Home / Community-Events / ਨੌਰਥ ਐਡਮਿੰਟਨ ਵਿਚ ਤੀਆਂ ਦਾ ਮੇਲਾ 13 ਅਗੱਸਤ ਨੂੰ

ਨੌਰਥ ਐਡਮਿੰਟਨ ਵਿਚ ਤੀਆਂ ਦਾ ਮੇਲਾ 13 ਅਗੱਸਤ ਨੂੰ

IMG-20160716-WA0022ਐਡਮਿੰਟਨ(ਰਘਵੀਰ ਬਲਾਸਪੁਰੀ)  ਨੌਰਥ ਸਾਈਡ ਐਡਮਿੰਟਨ ਵਿਚ ਦੂਜਾ ਤੀਆਂ ਦਾ ਮੇਲਾ 13 ਅਗਸਤ ਨੂੰ ਠੀਕ 11 ਵਜੇ ਕਰਿਕਨਸ ਪਾਰਕ ਦੀਆਂ ਗਰਾਊਡਾਂ ਵਿਚ ਹੋਣ ਜਾ ਰਿਹਾ ਹੈ।ਇਸ ਤੀਆਂ ਦੇ ਮੇਲੇ ਦੀ ਤਿਆਰੀ ਦੇ ਲਈ ਬੀਬੀਆਂ ਦੀ ਇਕ ਮੀਟਿੰਗ ਹੋਈ ਜਿਸ ਵਿਚ ਗੁਰਪ੍ਰੀਤ ਕੌਰ ਬਰਾੜ ਨੱਥੂਵਾਲਾ ਗਰਬੀ,ਬੀਬੀ ਜਗਦੀਸ ਕੌਰ ਨੱਤ,ਬਲਵੰਤ ਕੌਰ ਭੱਠਲ ਹਸਨਪੁਰ,ਗੁਰਮੇਲ ਕੌਰ ਗਰੇਵਾਲ ਰਕਬਾ,ਸੁਖਵਿੰਦਰ ਕੌਰ ਔਲਖ ਕੈਲਪੁਰ,ਗੁਰਮੀਤ ਕੌਰ ਢਿਲੋ ਚੀਮਨਾ,ਮਨਪ੍ਰੀਤ ਕੌਰ ਧਾਲੀਵਾਲ ਹਠੂਰ,ਚਰਨਜੀਤ ਕੌਰ ਬਰਾੜ ਰਾਜੇਆਣਾ,ਸੁਰਦਿੰਰ ਕੌਰ ਗਰੇਵਾਲ,ਸਰਨਜੀਤ ਕੌਰ ਸੂਮਲ ਕਾਲਸਾਂ ਤੋ ਇਲਾਵਾ ਹੋਰ ਵੀ ਬਹੁਤ ਸਾਰੀਆਂ ਬੀਬੀਆਂ ਨੇ ਭਾਗ ਲਿਆ ।ਜਿਸ ਵਿਚ 13 ਅਗਸਤ ਨੂੰ ਹੋਣ ਵਾਲੇ ਤੀਆਂ ਦੇ ਮੇਲੇ ਦੀ ਰੂਪ ਰੇਖਾ ਵੀ ਤਿਆਰ ਕੀਤੀ ਗਈ ਸੀ ਤੇ ਹੋਰ ਵ਀ਿ ਵਿਚਾਰਾਾਂ ਕੀਤੀਆ ਗਈਆਂ ਸਨ।ਇਸ ਦੇ ਬਾਰੇ ਵਿਚ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਕੌਰ ਬਰਾੜ ਨੱਥੂਵਾਲਾ ਗਰਬੀ ਨੇ ਦੱਸਿਆ ਕਿ ਇਹ ਮੇਲਾ ਸਿਰਫ ਬੀਬੀਆਂ ਵਾਸਤੇ ਹੀ ਹੋਵੇਗਾ।ਬੀਬੀਆਂ ਦੇ ਮਨੋਰੰਜਨ ਦੇ ਲਈ ਗਿੱਧੇ ਭੱਗੜੇ ਤੋ ਇਲਾਵਾ ਹੋਰ ਬਹੁਤ ਕੁਝ ਕੀਤਾ ਜਾਵੇਗਾ।ਇਸ ਮੇਲੇ ਸਬੰਧੀ ਹੋਰ ਜਾਣਕਾਰੀ ਤੁਸੀ ਮੇਲੇ ਦੀ ਮੁੱਖ ਪ੍ਰਬੰਧਕ ਗੁਰਪ੍ਰੀਤ ਕੌਰ ਬਰਾੜ ਨੱਥੂਵਾਲਾ ਗਰਬੀ ਤੋ (780) 266 8303 ਤੇ ਫੋਨ ਕਰਕੇ ਲੈ ਸਕਦੇ ਹੋ।

Check Also

28th Calgary Nagar Kirtan

    Hundreds and thousands attended the 28th Calgary Nagar Kirtan held last week. Alberta …