Home / Punjabi News / ਸੰਯੁਕਤ ਰਾਸ਼ਟਰ ਮੁਖੀ ਵੱਲੋਂ ਅਨਾਜ ਦੀ ਕਮੀ ਕਾਰਨ ਤਬਾਹੀ ਦੀ ਚਿਤਾਵਨੀ

ਸੰਯੁਕਤ ਰਾਸ਼ਟਰ ਮੁਖੀ ਵੱਲੋਂ ਅਨਾਜ ਦੀ ਕਮੀ ਕਾਰਨ ਤਬਾਹੀ ਦੀ ਚਿਤਾਵਨੀ

ਬਰਲਿਨ, 24 ਜੂਨ

ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਚਿਤਾਵਨੀ ਦਿੱਤੀ ਹੈ ਕਿ ਅਨਾਜ ਦੀ ਕਮੀ ਕਾਰਨ ਦੁਨੀਆ ਭਰ ‘ਚ ਤਬਾਹੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ‘ਚ ਜੰਗ ਨੇ ਵਾਤਾਵਰਨ ਸਬੰਧੀ ਵਿਗਾੜ ਪੈਦਾ ਕੀਤੇ ਹਨ। ਇਸ ਤੋਂ ਇਲਾਵਾ ਕਰੋਨਾਵਾਇਰਸ ਮਹਾਮਾਰੀ ਅਤੇ ਆਲਮੀ ਭੁੱਖਮਰੀ ਸੰਕਟ ਪਹਿਲਾਂ ਤੋਂ ਹੀ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਬਰਲਿਨ ‘ਚ ਇਕੱਤਰ ਹੋਏ ਅਮੀਰ ਅਤੇ ਵਿਕਾਸਸ਼ੀਲ ਮੁਲਕਾਂ ਦੇ ਅਧਿਕਾਰੀਆਂ ਨੂੰ ਦਿੱਤੇ ਵੀਡੀਓ ਸੁਨੇਹੇ ‘ਚ ਉਨ੍ਹਾਂ ਕਿਹਾ,”ਮੌਜੂਦਾ ਵਰ੍ਹੇ ‘ਚ ਕਈ ਅਕਾਲ ਐਲਾਨੇ ਜਾਣ ਦਾ ਖ਼ਤਰਾ ਹੈ। ਅਗਲਾ ਵਰ੍ਹਾ ਤਾਂ ਹੋਰ ਵੀ ਮਾੜਾ ਹੋ ਸਕਦਾ ਹੈ।” ਗੁਟੇਰੇਜ਼ ਨੇ ਕਿਹਾ ਕਿ ਏਸ਼ੀਆ, ਅਫ਼ਰੀਕਾ ਅਤੇ ਅਮਰੀਕਾ ‘ਚ ਫ਼ਸਲਾਂ ਦੀ ਪੈਦਾਵਾਰ ਪ੍ਰਭਾਵਿਤ ਹੋ ਸਕਦੀ ਹੈ ਕਿਉਂਕਿ ਦੁਨੀਆ ਭਰ ਦੇ ਕਿਸਾਨ ਖਾਦਾਂ ਅਤੇ ਬਿਜਲੀ ਦੀਆਂ ਵਧ ਰਹੀਆਂ ਕੀਮਤਾਂ ਨਾਲ ਜੂਝ ਰਹੇ ਹਨ। ‘ਕੋਈ ਵੀ ਮੁਲਕ ਅਜਿਹੀ ਤਬਾਹੀ ਦੇ ਸਮਾਜਿਕ ਅਤੇ ਆਰਥਿਕ ਨਤੀਜਿਆਂ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹੇਗਾ।’ ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਵਾਰਤਾਕਾਰ ਅਜਿਹੇ ਸਮਝੌਤੇ ‘ਤੇ ਕੰਮ ਕਰ ਰਹੇ ਹਨ ਜਿਸ ਨਾਲ ਯੂਕਰੇਨ ਅਨਾਜ ਦੀ ਬਰਾਮਦ ਕਰ ਸਕੇਗਾ ਅਤੇ ਰੂਸ ਨੂੰ ਬਿਨਾਂ ਪਾਬੰਦੀਆਂ ਦੇ ਅਨਾਜ ਅਤੇ ਖਾਦਾਂ ਦੁਨੀਆ ਦੀਆਂ ਮੰਡੀਆਂ ‘ਚ ਲਿਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। -ਏਪੀ


Source link

Check Also

ਪੁਣੇ: ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਨੇ ਵੋਟ ਪਾਈ ਪਰ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ

ਪੁਣੇ, 13 ਮਈ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਪ੍ਰਦੀਪ ਵਸੰਤ ਨਾਇਕ …