Home / Editorial / ”ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਗੁਰੂ ਕਹਾਵੇ”

”ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਗੁਰੂ ਕਹਾਵੇ”

”ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਗੁਰੂ ਕਹਾਵੇ”

untitled ”ਧੰਨ ਧੰਨ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ”
”ਅੰਮ੍ਰਿਤਸਰ ਸਿਫਤੀ ਦਾ ਘਰ” ਦੇ ਬਾਨੀ ਧੰਨ ਧੰਨ ਗੁਰੂ ਰਾਮਦਾਸ ਜੀ ਦਾ ਪਰਕਾਸ਼ ਕਤੱਕ ਵਦੀ ੨ ਸਮੰਤ ੧੫੯੧ (੨੪ ਸਤੰਬਰ ਸੰਨ ੧੫੩੪)ਨੂੰ ਅਸੂੰ ਵਿਚ ਲਹੌਰ ਸ਼ਹਰ ਦੇ ਚੂਨਾ ਮੰਡੀ ਵਿਖੇ ਪਿਤਾ ਖਤਰੀ ਹਰਦਾਸ ਸੋਢੀ ਜੀ ਦੇ ਗ੍ਰਿਹ ਵਿਖੇ ਮਾਤਾ ਦਇਆ ਕੌਰ ਜੀ ਦੀ ਕੁਖੋਂ ਹੋਇਆ ਜਿਨਾਂ ਦਾ ਬਚਪਨ ਦਾ ਨਾਮ ”ਜੇਠਾ”ਜੀ ਸੀ ਅਤੇ ਜੇਠਾ ਜੀ ਅਜੇ ਕੇਵਲ ੭ ਸਾਲ ਦੇ ਸਨ ਜਦੋਂ ਬਚਪਨ ਵਿਚ ਹੀ ਮਾਤਾ-ਪਿਤਾ ਦਾ ਸਵਰਗਵਾਸ ਹੋ ਗਿਆ ਅਤੇ ਕਿਸੇ ਵੀ ਨਿਕਟ ਵਰਤੀ ਸੰਬਧੀਂ ਨੇ ਓਨਾ੍ਹਂ ਦੀ ਸਾਰ ਨਹੀਂ ਸੀ ਲਈ ਅਤੇ ਫਿਰ ਪਿੰਡ ਬਾਸਰਕੇ ਤੋਂ ਜੇਠਾ ਜੀ ਦੀ ਨਾਨੀ ਲਾਹੌਰ ਗਈ ਅਤੇ ਜੇਠਾ ਜੀ ਨੂੰ ਆਪਣੇ ਨਾਲ ਬਾਸਰਕੇ ਜਾਣ ਲਈ ਇਕ ਵਾਰ ਤਾਂ ਜੇਠਾ ਜੀ ਦੇ ਮਨ ਵਿਚ ਆਪਣਾ ਘਰ ਛਡਣ ਲਗਿਆਂ ਬਹੁਤ ਮਲਾਲ(ਦੁਖ) ਹੋਇਆ ਲੇਕਿਨ ਮਾਤਾ ਪਿਤਾ ਦੇ ਸਵਰਗਵਾਸ ਹੋ ਜਾਣ ਕਰਕੇ ਕੇਵਲ ੭ਸਾਲ ਦੀ ਉਮਰ ਵਿਚ ਹੀ ਯਤੀਮ ਹੋ ਗਏ ਸਨ ਜਿਸ ਕਰਕੇ ਜੇਠਾ ਜੀ ਨੇ ਆਪਣੀ ਨਾਨੀ ਜੀ ਨਾਲ ਬਾਸਰਕੇ ਜਾਣਾ ਹੀ ਠੀਕ ਸਮਝਿਆ ਅਤੇ ਬਾਸਰਕੇ ਦੇ ਹੀ ਗੁਰੂ ਅਮਰਦਾਸ ਜੀ ਰੈਹਣ ਵਾਲੇ ਸਨ ਅਤੇ ਨਾਨੀ ਜੀ ਦੇ ਬਾਸਰਕੇ ਦੇ ਹੋਣ ਕਰਕੇ ਜੇਠਾ ਜੀ ਸ਼ਰੀਕੇ ਵਿਚੋਂ ਗੁਰੂ ਅਮਰਦਾਸ ਜੀ ਦੇ ਦੋਹਤਰੇ ਵਜੋਂ ਲਗਦੇ ਸਨ ਇਸ ਲਈ ਗੁਰੂ ਜੀ ਦੀ ਕਿਰਪਾ ਦ੍ਰਸਟੀ ਜੇਠਾ ਜੀ ਤੇ ਬਚਪਨ ਤੋਂ ਹੀ ਪੈ ਗਈ ਸੀ ਅਤੇ ਜਦੋਂ ਗੁਰੂ ਅਮਰਦਾਸ ਜੀ ਨੂੰ ੧੫੫੨ ਵਿਚ ਗੁਰਿਆਈ ਮਿਲੀ ਤਾਂ ਗੁਰੂ ਜੀ ਨੇ ਸਿਖੀ ਦਾ ਨਵਾਂ ਕੇਂਦਰ ਗੋਇੰਦਵਾਲ ਸਾਹਿਬ ਸਥਾਪਤ ਕੀਤਾ ਅਤੇ ਦੂਰੋਂ ਨੇੜਿਓਂ ਸੰਗਤਾਂ ਨੂੰ ਕਾਰ-ਸੇਵਾ ਲਈ ਬੁਲਾਵੇ ਭੇਜੇ ਜਿਨਾ੍ਹਂ ਵਿਚ ਬਾਸਰਕੇ ਦੀ ਸੰਗਤ ਨਾਲ ਜੇਠਾ ਜੀ ਵੀ ਗੁਰੂ ਜੀ ਕੋਲ ਬਾੳਲੀ ਸਾਹਿਬ ਦੀ ਕਾਰ ਸੇਵਾ ਵਿਚ ਸੇਵਾ ਕਰਨ ਲਗ ਪਏ ਜਿਨਾ੍ਹਂ ਨੂੰ ਗੁਰੂ ਅਮਰਦਾਸ ਜੀ ਦੇ ਕੈਹਣ ਤੇ ਜੇਠਾ ਜੀ ਦੀ ਨਾਨੀ ਜੇਠਾ ਜੀ ਨੂੰ ਲਹੌਰ ਚੂਨਾਂ ਮੰਡੀ ਤੋਂ ਬਾਸਰਕੇ ਲੈ ਆਈ ਸੀ ਅਤੇ ਰੋਜ਼ ਨਾਨੀ ਜੇਠਾ ਜੀ ਨੂੰਂ ਘੁੰਘਣੀਆਂ ਦੀ ਥਾਲੀ ਭਰਕੇ ਦੇਂਦੇ ਅਤੇ ਸਾਰਾ ਦਿਨ ਜੇਠਾ ਜੀ ਘੂੰਘਣੀਆਂ ਵੇਚਕੇ ਆਪਣਾ ਅਤੇ ਨਾਨੀ ਦਾ ਗੁਜਰ-ਬਸਰ ਚਲਾਂਦੇ ਸਨ ਅਤੇ ਘੂੰਘਣੀਆਂ ਵੇਚਣ ਤੋਂ ਬਾਦ ਰੋਜ਼ ਬਾਕੀ ਦਾ ਸਾਰਾ ਸਮਾਂ ਬਉਲੀ ਦੀ ਕਾਰ ਸੇਵਾ ਵਿਚ ਅਤੇ ਸਿਮਰਨ ਵਿਚ ਬਿਤਾਂਓਦੇ।ਇਕ ਦਿਨ ਗੁਰੂ ਅਮਰਦਾਸ ਨੇ ਬਾਬਾ ਜੇਠਾ ਜੀ ਨੂੰ ਕਿਹਾ ਵੇ ਪੁਤਰਾ ਮੈਨੂੰ ਭੁਖ ਲਗੀ ਹੈ ਲੇਕਿਨ ਮੇਰੇ ਕੋਲ ਪੈਸੇ ਨਹੀਂ ਹਨ ਭਾਈ ਜੇਠਾ ਜੀ ਨੇ ਇਖ ਮੁਠ ਭਰਕੇ ਘੁੰਗਣਿਆਂ ਦੀ ਦੇ ਦਿਤੀ ਲੇਕਿਨ ਭਾਈ ਜੇਠਾ ਜੀ ਨੇ ਪਿਆਰ ਨਾਲ ਪੁਤੱਰ ਕੈਹਕੇ ਬੁਲਾਣ ਵਾਲੇ ਬਾਬਾ ਅਮਰਦਾਸ ਨੂੂੰੰ ਸਾਰੀਆਂ ਘੁਗਣਿਆਂ ਦੇ ਦਿਤਿਆਂ ਫਿਰ ਸਾਧੂ ਬਾਬਾ ਅਮਰਦਾਸ ਜੀ ਕੈਹਣ ਲਗੇ ਕਿ ਮੇਰੀ ਭੁਖ ਤਾਂ ਨਹੀ ਗਈ ਲੇਕਿਨ ਬੇਟਾ ਤੇਰੀ ੳਦਾਰਤਾ ਵੇਖਕੇ ਮੈਂ ਬਹੁਤ ਪਰਸੰਨ ਹੋਇਆਂ ਹਾਂ ਪਰਮਾਤਮਾ ਕਰੇਗਾ ਤੇਰੇ ਸਿਰ ਤੇ ਛਤਰ ਝੁਲਣਗੇ ਜਦੋਂ ਜੇਠਾ ਜੀ ਘਰ ਆਏ ਤਾਂ     ਜਦੋਂ ਨਾਨੀ ਜੀ ਨੇ ਪੁਛਿਆ ਕਿ ਬਹੁਤ ਜਲਦੀ ਆ ਗਏ ਹੋ ਅਜ ਸਾਰੀਆਂ ਘੁਗਣਿਆਂ ਵਿਕ ਗਇਆਂ ਹਨ ਤਾਂ ਭਾਈ ਜੇਠਾ ਜੀ ਨੇ ਸਾਰੀ ਵਿਥਿਆ ਸੁਣਾਈ ਤਾਂ ਨਾਨੀ ਜੀ ਨੇ ਕਿਹਾ ਬੇਟਾ ਕੋਈ ਗੱਲ ਨਹੀ ਵਾਹਿਗੁਰੂ ਭਲੀ ਕਰੇਗਾ।