Home / World / ਰਾਜ ਸਭਾ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਅਮਿਤ ਸ਼ਾਹ ਨੇ ਦਿੱਤਾ ਗੁਜਰਾਤ ਵਿਧਾਨ ਸਭਾ ਤੋਂ ਅਸਤੀਫਾ

ਰਾਜ ਸਭਾ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਅਮਿਤ ਸ਼ਾਹ ਨੇ ਦਿੱਤਾ ਗੁਜਰਾਤ ਵਿਧਾਨ ਸਭਾ ਤੋਂ ਅਸਤੀਫਾ

3ਗਾਂਧੀਨਗਰ— ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਰਾਜ ਸਭਾ ਦਾ ਮੈਂਬਰ ਚੁਣੇ ਜਾਣ ਤੋਂ ਬਾਅਦ ਬੁੱਧਵਾਰ ਨੂੰ ਗੁਜਰਾਤ ਦੇ ਨਾਰਾਇਣਪੁਰਾ ਵਿਧਾਨ ਸਭਾ ਦੀ ਮੈਂਬਰਤਾ ਤੋਂ ਅਸਤੀਫਾ ਦੇ ਦਿੱਤਾ। ਸ਼੍ਰੀ ਸ਼ਾਹ ਨੇ ਵਿਧਾਨ ਸਭਾ ਚੇਅਰਮੈਨ ਰਮਨਲਾਲ ਵੋਰਾ ਨੂੰ ਆਪਣਾ ਤਿਆਗਪੱਤਰ ਸੌਂਪਿਆ। ਇਸ ਮੌਕੇ ਮੁੱਖ ਮੰਤਰੀ ਵਿਜੇ ਰੂਪਾਨੀ, ਉੱਪ ਮੁੱਖ ਮੰਤਰੀ ਨਿਤਿਨ ਪਟੇਲ, ਪ੍ਰਦੇਸ਼ ਪ੍ਰਧਾਨ ਜੀਤੂ ਵਾਘਾਨੀ ਅਤੇ ਪ੍ਰਦੇਸ਼ ਇੰਚਾਰਜ ਭੂਪਿੰਦਰ ਯਾਦਵ ਹਾਜ਼ਰ ਸਨ। ਸ਼੍ਰੀ ਵੋਰਾ ਨੇ ਦੱਸਿਆ ਕਿ ਉਨ੍ਹਾਂ ਨੇ ਤਿਆਗ ਪੱਤਰ ਸੌਂਪ ਦਿੱਤਾ।
ਇਸ ਤੋਂ ਪਹਿਲਾਂ ਸ਼੍ਰੀ ਸ਼ਾਹ ਨੇ ਇੱਥੇ ਮਹਾਤਮਾ ਮੰਦਰ ਦੇ ਅਸਥਾਈ ਵਿਧਾਨ ਸਭਾ ਕੈਂਪਸ ‘ਚ ਮੰਗਲਵਾਰ ਤੋਂ ਸ਼ੁਰੂ ਹੋਏ ਮਾਨਸੂਨ ਸੈਸ਼ਨ ਦੇ ਆਖਰੀ ਦਿਨ ਇਸ ਦੀ ਕਾਰਵਾਈ ‘ਚ ਹਿੱਸਾ ਲਿਆ ਸੀ। ਉਨ੍ਹਾਂ ਨੇ ਆਪਣੇ ਸੋਧ ‘ਚ ਕਾਂਗਰਸ ‘ਤੇ ਵਾਰ ਕੀਤਾ ਅਤੇ ਉਸ ਨੂੰ ਗੁਜਰਾਤ ਦੇ ਨਰਮਦਾ ਪ੍ਰਾਜੈਕਟ ਦਾ ਵਿਰੋਧੀ ਦੱਸਿਆ। 53 ਸਾਲਾ ਸ਼ਾਹ ਪਹਿਲੀ ਵਾਰ 1990 ‘ਚ ਸਰਖੇਜ ਵਿਧਾਨ ਸਭਾ ਖੇਤਰ ਤੋਂ ਜਿੱਤੇ ਸਨ ਅਤੇ 2007 ਤੱਕ ਲਗਾਤਾਰ ਤਿੰਨ ਵਾਰ ਉੱਥੋਂ ਜਿੱਤੇ। ਨਵੀਂ ਸੀਮਾ ‘ਚ ਸਰਖੇਜ ਦੀ ਮੌਜੂਦਗੀ ਖਤਮ ਹੋਣ ਤੋਂ ਬਾਅਦ ਪਿਛਲੀ ਵਾਰ 2012 ‘ਚ ਉਹ ਨਾਰਾਇਣਪੁਰਾ ਤੋਂ ਜਿੱਤੇ ਸਨ। ਉਹ ਗੁਜਰਾਤ ਦੀ ਉਸ ਵੇਲੇ ਨਰਿੰਦਰ ਮੋਦੀ ਸਰਕਾਰ ‘ਚ ਗ੍ਰਹਿ ਰਾਜ ਮੰਤਰੀ ਤੋਂ ਇਲਾਵਾ ਕਈ ਹੋਰ ਵਿਭਾਗਾਂ ਦੇ ਵੀ ਮੰਤਰੀ ਰਹੇ ਸਨ।

Check Also

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …