Home / Punjabi News / ਸੜਕ ਹਾਦਸੇ ਵਿੱਚ ਮਾਂ ਹਲਾਕ, ਪੁੱਤਰ ਜ਼ਖ਼ਮੀ

ਸੜਕ ਹਾਦਸੇ ਵਿੱਚ ਮਾਂ ਹਲਾਕ, ਪੁੱਤਰ ਜ਼ਖ਼ਮੀ

ਨਿੱਜੀ ਪੱਤਰ ਪ੍ਰੇਰਕ

ਚਮਕੌਰ ਸਾਹਿਬ, 26 ਅਪਰੈਲ

ਚਮਕੌਰ ਸਾਹਿਬ-ਨੀਲੋਂ ਸੜਕ ’ਤੇ ਪੈਂਦੇ ਪਿੰਡ ਕੰਧੋਲਾ ਦੇ ਬੱਸ ਸਟੈਂਡ ਕੋਲ ਇਕ ਟਿੱਪਰ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਚਲਾ ਰਹੇ ਨੌਜਵਾਨ ਦੀ ਲੱਤ ਟੁੱਟ ਗਈ ਜਦਕਿ ਉਸ ਦੀ ਮਾਂ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਪਿੰਡ ਸਿਹਾਲਾ, ਥਾਣਾ ਸਮਰਾਲਾ ਦੀ ਔਰਤ ਗੁਰਮੇਲ ਕੌਰ ਆਪਣੇ ਲੜਕੇ ਜਗਤਾਰ ਸਿੰਘ ਨਾਲ ਮੋਟਰਸਾਈਕਲ ’ਤੇ ਚਮਕੌਰ ਸਾਹਿਬ ਤੋਂ ਪਿੰਡ ਸਿਹਾਲਾ ਵੱਲ ਜਾ ਰਹੀ ਸੀ। ਇਸ ਦੌਰਾਨ ਪਿੰਡ ਕੰਧੋਲਾ ਦੇ ਬੱਸ ਸਟੈਂਡ ਕੋਲ ਸਾਹਮਣੇ ਤੋਂ ਆ ਰਹੇ ਟਿੱਪਰ ਨੰਬਰ ਪੀਬੀ10ਐੱਚਡਬਲਿਊ -8281 ਨੇ ਮੋਟਰਸਾਈਕਲ ਨੰਬਰ ਪੀਬੀ12ਐਕਸ6603 ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਗੁਰਮੇਲ ਕੌਰ (65) ਪਤਨੀ ਰਾਮ ਲਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਮੋਟਰਸਾਈਕਲ ਚਲਾ ਰਹੇ ਜਗਤਾਰ ਸਿੰਘ ਦੀ ਖੱਬੀ ਲੱਤ ਦੋ ਥਾਵਾਂ ਤੋਂ ਟੁੱਟ ਗਈ। ਪੁਲੀਸ ਨੇ ਕੇਸ ਦਰਜ ਕਰਕੇ ਟਿੱਪਰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਪਰ ਡਰਾਈਵਰ ਫਰਾਰ ਹੋ ਗਿਆ ਹੈ।

 

 

 

The post ਸੜਕ ਹਾਦਸੇ ਵਿੱਚ ਮਾਂ ਹਲਾਕ, ਪੁੱਤਰ ਜ਼ਖ਼ਮੀ appeared first on Punjabi Tribune.


Source link

Check Also

ਸਲਮਾਨ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਦੇ ਮਾਮਲੇ ’ਚ ਲਾਰੈਂਸ ਬਿਸ਼ਨੋਈ ਗਰੋਹ ਦਾ ਮੈਂਬਰ ਗ੍ਰਿਫ਼ਤਾਰ

ਮੁੰਬਈ, 7 ਮਈ ਮੁੰਬਈ ਪੁਲੀਸ ਨੇ ਪਿਛਲੇ ਮਹੀਨੇ ਅਦਾਕਾਰ ਸਲਮਾਨ ਖਾਨ ਦੇ ਘਰ ਬਾਹਰ ਗੋਲੀਆਂ …