ਇਸ ਤਰਾਂ ਸੇਵਾ ਕਰਦਿਆਂ ੧੨ ਸਾਲ ਬੀਤ ਗਏ ਅਤੇ ਇਕ ਦਿਨ ਗੁਰੂ ਜੀ ਦੇ ਮਹਿਲਾਂ ਮਾਤਾ ਰਾਮ ਕੌਰ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਆਪਣੀ ਬਚੀ ਭਾਨੀ ਹੁਣ ਜਵਾਨ ਹੋ ਗਈ ਹੈ ਉਸ ਲਈ ਕੋਈ ਵਰ ਲਭੋ ਤਾਂ ਗੁਰੂ ਜੀ ਨੇ ਕਿਹਾ ਕਿ ਆਪ ਜੀ ਬੀਬੀ ਭਾਨੀ ਲਈ ਕਿਸ ਤਰਾਂ ਦਾ ਵਰ ਲਭਣਾ ਚਾਹੁੰਦੇ ਹੋ ਤਾਂ ਓਨਾਂ ਕਿਹਾ ਕਿ ਵੱਰ ਤਾਂ ਜੇਠੇ ਵਰਗਾ ਹੇਣਾ ਚਾਹੀਦਾ ਹੈ ਜੋ ਸੁਹਣਾ ਚੰਗਾ ਜਵਾਨ ਅਤੇ ਆਗਿਆਕਾਰੀ ਵੀ ਹੋਵੇ ਤਾਂ ਗੁਰੂ ਜੀ ਨੇ ਕਿਹਾ ਕਿ ਜੇਠੇ ਵਰਗਾ ਤਾਂ ਕੇਵਲ ਜੇਠਾ ਹੀ ਹੈ ਤਾਂ ਮਾਤਾ ਜੀ ਨੇ ਕਿਹਾ ਕਿ ਜੇਠਾ ਤਾਂ ਗ਼ਰੀਬ ਅਤੇ ਯਤੀਮ ਹੈ ਤਾਂ ਗੁਰੂ ਜੀ ਨੇ ਕਿਹਾ ਕਿ ਤੁਹਾਨੂੰ ਨਹੀਂ ਪਤਾ ਇਸ ਦੇ ਸਿਰ ਤੇ ਤਾਂ ਪਾਤਸ਼ਾਹੀ ਛਤਰ ਝੁਲਿਆ ਕਰਨਗੇ ਤਾਂ ਗੁਰੂਜੀ ਨੇ ਜੇਠਾ ਜੀ ਨੂੰ ਬੁਲਾਕੇ ਕਿਹਾ ਕਿ ਆਪ ਘਰ ਜਾਓ ਅਤੇ ਆਪਣੀ ਨਾਨੀ ਜੀ ਨੂੰ ਬੁਲਾਕੇ ਲਿਆਓ ਤਾਂ ਜੇਠਾ ਜੀ ਘਰ ਗਏ ਅਤੇ ਨਾਨੀ ਜੀ ਨੂੰ ਨਾਲ ਲੈਕੇ ਗੁਰੂ ਜੀ ਕੋਲ ਪਹੁੰਚੇ ਤਾਂ ਗੁਰੂ ਜੀ ਨੇ ਨਾਨੀ ਜੀ ਨਾਲ ਜੇਠਾ ਜੀ ਅਤੇ ਆਪਣੀ ਬਚੀ ਬੀਬੀ ਭਾਨੀ ਦੇ ਰਿਸ਼ਤੇ ਦੀ ਗਲ ਕੀਤੀ ਤਾਂ ਨਾਨੀ ਜੀ ਨੇ ਹੈਰਾਨ ਹੋਕੇ ਕਿਹਾ ਕਿ ਆਪ ਗੁਰੂ ਨਾਨਕ ਦੀ ਗਦੀ ਦੇ ਮਾਲਕ ਪਾਤਸ਼ਾਹਾਂ ਦੇ ਪਾਤਸ਼ਾਹਾ ਅਤੇ ਅਸੀ ਗ਼ਰੀਬ ਸਾਡਾ ਤੁਹਾਡਾ ਕੀ ਮੇਲ ਹੈ ਤਾਂ ਗੁਰੂਜੀ ਨੇ ਕਿਹਾ ਕਿ ਆਪ ਜੀ ਨੂੰ ਏਹ ਰਿਸ਼ਤਾ ਮਨਜ਼ੂਰ ਹੈ ਤਾਂ ਸ਼ਗਣ ਲੈਣਾ ਕਰੋ ਤਾਂ ਨਾਨੀ ਜੀ ਨੇ ਕਿਹਾ ਕਿ ਮੇਰੇ ਧੰਨ ਭਾਗ ਹਨ ਕਿ ਆਪ ਜੀ ਨੇ ਸਾਨੂੰ ਇਤਨਾ ਮਾਣ ਦਿਤਾ ਹੈ ਮੈਂ ਇਨਕਾਰ ਕਿਸ ਤਰਾਂ ਕਰ ਸਕਦੀ ਹਾਂ।