ਰਾਏਪੁਰ, 25 ਫਰਵਰੀ
ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ’ਚ ਮੰਗਲਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਚਾਰ ਨਕਸਲੀ ਮਾਰੇ ਗਏ। ਇਹ ਜਾਣਕਾਰੀ ਸੀਨੀਅਰ ਪੁਲੀਸ ਅਧਿਕਾਰੀ ਨੇ ਦਿੱਤੀ। ਜਾਣਕਾਰੀ ਅਨੁਸਾਰ ਜਾਂਗਲਾ ਪੁਲੀਸ ਸਟੇਸ਼ਨ ਦੇ ਇਲਾਕੇ ’ਚ ਡੀਆਰਜੀ ਅਤੇ ਸੀਆਰਪੀਐਫ ਦੀਆਂ ਟੀਮਾਂ ਵੱਲੋਂ ਨਕਸਲੀਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਡੀਆਰਜੀ ਦੀ ਪੈਟਰੋਲਿੰਗ ਟੀਮ ਚੋਟੇ ਤੁੰਗਲੀ ਜੰਗਲਾਂ ’ਚ ਮੌਜੂਦ ਸੀ ਤਾਂ ਉਥੇ ਇਸ ਦਾ ਮੁਕਾਬਲਾ ਨਕਸਲੀਆਂ ਨਾਲ ਹੋਇਆ। ਦੁਵੱਲੀ ਗੋਲੀਬਾਰੀ ਮਗਰੋਂ ਘਟਨਾ ਸਥਾਨ ਤੋਂ ਚਾਰ ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ ਜਦੋਂ ਕਿ ਅਜੇ ਜਾਂਚ ਮੁਹਿੰਮ ਜਾਰੀ ਹੈ। -ਪੀਟੀਆਈ
The post ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਚਾਰ ਨਕਸਲੀ ਹਲਾਕ appeared first on Punjabi Tribune.
Source link
Asian Tribune Your Multilingual Newspaper covering World and local news News