Home / Punjabi News / SARC ਦੇਸ਼ਾਂ ਦੀ ਬੈਠਕ ‘ਚ ਆਹਮੋ-ਸਾਹਮਣੇ ਭਾਰਤ-ਪਾਕਿ ਦੇ ਵਿਦੇਸ਼ ਮੰਤਰੀ

SARC ਦੇਸ਼ਾਂ ਦੀ ਬੈਠਕ ‘ਚ ਆਹਮੋ-ਸਾਹਮਣੇ ਭਾਰਤ-ਪਾਕਿ ਦੇ ਵਿਦੇਸ਼ ਮੰਤਰੀ

SARC ਦੇਸ਼ਾਂ ਦੀ ਬੈਠਕ ‘ਚ ਆਹਮੋ-ਸਾਹਮਣੇ ਭਾਰਤ-ਪਾਕਿ ਦੇ ਵਿਦੇਸ਼ ਮੰਤਰੀ

ਵਿਦੇਸ਼ ਮੰਤਰੀ ਐਸ. ਜੈਸ਼ਕਰ ਨੇ ਕਿਹਾ ਭਾਰਤ ਦੱਖਣੀ ਏਸ਼ੀਆ ਨੂੰ ਜ਼ਿਆਦਾ ਮਜ਼ਬੂਤ ਜੋੜ ਵਾਲਾ, ਸੁਰੱਖਿਅਤ ਤੇ ਸਮਰੱਥ ਬਣਾਉਣਾ ਚਾਹੁੰਦਾ ਹੈ। ਵਿਦੇਸ਼ ਮੰਤਰੀ ਨੇ ਦੱਸਿਆ ਕਿ ਭਾਰਤ ਨੇ ਸਾਰਕ ਦੇਸ਼ਾਂ ਦੇ ਆਪਣੇ ਗੁਆਂਢੀਆਂ ਦੀ ਮੁਸ਼ਕਲ ਸਮੇਂ ਮਦਦ ਕੀਤੀ ਹੈ।

Image courtesy Abp Sanjha

ਨਵੀਂ ਦਿੱਲੀ: ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਨੇ ਅੱਜ ਦੱਖਣੀ ਏਸ਼ਿਆਈ ਖੇਤਰੀ ਸੰਗਠਨ (SARC) ਦੇਸ਼ਾਂ ਦੀ ਬੈਠਕ ‘ਚ ਹਿੱਸਾ ਲਿਆ। ਵੀਡੀਓ ਕਾਨਫਰੰਸਿੰਗ ਜ਼ਰੀਏ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਤੇ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਸ਼ਾਮਲ ਹੋਏ। ਇਸ ਬੈਠਕ ‘ਚ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ SARC ਫੰਡ ਦੇ ਗਠਨ ‘ਤੇ ਵੀ ਗੱਲ ਹੋਈ।

ਵਿਦੇਸ਼ ਮੰਤਰੀ ਐਸ. ਜੈਸ਼ਕਰ ਨੇ ਕਿਹਾ ਭਾਰਤ ਦੱਖਣੀ ਏਸ਼ੀਆ ਨੂੰ ਜ਼ਿਆਦਾ ਮਜ਼ਬੂਤ ਜੋੜ ਵਾਲਾ, ਸੁਰੱਖਿਅਤ ਤੇ ਸਮਰੱਥ ਬਣਾਉਣਾ ਚਾਹੁੰਦਾ ਹੈ। ਵਿਦੇਸ਼ ਮੰਤਰੀ ਨੇ ਦੱਸਿਆ ਕਿ ਭਾਰਤ ਨੇ ਸਾਰਕ ਦੇਸ਼ਾਂ ਦੇ ਆਪਣੇ ਗੁਆਂਢੀਆਂ ਦੀ ਮੁਸ਼ਕਲ ਸਮੇਂ ਮਦਦ ਕੀਤੀ ਹੈ। ਉਨ੍ਹਾਂ ਦੱਸਿਆ ਭਾਰਤ ਨੇ ਮਾਲਦੀਵ ਨੂੰ 150 ਮਿਲੀਅਨ ਡਾਲਰ, ਭੂਟਾਨ ਨੂੰ 200 ਮਿਲੀਅਨ ਡਾਲਰ ਤੇ ਸ਼੍ਰੀਲੰਕਾ ਨੂੰ 400 ਮਿਲੀਅਨ ਡਾਲਰ ਦੀ ਮਦਦ ਸਾਲ 2020 ਵਿੱਚ ਕੀਤੀ ਹੈ।

ਉਧਰ, ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਸ ਬੈਠਕ ‘ਚ ਕਸ਼ਮੀਰ ਦਾ ਜ਼ਿਕਰ ਨਹੀਂ ਕੀਤਾ। ਹਾਲ ਹੀ ‘ਚ ਰੂਸ ‘ਚ ਜਦੋਂ ਭਾਰਤ ਪਾਕਿਸਤਾਨ ਦੇ ਪ੍ਰਤੀਨਿਧ ਮਿਲੇ ਸਨ, ਉਦੋਂ ਪਾਕਿਸਤਾਨ ਵੱਲੋਂ ਭਾਰਤ ਦੇ ਵਿਵਾਦਤ ਨਕਸ਼ੇ ਨੂੰ ਪੇਸ਼ ਕਰਨ ਕਰਨ ਦੇ ਵਿਰੋਧ ‘ਚ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਬੈਠਕ ਛੱਡ ਦਿੱਤੀ ਸੀ। ਭਾਰਤ ਨੇ ਇਸ ਨਕਸ਼ੇ ਦਾ ਵਿਰੋਧ ਕੀਤਾ ਸੀ।

News Credit Abp sanjha

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …