Home / Punjabi News / ਰਜਨੀਸ਼ ਡੱਲਾ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਬਣੇ

ਰਜਨੀਸ਼ ਡੱਲਾ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਬਣੇ

ਪੱਤਰ ਪ੍ਰੇਰਕ
ਅਮਲੋਹ, 31 ਜਨਵਰੀ
‘ਪੰਜਾਬ ਸਰਕਾਰ ਨੂੰ ਪੱਤਰਕਾਰੇ ਭਾਈਚਾਰੇ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਯਤਨ ਕਰਨੇ ਚਾਹੀਦੇ ਹਨ ਕਿਉਂਕਿ ਲੋਕਤੰਤਰ ਦਾ ਥੰਮ੍ਹ ਮੰਨੇ ਜਾਂਦੇ ਮੀਡੀਆ ਨੂੰ ਲੰਮੇ ਸਮੇਂ ਤੋਂ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ ਜਦਕਿ ਉਹ ਸਰਕਾਰ ਅਤੇ ਲੋਕਾਂ ਵਿਚਕਾਰ ਇੱਕ ਕੜੀ ਦਾ ਕੰਮ ਕਰਦੇ ਹਨ।’ ਇਹ ਗੱਲ ਪੰਜਾਬ ਚੰਡੀਗੜ੍ਹ ਜਨਰਲਿਸਟ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਭੂਸ਼ਨ ਸੂਦ ਅਤੇ ਪੱਤਰਕਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਣਵੀਰ ਕੁਮਾਰ ਜੱਜੀ ਨੇ ਅਮਲੋਹ ਬਲਾਕ ਦੀ ਪੱਤਰਕਾਰ ਭਾਈਚਾਰੇ ਦੀ ਚੋਣ ਮੌਕੇ ਕਹੀ। ਇਸ ਚੋਣ ਵਿੱਚ ਰਜ਼ਨੀਸ਼ ਡੱਲਾ ਨੂੰ ਬਲਾਕ ਪ੍ਰਧਾਨ, ਰਾਜਿੰਦਰ ਕੌਰ ਨੂੰ ਜਨਰਲ ਸਕੱਤਰ, ਸ਼ਾਸਤਰੀ ਗੁਰੂ ਦੱਤ ਸਰਮਾ ਨੂੰ ਸਰਪ੍ਰਸਤ, ਨਾਹਰ ਸਿੰਘ ਰੰਗੀਲਾ ਨੂੰ ਉਪ ਪ੍ਰਧਾਨ, ਜਗਦੀਪ ਸਿੰਘ ਮਾਨਗੜ੍ਹ ਨੂੰ ਖਜ਼ਾਨਚੀ ਚੁਣਿਆ ਗਿਆ। ਇਸ ਤੋਂ ਇਲਾਵਾ ਰਿਸੂ ਗੋਇਲ ਅਤੇ ਸਵਰਨਜੀਤ ਸਿੰਘ ਸੇਠੀ ਨੂੰ ਜਿਲਾ ਮੀਤ ਪ੍ਰਧਾਨ, ਡਾ. ਅਨਿਲ ਲੁਟਾਵਾ ਨੂੰ ਜ਼ਿਲ੍ਹਾ ਪ੍ਰੈੱਸ ਸਕੱਤਰ ਚੁਣਿਆ ਗਿਆ। ਮੀਟਿੰਗ ਨੂੰ ਸਰਪ੍ਰਸਤ ਰਾਮ ਸਰਨ ਸੂਦ, ਜ਼ਿਲ੍ਹਾ ਜਨਰਲ ਸਕੱਤਰ ਬਿਕਰਮਜੀਤ ਸਿੰਘ ਸਹੋਤਾ, ਜ਼ਿਲ੍ਹਾ ਮੀਤ ਪ੍ਰਧਾਨ ਪਰਵੀਨ ਬੱਤਰਾ ਅਤੇ ਮੰਡੀ ਗੋਬਿੰਦਗੜ੍ਹ ਬਲਾਕ ਦੇ ਪ੍ਰਧਾਨ ਇੰਦਰਜੀਤ ਸਿੰਘ ਮੰਗੋ ਨੇ ਸੰਬੋਧਨ ਕੀਤਾ। ਮੀਟਿੰਗ ਵਿੱਚ ਪੱਤਰਕਾਰ ਜੋਗਿੰਦਰਪਾਲ ਫੈਜੂਲਾਪੁਰੀਆ, ਕੇਵਲ ਸਿੰਘ, ਪ੍ਰੈੱਸ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਘੁੰਮਣ ਅਤੇ ਜਗਮੀਤ ਸਿੰਘ ਹਾਜ਼ਰ ਸਨ।

The post ਰਜਨੀਸ਼ ਡੱਲਾ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਬਣੇ appeared first on Punjabi Tribune.


Source link

Check Also

ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਦਾ ਸਾਂਝਾ ਅਪਰੇਸ਼ਨ: 3450 ਲਿਟਰ ਇਥਨੋਲ ਬਰਾਮਦ ਤੇ 3 ਕਾਬੂ

ਗੁਰਦੀਪ ਸਿੰਘ ਲਾਲੀ ਸੰਗਰੂਰ, 27 ਅਪਰੈਲ ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਵਲੋਂ ਸਾਂਝੇ ਅਪਰੇਸ਼ਨ …