Home / Punjabi News / ਸੰਜੈ ਪੋਪਲੀ ਦੇ ਪੁੱਤ ਨੇ ਗੋਲੀ ਮਾਰ ਕੇ ਖੁ਼ਦਕੁਸ਼ੀ ਕੀਤੀ, ਪਰਿਵਾਰ ਨੇ ਵਿਜੀਲੈਂਸ ’ਤੇ ਗੋਲੀ ਮਾਰਨ ਦੇ ਦੋਸ਼ ਲਗਾਏ

ਸੰਜੈ ਪੋਪਲੀ ਦੇ ਪੁੱਤ ਨੇ ਗੋਲੀ ਮਾਰ ਕੇ ਖੁ਼ਦਕੁਸ਼ੀ ਕੀਤੀ, ਪਰਿਵਾਰ ਨੇ ਵਿਜੀਲੈਂਸ ’ਤੇ ਗੋਲੀ ਮਾਰਨ ਦੇ ਦੋਸ਼ ਲਗਾਏ

ਦਰਸ਼ਨ ਸਿੰਘ ਸੋਢੀ

ਮੁਹਾਲੀ, 25 ਜੂਨ

ਭ੍ਰਿਸ਼ਟਾਚਾਰ ਮਾਮਲੇ ‘ਚ ਗ੍ਰਿਫ਼ਤਾਰ ਆਈਏਐੱਸ ਅਧਿਕਾਰੀ ਸੰਜੈ ਪੋਪਲੀ ਦੇ ਪੁੱਤ ਕਾਰਤਿਕ ਪੋਪਲੀ (27) ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਉਸ ਨੇ ਆਪਣੇ ਪਿਤਾ ਦੇ ਲਾਇਸੈਂਸੀ ਪਿਸਟਲ ਨਾਲ ਸਿਰ ‘ਚ ਗੋਲੀ ਮਾਰੀ। ਇਹ ਦਾਅਵਾ ਚੰਡੀਗੜ੍ਹ ਦੇ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਨੇ ਕੀਤਾ ਹੈ। ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਅੱਜ ਮੁਹਾਲੀ ਵਿਜੀਲੈਂਸ ਦੀ ਟੀਮ ਛਾਣਬੀਣ ਲਈ ਸੰਜੈ ਪੋਪਲੀ ਦੇ ਘਰ ਪਹੁੰਚੀ ਸੀ। ਇਸ ਦੌਰਾਨ ਆਈਏਐੱਸ ਅਧਿਕਾਰੀ ਦੇ ਬੇਟੇ ਨੇ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਦੂਜੇ ਪਾਸੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਜਦੋਂ ਵਿਜੀਲੈਂਸ ਛਾਣਬੀਣ ਕਰ ਰਹੀ ਸੀ ਤਾਂ ਉਦੋਂ ਵਿਜੀਲੈਂਸ ਦਾ ਕਰਮਚਾਰੀ ਕਾਰਤਿਕ ਪੋਪਲੀ ਵੱਲ ਬੰਦੂਕ ਤਾਣ ਕੇ ਖੜਾ ਸੀ। ਬਹਿਸ ਦੌਰਾਨ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਪਰਿਵਾਰ ਦਾ ਦੋਸ਼ ਹੈ ਕਿ ਕਾਰਤਿਕ ਨੂੰ ਵਿਜੀਲੈਂਸ ਨੇ ਗੋਲੀ ਮਾਰੀ ਹੈ। ਉਧਰ ਸੈਕਟਰ-16 ਹਸਪਤਾਲ ਦੇ ਡਾਕਟਰਾਂ ਨੇ ਕਾਰਤਿਕ ਨੂੰ ਮ੍ਰਿਤਕ ਐਲਾਨ ਦਿੱਤਾ ਹੈ।


Source link

Check Also

ਪਟਿਆਲਾ ‘ਚ ਭਰਾ ਨੂੰ ਵੀਡੀਓ ਭੇਜ ਭੈਣ ਨੇ ਕੀਤਾ ਸੁਸਾਈਡ, ਮਰਨ ਤੋਂ ਪਹਿਲਾਂ-ਪਤੀ ਕਹਿੰਦਾ ਮੈਨੂੰ ਛੱਡ ਦੇ…

Patiala News: ਪਟਿਆਲਾ ਵਿੱਚ ਔਰਤ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ, …