Home / Punjabi News / ਮਹਾਰਾਸ਼ਟਰ ’ਚ ਅਗਲੇ 15 ਦਿਨਾਂ ’ਚ ਕਰੋਨਾ ਕੇਸਾਂ ਦੀ ਗਿਣਤੀ ਦੁੱਗਣੀ ਹੋਣ ਦਾ ਖ਼ਦਸ਼ਾ

ਮਹਾਰਾਸ਼ਟਰ ’ਚ ਅਗਲੇ 15 ਦਿਨਾਂ ’ਚ ਕਰੋਨਾ ਕੇਸਾਂ ਦੀ ਗਿਣਤੀ ਦੁੱਗਣੀ ਹੋਣ ਦਾ ਖ਼ਦਸ਼ਾ

ਮਹਾਰਾਸ਼ਟਰ ’ਚ ਅਗਲੇ 15 ਦਿਨਾਂ ’ਚ ਕਰੋਨਾ ਕੇਸਾਂ ਦੀ ਗਿਣਤੀ ਦੁੱਗਣੀ ਹੋਣ ਦਾ ਖ਼ਦਸ਼ਾ

ਮੁੰਬਈ, 15 ਅਪਰੈਲ

ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਅਗਲੇ ਪੰਦਰਾਂ ਦਿਨਾਂ ਵਿੱਚ ਸੂਬੇ ‘ਚ ਕੋਵਿਡ-19 ਦੇ ਸਰਗਰਮ ਕੇਸਾਂ ਦੀ ਗਿਣਤੀ ਦੁੱਗਣੀ ਹੋਣ ਦਾ ਖ਼ਦਸ਼ਾ ਜਤਾਇਆ ਹੈ। ਠਾਕਰੇ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਕੋਵਿਡ-19 ਦੇ ਮੌਜੂਦਾ ਸਰਗਰਮ ਕੇਸਾਂ ਦੀ ਗਿਣਤੀ 5.64 ਲੱਖ ਹੈ, ਜਿਸ ਦੇ 30 ਅਪਰੈਲ ਤੱਕ 11.9 ਲੱਖ ਹੋਣ ਦਾ ਅਨੁਮਾਨ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਰੋਜ਼ਾਨਾ 1200 ਮੀਟਰਿਕ ਟਨ ਮੈਡੀਕਲ ਆਕਸੀਜਨ ਦੀ ਖਪਤ ਹੈ, ਜੋ ਅਪਰੈਲ ਅਖੀਰ ਤੱਕ 2000 ਮੀਟਰਿਕ ਟਨ ਪ੍ਰਤੀ ਦਿਨ ਹੋ ਸਕਦੀ ਹੈ। ਠਾਕਰੇ ਨੇ ਕਿਹਾ ਕਿ ਕੌਮੀ ਆਫ਼ਤ ਪ੍ਰਬੰਧਨ ਐਕਟ ਤਹਿਤ ਦੇਸ਼ ਦੇ ਪੂਰਬੀ ਤੇ ਦੱਖਣੀ ਹਿੱਸਿਆਂ ਵਿਚਲੇ ਸਟੀਲ ਪਲਾਂਟਾਂ ਤੋਂ ਆਕਸੀਜਨ ਨੂੰ ਹਵਾਈ ਰਸਤੇ ਮਹਾਰਾਸ਼ਟਰ ਲਿਆਉਣ ਦੀ ਪ੍ਰਵਾਨਗੀ ਦਿੱਤੀ ਜਾਵੇ। -ਪੀਟੀਆਈ


Source link

Check Also

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਦੇ ਨਤੀਜੇ ਦਾ ਐਲਾਨ 18 ਨੂੰ

ਦਰਸ਼ਨ ਸਿੰਘ ਸੋਢੀ ਮੁਹਾਲੀ, 17 ਅਪਰੈਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ ਮਾਰਚ ਮਹੀਨੇ …