Home / Punjabi News / ਪੁਣੇ: ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਨੇ ਵੋਟ ਪਾਈ ਪਰ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ

ਪੁਣੇ: ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਨੇ ਵੋਟ ਪਾਈ ਪਰ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ

ਪੁਣੇ, 13 ਮਈ
ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਪ੍ਰਦੀਪ ਵਸੰਤ ਨਾਇਕ ਨੇ ਮਹਾਰਾਸ਼ਟਰ ਦੇ ਪੁਣੇ ਵਿੱਚ ਵੋਟ ਪਾਈ, ਹਾਲਾਂਕਿ ਉਨ੍ਹਾਂ ਦੀ ਪਤਨੀ ਮਧੂਬਾਲਾ ਦਾ ਨਾਂ ਵੋਟਰ ਸੂਚੀ ਵਿੱਚੋਂ ਗਾਇਬ ਸੀ। ਨਾਇਕ (75) ਆਪਣੀ ਪਤਨੀ ਅਤੇ 43 ਸਾਲਾ ਬੇਟੇ ਵਿਨੀਤ ਦੇ ਨਾਲ ਅੱਜ ਸਵੇਰੇ ਆਪਣੀ ਵੋਟ ਪਾਉਣ ਲਈ ਪੁਣੇ ਦੇ ਸੈਪਲਿੰਗ ਸਕੂਲ ਬੈਨੇਰ ਰੋਡ ਸਥਿਤ ਪੋਲਿੰਗ ਸਟੇਸ਼ਨ 26 ਪਹੁੰਚੇ। ਨਾਇਕ ਨੇ ਕਿਹਾ, ‘ਮੈਂ ਅਤੇ ਮੇਰੇ ਬੇਟੇ ਨੇ ਵੋਟ ਪਾਈ ਪਰ ਮੇਰੀ ਪਤਨੀ (72) ਦਾ ਨਾਂ ਵੋਟਰ ਸੂਚੀ ‘ਚ ਨਹੀਂ ਸੀ, ਜਦੋਂ ਅਸੀਂ ਇਥੇ ਮੌਜੂਦ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਵਿੱਚ ਉਨ੍ਹਾਂ ਦੀ ਕੋਈ ਮਦਦ ਨਹੀਂ ਕਰ ਸਕਦੇ।’

The post ਪੁਣੇ: ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਨੇ ਵੋਟ ਪਾਈ ਪਰ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ appeared first on Punjabi Tribune.


Source link

Check Also

 Ludhiana ‘ਚ MBD ਮਾਲ ਦੇ ਕਰਮਚਾਰੀ ਦਾ ਕਤਲ, ਖਾਲੀ ਪਲਾਟ ‘ਚੋਂ ਮਿਲੀ ਲਾਸ਼

Ludhiana MBD Mall Employee Murder : ਲੁਧਿਆਣਾ ਦੇ MBD ਮਾਲ ਵਿੱਚ ਕੰਮ ਕਰਨ ਵਾਲੇ 22 …