Home / Punjabi News / ਭਾਜਪਾ ਨੇ ਪੂਨਮ ਮਹਾਜਨ ਦੀ ਟਿਕਟ ਕੱਟ ਕੇ ਉੱਜਵਲ ਨਿਕਮ ਨੂੰ ਉੱਤਰ ਕੇਂਦਰੀ ਮੁੰਬਈ ਤੋਂ ਉਮੀਦਵਾਰ ਬਣਾਇਆ

ਭਾਜਪਾ ਨੇ ਪੂਨਮ ਮਹਾਜਨ ਦੀ ਟਿਕਟ ਕੱਟ ਕੇ ਉੱਜਵਲ ਨਿਕਮ ਨੂੰ ਉੱਤਰ ਕੇਂਦਰੀ ਮੁੰਬਈ ਤੋਂ ਉਮੀਦਵਾਰ ਬਣਾਇਆ

ਨਵੀਂ ਦਿੱਲੀ/ਮੁੰਬਈ, 27 ਅਪਰੈਲ
ਭਾਜਪਾ ਨੇ ਅੱਜ ਪ੍ਰਸਿੱਧ ਵਕੀਲ ਉੱਜਵਲ ਦੇਵਰਾਓ ਨਿਕਮ ਨੂੰ ਮੌਜੂਦਾ ਸੰਸਦ ਮੈਂਬਰ ਪੂਨਮ ਮਹਾਜਨ ਦੀ ਥਾਂ ਮੁੰਬਈ ਉੱਤਰ ਕੇਂਦਰੀ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਹੈ। ਨਿਕਮ ਮੁੰਬਈ ਅਤਿਵਾਦੀ ਹਮਲੇ ਦੇ ਮਾਮਲੇ ‘ਚ ਸਰਕਾਰੀ ਵਕੀਲ ਸੀ। ਨਿਕਮ 1993 ਦੇ ਮੁੰਬਈ ਲੜੀਵਾਰ ਧਮਾਕਿਆਂ ਅਤੇ 26/11 ਦੇ ਹਮਲਿਆਂ ਤੋਂ ਬਾਅਦ ਫੜੇ ਅਤਿਵਾਦੀ ਅਜਮਲ ਕਸਾਬ ਦੇ ਮੁਕੱਦਮੇ ਵਰਗੇ ਕਈ ਮਹੱਤਵਪੂਰਨ ਮਾਮਲਿਆਂ ਵਿੱਚ ਵਿਸ਼ੇਸ਼ ਸਰਕਾਰੀ ਵਕੀਲ ਰਹੇ ਹਨ।
ਮਰਹੂਮ ਭਾਜਪਾ ਨੇਤਾ ਪ੍ਰਮੋਦ ਮਹਾਜਨ ਦੀ ਧੀ ਪੂਨਮ ਮਹਾਜਨ 2014 ਅਤੇ 2019 ਵਿੱਚ ਮੁੰਬਈ ਉੱਤਰ ਕੇਂਦਰੀ ਸੀਟ ਤੋਂ ਚੁਣੀ ਗਈ ਸੀ। ਪੂਨਮ ਭਾਜਪਾ ਦੇ ਯੂਥ ਵਿੰਗ ਦੀ ਸਾਬਕਾ ਪ੍ਰਧਾਨ ਵੀ ਹੈ। ਪਾਰਟੀ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਜਥੇਬੰਦੀ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਪੂਨਮ ਦੀ ਟਿਕਟ ਰੱਦ ਕੀਤੀ ਗਈ ਹੈ। ਕੁਝ ਸਮੇਂ ਤੋਂ ਅਜਿਹੇ ਸੰਕੇਤ ਮਿਲ ਰਹੇ ਸਨ ਕਿ ਇਸ ਵਾਰ ਪੂਨਮ ਮਹਾਜਨ ਨੂੰ ਉਮੀਦਵਾਰ ਨਹੀਂ ਬਣਾਇਆ ਜਾਵੇਗਾ।

The post ਭਾਜਪਾ ਨੇ ਪੂਨਮ ਮਹਾਜਨ ਦੀ ਟਿਕਟ ਕੱਟ ਕੇ ਉੱਜਵਲ ਨਿਕਮ ਨੂੰ ਉੱਤਰ ਕੇਂਦਰੀ ਮੁੰਬਈ ਤੋਂ ਉਮੀਦਵਾਰ ਬਣਾਇਆ appeared first on Punjabi Tribune.


Source link

Check Also

ਤਰਨਜੀਤ ਸੰਧੂ, ਰਵਨੀਤ ਬਿੱਟੂ, ਚਰਨਜੀਤ ਚੰਨੀ ਵੱਲੋਂ ਨਾਮਜ਼ਦਗੀ ਪੱਤਰ ਦਾਖਲ

ਚੰਡੀਗੜ੍ਹ, 10 ਮਈ ਤਰਨਜੀਤ ਸਿੰਘ ਸੰਧੂ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਰੰਧਾਵਾ, ਰਵਨੀਤ ਸਿੰਘ ਬਿੱਟੂ ਅਤੇ …