Home / Editorial / ਮਨ ਵਿੱਚ ਕੁੱਝ ਹੋਰ, ਬੁੱਲ੍ਹਾਂ ਉੱਤੇ ਕੁੱਝ ਹੋਰ

ਮਨ ਵਿੱਚ ਕੁੱਝ ਹੋਰ, ਬੁੱਲ੍ਹਾਂ ਉੱਤੇ ਕੁੱਝ ਹੋਰ

ਸਤਵਿੰਦਰ ਕੌਰ ਸੱਤੀ-(ਕੈਲਗਰੀ) – ਕੈਨੇਡਾ
satwinder_7@hotmail.com
ਤਾਰੋ ਨੇ ਗਾਮੇ ਨੂੰ ਦੱਸਿਆ, “ ਮੈਨੂੰ ਤਾਪ ਚੜ੍ਹਿਆ ਲੱਗਦਾ ਹੈ। “ ਗਾਮੇ ਨੇ ਕਿਹਾ, “ ਜਦੋਂ ਪਿਛਲੀ ਬਾਰ ਡਾਕਟਰ ਦੇ ਗਏ ਸੀ। ਤੈਨੂੰ ਉਸ ਨੇ ਬਲੱਡ ਚੈੱਕ-ਅੱਪ  ਕਰਾਉਣ ਦਾ ਪੇਪਰ ਦਿੱਤਾ ਸੀ। ਲੈਬ ਵਿੱਚ ਜਾ ਕੇ ਤੇਰਾ ਖ਼ੂਨ ਦੇ ਆਉਂਦੇ ਹਾਂ। ਰਿਪੋਰਟ ਵਿੱਚ ਪਤਾ ਲੱਗ ਜਾਵੇ। ਕੀ ਨੁਕਸ ਹੈ? “  “ ਪੇਪਰ ਤਾਂ ਮੈਨੂੰ ਲੱਭਦਾ ਨਹੀਂ ਹੈ। ਪਤਾ ਨਹੀਂ ਕਿਥੇ ਗੁਆਚ ਗਿਆ ਹੈ? ਮੈਂ ਕੂੜੇ ਵਿੱਚ ਹੀ ਸਿੱਟ ਦਿੱਤਾ ਹੋਣਾ ਹੈ। “ ਸੋਨੂੰ ਦੀ ਮੰਮੀ ਨਾਲ ਹੀ ਡਾਕਟਰ ਦਾ ਕਲੀਨਿਕ ਹੈ। ਟੈੱਸਟ ਕਰਾਉਣ ਲਈ ਹੋਰ ਪੇਪਰ ਲਿਖਾ ਲੈਂਦੇ ਹਾਂ। “ ਉਹ ਦੋਨੇਂ ਜਾਣੇ ਡਾਕਟਰ ਕੋਲ ਚਲੇ ਗਏ। ਜੋ ਡਾਕਟਰ ਕੋਲ ਪਿਛਲੀ ਬਾਰ ਗਏ ਸੀ। ਉਹ ਛੁੱਟੀ ਤੇ ਸੀ। ਸੈਕਟਰੀ ਨੇ ਉਨ੍ਹਾਂ ਨੂੰ ਦੂਜੇ ਡਾਕਟਰ ਕੋਲ ਭੇਜ ਦਿੱਤਾ। ਡਾਕਟਰ ਨੇ ਪੁੱਛਿਆ, “ ਕੀ ਤਕਲੀਫ਼ ਹੈ? ਕਿਵੇਂ ਆਏਂ ਹੋ? “  ਗਾਮਾ ਦੱਸਣ ਲੱਗ ਗਿਆ, “ ਚੱਕਰ ਇਸ ਨੂੰ ਆਉਂਦੇ ਹਨ। ਦਿਮਾਗ਼ ਮੇਰਾ ਘੁੰਮਾਂ ਦਿੰਦੀ ਹੈ। ਤਾਪ ਇਸ ਨੂੰ ਚੜ੍ਹਦਾ ਹੈ। ਮੇਰੀ ਦਾਲ-ਰੋਟੀ ਬੰਦ ਕਰ ਦਿੰਦੀ ਹੈ। “ “ ਭਾਈ ਸਾਹਿਬ ਮਰੀਜ਼ ਨੂੰ ਬੋਲਣ ਦਿਉ। ਹਾਂ ਬੀਬੀ ਬੋਲ ਕੀ ਦੁਖਦਾ ਹੈ? “ ਇਹ ਤਾਂ ਡਾਕਟਰ ਜੀ, ਮੇਰੇ ਮੂਹਰੇ ਬੋਲਣ ਜੋਗੀ ਹੈ। ਬਾਹਰ ਜਾ ਕੇ, ਜ਼ੁਬਾਨ ਬੰਦ ਹੋ ਜਾਂਦੀ ਹੈ। ਬਿਮਾਰ ਬੰਦਾ ਕੀ ਦੱਸੇਗਾ? ਮੈਂ ਦੱਸ ਤਾਂ ਦਿੱਤਾ ਹੈ। ਇਸ ਤੋਂ ਤੁਸੀਂ ਹੋਰ ਕੀ ਪੁੱਛਣਾਂ ਹੈ? “ ਡਾਕਟਰ ਨੇ ਕਿਹਾ “ ਸ਼ੂਗਰ ਵਧਦੀ ਲੱਗਦੀ ਹੈ। ਬਲੱਡ ਚੈੱਕ ਕਰਾਉਣਾ ਪੈਣਾ ਹੈ? ਇਹ ਪੇਪਰ ਲੈਬ ਵਿੱਚ ਲਿਜਾ ਕੇ ਦੇ ਦੇਣਾ। ਬਲੱਡ ਲੈਣ ਪਿੱਛੋਂ ਦੋ-ਤਿੰਨ ਦਿਨਾਂ ਵਿੱਚ ਰਿਪੋਰਟ ਆ ਜਾਵੇਗੀ। ਖ਼ਾਲੀ ਪੇਟ ਜਾਣਾ ਹੈ। 12 ਘੰਟੇ ਕੁੱਝ ਨਹੀਂ ਖਾਣਾ, ਪਾਣੀ ਪੀ ਸਕਦੀ ਹੈ। “ ਜਿਸ ਦਿਨ ਬਲੱਡ ਚੈੱਕ ਕਰਾਉਣ ਜਾਣਾ ਸੀ। ਉਹ ਕਾਰ ਵਿੱਚ ਪਏ, ਪੇਪਰ ਦੇਖਣ ਲੱਗ ਗਈ। ਤਾਰੋ ਨੇ ਗਾਮ ਨੂੰ ਕਿਹਾ, “ ਅੱਜ ਇਹ ਪਹਿਲਾਂ ਵਾਲਾ ਪੇਪਰ ਵੀ ਲੱਭ ਗਿਆ। “ “ ਇਸ ਤੋਂ ਤੂੰ ਹੁਣ ਕੀ ਕਰਾਉਣਾ ਹੈ? ਤੇਰੇ ਕੋਲ ਨਵਾਂ ਪੇਪਰ ਹੈ। “

