Home / Punjabi News / ਨਵਜੋਤ ਕੌਰ ਸਿੱਧੂ ਦਾ ਝੁੱਗੀਆਂ ਵਾਲਿਆਂ ਲਈ ਵੱਡਾ ਐਲਾਨ

ਨਵਜੋਤ ਕੌਰ ਸਿੱਧੂ ਦਾ ਝੁੱਗੀਆਂ ਵਾਲਿਆਂ ਲਈ ਵੱਡਾ ਐਲਾਨ

ਨਵਜੋਤ ਕੌਰ ਸਿੱਧੂ ਦਾ ਝੁੱਗੀਆਂ ਵਾਲਿਆਂ ਲਈ ਵੱਡਾ ਐਲਾਨ

ਅੰਮ੍ਰਿਤਸਰ : 27 ਜੂਨ ਨੂੰ ਅੰਮ੍ਰਿਤਸਰ ਦੇ ਚਮਰੰਗ ਰੋਡ ‘ਤੇ 100 ਦੇ ਕਰੀਬ ਝੁੱਗੀਆਂ ਨੂੰ ਅੱਗ ਲੱਗ ਗਈ ਸੀ, ਜਿਸਦੇ ਪੀੜਤਾਂ ਵੱਲ ਮਦਦ ਦੇ ਸੈਂਕੜੇ ਹੱਥ ਵਧੇ। ਮੈਡਮ ਨਵਜੋਤ ਕੌਰ ਸਿੱਧੂ ਵੀ ਅੱਜ ਹਾਦਸਾ ਪੀੜਤ ਝੁੱਗੀਆਂ ਵਾਲਿਆਂ ਦੀ ਸਾਰ ਲੈਣ ਪਹੁੰਚੇ ਤੇ ਆਪਣੀ ਟੀਮ ਨਾਲ ਪੀੜਤਾਂ ਨੂੰ ਰਾਸ਼ਨ ਤੇ ਬਰੈੱਡ ਵੰਡੇ। ਇਸ ਮੌਕੇ ਗੱਲ ਕਰਦਿਆਂ ਮੈਡਮ ਸਿੱਧੂ ਨੇ ਕਿਹਾ ਉਹ ਲੰਮੇ ਸਮੇਂ ਤੋਂ ਇਸ ਕੋਸ਼ਿਸ਼ ‘ਚ ਹਨ ਕਿ ਇਨ੍ਹਾਂ ਝੁੱਗੀਆਂ ਵਾਲਿਆਂ ਨੂੰ ਸਰਕਾਰੀ ਫਲੈਟਾਂ ‘ਚ ਪਹੁੰਚਾ ਦਿੱਤਾ ਜਾਵੇ। ਜਿਨ੍ਹਾਂ ‘ਚੋਂ ਕੁਝ ਪਰਿਵਾਰ ਸ਼ਿਫਟ ਹੋ ਚੁੱਕੇ ਹਨ ਜਦਕਿ ਬਾਕੀਆਂ ਨੂੰ ਵੀ ਜਲਦੀ ਹੀ ਸ਼ਿਫਟ ਕਰ ਦਿੱਤਾ ਜਾਵੇਗਾ। ਮੈਡਮ ਸਿੱਧੂ ਦਾ ਧੰਨਵਾਦ ਕਰਦਿਆਂ ਝੁੱਗੀਆਂ ਵਾਲਿਆਂ ਦੇ ਮੈਂਬਰ ਨੇ ਜਲਦ ਤੋਂ ਜਲਦ ਇਨ੍ਹਾਂ ਪਰਿਵਾਰਾਂ ਨੂੰ ਫਲੈਟਾਂ ‘ਚ ਸ਼ਿਫਟ ਕਰਨ ਦੀ ਮੰਗ ਕੀਤੀ।
ਬਿਨਾਂ ਸ਼ੱਕ ਸਿਆਸੀ ਆਗੂਆਂ ਵਲੋਂ ਇਨ੍ਹਾਂ ਬੇਘਰ ਝੁੱਗੀਆਂ ਵਾਲਿਆਂ ਨੂੰ ਪੱਕੀ ਰਿਹਾਇਸ਼ ਦੇਣ ਦੀ ਗੱਲ ਕਹੀ ਜਾ ਰਹੀ ਹੈ ਪਰ ਇਨ੍ਹਾਂ ਝੁੱਗੀਆਂ ਵਾਲਿਆਂ ਨੂੰ ਕਦੋਂ ਫਲੈਟ ਨਸੀਬ ਹੁੰਦੇ ਹਨ, ਇਹ ਵੇਖਣਾ ਬਾਕੀ ਹੈ।

Check Also

ਪੁਣੇ: ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਨੇ ਵੋਟ ਪਾਈ ਪਰ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ

ਪੁਣੇ, 13 ਮਈ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਪ੍ਰਦੀਪ ਵਸੰਤ ਨਾਇਕ …