ਜੇਠਾ ਜੀ ਦੀ ਉਮਰ ਉਸ ਵੇਲੇ ੧੯ ਸਾਲ ਦੀ ਸੀ ਜਿਸ ਵਕਤ ਗੁਰੂ ਅਮਰਦਾਸ ਜੀ ਨੇ ਆਪਣੀ ਬਚੀ ਬੀਬੀ ਭਾਨੀ ਦੀ ਸ਼ਾਦੀ ਜੇਠਾ ਜੀ ਨਾਲ ਕੀਤੀ ਅਤੇ ਦਾਜ਼ ਵਿਚ ਬੀਬੀ ਭਾਨੀ ਨੂੰ ਤਿਨ ਭਭੇ (ਭ-ਭਾਣਾ,ਭ-ਭਲਾ ਜੀ ਤੇ ਭ-ਭੁਲੀ ਜੀ) ਜੋ ਅਜ ਤਕ ਸੰਸਾਰ ਵਿਚ ਕਿਸੇ ਨੇ ਆਪਣੀ ਧੀ ਨੂੰ ਦਾਜ ਵਿਚ ਨਹੀਂ ਦਿਤੇ।ਦੁਨਿਆਂ ਆਪਣੀਆਂ ਧੀਆਂ (ਲੜਕੀਆਂ) ਨੂੰ ਦਾਜ਼ ਵਿਚ ਦੁਨਿਆਵੀ ਸਾਜੋ-ਸਾਮਾਨ ਗਹਣੇ ਆਦਿ ਬਹੁਤ ਕੁਝ ਦੇਂਦੇ ਨੇਂ ਲੇਕਿਨ ਸਦੀਵੀ ਸੁਖ ਲਈ ਏਹ ਤਿਨ ਭਭੇ ਕੋਈ ਨਹੀਂ ਦੇਂਦਾ ਅਤੇ ਗੁਰੂ ਜੀ ਨੇ ਆਪਣੇ ਦਾਮਾਦ ਭਾਈ ਜੇਠਾ ਜੀ ਨੂੰ ਜਿਥੇ ਧੀ ਦਿਤੀ ਹੋਰ ਦੁਨਿਆਵੀ ਵਸਤੂਆਂ ਦਿਤੀਯਾਂ ਓਥੇ ਦਾਮਾਦ ਦੀ ਉਮਰ ਥੋੜੀ ਹੋਣ ਕਰਕੇ ਆਪਣੀ ਉਮਰ ਵਿਚੋਂ ੬ ਸਾਲ ਦੇਕੇ ਦੁਨਿਆਂ ਲਈ ਇਕ ਮਿਸਾਲ ਪੈਦਾ ਕਰ ਦਿਤੀ।ਯਤੀਮ ਅਤੇ ਗ਼ਰੀਬ ਜਵਾਈ ਨੂੰ ਵੀ ਆਪਣੇ ਸਿਰ ਦਾ ਸਾਹਿਬ ਬਣਾਇਆ ਜਾ ਸਕਦਾ ਹੈ।ਦੁਨਿਆ ਦੇ ਲੋਕਾਂ ਨੂੰ ਗੁਰੂ ਅਮਰਦਾਸ ਜੀ ਦੇ ਜੀਵਨ ਤੋਂ ਸੇਧ (ਸਿਖਿਆ) ਲੈਣੀ ਚਾਹੀਦੀ ਹੈ।ਅਗਰ ਬੇਟੀ ਸਿਆਣੀ ਪੜੀ ਲਿਖੀ ਨਿਮਰਤਾ ਦੇ ਗੁਣਾਂ ਨਾਲ ਭਰਪੂਰ ਹੋਵੇ ਤਾਂ ਕਦੀ ਮਾਂ ਬਾਪ ਨੂੰ ਬੇਟੀ ਬੋਝ ਨਹੀਂ ਲਗਦੀ ਅਤੇ ਨਾ ਹੀ ਬੇਟੀ ਦੇ ੳਜੜਨ ਯਾਨਿ ਡਾਈਵੋਰਸੀ ਹੋਣ ਦਾ ਡਰ ਹੁੰਂਦਾ ਹੈ।
ਗੁਰੂ ਅਮਰਦਾਸ ਜੀ ਨੇ ਜੇਠਾ ਜੀ ਵਿਚ ਬਚਪਨ ਤੋਂ ਅਗੱਮੀਂ ਜੋਤ ਦੇ ਗੁਣ ਦੇਖ ਲਏ ਸਨ।ਇਕ ਵਾਰੀ ਗੁਰੂ ਘਰ ਦੇ ਦੋਖੀਆਂ ਨੇ ਬਾਦਸ਼ਾਹ ਅਕਬਰ ਦੇ ਕੰਨ ਗੁਰੂ ਘਰ ਦੇ ਖਿਲਾਫ਼ ਭਰੇ ਕਿ ਗੁਰੂ ਜੀ ਨੇ ਇਸਲਾਮ ਦੇ ਖਿਲਾਫ਼ ਆਪਣੀ ਬਾਣੀ (ਕਲਾਮ) ਵਿਚ ਬਹੁਤ ਕੁਝ ਗ਼ਲਤ ਲਿਖਿਆ ਹੋਇਆ ਹੈ ਤਾਂ ਅਕਬਰ ਨੇ ਗੁਰੂ ਅਮਰਦਾਸ ਜੀ ਨੂੰ ਦਰਬਾਰ ਵਿਚ ਬੁਲਾ ਭੇਜਿਆ ਤਾਂ ਗੁਰੂ ਜੀ ਨੇ ਜੇਠਾ ਜੀ ਨੂੰ ਆਪਣਾ ਅਸ਼ੀਰਵਾਦ ਦੇਕੇ ਅਕਬਰ ਦੇ ਦਰਬਾਰ ਵਿਚ ਭੇਜ ਦਿਤਾ।