ਤਾਰੋ ਨੇ ਕਿਹਾ, “ ਡਾਕਟਰ ਵੀ ਬਹੁਤੇ ਪੜ੍ਹੇ ਹੋਣ ਕਰਕੇ, ਕੋਈ ਦੂਜੇ ਡਾਕਟਰ ਦੀ ਰਿਪੋਰਟ ਨਹੀਂ ਪੜ੍ਹਦਾ। ਕਈ ਤਾਂ ਡਬਲ ਡੋਜ਼ ਦੇ ਕੇ, ਮਰੀਜ਼ ਨੂੰ ਮਾਰ ਦਿੰਦੇ ਹਨ। । ਮੈਂ ਤਾਂ ਦੋਨੇਂ ਪੇਪਰ ਲੈਬ ਵਿੱਚ ਦੇਣੇ ਹਨ। ਜੇ ਕੋਈ ਟੈੱਸਟ ਇੱਕ ਡਾਕਟਰ ਨੇ ਛੱਡ ਦਿੱਤਾ ਹੋਵੇਗਾ। ਦੂਜੇ ਨੇ ਕੀ ਪਤਾ ਲਿਖ ਦਿੱਤਾ ਹੋਵੇ? ਮੈਂ ਚੰਗੀ ਤਰਾਂ ਟੈੱਸਟ ਮੁਕੰਮਲ ਕਰਾਉਣੇ ਹਨ। ਰੜਕ ਨਹੀਂ ਰਹਿਣੀ ਚਾਹੀਦੀ। “ ਲੈਬ ਦੀ ਸੈਕਟਰੀ ਨੇ, ਪੇਪਰ ਫੜਦੀ ਨੇ ਕਿਹਾ, “ ਤੇਰੇ ਦੋ ਡਾਕਟਰਾਂ ਨੇ, ਤੈਨੂੰ ਇੱਥੇ ਭੇਜਿਆ ਹੈ। “ “ ਹਾਂ ਜੀ, ਇੱਕ ਡਾਕਟਰ ਕੋਲ ਮੈਂ ਦੋ ਮਹੀਨੇ ਪਹਿਲਾਂ ਗਈ ਸੀ। ਕਲ ਗਈ ਤਾਂ ਉੱਥੇ ਹੋਰ ਡਾਕਟਰ ਡਿਊਟੀ ਉੱਤੇ ਸੀ। “  ਲੈਬ ਵਿੱਚ ਕੰਮ ਕਰਨ ਵਾਲੀ ਕੁੜੀ ਨੇ, ਉਸ ਦੀ ਨਬਜ਼ ਵਿੱਚ ਖ਼ੂਨ ਕੱਢਣ ਨੂੰ ਸੂਈ ਲਾ ਦਿੱਤੀ ਸੀ। ਉਹ ਫੱਟਾ-ਫੱਟ ਛੋਟੀਆਂ-ਛੋਟੀਆਂ ਉਂਗਲ ਕੁ ਜਿੰਨੀ ਸ਼ੀਸ਼ੀਆਂ ਵਿੱਚ ਖ਼ੂਨ ਭਰਨ ਲੱਗ ਗਈ। ਖ਼ੂਨ ਦੇ ਬਾਹਰ ਆਉਣ ਦੀ ਸਪੀਡ, ਪਾਣੀ ਵਾਲੀ ਟੂਟੀ ਵਾਂਗ ਤੇਜ ਸੀ। ਤਾਰੋ ਦਾ ਧਿਆਨ ਕੋਲ ਪਈਆਂ 14 ਸ਼ੀਸ਼ੀਆਂ ਉੱਤੇ ਗਿਆ। ਤਾਰੋ ਨੇ ਪੁੱਛਿਆ, “ ਇੰਨੀਆਂ ਸ਼ੀਸ਼ੀਆਂ ਕੀ ਮੇਰੇ ਖ਼ੂਨ ਨਾਲ ਭਰਨੀਆਂ ਹਨ? “ “ ਹਾਂ ਦੋ ਡਾਕਟਰਾਂ ਨੂੰ ਰਿਪੋਰਟ ਭੇਜਣੀ ਹੈ। “ “ ਇੰਨੇ ਟੈੱਸਟ ਕਾਹਦੇ ਕਰਨੇ ਹਨ? ਮੈਨੂੰ ਤਾਂ ਸਿਰਫ਼ ਹਾਈ ਬਲੱਡ ਸ਼ੂਗਰ ਹੈ। “ “ ਦੋਨਾਂ ਡਾਕਟਰ ਨੇ, ਇੱਕੋ ਟੈੱਸਟ ਲਿਖੇ ਹਨ। “ ਤਾਰੋ ਨੇ ਕਿਹਾ, “ ਤੁਸੀਂ ਉਸ ਨੂੰ ਰਿਪੋਰਟ ਦੀ ਕਾਪੀ ਵੀ ਭੇਜ ਸਕਦੇ ਹੋ। ਜ਼ਰੂਰੀ ਨਹੀਂ, ਦੋਨਾਂ ਡਾਕਟਰਾਂ ਨੂੰ ਰਿਪੋਰਟਾਂ ਦੇਣ ਨੂੰ ਅਲੱਗ-ਅਲੱਗ ਖ਼ੂਨ ਭਰਨਾ ਹੈ। ਮੇਰਾ ਖ਼ੂਨ ਪੀਣਾ ਹੈ ਜਾਂ ਟੈੱਸਟ ਕਰਨੇ ਹਨ। ਸਟਾਪ ਹੋ ਜਾ। ਹੋਰ ਖ਼ੂਨ ਨਾਂ ਕੱਢ। ਮੈਨੂੰ ਚੱਕਰ ਆਉਣ ਲੱਗ ਗਏ ਹਨ। “ ਕੁੜੀ ਨੇ, ਉਸ ਦੇ ਹਟਾਉਂਦੀ ਤੋਂ ਵੀ, ਆਪਣਾ ਕੰਮ ਪੂਰਾ ਹਰ ਲਿਆ ਸੀ।

ਦੂਜੀ ਕੁੜੀ ਤਾਰੋ ਦੇ ਸਿਰਹਾਣੇ ਖੜ੍ਹੀ ਸੀ। ਉਸ ਨੇ ਕਿਹਾ, “ ਤੇਰੀ ਹਾਰਟ-ਬੀਟ ਚੈੱਕ ਕਰਨੀ ਹੈ। ਲੱਤਾਂ, ਛਾਤੀ, ਪਿੱਠ ਉੱਤੇ ਤਾਰਾਂ ਲਗਾਉਣੀਆਂ ਹਨ। ਜੋ ਕੰਪਿਊਟਰ ਸਿਸਟਮ ਤੇ ਬਿਜਲੀ ਨਾਲ ਐਕਟਿਵ ਹੁੰਦੀਆਂ ਹਨ। ਤੂੰ ਆਪਦੀ ਕਮੀਜ਼ ਉਤਾਰ ਕੇ, ਇਹ ਪੇਪਰ ਦਾ ਗਾਊਨ ਪਾ ਲੈ। ਟੈੱਸਟ ਪਿੱਛੋਂ ਇਸ ਨੂੰ ਗਰਬੇਜ਼-ਕੂੜੇ ਦੇ ਕੈਨ ਵਿੱਚ ਸਿੱਟ ਦੇਵੀ। “  ਪਹਿਲੀ ਖ਼ੂਨ ਕੱਢਣ ਵਾਲੀ ਕੁੜੀ ਨੇ, ਉਸ ਨੂੰ ਚੇਤੇ ਕਰਾਇਆ, “ ਦਿਲ ਦੀ ਧੜਕਣ ਦੇ ਦੋ ਟੈੱਸਟ ਕਰਨੇ ਹਨ। ਦੋ ਡਾਕਟਰਾਂ ਨੂੰ ਰਿਪੋਰਟ ਭੇਜਣੀ ਹੈ। “ ਤਾਰੋ ਉੱਠ ਕੇ ਬੈਠ ਗਈ। ਉਸ ਨੂੰ ਲੱਗਾ ਹਾਏ ਹਾਰਟ-ਬੀਟ ਰੁਕਗੀ ਹੈ। ਉਸ ਨੇ ਕਿਹਾ, “ ਖ਼ਬਰਦਾਰ ਜੇ ਦੂਜੀ ਬਾਰੀ ਮੈਨੂੰ ਇਹ ਬਿਜਲੀ ਦੀਆਂ ਟੂਟੀਆਂ ਲਾਈਆਂ। ਬਾਰ-ਬਾਰ ਦਿਲ ਦੀ ਧੜਕਣ ਚੈੱਕ ਕਰਦੀਆਂ ਨੇ, ਕੀ ਤੁਸੀਂ ਮੇਰੀ ਹਾਰਟ-ਬੀਟ ਬੰਦ ਕਰਨੀ ਹੈ? ਮੈਂ ਤੁਹਾਡੇ ਦੋਨਾਂ ਉੱਤੇ, ਮੈਨੂੰ ਮਾਰਨ ਦੀ ਕੋਸ਼ਿਸ਼ ਕਰਨ ਦਾ ਕੇਸ ਕਰ ਦੇਣਾ ਹੈ। “ ਕੁੜੀ ਕੰਬ ਕੇ ਪਿੱਛੇ ਨੂੰ ਹੱਟ ਗਈ। ਉਸ ਨੇ ਕਿਹਾ, “ ਤੁਹਾਡੀ ਮਰਜ਼ੀ ਤੋਂ ਬਗੈਰ ਅਸੀਂ ਟੈੱਸਟ ਨਹੀਂ ਕਰ ਸਕਦੇ। ਦਿਲ ਦਾ ਦੂਜਾ ਟੈੱਸਟ ਨਹੀਂ ਕਰਦੇ। ਸਾਨੂੰ ਦੂਜੇ ਡਾਕਟਰ ਨੂੰ ਰਿਪੋਰਟ ਭੇਜਣੀ ਪੈਣੀ ਹੈ। ਬਈ ਮਰੀਜ਼ ਨੇ ਟੈੱਸਟ ਕਰਨ ਤੋਂ ਮਨਾਂ ਕਰ ਦਿੱਤਾ ਹੈ। “

