Home / Punjabi News / ਅਦਾਲਤ ਤੋਂ ਬਾਹਰ ਕਾਂਗਰਸ ਵਰਕਰਾਂ ਨੇ ਰਾਹੁਲ ਤੋਂ ਅਸਤੀਫਾ ਵਾਪਸ ਲੈਣ ਦੀ ਕੀਤੀ ਮੰਗ

ਅਦਾਲਤ ਤੋਂ ਬਾਹਰ ਕਾਂਗਰਸ ਵਰਕਰਾਂ ਨੇ ਰਾਹੁਲ ਤੋਂ ਅਸਤੀਫਾ ਵਾਪਸ ਲੈਣ ਦੀ ਕੀਤੀ ਮੰਗ

ਅਦਾਲਤ ਤੋਂ ਬਾਹਰ ਕਾਂਗਰਸ ਵਰਕਰਾਂ ਨੇ ਰਾਹੁਲ ਤੋਂ ਅਸਤੀਫਾ ਵਾਪਸ ਲੈਣ ਦੀ ਕੀਤੀ ਮੰਗ

ਮੁੰਬਈ—ਅੱਜ ਭਾਵ ਵੀਰਵਾਰ ਨੂੰ ਮਾਣਹਾਨੀ ਦੇ ਇੱਕ ਮਾਮਲੇ ‘ਚ ਪੇਸ਼ ਹੋਣ ਲਈ ਅਦਾਲਤ ਪਹੁੰਚੇ ਰਾਹੁਲ ਗਾਂਧੀ ਤੋਂ ਕਾਂਗਰਸ ਦੇ ਕਈ ਸਮਰਥਕਾਂ ਨੇ ਪਾਰਟੀ ਅਹੁਦੇ ਤੋਂ ਦਿੱਤਾ ਅਸਤੀਫਾ ਵਾਪਸ ਲੈਣ ਦੀ ਬੇਨਤੀ ਕੀਤੀ। ਅਦਾਲਤ ਤੋਂ ਬਾਹਰ ਆਉਂਦੇ ਇਕੱਠੇ ਹੋਏ 150 ਕਾਂਗਰਸ ਵਰਕਰਾਂ ਨੇ ਆਪਣੀ ਮੰਗ ਦੇ ਸਮਰਥਨ ਲਈ ਨਾਅਰੇ ਲਗਾਏ। ਇਨ੍ਹਾਂ ਲੋਕਾਂ ਦੇ ਹੱਥਾਂ ‘ਚ ਤਖਤੀਆਂ ਫੜ੍ਹੀਆਂ ਸੀ। ਜਦੋਂ ਰਾਹੁਲ ਗਾਂਧੀ ਮੁੰਬਈ ਹਵਾਈ ਅੱਡੇ ‘ਤੇ ਜਹਾਜ਼ ‘ਚੋਂ ਉਤਰੇ ਤਾਂ ਵੀ ਬਾਹਰ ਖੜ੍ਹੇ ਉਨ੍ਹਾਂ ਦੇ ਸਮਰਥਕਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਪਾਰਟੀ ਪ੍ਰਧਾਨ ਅਹੁਦੇ ਤੋਂ ਦਿੱਤਾ ਗਿਆ ਅਸਤੀਫਾ ਵਾਪਸ ਲੈਣ ਦੀ ਮੰਗ ਕੀਤੀ।
ਜਦੋਂ ਰਾਹੁਲ ਗਾਂਧੀ ਅੱਜ ਅਦਾਲਤ ਪਹੁੰਚੇ ਤਾਂ ਮਾਕਪਾ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਵੀ ਉੱਥੇ ਪਹੁੰਚੇ। ਸਵੈ-ਸੇਵਕ ਸੰਘ (ਆਰ. ਐੱਸ. ਐੱਸ.) ਦੇ ਇੱਕ ਵਰਕਰ ਦੁਆਰਾ ਦਾਇਰ ਕੀਤੀ ਮਾਣਹਾਨੀ ਮਾਮਲੇ ‘ਚ ਯੇਚੁਰੀ ਖਿਲਾਫ ਵੀ ਸੁਣਵਾਈ ਚੱਲ ਰਹੀ ਹੈ। ਸ਼ਿਵੜੀ ਅਦਾਲਤ ਦੇ ਬਾਹਰ ਪੁਲਸ ਨੇ ਮੇਨ ਗੇਟ ‘ਤੇ ਲੋਕਾਂ ਅਤੇ ਮੀਡੀਆ ਕਰਮਚਾਰੀਆਂ ਨੂੰ ਅੱਗੇ ਦਾਖਲ ਹੋਣ ਨਹੀਂ ਦਿੱਤਾ ਅਤੇ ਸਿਰਫ ਅਦਾਲਤ ਦੇ ਕਰਮਚਾਰੀਆਂ ਅਤੇ ਵਕੀਲਾਂ ਦੇ ਦਾਖਲ ਹੋਣ ਨੂੰ ਆਗਿਆ ਦਿੱਤੀ ਗਈ ਹੈ। ਸੁਰੱਖਿਆ ਕਰਮਚਾਰੀਆਂ ਨਾਲ ਪਹੁੰਚੇ ਰਾਹੁਲ ਗਾਂਧੀ ਨੇ ਅਦਾਲਤ ‘ਚ ਜਾਂਦੇ ਸਮੇਂ ਸਮਰਥਕਾਂ ਦਾ ਧੰਨਵਾਦ ਕੀਤਾ।
ਦੱਸਿਆ ਜਾਂਦਾ ਹੈ ਕਿ ਇਸ ਸਾਲ ਫਰਵਰੀ ‘ਚ ਰਾਹੁਲ ਅਤੇ ਯੇਚੁਰੀ ਨੂੰ ਸੰਮਨ ਜਾਰੀ ਕੀਤਾ ਸੀ। ਇਹ ਸੰਮਨ ਸਵੈ-ਸੇਵਕ ਸੰਘ (ਆਰ. ਐੱਸ. ਐੱਸ.) ਦੇ ਵਰਕਰ ਅਤੇ ਵਕੀਲ ਧਰੂਤੀਮਨ ਜੋਸ਼ੀ ਦੁਆਰਾ ਦਾਇਰ ਮਾਣਹਾਨੀ ਦੇ ਇੱਕ ਮਾਮਲੇ ‘ਚ ਜਾਰੀ ਕੀਤਾ ਗਿਆ ਸੀ। ਜੋਸ਼ੀ ਨੇ ਦੋਸ਼ ਲਗਾਇਆ ਸੀ ਕਿ ਰਾਹੁਲ ਗਾਂਧੀ ਨੇ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਨੂੰ ਭਾਜਪਾ ਪਾਰਟੀ ਅਤੇ ਆਰ. ਐੱਸ. ਐੱਸ. ਦੀ ਵਿਚਾਰਧਾਰਾ ਨਾਲ ਜੋੜਿਆ ਸੀ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …