Home / Punjabi News / ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਦਾ ਸਾਂਝਾ ਅਪਰੇਸ਼ਨ: 3450 ਲਿਟਰ ਇਥਨੋਲ ਬਰਾਮਦ ਤੇ 3 ਕਾਬੂ

ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਦਾ ਸਾਂਝਾ ਅਪਰੇਸ਼ਨ: 3450 ਲਿਟਰ ਇਥਨੋਲ ਬਰਾਮਦ ਤੇ 3 ਕਾਬੂ

ਗੁਰਦੀਪ ਸਿੰਘ ਲਾਲੀ
ਸੰਗਰੂਰ, 27 ਅਪਰੈਲ
ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਵਲੋਂ ਸਾਂਝੇ ਅਪਰੇਸ਼ਨ ਦੌਰਾਨ ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੋਸਤਾਨ ਪੈਟਰੋਲੀਅਮ ਦੇ ਡੰਪਾਂ ਨਜ਼ਦੀਕ ਪਾਤੜਾਂ ਰੋਡ ’ਤੇ ਵੱਖ-ਵੱਖ ਪਲਾਟਾਂ/ਗੋਦਾਮਾਂ ਵਿਚੋਂ 3450 ਲਿਟਰ ਇਥੇਨੋਲ/ਸਪਰਿਟ ਬਰਾਮਦ ਕੀਤਾ ਹੈ ਅਤੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਥਾਣਾ ਸਦਰ ਵਿਖੇ ਪੰਜ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਤੇ ਦੋ ਦੀ ਗ੍ਰਿਫਤਾਰੀ ਬਾਕੀ ਹੈ। ਅੱਜ ਕਪਤਾਨ ਪੁਲੀਸ (ਡੀ) ਪਲਵਿੰਦਰ ਸਿੰਘ ਚੀਮਾ ਨੇ ਸਹਾਇਕ ਕਮਿਸ਼ਨਰ ਆਬਕਾਰੀ ਰੋਹਿਤ ਗਰਗ ਦੀ ਮੌਜੂਦਗੀ ’ਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਐੱਸਐੱਸਪੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੰਦੀਪ ਸਿੰਘ ਇੰਚਾਰਜ ਸੀਆਈਏ ਸਟਾਫ਼ ਵਲੋਂ ਪੁਲੀਸ ਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਗਈ। ਸਹਾਇਕ ਥਾਣੇਦਾਰ ਪ੍ਰੇਮ ਸਿੰਘ ਅਤੇ ਐਕਸਾਈਜ਼ ਇੰਸਪੈਕਟਰ ਭੁਪਿੰਦਰ ਸਿੰਘ ਸਰਕਲ ਅਫ਼ਸਰ ਲੌਂਗੋਵਾਲ ਦੀ ਅਗਵਾਈ ਵਾਲੀ ਟੀਮ ਵਲੋਂ ਇੰਡੀਅਨ ਆਇਲ ਡੰਪ ਮਹਿਲਾਂ ਰੋਡ ਸੰਗਰੂਰ ਦੇ ਸਾਹਮਣੇ ਜਾਂਦੇ ਕੱਚੇ ਰਸਤੇ ’ਤੇ ਪਲਾਟ ਦੀ ਚਾਰਦੀਵਾਰੀ ਵਿਚੋਂ ਬਿਕਰਮ ਸਿੰਘ ਉਰਫ਼ ਵਿੱਕੀ ਵਾਸੀ ਕੰਮੋਮਾਜਰਾ ਕਲਾਂ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ’ਚੋਂ 100 ਲਿਟਰ ਇਥਨੋਲ/ਸਪਿਰਟ ਬਰਾਮਦ ਕੀਤਾ। ਦੂਜੀ ਪਾਰਟੀ ’ਚ ਸਹਾਇਕ ਥਾਣੇਦਾਰ ਯਾਦਵਿੰਦਰ ਸਿੰਘ ਅਤੇ ਐਕਸਾਈਜ਼ ਇੰਸਪੈਕਟਰ ਅਸ਼ੋਕ ਕੁਮਾਰ ਸਰਕਲ ਸੰਗਰੂਰ ਵਲੋਂ ਸਮੇਤ ਪੁਲੀਸ ਪਾਰਟੀ ਤੇਲ ਡੰਪ ਦੇ ਸਾਹਮਣੇ ਰੋਡ ’ਤੇ ਪਲਾਟ ਦੀ ਚਾਰਦੀਵਾਰੀ ’ਚੋਂ ਹਰਪ੍ਰੀਤ ਸਿੰਘ ਉਰਫ਼ ਜੱਗੀ ਵਾਸੀ ਚੰਗਾਲੀਵਾਲਾ ਅਤੇ ਇਕਬਾਲ ਸਿੰਘ ਵਾਸੀ ਸੇਖੂਵਾਸ ਥਾਣਾ ਲਹਿਰਾ ਨੂੰ ਕਾਬੂ ਕਰਕੇ 6 ਡਰੰਮਾਂ ’ਚੋਂ 1200 ਲਿਟਰ ਇਥਨੋਲ/ਸਪਿਰਟ, ਇੱਕ ਖਾਲੀ ਡਰੰਮ, ਕੀਪ ਲੋਹਾ, ਬਾਲਟੀ, ਪਾਈਪ 8 ਫੁੱਟ ਲੰਮਾ ਬਰਾਮਦ ਕੀਤਾ। ਤੀਜੀ ਪਾਰਟੀ ’ਚ ਸਹਾਇਕ ਥਾਣੇਦਾਰ ਬਲਕਾਰ ਸਿੰਘ ਅਤੇ ਐਕਸਾਈਜ਼ ਇੰਸਪੈਕਟਰ ਗੋਵਰਧਨ ਗੋਪਾਲ ਸਰਕਲ ਅਫ਼ਸਰ ਲਹਿਰਾ ਨੇ ਸਮੇਤ ਪੁਲੀਸ ਪਾਰਟੀ ਦੇ ਮੁੁਹੰਮਦ ਸ਼ਾਹਨਵਾਜ਼ ਵਾਸੀ ਗੋਗਰ ਜ਼ਿਲ੍ਹਾ ਪੂਰਨੀਆ ਬਿਹਾਰ ਹਾਲ ਗਰੀਬ ਢਾਬਾ ਕੰਮੋਮਾਜਰਾ ਕਲਾਂ ਅਤੇ ਮੁਹੰਮਦ ਕਮਰੂਲ ਉਰਫ਼ ਸਮਸ਼ੇਰ ਵਾਸੀ ਪੂਰਨੀਆ ਹਾਲ ਸਮਸ਼ੇਰ ਢਾਬਾ ਕੰਮੋਮਾਜਰਾ ਕਲਾਂ ਦੇ ਪਿੰਡ ਖੇੜੀ ਦੇ ਓਵਰਬ੍ਰਿਜ ਚੜ੍ਹਨ ਤੋਂ ਪਹਿਲਾਂ ਖੱਬੇ ਪਾਸੇ ਚਾਰਦੀਵਾਰੀ ਵਾਲੇ ਪਲਾਟ ’ਚ ਛਾਪੇਮਾਰੀ ਕੀਤੀ, ਜਿਸ ਵਿਚੋਂ 10 ਡਰੰਮਾਂ ’ਚੋ 2150 ਲਿਟਰ ਇਥਨੋਲ/ਸਪਿਰਟ, ਕੀਪ ਲੋਹਾ, ਬਾਲਟੀ, ਪਾਈਪ ਪਲਾਸਟਿਕ ਬਰਾਮਦ ਕੀਤਾ ਗਿਆ ਪਰ ਮੌਕੇ ਤੋਂ ਦੋਵੇਂ ਮੁਲਜ਼ਮ ਨਹੀਂ ਮਿਲੇ ਜਿਨ੍ਹਾਂ ਦੀ ਗ੍ਰਿਫ਼ਤਾਰੀ ਬਾਕੀ ਹੈ। ਐੱਸਪੀ ਨੇ ਦੱਸਿਆ ਕਿ ਇਥਨੋਲ ਖਤਰਨਾਕ ਪਦਾਰਥ ਹੈ ਜੋ ਪੈਟਰੋਲ ਵਿਚ ਪੈਂਦਾ ਹੈ। ਇਹ ਇਨ੍ਹਾਂ ਕੋਲ ਕਿਵੇਂ ਆਇਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਬਿਕਰਮ ਸਿੰਘ ਉਰਫ਼ ਵਿੱਕੀ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹੈ।

The post ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਦਾ ਸਾਂਝਾ ਅਪਰੇਸ਼ਨ: 3450 ਲਿਟਰ ਇਥਨੋਲ ਬਰਾਮਦ ਤੇ 3 ਕਾਬੂ appeared first on Punjabi Tribune.


Source link

Check Also

ਤਰਨਜੀਤ ਸੰਧੂ, ਰਵਨੀਤ ਬਿੱਟੂ, ਚਰਨਜੀਤ ਚੰਨੀ ਵੱਲੋਂ ਨਾਮਜ਼ਦਗੀ ਪੱਤਰ ਦਾਖਲ

ਚੰਡੀਗੜ੍ਹ, 10 ਮਈ ਤਰਨਜੀਤ ਸਿੰਘ ਸੰਧੂ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਰੰਧਾਵਾ, ਰਵਨੀਤ ਸਿੰਘ ਬਿੱਟੂ ਅਤੇ …