ਤੀਜੇ ਦਿਨ ਨੂੰ ਬਲੱਡ ਰਿਪੋਰਟ ਆ ਗਈ ਸੀ। ਡਾਕਟਰਾਂ ਦੀ ਸੈਕਟਰੀ ਦਾ ਤਾਰੋ ਨੂੰ ਫ਼ੋਨ ਆ ਗਿਆ ਸੀ। ਇਸੇ ਲਈ ਤਾਰੋ ਪਤਾ ਕਰਨ ਲਈ ਡਾਕਟਰ ਕੋਲ ਗਈ। ਸੈਕਟਰੀ ਬਹੁਤ ਬੌਂਦਲੀ ਪਈ ਸੀ। ਕਦੇ ਫ਼ੋਨ ਦੀ ਘੰਟੀ ਵੱਜਦੀ ਸੀ। ਕਦੇ ਕਲੀਨਿਕ ਵਿੱਚ ਬੈਠੇ ਮਰੀਜ਼ ਉਸ ਨੂੰ ਕਹਿੰਦੇ ਸਨ, “ ਭੁੱਖੇ ਧਿਆਏ.ਬੈਠੇ ਥੱਕ ਗਏ ਹਾਂ। ਬਾਰੀ ਕਦੋਂ ਆਵੇਗੀ? “ ਮਰੀਜ਼ਾਂ ਨਾਲ ਆਏ ਲੋਕ, ਬਿਮਾਰ ਹੋਏ ਮਹਿਸੂਸ ਕਰਨ ਲੱਗ ਗਏ ਸਨ। 20 ਮਰੀਜ਼ ਬਾਰੀ ਆਉਣ ਦੀ ਉਡੀਕ ਕਰ ਰਹੇ ਸਨ। ਤਿੰਨ ਘੰਟੇ ਪਿੱਛੋਂ ਬਾਰੀ ਆਈ। ਡਾਕਟਰ ਦੀ ਹਾਲਤ ਦੇਖ ਕੇ ਲੱਗਦਾ ਸੀ। ਇਸ ਨੂੰ ਵੀ ਕੋਈ ਡਾਕਟਰ ਦੀ ਲੋੜ ਹੈ। ਉਸ ਨੇ ਪੁੱਛਿਆ, “ ਦੱਸੋ ਕਿਵੇਂ ਆਏ ਹੋ? ਕੀ ਦੁਖਦਾ ਹੈ? “ “ ਮੈਨੂੰ ਤਾਂ ਕੁੜੀ ਦਾ ਫ਼ੋਨ ਗਿਆ ਹੈ। ਇਸ ਲਈ ਆਈ ਹਾਂ। ਮੇਰੀ ਬਲੱਡ ਰਿਪੋਰਟ ਆਈ ਹੈ? “ ਡਾਕਟਰ ਨੇ ਕੰਪਿਊਟਰ ਦੇ ਸਕਰੀਨ ਉੱਤੇ ਨਿਗ੍ਹਾ ਮਾਰੀ। ਉਸ ਨੇ ਕਿਹਾ, “ ਇਹ ਪਰਚੀ ਉੱਤੇ ਗੋਲ਼ੀਆਂ ਲਿਖ ਦਿੱਤੀਆ ਹਨ। ਇੱਕ ਗੋਲ਼ੀ ਵਧਾ ਦਿੱਤੀ ਹੈ। “ ਤਾਰੋ ਨੇ ਕਿਹਾ, “ ਇਹ ਅੱਖਰ ਮੇਰੀਆਂ ਗੋਲ਼ੀਆਂ ਦੇ ਨਹੀਂ ਹਨ। ਮੈ ਤਾਂ ਹੋਰ ਦਵਾਈ ਖਾਂਦੀ ਹਾਂ। “ ਤਾਰੋ ਨੇ ਪਰਸ ਵਿਚੋਂ ਗੋਲ਼ੀਆਂ ਦੀ ਸ਼ੀਸ਼ੀ ਦੇ ਦਿੱਤੀ। ਡਾਕਟਰ ਉੱਠ ਕੇ ਖੜ੍ਹਾ ਹੋ ਗਿਆ। ਉਸ ਨੇ ਕਿਹਾ, “ ਇਹ ਗੋਲ਼ੀਆਂ ਤੈਨੂੰ ਕਿਨ੍ਹੇ ਦਿੱਤੀ ਹਨ? “ ਗਾਮੇ ਨੇ ਕਿਹਾ, “ ਇੰਨਾ ਨੂੰ 10 ਸਾਲਾਂ ਦੀ ਖਾਂਦੀ ਹੈ।  ਤੁਸੀਂ ਇਸ ਦੇ ਟੈੱਸਟ ਚੈੱਕ ਕਰੋ। ਇਹ ਹਾਈ ਬਲੱਡ ਸ਼ੂਗਰ ਦੀ ਮਰੀਜ਼ ਹੈ। “ ਡਾਕਟਰ ਨੇ ਕਿਹਾ, “ ਕਿਰਸਟਰੌਲ ਦੀ ਰਿਪੋਰਟ ਕਿਉਂ ਆਈ ਹੈ? ਕਿਤੇ ਘਿਉ ਤਾਂ ਨਹੀਂ ਖਾਣਾ ਸ਼ੁਰੂ ਕਰ ਦਿੱਤਾ। ਸ਼ੂਗਰ ਠੀਕ ਹੈ। ਕੀ ਮੈਂ ਤੇਰਾ ਹਿਲਥਕਾਡ ਦੇਖ਼ ਸਕਦਾਂ ਹਾਂ? ਤੇਰੀ ਜਨਮ ਤਰੀਕ ਕੀ ਹੈ? “  ਡਾਕਟਰ ਨੇ ਦੋਂਨੇਂ ਫੈਇਲ ਨਾਲ ਮਲਾਏ। ਉਸ ਨੇ ਚੈੱਕ ਕੀਤਾ। ਇਹ ਕਿਸੇ ਹੋਰ ਦੀ ਫੈਇਲ ਫੈਲ ਸੀ। ਸ਼ਕਲਾਂ ਤੇ ਨਾਮ ਭੁਲੇਖਾ ਪਾਉਂਦੇ ਹਨ। ਨਾਮ ਤਾਰੋ ਵਾਲਾ ਸੀ। ਸੈਕਟਰੀ ਨੇ ਛੇਤੀ ਵਿੱਚ ਕਿਸੇ ਦੀ ਹੋਰ ਫੈਇਲ ਖ਼ੋਲ ਦਿੱਤੀ ਸੀ।

