Home / Punjabi News / ਚੀਨੀ ਵਿਦੇਸ਼ ਮੰਤਰੀ ਕਿਨ ਗਾਂਗ ਦੀ ‘ਸਟੇਟ ਕਾਊਂਸਲਰ’ ਵਜੋਂ ਤਰੱਕੀ

ਚੀਨੀ ਵਿਦੇਸ਼ ਮੰਤਰੀ ਕਿਨ ਗਾਂਗ ਦੀ ‘ਸਟੇਟ ਕਾਊਂਸਲਰ’ ਵਜੋਂ ਤਰੱਕੀ

ਪੇਈਚਿੰਗ, 12 ਮਾਰਚ

ਚੀਨ ਦੇ ਵਿਦੇਸ਼ ਮੰਤਰੀ ਕਿਨ ਗਾਂਗ ਨੂੰ ‘ਸਟੇਟ ਕਾਊਂਸਲਰ’ ਵਜੋਂ ਤਰੱਕੀ ਦਿੱਤੀ ਗਈ ਹੈ, ਜਿਸ ਨਾਲ ਉਹ ਭਾਰਤ-ਚੀਨ ਸਰਹੱਦ ਬਾਰੇ ਗੱਲਬਾਤ ਲਈ ਚੀਨ ਦੇ ਵਿਸ਼ੇਸ਼ ਪ੍ਰਤੀਨਿਧ ਦੇ ਅਹੁਦੇ ‘ਤੇ ਨਿਯੁਕਤ ਹੋਣ ਵਾਲੇ ਸੰਭਾਵੀ ਉਮੀਦਵਾਰ ਬਣ ਜਾਣਗੇ। ਚੀਨੀ ਸੰਸਦ ਨੈਸ਼ਨਲ ਪੀਪਲਜ਼ ਕਾਂਗਰਸ (ਐੱਨਪੀਸੀ) ਆਪਣਾ ਸਾਲਾਨਾ ਸੈਸ਼ਨ ਕਰ ਰਹੀ ਹੈ। ਐੱਨਪੀਸੀ ਨੇ ਕਿਨ ਦੀ ਵਿਦੇਸ਼ ਮੰਤਰੀ ਵਜੋਂ ਨਿਯੁਕਤੀ ਦਾ ਸਮਰਥਨ ਕੀਤਾ ਅਤੇ ਉਨ੍ਹਾਂ ਨੂੰ ‘ਸਟੇਟ ਕਾਊਂਸਲਰ’ ਦੇ ਅਹੁਦੇ ‘ਤੇ ਤਰੱਕੀ ਦਿੱਤੀ ਜੋ ਕਿ ਚੀਨੀ ਸਰਕਾਰ ਦੇ ਕਾਰਜਕਾਰੀ ਅੰਗ ਸਟੇਟ ਕਾਊਂਸਲ ਜਾਂ ਕੇਂਦਰੀ ਕੈਬਨਿਟ ਅੰਦਰ ਇਕ ਉੱਚ ਅਹੁਦਾ ਹੁੰਦਾ ਹੈ। ਕਿਨ (56) ਨੂੰ ਦਸੰਬਰ ਵਿੱਚ ਵਾਂਗ ਯੀ ਤੋਂ ਬਾਅਦ ਵਿਦੇਸ਼ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਸੀ ਅਤੇ ਯੀ ਨੂੰ ਚੀਨ ਦੀ ਸੱਤਾਧਿਰ ਕਮਿਊਨਿਸਟ ਪਾਰਟੀ (ਸੀਪੀਸੀ) ਦੇ ਸਿਆਸੀ ਬਿਊਰੋ ਲਈ ਚੁਣਿਆ ਗਿਆ ਜੋ ਕਿ ਪਾਰਟੀ ਦੀ ਪ੍ਰਮੁੱਖ ਨੀਤੀਗਤ ਸੰਸਥਾ ਹੈ। ਸਟੇਟ ਕਾਊਂਸਲਰ ਦੇ ਅਹੁਦੇ ‘ਤੇ ਕਿਨ ਦੀ ਤਰੱਕੀ ਉਨ੍ਹਾਂ ਨੂੰ 2003 ਵਿੱਚ ਗਠਿਤ ਭਾਰਤ-ਚੀਨ ਸਰਹੱਦੀ ਤੰਤਰ ਦੇ ਵਿਸ਼ੇਸ਼ ਪ੍ਰਤੀਨਿਧ (ਐੱਸਆਰ) ਵਜੋਂ ਉਨ੍ਹਾਂ ਦੀ ਨਿਯੂਕਤੀ ਲਈ ਸੰਭਾਵੀ ਉਮੀਦਵਾਰ ਦੇ ਤੌਰ ‘ਤੇ ਖੜ੍ਹਾ ਕਰੇਗੀ। ਇਹ ਤੰਤਰ ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ ਵਿੱਚ ਸੁਧਾਰ ਤੇ ਸਰਹੱਦੀ ਮੁੱਦਿਆਂ ਬਾਰੇ ਗੱਲਬਾਤ ਲਈ ਇਕ ਉੱਚ ਪੱਧਰੀ ਪ੍ਰਣਾਲੀ ਹੈ। -ਪੀਟੀਆਈ


Source link

Check Also

ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਦਾ ਸਾਂਝਾ ਅਪਰੇਸ਼ਨ: 3450 ਲਿਟਰ ਇਥਨੋਲ ਬਰਾਮਦ ਤੇ 3 ਕਾਬੂ

ਗੁਰਦੀਪ ਸਿੰਘ ਲਾਲੀ ਸੰਗਰੂਰ, 27 ਅਪਰੈਲ ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਵਲੋਂ ਸਾਂਝੇ ਅਪਰੇਸ਼ਨ …