Home / Punjabi News / ਨੂਹ: ਨਾਜਾਇਜ਼ ਖਣਨ ਦੀ ਜਾਂਚ ਕਰਨ ਗਈ ਪੁਲੀਸ ਟੀਮ ’ਤੇ ਹਮਲਾ

ਨੂਹ: ਨਾਜਾਇਜ਼ ਖਣਨ ਦੀ ਜਾਂਚ ਕਰਨ ਗਈ ਪੁਲੀਸ ਟੀਮ ’ਤੇ ਹਮਲਾ

ਨੂਹ, 31 ਜਨਵਰੀ
ਹਰਿਆਣਾ ਦੇ ਨੂਹ ਵਿੱਚ ਭੀੜ ਨੇ ਪੱਥਰਾਂ ਦੀ ਨਾਜਾਇਜ਼ ਖਣਨ ਦੀ ਜਾਂਚ ਕਰਨ ਗਈ ਪੁਲੀਸ ਟੀਮ ’ਤੇ ਹਮਲਾ ਕਰ ਦਿੱਤਾ ਅਤੇ ਜ਼ਬਤ ਕੀਤੀ ਮਿੱਟੀ ਕੱਢਣ ਵਾਲੀ ਮਸ਼ੀਨਰੀ ਛੁਡਵਾ ਲਈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਪੁਲੀਸ ਵੱਲੋਂ ਇਸ ਮਾਮਲੇ ਸਬੰਧੀ ਪਿੰਡ ਦੇ ਸਰਪੰਚ ਅਤੇ 15-16 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 186 (ਸਰਕਾਰੀ ਕਰਮਚਾਰੀ ਨੂੰ ਜਨਤਕ ਕੰਮ ਤੋਂ ਰੋਕਣਾ) ਅਤੇ 353 (ਸਰਕਾਰੀ ਕਰਮਚਾਰੀ ’ਤੇ ਹਮਲਾ ਕਰਨਾ ਜਾਂ ਉਸ ਨੂੰ ਫਰਜ਼ ਨਿਭਾਉਣ ਤੋਂ ਰੋਕਣ ਲਈ ਅਪਰਾਧਕ ਤਾਕਤ ਦੀ ਵਰਤੋਂ ਕਰਨਾ) ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਪੱਥਰਾਂ ਦੀ ਗ਼ੈਰ-ਕਾਨੂੰਨੀ ਖਣਨ ਸਬੰਧੀ ਸੂਚਨਾ ਮਿਲਣ ਮਗਰੋਂ ਹਰਿਆਣਾ ਐਨਫੋਰਸਮੈਂਟ ਬਿਊਰੋ ਨੂਹ ਦੇ ਸਬ-ਇੰਸਪੈਕਟਰ ਨੇ ਆਪਣੀ ਟੀਮ ਨਾਲ ਲੂਹਿੰਗਾ ਕਲਾਂ ਪਿੰਡ ਵਿੱਚ ਸੋਮਵਾਰ ਸ਼ਾਮ ਨੂੰ ਛਾਪਾ ਮਾਰਿਆ ਸੀ। -ਪੀਟੀਆਈ

The post ਨੂਹ: ਨਾਜਾਇਜ਼ ਖਣਨ ਦੀ ਜਾਂਚ ਕਰਨ ਗਈ ਪੁਲੀਸ ਟੀਮ ’ਤੇ ਹਮਲਾ appeared first on Punjabi Tribune.


Source link

Check Also

ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਦਾ ਸਾਂਝਾ ਅਪਰੇਸ਼ਨ: 3450 ਲਿਟਰ ਇਥਨੋਲ ਬਰਾਮਦ ਤੇ 3 ਕਾਬੂ

ਗੁਰਦੀਪ ਸਿੰਘ ਲਾਲੀ ਸੰਗਰੂਰ, 27 ਅਪਰੈਲ ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਵਲੋਂ ਸਾਂਝੇ ਅਪਰੇਸ਼ਨ …