ਤਾਰੋ ਦੀ ਮਨੀਲਾ ਵਾਲੀ ਗੁਆਂਢਣ ਕੈਨੇਡਾ ਪਹੁੰਚ ਗਈ ਸੀ। ਇੱਕ ਦਿਨ ਉਹ ਤੇ ਉਸ ਦੀ ਕੁੜੀ ਮੁਸਕਾਨ ਸਟੋਰ ਵਿੱਚ ਮਿਲ ਪਈਆਂ। ਤਾਰੋ ਨੇ ਉਸ ਨੂੰ ਕਿਹਾ, “ ਕੈਨੇਡਾ ਵਿੱਚ ਤੂੰ ਆ ਗਈ ਹੈ। ਕੀ ਮੈਂ ਸੁਪਨਾ ਦੇਖ ਰਹੀ ਹਾਂ? ਜ਼ਕੀਨ ਨਹੀਂ ਆਉਂਦਾ। ਮੈਂ ਮਨੀਲਾ ਵਿੱਚ ਹਾਂ। “ ਗੁਆਂਢਣ ਨੇ ਕਿਹਾ, “ ਖੁੱਲ੍ਹੀਆਂ ਅੱਖਾਂ ਨਾਲ ਦੇਖੇ, ਦਿਨ ਦੇ ਸੁਪਨੇ ਸੱਚੇ ਹੁੰਦੇ ਹਨ। ਪਹਿਲਾਂ ਗਲ਼ੇ ਮਿਲ ਲਈਏ। ਤੈਨੂੰ ਪਤਾ ਹੀ ਹੈ। ਅਸੀਂ ਅਫ਼ਗ਼ਾਨਿਸਤਾਨੀ ਹਾਂ। ਦਿੱਲੀ ਰਹਿੰਦੇ ਸੀ। ਸਾਡੇ ਰਿਸ਼ਤੇਦਾਰਾਂ ਨੇ ਦੱਸਿਆ, “ ਕੈਨੇਡਾ ਸਰਕਾਰ ਇੰਡੀਆ ਤੋਂ ਸ਼ਰਨਾਰਥੀ ਮੰਗਾ ਰਹੀ ਹੈ। ਅਸੀਂ ਇੰਡੀਆ ਵਾਪਸ ਮੁੜ ਗਏ ਸੀ। ਉੱਥੇ ਜਾ ਕੇ ਸ਼ਰਨਾਰਥੀ ਦੇ ਪੇਪਰ ਲਾ ਦਿੱਤੇ ਸਨ। ਦਿਨਾਂ ਵਿੱਚ ਹੀ ਸਾਡੇ 9 ਜੀਆਂ, ਚਾਰ ਕੁੜੀਆਂ, ਤਿੰਨ ਮੁੰਡਿਆਂ, ਇਸ ਬੰਦੇ ਦਾ ਵੀਜ਼ਾ ਲੱਗ ਗਿਆ। ਜਿਉਂਦੇ ਰਹਿਣ ਕੈਨੇਡਾ ਨੂੰ ਚਲਾਉਣ ਵਾਲੇ, ਜਿੰਨਾ ਨੇ ਸਾਨੂੰ ਰੋਟੀ ਪਾ ਦਿੱਤਾ। ਕੈਨੇਡਾ ਸਰਕਾਰ ਨੇ, ਸਾਡੀਆਂ ਸਾਰਿਆਂ ਦੀਆਂ ਟਿਕਟਾਂ ਲਾਈਆਂ। ਇੱਥੇ ਮੈਨੂੰ ਸਰਕਾਰ ਨੇ ਘਰ ਦਿੱਤਾ ਹੈ। ਮਹੀਨੇ ਦੇ ਪੈਸੇ ਲਾ ਦਿੱਤੇ ਹਨ। 18 ਸਾਲਾਂ ਤੋਂ ਛੋਟੇ ਬੱਚਿਆਂ ਨੂੰ 500 ਡਾਲਰ ਲਾ ਦਿੱਤਾ। ਸਬ ਦੀਆਂ ਦਵਾਈਆਂ ਮੁਫ਼ਤ ਕਰ ਦਿੱਤੀਆਂ। ਭੋਜਨ ਦਾ ਸਮਾਨ ਵੀ ਦਿੰਦੇ ਹਨ। “

ਗਾਮੇ ਨੇ ਕਿਹਾ, “ ਕੈਨੇਡਾ ਵੀ ਕਮਾਲ ਦਾ ਹੈ। ਇੱਕ ਪਾਸੇ ਅਮਰੀਕਾ ਨਾਲ ਰਲ ਕੇ, ਅਫ਼ਗ਼ਾਨਿਸਤਾਨ ਵਿੱਚ ਫ਼ੌਜ ਤੋਂ ਜੰਗ ਲੁਆ ਕੇ, ਅਣਗਿਣਤ ਪਬਲਿਕ ਮਾਰਨ ਵਿੱਚ ਕਸਰ ਨਹੀਂ ਛੱਡੀ। ਆਮ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ। ਕੁਦਰਤੀ ਪਹਾੜ ਬਰੂਦ ਲਾ-ਲਾ ਕੇ ਉਡਾ ਦਿੱਤੇ ਹਨ। ਅਫ਼ਗ਼ਾਨਿਸਤਾਨ ਦੇ ਘਰ ਤੇ ਬਿਜ਼ਨਸ ਸੁਆਹ ਕਰ ਦਿੱਤੇ ਨੇ। ਲੋਕਾਂ ਨੂੰ ਉਜਾੜ ਕੇ, ਉਨ੍ਹਾਂ ਨੂੰ ਹੀ ਸ਼ਰਨ ਵੀ ਦੇ ਰਿਹਾ ਹੈ। ਲਾਟਰੀ ਤਾਂ ਤੇਰੀ ਲੱਗੀ ਹੈ। ਮਨੀਲਾ ਕੋਕੇ, ਚੂੜੀਆਂ, ਜੁੱਤੀਆਂ, ਸੂਈਆਂ ਵੇਚਦੀ ਫਿਰਦੀ ਸੀ। ਤਾਂ ਹੀ ਹੁਣ ਵਿਹਲੀ ਨੇ, ਭਾਰ ਵਧਾ ਲਿਆ ਹੈ। ਸਾਡਾ ਨਾਲ ਹੀ ਘਰ ਹੈ। ਬੈਠ ਕੇ ਗੱਲਾਂ ਕਰਦੇ ਹਾਂ। ਸਾਡੇ ਘਰ ਚੱਲੋ। “ “ ਬਾਈ ਤੂੰ ਗੱਲਾਂ ਵੀ ਸੱਚੀਆਂ ਕਰਦਾਂ ਹੈ। ਤੇਰੀ ਮਜ਼ਾਕ ਕਰਨ ਦੀ ਆਦਤ ਨਹੀਂ ਗਈ। ਬਹੁਤ ਗੱਲਾਂ ਕਰਨੀਆਂ ਹਨ। ਤੁਹਾਡੇ ਘਰ ਜਾਣਾ ਹੀ ਪਵੇਗਾ। “ ਗਾਮੇ ਨੇ ਪੁੱਛਿਆ, “ ਇਹ ਬੰਦਾ ਤੇਰੇ ਨਾਲ ਕੌਣ ਹੈ? ਅੱਗੇ ਤਾਂ ਕਦੇ ਮਨੀਲਾ ਵਿੱਚ ਦੇਖਿਆ ਨਹੀਂ ਸੀ। “ “ ਮੇਰੇ ਬੱਚਿਆਂ ਦਾ ਚਾਚਾ ਹਾਂ। ਇਹ ਬੱਚੇ ਮੇਰੇ ਨਹੀਂ ਹਨ। ਇੰਡੀਆ ਵਿੱਚ ਇਹ ਮੈਂ ਪਾਲੇ ਹਨ। ਸਾਡੇ ਧਰਮ ਵਿੱਚ ਜਦੋਂ ਕਿਸੇ ਬੱਚਿਆਂ ਦੀ ਮਾਂ ਨੂੰ ਮੇਰੇ ਵਰਗਾ ਮਰਦ ਸਹਾਰਾ ਦਿੰਦਾ ਹੈ। ਜ਼ਿਆਦਾ ਤਰ ਐਸੇ ਜ਼ਤੀਮ ਬੱਚੇ ਚਾਚਾ ਕਹਿ ਕੇ ਹੀ ਬੁਲਾਉਂਦੇ ਹਨ। “ “ ਬਾਈ ਗੁਸਤਾਖ਼ੀ ਮੁਆਫ਼ ਕਰਨੀ। ਇਹ ਬੱਚੇ ਵੀ ਨਹੀਂ ਰਹੇ। ਇੰਨਾ ਦਾ ਬਾਪ ਹੁਣ ਕੈਨੇਡਾ ਬਣ ਗਿਆ ਹੈ। ਹੁਣ ਤੂੰ ਵੀ ਹਰ ਮਹੀਨੇ, ਕੈਨੇਡਾ ਦੇ ਭੱਤੇ ਉੱਤੇ ਜੀਵਨ ਗੁਜ਼ਾਰ ਰਿਹਾ ਹੈ। ਇੱਕ ਗੱਲ ਲਾ ਜਵਾਬ ਹੈ। ਚਾਰ, ਛੇ ਤੋਂ ਵੀ ਵੱਧ ਔਰਤਾਂ ਘਰ ਰੱਖ ਕੇ, ਆਪ ਨੂੰ ਤੁਸੀਂ ਧੰਨਾਂਡ ਸਮਝਦੇ ਹੋ। ਇੰਨਾ ਵਿੱਚ ਵਿਧਵਾ, ਬੇਸਹਾਰਾ ਛੱਡੀਆਂ ਔਰਤਾਂ ਨੂੰ ਵੀ ਘਰ ਉਠਾ ਲਿਉਂਦੇ ਹੋ। ਕੀ ਕਦੇ ਸੋਚਿਆਂ ਹੈ? ਵਿਧਵਾ, ਛੱਡੀਆਂ ਔਰਤਾਂ ਵੀਪਹਿਲਾਂ ਹੋਰ ਮਰਦ ਹੰਢਾ ਚੁੱਕੀਆਂ ਹੁੰਦੀਆਂ ਹਨ। ਆਜ਼ਾਦੀ ਦੀ ਜ਼ਿੰਦਗੀ ਤੁਸੀਂ ਜਿਉਂਦੇ ਹੋ। ਔਰਤਾਂ ਵੀ ਬਹੁਤ ਨਿਸੰਗ ਹਨ। ਮੁਸਕਾਨ ਦਾ ਅੱਬੂ ਛੱਡ ਕੇ ਚਲਾ ਗਿਆ ਸੀ। ਮਨੀਲਾ ਵਿੱਚ ਇਸ ਨੇ ਫਿਲਪੀਨਾ ਮਰਦ ਰੱਖ ਲਿਆ ਸੀ। ਹੁਣ ਤੈਨੂੰ ਨਾਲ ਖਿੱਚੀ ਫਿਰਦੀ ਹੈ। ਤਿੰਨ ਹੋ ਗਏ ਹੋ। ਹੋਰ ਵੀ ਛੁਪਾ ਕੇ ਰੱਖੇ ਹੋਣੇ ਹਨ। “

ਇਹ ਤਾਰੋ ਦੇ ਘਰ ਪਹੁੰਚ ਗਏ ਸਨ। ਤਾਰੋ ਨੇ ਕਿਹਾ, “ ਬੱਚਿਆਂ ਦਾ ਕੀ ਹਾਲ ਹੈ? ਕੀ ਪੜ੍ਹੀ ਜਾਂਦੇ ਹਨ? “ “ 5 ਸਾਲਾਂ ਵਿੱਚ ਬਹੁਤ ਕੁੱਝ ਹੋ ਗਿਆ। ਮੁਸਕਾਨ ਅਜ਼ੇ 17 ਸਾਲਾ ਦੀ ਸੀ। ਉਸ ਨੇ ਵਰਕ ਪਰਮਿਟ ਤੇ ਆਏ 30 ਸਾਲਾਂ ਦੇ ਪਾਕਿਸਤਾਨੀ ਮੁੰਡੇ ਨਾਲ ਨਿਕਾਹ ਕਰਾ ਲਿਆ ਸੀ। ਸਾਲ ਪਿੱਛੋਂ ਮੁੰਡਾ ਹੋ ਗਿਆ। ਉਹ ਵੀ ਚਾਰ ਸਾਲ ਦਾ ਹੋ ਗਿਆ। ਉਸ ਦਾ ਮੀਆਂ ਹੁਣ ਤੱਕ ਵਰਕ ਪਰਮਿਟ ‘ਤੇ ਹੀ ਹੈ। ਹਰ ਦੋ ਸਾਲ ਪਿੱਛੋਂ ਡੇਨੀਸ-ਰਿਸਟੋਰਿੰਟ ਵਾਲਿਆਂ ਰਾਹੀਂ, ਕੈਨੇਡਾ ਗੌਰਮਿੰਟ ਤੋਂ ਵੀਜ਼ਾ ਇਸ਼ੂ ਕਰਾ ਲੈਂਦਾ ਹੈ। ਉਸ ਮਰਦ ਨੇ, ਕੈਨੇਡਾ ਗੌਰਮਿੰਟ ਨੂੰ ਨਿਕਾਹ ਕਿਤੇ ਤੇ ਪੁੱਤਰ ਹੋਏ ਦਾ ਨਹੀਂ ਦੱਸਿਆ। “ ਗਾਮੇ ਨੇ ਕਿਹਾ, “ ਕੀ ਮੱਤਲੱਬ ਹੈ? ਅਜੇ ਤੱਕ ਕੋਰਟ ਮੈਰਿਜ ਨਹੀਂ ਕਰਾਈ। ਦੋਨੇਂ ਜਾਣੇ, ਇਸ ਬੱਚੇ ਦੀ ਕੀ ਜ਼ਿੰਦਗੀ ਬਣਾਂ ਦੇਣਗੇ? “

ਤਾਰੋ ਨੇ ਕਿਹਾ, “ ਇਸ ਕੁੜੀ ਨੂੰ ਅਜੇ ਵੀ ਸੁਰਤ ਨਹੀਂ ਆਈ। ਬਈ ਮਾਂ ਨਾਲ ਕੀ ਹੋਇਆ ਸੀ? ਬਾਪ ਛੱਡ ਕੇ ਚਲਾ ਗਿਆ ਸੀ। ਤੂੰ ਇਕੱਲੀ ਨੇ ਬੱਚੇ ਪਾਲੇ ਹਨ। ਤੇਰੇ ਬੱਚਿਆਂ ਦਾ ਪਿਉ ਘਰ ਨਿਕਾਹ ਸੱਤ ਬੱਚੇ, ਪਤਨੀ ਛੱਡ ਕੇ, ਰਸ਼ੀਆ ਦੀ ਗੋਰੀ ਨਾਲ ਰੰਗ-ਰਲੀਆਂ ਮਨਾਉਂਦਾ ਹੈ। ਉਸੇ ਵਰਗੀ ਧੀ ਨਿਕਲੀ ਹੈ। ਕੈਨੇਡਾ ਵਿੱਚ ਕਾਨੂੰਨਨ ਪਤੀ-ਪਤਨੀ ਬਣਨ ਲਈ, ਕੋਰਟ ਮੈਰਿਜ ਜ਼ਰੂਰੀ ਹੈ। ਕੁੜੀ ਨੂੰ ਕੁੱਝ ਸਮਝਾ। ਉਸ ਦਾ ਪਿਉ ਮਰਦ ਸੀ। ਇਸੇ ਕਰਕੇ ਸਮਾਜ ਨੇ ਕੁੱਝ ਨਹੀਂ ਕਿਹਾ। ਇਸ ਦਾ ਪੁੱਤਰ ਕਿਸ ਦੀ ਔਲਾਦ ਕਹਾਏਗਾ? “

