Home / Punjabi News / ਆਈਪੀਐੱਲ: ਦਿੱਲੀ ਨੇ ਫਸਵੇਂ ਮੁਕਾਬਲੇ ’ਚ ਮੁੰਬਈ ਨੂੰ ਹਰਾਇਆ

ਆਈਪੀਐੱਲ: ਦਿੱਲੀ ਨੇ ਫਸਵੇਂ ਮੁਕਾਬਲੇ ’ਚ ਮੁੰਬਈ ਨੂੰ ਹਰਾਇਆ

ਨਵੀਂ ਦਿੱਲੀ, 27 ਅਪਰੈਲ

ਦਿੱਲੀ ਕੈਪਟੀਲਜ਼ ਨੇ ਅੱਜ ਇੱਥੇ ਜੇਕ ਫਰੇਜ਼ਰ ਮੈਕਗੁਰਕ ਦੀ ਹਮਲਾਵਰ ਬੱਲੇਬਾਜ਼ੀ ਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਮੁੰਬਈ ਇੰਡੀਅਨਜ਼ ਨੂੰ 10 ਦੌੜਾਂ ਨਾਲ ਹਰਾ ਕੇ ਆਈਪੀਐੱਲ ਪਲੇਅ-ਆਫ ਵਿਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਰੱਖੀਆਂ। ਦਿੱਲੀ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੈਕਗੁਰਕ ਦੀਆਂ 27 ਗੇਂਦਾਂ ’ਤੇ 84 ਦੌੜਾਂ ਅਤੇ ਟ੍ਰਿਸਟਨ ਸਟੱਬਜ਼ ਦੀ 48 ਦੌੜਾਂ ਦੀ ਪਾਰੀ ਸਦਕਾ 20 ਓਵਰਾਂ ’ਚ ਚਾਰ ਵਿਕਟਾਂ ਗੁਆ ਕੇ 257 ਦੌੜਾਂ ਬਣਾਈਆਂ। ਮੈਕਗੁਰਕ ਨੇ ਆਪਣੀ ਪਾਰੀ ’ਚ 11 ਚੌਕੇ ਤੇ 2 ਛੱਕੇ ਮਾਰੇ। ਟੀਮ ਵੱਲੋਂ ਸ਼ਾਈ ਹੋਪ ਨੇ 41 ਦੌੜਾਂ, ਅਭਿਸ਼ੇਕ ਪੋਰੇਲ ਨੇ 36 ਤੇ ਕਪਤਾਨ ਰਿਸ਼ਭ ਪੰਤ ਨੇ 29 ਦੌੜਾਂ ਬਣਾਈਆਂ। ਇਸ ਦੇ ਜਵਾਬ ’ਚ ਜਿੱਤ ਲਈ 258 ਦੌੜਾਂ ਦਾ ਟੀਚਾ ਹਾਸਲ ਕਰਨ ਆਈ ਮੁੰਬਈ ਇੰਡੀਅਨਜ਼ ਟੀਮ 9 ਵਿਕਟਾਂ ਗੁਆ ਕੇ 247 ਦੌੜਾਂ ਹੀ ਬਣਾ ਸਕੀ। ਹਾਲਾਂਕਿ ਟੀਮ ਵੱਲੋਂ ਤਿਲਕ ਵਰਮਾ (63 ਦੌੜਾਂ) ਨੇ ਨੀਮ ਸੈਂਕੜਾ ਜੜਿਆ ਅਤੇ ਕਪਤਾਨ ਹਾਰਦਿਕ ਪਾਂਡਿਆ ਨੇ 46 ਦੌੜਾਂ ਤੇ ਟਿਮ ਡੇਵਿਡ ਨੇ 37 ਦੌੜਾਂ ਦੀ ਪਾਰੀ ਖੇਡੀ ਪਰ ਉਹ ਟੀਮ ਨੂੰ ਜਿਤਾ ਨਾ ਸਕੇ। ਦਿੱਲੀ ਵੱਲੋਂ ਮੁਕੇਸ਼ ਕੁਮਾਰ ਤੇ ਆਰ.ਡੀ. ਸਲਾਮ ਨੇ ਤਿੰਨ-ਤਿੰਨ ਜਦਕਿ ਖਲੀਲ ਅਹਿਮਦ ਨੇ ਦੋ ਵਿਕਟਾਂ ਲਈਆਂ। -ਏਜੰਸੀ

The post ਆਈਪੀਐੱਲ: ਦਿੱਲੀ ਨੇ ਫਸਵੇਂ ਮੁਕਾਬਲੇ ’ਚ ਮੁੰਬਈ ਨੂੰ ਹਰਾਇਆ appeared first on Punjabi Tribune.


Source link

Check Also

Top 10 Punjabi News Headlines and Trends from 24 July 2026

ABP Sanjha Top 10, 24 July 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …