ਨਵੀਂ ਦਿੱਲੀ, 24 ਨਵੰਬਰ
ਸੁਪਰੀਮ ਕੋਰਟ ਵੱਲੋਂ ਅਡਾਨੀ ਗਰੁੱਪ ਖ਼ਿਲਾਫ਼ ਧੋਖਾਧੜੀ ਦੇ ਦੋਸ਼ਾਂ ਦੀ ਜਾਂਚ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ’ਤੇ ਕੀਤੀ ਗਈ ਸੁਣਵਾਈ ਅਤੇ ਫੈਸਲਾ ਸੁਰੱਖਿਅਤ ਰੱਖੇ ਜਾਣ ਮਗਰੋਂ ਇਸ ਗਰੁੱਪ ਦੇ ਸ਼ੇਅਰਾਂ ਵਿੱਚ ਲਗਪਗ 15000 ਕਰੋੜ ਰੁਪਏ ਦਾ ਵੱਡਾ ਉਛਾਲ ਆਇਆ ਹੈ। ਸਟਾਕ ਐਕਸਚੇਂਜ ਦੇ ਅੰਕੜਿਆਂ ਮੁਤਾਬਕ, ਅਡਾਨੀ ਗਰੁੱਪ ਦੀਆਂ ਦਸ ਵਿੱਚੋਂ ਨੌਂ ਕੰਪਨੀਆਂ ਲਾਭ ਵਿੱਚ ਰਹੀਆਂ ਅਤੇ ਉਸ ਦੇ ਕੁੱਲ ਬਾਜ਼ਾਰ ਸਰਮਾਏ ਵਿੱਚ 14,786 ਕਰੋੜ ਰੁਪਏ ਜਮ੍ਹਾਂ ਹੋਏ। ਇਸ ਦੇ ਨਾਲ ਹੀ ਅਡਾਨੀ ਗਰੁੱਪ ਦੀਆਂ ਦਸ ਕੰਪਨੀਆਂ ਦਾ ਕੁੱਲ ਬਾਜ਼ਾਰ ਸਰਮਾਇਆ ਅੱਜ ਕਾਰੋਬਾਰੀ ਦੀ ਸਮਾਪਤੀ ਮੌਕੇ ਲਗਪਗ 10.26 ਲੱਖ ਕਰੋੜ ਰੁਪਏ ਹੋ ਗਿਆ ਜੋ ਇੱਕ ਦਿਨ ਪਹਿਲਾਂ 10.11 ਲੱਖ ਕਰੋੜ ਰੁਪਏ ਸੀ। -ਪੀਟੀਆਈ
The post ਅਡਾਨੀ ਗਰੁੱਪ ਦੇ ਸ਼ੇਅਰਾਂ ਵਿੱਚ ਵੱਡਾ ਉਛਾਲ appeared first on punjabitribuneonline.com.
Source link
Asian Tribune Your Multilingual Newspaper covering World and local news News