Home / Punjabi News / ਕੈਨੇਡਾ ’ਚ ਗੋਲੀਬਾਰੀ ਦੌਰਾਨ ਮਹਿਲਾ ਦੀ ਮੌਤ, 14 ਜ਼ਖਮੀ

ਕੈਨੇਡਾ ’ਚ ਗੋਲੀਬਾਰੀ ਦੌਰਾਨ ਮਹਿਲਾ ਦੀ ਮੌਤ, 14 ਜ਼ਖਮੀ

ਕੈਨੇਡਾ ’ਚ ਗੋਲੀਬਾਰੀ ਦੌਰਾਨ ਮਹਿਲਾ ਦੀ ਮੌਤ, 14 ਜ਼ਖਮੀ

ਟੋਰਾਂਟੋ – ਕੈਨੇਡਾ ਦੇ ਟੋਰਾਂਟੋ ਵਿਖੇ ਇਕ ਰੈਸਟੋਰੈਂਟ ਵਿਚ ਅੰਨ੍ਹੇਵਾਹ ਗੋਲੀਬਾਰੀ ਵਿਚ 1 ਨੌਜਵਾਨ ਮਹਿਲਾ ਦੀ ਮੌਤ ਹੋ ਗਈ ਜਦਕਿ ਇਸ ਹਮਲੇ ਵਿਚ 14 ਹੋਰ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਟੋਰਾਂਟੋ ਦੇ ਡੈੱਨਫੋਰਥ ਤੇ ਲੋਗਾਨ ਐਵੇਨਿਉ ਵਿਖੇ ਇਕ ਹਮਲਾਵਰ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਇਸ ਗੋਲੀਬਾਰੀ ਨਾਲ ਚਾਰੇ ਪਾਸੇ ਹਫੜਾ-ਤਫੜੀ ਮਚ ਗਈ।
ਇਸ ਹਮਲੇ ਵਿਚ ਇਕ ਨੌਜਵਾਨ ਮਹਿਲਾ ਮਾਰੀ ਗਈ ਜਦੋਂ ਕਿ 14 ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਹਮਲਾਵਰ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਜਿਸ ਨਾਲ ਉਸ ਦੀ ਮੌਤ ਹੋ ਗਈ।

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …