Home / Community-Events / ਮੇਲਾ ਪੰਜਾਬੀਆ ਦਾ

ਮੇਲਾ ਪੰਜਾਬੀਆ ਦਾ

ਮੇਲਾ ਪੰਜਾਬੀਆ ਦਾ

img_9366ਬਿੰਦੀ ਬਰਾੜ ਨੇ ਲੁੱਟਿਆ
ਵੱਖ ਵੱਖ ਸਖਸੀਅਤਾਂ ਵੀ ਸਨਮਾਨੀਆਂ ਗਈਆਂ
ਐਡਮਿੰਟਨ (ਰਘਵੀਰ ਬਲਾਸਪੁਰੀ) ਕੈਲਗਿਰੀ ਦੀ ਇੰਡੋ ਕੈਨੇਡੀਅਨ ਆਰਟਿਸਟ ਕਲੱਬ ਅਤੇ ਰੇਡੀਉ ਸੁਰ ਸੰਗਮ ਦੇ ਸਾਂਝੇ ਉਪਰਾਲੇ ਨਾਲ ਐਡਮਿੰਟਨ ਵਿਚ ਮੇਲਾ ਪੰਜਾਬੀਆਂ ਦੇ ਨਾ ਦਾ ਪ੍ਰੋਗਰਾਮ ਮਹਾਰਾਜਾ ਬੈਕਿਉਟ ਹਾਲ ਵਿਚ ਕਰਵਾਇਆ ਗਿਆ ਸੀ ।ਜਿਸ ਵਿਚ ਸੱਾਨਕ ਕਲਾਕਾਰਾਂ ਤੋ ਇਲਾਵਾ ਕੈਲਗਿਰੀ ਤੇ ਸੈਸਕਾਟੂਨ ਤੋ ਆਏ ਕਲਾਕਾਰਾਂ ਨੇ ਰੰਗ ਬੰਨਿਆ।ਇਸ ਮੇਲੇ ਦੀ ਕੋਈ ਟਿਕਟ ਨਹੀ ਸੀ।ਇਸ ਮੇਲੇ ਦਾ ਅੰਹਾਜ ਕੈਲਗਿਰੀ ਤੋ ਨੌਜਵਾਨ ਲਜਾਕਾਰ ਯੁਵਰਾਜ ਸਿੰਘ ਦੇ ਗੀਤ ‘ਦੁਨੀਆਂ ਦੇ ਮੇਲੇ ਵਿਚ ਲੋਕੀ ਆਉਦੇ ਰਹਿੰਦੇ,ਮਰ ਜਾਦੇ ਜੋ ਦੇਸ ਲਈ ਉਹ ੋਜਉਦੇ ਰਹਿੰਦੇ’ ਨਾਲ ਹੋਈ ਫਿਰ ਲੋਕ ਤੱਥ ਵੀ ਪੇਸ ਕੀਤੇ।ਯੂਨੀਵਰਸਟੀ ਦੇ ਵਿਦਿਆਰਥੀ ਤੇ ਗਾਇਕ ਅਰਜਨ ਨੇ ਆਪਣੇ ਹਿੰਦੀ ਗੀਤਾਂ ਨਾਲ ਹਾਜਰੀ ਲੁਆਈ।ਬਲਬੀਰ ਗੋਰਾਂ ਦੇ ਪਰਵਾਰਿਕ ਗੀਤਾਂ ਨੂੰ ਦਰਸਕਾਂ ਵੱਲੋ ਬਹੁਤ ਹੀ ਸਲਾਹਿਆ ਗਿਆ।ਲਾਡੀ ਪੱਡਾ ਨੇ ‘ਕਿੱਤੇ ਕੱਲੀ ਬਹਿਕੇ ਸੋਚੀ ਨੀ ਅਸੀ ਕੀ ਨੀ ਕੀਤਾ ਤੇਰੇ ‘ ਲਈ ਪੇਸ ਕੀਤਾ।ਕੈਲਗਿਰੀ ਤੋ ਆਏ ਸੁਖਵਿੰਦਰ ਤੂਰ ਨੇ’ਬੱਦਲਾ ਵੇ ਬੱਦਲਾ ਅੱਜ ਸਾਡੇ ਪਿੰਡ ਉੱਤੋ ਐਵੇ ਲੰਘ ਜਾਈ ਨਾ ‘ਗੀਤ ਸੁਣਾਇਆ।ਉਪਿੰਦਰ ਮਠਾੜੂ ਤੇ ਵਾਨੀਆ ਜਿਬਰਾਨ ਨੇ ਦੋਗਾਣਾ ਸਾਹਣੇ ਖਲੋ ਮਾਹੀਆਂ ਸਾਹਮਣੇ ਖਲੋ ਨਾਲ ਹਾਜਰੀ ਲੁਆਈ।ਬਿੰਦੀ ਬਰਾੜ ਨੇ ਦਮਦਾਰ ਅਵਾਜ ਵਿਚ ਗਾਣਿਆ ਦੀ ਝੜ਀ਿ ਹੀ ਲਾ ਦਿੱਤੀ ਜਿਨਾ ਵਿਚ ਆਪਣਾ ਮਸਹੂ੍ਰ ਗੀਤ ਜੇ ਰੁਸ ਪ੍ਰਹਾਉਣਾ ਸਾਰੇ ਪਿੰਡ ਤੋ ਸੂਤ ਨੀ ਆਉਣਾ ਵੀ ਸੁਣਾਇਆ ਤੇ ਮੇਲੇ ਲੁੱਟ ਕੇ ਲੈ ਗਿਆ।ਇਸ ਸਮੇ ਤੇ ਬਲਬੀਰ ਗੋਰਾ,ਤਰਨਜੀਤ ਮੰਡ ਕੈਲਗਿਰੀ,ਬਲਜਿੰਦਰ ਸੰਘਾ,ਰਣਜੀਤ ਸਿੰਘ ਸਿੱਧੂ ਨੈਸਨਲ ਪੰਜਾਬੀ ਅਖਬਾਰ ਦੇ ਐਡੀਟਰ ਇਨ ਚੀਫ,ਪੰਜਾਬ ਇਨਸੋਰਸ ਤੋ ਸੰਦੀਪ ਆਹੂਜਾ,ਸੇਰ ਜੰਗ ਰਾਣਾ ਵੱਲੋ ਅਜਾਇਬ ਸਿੰਘ ਮਾਨ ਨੂੰ ਸੋਸਲ ਸਰਵਿਸ ਅਵਾਰਡ,ਕੈਲਗਿਰੀ ਦੇ ਮਸਹੂਰ ਲਿਖਾਰੀ ਮਹਿੰਦਰ ਪਾਲ ਸਿੰਘ ਪਾਲ ਨੂੰ ਨੰਦ ਲਾਲ ਨੂਰਪੁਰੀ ਅਵਾਰਡ,ਕਮਿੳਨਟੀ ਸਰਵਿਸ ਅਵਾਰਡ ਜੋਰਾ ਸਿੰਘ ਝੱਜ ਨੂੰ,ਬਿੰਦੀ ਬਰਾੜ ਨੂੰ ਲਾਲ ਚੰਦ ਯੱਮਲਾ ਜੱਟ ਅਵਾਰਡ,ਲਾਡੀ ਪੱਡਾ ਨੂੰ ਸਾਇਨਿੰਗ ਸਟਾਰ ਆਫ ਅਲਬਰਟਾ ਅਤੇ ਪੂਨੀਤ ਰਿਆੜ ਨੂੰ ਵੀ ਸਾਇਨਿੰਗ ਸਟਾਰ ਆਫ ਅਲਬਰਟਾ ਨਾਲ ਦਰਸਕਾਂ ਦੀਆਂ ਤਾੜੀਆਂ ਦੀ ਗੂੰਜ ਵਿਚ ਦਿੱਤੇ ਗਏ ਸਨ।ਸਟੇਜ ਸਕੱਤਰ ਦੀ ਜੁਮੇਵਾਰੀ ਹਰਜਿੰਦਰ ਹੈਰੀ ਤੇ ਰਣਜੀਤ ਸਿੰਘ ਸਿੱਧੂ ਐਡੀਟਰ ਪੰਜਾਬੀ ਨੈਸਨਲ  ਵੱਲੋ ਬਾਖੂਬੀ ਨਾਲ ਨਿਭਾਈ ਗਈ ਸੀ।

Check Also

Himachal Mitra Mandal organized “Dhaam”

Himachal Mitra Mandal organized “Dhaam”

Himachal Mitra Mandal organized “Dhaam” Edmonton (ATB): The Himachal Mitra Mandal Association Edmonton, Alberta, organized …