Home / Punjabi News / ਅਮਰੀਕਾ ਨੇ ਰੂਸ ਦੇ 10 ਸਫ਼ੀਰ ਮੁਲਕ ’ਚੋਂ ਕੱਢੇ

ਅਮਰੀਕਾ ਨੇ ਰੂਸ ਦੇ 10 ਸਫ਼ੀਰ ਮੁਲਕ ’ਚੋਂ ਕੱਢੇ

ਅਮਰੀਕਾ ਨੇ ਰੂਸ ਦੇ 10 ਸਫ਼ੀਰ ਮੁਲਕ ’ਚੋਂ ਕੱਢੇ

ਵਾਸ਼ਿੰਗਟਨ, 15 ਅਪਰੈਲ

ਵ੍ਹਾਈਟ ਹਾਊਸ ਨੇ 10 ਰੂਸੀ ਸਫ਼ੀਰਾਂ ਨੂੰ ਮੁਲਕ ‘ਚੋਂ ਕੱਢਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਰਾਸ਼ਟਰਪਤੀ ਚੋਣਾਂ ‘ਚ ਦਖ਼ਲ ਅਤੇ ਸੰਘੀ ਸਰਕਾਰ ਦੀਆਂ ਏਜੰਸੀਆਂ ਨੂੰ ਹੈਕ ਕਰਨ ਦੇ ਵਿਰੋਧ ‘ਚ ਕੀਤਾ ਗਿਆ ਹੈ। ਅਮਰੀਕਾ ਨੇ ਪਹਿਲੀ ਵਾਰ ਸਪੱਸ਼ਟ ਤੌਰ ‘ਤੇ ਮੰਨਿਆ ਹੈ ਕਿ ਰੂਸੀ ਖ਼ੁਫ਼ੀਆ ਏਜੰਸੀਆਂ ਉਸ ਦੇ ਕੰਮਕਾਜ ‘ਚ ਦਖ਼ਲ ਦੇ ਰਹੀਆਂ ਸਨ। ਬਾਇਡਨ ਸਰਕਾਰ ਮੁਤਾਬਕ ਰੂਸੀ ਹੈਕਰਾਂ ਨੇ ਅਮਰੀਕਾ ਦੇ ਸਾਫ਼ਟਵੇਅਰਾਂ ‘ਚ ਵਾਇਰਸ ਪਾ ਕੇ ਉਨ੍ਹਾਂ ਨੂੰ ਹੈਕ ਕਰਕੇ ਖ਼ੁਫ਼ੀਆ ਜਾਣਕਾਰੀ ਹਾਸਲ ਕਰ ਲਈ ਸੀ। ਅਮਰੀਕੀ ਅਧਿਕਾਰੀਆਂ ਨੇ ਪਿਛਲੇ ਮਹੀਨੇ ਇਹ ਵੀ ਦੋਸ਼ ਲਾਇਆ ਸੀ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਡੋਨਲਡ ਟਰੰਪ ਨੂੰ ਚੋਣਾਂ ‘ਚ ਜਿਤਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਸਨ।-ਏਪੀ


Source link

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …