ਤਹਿਸੀਲਦਾਰ (ਗਰੁੱਪ ਬੀ) ਸੇਵਾ ਨਿਯਮਾਂ ‘ਤੇ ਮੋਹਰ
ਮੁੱਖ ਮੰਤਰੀ ਸੁਰੱਖਿਆ ਵਿੱਚ ਪ੍ਰਿਤਪਾਲ ਸਿੰਘ ਦੀ ਮੁੜ ਨਿਯੁਕਤੀ ਨੂੰ ਹਰੀ ਝੰਡੀ
ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਮੰਤਰੀ ਮੰਡਲ ਨੇ ਭੌਂ ਅਤੇ ਜਲ ਸੰਭਾਲ ਵਿਭਾਗ ਵੱਲੋਂ ਸ਼ੁਰੂ ਕੀਤੇ ਕੰਮਾਂ ਲਈ ਸਾਲ 2015-16 ਦੀ ਸਲਾਨਾ ਪ੍ਰਸ਼ਾਸਕੀ ਰਿਪੋਰਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਮੰਤਰੀ ਮੰਡਲ ਨੇ ਸਾਲ 2015-16 ਤੇ 2016-17 ਦੀ ਡਾਇਰੈਕਟੋਰੇਟ ਆਫ ਟਾਊਨ ਐਂਡ ਕੰਟਰੀ ਪਲਾਨਿੰਗ ਦੀ ਸਲਾਨਾ ਪ੍ਰਸ਼ਾਸਕੀ ਰਿਪੋਰਟ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।
ਸਾਲ 2016-17 ਦੀ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਸਾਲ 2017-18 ਦੀ ਸਹਿਕਾਰਤਾ (ਆਡਿਟ) ਵਿਭਾਗ ਦੀ ਸਲਾਨਾ ਪ੍ਰਸ਼ਾਸਕੀ ਰਿਪੋਰਟ ਨੂੰ ਵੀ ਮੰਤਰੀ ਮੰਡਲ ਨੇ ਪ੍ਰਵਾਨਗੀ ਦੇ ਦਿੱਤੀ ਹੈ।
ਮਾਲ ਵਿਭਾਗ ਦੇ ਕੰਮਕਾਜ ਵਿੱਚ ਹੋਰ ਕੁਸ਼ਲਤਾ ਲਿਆਉਣ ਅਤੇ ਪਦਉਨਤੀਆਂ ਦੀ ਪ੍ਰਕਿਰਿਆ ਵਿੱਚ ਤੇਜ਼ੀ ਨਿਆਉਣ ਵਾਸਤੇ ਮੰਤਰੀ ਮੰਡਲ ਨੇ ਤਹਿਸੀਲਦਾਰ (ਗਰੁੱਪ ਬੀ) ਸੇਵਾ ਨਿਯਮਾਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਨਿਯਮ ਪ੍ਰਸੋਨਲ ਵਿਭਾਗ ਦੀਆਂ 20 ਜੁਲਾਈ, 2017 ਦੀਆਂ ਹਦਾਇਤਾਂ ਅਤੇ ਵਿੱਤ ਵਿਭਾਗ ਦੇ ਪੰਜਾਬ ਸਿਵਲ ਸਰਵਸਿਜ (ਰਿਵਾਇਜਡ ਪੇਅ) ਰੁਲਜ਼, 2009 ਦੇ ਹੁੰਗਾਰੇ ਵਿੱਚ ਤਿਆਰ ਕੀਤੇ ਗਏ ਹਨ, ਜਿਨ•ਾਂ ਦੇ ਹੇਠ ਮਿਤੀ 27-05-2009 ਦੇ ਨੋਟੀਫਿਕੇਸ਼ਨ ਨਾਲ ਪੰਜਵੇ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ‘ਤੇ ਤਨਖਾਹ ਸਕੇਲ ਸੋਧੇ ਗਏ ਹਨ।
ਪੰਜਾਬ ਮੰਤਰੀ ਮੰਡਲ ਨੇ ਮੁੱਖ ਮੰਤਰੀ ਸੁਰੱਖਿਆ ਵਿਚ ਸੇਵਾਮੁਕਤ ਪੁਲਸ ਇੰਸਪੈਕਟਰ ਪ੍ਰਿਤਪਾਲ ਸਿੰਘ ਦੀ ਡਿਪਟੀ ਐਸ ਪੀ ਦੇ ਬਰਾਬਰ ਦੇ ਰੈਂਕ ਵਿੱਚ ਇਕ ਸਾਲ ਲਈ ਮੁੜ ਨਿਯੁਕਤੀ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪ੍ਰਵਾਨਗੀ 1 ਮਾਰਚ, 2018 ਤੋਂ 28 ਫਰਵਰੀ, 2019 ਤੱਕ ਠੇਕੇ ਆਧਾਰ ‘ਤੇ ਉਹੀ ਸ਼ਰਤਾਂ ਅਤੇ ਨਿਯਮਾਂ ‘ਤੇ ਆਧਾਰਿਤ ਦਿੱਤੀ ਗਈ ਹੈ।
ਇੰਸਪੈਕਟਰ ਪ੍ਰਿਤਪਾਲ ਸਿੰਘ ਦੀ ਮੁੜ ਨਿਯੁਕਤੀ ਉਸ ਦੇ ਸ਼ਾਨਦਾਰ ਸਰਵਿਸ ਰਿਕਾਰਡ ਨੂੰ ਵੇਖਦੇ ਹੋਏ ਕੀਤੀ ਗਈ ਹੈ। ਉਹ ਅਕਤੂਬਰ, 2011 ਤੋਂ ਮੁੱਖ ਮੰਤਰੀ ਸੁਰੱਖਿਆ ਵਿਚ ਤਾਇਨਾਤ ਹੈ।
Home / Punjabi News / ਪੰਜਾਬ ਮੰਤਰੀ ਮੰਡਲ ਵੱਲੋਂ ਵੱਖ-ਵੱਖ ਵਿਭਾਗਾਂ ਦੀਆਂ ਸਲਾਨਾ ਪ੍ਰਸ਼ਾਸਕੀ ਰਿਪੋਰਟਾਂ ਨੂੰ ਪ੍ਰਵਾਨਗੀ
Check Also
ਮੋਹਾਲੀ ਪੁਲਿਸ ਟੀਮ ‘ਤੇ ਹਮਲੇ ਤੋਂ ਬਾਅਦ ਵੱਡਾ ਐਕਸ਼ਨ, ਮੁਲਾਜ਼ਮਾਂ ਦੀ ਨਸ਼ਾ ਤਸਕਰਾਂ ਦਾ ਮੁਠਭੇੜ, 2 ਦੋਸ਼ੀ ਜ਼ਖਮੀ; ਲਿਜਾਇਆ ਗਿਆ ਹਸਪਤਾਲ…
Mohali News: ਮੋਹਾਲੀ ਪੁਲਿਸ ਦੀ ਅੱਜ ਨਸ਼ਾ ਤਸਕਰਾਂ ਦੇ ਨਾਲ ਮੁਠਭੇੜ ਹੋਈ। ਪੁਲਿਸ ਦੀ ਜਵਾਬੀ …
Asian Tribune Your Multilingual Newspaper covering World and local news News