Home / Punjabi News / ਮਾਲ ਗੱਡੀ ਬਗ਼ੈਰ ਡਰਾਈਵਰ ਦੌੜੀ: ਰੇਲਵੇ ਨੇ ਸਟੇਸ਼ਨ ਮਾਸਟਰ ਸਣੇ 6 ਜਣੇ ਮੁਅੱਤਲ ਕੀਤੇ

ਮਾਲ ਗੱਡੀ ਬਗ਼ੈਰ ਡਰਾਈਵਰ ਦੌੜੀ: ਰੇਲਵੇ ਨੇ ਸਟੇਸ਼ਨ ਮਾਸਟਰ ਸਣੇ 6 ਜਣੇ ਮੁਅੱਤਲ ਕੀਤੇ

ਜਲੰਧਰ, 26 ਫਰਵਰੀ
ਡੀਆਰਐੱਮ ਫਿਰੋਜ਼ਪੁਰ ਸੰਜੇ ਸਾਹੂ ਨੇ ਅੱਜ ਦੱਸਿਆ ਹੈ ਕਿ ਐਤਵਾਰ ਦੀ ਮਾਲ ਗੱਡੀ ਘਟਨਾ ਕਾਰਨ ਛੇ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲ ਕੀਤੇ ਮੁਲਾਜ਼ਮਾਂ ਵਿੱਚ ਕਠੂਆ ਦਾ ਸਟੇਸ਼ਨ ਮਾਸਟਰ, ਟ੍ਰੈਫਿਕ ਮਾਸਟਰ ਅਤੇ ਪੁਆਇੰਟ ਮੈਨ, ਲੋਕੋ ਪਾਇਲਟ, ਸਹਾਇਕ ਲੋਕੋ ਪਾਇਲਟ ਅਤੇ ਲੋਕੋ ਇੰਸਪੈਕਟਰ ਸ਼ਾਮਲ ਹਨ। ਕਠੂਆ ਰੇਲਵੇ ਸਟੇਸ਼ਨ ‘ਤੇ ਮਾਲ ਗੱਡੀ ਅਚਾਨਕ ਬਿਨਾਂ ਡਰਾਈਵਰ ਦੇ ਚੱਲਣ ਲੱਗੀ ਤੇ ਉਹ ਇਸ ਤਰ੍ਹਾਂ ਕਰੀਬ 70 ਕਿਲੋਮੀਟਰ ਾਦਾ ਪੈਂਡਾ ਤੈਅ ਕਰਕੇ ਮੁਕੇਰੀਆਂ ਦੇ ਉਚੀ ਬੱਸੀ ਆ ਕੇ ਰੋਕੀ ਗਈ।

The post ਮਾਲ ਗੱਡੀ ਬਗ਼ੈਰ ਡਰਾਈਵਰ ਦੌੜੀ: ਰੇਲਵੇ ਨੇ ਸਟੇਸ਼ਨ ਮਾਸਟਰ ਸਣੇ 6 ਜਣੇ ਮੁਅੱਤਲ ਕੀਤੇ appeared first on Punjabi Tribune.


Source link

Check Also

ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਦਾ ਸਾਂਝਾ ਅਪਰੇਸ਼ਨ: 3450 ਲਿਟਰ ਇਥਨੋਲ ਬਰਾਮਦ ਤੇ 3 ਕਾਬੂ

ਗੁਰਦੀਪ ਸਿੰਘ ਲਾਲੀ ਸੰਗਰੂਰ, 27 ਅਪਰੈਲ ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਵਲੋਂ ਸਾਂਝੇ ਅਪਰੇਸ਼ਨ …