Home / Punjabi News / ਆਂਧਰਾ ਪ੍ਰਦੇਸ਼ ’ਚ ਟੀਡੀਪੀ ਦੇ 3 ਪੋਲਿੰਗ ਏਜੰਟ ਅਗਵਾ, ਚੋਣ ਕਮਿਸ਼ਨ ਨੇ ਬਚਾਏ

ਆਂਧਰਾ ਪ੍ਰਦੇਸ਼ ’ਚ ਟੀਡੀਪੀ ਦੇ 3 ਪੋਲਿੰਗ ਏਜੰਟ ਅਗਵਾ, ਚੋਣ ਕਮਿਸ਼ਨ ਨੇ ਬਚਾਏ

ਅਮਰਾਵਤੀ (ਆਂਧਰਾ ਪ੍ਰਦੇਸ਼), 13 ਮਈ
ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਵਿੱਚ ਕਥਿਤ ਤੌਰ ’ਤੇ ਅਗਵਾ ਕੀਤੇ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਤਿੰਨ ਪੋਲਿੰਗ ਏਜੰਟਾਂ ਨੂੰ ਲੱਭ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਮੁਕੇਸ਼ ਕੁਮਾਰ ਮੀਨਾ ਅਨੁਸਾਰ ਚਿਤੂਰ ਜ਼ਿਲ੍ਹੇ ਦੇ ਸਾਦੁਮ ਮੰਡਲ ਦੇ ਬੋਕਾਰਮਾਂਡਾ ਪਿੰਡ ਤੋਂ ਤਿੰਨ ਟੀਡੀਪੀ ਪੋਲਿੰਗ ਏਜੰਟਾਂ ਨੂੰ ਅਗਵਾ ਕਰ ਲਿਆ ਗਿਆ ਸੀ। ਪੋਲਿੰਗ ਸਟੇਸ਼ਨ ਨੰਬਰ 188, 189 ਅਤੇ 199 ਦੇ ਟੀਡੀਪੀ ਏਜੰਟਾਂ ਨੂੰ ਯੁਵਜਨ ਸ੍ਰਮਿਕਾ ਰਾਇਥੂ ਕਾਂਗਰਸ ਪਾਰਟੀ (ਵਾਈਐੱਸਆਰਸੀਪੀ) ਦੇ ਨੇਤਾਵਾਂ ਨੇ ਪੋਲਿੰਗ ਸਟੇਸ਼ਨਾਂ ਨੂੰ ਜਾਂਦੇ ਸਮੇਂ ਅਗਵਾ ਕਰ ਲਿਆ ਸੀ। ਚਿਤੂਰ ਜ਼ਿਲ੍ਹਾ ਚੋਣ ਅਧਿਕਾਰੀਆਂ ਅਤੇ ਪੁਲੀਸ ਵਿਭਾਗ ਨੇ ਤੁਰੰਤ ਕਾਰਵਾਈ ਕੀਤੀ ਅਤੇ ਅਗਵਾ ਕੀਤੇ ਏਜੰਟਾਂ ਨੂੰ ਬਚਾਅ ਲਿਆ। ਆਂਧਰਾ ਪ੍ਰਦੇਸ਼ ਦੀਆਂ 25 ਲੋਕ ਸਭਾ ਅਤੇ 175 ਵਿਧਾਨ ਸਭਾ ਸੀਟਾਂ ਲਈ ਅੱਜ ਇੱਕੋ ਸਮੇਂ ਵੋਟਿੰਗ ਹੋ ਰਹੀ ਹੈ।

The post ਆਂਧਰਾ ਪ੍ਰਦੇਸ਼ ’ਚ ਟੀਡੀਪੀ ਦੇ 3 ਪੋਲਿੰਗ ਏਜੰਟ ਅਗਵਾ, ਚੋਣ ਕਮਿਸ਼ਨ ਨੇ ਬਚਾਏ appeared first on Punjabi Tribune.


Source link

Check Also

ਪੰਜਾਬ ਸਿਆਸਤ ‘ਚ ਆਇਆ ਭੂਚਾਲ, ਸੀਨੀਅਰ ‘ਅਕਾਲੀ’ ਆਗੂ ‘ਆਪ’ ‘ਚ ਹੋਇਆ ਸ਼ਾਮਲ; ਤਸਵੀਰਾਂ ਵਾਇਰਲ…

Shiromani Akali Dal News: ਪੰਜਾਬ ਦੀ ਸਿਆਸਤ ਵਿੱਚ 2027 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਹੋਰ …