Home / Punjabi News / ਚੋਣ ਪ੍ਰਚਾਰ ਦੌਰਾਨ ਹਮਲੇ ਦੇ ਜ਼ੁਰਮ ‘ਚ ‘ਆਪ’ ਵਿਧਾਇਕ ਨੂੰ 6 ਮਹੀਨੇ ਕੈਦ, 2 ਲੱਖ ਦਾ ਜ਼ੁਰਮਾਨਾ

ਚੋਣ ਪ੍ਰਚਾਰ ਦੌਰਾਨ ਹਮਲੇ ਦੇ ਜ਼ੁਰਮ ‘ਚ ‘ਆਪ’ ਵਿਧਾਇਕ ਨੂੰ 6 ਮਹੀਨੇ ਕੈਦ, 2 ਲੱਖ ਦਾ ਜ਼ੁਰਮਾਨਾ

ਚੋਣ ਪ੍ਰਚਾਰ ਦੌਰਾਨ ਹਮਲੇ ਦੇ ਜ਼ੁਰਮ ‘ਚ ‘ਆਪ’ ਵਿਧਾਇਕ ਨੂੰ 6 ਮਹੀਨੇ ਕੈਦ, 2 ਲੱਖ ਦਾ ਜ਼ੁਰਮਾਨਾ

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮ ਦੱਤ ਨੂੰ 2015 ‘ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਇਕ ਵਿਅਕਤੀ ‘ਤੇ ਹਮਲਾ ਕਰਨ ਦੇ ਜ਼ੁਰਮ ‘ਚ ਵੀਰਵਾਰ ਨੂੰ 6 ਮਹੀਨੇ ਕੈਦ ਅਤੇ 2 ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ। ਦੱਤ ਨੂੰ ਇਹ ਸਜ਼ਾ ਜੱਜ ਸਮਰ ਵਿਸ਼ਲਾ ਨੇ ਸੁਣਾਈ। ਇਸ ਮਾਮਲੇ ‘ਚ ਦੱਤ ਨੂੰ ਪਿਛਲੇ ਹਫ਼ਤੇ ਦੋਸ਼ੀ ਠਹਿਰਾਇਆ ਗਿਆ ਸੀ।
ਦਿੱਲੀ ਦੀ ਸਦਰ ਬਾਜ਼ਾਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਦੱਤ ਨੂੰ ਭਾਰਤੀ ਸਜ਼ਾ ਦੀ ਧਾਰਾ 325 (ਜਾਣਬੁੱਝ ਕੇ ਬਿਨਾਂ ਕਿਸੇ ਉਕਸਾਵੇ ਦੇ ਸੱਟ ਪਹੁੰਚਾਉਣਾ), 341 (ਗਲਤ ਤਰੀਕੇ ਨਾਲ ਰੋਕਣਾ), 147 (ਦੰਗਾ) ਅਤੇ 149 (ਗੈਰ-ਕਾਨੂੰਨੀ ਤਰੀਕੇ ਨਾਲ ਇਕੱਠੇ ਹੋਣ) ਦੇ ਅਧੀਨ ਦੋਸ਼ੀ ਠਹਿਰਾਇਆ ਗਿਆ ਸੀ। ਦੱਤ ਨੂੰ ਦੋਸ਼ੀ ਠਹਿਰਾਉਂਦੇ ਹੋਏ ਕੋਰਟ ਨੇ ਕਿਹਾ ਸੀ,”ਇਸ ਗੱਲ ‘ਚ ਕੋਈ ਸ਼ੱਕ ਨਹੀਂ ਹੈ ਕਿ 10 ਜਨਵਰੀ 2015 ਦੀ ਰਾਤ ਕਰੀਬ 8 ਵਜੇ ਸੋਮਦੱਤ ਆਪਣੇ ਲਗਭਗ 50 ਸਮਰਥਕਾਂ ਨਾਲ ਫਲੈਟ ਨੰਬਰ 13 ਪਹੁੰਚੇ, ਜਿੱਥੇ ਸ਼ਿਕਾਇਤਕਰਤਾ ਮੌਜੂਦ ਸਨ। ਸ਼ਿਕਾਇਤਕਰਤਾ ਨੂੰ ਦੋਸ਼ੀ ਅਤੇ ਉਸ ਦੇ ਸਹਿਯੋਗੀਆਂ ਨੇ ਕੁੱਟਿਆ ਅਤੇ ਹਮਲਾ ਕੀਤਾ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ।”

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …