Home / Punjabi News / ਲਖੀਮਪੁਰ ਕਿਸਾਨ ਕਤਲਕਾਂਡ ਦਾ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਜੇਲ੍ਹ ‘ਚੋਂ ਰਿਹਾਅ

ਲਖੀਮਪੁਰ ਕਿਸਾਨ ਕਤਲਕਾਂਡ ਦਾ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਜੇਲ੍ਹ ‘ਚੋਂ ਰਿਹਾਅ

ਲਖੀਮਪੁਰ ਕਿਸਾਨ ਕਤਲਕਾਂਡ ਦਾ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਜੇਲ੍ਹ ‘ਚੋਂ ਰਿਹਾਅ


ਉਤਰ ਪ੍ਰਦੇਸ਼ ਦੇ ਲਖੀਮਪੁਰ ‘ਚ ਕਿਸਾਨਾਂ ਨੂੰ ਕੁਚਲਣ ਦੇ ਮਾਮਲੇ ‘ਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਦੀ ਮੰਗਲਵਾਰ ਨੂੰ ਜੇਲ੍ਹ ‘ਚੋਂ ਰਿਹਾਈ ਹੋ ਗਈ । ਹਾਈ ਕੋਰਟ ਨੇ ਪੰਜ ਦਿਨ ਪਹਿਲਾਂ ਉਸ ਦੀ ਜ਼ਮਾਨਤ ਦਾ ਆਦੇਸ਼ ਦਿੱਤਾ ਸੀ । ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਲੜਕੇ ਨੂੰ ਪਿਛਲੇ ਵੀਰਵਾਰ ਹਾਈ ਕੋਰਟ ‘ਚੋਂ ਜ਼ਮਾਨਤ ਮਿਲੀ ਸੀ ਤੇ ਪਿਛਲੇ ਸਾਲ ਲਖੀਮਪੁਰ ਖੀਰੀ ਦੇ ਤਿਕੁਨੀਆ ‘ਚ ਕਿਸਾਨਾਂ ਨੂੰ ਗੱਡੀ ਹੇਠ ਦਰੜਨ ਦੇ ਮਾਮਲੇ ‘ਚ ਉਸ ਨੂੰ ਗਿ੍ਫਤਾਰ ਕੀਤਾ ਗਿਆ ਸੀ । ਅਸ਼ੀਸ਼ ਮਿਸ਼ਰਾ ਦੀ ਜ਼ਮਾਨਤ ਦਾ ਆਦੇਸ਼ ਯੂ ਪੀ ‘ਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੀਆਂ ਵੋਟਾਂ ਵਾਲੇ ਦਿਨ 10 ਫਰਵਰੀ ਨੂੰ ਆਇਆ ਸੀ ਅਤੇ ਮੰਗਲਵਾਰ 15 ਫਰਵਰੀ ਨੁੰ ਜ਼ਮਾਨਤ ਹੋਈ । ਅਸ਼ੀਸ਼ ਮਿਸ਼ਰਾ ਦੀ ਜ਼ਮਾਨਤ ਦਾ ਆਦੇਸ਼ ਦਿੰਦੇ ਹੋਏ ਹਾਈ ਕੋਰਟ ਨੇ ਪੁਲਸ ਦੀ ਜਾਂਚ ‘ਤੇ ਗੰਭੀਰ ਸਵਾਲ ਚੁੱਕੇ ਸਨ । ਸੋਮਵਾਰ ਨੂੰ ਜ਼ਿਲ੍ਹਾ ਜੱਜ ਨੇ ਪ੍ਰਾਰਥਨਾ ਪੱਤਰ ‘ਤੇ ਸੁਣਵਾਈ ਕਰਦੇ ਹੋਏ 3 ਲੱਖ ਦੇ ਦੋ ਜ਼ਮਾਨਤੀਆਂ ਅਤੇ ਏਨੀ ਹੀ ਰਕਮ ਦੇ ਦੋ ਨਿੱਜੀ ਮੁਚੱਲਕੇ ਦਾਖਲ ਕਰਨ ਦਾ ਆਦੇਸ਼ ਦਿੱਤਾ ਸੀ, ਜਿਸ ‘ਤੇ ਅਸ਼ੀਸ਼ ਮਿਸ਼ਰਾ ਨੇ ਅਦਾਲਤ ਦੀ ਪ੍ਰਕਿਰਿਆ ਪੂਰੀ ਕਰਦੇ ਹੋਏ ਜ਼ਮਾਨਤ ਦਾਖ਼ਲ ਕਰ ਦਿੱਤੀ । ਅਸ਼ੀਸ਼ ਮਿਸ਼ਰਾ ਪੱਤਰਕਾਰਾ ਨੂੰ ਚਕਮਾ ਦੇ ਕੇ ਜੇਲ੍ਹ ਦੇ ਮੁੱਖ ਗੇਟ ਤੋਂ ਨਿਕਲਣ ਦੀ ਬਜਾਏ ਪਿਛਲੇ ਦਰਵਾਜ਼ਾ ਰਾਹੀਂ ਨਿਕਲ ਗਿਆ । ਜਦ ਉਹ ਘਰ ਪਹੁੰਚ ਗਿਆ ਉਸ ਤੋਂ ਬਾਅਦ ਪੱਤਰਕਾਰਾਂ ਨੂੰ ਪਤਾ ਲੱਗਿਆ ਕਿ ਉਸ ਦੀ ਰਿਹਾਈ ਹੋ ਚੁੱਕੀ ਹੈ ।

The post ਲਖੀਮਪੁਰ ਕਿਸਾਨ ਕਤਲਕਾਂਡ ਦਾ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਜੇਲ੍ਹ ‘ਚੋਂ ਰਿਹਾਅ first appeared on Punjabi News Online.


Source link

Check Also

ਪੁਣੇ: ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਨੇ ਵੋਟ ਪਾਈ ਪਰ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ

ਪੁਣੇ, 13 ਮਈ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਪ੍ਰਦੀਪ ਵਸੰਤ ਨਾਇਕ …