ਉਸ ਵਕਤ ਜੇਠਾ ਜੀ ਦੀ ਉਮਰ ੨੫-੨੬ਸਾਲ ਦੀ ਸੀ ਤੇ ਜੇਠਾ ਜੀ ਨੇ ਆਪਣੇ ਮਿਠੇ ਸੁਭਾ ਨਾਲ ਅਕਬਰ ਦੇ ਮਨ ਨੂੰ ਗੁਰੂ ਨਾਨਕ ਦੀ ਬਾਣੀ ਰਾਹੀਂ ਜਿਤ ਲਿਆ ਅਤੇ ਗੁਰੂ ਘਰ ਦਾ ਮਾਣ ਵਧਾਇਆ ਅਤੇ ਅਕਬਰ ਨੇ ਗੁਰੂ ਦਰਬਾਰ ਵਿਚ ਆਣ ਦੀ ਇਛਾ ਪਰਗਟਾਈ ਜਿਸਤੋਂ ਗੁਰੂ ਅਮਰਦਾਸ ਜੀ ਬਹੁਤ ਪਰਭਾਵਤ ਹੋਏ ਅਤੇ ਬਾਦ ਵਿਚ ਅਕਬਰ ਬਾਦਸ਼ਾਹ ਆਪ ਪੈਦਲ ਚਲਕੇ ਗੁਰੂ ਅਮਰਦਾਸ ਜੀ ਦੇ ਦਰਬਾਰ ਵਿਚ ਆਇਆ ਅਤੇ ਇਸ ਤਰਾਂ ਗੁਰੂ ਅਮਰਦਾਸ ਜੀ ਨੇ ਜੇਠਾ ਜੀ ਨੂੰ ਕਈ ਪਰਚੇ ਪਾਏ ਜਿਸ ਤਰਾਂ ਬਉਲੀ ਦੀ ਸੇਵਾ ਕਰਾਂਓਦਿਆਂ ਜੇਠਾ ਜੀ ਅਤੇ ਆਪਣੇ ਦੂਸਰੇ ਜਵਾਈ ਰਾਮਾ ਜੀ ਦੋਨਾਂ ਨੂੰ ਬਉਲੀ ਦੀ ਸੇਵਾ ਕਰਓਣ ਲਈ ਆਪਣੇ ਬੈਠਣ ਲਈ ਥੜੇ ਬਨਾਣ ਲਈ ਕਿਹਾ ਤੇ ਪਰੀਖਿਆ ਲੈਣ ਲਈ ੩-੪ ਦਿਨ ਰੋਜ਼ ਥੜੇ ਬਨਵਾਣੇ ਤੇ ਰੋਜ਼ ਢੁਵਾ ਦੇਣੇ ਤੇ ਰਾਮਾ ਜੀ ਅਖੀਰ ਤੰਗ ਹੋਕੇ ਕੈਹਣ ਲਗੇ ਕਿ ਆਪ ਜੀ ਤਾਂ ਹੁਣ ਵਡੇਰੀ ਉਮਰ ਹੋਣ ਕਰਕੇ ਸਠਿਆ ਗਏ ਹੋ ਐਵੇਂ ਰੋਜ਼-ਰੋਜ਼ ਥੜੇ ਬਣਵਾਈ ਜਾਂਦੇ ਹੋ ਤੇ ਫਿਰ ਢੁਆਈ ਜਾਂਦੇ ਹੋ ਤਾਂ ਜੇਠਾ ਜੀ ਨੇ ਗੁਰੂ ਜੀ ਦੇ ਚਰਨ ਫੜ ਲਏ ਅਤੇ ਕਿਹਾ ਕਿ ਮੈਂ ਅਨਜਾਣ ਤੁਛ ਬੁਧੀ ਕਰਕੇ ਇਤਨੀ ਸਮਝ ਨਹੀਂ ਕਿ ਆਪ ਜੀ ਦੀ ਇਛਾਅਨੁਸਾਰ ਕਰ ਸਕਾਂ ਕਿਰਪਾ ਕਰਕੇ ਦਾਸ ਨੂੰ ਸੁਮੱਤ ਬਖ਼ਸ਼ੋ ਤਾਂ ਕਿ ਮੈਂ ਆਪ ਜੀ ਦੇ ਹੁਕਮ ਤੇ ਪਰਵਾਨ ਚੜ ਸਕਾਂ।ਤਾਂ ਗੁਰੂ ਜੀ ਨੇ ਜੇਠਾ ਜੀ ਨੂੰ ਛਾਤੀ ਨਾਲ ਲਾ ਲਿਆ ਅਤੇ ਆਪਣਾ ਅੰਤਮ ਸਮਾ ਨੇੜੇ ਜਾਣਕੇ ਸੰਨ ੧੫੫੯ ਨੂੰ ਗੁਰਦਰਬਾਰ ਵਿਚ ਸਾਰੀ ਸੰਗਤ ਦੇ ਸਾਮ੍ਹਣੇ ਗੁਰੂ ਨਾਨਕ ਦੇਵ ਜੀ ਦੀ ਚਲੀ ਆ ਰਹੀ ਮਰਿਯਾਦਾਨੁਸਾਰ ਬਾਬਾ ਬੁਢਾ ਜੀ ਨੂੰ ਕੈਹਕੇ ਗੁਰਗਦੀ ਸੌਂਪ ਦਿਤੀ ਅਤੇ ਸਾਰੇ ਪਰਵਾਰਕ ਮੈਂਬਰਾਂ ਨੂੰ ਵੀ ਕਿਹਾ ਕਿ ਰਾਮਦਾਸ (ਜੇਠਾ) ਜੀ ਨੂੰ ਮਥਾ ਟੇਕੋ।