ ਪਾਸੇ ਦੀ ਹੋ ਕੇ, ਟਰੱਕ, ਕਾਰਾਂ, ਬੱਸਾਂ ਲੰਘਾਉਣ ਲੱਗ ਗਏ ਸੀ। ਹੈਪੀ ਦੀ ਕਾਰ ਹੋਲੀ ਹੋਣ ਕਰਕੇ, ਉਹ ਬੰਦਾ ਬਚ ਗਿਆ। ਹੈਪੀ ਨੇ ਕਾਰ ਰੋਕ ਲਈ ਸੀ। ਉਸ ਨੂੰ ਪੁੱਛਿਆ, “ ਕਿੰਨੀ ਕੁ ਸੱਟ ਲੱਗੀ ਹੈ?” ਉਸ ਬੰਦੇ ਨੇ, ਫਟਾਫਟ ਆਪਦਾ ਸਾਈਕਲ ਖੜ੍ਹਾ ਕਰ ਲਿਆ। ਉਸ ਨੇ ਕਿਹਾ, “ ਕੋਈ ਸੱਟ ਨਹੀਂ ਲੱਗੀ। “ ਸਾਈਕਲ ਦੇ ਪੈਡਲ ਮਰਦਾ ਹੋਇਆ ਉਹ ਅੱਗੇ ਲੰਘ ਗਿਆ। ਪੰਮੀ ਹੁਣਾਂ ਨੂੰ ਪੀਣ ਲਈ ਜੂਸ ਮਿਲ ਗਿਆ।

ਹੈਪੀ ਸੋਚਦਾ ਸੀ। ਦਿੱਲੀ ਪਹੁੰਚਣ ਵਾਲੇ ਹਾਂ। ਅੱਗੇ ਰਸਤੇ ਵਿੱਚ ਹੜ੍ਹ ਆਏ ਹੋਏ ਸਨ। ਸਾਰੀਆਂ ਸੜਕਾਂ ਮੀਂਹ ਦੇ ਪਾਣੀ ਨਾਲ ਬੰਦ ਸਨ। ਖੇਤਾਂ ਦੀਆਂ ਫ਼ਸਲਾਂ ਪਾਣੀ ਵਿੱਚ ਡੁੱਬ ਗਈਆਂ ਸਨ। ਦੂਰ-ਦੂਰ ਤੱਕ ਟਰੱਕ, ਕਾਰਾਂ, ਬੱਸ ਖੜ੍ਹੇ ਸਨ। ਚਾਰੇ ਪਾਸੇ ਬੰਦੇ ਫਿਰਦੇ ਦਿਸ ਰਹੇ ਸਨ। ਲੋਕਾਂ ਨੂੰ ਪਾਣੀ ਵਿਚੋਂ ਨਿਕਲਣ ਦਾ ਰਾਹ ਨਹੀਂ ਦਿਸ ਰਿਹਾ। ਪਾਣੀ ਦਾ ਵਹਾ ਹੋਰ ਤੇਜ਼ ਹੋ ਰਿਹਾ ਸੀ। ਹਲਕੀਆਂ ਚੀਜ਼ਾਂ ਪਾਣੀ ਵਿੱਚ ਤਰਦੀਆਂ ਫਿਰਦੀਆਂ ਸਨ। ਲੋਕ ਗੱਡੀਆਂ ਪਿੰਡਾਂ ਵਿੱਚ ਦੀ ਕੱਢਣ ਦਾ ਯਤਨ ਕਰ ਰਹੇ ਸਨ। ਸੜਕਾਂ ਦਿਸ ਨਹੀਂ ਰਹੀਆਂ ਸਨ। ਲੋਕਾਂ ਕੋਲ ਹੋਰ ਕੋਈ ਚਾਰਾ ਨਹੀਂ ਸੀ। ਉੱਥੇ ਹੀ ਥਾਉਂ ਥਾਂਈਂ ਖੜ੍ਹ ਗਏ ਸਨ। ਪਾਣੀ ਥੱਲੇ ਜਾਣ ਦਾ ਇੰਤਜ਼ਾਰ ਕਰ ਰਹੇ ਸਨ। ਆਲ਼ੇ ਦੁਆਲੇ ਗ਼ਰਕਣ ਹੋਈ ਪਈ ਸੀ। ਕੁੱਝ ਕੁ ਘੰਟਿਆਂ ਵਿੱਚ ਗੰਦੀ ਹਵਾੜ ਮਾਰਨ ਲੱਗ ਗਈ ਸੀ। ਬਹੁਤ ਜਾਨਵਰ ਪਾਣੀ ਵਿੱਚ ਮਰ ਗਏ ਸਨ। ਕਈ ਬੰਦੇ ਵੀ ਮਰ ਗਏ ਸਨ। ਲੋਕ ਭੁੱਖ ਪਿਆਸ ਨਾਲ ਕੁਰਲਾ ਰਹੇ ਸਨ। ਅਜੇ ਤੱਕ ਕੋਈ ਮਦਦ ਲਈ ਨਹੀਂ ਪਹੁੰਚਿਆਂ ਸੀ। ਜੋ ਲੋਕ ਏਅਰਪੋਰਟ ਤੇ ਜਾ ਰਹੇ ਸਨ। ਉਹ ਸਬ ਤੋਂ ਕਾਹਲੇ ਸਨ। ਲੋਕਾਂ ਨੂੰ ਦਿੱਲੀ ਨਾਂ ਪਹੁੰਚਣ ਕਰਕੇ, ਜਹਾਜ਼ ਨਿਕਲਣ ਦਾ ਡਰ ਸੀ। ਸਬ ਨੂੰ ਆਪੋ ਆਪਣੀ ਪਈ ਸੀ। ਸਬ ਕੋਸਿਸਾਂ ਬੇਕਾਰ ਸਨ। ਕੋਈ ਕਿਨਾਰਾ ਨਹੀਂ ਦਿਸ ਰਿਹਾ ਸੀ। ਲੋਕ ਉੱਥੇ ਹੀ ਖੜ੍ਹੇ ਸਨ।

Check Also

Admitted – Full Movie | Award-Winning Transgender Documentary | Dhananjay, Ojaswwee | RFE TV | LGBT

Admitted – Full Movie | Award-Winning Transgender Documentary | Dhananjay, Ojaswwee | RFE TV | LGBT

A striking, uplifting journey of five decades to become the first Transgender student of Panjab …