Home / Community-Events / ਮਿਲੀਅਨ ਡਾਲਰਾਂ ਦੀ ਡਰੱਗ ਦੀ ਭਾਰੀ ਖੇਪ ਸਮੇਤ 2 ਕਾਬੂ

ਮਿਲੀਅਨ ਡਾਲਰਾਂ ਦੀ ਡਰੱਗ ਦੀ ਭਾਰੀ ਖੇਪ ਸਮੇਤ 2 ਕਾਬੂ

ਮਿਲੀਅਨ ਡਾਲਰਾਂ ਦੀ ਡਰੱਗ ਦੀ ਭਾਰੀ ਖੇਪ ਸਮੇਤ 2 ਕਾਬੂ

1297395766747_ORIGINALਐਡਮਿੰਟਨ(ਰਘਵੀਰ ਬਲਾਸਪੁਰੀ) ਐਡਮਿੰਟਨ ਦੇ ਵਿਚ ਪਿਛਲੇ ਸਮੇ ਵਿਚ ਮਿਲੀਅਨ ਡਾਲਰਾਂ ਦੇ ਨਸੀਲੇ ਪਦਾਰਥ ਪੁਲਿਸ ਦੇ ਵੱਲੋ ਆਪਣੇ ਕਬਜੇ ਵਿਚ ਲਏ ਗਏ ਹਨ।ਅਲਬਰਟਾ ਦੀ ਲਾਅ ਇਨਫੋਰਸਮਿੰਟ ਰਿਸਪੌਸ ਟੀਮ ਨੇ 4 ਕਿਲੋ ਡਵਲਿਜੂ-18 ਪਾਊਡਰ,3200 ਫੈਨਟਾਨਿਲ ਦੀਆਂ ਗੋਲੀਆਂ,ਇਕ ਕੁਆਟਿਲ ਦੇ ਨੇੜ ਐਨ ਪੈਨਥੈਲੀਅਨ ਪਾਇਪਰੀਡਾਨ ਜੋ ਕਿ ਨਕਲੀ ਫੈਨਟਾਲਿਨ ਬਣਾਉਣ ਵਿਚ ਵਰਤਿਆ ਜਾਣਾ ਸੀ।ਇਸ ਤੋ ਬਿਨਾ ਹਥਿਆਰ ਵੀ ਫੜੇ ਗਏ ਹਨ।ਐਡਮਿੰਟਨ ਆਰਗੇਨਾਜਿਡ ਕ੍ਰਾਇਮ ਤੇ ਗੈਗ ਯੂਨਿਟ ਦੇ ਅਧਕਾਰੀ ਸਾਰਜੈਟ ਡੇਵ ਕਨਿਬਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਜੋ ਕੁਆਟਿਲ ਐਨ.ਪੀ.ਪੀ.ਫੜਿਆ ਗਿਆ ਹੈ ਉਸ ਦੇ ਨਾਲ 32 ਮਿਲੀਅਨ ਦੇ ਕਰੀਬ ਫੈਨਟਾਲਿਨ ਦੀਆਂ ਗੋਲੀਆਂ ਬਣ ਸਕਦੀਆਂ ਸਨ ਜੋ ਕਿ ਇਕ ਗੋਲੀ 2 ਮਿਲੀਗ੍ਰਾਮ ਦੀ ਹੋ ਸਕਦੀ ਹੈ।ਇਹ ਵੀ ਦੱਸਿਆ ਗਿਆ ਹੈ ਕਿ ਜਾਂਚ ਦੁਰਾਨ ਪਤਾ ਲੱਗਿਆ ਹੈ ਕਿ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਅਫਸਰ ਨੇ ਐਨ.ਪੀ.ਪੀ ਦੀ ਖੇਪ 2015 ਦੇ ਅਖੀਰ ਵਿਚ ਐਡਮਿੰਟਨ ਅੰਅਰਰਾਸਟਰੀ ਏਅਰਪੋਰਟ ਤੇ ਫੜੀ ਗਈ ਸੀ ਜੋ ਕਿ ਚੀਨ ਤੋ ਆਈ ਹੋਈ ਦੱਸੀ ਜਾਦੀ ਹੈ।ਅਲਬਰਟਾ ਲਾਅ ਐਨਫੋਰਸਮਿੰਟ ਰਿਸਪੌਸ ਟੀਮ ਨੇ ਆਰ.ਸੀ.ਐਮ.ਪੀ.,ਐਡਮਿੰਟਨ ਪੁਲਿਸ ਤੇ ਹੋਰ ਸਰਵਿਸ ਏਜੰਸੀਆਂ ਦੇ ਸਹਿਯੋਗ ਨਾਲ ਅਪਰੇਸਨ ਸਫਲ ਕੀਤਾ ਸੀ। ਇਸ ਤੋ ਬਿਨਾ ਇਕ ਲਡਿਊਕ ਕਾਉਟੀ ਦੇ ਇਕ ਘਰ ਦੇ ਵਿਚ ਗੋਲੀਆਂ ਬਣਾਉਣ ਦੇ ਲਈ ਲਾਈ ਗਈ ਫੈਕਟਰੀ ਵੀ ਫੜੀ ਹੈ।ਸਾਰਜੈਟ ਨੇ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਕਿ ਐਡਮਿੰਟਨ ਦੇ ਇਕ ਘਰ ਵਿਚੋ ਇਕ ਬੱਚਾ ਵੀ ਹਾਜਿਰ ਸੀ ਜਦੋ ਕਿ ਇਸ ਘਰ ਵਿਚੋ 2 ਕਿਲੋ ਬੀ.ਜੈਡ.ਪੀ ਤੇ 2 ਕਿਲੋ ਹੀ ਟੀ.ਐਫ.ਐਮ.ਪੀ.ਪੀ,ਇਕ ਭਰੀ ਹੋਈ ਹੈਡ ਗੰਨ ਤੇ ਇਕ ਸੈਮੀ-ਆਟੋ ਮੈਟਿਕ ਰਾਈਫਲ ਵੀ ਕਾਬੂ ਕੀਤੀ ਗਈ ਸੀ।ਇਥੋ ਹੀ 2 ਵਿਅਕਤੀ 41 ਸਾਲ ਦੇ ਡੀਨ ਕ੍ਰਿਸਟੋਨ ਆਬਟ ਤੇ 32 ਸਾਲ ਦੀ ਸਾਵਨ ਚਾਰਲਿਨ ਵਿਨਗਰ ਨੂੰ ਵੀ ਕਾਬੀ ਕੀਤਾ ਗਿਆ ਹੈ।ਇਹਨਾ ਤੇ 32 ਦੋਸ ਲਾਏ ਗਏ ਹਨ ਆਬਟ 2002 ਵਿਚ ਗੋਲੀਵਾਰੀ ਕਰਨ ਦਾ ਦੋਸੀ ਹੈ ਤੇ ਵਿਨਗਰ ਦੇ ਨਾਲ ਕਾਮਨ ਪਾਟਨਰ ਦੇ ਤੌਰ ਤੇ ਨਾਲ ਰਹਿ ਰਿਹਾ ਸੀ।

Check Also

Himachal Mitra Mandal organized “Dhaam”

Himachal Mitra Mandal organized “Dhaam”

Himachal Mitra Mandal organized “Dhaam” Edmonton (ATB): The Himachal Mitra Mandal Association Edmonton, Alberta, organized …