Home / Punjabi News / ਦੇਸ਼ ਦਾ ਸੰਵਿਧਾਨ ਖਤਰੇ ਵਿੱਚ: ਚੰਨੀ

ਦੇਸ਼ ਦਾ ਸੰਵਿਧਾਨ ਖਤਰੇ ਵਿੱਚ: ਚੰਨੀ

ਨਿੱਜੀ ਪੱਤਰ ਪ੍ਰੇਰਕ

ਜਲੰਧਰ, 26 ਅਪਰੈਲ

ਕਾਂਗਰਸ ਦੇ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਨਕੋਦਰ ਵਿਧਾਨ ਸਭਾ ਹਲਕੇ ਵਿੱਚ ਆਉਂਦੇ 14 ਪਿੰਡਾਂ ਵਿੱਚ ਵਰਕਰਾਂ ਨਾਲ ਮਿਲਣੀਆਂ ਕਰ ਕੇ ਆਪਣੀ ਚੋਣ ਮੁਹਿੰਮ ਭਖਾ ਦਿੱਤੀ ਹੈ। ਉਨ੍ਹਾਂ ਦੇ ਨਾਲ ਹਲਕਾ ਇੰਚਾਰਜ ਡਾ. ਨਵਜੋਤ ਸਿੰਘ ਦਾਹੀਆ ਵੀ ਹਾਜ਼ਰ ਸਨ।
ਪਿੰਡਾਂ ਵਿੱਚ ਲੋਕਾਂ ਨੂੰ ਮਿਲਦਿਆਂ ਸ੍ਰੀ ਚੰਨੀ ਨੇ ਕਿਹਾ, ‘‘ਇਸ ਸਮੇਂ ਦੇਸ਼ ਦਾ ਸੰਵਿਧਾਨ ਖਤਰੇ ਵਿੱਚ ਹੈ। ਭਾਜਪਾ ਦੇ ਉਮੀਦਵਾਰ ਕਹਿ ਰਹੇ ਹਨ ਕਿ ਉਨ੍ਹਾਂ ਨੂੰ 400 ਸੀਟਾਂ ਜਿਤਾਓ ਤਾਂ ਜੋ ਸੰਵਿਧਾਨ ਬਦਲ ਸਕੀਏ।’’ ਚੰਨੀ ਨੇ ਤਾਸ਼ ਖੇਡ ਰਹੇ ਪਿੰਡ ਦੇ ਲੋਕਾਂ ਨਾਲ ਸੀਪ ਦੀ ਬਾਜ਼ੀ ਲਗਾਈ ਤੇ ਜਿੱਤ ਵੀ ਲਈ। ਇਸ ਦੌਰਾਨ ਚੰਨੀ ਨੇ ਰੁੱਖਾਂ ਦੀ ਛਾਵੇਂ ਬੈਠ ਕੇ ਲੋਕਾਂ ਨਾਲ ਦੁਪਹਿਰ ਦੀ ਰੋਟੀ ਖਾਧੀ। ਚੰਨੀ ਨੇ ਇਤਿਹਾਸਕ ਕਸਬੇ ਨੂਰਮਹਿਲ ਵਿੱਚ ਲੋਕਾਂ ਨੂੰ ਮਿਲਦਿਆਂ ਕਿਹਾ ਕਿ ਉਹ ਵੋਟਾਂ ਵਿੱਚ ਨਵਾਂ ਇਤਿਹਾਸ ਸਿਰਜਣ ਤਾਂ ਜੋ ਭਾਜਪਾ ਨੂੰ ਖ਼ਬਰ ਹੋ ਜਾਵੇ ਕਿ ਪੰਜਾਬ ਦੇ ਲੋਕਾਂ ਦੀ ਅਸਲ ਰਾਏ ਕੀ ਹੈ।

The post ਦੇਸ਼ ਦਾ ਸੰਵਿਧਾਨ ਖਤਰੇ ਵਿੱਚ: ਚੰਨੀ appeared first on Punjabi Tribune.


Source link

Check Also

ਮਾਨਸਾ: ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਚੁਸਪਿੰਦਰ ਬੀਰ ਸਿੰਘ ਚਾਹਲ ‘ਆਪ’ ’ਚ ਸ਼ਾਮਲ

ਜੋਗਿੰਦਰ ਸਿੰਘ ਮਾਨ ਮਾਨਸਾ, 6 ਮਈ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਪੰਜਾਬ ਯੂਥ ਕਾਂਗਰਸ ਦੇ ਜਨਰਲ …