Home / Punjabi News (page 827)

Punjabi News

Punjabi News

ਮੁਸਲਾਧਾਰ ਬਾਰਿਸ਼ ਨਾਲ ਦਿੱਲੀ ’ਚ ਆਇਆ ਹੜ੍ਹ

ਨਵੀਂ ਦਿੱਲੀ – ਮੁਸਲਾਧਾਰ ਬਾਰਿਸ਼ ਨਾਲ ਦਿੱਲੀ ਦਾ ਹਾਲ ਵੀ ਅੱਜ ਮੁੰਬਈ ਵਰਗਾ ਹੋ ਗਿਆ। ਕੁਝ ਦਿਨ ਪਹਿਲਾਂ ਜਿਸ ਤਰਾਂ ਬਾਰਿਸ਼ ਨੇ ਮੁੰਬਈ ਵਿਚ ਕਹਿਰ ਮਚਾਇਆ ਸੀ ਅੱਜ ਉਸ ਤਰ੍ਹਾਂ ਹੀ ਦੇਸ਼ ਦੀ ਰਾਜਧਾਨੀ ਵਿਚ ਦੇਖਣ ਨੂੰ ਮਿਲਿਆ। ਇਥੇ ਕਈ ਸੜਕਾਂ ਤਾਂ ਨਦੀਆਂ ਬਣ ਗਈਆਂ ਜਿਸ ਵਿਚ ਵਾਹਨ ਤੈਰਦੇ ਹੋਏ …

Read More »

ਆਪ ਨੇ ਸੁਖਪਾਲ ਖਹਿਰਾ ਦੀ ਥਾਂ ਹਰਪਾਲ ਚੀਮਾ ਨੂੰ ਬਣਾਇਆ ਵਿਰੋਧੀ ਧਿਰ ਦਾ ਆਗੂ

ਚੰਡੀਗੜ – ਆਮ ਆਦਮੀ ਪਾਰਟੀ ਨੇ ਅੱਜ ਸੁਖਪਾਲ ਸਿੰਘ ਖਹਿਰਾ ਨੂੰ ਵੱਡਾ ਝਟਕਾ ਦਿੰਦਿਆਂ ਉਹਨਾਂ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਖਹਿਰਾ ਦੀ ਥਾਂ ਪਾਰਟੀ ਨੇ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ ਹੈ। ਇਸ ਸਬੰਧੀ ਲਾਨ ਦਿੱਲੀ ਦੇ ਉਪ ਮੁੱਖ ਮੰਤਰੀ ਤੇ ਪਾਰਟੀ ਦੇ …

Read More »

ਅਨੰਤਨਾਗ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ, ਇੰਟਰਨੈੱਟ ਤੇ ਰੇਲ ਸੇਵਾ ਬੰਦ

ਅਨੰਤਨਾਗ— ਜੰਮੂ-ਕਸ਼ਮੀਰ ਦੇ ਅਨੰਤਨਾਗ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਸਵੇਰ ਤੋਂ ਮੁਕਾਬਲਾ ਜਾਰੀ ਹੈ। ਇਲਾਕੇ ‘ਚ ਕਰੀਬ 2 ਤੋਂ 3 ਅੱਤਵਾਦੀਆਂ ਦੇ ਛੁਪੇ ਹੋਣ ਦਾ ਸ਼ੱਕ ਹੈ। ਦੱਖਣੀ ਕਸ਼ਮੀਰ ਦੇ ਇਸ ਇਲਾਕੇ ‘ਚ ਸੈਨਾ ਦੇ ਜਵਾਨ CASO ਦੇ ਤਹਿਤ ਸਵੇਰੇ 4 ਵਜੇ ਸਰਚ ਆਪਰੇਸ਼ਨ ਚਲਾ ਰਹੇ ਸਨ। ਇਸ ਦੌਰਾਨ …

Read More »

