Home / Punjabi News / ਸੋਮਵਾਰ ਨੂੰ ਬੰਦ ਰਹੇਗੀ ਦੋ ਹਜ਼ਾਰ ਦੇ ਨੋਟ ਬਦਲਣ ਦੀ ਸਹੂਲਤ: ਆਰਬੀਆਈ

ਸੋਮਵਾਰ ਨੂੰ ਬੰਦ ਰਹੇਗੀ ਦੋ ਹਜ਼ਾਰ ਦੇ ਨੋਟ ਬਦਲਣ ਦੀ ਸਹੂਲਤ: ਆਰਬੀਆਈ

ਮੁੰਬਈ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਦਫ਼ਤਰਾਂ ਵਿੱਚ 2000 ਦਾ ਨੋਟ ਬਦਲਣ ਜਾਂ ਜਮ੍ਹਾਂ ਕਰਵਾਉਣ ਦੀ ਸਹੂਲਤ 22 ਜਨਵਰੀ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਦਿਨ ਬੰਦ ਰਹੇਗੀ। ਪ੍ਰਸੋਨਲ ਅਤੇ ਟਰੇਨਿੰਗ ਵਿਭਾਗ ਨੇ ਕੇਂਦਰੀ ਸੰਸਥਾਵਾਂ ਨੂੰ ਹੁਕਮ ਜਾਰੀ ਕੀਤਾ ਸੀ ਕਿ ਸਮਾਜਿਕ ਖੇਤਰ ਦੇ ਬੈਂਕ, ਬੀਮਾ ਕੰਪਨੀਆਂ ਅਤੇ ਖੇਤਰੀ ਗ੍ਰਾਮੀਣ ਬੈਂਕਾਂ (ਆਰਬੀਆਈ) ਵਿੱਚ 22 ਜਨਵਰੀ ਨੂੰ ਅੱਧੇ ਦਿਨ ਦੀ ਛੁੱਟੀ ਰਹੇਗੀ। ਕੇਂਦਰੀ ਬੈਂਕ ਨੇ ਬਿਆਨ ਵਿੱਚ ਕਿਹਾ, ‘‘ਭਾਰਤ ਸਰਕਾਰ ਵੱਲੋਂ ਐਲਾਨੀ ਅੱਧੇ ਦਿਨ ਦੀ ਛੁੱਟੀ ਕਾਰਨ 2000 ਰੁਪਏ ਦੇ ਨੋਟ ਬਦਲਣ/ਜਮ੍ਹਾਂ ਦੀ ਸਹੂਲਤ ਸੋਮਵਾਰ 22 ਜਨਵਰੀ ਨੂੰ ਭਾਰਤੀ ਰਿਜ਼ਰਵ ਬੈਂਕ ਦੇ 19 ਦਫ਼ਤਰਾਂ ਵਿੱਚੋਂ ਕਿਸੇ ਵਿੱਚ ਵੀ ਉਪਲਬਧ ਨਹੀਂ ਹੋਵੇਗੀ।’’ ਬਿਆਨ ਅਨੁਸਾਰ ਇਹ ਸਹੂਲਤ 23 ਜਨਵਰੀ ਦਿਨ ਮੰਗਲਵਾਰ ਨੂੰ ਮੁੜ ਸ਼ੁਰੂ ਹੋਵੇਗੀ। -ਪੀਟੀਆਈ

The post ਸੋਮਵਾਰ ਨੂੰ ਬੰਦ ਰਹੇਗੀ ਦੋ ਹਜ਼ਾਰ ਦੇ ਨੋਟ ਬਦਲਣ ਦੀ ਸਹੂਲਤ: ਆਰਬੀਆਈ appeared first on Punjabi Tribune.


Source link

Check Also

ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਦਾ ਸਾਂਝਾ ਅਪਰੇਸ਼ਨ: 3450 ਲਿਟਰ ਇਥਨੋਲ ਬਰਾਮਦ ਤੇ 3 ਕਾਬੂ

ਗੁਰਦੀਪ ਸਿੰਘ ਲਾਲੀ ਸੰਗਰੂਰ, 27 ਅਪਰੈਲ ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਵਲੋਂ ਸਾਂਝੇ ਅਪਰੇਸ਼ਨ …