Home / Punjabi News / ਪ੍ਰੈੱਸ ਫੋਟੋਗ੍ਰਾਫਰ ਸਿਪਰਾ ਦਾਸ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ

ਪ੍ਰੈੱਸ ਫੋਟੋਗ੍ਰਾਫਰ ਸਿਪਰਾ ਦਾਸ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ

ਨਵੀਂ ਦਿੱਲੀ, 7 ਮਾਰਚ

ਵੈਟਰਨ ਫੋਟੋ ਪੱਤਰਕਾਰ ਸਿਪਰਾ ਦਾਸ ਦਾ ਅੱਜ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਕਰਵਾਏ ਗਏ ਕੌਮੀ ਫੋਟੋਗ੍ਰਾਫੀ ਪੁਰਸਕਾਰਾਂ ਸਬੰਧੀ ਸਮਾਰੋਹ ਦੌਰਾਨ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ। ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਐੱਲ ਮੁਰੂਗਨ ਨੇ ਸਾਲ ਦੇ ਪ੍ਰੋਫੈਸ਼ਨਲ ਫੋਟੋਗ੍ਰਾਫਰ ਦਾ ਪੁਰਸਕਾਰ ਸ਼ਸ਼ੀ ਕੁਮਾਰ ਰਾਮਾਚੰਦਰਨ ਨੂੰ ਦਿੱਤਾ ਜਦਕਿ ਅਰੁਣ ਸਾਹਾ ਨੇ ਸਾਲ ਦੇ ਐਮਚਿਓਰ ਫੋਟੋਗ੍ਰਾਫਰ ਪੁਰਕਾਰ ਜਿੱਤਿਆ।

ਇਸ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਮੁਰੂਗਨ ਨੇ ਕਿਹਾ ਕਿ ਇਹ ਜੇਤੂ ਵੱਖ-ਵੱਖ ਪ੍ਰੋਫੈਸ਼ਨਲ ਪਿਛੋਕੜ ਵਾਲੇ ਹਨ ਪਰ ਫੋਟੋਗ੍ਰਾਫੀ ਪ੍ਰਤੀ ਉਨ੍ਹਾਂ ਦਾ ਜਨੂੰਨ ਉਨ੍ਹਾਂ ਨੂੰ ਆਪਸ ਵਿੱਚ ਜੋੜਦਾ ਹੈ। ਐਮਚਿਓਰ ਕੈਟਾਗਰੀ ਵਿੱਚ ਵਿਸ਼ੇਸ਼ ਪੁਰਸਕਾਰ ਸੀ.ਐੱਸ. ਸ੍ਰੀਰੰਜ, ਮੋਹਿਤ ਵਧਾਵਨ, ਰਵੀਸ਼ੰਕਰ ਐੱਸਐੱਲ, ਸ਼ੁਭਦੀਪ ਬੋਸ ਅਤੇ ਤਰੁਨ ਅਦੁਰੂਗਤਲਾ ਨੇ ਹਾਸਲ ਕੀਤਾ। -ਪੀਟੀਆਈ


Source link

Check Also

ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਦਾ ਸਾਂਝਾ ਅਪਰੇਸ਼ਨ: 3450 ਲਿਟਰ ਇਥਨੋਲ ਬਰਾਮਦ ਤੇ 3 ਕਾਬੂ

ਗੁਰਦੀਪ ਸਿੰਘ ਲਾਲੀ ਸੰਗਰੂਰ, 27 ਅਪਰੈਲ ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਵਲੋਂ ਸਾਂਝੇ ਅਪਰੇਸ਼ਨ …