ਪਾਕਿ ਚੋਣਾਂ : ਕਵੇਟਾ ‘ਚ ਬੰਬ ਧਮਾਕਾ, ISIS ਨੇ ਲਈ ਧਮਾਕੇ ਦੀ ਜ਼ਿੰਮੇਵਾਰੀ

ਇਸਲਾਮਾਬਾਦ— ਪਾਕਿਸਤਾਨ ਵਿਚ ਅੱਜ (25 ਜੁਲਾਈ) ਸਖਤ ਸੁਰੱਖਿਆ ਵਿਚਕਾਰ ਕੌਮੀ ਅਤੇ ਸੂਬਾਈ ਅਸੈਂਬਲੀ ਲਈ ਵੋਟਿੰਗ ਹੋ ਰਹੀ ਹੈ। ਵੋਟਿੰਗ ਦੌਰਾਨ ਬਲੋਚਿਸਤਾਨ ਦੇ ਕਵੇਟਾ ਵਿਚ ਬੰਬ ਧਮਾਕਾ ਹੋਇਆ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਧਮਾਕਾ ਪੂਰਬੀ ਬਾਈਪਾਸ ਦੇ ਕਰੀਬ ਹੋਇਆ ਹੈ। ਇਸ ਧਮਾਕੇ ਵਿਚ ਹੁਣ ਤੱਕ 31 ਲੋਕਾਂ ਦੇ ਮਰਨ ਅਤੇ 36 ਲੋਕਾਂ …

Read More »

ਪਰਚਾ ਦਰਜ ਹੋਣ ‘ਤੇ ਸ਼ਿਕਾਇਤਕਰਤਾ ਨੂੰ ਤੁਰੰਤ ਮਿਲੇਗੀ ਐਸ.ਐਮ.ਐਸ ਰਾਹੀਂ ਸੂਚਨਾ : ਸੁਰੇਸ਼ ਅਰੋੜਾ

ਪੰਜਾਬ ਪੁਲਿਸ ਵੱਲੋਂ ਨਾਗਰਿਕਾਂ ਦੀ ਸੇਵਾ ਲਈ ਐਸ.ਐਮ.ਐਸ. ਅਲਰਟ ਸੇਵਾ ਦੀ ਸ਼ੁਰੂਆਤ ਚੰਡੀਗੜ੍ਹ : ਪੰਜਾਬ ਪੁਲਿਸ ਵਲੋਂ ਈ-ਇਨੀਸ਼ਿਏਟਿਵ ਪ੍ਰੋਗਰਾਮ ਤਹਿਤ ਰਾਜ ਦੇ ਵਸਨੀਕਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਇੱਕ ਨਿਵੇਕਲੀ ਪਹਿਲ ਕਰਦਿਆਂ ਡੀ.ਜੀ.ਪੀ. ਸ੍ਰੀ ਸੁਰੇਸ਼ ਅਰੋੜਾ ਨੇ ਕ੍ਰਾਇਮ ਐਂਡ ਕ੍ਰੀਮਿਨਲ ਟ੍ਰੈਕਿੰਗ ਨੈਟਵਰਕ ਅਤੇ ਪ੍ਰਣਾਲੀ (ਸੀ.ਸੀ.ਟੀ.ਐਨ.ਐਸ.) ‘ਤੇ ਆਧਾਰਿਤ …

Read More »

ਕੁਲਗਾਮ ‘ਚ ਜਨਜੀਵਨ ਪ੍ਰਭਾਵਿਤ, ਇੰਟਰਨੈੱਟ ਸੇਵਾ ਠੱਪ

ਸ਼੍ਰੀਨਗਰ—ਦੱਖਣੀ ਕਸ਼ਮੀਰ ਵਿਚ ਕੁਲਗਾਮ ਜ਼ਿਲੇ ਦੇ ਖੁੰਦਵਾੜੀ ਵਿਚ ਐਤਵਾਰ ਨੂੰ ਸੁਰੱਖਿਆ ਫੋਰਸਾਂ ਨਾਲ ਮੁਕਾਬਲੇ ਵਿਚ ਇਕ ਵਿਦੇਸ਼ੀ ਸਮੇਤ 3 ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਦੂਜੇ ਦਿਨ ਸੋਮਵਾਰ ਨੂੰ ਵੀ ਜਨਜੀਵਨ ਪ੍ਰਭਾਵਿਤ ਰਿਹਾ। ਅਫਵਾਹਾਂ ਨੂੰ ਰੋਕਣ ਲਈ ਸੁਰੱਖਿਆ ਵਜੋਂ ਦੱਖਣੀ ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਇੰਟਰਨੈੱਟ ਸੇਵਾਵਾਂ ਨੂੰ ਰੱਦ ਕਰ …

Read More »

ਭਾਰਤ ਨੇ ਰਵਾਂਡਾ ਨੂੰ 20 ਕਰੋੜ ਡਾਲਰ ਦਾ ਕਰਜ਼ਾ ਦੇਣ ਦੀ ਕੀਤੀ ਪੇਸ਼ਕਸ਼

ਰਵਾਂਡਾ,— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਅਫਰੀਕੀ ਦੇਸ਼ਾਂ ਦੀ ਯਾਤਰਾ ‘ਤੇ ਰਵਾਂਡਾ ਪੁੱਜੇ ਹਨ। ਇੱਥੇ ਅੱਜ ਉਨ੍ਹਾਂ ਨੇ ਰਵਾਂਡਾ ਦੇ ਰਾਸ਼ਟਰਪਤੀ ਪਾਲ ਕਾਗਮੇ ਨਾਲ ਵਿਸਥਾਰ ਪੂਰਵਕ ਗੱਲਬਾਤ ਕੀਤੀ ਅਤੇ ਵਪਾਰ ਤੇ ਖੇਤੀਬਾੜੀ ਦੇ ਖੇਤਰ ‘ਚ ਸਹਿਯੋਗ ਮਜ਼ਬੂਤ ਕਰਨ ਦੀਆਂ ਯੋਜਨਾਵਾਂ ‘ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਰਵਾਂਡਾ ਲਈ 20 …

Read More »

ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ ‘ਤੇ ਕੀਤਾ ਹਮਲਾ

ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ ‘ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦੀ ‘ਚ ਛਾਲ ਮਾਰ ਕੇ ਜਾਨ ਦੇ ਦਿੱਤੀ। ਇਸ ਨਾਲ ਅੰਦੋਲਨਕਾਰੀ ਹੋਰ ਗੁੱਸੇ ‘ਚ ਆ ਗਏ। ਮੋਰਚਾ ਦੇ ਵਰਕਰਾਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਨੂੰ ਅੱਗ ਦੇ …

Read More »

ਪੁਲਵਾਮਾ ‘ਚ ਭਾਜਪਾ ਨੇਤਾ ਦੇ ਘਰ ‘ਚ ਅੱਤਵਾਦੀ ਹਮਲਾ

ਸ਼੍ਰੀਨਗਰ— ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ ‘ਚ ਐਤਵਾਰ ਦੇਰ ਰਾਤ ਅੱਤਵਾਦੀਆਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਦੇ ਘਰ ‘ਚ ਹਮਲਾ ਕਰ ਦਿੱਤਾ, ਜਦਕਿ ਇਸ ਘਟਨਾ ‘ਚ ਕਿਸੇ ਵੀ ਤਰ੍ਹਾਂ ਦਾ ਜਾਨਮਾਲ ਨੁਕਸਾਨ ਨਹੀਂ ਹੋਇਆ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੁਲਵਾਮਾ ਜ਼ਿਲਾ ਦੇ ਪ੍ਰਿਚੁ ਇਲਾਕੇ ‘ਚ …

Read More »

ਕੈਨੇਡਾ ’ਚ ਗੋਲੀਬਾਰੀ ਦੌਰਾਨ ਮਹਿਲਾ ਦੀ ਮੌਤ, 14 ਜ਼ਖਮੀ

ਟੋਰਾਂਟੋ – ਕੈਨੇਡਾ ਦੇ ਟੋਰਾਂਟੋ ਵਿਖੇ ਇਕ ਰੈਸਟੋਰੈਂਟ ਵਿਚ ਅੰਨ੍ਹੇਵਾਹ ਗੋਲੀਬਾਰੀ ਵਿਚ 1 ਨੌਜਵਾਨ ਮਹਿਲਾ ਦੀ ਮੌਤ ਹੋ ਗਈ ਜਦਕਿ ਇਸ ਹਮਲੇ ਵਿਚ 14 ਹੋਰ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਟੋਰਾਂਟੋ ਦੇ ਡੈੱਨਫੋਰਥ ਤੇ ਲੋਗਾਨ ਐਵੇਨਿਉ ਵਿਖੇ ਇਕ ਹਮਲਾਵਰ ਨੇ …

Read More »