ਗਾਮੇ ਨੇ ਕਿਹਾ, “ ਕੀ ਕੋਰਟ ਮੈਰਿਜ ਇੰਨਾ ਨੇ ਤੇਰੇ, ਮੇਰੇ ਕਹੇ ਤੋਂ ਕਰਾਉਣੀ ਹੈ? ਕਈ ਤਾਂ ਕਰਾ ਕੇ ਵੀ ਭੇਤ ਨਹੀਂ ਦਿੰਦੇ। ਤੂੰ ਚਾਹ ਕਰਕੇ ਪਿਲਾ ਦੇ। ਗੱਲਾਂ ਨਾਲ ਢਿੱਡ ਨਹੀਂ ਭਰਨਾ। ਕੁੱਝ ਖਾਣ ਨੂੰ ਦੇ। ਮੁਸਕਾਨ ਐਸਾ ਬੰਦਾ ਤੈਨੂੰ ਕਿਥੋਂ ਲੱਭ ਗਿਆ? “ ਮੁਸਕਾਨ ਨੇ ਕਿਹਾ, “ ਮੈਂ ਦੁਬਈ ਆਪਦੀ ਮਾਸੀ ਮਰੀ ਤੋਂ ਗਈ ਸੀ। ਉਦੋਂ ਇਹ ਹੋਟਲ ਵਿੱਚ ਕੰਮ ਕਰਦਾ ਸੀ। ਉੱਥੇ ਹੀ ਮੁਲਾਕਾਤ ਹੋਈ ਸੀ। ਕੈਨੇਡਾ ਵਾਪਸ ਆਕੇ. ਉਸ ਨਾਲ ਫ਼ੋਨ, ਸਕਾਈਪ ਤੇ ਗੱਲਾਂ ਕਰਦੀ ਸੀ। ਬਹੁਤ ਪਿਆਰ ਹੋ ਗਿਆ ਸੀ। ਮੈਂ ਫਿਰ ਦੁਬਈ ਦੁਆਰਾ ਜਾ ਕੇ, ਦੁਬਈ ਨਿਕਾਹ ਕਰ ਲਿਆ। ਇਸ ਨੂੰ ਉਹੀ ਹੋਟਲ ਵਾਲਿਆਂ ਨੇ, ਕੈਨੇਡਾ ਭੇਜ ਦਿੱਤਾ। “  ਤਾਰੋ ਨੇ ਬਦਾਮ, ਕਾਜੂ, ਮੂੰਗਫਲੀ, ਨਮਕੀਨ, ਉਨ੍ਹਾਂ ਦੇ ਮੂਹਰੇ ਰੱਖ ਦਿੱਤੇ। ਇਹ ਵੀ ਚਾਹ ਤੋਂ ਬਗੈਰ ਅੰਦਰ ਨਹੀਂ ਲੰਘਦੇ। “ ਗੁਆਂਢਣ ਨੇ ਕਿਹਾ, “ ਤਾਰੋ ਤੇਰਾ ਤਾਂ ਬਹੁਤ ਵੱਡਾ ਘਰ ਹੈ। ਥੱਲੇ ਵੀ ਕਮਰੇ ਵੀ ਹਨ। ਮੁਸਕਾਨ ਨੂੰ ਕਿਰਾਏ ਉੱਤੇ ਰੱਖ ਲਵੋ। “ “ ਜੇ ਮੁਸਕਾਨ ਮੇਰੇ ਘਰ ਵਿੱਚ ਰਹੇਗੀ। ਛੋਟੇ ਬੱਚੇ ਨਾਲ ਰੌਣਕ ਹੋ ਜਾਵੇਗੀ। ਮੈਂ ਵੀ ਇਕੱਲੀ ਬੈਠੀ ਰਹਿੰਦੀ ਹਾਂ। “

ਤਾਰੋ ਦੀ ਬੇਸਮਿੰਟ ਵਿੱਚ ਮੁਸਕਾਨ ਤੇ ਉਸ ਦਾ ਪਤੀ ਰਹਿਣ ਲੱਗ ਗਏ ਸਨ। ਬਿੱਲ-ਬੱਤੀਆਂ ਦੇ ਪੈਸੇ ਕਿਰਾਏ ਵਿੱਚੋਂ ਦਿੱਤੇ ਜਾਂਦੇ ਸਨ। ਤਾਰੋ ਨੇ ਗਾਮੇ ਨੂੰ ਕਿਹਾ, “ ਮੁਸਕਾਨ ਦਾ ਜੈਸਾ ਨਾਮ ਹੈ। ਵੈਸਾ ਹੀ ਚਿਹਰਾ ਹੈ। ਬਹੁਤ ਸਿਆਣੀ ਕੁੜੀ ਹੈ। “ ਗਾਮੇ ਨੇ ਕਿਹਾ, “ ਮੁੰਡਾ ਵੀ ਮਿਹਨਤੀ ਹੈ। ਇੱਕੋ ਥਾਂ ਉੱਤੇ ਕੰਮ ਕਰਦੇ ਹਨ। ਇਕੱਠੇ ਘਰ ਆ ਜਾਂਦੇ ਹਨ। ਇੱਕ ਕਾਰ ਨਾਲ ਸਰੀ ਜਾਂਦਾ ਹੈ। ਬੱਚਾ ਬੇਬੀ ਸਿਟਰ ਕੋਲ ਛੱਡ ਜਾਂਦੇ ਹਨ। ਦੂਜੀ ਕਾਰ ਦੇ ਖ਼ਰਚੇ ਦੇ ਪੈਸੇ ਬਚਾ ਕੇ, ਬੱਚੇ ਦੇ ਬੇਬੀ ਸਿਟਰ ਦੇ ਖ਼ਰਚੇ ਦੇਈਂ ਜਾਂਦੇ ਹਨ। ਬਹੁਤ ਵਧੀਆਂ ਜ਼ਿੰਦਗੀ ਕੱਢਦੇ ਹਨ। “ :” ਇਸੇ ਨੂੰ ਸੁੱਖੀ ਪਰਿਵਾਰ ਕਹਿੰਦੇ ਹਨ। “ ਅਜੇ ਇਹ ਗੱਲਾਂ ਕਰਦੇ ਹੀ ਸਨ। ਘਰ ਦੇ ਥੱਲੇ ਜ਼ੋਰ ਦੀ ਕਿਸੇ ਨੇ ਦਰਵਾਜ਼ਾ ਬੰਦ ਕੀਤਾ। ਤਾਰੋ ਕੰਬ ਗਈ। ਗਾਮੇ ਨੇ ਕਿਹਾ, “ ਤੂੰ ਕਿਉਂ ਡਰੀ ਜਾਂਦੀ ਹੈ? ਬੱਚਾ ਸ਼ਰਾਰਤੀ ਹੈ। ਇਹ ਕੀਹਦੇ ਉੱਤੇ ਗਿਆ ਹੈ?  “ ਹੋਰ ਵੀ ਦੋ ਕੁ ਧਮਾਕੇ ਹੋਏ। ਹਰ ਬਾਰ ਸਾਰਾ ਘਰ ਗੂੰਜਦਾ ਸੀ। ਤਾਰੋ ਨੇ ਮੁਸਕਾਨ ਨੂੰ ਫ਼ੋਨ ਵੀ ਕੀਤਾ। ਪਰ ਉਸ ਨੇ ਫ਼ੋਨ ਨਹੀਂ ਚੱਕਿਆਂ। ਦੂਜੇ ਦਿਨ ਤਾਰੋ ਨੇ ਮੁਸਕਾਨ ਨੂੰ ਕਿਹਾ, “ ਤੂੰ ਫ਼ੋਨ ਤਾਂ ਚੱਕ ਲਿਆ ਕਰ। ਰਾਤ ਮੈਂ ਕਈ ਬਾਰ ਫ਼ੋਨ ਕੀਤਾ ਸੀ। ਥੱਲੇ ਡੋਰ ਕੌਣ ਭੰਨਦਾ ਸੀ? ਇੰਨਾ ਦਰਵਾਜਿਆਂ ਵਿੱਚ ਭੋਰਾ ਜਾਨ ਨਹੀਂ ਹੈ। ਇਹ ਲੱਥ ਕੇ ਡਿਗ ਪੈਣ ਗੇ। “ “ ਘਰ ਗੈੱਸਟ ਆਏ ਹੋਏ ਸਨ। ਆਂਟੀ ਕਲ ਮੇਰਾ ਫ਼ੋਨ ਗੁਆਚ ਗਿਆ ਸੀ। ਫ਼ੋਨ ਬਗੈਰ ਸਰਦਾ ਨਹੀਂ ਹੈ। ਨਵਾਂ ਖਰੀਦਣਾਂ ਪੈਣਾ ਹੈ। “  ਦੂਜੇ ਦਿਨ ਮੁਸਕਾਨ ਨੇ ਤਾਰੋ ਨੂੰ ਨਵਾਂ ਫ਼ੋਨ ਨੰਬਰ ਦੇ ਦਿੱਤਾ। ਤਾਰੋ ਨੇ ਕਿਹਾ, “ ਚੰਗਾ ਕੀਤਾ, ਫ਼ੋਨ ਨੰਬਰ ਬਦਲ ਲਿਆ। ਕਈ ਐਸੇ ਵੀ ਹਨ। ਲੱਭਣ ਵਾਲੇ ਫੋਨ ਨੂੰ  ਆਪਦਾ ਸਮਝ ਕੇ, ਵਰਤਣ ਲੱਗ ਜਾਂਦੇ ਹਨ। “ ਹਫ਼ਤੇ ਕੁ ਪਿੱਛੋਂ ਮੁਸਕਾਨ ਨੇ ਕਿਹਾ, “ ਆਂਟੀ ਮੇਰਾ ਨਵਾਂ ਫ਼ੋਨ ਟੁੱਟ ਗਿਆ ਹੈ। 700 ਡਾਲਰ ਦਾ ਲਿਆ ਸੀ। “ ਮੁਸਕਾਨ ਤੂੰ ਬਹੁਤ ਪੈਸੇ ਵਾਲੀ ਹੈ। ਇੰਨੇ ਮਹਿੰਗੇ ਫ਼ੋਨ ਗਵਾਈ ਕਦੇ ਤੋੜੀ ਜਾਂਦੀ ਹੈ। “

