Home / Punjabi News / ਰਾਜ ਸਭਾ ਤੋਂ ਮੁਅੱਤਲੀ ਖ਼ਿਲਾਫ਼ ਰਾਘਵ ਦੀ ਪਟੀਸ਼ਨ ’ਤੇ ਸੁਣਵਾਈ ਪਹਿਲੀ ਨੂੰ

ਰਾਜ ਸਭਾ ਤੋਂ ਮੁਅੱਤਲੀ ਖ਼ਿਲਾਫ਼ ਰਾਘਵ ਦੀ ਪਟੀਸ਼ਨ ’ਤੇ ਸੁਣਵਾਈ ਪਹਿਲੀ ਨੂੰ

ਨਵੀਂ ਦਿੱਲੀ, 24 ਨਵੰਬਰ
ਸੁਪਰੀਮ ਕੋਰਟ ਨੇ ‘ਆਪ’ ਆਗੂ ਰਾਘਵ ਚੱਢਾ ਵੱਲੋਂ ਰਾਜ ਸਭਾ ਮੈਂਬਰੀ ਤੋਂ ਮੁਅੱਤਲੀ ਖ਼ਿਲਾਫ਼ ਪਾਈ ਗਈ ਪਟੀਸ਼ਨ ’ਤੇ ਸੁਣਵਾਈ ਪਹਿਲੀ ਦਸੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਰਾਜ ਸਭਾ ਸਕੱਤਰੇਤ ਵੱਲੋਂ ਪੇਸ਼ ਹੋਏ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਸਿਖਰਲੀ ਅਦਾਲਤ ਨੂੰ ਦੱਸਿਆ ਕਿ ਇਸ ਮਾਮਲੇ ’ਤੇ ਬਹਿਸ ਚੱਲ ਰਹੀ ਹੈ। ਇਸ ਮਗਰੋਂ ਚੀਫ ਜਸਟਿਸ ਡੀ ਵਾਈ ਚੰਦਰਚੂੜ, ਜਸਟਿਸ ਜੇ ਬੀ ਪਾਰਦੀਵਾਲਾ ਅਤੇ ਮਨੋਜ ਮਿਸ਼ਰਾ ’ਤੇ ਅਧਾਰਿਤ ਬੈਂਂਚ ਨੇ ਇਸ ਮਾਮਲੇ ਦੀ ਸੁਣਵਾਈ ਪਹਿਲੀ ਦਸੰਬਰ ’ਤੇ ਪਾ ਦਿੱਤੀ ਹੈ। -ਪੀਟੀਆਈ

The post ਰਾਜ ਸਭਾ ਤੋਂ ਮੁਅੱਤਲੀ ਖ਼ਿਲਾਫ਼ ਰਾਘਵ ਦੀ ਪਟੀਸ਼ਨ ’ਤੇ ਸੁਣਵਾਈ ਪਹਿਲੀ ਨੂੰ appeared first on punjabitribuneonline.com.


Source link

Check Also

 Ludhiana ‘ਚ MBD ਮਾਲ ਦੇ ਕਰਮਚਾਰੀ ਦਾ ਕਤਲ, ਖਾਲੀ ਪਲਾਟ ‘ਚੋਂ ਮਿਲੀ ਲਾਸ਼

Ludhiana MBD Mall Employee Murder : ਲੁਧਿਆਣਾ ਦੇ MBD ਮਾਲ ਵਿੱਚ ਕੰਮ ਕਰਨ ਵਾਲੇ 22 …