Home / Punjabi News / Punjab News: ਪੰਜਾਬ ਵਾਸੀ ਭੱਖਦੀ ਗਰਮੀ ਵਿਚਾਲੇ ਹੋਣਗੇ ਪਰੇਸ਼ਾਨ, ਅੱਜ ਲੱਗੇਗਾ ਲੰਬਾ ਬਿਜਲੀ ਕੱਟ! ਜਾਣੋ ਕਿਹੜੇ ਇਲਾਕੇ ‘ਚ ਕਿੰਨੇ ਘੰਟੇ ਬੱਤੀ ਗੁੱਲ ਰਹੇਗੀ…?

Punjab News: ਪੰਜਾਬ ਵਾਸੀ ਭੱਖਦੀ ਗਰਮੀ ਵਿਚਾਲੇ ਹੋਣਗੇ ਪਰੇਸ਼ਾਨ, ਅੱਜ ਲੱਗੇਗਾ ਲੰਬਾ ਬਿਜਲੀ ਕੱਟ! ਜਾਣੋ ਕਿਹੜੇ ਇਲਾਕੇ ‘ਚ ਕਿੰਨੇ ਘੰਟੇ ਬੱਤੀ ਗੁੱਲ ਰਹੇਗੀ…?

Punjab News: ਪੰਜਾਬ ਵਾਸੀਆਂ ਨੂੰ ਭੱਖਦੀ ਗਰਮੀ ਵਿਚਾਲੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਏਗਾ। ਦੱਸ ਦੇਈਏ ਕਿ ਅੱਜ ਕਈ ਇਲਾਕਿਆਂ ਵਿਚ ਲੰਬਾ ਪਾਵਰ ਕੱਟ ਲੱਗੇਗਾ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਇੱਥੇ ਜਾਣੋ ਕਿਹੜੇ ਇਲਾਕੇ ਵਿੱਚ ਕਿੰਨੇ ਘੰਟੇ ਬੱਤੀ ਗੁੱਲ ਰਹੇਗੀ…

ਫਗਵਾੜਾ 

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਹਾਇਕ ਇੰਜੀਨੀਅਰ ਚਹੇੜੂ ਉਪ ਮੰਡਲ ਨੇ ਇਕ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ 20 ਅਪ੍ਰੈਲ ਨੂੰ 66 ਕੇ. ਵੀ. ਸ/ਸ ਚਹੇੜੂ ਤੋਂ ਚਲਦੇ 11 ਕੇ. ਵੀ. ਲਵਲੀ ਯੂ. ਪੀ. ਐੱਸ. ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਸਮਾਂ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ, ਜਿਸ ਕਾਰਨ ਹਰਦਾਸਪੁਰ ਰੋਡ, ਪਿੰਡ ਹਰਦਾਸਪੁਰ, ਨਰੰਗਪੁਰ ਅਤੇ ਜੀ. ਟੀ. ਰੋਡ ਦੇ ਇਲਾਕਿਆਂ ਦੀ ਸਪਲਾਈ ਬੰਦ ਰਹੇਗੀ।

ਅੰਮ੍ਰਿਤਸਰ 

ਪਾਵਰਕਾਮ ਦੇ ਉਪ ਮੰਡਲ ਅਫਸਰ ਚਾਟੀਵਿੰਡ ਵੱਲੋਂ ਪ੍ਰੈਸ ਨੋਟ ਜਾਰੀ ਕਰਕੇ ਸੂਚਿਤ ਕੀਤਾ ਗਿਆ ਹੈ ਕਿ 20 ਅਪ੍ਰੈਲ ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਤੱਕ 132 ਕੇ.ਵੀ.ਸਕੱਤਰੀ ਬਾਗ ਤੋਂ ਚੱਲਦੇ 11 ਕੇ. ਵੀ. ਦਿਲਬਾਗ ਨਗਰ ਫੀਡਰ ਤੇ 11 ਕੇ.ਵੀ. ਲਕਸ਼ਮੀ ਰਾਈਸ ਮਿਲ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੌਰਾਨ ਕੋਟ ਮਾਹਣਾ ਸਿੰਘ, ਦਿਲਬਾਗ ਨਗਰ, ਸ਼ਹੀਦ ਊਧਮ ਸਿੰਘ ਨਗਰ, ਮਿਗਲਾਨੀ ਰੋਡ, ਸਰਕੂਲਰ ਰੋਡ ਆਦਿ ਇਲਾਕੇ ਪ੍ਰਭਾਵਤ ਹੋਣਗੇਂ।

ਸ੍ਰੀ ਮੁਕਤਸਰ ਸਾਹਿਬ 

ਇੰਜ ਬਲਜੀਤ ਸਿੰਘ ਸਹਾਇਕ ਇੰਜ. ਸ਼ਹਿਰੀ ਸਬ-ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ 66 ਕੇ. ਵੀ. ਸਬ ਸਟੇਸ਼ਨ ਮਲੋਟ ਰੋਡ ਸ੍ਰੀ ਮੁਕਤਸਰ ਸਾਹਿਬ ਤੋਂ ਚੱਲਦੇ 11 ਕੇ. ਵੀ. ਮਲੋਟ ਰੋਡ ਫੀਡਰ ਦੀ ਜ਼ਰੂਰੀ ਮੈਂਟੀਨੈਂਸ ਕਰਨ ਲਈ ਇਸ ਫੀਡਰ ਦੀ ਸਪਲਾਈ 20 ਅਪ੍ਰੈਲ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ। ਪੰਜਾਬ ਦੇ ਕਈ ਇਲਾਕਿਆਂ ਵਿਚ ਅੱਜ ਯਾਨੀ ਸੋਮਵਾਰ ਨੂੰ ਲੰਬਾ ਪਾਵਰ ਕੱਟ ਲੱਗੇਗਾ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 
 

ਹੋਰ ਪੜ੍ਹੋ


Source link

Check Also

Milk Price hike:  ਮਹਿੰਗਾਈ ਦਾ ਝਟਕਾ, ਦੁੱਧ 5 ਰੁਪਏ ਪ੍ਰਤੀ ਲੀਟਰ ਮਹਿੰਗਾ , ਨਵੀਆਂ ਦਰਾਂ ਅੱਜ ਤੋਂ ਲਾਗੂ

Jammu Kashmir Milk Price hike:  ਜੰਮੂ-ਕਸ਼ਮੀਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਗਿਆ …