Home / Community-Events / ਹਰਪ੍ਰੀਤ ਢਿੱਲੋ ਤੇ ਜੱਸੀ ਕੌਰ ਨੇ ਲਾਈਆਂ ਗੀਤਾਂ ਦੀਆਂ ਛਹਿਬਰਾਂ

ਹਰਪ੍ਰੀਤ ਢਿੱਲੋ ਤੇ ਜੱਸੀ ਕੌਰ ਨੇ ਲਾਈਆਂ ਗੀਤਾਂ ਦੀਆਂ ਛਹਿਬਰਾਂ

ਹਰਪ੍ਰੀਤ ਢਿੱਲੋ ਤੇ ਜੱਸੀ ਕੌਰ ਨੇ ਲਾਈਆਂ ਗੀਤਾਂ ਦੀਆਂ ਛਹਿਬਰਾਂ

20160717_165611ਐਡਮਿੰਟਨ(ਰਘਵੀਰ ਬਲਾਸਪੁਰੀ) ਐਡਮਿੰਟਨ ਵਿਚ ਪੰਜਾਬੀ ਯੂਨਾਈਟਿੰਡ ਸੌਕਰ ਹੈਰੀਟੇਜ ਐਸੋਸੀਏਸਨ ਵੱਲੋ 4 ਰੋਜਾ ਪੂਸਾ ਨੈਸਨਲ ਕੱਪ ਸੌਕਰ ਟੂਰਨਾਮੈਟ ਦੇ ਨਾਲ ਨਾਲ ਪੰਜਾਬੀ ਮੇਲਾ ਕਰਵਾਇਆ ਗਿਆ ਸੀ।ਇਸ ਟੂਰਨਾਮੈਟ 50 ਸਟਰੀਟ ਤੇ ਐਲਸਰੀ ਰੋਡ ਤੇ ਸਥਿਤ ਪੂਸਾ ਦੀਆਂ ਹੀ ਗਰਾਉਡਾਂ ਵਿਚ ਹੋਇਆ ਸੀ,ਇਸ ਪੰਜਾਬੀ ਮੇਲੇ ਵਿਚ ਸਥਾਨਕ ਕਲਾਕਾਰਾਂ ਨੇ ਵੀ ਆਪਣੀ ਹਾਜਰੀ ਲਵਾਈ।ਜੋਬਨ ਢਿੱਲੋ,ਮੇਵਾ ਬਰਾੜ,ਨੇ ਕੁਲਦੀਪ ਮਾਣਕ ਦੇ ਗੀਤਾਂ ਨੂੰ ਆਪਣੀ ਅਵਾਜ ਵਿਚ ਗਾਇਆ ਸੀ।ਪਾਕਿਸਤਾਨ ਦੇ ਸਹਿਰ ਮੁਲਤਾਨ ਤੋ ਕੈਨੇਡਾ ਵਿਚ ਰਹਿ ਰਹੀਆਂ ਭੈਣਾ ਨੇ ਆਪਣੇ ਗੀਤ ਬਹੁਤ ਹੀ ਮਿਠਾਸ ਭਰੇ ਬੋਲਾ ਨਾਲ ਸਾਂਝੇ ਕੀਤੇ ਸਨ।ਉਪਿੰਦਰ ਮਠਾੜੂ ਤੇ ਜਿਬਰਾਨ ਦੇ ਵੱਲੋ ਦੋਗਾਣੇ ਵੀ ਪੇਸ ਕੀਤੇ ਵਿਚਕਾਰ ਹਾਸਰਸ ਕਲਾਕਾਰ ਤਾਇਆਂ ਬੰਤਾ ਤੇ ਰਘਵੀਰ ਬਲਾਸਪੁਰੀ ਆ ਕੇ ਲੋਕਾਂ ਨੂੰ ਹੱਸਾ ਜਾਦੇ ਸਨ।ਲਾਡੀ ਪੱਡਾ ਵੀ ਆਪਣੀ ਹਾਜਰੀ ਲਵਾ ਗਿਆ ਸੀ ।ਫਿਰ ਵਾਰੀ ਆਈ ਇੰਡਿਆਂ ਤੋ ਵਿਸੇਸ ਰੂਪ ਵਿਚ ਆਈ ਗਾਇਕ ਜੋੜੀ ਹਰਪ੍ਰੀਤ ਢਿੱਲੋ ਤੇ ਜੱਸੀ ਕੌਰ ਦੀ । ਉਹਨਾਂ ਨੇ ਆਪਣੇ ਬਹੁਚਰਚਿਤ ਗਾਣੇ ਸਰੋਤਿਆਂ ਨਾਲ ਸਾਝੇ ਕੀਤੇ ਤੇ ਉਹਨਾਂ ਨੂੰ ਨੱਚਣ ਦੇ ਲਈ ਮਜਬੂਰ ਕਰ ਦਿੱਤਾ।ਸਾਰੇ ਹੀ ਪ੍ਰੋਗਰਾਮ ਨੂੰ ਲਾਡੀ ਸੂਸਾਂ ਵਾਲੇ ਨੇ ਆਪਣੇ ਸਾਹਤਿਕ ਕਾਵਿ ਟੋਟਿਆਂ ਨਾਲ ਸਿੰਗਾਰ  ਕੇ ਕਲਾਕਾਰਾਂ ਨੂੰ ਦਰਸਕਾਂ ਸਰੋਤਿਆਂ ਦੇ ਸਨਮੁੱਖ ਕਰ ਰਹੇ ਸਨ।ਭਾਵੇ ਮੌਸਮ ਵੀ  ਕਈ ਵਾਰੀ ਵਿਗੜ ਰਿਹਾ ਸੀ ਕਣੀਆਂ ਦੇ ਅਸਾਰ ਵੀ ਵਿਚ ਵਿਚ ਬਣ ਜਾਦੇ ਸਨ ਪਰ ਲੋਕਾਂ ਨੇ ਇਸ ਪੰਜਾਬੀ ਮੇਲੇ ਦਾ ਬਹੁਤ ਹੀ ਅਨੰਦ ਮਾਣਿਆ।ਸਰਦਾਰ ਪਰਮਜੀਤ ਸਿੰਘ ਊਬੀ ਨੇ ਮੇਲੇ ਵਿਚ ਆਏ ਹੋਏ ਲੋਕਾਂ ਤੇ ਕਲਾਕਾਰਾਂ ਦਾ ਧੰਨਵਾਦ ਕੀਤਾ।

Check Also

Grande Prairie MLA Nolan Dyck tabled PrivateMembers’ Bill 203,

Grande Prairie MLA Nolan Dyck tabled PrivateMembers’ Bill 203,

Edmonton (ATB): MLA Nolan Dyck met ethnic media on March 18, 2024 at Edmontonand briefed …