Breaking News
Home / Punjabi News / ਡਾ. ਅੰਬੇਡਕਰ ਮਿਸ਼ਨਰੀ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਕੈਲੰਡਰ ਰਿਲੀਜ਼

ਡਾ. ਅੰਬੇਡਕਰ ਮਿਸ਼ਨਰੀ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਕੈਲੰਡਰ ਰਿਲੀਜ਼

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 31 ਜਨਵਰੀ
ਡਾ. ਬੀ ਆਰ ਅੰਬੇਡਕਰ ਮਿਸ਼ਨਰੀ ਵੈੱਲਫੇਅਰ ਐਸੋਸੀਏਸ਼ਨ ਐਸ.ਏ.ਐਸ. ਨਗਰ (ਮੁਹਾਲੀ) ਵੱਲੋਂ ਇੱਥੋਂ ਦੇ ਰਵਿਦਾਸ ਡਾਇਮੰਡ ਟੈਂਪਲ ਫੇਜ਼-7 ਵਿੱਚ ਪ੍ਰਧਾਨ ਡਾ. ਜਤਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਇੱਕ ਸਮਾਗਮ ਦੌਰਾਨ ਨਵੇਂ ਸਾਲ 2024 ਦਾ ਕੈਲੰਡਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਦੀਪਕ ਸੋਂਧੀ ਨੇ ਦੱਸਿਆ ਕਿ ਦਲਿਤ ਭਾਈਚਾਰੇ ਲਈ ਇਤਿਹਾਸਕ ਮਹੱਤਵ ਦੇ ਵੱਖ-ਵੱਖ ਸਮਾਰਕ ਕੈਲੰਡਰ ’ਤੇ ਵਾਟਰ-ਮਾਰਕ ਵਜੋਂ ਮੌਜੂਦ ਹਨ ਜਿਸ ਨੂੰ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਫੇਜ਼-7 ਦੇ ਪ੍ਰਧਾਨ ਬੀ.ਡੀ. ਸਵਾਨ ਅਤੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਸਭਾ ਸੈਕਟਰ 30-ਏ ਦੇ ਪ੍ਰਧਾਨ ਓ.ਪੀ. ਚੋਪੜਾ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ ਗਿਆ। ਇਸ ਪ੍ਰੋਗਰਾਮ ਦੀ ਖਾਸ ਗੱਲ ਇਹ ਰਹੀ ਕਿ ਹਾਜ਼ਰ ਸ਼ਖ਼ਸੀਅਤਾਂ ਨੇ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹੀ, ਜਿਸ ਵਿੱਚ ਬੱਚੀ ਅਨਿਕਾ ਨਿਮਰ ਸੋਂਧੀ ਨੇ ਇਸ ਪਾਠਨ ਦੀ ਅਗਵਾਈ ਕੀਤੀ।
ਐਸੋਸੀਏਸ਼ਨ ਦੇ ਪ੍ਰਧਾਨ ਡਾ. ਜਤਿੰਦਰ ਸਿੰਘ ਨੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ 14 ਅਪਰੈਲ ਨੂੰ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਵੱਡੇ ਪੱਧਰ ’ਤੇ ਮਨਾਇਆ ਜਾਵੇਗਾ।

The post ਡਾ. ਅੰਬੇਡਕਰ ਮਿਸ਼ਨਰੀ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਕੈਲੰਡਰ ਰਿਲੀਜ਼ appeared first on Punjabi Tribune.


Source link

Check Also

Himachal ‘ਚ ਮਾਨਸੂਨ ਦਾ ਕਹਿਰ, ਭਾਰੀ ਮੀਂਹ ਕਾਰਨ 45 ਤੋਂ ਵੱਧ ਸੜਕਾਂ ਬੰਦ, ਕਈ ਇਲਾਕਿਆਂ ‘ਚ ਹੜ੍ਹ ਵਰਗੇ ਹਾਲਾਤ

Himachal Monsoon : ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦੀ ਸ਼ੁਰੂਆਤ ਨਾਲ ਹੀ ਭਾਰੀ ਮੀਂਹ ਨੇ ਜਨਜੀਵਨ …