ਮੁਸਕਾਨ ਰੋਣ ਲੱਗ ਗਈ। ਉਸ ਨੇ ਕਿਹਾ, “ ਆਂਟੀ ਇਹ ਮੇਰਾ ਪਤੀ ਵੈਨਕੂਵਰ ਨੂੰ ਜਾ ਰਿਹਾ ਹੈ। ਕਹਿੰਦਾ ਹੈ, “ ਡੇਨਿਸ-ਰਿਸਟੋਰਿੰਟ ਵਾਲੇ ਉੱਥੋਂ ਵੀਜ਼ਾ ਲੁਆ ਕੇ ਦੇਣਗੇ। “ ਉੱਥੇ ਇਸ ਨੂੰ ਦੋ, ਚਾਰ ਮਹੀਨੇ ਲੱਗ ਸਕਦੇ ਹਨ। “ “ ਕੁੜੀਏ ਤੁਸੀਂ ਵਿਆਹ ਦੀ ਅਪਲਾਈ ਕਰ ਦੇਵੇ। ਕਦੇ ਤਾਂ ਮੋਹਰ ਲਗਾਉਣਗੇ। “  “ ਆਂਟੀ ਇਸ ਦੀ ਭੈਣ ਵਿਆਹੁਣ ਵਾਲੀ ਹੈ। ਪਾਕਿਸਤਾਨ ਮਾਂ-ਬਾਪ ਹਨ। ਜੇ ਮੈਂ ਸਪੌਨਸਰ ਕਰ ਦਿੱਤਾ। ਮੋਹਰ ਲੱਗਣ ਤੱਕ, ਉਨ੍ਹਾਂ ਨੂੰ ਮਿਲਣ, ਕੈਨੇਡਾ ਤੋਂ ਬਾਹਰ ਨਹੀਂ ਜਾ ਸਕਦਾ। ਉਸ ਰਾਤ ਤੁਸੀਂ ਜੋ ਖੜਕਾ ਸੁਣਦੇ ਸੀ। ਅਸੀਂ ਦੋਨੇਂ ਲੜਦੇ ਸੀ। ਕਈ ਫ਼ੋਨ ਤੋੜ ਚੁੱਕੇ ਹਾਂ। ਕੰਪਿਊਟਰ ਵੀ ਤੋੜ ਦਿੱਤਾ। “ ਗਾਮੇ ਨੇ ਕਿਹਾ, “ ਲੜ ਕੇ ਸਮਾਨ ਹੀ ਤੋੜਦੇ ਹੋ। ਜਾਂ ਇੱਕ ਦੂਜੇ ਨੂੰ ਕੁੱਟਦੇ ਵੀ ਹੋ। ਸਮਾਨ ਤੋੜਨ ਨਾਲ ਕੀ ਗ਼ੁੱਸਾ ਠੰਢਾ ਹੋ ਜਾਂਦਾ ਹੈ? “  “ ਉਸ ਦਾ ਕੀ ਜਾਂਦਾ ਹੈ? ਮੇਰਾ ਸਮਾਨ ਖ਼ਰੀਦਿਆ ਤੋੜੀ ਜਾਂਦਾ ਹੈ। ਹੁਣ ਕਲ ਨੂੰ ਜਾ ਰਿਹਾ ਹੈ। ਹਫ਼ਤੇ ਪਿੱਛੋਂ ਮਿਲਣ ਆਵੇਗਾ। “ ਤਾਰੋ ਨੇ ਕਿਹਾ, “ ਬੰਦਾ ਜੋ ਦਿਸਦਾ ਹੈ। ਅਸਲ ਵਿੱਚ ਕਈ ਲੋਕ ਉਸ ਦੇ ਉਲਟ ਸੁਭਾ ਦੇ ਹੁੰਦੇ ਹਨ। ਮਨ ਵਿੱਚ ਕੁੱਝ ਹੋਰ, ਬੁੱਲ੍ਹਾਂ ਉੱਤੇ ਕੁੱਝ ਹੋਰ ਹੁੰਦਾ ਹੈ। ਕਿਸੇ ਦੇ ਮਨ ਨੂੰ ਬੁੱਝ ਨਹੀਂ ਸਕਦੇ। ਇਹ ਉਮਰ ਵੀ ਐਸੀ ਹੈ। ਚੜ੍ਹਦੀ ਜਵਾਨੀ ਵਿੱਚ ਬੰਦਾ ਕਿਸੇ ਨੂੰ ਕੁੱਝ ਨਹੀਂ ਸਮਝਦਾ। ਆਪੇ ਧੱਕੇ ਖਾ ਕੇ ਆ ਜਾਵੇਗਾ। ਸੋਨੂੰ ਦੇ ਡੈਡੀ ਦੀ ਵੀ ਘਰੇ ਲੱਤ ਨਹੀਂ ਲੱਗਦੀ ਸੀ। ਇਸ ਦੇ ਵੀ ਪੈਰਾਂ ਨੂੰ ਚੱਕਰ ਲੱਗਾ ਹੋਇਆ ਸੀ। ਇਹ ਮਰਦ ਘੋੜੇ ਵਾਂਗ ਦੱਲਤੇ ਮਾਰਦੇ ਫਿਰਦੇ ਹਨ। ਇੰਨਾ ਦੀ ਲਗਾਮ ਕੱਸਣੀ ਪੈਂਦੀ ਹੈ। “ “ ਅੱਛਾ ਆਂਟੀ ਮੈਂ ਉਸ ਨੂੰ ਕੰਮ ਤੋਂ ਲੈਣ ਜਾਣਾ ਹੈ। ਅੱਜ ਉਹ ਓਵਰ ਟਾਈਮ ਕਰ ਰਿਹਾ ਹੈ। ਮੈਂ ਕੱਪੜੇ ਧੋਣ ਨੂੰ ਪਾ ਚੱਲੀ ਹਾਂ। ਪਲੀਜ਼ ਕੱਪੜੇ ਸੁੱਕਣ ਵਾਲੀ ਮਸ਼ੀਨ ਵਿੱਚ ਪਾ ਦੇਣੇ। ਸੁੱਕਾ ਕੇ ਮੈਨੂੰ ਥੱਲੇ ਫੜਾ ਦੇਣੇ। “ ਉਹ ਚਲੀ ਗਈ।

