Home / Punjabi News / ਪਾਕਿ ਚੋਣਾਂ : ਕਵੇਟਾ ‘ਚ ਬੰਬ ਧਮਾਕਾ, ISIS ਨੇ ਲਈ ਧਮਾਕੇ ਦੀ ਜ਼ਿੰਮੇਵਾਰੀ

ਪਾਕਿ ਚੋਣਾਂ : ਕਵੇਟਾ ‘ਚ ਬੰਬ ਧਮਾਕਾ, ISIS ਨੇ ਲਈ ਧਮਾਕੇ ਦੀ ਜ਼ਿੰਮੇਵਾਰੀ

ਪਾਕਿ ਚੋਣਾਂ : ਕਵੇਟਾ ‘ਚ ਬੰਬ ਧਮਾਕਾ, ISIS ਨੇ ਲਈ ਧਮਾਕੇ ਦੀ ਜ਼ਿੰਮੇਵਾਰੀ

ਇਸਲਾਮਾਬਾਦ— ਪਾਕਿਸਤਾਨ ਵਿਚ ਅੱਜ (25 ਜੁਲਾਈ) ਸਖਤ ਸੁਰੱਖਿਆ ਵਿਚਕਾਰ ਕੌਮੀ ਅਤੇ ਸੂਬਾਈ ਅਸੈਂਬਲੀ ਲਈ ਵੋਟਿੰਗ ਹੋ ਰਹੀ ਹੈ। ਵੋਟਿੰਗ ਦੌਰਾਨ ਬਲੋਚਿਸਤਾਨ ਦੇ ਕਵੇਟਾ ਵਿਚ ਬੰਬ ਧਮਾਕਾ ਹੋਇਆ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਧਮਾਕਾ ਪੂਰਬੀ ਬਾਈਪਾਸ ਦੇ ਕਰੀਬ ਹੋਇਆ ਹੈ। ਇਸ ਧਮਾਕੇ ਵਿਚ ਹੁਣ ਤੱਕ 31 ਲੋਕਾਂ ਦੇ ਮਰਨ ਅਤੇ 36 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਮਰਨ ਵਾਲਿਆਂ ਵਿਚ ਦੋ ਬੱਚੇ ਵੀ ਸ਼ਾਮਲ ਹਨ। ਇਹ ਧਮਾਕਾ ਕੌਮੀ ਅਸੈਂਬਲੀ 260 ਦੇ ਤਹਿਤ ਕਵੇਟਾ ਦੇ ਭੋਸਾ ਮੰਡੀ ਇਲਾਕੇ ਵਿਚ ਪੂਰਬੀ ਬਾਈ ਪਾਸ ‘ਤੇ ਬਣਾਏ ਗਏ ਵੋਟਿੰਗ ਕੇਂਦਰ ਦੇ ਨੇੜੇ ਕਰੀਬ 11 ਵਜੇ ਹੋਇਆ।
ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੁਲਸ ਡਾਇਰੈਕਟਰ ਜਨਰਲ ਅਬਦੁੱਲ ਰੱਜ਼ਾਕ ਚੀਮਾ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਧਮਾਕਾ ਕੀਤਾ ਗਿਆ ਸੀ। ਇਸ ਧਮਾਕੇ ਵਿਚ ਭੋਸਾ ਮੰਡੀ ਪੁਲਸ ਸਟੇਸ਼ਨ ਦੇ ਐੱਸ.ਐੱਚ.ਓ. ਦੀ ਮੌਤ ਹੋ ਗਈ ਹੈ। ਇਸ ਧਮਾਕੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐੱਸ.ਆਈ.ਐੱਸ) ਨੇ ਲਈ ਹੈ। ਆਈ.ਐੱਸ.ਆਈ.ਐੱਸ ਦੀ ਸਮਾਚਾਰ ਏਜੰਸੀ ਨੇ ਕਿਹਾ ਕਿ ਇਹ ਆਤਮਘਾਤੀ ਹਮਲਾ ਸੀ ਪਰ ਉਸ ਨੇ ਆਪਣੇ ਦਾਅਵੇ ਦੀ ਪੁਸ਼ਟੀ ਦੇ ਸਬੰਧ ਵਿਚ ਕੋਈ ਸਬੂਤ ਨਹੀਂ ਦਿੱਤੇ ਹਨ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …