Home / Punjabi News / ਟਾਇਟੈਨਿਕ ਨੇੜੇ ਮਲਬਾ ਮਿਲਿਆ

ਟਾਇਟੈਨਿਕ ਨੇੜੇ ਮਲਬਾ ਮਿਲਿਆ

ਬੋਸਟਨ, 22 ਜੂਨ

ਅਟਲਾਂਟਿਕ ਮਹਾਸਾਗਰ ਵਿੱਚ ਅਪਰੈਲ 1912 ਵਿੱਚ ਡੁੱਬੇ ਟਾਇਟੈਨਿਕ ਸਮੁੰਦਰੀ ਜਹਾਜ਼ ਦਾ ਪਤਾ ਲਾਉਣ ਗਈ ਪਣਡੁੱਬੀ ਨੂੰ ਲੱਭਣ ਦੌਰਾਨ ਕੁਝ ਮਲਬਾ ਮਿਲਿਆ ਹੈ। ਅਮਰੀਕੀ ਸਾਹਿਲੀ ਰੱਖਿਅਕਾਂ ਨੇ ਕਿਹਾ ਕਿ ਉਨ੍ਹਾਂ ਦੇ ਇਕ ਉਪਕਰਣ ਨੂੰ ਇਹ ਮਲਬਾ ਦਿਖਿਆ ਹੈ। ਉਧਰ ਪਣਡੁੱਬੀ ‘ਚ ਆਕਸੀਜਨ ਦੀ ਉਪਲੱਬਧਤਾ ਦੀ 96 ਘੰਟਿਆਂ ਦੀ ਸਮਾਂ ਸੀਮਾ ਖਤਮ ਹੋ ਚੁੱਕੀ ਹੈ। ‘ਟਾਇਟਨ’ ਨਾਮੀ ਪਣਡੁੱਬੀ ਵਿੱਚ ਪੰਜ ਵਿਅਕਤੀ ਸਵਾਰ ਹਨ ਅਤੇ ਪਣਡੁੱਬੀ ਵਿੱਚ ਸਾਹ ਲੈਣ ਲਈ 96 ਘੰਟੇ ਦੀ ਆਕਸੀਜਨ ਸੀ। ਜਦੋਂ ਪਣਡੁੱਬੀ ਐਤਵਾਰ ਸਵੇਰੇ ਛੇ ਵਜੇ ਆਪਣੀ ਯਾਤਰਾ ਲਈ ਰਵਾਨਾ ਹੋਈ ਸੀ ਤਾਂ ਇਸ ਵਿੱਚ ਸਿਰਫ ਚਾਰ ਦਿਨਾਂ ਲਈ ਆਕਸੀਜਨ ਸੀ। ਹਾਲੇ ਇਹ ਪਤਾ ਨਹੀਂ ਹੈ ਕਿ ਲਾਪਤਾ ਪਣਡੁੱਬੀ ‘ਚ ਸਵਾਰ ਵਿਅਕਤੀ ਜ਼ਿੰਦਾ ਵੀ ਹਨ ਜਾਂ ਨਹੀਂ। ਬਚਾਅ ਕਰਮੀਆਂ ਨੇ ਪਣਡੁੱਬੀ ਲਾਪਤਾ ਹੋਣ ਵਾਲੀ ਜਗ੍ਹਾ ‘ਤੇ ਹੋਰ ਬੇੜੇ, ਜਹਾਜ਼ ਅਤੇ ਹੋਰ ਉਪਕਰਣ ਭੇਜੇ ਹਨ। -ਏਪੀ


Source link

Check Also

ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਦਾ ਸਾਂਝਾ ਅਪਰੇਸ਼ਨ: 3450 ਲਿਟਰ ਇਥਨੋਲ ਬਰਾਮਦ ਤੇ 3 ਕਾਬੂ

ਗੁਰਦੀਪ ਸਿੰਘ ਲਾਲੀ ਸੰਗਰੂਰ, 27 ਅਪਰੈਲ ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਵਲੋਂ ਸਾਂਝੇ ਅਪਰੇਸ਼ਨ …