ਚੇਨਈ, 9 ਦਸੰਬਰ
ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ ਅਧਿਕਾਰੀਆਂ ਦੀਆਂ ਮਿ੍ਤਕ ਦੇਹਾਂ ਲਿਜਾ ਰਹੀ ਇਕ ਐਂਬੂਲੈਂਸ ਅਤੇ ਪੁਲੀਸ ਵੈਨ ਹਾਦਸਾਗ੍ਰਸਤ ਹੋ ਗਈ। ਇਹ ਵਾਹਨ ਵੈਲਿੰਗਟਨ ਤੋਂ ਸੁੂਲੂਰ ਆ ਰਹੇ ਸਨ। ਕਾਬਿਲੇਗੌਰ ਹੈ ਕਿ ਬੁੱਧਵਾਰ ਨੂੰ ਕੁਨੂਰ ਨੇੜੇ ਭਾਰਤੀ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ ਤੇ ਇਸ ਵਿੱਚ ਸਵਾਰ ਸੀਡੀਐਸ ਬਿਪਿਨ ਰਾਵਤ, ਪਤਨੀ ਸਮੇਤ 13 ਲੋਕਾਂ ਦੀ ਮੌਤ ਹੋ ਗਈ ਸੀ। ਮਿ੍ਤਕਾਂ ਦੀਆਂ ਲਾਸ਼ਾਂ ਨੂੰ ਵੈਲਿੰਗਟਨ ਸਥਿਤ ਮਦਰਾਸ ਰੈਜੀਮੈਂਟ ਸੈਂਟਰ ਦੇ ਮਿਲਿਟਰੀ ਹਸਪਤਾਲ ਤੋਂ ਤਬਦੀਲ ਕੀਤਾ ਜਾ ਰਿਹਾ ਸੀ ਕਿ ਇਸੇ ਦੌਰਾਨ ਇਕ ਪੁਲੀਸ ਵਾਹਨ ਦਾ ਐਕਸਲ ਟੁੱਟ ਗਿਆ ਜਿਸ ਕਾਰਨ ਡਰਾਈਵਰ ਨੇ ਗੱਡੀ ਰੋਕ ਦਿੱਤੀ ਤੇ ਉਹ ਸੜਕ ਕਿਨਾਰੇ ਕੰਧ ਨਾਲ ਟਕਰਾ ਗਈ। ਇਸ ਹਾਦਸੇ ਵਿੱਚ 7 ਪੁਲੀਸ ਮੁਲਾਜ਼ਮ ਜ਼ਖਮੀ ਹੋਏ ਹਨ। ਇਸ ਹਾਦਸੇ ਦੇ ਕੁਝ ਮਿੰਟਾਂ ਬਾਅਦ ਮਿ੍ਤਕ ਦੇਹਾਂ ਲਿਜਾ ਰਹੀ ਇਕ ਐਂਬੂਲੈਂਸ ਵੀ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਤੋਂ ਬਾਅਦ ਲਾਸ਼ਾਂ ਨੂੰ ਦੂਜੀ ਐਂਬੂਲੈਂਸ ਵਿੱਚ ਰੱਖ ਕੇ ਅੱਗੇ ਭੇਜਿਆ ਗਿਆ। -ਏਜੰਸੀ
Source link
Asian Tribune Your Multilingual Newspaper covering World and local news News