ਜਿਸ ਤਰਾਂ ਕਿ ਬਾਣੀ ਵਿਚ ਆਇਆ ਹੈ ਕਿ ”ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਓ” ਸਾਰੇ ਪਰਵਾਰ ਨੇ ਗੁਰੂ ਰਾਮਦਾਸ ਜੀ ਨੂੰ ਨਮਸ਼ਕਾਰ ਕੀਤੀ ਤੇ ਉਸ ਵਕਤ ਗੁਰੂ ਰਾਮਦਾਸ ਜੀ ਨੂੰ ਲਹੌਰ ਦੀਆਂ ਗਲੀਆਂ ਯਾਦ ਆ ਗਈਆਂ ਤੇ ਵੈਰਾਗ ਵਿਚ ਬਾਣੀ ਉਚਾਰੀ ”ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ,ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ” ਯਾਨੀ ਗੁਰੂ ਰਾਮਦਾਸ ਜੀ ਵਿਚ ਇਤਨੀ ਨਿਮਰਤਾ ਸੀ ਕਿ ਗੁਰੂ ਅਮਰਦਾਸ ਜੀ ਨੇ ਜਦੋਂ ਗੁਰਗਦੀ ਦੇਣ ਸਮੇ ਮਥਾ ਟੇਕਿਆ ਤਾਂ ਗੁਰੂ ਰਾਮਦਾਸ ਜੀ ਇਤਨੇ ਵੈਰਾਗ ਵਿਚ ਆ ਗਏ ਤੇ ਕੈਹਣ ਲਗੇ ਕਿ ਸਤਗੁਰੂ ਆਪ ਜੀ ਨੇ ਇਸ ਰੁਲਦੇ ਫਿਰਦੇ ਕੀੜੇ ਨੂੰ ਚੁੱਕ ਕੇ ਇਤਨਾ ਉਚਾ ਬਿਠਾ ਦਿਤਾ ਕਿ ਕਿਥੇ ਮੈਂ ਲਹੌਰ ਦੀਆਂ ਗਲੀਆਂ ਵਿਚ ਬੇ ਸਹਾਰਾ ਯਤੀਮ ਘੁਮ ਰਿਹਾ ਸੀ ਜਿਸਦੀ ਕੋਈ ਸਾਰ ਲੈਣ ਵਾਲਾ ਨਹੀਂ ਸੀ ਤੇ ਆਪ ਜੀ ਨੇ ਇਸ ਨਾਚੀਜ ਨੂੰ ਆਪਣਾ ਦਾਮਾਦ ਹੀ ਨਹੀਂ ਬਣਾਇਆ ਸਗੋਂ ਅਜ ਆਪਣੇ ਬਰਾਬਰ ਤਖਤ ਤੇ ਬਿਠਾਕੇ ਜੋ ਸਨਮਾਨ ਬਖ਼ਸ਼ਿਆ ਹੈ ਮੈਂ ਤਾਂ ਇਸਦੇ ਕਾਬਲ ਵੀ ਨਹੀਂ ਸੀ ਜਿਸ ਦਰਬਾਰ ਵਿਚ ਵਡੇ ਵਡੇ ਰਾਜੇ ਮਹਾਰਾਜੇ ਆਕੇ ਝੁਕਦੇ ਹਨ ਆਪ ਜੀ ਨੇ ਦਾਸ ਨੂੰ ਉਸ ਤਖ਼ਤ ਦਾ ਮਾਲਕ ਬਣਾਕੇ ਆਪੇ ਗੁਰ ਚੇਲਾ ਹੈ ਆਪੇ ਦੀ ਨਵੀਂ ਰੀਤ ਚਲਾ ਦਿਤੀ ਹੈ।ਗੁਰੂ ਰਾਮਦਾਸ ਜੀ ਦੀ ੧੯ ਰਾਗਾਂ ਵਿਚ ਰਚੀ ਬਹੁਤ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਹੈ ਅਤੇ ਬਹੁਤ ਥੋੜੇ ਸਮੇਂ ਵਿਚ ਗੁਰੂ ਰਾਮਦਾਸ ਜੀ ਨੇ ਸਿਖੀ ਨੂੰ ਪਰਚਾਰਨ ਵਾਸਤੇ ਬਹਤੁ ਕੁਝ ਕੀਤਾ ਜਿਸ ਤਰਾਂ ਕਿ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ,ਆਸਾ ਦੀ ਵਾਰ,ਹਿੰਦੂ ਰੀਤੀ ਅਨੁਸਾਰ ਵਿਵਾਹ ਦੇ ਪਖੰਡ ਦਾ ਤਿਆਗ ਕਰਕੇ ਗੁਰੂ ਨਾਨਕ ਦੇ ਦਸੇ ਰਾਹ ਤੇ ਚਲਕੇ ”ਅਨੰਦ ਕਾਰਜ਼(ਅਨੰਦ ਵਿਵਾਹ) ਚਾਰ ਲਾਵਾਂ ਪੜਕੇ ਵਿਵਾਹ ਕਰਨ ਦਾ ਰਸਤਾ ਦਸਿਆ ਜਿਸਦਾ ਦਾ ਮਤਲਬ ਸੀ ਪਤੀ ਪਤਨੀ ਗੁਰੂ ਨੂੰ ਜਾਮਨ (ਗਵਾਹ) ਬਣਾਕੇ ਦਸੇ ਰਾਹ ਤੇ ਹਮੇਸ਼ਾਂ ਚਲਾਂਗੇ ਅਤੇ ਕਦੀ ਵੀ ਇਕ ਦੂਜੇ ਨੂੰ ਤਿਆਗਣ (ਡਾਇਵੋਰਸ) ਨਹੀਂ ਦਿਆਂਗੇ ਅਗਰ ਜਿੰਦਗੀ ਵਿਚ ਕੋਈ ਭੀੜਾ ਬਣ ਹੀ ਜਾਵੇ ਤਾਂ ਗੁਰੂ ਅਗੇ ਖੜੇ ਉਸਤੇ ਪੈਹਰਾ ਦੇਣਾ ਚਾਹੀਦਾ ਹੈ ਅਤੇ ਜੋ ਚਾਰ ਲਾਵਾਂ ਨੂੰ ਕੇਵਲ ਦੁਨਿਆਵੀ ਰੀਤ ਜਾਣਕੇ ਲਾਵਾਂ ਲੈਕੇ ਬਾਦ ਵਿਚ ਤਿਆਗ(ਛੱਡ) ਦਿੰਦਾ ਹੈ ਯਾਂ ਪੇਪਰ ਮੈਰਿਜ਼ ਕਰਦਾ ਹੈ ਓਹ ਗੁਰੂ ਦਾ ਦੇਣਦਾਰ (ਗੁਣਾ੍ਹਂਗਾਰ)ਹੁੰਦਾ ਹੈ ਜਿਸ ਤਰਾਂ ਕਿਸੇ ਜੱਜ ਕੋਲੋਂ ਫੈਸਲਾ ਕਰਵਾਕੇ ਉਸਨੂੰ ਨਾ ਮਨਣਾ।”ਅਨੰਦ ਵਿਵਾਹ” ਕੇਵਲ ਇਕ ਰੀਤ ਨਹੀਂ ਹੈ ਬਲਕਿ ਦੋ ਆਤਮਾਂਵਾਂ ਦਾ ਮੇਲ ਹੂੰਦਾ ਹੈ ਜਿਸ ਤਰਾਂ ਬਾਣੀ ਦਾ ਫੈਸਲਾ ਹੈ ”ਧਨ ਪਿਰੁ ਏਹਿ ਨਾ ਆਖੀਅਨਿ ਬਹਨਿ ਇਕਠੇ ਹੋਇ,ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹਿਐ ਸੋਇ”।ਖਾਸ ਕਰਕੇ ਕਲੀਨਸ਼ੇਵ ਗੁਰੂ ਦੀ ਇਸ ਸ਼ਰਤ ਨੂੰ ਬੇਮਾੲਨੇ ਸਮਝਦਾ ਹੈ ਤੇ  ਇਕ ਸ਼ਾਦੀ ਕਰਕੇ ਡਾਲਰਾਂ ਦੇ ਲਾਲਚ ਖ਼ਾਤਰ ਪੈਹਲੀ ਪਤਨੀ ਨੂੰ ਛਡਕੇ (ਡਾਈਵੋਰਸ) ਦੇਕੇ ਦੂਜੀ ਸ਼ਾਦੀ ਇੰਡਿਆ ਤੋਂ ਕਰਕੇ ਲੈ ਆਂਦੇ ਨੇ ਇਸ ਤਰਾਂ ਦੀਆਂ ਝੂਠੀਆਂ ਸ਼ਾਦੀਆਂ ਮੰਡੇ ਕੁੜਿਆਂ ਦੋਨੋ ਕਰਦੇ ਨੇ ਜਿਸ ਵਿਚ ਮਾਂ ਬਾਪ ਵੀ ਸ਼ਾਮਲ ਹੰਦੇ ਨੇ ਜੋ ਕਿ ਗੁਰੂ ਨਾਲ ਕੀਤੇ ਵਾੲਦੇ ਤੋਂ ਮੁਕਰ ਜਾਂਦੇ ਨੇ।