ਤਾਰੋਂ ਨੇ ਗਾਮੇ ਨੂੰ ਕਿਹਾ, “ ਇਹ ਕੁੜੀ ਮਚਲੀ ਹੈ। ਡੇਢ ਮਹੀਨਾ, ਆਪਣੇ ਘਰ ਆਈ ਨੂੰ ਹੋ ਗਿਆ। ਘਰ ਅੱਡੀ ਨਹੀਂ ਲਗਾਉਂਦੀ। ਕਦੇ ਕੱਪੜੇ ਆਪਦੀ ਜ਼ੁੰਮੇਵਾਰੀ ਨਾਲ ਨਹੀਂ ਧੋਂਦੀ। ਮੇਰੇ ਸਿਰਹਾਣੇ ਰੱਖ ਜਾਂਦੀ ਹੈ। “ ਗਾਮੇ ਨੇ ਕਿਹਾ, “ ਮਸ਼ੀਨ ਵਿੱਚ ਹੀ ਗਿੱਲੇ ਕੱਪੜੇ ਰਹਿਣ ਦਿਆਂ ਕਰ। ਦੂਜੇ ਦਿਨ ਪਾਉਣ ਨੂੰ ਕੁੱਝ ਨਾਂ ਹੋਇਆ, ਆਪੇ ਬੰਦਿਆਂ ਵਾਂਗ ਕੰਮ ਕਰਨ ਲੱਗ ਜਾਵੇਗੀ। ਪਾਰਟੀਆਂ ਤਾਂ ਰੋਜ਼ ਕਰਦੀ ਹੈ। ਹਰ ਰੋਜ਼ ਰਾਤ ਦੇ 2 ਵਜੇ ਤੱਕ ਥੱਲੇ ਗੈੱਸਟ ਆ ਕੇ ਬੈਠੇ ਰਹਿੰਦੇ ਹਨ। ਵਿਆਹ ਵਾਲੇ ਘਰ ਵਾਂਗ ਧੂਤਕੜਾ ਪੈਂਦਾ ਹੈ। ਦੋ ਤਿੰਨ ਕਾਰਾਂ ਡਰਾਈਵੇ ਵਿੱਚ ਖੜ੍ਹੀਆਂ ਹੁੰਦੀਆਂ ਹਨ। ਬਹੁਤ ਵੱਡਾ ਟੱਬਰ ਹੈ। ਕੱਲ ਤਾਂ ਚੰਗਾ ਇਕੱਠ ਕੀਤਾ ਹੋਇਆ ਸੀ। ਇਕੱਠੇ ਹੋ ਕੇ, ਆਪਦੇ ਜਮਾਈ ਨੂੰ ਘੂਰਦੇ ਸਨ। ਇਸ ਦਾ ਭਰਾ ਕਹਿ ਰਿਹਾ ਸੀ, “ ਜੇ ਤੂੰ ਪਾਕਸਤਾਨ, ਇੰਡੀਆ ਹੁੰਦਾ। ਤੈਨੂੰ ਪੁੱਠ ਟੰਗ ਕੇ, ਨੰਗਾ ਕਰਕੇ ਕੁੱਟਦੇ। ਇੰਟਰਨੈਟ ਤੇ ਤੇਰੀਆਂ ਨੰਗੀਆਂ ਫੋਟੋ ਤਾਂ ਹੁਣ ਵੀ ਪਾ ਸਕਦੇ ਹਾਂ। “ ਮੁਸਕਾਨ ਤੋਂ ਛੋਟੀ ਭੈਣ ਨੇ ਕਿਹਾ, “ ਤੇਰੀ ਕਨੇਡਾ ਇਮੀਗ੍ਰੇਸ਼ਨ ਨੂੰ ਰਿਪੋਰਟ ਕਰ ਦੇਣੀ ਹੈ। ਕਨੇਡਾ ਦੀ ਮੋਹਰ ਨਹੀਂ ਲੱਗਣ ਦੇਣੀ। “ ਪਰ ਉਹ ਪਿਉ ਦਾ ਪੁੱਤ, ਇੰਨਾ ਮੂਹਰੇ ਕੁੱਝ ਨਹੀਂ ਬੋਲਿਆ। ਜੇ ਸੋਨੂੰ ਤੇ ਵਿਕੀ ਜਿਉਂਦੇ ਹੁੰਦੇ। ਆਪਾਂ ਇੰਨਾ ਚਗਲਾਂ ਤੋਂ ਕੀ ਲੈਣਾ ਸੀ? ਵਾਧੂ ਦਾ ਦਿਮਾਗ਼ ਉੱਤੇ ਬੋਝ ਪੈ ਗਿਆ ਹੈ। “

ਉਸ ਦਾ ਪਤੀ ਬੱਸ ਫੜ ਕੇ ਹੀ ਵੈਨਕੂਵਰ ਨੂੰ ਚਲਾ ਗਿਆ ਸੀ। ਉਹ ਅਜੇ ਘਰੋਂ ਗਿਆ ਸੀ। ਮੁਸਕਾਨ ਨੇ ਉਸ ਨੁੰ ਸਕਾਈਪ ਉੱਤੇ ਕਿਹਾ, “ ਆਈ ਮਿਸ ਜੂ। ਆਈ ਲਵ ਜੂ। ਯਾਰ ਆਪ ਕੀ ਬਹੁਤ ਯਾਦ ਆ ਰਹੀ ਹੈ। ਵਾਪਸ ਆ ਜਾਉ। “ ਉਹ ਮਨ ਵਿੱਚ ਹੱਸ ਰਿਹਾ ਸੀ। ਉਸ ਨੇ ਕਹਿ ਦਿੱਤਾ, “ ਮੇਰੀ ਜਾਨ ਮਸਾਂ ਛੁੱਟੀ ਹੈ। ਮੈਂ ਆਜ਼ਾਦ ਹੋ ਗਿਆ ਹਾਂ। ਕੋਈ ਪੰਛੀ ਦੁਬਾਰਾ ਪਿੰਜਰੇ ਵਿੱਚ ਨਹੀਂ ਫਸਦਾ। “ “ ਫਿਰ ਤਾਂ ਤੂੰ ਹੋਰ ਕੁੜੀਆਂ ਲੱਭ ਲਵੇਗਾ। ਦੁਨੀਆ ਵਿੱਚ ਬਹੁਤ ਸੁੰਦਰ ਲੜਕੀਆਂ ਹਨ।  “ “ ਹਾਂ ਤੂੰ ਠੀਕ ਕਿਹਾ ਹੈ। ਮੇਰੇ ਨਾਲ ਗੋਰੀ ਬੈਠੀ ਹੈ। ਮੈਂ ਇਸ ਵੱਲ ਨੂੰ ਕੈਮਰਾ ਕਰਦਾਂ ਹਾਂ। ਦੇਖ਼ਲਾ ਮੇਰੇ ਮੋਢੇ ਤੇ ਸਿਰ ਰੱਖੀ ਸੁੱਤੀ ਪਈ ਹੈ। ਬਹੁਤ ਨਜ਼ਾਰੇ ਹੈਂ। “  “ ਮੈਂ ਸੱਚ ਬੋਲਤੀ ਹੂੰ ਜਾਨ ਦੇ ਦੇਵਾਂਗੀ। “ “ ਅੱਛੀ ਬਾਤ ਹੈ। ਘਰ ਵਾਲੋਂ ਕੋ ਪਹਿਲੇ ਬੁਲਾ ਲੈਣਾ। ਜਨਾਜ਼ਾ ਉਠਾਨੇ ਕੇ ਲੀਏ। “ ਮੁਸਕਾਨ ਨੇ ਫੋਨ ਵਗਾ ਕੇ ਫਿਰਜ਼ ਨਾਲ ਮਾਰਿਆ। ਇੱਕ ਹੋਰ ਫ਼ੋਨ ਟੁੱਟ ਗਿਆ ਸੀ।

Check Also

Admitted – Full Movie | Award-Winning Transgender Documentary | Dhananjay, Ojaswwee | RFE TV | LGBT

Admitted – Full Movie | Award-Winning Transgender Documentary | Dhananjay, Ojaswwee | RFE TV | LGBT

A striking, uplifting journey of five decades to become the first Transgender student of Panjab …