ਦਰਬਾਰ ਸਾਹਿਬ ਅਮ੍ਰੰਤਸਰ ਵਿਖੇ ੨ਤਿਓਹਾਰ ਇਕ ਦਿਵਾਲੀ ਅਤੇ ਦੂਸਰਾ ਗੁਰੂ ਰਾਮਦਾਸ ਜੀ ਦਾ ਪਰਕਾਸ਼ ਉਤਸਵ ਬਹੁਤ ਧੁਮਧਾਮ ਨਾਲ ਮਨਾਇਆ ਜਾਂਦਾ ਹੈ।ਇਨਾ੍ਹਂ ਦੋਨਾ ਦਿਨਾਂ ਤੇ ਦਰਬਾਰ ਸਾਹਬ ਵਿਖੇ ਬਹੁਤ ਉਚੇ ਪਧੱਰ ਤੇ ਦੀਪਮਾਲਾ ਅਤੇ ਆਤਸ਼ਬਾਜੀ ਕੀਤੀ ਜਾਂਦੀ ਹੈ ਅਤੇ ਜਲੌਅ ਦਿਖਾਇਯਾ ਜਾਂਦਾਂ ਹੈ।ਦੇਸ਼ਾਂ ਵਿਦੇਸ਼ਾ ਤੋਂ ਸੰਗਤਾਂ ਪਹੰਚਦੀਆਂ ਨੇ।ਦਿਵਾਲੀ ਨੂੰ ਹੁਣ ”ਬੰਦੀਛੋੜ” ਦਿਵਸ ਕਰਕੇ ਮਨਾਇਆ ਜਾਂਦਾ ਹੈ ਲੇਕਿਨ ਅਕਤੂਬਰ ਨਵੰਬਰ ਵਾਲੀ ਦਿਵਾਲੀ ਦਾ ਸਿੱਖ ਪੰਥ ਨਾਲ ਕੋਈ ਸਬੰਧ ਨਹੀਂ ਹੈ।ਅੰਤ ਵਿਚ ਦਾਸ ਦੀ ਸਿੱਖ ਜਗਤ ਨੂੰ ਦੋ ਹਥ ਜੋੜਕੇ ਬੇਨਤੀ ਹੈ ਕਿ ਗੁਰੂ ਦੇ ਦਸੇ ਰਾਹ ਤੇ ਚਲਣ ਵਾਲਾ ਹੀ ਸਿਖੀ ਮਾਰਗ ਦਾ ਪਾਂਧੀ ਬਣ ਸਕਦਾ ਜਿਸਦਾ ਫੈਸਲਾ ਗੁਰੂ ਰਾਮਦਾਸ ਜੀ ਬਾਣੀ ਵਿਚ ਵੀ ਦੇਂਦੇ ਨੇ ਕਿ ”ਗੁਰ ਸਤਗੁਰੂ ਕਾ ਜੋ ਸਿੱਖ ਅਖਾਵੈ ਸੁ ਭਲਕੇ (ਅੰਮ੍ਰਤ ਵੇਲੇ) ਉਠਿ ਹਰਿ ਨਾਮੁ ਧਿਆਵੈ,ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ” ਉਪਦੇਿਸ ਗੁਰੂ ਹਰਿ ਹਰਿ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ਫਿਰ ਚੜੈ ਦਿਵਸੁ ਗੁਰਬਾਣੀ ਗਾਵੈ” ਬੈਹਂਿਦਆਂ ਉਠਦਿਆਂ ਹਰਿ ਨਾਮੁ ਧਿਆਵੈ” ਹਰ ਵੇਲੇ ਰੋਜ਼ ਵਾਹਿਗੁਰੂ ਦਾ ਸਿਮਰਨ ਕਰੇ ਅਤੇ ਨਿਤਨੇਮ ਹਰ ਹਾਲਾਤ ਵਿਚ ਕਰੇ ਅਤੇ ਆਪਣਾ ਜਨਮ ਸਫਲਾ ਕਰੇ ਤਾਂ ਹੀ ਗੁਰੂ ਨਾਨਕ,ਗੁਰੂ ਗ੍ਰੰਥ ਨੂੰ ਮਨੰਣ ਵਾਲਾ ਸੱਚਾ ਸਿੱਖ ਅਖ਼ਵਾ ਸਕਦਾ ਹੈ।ਸਾਧ ਸੰਗਤਾਂ ਦਾ ਦਾਸ-ਗਿ.ਮਨਜੀਤ ਸਿੰਘ-T-780.328.4137

Check Also

Admitted – Full Movie | Award-Winning Transgender Documentary | Dhananjay, Ojaswwee | RFE TV | LGBT

Admitted – Full Movie | Award-Winning Transgender Documentary | Dhananjay, Ojaswwee | RFE TV | LGBT

A striking, uplifting journey of five decades to become the first Transgender student of Panjab …